عربيEnglish

The Noble Qur'an Encyclopedia

Towards providing reliable exegeses and translations of the meanings of the Noble Qur'an in the world languages

The Cow [Al-Baqara] - Bunjabi translation

Surah The Cow [Al-Baqara] Ayah 286 Location Madanah Number 2

1਼ ਅਲਿਫ਼, ਲਾਮ, ਮੀਮ।

2਼ ਇਹ (ਕੁਰਆਨ, ਅੱਲਾਹ ਦੀ) ਕਿਤਾਬ ਹੈ, ਜਿਸ ਵਿਚ ਰਤਾ ਵੀ ਕੋਈ ਸ਼ੱਕ ਨਹੀਂ (ਕਿ ਇਹ) ਮੁੱਤਕੀਨ 1 (ਰੱਬ ਤੋਂ ਡਰਨ ਵਾਲਿਆਂ) ਲਈ ਹਿਦਾਇਤ (ਦਾ ਸਾਧਨ) ਹੈ।

3਼ ਉਹ, ਜਿਹੜੇ ਗ਼ੈਬੁ 2 ਉੱਤੇ ਈਮਾਨ ਰੱਖਦੇ ਹਨ ਅਤੇ ਨਮਾਜ਼ 3 ਕਾਇਮ ਕਰਦੇ ਹਨ ਅਤੇ ਜੋ ਵੀ ਅਸੀਂ ਉਹਨਾਂ ` (ਮਾਲ) ਦਿੱਤਾ ਹੈ ਉਸ ਵਿੱਚੋਂ (ਅੱਲਾਹ ਦੀ ਰਾਹ ਵਿਚ) ਖ਼ਰਚ ਕਰਦੇ ਹਨ।1

4਼ ਅਤੇ ਉਹ ਜਿਹੜੇ ਇਸ (ਕੁਰਆਨ) ਉੱਤੇ ਈਮਾਨ ਲਿਆਏ ਹਨ, ਜਿਹੜਾ (ਹੇ ਮੁਹੰਮਦ!) ਤੁਹਾਡੇ ’ਤੇ ਉਤਾਰਿਆ ਗਿਆ ਹੈ ਅਤੇ ਉਹਨਾਂ ’ਤੇ ਵੀ (ਈਮਾਨ ਲਿਆਉਂਦੇ ਹਨ) ਜਿਹੜੀਆਂ ਕਿਤਾਬਾਂ ਤੁਹਾਥੋਂ ਪਹਿਲਾਂ (ਨਬੀਆਂ ’ਤੇ) ਉਤਾਰੀਆਂ ਗਈਆਂ ਅਤੇੁ 2 ਉਹ ਆਖ਼ਿਰਤ ਉੱਤੇ ਵੀ ਈਮਾਨ ਰੱਖਦੇ ਹਨ।

5਼ ਇਹੋ ਲੋਕ (ਰੱਬ ਵੱਲੋਂ) ਸਿੱਧੇ ਰਾਹ ਉੱਤੇ ਹਨ ਅਤੇ ਇਹੋ ਸਫ਼ਲਤਾ ਪ੍ਰਾਪਤ ਕਰਨ ਵਾਲੇ ਹਨ।

6਼ ਬੇਸ਼ਕ ਉਹ ਲੋਕ ਜਿਹੜੇ (ਕੁਰਆਨ ਦਾ) ਇਨਕਾਰ ਕਰਦੇ ਹਨ, (ਹੇ ਨਬੀ!) ਤੁਸੀਂ ਉਹਨਾਂ ਨੂੰ (ਨਰਕ ਦੇ ਅਜ਼ਾਬ ਤੋਂ) ਡਰਾਓ ਜਾਂ ਨਾ ਡਰਾਓ, ਉਹਨਾਂ ਲਈ ਇਕ ਬਰਾਬਰ ਹੈ, ਉਹ ਈਮਾਨ ਲਿਆਉਣ ਵਾਲੇ ਨਹੀਂ।

7਼ ਅੱਲਾਹ ਨੇ ਉਹਨਾਂ ਦੇ ਦਿਲਾਂ ਤੇ ਕੰਨਾਂ ਉੱਤੇ ਮੋਹਰ ਲਾ ਦਿੱਤੀ ਹੈ ਅਤੇ ਉਹਨਾਂ ਦੀਆਂ ਅੱਖਾਂ ਉੱਤੇ ਪੜਦਾ ਪਿਆ ਹੋਇਆ ਹੈ। ਉਹਨਾਂ ਲਈ ਕਰੜੀ ਸਜ਼ਾ (ਦਾ ਪ੍ਰਬੰਧ) ਹੈ।

8਼ ਕੁੱਝ ਲੋਕ ਅਜਿਹੇ ਵੀ ਹਨ ਜਿਹੜੇ ਆਖਦੇ ਹਨ ਕਿ ਅਸੀਂ ਅੱਲਾਹ ਤੇ ਆਖ਼ਿਰਤ ਦੇ ਦਿਨ ਉੱਤੇ ਈਮਾਨ ਲਿਆਏ ਹਾਂ ਜਦੋਂ ਕਿ ਉਹ ਈਮਾਨ ਵਾਲੇ ਨਹੀਂ।

9਼ ਉਹ ਤਾਂ ਅੱਲਾਹ ਨੂੰ ਅਤੇ ਉਹਨਾਂ ਲੋਕਾਂ ਨੂੰ ਧੋਖਾ ਦੇ ਰਹੇ ਹਨ ਜਿਹੜੇ ਈਮਾਨ ਵਾਲੇ ਹਨ ਜਦੋਂ ਕਿ ਉਹ ਆਪਣੇ ਆਪ ਤੋਂ ਛੁੱਟ ਹੋਰ ਕਿਸੇ ਨੰ ਧੋਖਾ ਨਹੀਂ ਦੇ ਰਹੇ ਅਤੇ ਉਹਨਾਂ ਨੂੰ (ਇਸ ਦੀ) ਸਮਝ ਵੀ ਨਹੀਂ।

10਼ ਉਹਨਾਂ ਦੇ ਦਿਲਾਂ ਨੂੰ ਇਕ ਰੋਗ (ਈਰਖਾ ਦਾ) ਲੱਗਿਆ ਹੋਇਆ ਹੈ ਅਤੇ ਅੱਲਾਹ ਨੇ ਉਹਨਾਂ ਦੇ ਇਸ ਰੋਗ ਨੂੰ ਹੋਰ ਵੀ ਵਧਾ ਦਿੱਤਾ ਹੈ। ਉਹਨਾਂ ਲਈ ਦੁਖਦਾਈ ਅਜ਼ਾਬ ਹੈ ਇਸ ਲਈ ਕਿ ਉਹ ਝੂਠ ਬੋਲਦੇ ਸਨ।

11 ਅਤੇ ਜਦੋਂ ਉਹਨਾਂ ਨੂੰ ਆਖਿਆ ਜਾਂਦਾ ਹੈ ਕਿ ਧਰਤੀ ਉੱਤੇ ਵਿਗਾੜ ਨਾ ਫੈਲਾਓ ਤਾਂ ਉਹ ਕਹਿੰਦੇ ਹਨ ਕਿ ਅਸੀਂ ਤਾਂ ਸੁਧਾਰ ਕਰਨ ਵਾਲੇ ਹਾਂ।

12 ਸੁਣੋ! ਅਸਲ ਵਿਚ ਇਹੋ ਲੋਕ ਫ਼ਸਾਦੀ ਹਨ ਪਰ ਇਹ ਨਹੀਂ ਸਮਝਦੇ!

13 ਅਤੇ ਜਦੋਂ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਵੀ ਇੰਜ ਹੀ ਈਮਾਨ ਲਿਆਓ ਜਿਵੇਂ ਦੂਜੇ ਲੋਕ ਈਮਾਨ ਲਿਆਏ ਹਨ ਤਾਂ ਕਹਿੰਦੇ ਹਨ, “ਕੀ ਅਸੀਂ ਵੀ ਮੂਰਖਾਂ ਵਾਂਗ ਈਮਾਨ ਲਿਆਈਏ?” ਖ਼ਬਰਦਾਰ! ਅਸਲ ਵਿਚ ਮੂਰਖ ਤਾਂ ਇਹ ਆਪ ਹਨ ਪਰ ਉਹ (ਇਹ ਗੱਲ) ਜਾਣਦੇ ਨਹੀਂ।

14਼ ਜਦੋਂ ਇਹ (ਮੁਨਾਫ਼ਿਕ) ਈਮਾਨ ਵਾਲਿਆਂ ਨੂੰ ਮਿਲਦੇ ਹਨ ਤਾਂ ਕਹਿੰਦੇ ਹਨ ਕਿ ਅਸੀਂ ਵੀ ਈਮਾਨ ਲਿਆਏ ਹਾਂ ਪਰ ਜਦੋਂ ਉਹ ਆਪਣੇ ਸ਼ੈਤਾਨਾਂ (ਭਾਵ ਸਾਥੀਆਂ) ਨੂੰ ਇਕਾਂਤ ਵਿਚ ਮਿਲਦੇ ਹਨ ਤਾਂ ਆਖਦੇ ਹਨ ਕਿ ਅਸੀਂ ਤਾਂ ਤੁਹਾਡੇ ਨਾਲ ਹਾਂ, ਉਹਨਾਂ (ਮੁਸਲਮਾਨਾਂ) ਲੋਕਾਂ ਨਾਲ ਤਾਂ ਅਸੀਂ ਕੇਵਲ ਮਖੌਲ ਕਰਦੇ ਹਾਂ।

15਼ (ਜਦ ਕਿ) ਅੱਲਾਹ ਉਹਨਾਂ ਨਾਲ ਮਖੌਲ ਕਰਦਾ ਹੈ ਅਤੇ ਉਹ ਉਹਨਾਂ ਨੂੰ ਢਿੱਲ ਦੇ ਰਿਹਾ । ਇਹ (ਮੁਨਾਫ਼ਿਕ) ਆਪਣੀ ਸਰਕਸ਼ੀ ਵਿਚ ਭਟਕਦੇ ਫਿਰਦੇ ਹਨ।

16਼ ਇਹ ਉਹ ਲੋਕ ਹਨ ਜਿਨ੍ਹਾਂ ਨੇ ਹਿਦਾਇਤ ਦੀ ਥਾਂ ਗੁਮਰਾਹੀ ਖ਼ਰੀਦ ਲਈ ਹੈ ਪਰ ਇਹ ਸੌਦਾ ਉਹਨਾਂ ਲਈ ਕੋਈ ਲਾਹੇਵੰਦ ਨਹੀਂ ਅਤੇ ਨਾ ਹੀ ਉਹਨਾਂ ਨੂੰ ਹਿਦਾਇਤ ਹੀ ਮਿਲ ਸਕੀ।

17਼ ਉਹਨਾਂ (ਮੁਨਫ਼ਿਕਾਂ) ਦੀ ਉਦਾਹਰਨ ਤਾਂ ਉਸ ਵਿਅਕਤੀ ਵਾਂਗ ਰੁ ਜਿਸ ਨੇ ਅ=ਗ ਬਾਲੀ ਅਤੇ ਜਦੋਂ ਉਸ (ਅੱਗ) ਨੇ ਉਸ ਦੇ ਆਲੇ-ਦੁਆਲੇ ਚਾਨਣ ਕਰ ਦਿੱਤਾ ਤਾਂ ਅੱਲਾਹ ਨੇ ਉਹਨਾਂ ਦੀ (ਅੱਖਾਂ ਦੀ) ਰੋਸ਼ਨੀ ਨੂੰ ਖੋਹ ਲਿਆ ਅਤੇ ਉਹਨਾਂ ਨੂੰ ਹਨੇਰਿਆਂ ਵਿਚ ਭਟਕਣ ਲਈ ਛੱਡ ਦਿੱਤਾ, ਜਿੱਥੇ ਉਹ ਕੁੱਝ ਵੇਖ ਵੀ ਨਹੀਂ ਸਕਦੇ।

18਼ ਇਹ (ਕਾਫ਼ਿਰ ਲੋਕ) ਗੂੰਗੇ, ਬੋਲੇ ਅਤੇ ਅੰਨ੍ਹੇ ਹਨ, ਹੁਣ ਇਹ (ਈਮਾਨ ਵੱਲ) ਨਹੀਂ ਪਰਤਣਗੇਂ।

19਼ ਜਾਂ ਇਹਨਾਂ ਕਾਫ਼ਿਰਾਂ ਦੀ ਉਦਾਹਰਨ ਉਸ ਤੇਜ਼ ਮੀਂਹ ਵਾਂਗ ਹੈ ਜਿਹੜਾ ਅਕਾਸ਼ ਤੋਂ ਵਰ੍ਹਿਆ ਜਿਸ ਵਿਚ ਹਨੇਰ, ਕੜਕ ਤੇ ਬਿਜਲੀ (ਦੀ ਲਿਸ਼ਕ) ਹੁੰਦੀ ਹੈ। ਉਹ ਬਿਜਲੀ ਦੀ ਕੜਕ ਸੁਣਕੇ ਮੌਤ ਤੋਂ ਡਰਦੇ ਹੋਏ ਆਪਣੇ ਉਂਗਲ ਆਪਣੇ ਕੰਨਾਂ ਵਿਚ ਠੋਸ ਲੈਂਦੇ ਹਨ। ਅੱਲਾਹ ਇਹਨਾਂ ਇਨਕਾਰੀਆਂ ਨੂੰ (ਕਿਆਮਤ ਦਿਹਾੜੇ) ਘੇਰਨ ਵਾਲਾ ਹੈ।

20਼ ਸੰਭਵ ਹੈ ਕਿ ਬਿਜਲੀ ਇਹਨਾਂ (ਕਾਫ਼ਿਰਾਂ) ਦੀਆਂ ਅੱਖਾਂ (ਦੀ ਜੋਤ ਹੀ) ਉਚਕ ਲੈ ਜਾਵੇ। ਜਦੋਂ ਬਿਜਲੀ ਲਿਸ਼ਕਦੀ ਰੁ ਤਾਂ ਉਹ ਉਸ ਦੀ ਰੋਸ਼ਨੀ ਵਿਚ ਤੁਰਨ ਲੱਗ ਪੈਂਦੇ ਹਨ ਜਦੋਂ ਹਨੇਰਾ ਪਸਰ ਜਾਂਦਾ ਹੈ ਤਾਂ ਖਲੋ ਜਾਂਦੇ ਹਨ। ਜੇ ਅੱਲਾਹ ਚਾਹਵੇ ਤਾਂ ਇਹਨਾਂ ਦੇ ਕੰਨ (ਸੁਣਨ ਸ਼ਕਤੀ) ਅਤੇ ਅੱਖਾਂ (ਵੇਖਣ ਸ਼ਕਤੀ) ਖੋਹ ਸਕਦਾ ਹੈ ਕਿਉਂ ਜੋ ਅੱਲਾਹ ਹਰ ਤਰ੍ਹਾਂ ਦੀ ਸਮਰਥਾ ਰੱਖਦਾ ਹੈ।

21 ਹੇ ਲੋਕੋ! ਤੁਸੀਂ ਆਪਣੇ ਉਸ ਰੱਬ ਦੀ ਇਬਾਦਤ ਕਰੋ ਜਿਸ ਨੇ ਤੁਹਾਨੂੰ ਪੈਦਾ ਕੀਤਾ ਹੈ ਅਤੇ ਉਹਨਾਂ ਲੋਕਾਂ ਨੂੰ ਵੀ ਜਿਹੜੇ ਤੁਹਾਥੋਂ ਪਹਿਲਾਂ ਬੀਤ ਚੁੱਕੇ ਹਨ ਤਾਂ ਜੋ ਤੁਸੀਂ ਬੁਰਾਈਆਂ ਤੋਂ ਬਚਣ ਵਾਲੇ ਬਣ ਸਕੋ।

22਼ ਉਹ (ਰਬ) ਜਿਸਨੇ ਤੁਹਾਡੇ ਲਈ ਧਰਤੀ ਦਾ ਫ਼ਰਸ਼ ਵਿਛਾਇਆ ਅਤੇ ਅਕਾਸ਼ ਦੀ ਛ=ਤ ਬਣਾਈ ਅਤੇ ਉਸੇ ਅਕਾਸ਼ ਤੋਂ ਪਾਣੀ (ਮੀਂਹ) ਉਤਾਰਿਆ, ਉਸੇ ਰਾਹੀਂ (ਧਰਤੀ ਵਿ=ਚੋਂ ਅਨੇਕਾਂ ਪ੍ਰਕਾਰ ਦੀ) ਉਪਜ ਕ=ਢ ਕੇ ਤੁਹਾਡੇ ਲਈ ਰੋਜ਼ੀ ਦਾ ਪ੍ਰਬੰਧ ਕੀਤਾ ਸੋ ਤੁਸੀਂ ਕਿਸੇ ਹੋਰ ` ਅੱਲਾਹ ਦਾ ਸ਼ਰੀਕੁ11॥ (ਸਾਂਝੀ) ਨਾ ਬਣਾਉ ਜਦ ਕਿ ਤੁਸੀਂ ਇਸ ਗ=ਲ ` ਭਲੀ-ਭਾਂਤ ਜਾਣਦੇ ਵੀ ਹੋ।

23਼ ਜੇਕਰ ਤੁਹਾਨੂੰ ਇਸ (ਕੁਰਆਨ) ਦੇ ਸੰਬੰਧ ਵਿਚ ਕੋਈ ਸ਼ੰਕਾ ਹੈ ਜਿਹੜਾ ਅਸੀਂ (ਅੱਲਾਹ) ਨੇ ਆਪਣੇ ਬੰਦੇ (ਮੁਹੰਮਦ) ’ਤੇ ਉਤਾਰਿਆ ਹੈ ਤਾਂ ਤੁਸੀਂ ਇਹੋ ਜਿਹੀ ਇਕ ਸੂਰਤ ਬਣਾ ਲਿਆਓ ਅਤੇ ਛੁਟ ਅੱਲਾਹ ਤੋਂ ਆਪਣੇ ਸਾਥੀਆਂ ਨੂੰ ਸਹਾਇਤਾ ਲਈ ਸੱਦ ਲਵੋ, ਜੇ ਤੁਸੀਂ ਸੱਚੇ ਹੋ (ਤਾਂ ਕਰਕੇ ਵਿਖਾਓ)।

24਼ ਜੇ ਤੁਸੀਂ (ਇਹ ਕੰਮ) ਨਾ ਕਰ ਸਕੇ, ਅਤੇ ਤੁਸੀਂ ਕਰ ਵੀ ਨਹੀਂ ਸਕਦੇ, ਤਾਂ ਉਸ ਅੱਗ ਤੋਂ ਬਚੋ ਜਿਸ ਦਾ ਬਾਲਣ ਮਨੁੱਖ ਤੇ ਪੱਥਰ ਹਨ ਅਤੇ ਉਹ ਕਾਫ਼ਿਰਾਂ ਲਈ ਤਿਆਰ ਕੀਤੀ ਗਈ ਹੈ।

25਼ (ਹੇ ਨਬੀ!) ਉਹਨਾਂ ਲੋਕਾਂ ਨੂੰ ਖ਼ੁਸ਼ਖ਼ਬਰੀ ਸੁਣਾ ਦਿਓ ਜਿਹੜੇ ਈਮਾਨ ਲਿਆਏ ਅਤੇ ਨੇਕ ਕੰਮ ਵੀ ਕਰਦੇ ਹਨ ਕਿ ਬੇਸ਼=ਕ ਉਹਨਾਂ ਲਈ ਅਜਿਹੇ ਬਾਗ਼ ਹਨ ਜਿਨ੍ਹਾਂ ਹੇਠ ਨਹਿਰਾਂ ਵਗਦੀਆਂ ਹਨ। ਜਦੋਂ ਵੀ ਉਨਾਂ ਨੂੰ ੳੱਥੇ ਕੋਈ ਫਲ ਖਾਣ ਲਈ ਦਿੱਤਾ ਜਾਵੇਗਾ ਤਾਂ (ਜੰਨਤੀ) ਆਖਣਗੇ ਕਿ ਇਹ ਤਾਂ ਓਹੀਓ (ਫਲ) ਹੈ ਜਿਹੜਾ ਇਸ ਤੋਂ ਪਹਿਲਾਂ ਸਾਨੂੰ (ਸੰਸਾਰ ਵਿਚ) ਦਿੱਤਾ ਗਿਆ ਸੀ ਅਤੇ ਉਨ੍ਹਾਂ ਨੂੰ ਉਸ ਨਾਲ ਰਲਦਾ-ਮਿਲਦਾ ਹੀ ਫਲ ਦਿੱਤਾ ਜਾਵੇਗਾ ਅਤੇ ਉਹਨਾਂ ਲਈ ਉੱਥੇ (ਸਵਰਗ ਵਿਚ) ਪਵਿੱਤਰ ਪਤਨੀਆਂ ਹੋਣਗੀਆਂ1 ਅਤੇ ਉਹ (ਸਭ) ਉਨ੍ਹਾਂ ਬਾਗ਼ਾਂ ਵਿਚ ਸਦਾ ਲਈ ਰਹਿਣਗੇ।

26਼ ਬੇਸ਼ੱਕ ਅੱਲਾਹ ਇਸ ਗੱਲ ਤੋਂ ਉੱਕਾ ਹੀ ਨਹੀਂ ਸੰਗਦਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਉਦਾਹਰਨ ਬਿਆਨ ਕਰੇ ਭਾਵੇਂ ਉਹ ਮੱਛਰ ਦੀ ਹੋਵੇ ਜਾਂ ਇਸ ਤੋਂ ਵੀ ਵਧ ਕਿਸੇ ਤੁੱਛ ਚੀਜ਼ ਦੀ ਹੋਵੇ। ਜਿਹੜੇ ਲੋਕੀ ਈਮਾਨ ਲਿਆਏ ਉਹ ਜਾਣਦੇ ਹਨ ਕਿ ਬੇਸ਼ੱਕ ਇਹ (ਉਦਾਹਰਣਾਂ) ਉਹਨਾਂ ਦੇ ਰੱਬ ਵੱਲੋਂ ਹੱਕ ’ਤੇ ਅਧਾਰਿਤ ਹਨ, ਪਰ ਜਿਹੜੇ ਇਨਕਾਰੀ ਹਨ ਉਹ ਆਖਦੇ ਹਨ ਕਿ ਇਨ੍ਹਾਂ ਉਦਾਹਰਣਾਂ ਤੋਂ ਅੱਲਾਹ ਦਾ ਕੀ ਭਾਵ ਹੈ? (ਜਦ ਕਿ) ਅੱਲਾਹ ਇਹਨਾਂ (ਉਦਾਹਰਣਾਂ ਰਾਹੀਂ) ਉਹਨਾਂ ’ਚੋਂ ਕਈਆਂ ਨੂੰ ਕੁਰਾਹੇ ਪਾ ਦਿੰਦਾ ਹੈ ਅਤੇ ਕਈਆਂ ਨੂੰ ਸਿੱਧੀ ਰਾਹ ਵਿਖਾਉਂਦਾ ਹੈ ਅਤੇ ਉਹ (ਅੱਲਾਹ) ਇਹਨਾਂ ਉਲੰਘਣਾਕਾਰੀਆਂ ਤੋਂ ਛੁੱਟ ਹੋਰ ਕਿਸੇ ਨੂੰ ਕੁਰਾਹੇ ਨਹੀਂ ਪਾਉਂਦਾ।

27਼ ਜਿਹੜੇ ਲੋਕ ਅੱਲਾਹ ਨਾਲ ਇਕਰਾਰ ਕਰਨ ਪਿੱਛੋਂ ਉਸ ਨੂੰ ਤੋੜਦੇ ਹਨ ਅਤੇ ਜਿਨ੍ਹਾਂ (ਰਿਸ਼ਤਿਆਂ) ਨੂੰ ਅੱਲਾਹ ਨੇ ਜੋੜੀ ਰੱਖਣ ਦਾ ਹੁਕਮ ਦਿੱਤਾ ਹੈ ਉਹਨਾਂ ਨੂੰ ਤੋੜਦੇ ਹਨ1 ਅਤੇ ਧਰਤੀ ’ਤੇ ਫ਼ਸਾਦ ਫੈਲਾਉਂਦੇ ਹਨ ਉਹੀਓ ਲੋਕ ਘਾਟੇ ਵਿਚ ਰਹਿਣ ਵਾਲੇ ਹਨ।

28਼ ਤੁਸੀਂ ਅੱਲਾਹ (ਦੀ ਹਸਤੀ) ਤੋਂ ਕਿਵੇਂ ਇਨਕਾਰ ਕਰਦੇ ਹੋ ? ਜਦ ਕਿ ਤੁਸੀਂ ਬੇਜਾਨ ਸੀ ਉਸ ਨੇ ਤੁਹਾ ਨੂੰ ਜੀਵਨ ਦਿੱਤਾ ਫਿਰ ਉਹੀ ਤੁਹਾਨੂੰ ਮੌਤ ਦੇਵੇਗਾ ਫਿਰ ਉਹੀ ਤੁਹਾਨੂੰ ਮੁੜ ਜਿਉਂਦਾ ਕਰੇਗਾ (ਅਤੇ) ਤੁਸੀਂ ਉਸੇ ਵੱਲ ਮੁੜ ਕੇ ਜਾਉਗੇ।

29਼ ਓਹੀਓ ਤਾਂ (ਅੱਲਾਹ) ਹੈ ਜਿਸ ਨੇ ਤੁਹਾਡੇ ਲਈ ਉਹ ਸਭ ਕੁੱਝ ਪੈਦਾ ਕੀਤਾ ਜਿਹੜਾ ਕੁਝ ਧਰਤੀ ਵਿਚ ਹੈ। ਫਿਰ ਉਸ ਨੇ ਅਕਾਸ਼ ਵੱਲ ਧਿਆਨ ਦਿੱਤਾ ਅਤੇ ਠੀਕ ਸੰਵਾਰ ਕੇ ਸੱਤ ਅਕਾਸ਼ ਬਣਾਏ ਅਤੇ ਉਹ (ਅੱਲਾਹ) ਹਰ ਚੀਜ਼ ਨੂੰ ਭਲੀ-ਭਾਂਤ ਜਾਣਨ ਵਾਲਾ ਹੈ।

30਼ ਅਤੇ (ਯਾਦ ਕਰੋ ਉਸ ਸਮੇਂ ਨੂੰ ) ਜਦੋਂ ਤੁਹਾਡੇ ਰੱਬ ਨੇ ਫ਼ਰਿਸ਼ਤਿਆਂ ਨੂੰ ਆਖਿਆ ਸੀ ਕਿ ਮੈਂ ਧਰਤੀ ਉੱਤੇ ਇਕ ਖ਼ਲੀਫ਼ਾ (ਪ੍ਰਤੀਨਿਧੀ) ਬਣਾਉਣ ਵਾਲਾ ਹਾਂ ਤਾਂ ਉਹਨਾਂ (ਫ਼ਰਿਸ਼ਤਿਆਂ ਨੇ) ਕਿਹਾ, ਕੀ ਤੁਸੀਂ ਧਰਤੀ ਦਾ (ਖ਼ਲੀਫ਼ਾ) ਉਸ ਨੂੰ ਬਣਾਉਗੇ ਜਿਹੜਾ ਇਸ ਵਿਚ ਫ਼ਸਾਦ ਅਤੇ ਖ਼ੂਨ ਖ਼ਰਾਬਾ ਕਰੇਗਾ ? ਅਸੀਂ ਤੁਹਾਡੀ ਸ਼ਲਾਘਾ ਸਹਿਤ ਉਸਤਤ ਕਰਦੇ ਹੋਏ ਤੁਹਾਡੀ ਪਵਿੱਤਰਤਾ ਦੇ ਗੁਨਗਾਣ ਬਿਆਨ ਕਰਦੇ ਹਾਂ। ਅੱਲਾਹ ਨੇ ਆਖਿਆ ਕਿ ਬੇਸ਼ੱਕ ਮੈਂ ਉਹ ਸਭ ਜਾਣਦਾ ਹਾਂ ਜੋ ਤੁਸੀਂ ਨਹੀਂ ਜਾਣਦੇ।

31਼ ਫਿਰ ਉਸ (ਅੱਲਾਹ) ਨੇ (ਆਦਮ ਨੰ) ਸਾਰੀਆਂ ਚੀਜ਼ਾਂ ਦੇ ਨਾਂ ਸਿਖਾਏ ਫਿਰ ਉਸ (ਆਦਮ) ਨੂੰ ਫ਼ਰਿਸ਼ਤਿਆਂ ਦੇ ਅੱਗੇ ਪੇਸ਼ ਕੀਤਾ ਅਤੇ ਕਿਹਾ ਕਿ ਜੇ ਤੁਸੀਂ ਸੱਚੇ ਹੋ ਤਾਂ ਰਤਾ ਮੈਨੂੰ ਇਹਨਾਂ ਚੀਜ਼ਾ ਦੇ ਨਾਂ ਦੱਸੋ।

32਼ ਉਹਨਾਂ (ਫ਼ਰਿਸ਼ਤਿਆਂ) ਨੇ ਕਿਹਾ ਕਿ ਤੇਰੀ ਜ਼ਾਤ ਪਾਕ ਹੈ ਸਾਡਾ ਗਿਆਨ ਇਸ ਤੋਂ ਛੁੱਟ ਹੋਰ ਕੁੱਝ ਵੀ ਨਹੀਂ ਜੋ ਸਾਨੂੰ ਤੁਸੀਂ ਸਿਖਾਇਆ ਹੈ। ਬੇਸ਼ੱਕ ਤੂੰ ਹੀ ਪੂਰਾ ਗਿਆਨ ਰੱਖਣ ਵਾਲਾ ਹੈ ਅਤੇ ਹਿਕਮਤ (ਡੂਂਗੀ ਦਾਨਾਈ) ਵਾਲਾ ਹੈ।

33਼ ਅੱਲਾਹ ਨੇ ਆਖਿਆ ਕਿ ਹੇ ਆਦਮ! ਤੂੰ ਰਤਾ ਇਹਨਾਂ (ਫ਼ਰਿਸ਼ਤਿਆਂ) ਨੂੰ ਉਹਨਾਂ ਸਾਰੀਆਂ ਚੀਜ਼ਾਂ ਦੇ ਨਾਂ ਦੱਸ। ਜਦੋਂ ਉਸ (ਆਦਮ) ਨੇ ਉਹਨਾਂ ਨੂੰ ਉਹਨਾਂ ਚੀਜ਼ਾਂ ਦੇ ਨਾਂ ਦੱਸੇ ਤਾਂ ਅੱਲਾਹ ਨੇ ਆਖਿਆ, ਕੀ ਮੈਂ ਤੁਹਾਨੂੰ ਆਖਿਆ ਨਹੀਂ ਸੀ ਕਿ ਮੈਂ ਹੀ ਅਕਾਸ਼ ਤੇ ਧਰਤੀ ਦੀਆਂ ਗੁਪਤ ਗੱਲਾਂ ਨੂੰ ਜਾਣਦਾ ਹਾਂ ਅਤੇ ਉਹ ਸਭ ਜਾਣਦਾ ਹਾਂ ਜੋ ਤੁਸੀਂ ਪ੍ਰਗਟ ਕਰਦੇ ਹੋ ਅਤੇ ਜੋ ਲੁਕਾਉਂਦੇ ਹੋ।

34਼ ਜਦੋਂ ਅਸੀਂ ਫ਼ਰਿਸ਼ਤਿਆਂ ਨੂੰ ਹੁਕਮ ਦਿੱਤਾ ਕਿ ਆਦਮ ਨੂੰ ਸਿਜਦਾ ਕਰੋ ਤਾਂ ਛੁੱਟ ਇਬਲੀਸ ਤੋਂ ਸਾਰਿਆਂ ਨੇ ਸਿਜਦਾ ਕਰ ਦਿੱਤਾ, ਸਗੋਂ ਉਸਨੇ ਇਨਕਾਰ ਕਰ ਦਿੱਤਾ ਅਤੇ ਘਮੰਡ ਵੀ ਕੀਤਾ ਅਤੇ (ਇੰਜ) ਉਹ ਕਾਫ਼ਰਾਂ ਵਿੱਚੋਂ ਹੋ ਗਿਆ।

35਼ ਅਸੀਂ ਕਿਹਾ ਕਿ ਹੇ ਆਦਮ! ਤੂੰ ਅਤੇ ਤੇਰੀ ਪਤਨੀ (ਹੱਵਾ) ਜੰਨਤ ਵਿਚ ਜਾ ਰਹੋ ਅਤੇ ਇਸ ਵਿੱਚੋਂ ਜੀ ਭਰ ਕੇ ਜੋ ਵੀ ਚਾਹੋ ਖਾਓ (ਪਰ) ਇਸ ਰੁੱਖ ਦੇ ਨੇੜੇ ਨਹੀਂ ਜਾਣਾ ਨਹੀਂ ਤਾਂ ਤੁਸੀਂ ਵੀ ਜ਼ਾਲਮਾਂ ਵਿੱਚੋਂ ਹੋ ਜਾਵੋਗੇ।

36਼ ਪਰ ਸ਼ੈਤਾਨ ਨੇ ਉਹਨਾਂ ਦੋਵਾਂ ਨੂੰ ਉਸ ਰੁੱਖ ਵੱਲ ਪ੍ਰੇਰ ਕੇ ਉੱਥੋਂ (ਜੰਨਤ ਵਿੱਚੋਂ) ਕਢਵਾ ਦਿੱਤਾ। ਅਸੀਂ ਹੁਕਮ ਦਿੱਤਾ ਕਿ (ਤੁਸੀਂ ਦੋਵੇਂ) ਇੱਥੋਂ (ਅਕਾਸ਼ ਤੋਂ) ਉੱਤਰ ਜਾਓ, ਤੁਸੀਂ ਦੋਵੇਂ (ਮਨੁੱਖ ਤੇ ਸ਼ੈਤਾਨ) ਇਕ ਦੂਜੇ ਦੇ ਵੈਰੀ ਹੋ ਅਤੇ ਤੁਹਾਡੇ ਦੋਵਾਂ ਦਾ ਟਿਕਾਣਾ ਧਰਤੀ ਹੈ ਜਿੱਥੋਂ ਤੁਹਾਨੇ ਇਕ (ਨਿਸ਼ਚਿਤ) ਸਮੇਂ ਲਈ ਉਸ ਤੋਂ ਲਾਭ ਉਠਾਓਣਾ ਹੈ।

37਼ ਫਿਰ ਆਦਮ ਨੇ ਆਪਣੇ ਰੱਬ ਤੋਂ (ਤੌਬਾ ਕਰਨ ਲਈ) ਕੁੱਝ ਬੋਲ ਸਿੱਖੇ ਅਤੇ ਅੱਲਾਹ ਨੇ ਮਿਹਰਬਾਨੀ ਕਰਦੇ ਹੋਏ ਉਸ ਦੀ ਤੌਬਾ ਵੱਲ ਧਿਆਨ ਦਿੱਤਾ।1 ਬੇਸ਼ੱਕ ਉਹੀ ਤੌਬਾ ਨੂੰ ਕਬੂਲਣ ਵਾਲਾ, ਅਤਿਅੰਤ ਰਹਿਮ ਫ਼ਰਮਾਉਣ ਵਾਲਾ ਹੈ।

38਼ ਅਸੀਂ ਕਿਹਾ ਕਿ ਤੁਸੀਂ ਇਥੋਂ (ਅਕਾਸ਼ਾਂ ਤੋਂ) ਹੇਠ ਉਤਰ ਜਾਉ। ਜਦੋਂ ਤੁਹਾਡੇ ਕੋਲ ਮੇਰੇ ਵੱਲੋਂ ਕੋਈ ਹਿਦਾਇਤ ਪਹੁੰਚੇ ਤਾਂ ਜਿਹੜਾ ਵੀ ਕੋਈ ਮੇਰੀ ਇਸ ਹਿਦਾਇਤ ਦੀ ਪਾਲਣਾ ਕਰੇਗਾ ਉਸ ਨੂੰ (ਕਿਆਮਤ ਦਿਹਾੜੇ) ਨਾ ਤਾਂ ਕਿਸੇ ਤਰ੍ਹਾਂ ਦਾ ਕੋਈ ਡਰ ਭੈ ਹੋਵੇਗਾ ਅਤੇ ਨਾ ਹੀ ਕੋਈ ਦੁੱਖ ਹੋਵੇਗਾ।

39਼ ਅਤੇ ਜਿਨ੍ਹਾਂ ਲੋਕਾਂ ਨੇ ਇਨਕਾਰ ਕੀਤਾ ਅਤੇ ਸਾਡੀਆਂ ਆਇਤਾਂ (ਹੁਕਮਾਂ) ਝੁਠਲਾਇਆ ਓਹੀ ਨਰਕ ਵਿਚ ਜਾਣਗੇ ਜਿੱਥੇ ਉਹ ਸਦਾ ਲਈ ਰਹਿਣਗੇ।

40਼ ਹੇ ਬਨੀ ਇਸਰਾਈਲ! ਤੁਸੀਂ ਰਤਾ ਮੇਰੀ ਉਸ ਨਿਅਮਤ ਨੂੰ ਯਾਦ ਕਰੋ ਜੋ ਮੈਨੇ ਤੁਹਾਨੂੰ ਇਨਾਮ ਵਜੋਂ ਬਖ਼ਸ਼ੀ ਸੀ। ਮੇਰੇ ਨਾਲ ਤੁਹਾਡੇ ਜੋ ਪ੍ਰਣ ਸੀ ਤੁਸੀਂ ਉਸ ਨੂੰ ਪੂਰਾ ਕਰੋ ਜੋ ਬਚਨ ਮੈਂ ਤੁਹਾਨੂੰ ਦਿੱਤਾ ਸੀ ਮੈਂ ਉਸ ਨੂੰ ਪੂਰਾ ਕਰਾਂਗਾ ਅਤੇ ਮੈਥੋਂ ਹੀ ਡਰੋ।

41਼ ਅਤੇ ਇਸ (ਕੁਰਆਨ) ’ਤੇ ਈਮਾਨ ਲਿਆਉ ਜਿਸ ਨੂੰ ਮੈਂ ਹੀ ਨਾਜ਼ਿਲ ਕੀਤਾ ਹੈ ਜੋ ਕਿ ਉਸ ਕਿਤਾਬ (ਤੌਰੈਤ ਅਤੇ ਇੰਜੀਲ) ਦੀ ਪੁਸ਼ਟੀ ਕਰਨ ਵਾਲਾ ਹੈ ਜੋ ਤੁਹਾਡੇ ਕੋਲ ਹੈ। ਤੁਸੀਂ ਇਸ ਦਾ ਇਨਕਾਰ ਕਰਨ ਵਿਚ ਪਹਿਲ ਨਾ ਕਰੋ ਅਤੇ ਮੇਰੀਆਂ ਆਇਤਾਂ (ਆਦੇਸ਼ਾਂ) ਨੂੰ ਥੋੜ੍ਹੇ ਮੁੱਲ ਉੱਤੇ ਨਾ ਵੇਚ ਸੁੱਟੋ ਅਤੇ ਮੈਥੋਂ ਹੀ ਡਰੋ।

42਼ ਅਤੇ ਸੱਚਾਈ ਨੂੰ ਝੂਠ ਨਾਲ ਗੱਡਮਡ ਨਾ ਕਰੋ ਅਤੇ ਸੱਚਾਈ ਨੂੰ ਨਾ ਲੁਕਾਓ ਜਦ ਕਿ ਤੁਸੀਂ (ਸੱਚਾਈ ਨੂੰ) ਜਾਣਦੇ ਹੋ। 1

43਼ ਨਮਾਜ਼ ਕਾਇਮ ਕਰੋ, ਜ਼ਕਾਤ ਅਦਾ ਕਰੋ ਅਤੇ ਰੁਕੂਅ ਕਰਨ ਵਾਲਿਆਂ ਨਾਲ ਰੁਕੂਅ ਕਰੋ।

44਼ ਤੁਸੀਂ ਲੋਕਾਂ ਨੂੰ ਤਾਂ ਭਲਾਈਆਂ (ਨੇਕੀਆਂ) ਦਾ ਹੁਕਮ ਦਿੰਦੇ ਹੋ ਪਰ ਆਪਣੇ ਆਪ ਨੂੰ ਭੁੱਲ ਜਾਂਦੇ ਹੋ 2 ਜਦੋਂ ਕਿ ਤੁਸੀਂ ਕਿਤਾਬ ਵੀ ਪੜ੍ਹਦੇ ਹੋ। ਕੀ ਤੁਹਾਨੂੰ ਉੱਕਾ ਹੀ ਸਮਝ ਨਹੀਂ ?

45਼ ਤੁਸੀਂ ਸਬਰ ਤੇ ਨਮਾਜ਼ ਰਾਹੀਂ ਅੱਲਾਹ ਦੀ ਮਦਦ ਮੰਗੋ। ਬੇਸ਼ੱਕ ਇਹ ਬਹੁਤ ਔਖਾ ਕੰਮ ਹੈ ਪਰ ਰੱਬ ਤੋਂ ਡਰਨ ਵਾਲਿਆਂ ਲਈ (ਅੋਖਾ) ਨਹੀਂ।

46਼ (ਉਹਨਾਂ ਲਈ ਵੀ ਔਖਾ ਨਹੀਂ) ਜਿਹੜੇ ਲੋਕ ਇਸ ਗੱਲ ਵਿਚ ਵਿਸ਼ਵਾਸ ਰੱਖਦੇ ਹਨ ਕਿ ਉਹ ਆਪਣੇ ਰੱਬ ਨੂੰ ਜ਼ਰੂਰ ਹੀ (ਇਕ ਦਿਨ) ਮਿਲਣ ਵਾਲੇ ਹਨ ਅਤੇ ਉਸੇ ਵੱਲ ਪਰਤ ਕੇ ਜਾਣ ਵਾਲੇ ਹਨ।

47਼ ਹੇ ਬਨੀ ਇਸਰਾਈਲ! ਤੁਸੀਂ ਮੇਰੀ ਉਸ ਨਿਅਮਤ ਨੂੰ ਯਾਦ ਕਰੋ ਜਿਹੜੀ ਮੈਨੇ ਤੁਹਾਨੂੰ ਬਖ਼ਸ਼ੀ ਸੀ ਮੈਨੇ ਤੁਹਾਨੂੰ ਸੰਸਾਰ ਦੀਆਂ ਸਾਰੀਆਂ ਕੌਮਾਂ ਤੋਂ ਵੱਧ ਵਡਿਆਈ ਬਖ਼ਸ਼ੀ ਸੀ।

48਼ ਅਤੇ ਉਸ ਦਿਨ (ਕਿਆਮਤ) ਤੋਂ ਡਰੋ ਜਦੋਂ ਕੋਈ ਜਾਨ ਕਿਸੇ ਦੂਜੀ ਜਾਨ ਨੂੰ ਕੋਈ ਲਾਭ ਨਹੀਂ ਦਵੇਗੀ ਅਤੇ ਨਾ ਹੀ ਕੋਈ ਸਫ਼ਾਰਸ਼ ਕਬੂਲੀ ਜਾਵੇਗੀ ਅਤੇ ਨਾ ਹੀ ਬਦਲੇ ਵਿਚ ਕੁੱਝ ਲਿਆ ਜਾਵੇਗਾ ਅਤੇ ਨਾ ਹੀ ਉਹਨਾਂ (ਕਾਫ਼ਰਾਂ) ਦੀ ਮਦਦ ਕੀਤੀ ਜਾਵੇਗੀ।

49਼ ਅਤੇ (ਉਹ ਸਮਾਂ ਵੀ ਯਾਦ ਕਰੋ) ਜਦੋਂ ਅਸੀਂ ਤੁਹਾਨੂੰ ਫ਼ਿਰਔਨੀਆਂ (ਦੀ ਗ਼ੁਲਾਮੀ) ਤੋਂ ਛੁਟਕਾਰਾ ਦੁਆਇਆ ਸੀ। ਉਹ ਤੁਹਾਨੂ ਕਰੜੇ ਕਸ਼ਟ ਦਿੰਦੇ ਸਨ ਤੁਹਾਡੇ ਪੁੱਤਰਾਂ ਨੂੰ ਮਾਰ ਦਿੰਦੇ ਸਨ ਅਤੇ ਤੁਹਾਡੀਆਂ ਧੀਆਂ ਨੂੰ ਜਿਉਂਦਾ ਰੱਖ ਛੱਡਦੇ ਸਨ ਅਤੇ ਇਸ ਵਿਚ ਤੁਹਾਡੇ ਰੱਬ ਵੱਲੋਂ ਤੁਹਾਡੀ ਬਹੁਤ ਵੱਡੀ ਅਜ਼ਮਾਇਸ਼ ਸੀ।

50਼ (ਉਹ ਸਮਾਂ ਵੀ ਯਾਦ ਕਰੋ) ਜਦੋਂ ਅਸੀਂ ਤੁਹਾਡੇ (ਲੰਘਣ) ਲਈ ਸਾਗਰ ਨੂੰ ਪਾੜ ਦਿੱਤਾ ਸੀ, ਫਿਰ ਅਸੀਂ ਤੁਹਾਨੂੰ (ਫ਼ਿਰਔਨ ਤੋਂ) ਬਚਾਇਆ ਅਤੇ ਫ਼ਿਰਔਨੀਆਂ ਨੂੰ (ਸਮੁੰਦਰ ਵਿਚ) ਡੋਬ ਦਿੱਤਾ ਜਦ ਕਿ ਤੁਸੀਂ (ਇਹ ਸਭ) ਆਪਣੀ ਅੱਖੀਂ ਵੇਖ ਰਹੇ ਸੀ।

51਼ (ਉਹ ਸਮਾਂ ਵੀ ਯਾਦ ਕਰੋ) ਜਦੋਂ ਅਸੀਂ ਮੂਸਾ ਨੂੰ ਚਾਲ੍ਹੀ ਰਾਤਾਂ ਦੇ ਵਾਅਦੇ ਉੱਤੇ (ਤੂਰ ਪਹਾੜ ’ਤੇ) ਬੁਲਇਆ ਸੀ। ਪਰ ਮੂਸਾ ਦੇ ਪਿੱਛੋਂ ਤੁਸੀਂ ਵੱਛੇ ਨੂੰ ਇਸ਼ਟ ਬਣਾ ਲਿਆ (ਇੰਜ) ਤੁਸੀਂ ਜ਼ਾਲਮ ਬਣ ਬੈਠੇ।

52਼ ਫਿਰ ਇਹ ਸਭ ਹੋਣ ਤੋਂ ਬਾਅਦ ਵੀ ਅਸੀਂ ਤੁਹਾਨੂੰ ਮੁਆਫ਼ ਕਰ ਦਿੱਤਾ ਤਾਂ ਜੋ ਤੁਸੀਂ ਧੰਨਵਾਦੀ ਬਣ ਜਾਓ।

53਼ ਫਿਰ ਅਸੀਂ ਮੂਸਾ ਨੂੰ ਕਿਤਾਬ (ਤੌਰੈਤ) ਅਤੇ ਫ਼ੁਰਕਾਨ (ਹੱਕ ਤੇ ਨਾਹੱਕ ਵਿਚ ਅੰਤਰ ਦੱਸਣ ਵਾਲੀ ਕਸੌਟੀ) ਬਖ਼ਸ਼ੀ ਤਾਂ ਜੋ ਤੁਸੀਂ ਹਿਦਾਇਤ ਪ੍ਰਾਪਤ ਕਰ ਸਕੋ।

54਼ ਜਦੋਂ ਮੂਸਾ ਨੇ ਆਪਣੀ ਕੌਮ ਨੂੰ ਆਖਿਆ ਕਿ ਹੇ ਮੇਰੀ ਕੌਮ! ਬੇਸ਼ੱਕ ਤੁਸੀਂ ਆਪਣੇ ਉੱਤੇ ਆਪ ਹੀ ਜ਼ੁਲਮ ਕੀਤਾ ਰੁ (ਕਿਉਂ ਜੋ ਤੁਸੀਂ) ਵੱਛੇ ਨੂੰ ਇਸ਼ਟ ਬਣਾਇਆ ਹੈ, ਇਸ ਲਈ ਹੁਣ ਤੁਸੀਂ ਆਪਣੇ ਪੈਦਾ ਕਰਨ ਵਾਲੇ ਦੀ ਹਜ਼ੂਰੀ ਵਿਚ ਤੌਬਾ ਕਰੋ ਅਤੇ ਆਪਣੇ ਆਪ ਨੂੰ ਕਤਲ ਕਰੋ ਇਸ ਵਿਚ ਹੀ ਤੁਹਾਡੇ ਪੈਦਾ ਕਰਨ ਵਾਲੇ ਦੀਆਂ ਨਜ਼ਰਾਂ ਵਿਚ ਤੁਹਾਡੀ ਭਲਾਈ ਹੈ ਫਿਰ ਉਸ (ਅੱਲਾਹ) ਨੇ ਤੁਹਾਡੇ ਵੱਲ ਧਿਆਨ ਦਿੱਤਾ। ਬੇਸ਼ੱਕ ਓਹੀਓ ਤੌਬਾ ਕਬੂਲਣ ਵਾਲਾ, ਅਤਿਅੰਤ ਰਹਿਮ ਫ਼ਰਮਾਉਣ ਵਾਲਾ ਹੈ।

55਼ (ਉਸ ਸਮੇਂ ਨੂੰ ਯਾਦ ਕਰੋ) ਜਦੋਂ ਤੁਸੀਂ ਆਖਿਆ, ਕਿ ਹੇ ਮੂਸਾ! ਅਸੀਂ ਕਦੇ ਵੀ ਤੁਹਾਡੇ ਉੱਤੇ ਈਮਾਨ ਨਹੀਂ ਲਿਆਵਾਂਗੇ ਜਦੋਂ ਤਕ ਕਿ ਅਸੀਂ ਅੱਲਾਹ ਨੂੰ ਆਪਣੇ ਸਾਹਮਣੇ (ਅਖੀਂ) ਨਾ ਵੇਖ ਲਈਏ। ਤੁਹਾਨ (ਉਸੇ ਸਮੇਂ) ਬਿਜਲੀ ਨੇ ਆ ਨੱਪਿਆ ਅਤੇ ਤੁਸੀਂ ਇਹ ਸਭ ਵੇਖ ਰਹੇ ਸੀ।

56਼ ਫਿਰ ਅਸੀਂ ਤੁਹਾਡੀ ਮੌਤ ਮਗਰੋਂ ਤੁਹਾਨੂੰ ਮੁੜ ਜਿਉਂਦਾ ਕੀਤਾ ਤਾਂ ਜੋ ਤੁਸੀਂ (ਰੱਬ ਦਾ) ਸ਼ੁਕਰ ਅਦਾ ਕਰੋ।

57਼ ਅਸੀਂ ਤੁਹਾਡੇ ਉੱਤੇ ਬੱਦਲਾਂ ਦੀ ਛਾਂ ਕੀਤੀ ਅਤੇ ਤੁਹਾਡੇ ਖਾਣ ਲਈ ਮੰਨ ਅਤੇ ਸਲਵਾ 1 ਉਤਾਰੇ ਅਤੇ ਕਿਹਾ ਕਿ ਇਹਨਾਂ ਪਵਿੱਤਰ ਚੀਜ਼ਾਂ ਵਿੱਚੋਂ ਖਾਓ ਜੋ ਅਸੀਂ ਤੁਹਾਨੂੰ ਬਖ਼ਸ਼ੀਆਂ ਹਨ। ਉਨ੍ਹਾਂ ਨੇ ਸਾਡਾ (ਕਹਿਣਾ ਨਾ ਮੰਨ ਕੇ) ਸਾਡੇ ’ਤੇ ਜ਼ੁਲਮ ਨਹੀਂ ਕੀਤਾ ਸਗੋਂ ਆਪਣੇ ਆਪ ’ਤੇ ਹੀ ਜ਼ੁਲਮ ਕੀਤਾ ਸੀ।

58਼ ਜਦੋਂ ਅਸੀਂ (ਬਨੀ ਇਸਰਾਈਲ ਨੂੰ) ਕਿਹਾ ਕਿ ਤੁਸੀਂ ਇਸ ਬਸਤੀ ਵਿਚ ਦਾਖ਼ਲ ਹੋ ਜਾਓ ਅਤੇ ਇਸ ਵਿਚ ਜਿੱਥੋਂ ਵੀ ਤੁਸੀਂ ਚਾਹੋ ਜੀ ਭਰ ਕੇ ਖਾਓ ਪਰ ਤੁਸੀਂ ਬਸਤੀ ਦੇ ਦਰਵਾਜ਼ੇ ਵਿਚ ਸਿਜਦਾ ਕਰਦੇ ਹੋਏ ਦਾਖ਼ਲ ਹੋਣਾ ਅਤੇ ਕਹਿਣਾ ਕਿ ਹੇ ਅੱਲਾਹ! ਸਾਨੂੰ ਬਖ਼ਸ਼ ਦੇ, ਤਾਂ ਅਸੀਂ ਤੁਹਾਡੀਆਂ ਭੁੱਲਾਂ ਨੂੰ ਬਖ਼ਸ਼ ਦੇਵਾਂਗੇ। ਅਸੀਂ ਛੇਤੀ ਹੀ ਨੇਕੀਆਂ ਕਰਨ ਵਾਲਿਆਂ ਨੂੰ ਹੋਰ ਵਧੇਰੇ (ਰਿਜ਼ਕ ਨਾਲ) ਨਿਵਾਜ਼ਾਂਗੇ।

59਼ ਪਰ ਜਿਨ੍ਹਾਂ ਲੋਕਾਂ ਨੇ ਜ਼ੁਲਮ ਕੀਤਾ (ਭਾਵ ਕਹਿਣਾ ਨਹੀਂ ਮੰਨਿਆ) ਉਹਨਾਂ ਨੇ ਉਹ ਗੱਲ ਹੀ ਬਦਲ ਦਿੱਤੀ ਜਿਹੜੀ ਉਹਨਾਂ ਨੂੰ ਕਹੀ ਗਈ ਸੀ ਫਿਰ ਅਸੀਂ ਉਹਨਾਂ ਜ਼ਾਲਮਾਂ ਉੱਤੇ ਅਕਾਸ਼ ਤੋਂ ਅਜ਼ਾਬ ਨਾਜ਼ਿਲ ਕੀਤਾ 1ਕਿਉਂ ਜੋ ਉਹ ਹੁਕਮਾਂ ਦੀ ਉਲੰਘਣਾ ਕਰਦੇ ਸਨ।

60਼ ਅਤੇ ਜਦੋਂ ਮੂਸਾ ਨੇ ਆਪਣੀ ਕੌਮ ਲਈ (ਰੱਬ ਤੋਂ) ਪਾਣੀ ਮੰਗਿਆ ਤਾਂ ਅਸੀਂ (ਮੂਸਾ ਨੂੰ) ਕਿਹਾ ਕਿ ਆਪਣੀ ਸੋਟੀ ਪੱਥਰ ’ਤੇ ਮਾਰ ਸੋ ਇਸ (ਪੱਥਰ) ਵਿਚੋਂ ਬਾਰਾਂ ਚਸ਼ਮੇ ਨਿਕਲੇ, ਹਰ ਕਬੀਲੇ ਨੇ ਆਪਣਾ ਆਪਣਾ ਚਸ਼ਮਾ ਪਛਾਣ ਲਿਆ (ਅਤੇ ਕਿਹਾ ਕਿ) ਅੱਲਾਹ ਦੇ ਬਖ਼ਸ਼ੇ ਹੋਏ ਰਿਜ਼ਕ ਵਿੱਚੋਂ ਖਾਓ ਪਿਓ ਪਰ ਤੁਸੀਂ ਧਰਤੀ ਉੱਤੇ ਫ਼ਸਾਦ ਨਾ ਫੈਲਾਉਂਦੇ ਫਿਰੋ।

61਼ (ਯਾਦ ਕਰੋ) ਜਦੋਂ ਤੁਸੀਂ (ਬਨੀ ਇਸਰਾਈਲ ਨੇ) ਕਿਹਾ ਕਿ ਹੇ ਮੂਸਾ! ਅਸੀਂ ਇੱਕੋ ਭਾਂਤ ਦੇ ਭੋਜਨ ਉੱਤੇ ਸਬਰ ਨਹੀਂ ਕਰ ਸਕਦੇ ਇਸ ਲਈ ਸਾਡੇ ਲਈ ਆਪਣੇ ਰੱਬ ਤੋਂ ਦੁਆ ਕਰੋ ਕਿ ਉਹ ਸਾਡੇ ਖਾਣ ਲਈ ਉਹ ਚੀਜ਼ਾਂ ਦੇਵੇ ਜਿਹੜੀਆਂ ਧਰਤੀ ’ਚੋਂ ਨਿਕਲਦੀਆਂ ਹਨ, ਜਿਵੇਂ ਤਰਕਾਰੀ, ਕੱਕੜੀ, ਕਣਕ, ਮਸਰ ਤੇ ਗੰਢੇ। ਮੂਸਾ ਨੇ ਕਿਹਾ, ਕੀ ਤੁਸੀਂ ਵਧੀਆ ਚੀਜ਼ ਦੀ ਥਾਂ ਘਟੀਆ ਚੀਜ਼ਾਂ ਨੂੰ ਪਸੰਦ ਕਰਦੇ ਹੋ ? ਸੋ ਕਿਸੇ ਸ਼ਹਿਰ ਵਿਚ ਚਲੇ ਜਾਓ ਉੱਥੇ ਉਹ ਸਭ ਕੁੱਝ ਹੈ ਜਿਸ ਦੀ ਤੁਸੀਂ ਮੰਗ ਕਰਦੇ ਹੋ ਅਤੇ (ਇਹਨਾਂ ਗੱਲਾਂ ਕਾਰਨ) ਉਹਨਾਂ ’ਤੇ ਹੀਣਤਾ ਤੇ ਕੰਗਾਲਪੁਣਾ ਛਾ ਗਿਆ ਅਤੇ (ਸ਼ਹਿਰੋਂ) ਉਹ ਅੱਲਾਹ ਦੀ ਨਾਰਾਜ਼ਗੀ ਸਹਿਤ ਵਾਪਸ ਆਏ। ਇਹ ਸਭ ਇਸ ਲਈ ਹੋਇਆ ਕਿ ਉਹ ਅੱਲਾਹ ਦੀਆਂ ਆਇਤਾਂ (ਹੁਕਮਾਂ) ਦਾ ਇਨਕਾਰ ਅਤੇ ਨਬੀਆਂ ਨੂੰ ਨਾ-ਹੱਕਾ ਕਤਲ ਕਰਦੇ ਸਨ ਇਹ ਸਭ ਉਹਨਾਂ ਦੀਆਂ ਨਾ-ਫ਼ਰਮਾਨੀਆਂ ਅਤੇ ਹਦਾਂ ਟੱਪ ਜਾਣ ਦੇ ਕਾਰਨ ਸੀ।

62਼ ਬੇਸ਼ੱਕ ਜਿਹੜੇ ਈਮਾਨ ਲਿਆਏ ਅਤੇ ਜੋ ਯਹੂਦੀ, ਈਸਾਈ ਅਤੇ ਸਾਬੀ 1(ਬੇ-ਦੀਨ) ਹਨ ਇਹਨਾਂ ਵਿੱਚੋਂ ਜਿਹੜਾ ਵੀ ਕੋਈ ਅੱਲਾਹ ਅਤੇ ਆਖ਼ਿਰਤ ਦੇ ਦਿਨ ਉੱਤੇ ਈਮਾਨ ਲਿਆਵੇਗਾ ਅਤੇ ਨੇਕ ਕੰਮ ਕਰੇਗਾ, ਉਹਨਾਂ ਦਾ ਬਦਲਾ ਉਹਨਾਂ ਦੇ ਰੱਬ ਕੋਲ ਹੈ 2 ਨਾ ਤਾਂ ਉਹਨਾਂ ਨੂੰ (ਨਰਕ ਦਾ) ਭੈ ਹੋਵੇਗਾ ਅਤੇ ਨਾ ਹੀ ਉਹ ਉਦਾਸ ਹੋਣਗੇ।

63਼ ਅਤੇ (ਯਾਦ ਕਰੋ) ਜਦੋਂ ਅਸੀਂ ਤੁਹਾਡੇ ਸਿਰਾਂ ’ਤੇ ਤੂਰ ਪਹਾੜ ਝੁਕਾ ਦਿੱਤਾ ਸੀ ਅਤੇ ਤੁਹਾਥੋਂ (ਬਨੀ ਇਸਰਾਈਲ ਕੌਮ ਤੋਂ) ਪੱਕਾ ਬਚਨ ਲਿਆ ਸੀ ਅਤੇ ਅਸੀਂ ਆਖਿਆ ਸੀ ਕਿ ਜੋ ਵੀ ਤੁਹਾਨੂੰ (ਆਦੇਸ਼) ਦਿੱਤੇ ਗਏ ਹਨ ਉਹਨਾਂ ਨੂੰ ਕਰੜਾਈ ਨਾਲ ਫੜਨਾ ਅਤੇ ਜੋ ਇਸ (ਕਿਤਾਬ ਤੌਰੈਤ) ਵਿਚ ਲਿਿਖਆ ਹੋਇਆ ਹੈ ਉਸ ਨੂੰ ਯਾਦ ਰੱਖਣਾ ਤਾਂ ਜੋ ਤੁਸੀਂ (ਅੱਲਾਹ ਦੇ ਕਰੋਪ ਤੋਂ) ਬਚਣ ਵਾਲੇ ਬਣ ਜਾਓ।

64਼ ਪਰ ਤੁਸੀਂ (ਆਪਣੇ ਬਚਨਾਂ ਤੋਂ) ਫਿਰ ਗਏ। ਜੇ ਤੁਹਾਡੇ ’ਤੇ ਅੱਲਾਹ ਦੀ ਮਿਹਰ ਅਤੇ ਉਸ ਦਾ ਕਰਮ ਨਾ ਹੁੰਦਾ ਤਾਂ ਤੁਸੀਂ ਜ਼ਰੂਰ ਹੀ ਘਾਟੇ ਵਿਚ ਰਹਿਣ ਵਾਲੇ ਹੋ ਜਾਂਦੇ।

65਼ ਤੁਸੀਂ ਆਪਣੀ ਕੌਮ ਦੇ ਉਹਨਾਂ ਲੋਕਾਂ ਨੂੰ ਜ਼ਰੂਰ ਹੀ ਜਾਣਦੇ ਹੋ ਜਿਨ੍ਹਾਂ ਨੇ ਸਬਤ ਦਾ ਕਾਨੂੰਨ ਭੰਗ ਕੀਤਾ ਸੀ ਤਾਂ ਅਸੀਂ ਉਹਨਾਂ ਨੂੰ ਆਖਿਆ ਕਿ ਬਾਂਦਰ ਬਣ ਕੇ ਜ਼ਲੀਲ ਹੋ ਜਾਓ।

66਼ ਫਿਰ ਅਸੀਂ ਇਸ (ਘਟਨਾਂ) ਨੂੰ ਉਹਨਾਂ ਲਈ ਅਤੇ ਅਗਾਂਹ ਆਉਣ ਵਾਲੇ ਇਨਕਾਰੀਆਂ ਲਈ ਸਿੱਖਿਆਦਾਇ ਬਣਾ ਦਿੱਤਾ ਅਤੇ ਨੇਕ ਲੋਕਾਂ ਲਈ ਨਸੀਹਤ ਬਣਾ ਛੱਡਿਆ।

67਼ ਅਤੇ ਜਦੋਂ ਮੂਸਾ ਨੇ ਆਪਣੀ ਕੌਮ ਨੂੰ ਕਿਹਾ ਕਿ ਅੱਲਾਹ ਤੁਹਾਨੂੰ ਹੁਕਮ ਦਿੰਦਾ ਹੈ ਕਿ ਤੁਸੀਂ ਇਕ ਗਊ ਨੂੰ ਜ਼ਿਬਹ ਕਰੋ। ਉਹਨਾਂ ਨੇ ਕਿਹਾ, ਕੀ ਤੂੰ ਸਾਡੇ ਨਾਲ ਮਖੌਲ ਕਰਦਾ ਹੈ ? ਮੂਸਾ ਨੇ ਕਿਹਾ ਕਿ ਮੈਂ (ਅਜਿਹੇ ਮਖੌਲ ਤੋਂ) ਅੱਲਾਹ ਦੀ ਪਨਾਹ ਮੰਗਦਾ ਹਾਂ ਕਿ ਮੈਂ ਵੀ ਜਾਹਲਾਂ ਵਿਚ ਰਲ ਜਾਵਾਂ।

68਼ ਉਹਨਾਂ (ਕੋਮ) ਨੇ ਆਖਿਆ ਕਿ (ਹੇ ਮੂਸਾ) ਤੂੰ ਸਾਡੇ ਲਈ ਆਪਣੇ ਰੱਬ ਤੋਂ ਪੁੱਛ ਕੇ ਦੱਸ ਕਿ ਉਹ ਗਊ ਕਿਹੋ ਜਿਹੀ ਹੋਵੇ ?ਮੂਸਾ ਨੇ ਆਖਿਆ ਕਿ ਅੱਲਾਹ ਕਹਿੰਦਾ ਹੈ ਕਿ ਉਹ ਗਊ ਨਾ ਬੁੱਢੀ ਹੋਵੇ ਤੇ ਨਾ ਹੀ ਵੱਛੀ ਹੋਵੇ ਸਗੋਂ ਵਿਚਲੀ ਉਮਰ ਦੀ ਹੋਵੇ, ਹੁਣ ਤੁਸੀਂ ਉਸੇ ਹੁਕਮ ਦੀ ਪਾਲਣਾ ਕਰੋ ਜਿਸ ਦਾ ਤੁਹਾਨੂੰ ਹੁਕਮ ਦਿੱਤਾ ਗਿਆ ਹੈ।

69਼ ਫਿਰ ਉਹਨਾਂ (ਕੌਮ) ਨੇ ਆਖਿਆ ਕਿ ਤੂੰ ਸਾਡੇ ਲਈ ਆਪਣੇ ਰੱਬ ਤੋਂ ਇਹ ਪੁੱਛ ਕਿ ਉਹ ਦੱਸੇ ਕਿ ਉਹ ਗਊ ਕਿਹੜੇ ਰੰਗ ਦੀ ਹੋਵੇ ਹੈ ਮੂਸਾ ਨੇ ਜਵਾਬ ਦਿੱਤਾ ਕਿ ਉਹ ਗਊ ਪੀਲੇ ਰੰਗ ਦੀ ਹੋਵੇ ਉਸ ਦਾ ਰੰਗ ਚੰਗੀ ਤਰ੍ਹਾਂ ਗੂੜਾ ਪੀਲਾ ਹੋਣਾ ਚਾਹੀਦਾ ਹੈ, ਜਿਹੜੀ ਵੇਖਣ ਵਾਲਿਆਂ ਨੂੰ ਖ਼ੁਸ਼ ਕਰ ਦੇਵੇ।

70਼ ਉਹਨਾਂ (ਕੌਮ) ਨੇ ਫਿਰ ਕਿਹਾ ਕਿ ਸਾਡੇ ਲਈ ਰੱਬ ਤੋਂ ਪੁੱਛ ਕਿ ਉਹ ਸਾਨੂੰ ਦਸੇ ਕਿ ਉਹ ਗਊ ਕਿਹੋ ਜਿਹੀ ਹੋਵੇ ? ਸਾਨ ਗਊ ਪ੍ਰਤੀ ਸ਼ੰਕਾ ਹੋ ਗਈ ਹੈ ਜੇ ਅੱਲਾਹ ਨੇ ਚਾਹਿਆ ਤਾਂ ਅਸੀਂ ਜ਼ਰੂਰ (ਰਬ ਦੀ ਇਛਾ) ਸਮਝ ਜਾਵਾਂਗੇ।

71 ਮੂਸਾ ਨੇ ਆਖਿਆ ਕਿ ਅੱਲਾਹ ਦਾ ਕਹਿਣਾ ਰੁ ਕਿ ਉਹ ਗਊ ਕੰਮ ਕਰਨ ਵਾਲੀ ਨਾ ਹੋਵੇ, ਨਾ ਉਹ ਧਰਤੀ ’ਤੇ ਹਲ ਚਲਾਉਂਦੀ ਹੋਵੇ ਅਤੇ ਨਾ ਹੀ ਖੇਤਾਂ ਨੂੰ ਪਾਣੀ ਦਿੰਦੀ ਹੋਵੇ, ਉਸ ਵਿਚ ਕਿਸੇ ਪ੍ਰਕਾਰ ਦਾ ਕੋਈ ਐਬ ਨਹੀਂ ਹੋਣਾ ਚਾਹੀਦਾ ਨਾ ਹੀ ਕੋਈ ਦਾਗ਼ ਧੱਬਾ ਹੋਵੇ। ਉਹਨਾਂ (ਕੌਮ) ਨੇ ਆਖਿਆ ਕਿ ਹੁਣ ਤੁਸੀਂ ਹੱਕ ਦੀ ਗੱਲ ਕੀਤੀ ਹੈ। ਫਿਰ ਉਹਨਾਂ ਨੇ ਉਸ (ਗਾਂ) ਨੂੰ ਜ਼ਿਬਹ (ਕੁਰਬਾਨ) ਕੀਤਾ ਲੱਗਦਾ ਨਹੀਂ ਸੀ ਕਿ ਉਹ ਇਹ ਕੰਮ ਕਰਣਗੇ।

72਼ (ਯਾਦ ਕਰੋ) ਜਦੋਂ ਤੁਸੀਂ ਇਕ ਵਿਅਕਤੀ ਨੂੰ ਕਤਲ ਕਰ ਦਿੱਤਾ ਸੀ ਫਿਰ ਤੁਸੀਂ ਉਸ ਲਈ ਝਗੜਾ ਕੀਤਾ (ਕਿ ਇਸ ਨੂੰ ਕਿਸ ਨੇ ਕਤਲ ਕੀਤਾ ਹੈ) ਅਤੇ ਅੱਲਾਹ ਉਸ (ਕਤਲ) ਸਪਸ਼ਟ ਕਰਨ ਵਾਲਾ ਸੀ ਜਿਸ ਨੂੰ ਤੁਸੀਂ ਗੁੱਪਤ ਰੱਖਦੇ ਸੀ।

73਼ ਫਿਰ ਅਸਾਂ ਹੁਕਮ ਦਿੱਤਾ ਕਿ ਤੁਸੀਂ ਇਸ (ਜ਼ਿਬਹ ਕੀਤੀ ਗਊ ਦੇ ਮਾਸ) ਦੇ ਇਕ ਟੋਟੇ ਨਾਲ ਮਰੇ ਹੋਏ ਵਿਅਕਤੀ ਦੀ ਲੋਥ ’ਤੇ ਸੱਟ ਮਾਰੋ, ਉਹ ਜਿਉਂਦਾ ਹੋ ਜਾਵੇਗਾ। ਅੱਲਾਹ ਇਸੇ ਤਰ੍ਹਾਂ ਮੁਰਦਿਆਂ ਨੂੰ (ਕਿਆਮਤ ਦਿਹਾੜੇ) ਜਿਊਂਦਾ ਕਰੇਗਾ ਅਤੇ ਉਹ ਤੁਹਾ` ਆਪਣੀਆਂ ਨਿਸ਼ਾਨੀਆਂ ਵਿਖਾਉਂਦਾ ਰੁ ਤਾਂ ਜੋ ਤੁਸੀਂ ਸਮਝ ਸਕੋ।

74਼ ਇਸ (ਘਟਨਾ) ਤੋਂ ਬਾਅਦ ਤੁਹਾਡੇ ਦਿਲ ਕਠੋਰ ਹੋ ਗਏ। ਪੱਥਰਾਂ ਵਾਂਗ ਕਠੋਰ ਸਗੋਂ ਉਹਨਾਂ ਤੋਂ ਵੀ ਵੱਧ ਕਠੋਰ। ਬੇਸ਼ੱਕ ਕੁੱਝ ਪੱਥਰ ਉਹ ਵੀ ਹਨ ਜਿਨ੍ਹਾਂ ਤੋਂ ਨਹਿਰਾਂ ਵਗਦੀਆਂ ਹਨ ਅਤੇ ਕੁੱਝ ਉਹ ਵੀ ਹਨ ਜਿਹੜੇ ਜਦੋਂ ਫਟ ਜਾਂਦੇ ਹਨ ਤਾਂ ਉਹਨਾਂ ਵਿੱਚੋਂ ਪਾਣੀ ਨਿਕਲਦਾ ਅਤੇ ਇਹਨਾਂ ਵਿਚੋਂ ਕੁੱਝ ਉਹ ਵੀ (ਪੱਥਰ) ਹਨ ਜਿਹੜੇ ਰੱਬ ਤੋਂ ਡਰਦੇ ਹੋਏ ਕੰਬ ਕੇ (ਸਿਜਦੇ ਵਿਚ) ਡਿਗ ਵੀ ਪੈਂਦੇ ਹਨ। ਅੱਲਾਹ ਤੁਹਾਡੀਆਂ ਜ਼ਾਲਮਾਨਾ ਕਰਤੂਤਾਂ ਤੋਂ ਬੇਖ਼ਬਰ ਨਹੀਂ।

75਼ (ਹੇ ਮੁਸਲਮਾਨੋ!) ਕੀ ਤੁਸੀਂ ਇਹ ਆਸ ਰੱਖਦੇ ਹੋ ਕਿ ਇਹ ਲੋਕ ਤੁਹਾਡੇ ਲਈ ਈਮਾਨ ਵਾਲੇ ਬਣ ਜਾਣਗ, ਜਦੋਂ ਕਿ ਇਹਨਾਂ ਵਿੱਚੋਂ ਇਕ ਗੁਟ ਅਜਿਹਾ ਵੀ ਰੁ ਕਿ ਉਹ ਅੱਲਾਹ ਦਾ ਕਲਾਮ (ਕੁਰਆਨ) ਸੁਣਦਾ ਫਿਰ ਇਸ ਸਮਝ ਲੈਣ ਤੋਂ ਬਾਅਦ ਵੀ ਇਸ ਵਿਚ ਫੇਰ ਬਦਲ ਕਰ ਦਿੰਦਾ ਰੁ ਜਦ ਕਿ ਉਹ ਇਸ ਦੀ ਜਾਣਕਾਰੀ ਵੀ ਰੱਖਦਾ ਹੈ।

76਼ ਜਦੋਂ ਇਹ (ਮੁਨਾਫ਼ਿਕ) ਲੋਕ ਈਮਾਨ ਵਾਲਿਆਂ ਨੂੰ ਮਿਲਦੇ ਹਨ ਤਾਂ ਆਖਦੇ ਹਨ ਕਿ ਅਸੀਂ ਵੀ ਈਮਾਨ ਵਾਲੇ ਹਾਂ ਅਤੇ ਜਦੋਂ ਇਹ ਲੋਕ ਇਕ ਦੂਜੇ ਨੂੰ ਇਕਾਂਤ ਵਿਚ ਮਿਲਦੇ ਹਨ ਤਾਂ ਆਖਦੇ ਹਨ ਕਿ ਤੁਸੀਂ ਮੁਸਲਮਾਨਾਂ ਨੂੰ ਉਹ ਗੱਲਾਂ ਕਿਉਂ ਦੱਸਦੇ ਹੋ ਜਿਹੜੀਆਂ ਅੱਲਾਹ ਨੇ ਤੁਹਾਨੂੰ ਦੱਸੀਆਂ ਹਨ ? ਕੀ ਇਸ ਲਈ ਦੱਸਦੇ ਹੋ ਤਾਂ ਜੋ ਉਹਨਾਂ ਨੂੰ ਤੁਹਾਡੇ ਰੱਬ ਦੇ ਹਜ਼ੂਰ ਤੁਹਾਡੇ ਵਿਰੁੱਧ ਦਲੀਲ ਵਜੋਂ ਪੇਸ਼ ਕਰਨ? ਕੀ ਤੁਹਾਨੂੰ ਉੱਕਾ ਹੀ ਸਮਝ ਨਹੀਂ?

77਼ ਕੀ ਉਹ (ਅਜਿਹੀਆਂ ਗੱਲਾਂ ਕਰਨ ਵਾਲੇ) ਨਹੀਂ ਜਾਣਦੇ ਕਿ ਬੇਸ਼ੱਕ ਅੱਲਾਹ (ਸਭ ਕੁੱਝ) ਜਾਣਦਾ ਹੈ, ਉਹ ਵੀ ਜੋ ਉਹ ਗੁਪਤ ਰੱਖਦੇ ਹਨ ਅਤੇ ਉਹ ਵੀ ਜੋ ਉਹ ਪ੍ਰਗਟ ਕਰਦੇ ਹਨ।

78਼ ਇਹਨਾਂ ਵਿੱਚੋਂ ਕੁੱਝ ਅਣਪੜ੍ਹ ਵੀ ਹਨ ਉਹ ਕਿਤਾਬ (ਵਿਚ ਲਿਖੇ) ਨੂੰ ਨਹੀਂ ਜਾਣਦੇ ਅਤੇ ਛੁੱਟ ਝੂਠੀਆਂ ਆਸਾਂ ਤੋਂ ਉਹ ਕੇਵਲ ਗੁਮਾਨ ਹੀ ਕਰਦੇ ਹਨ।

79਼ ਸੋ ਉਹਨਾਂ ਲੋਕਾਂ ਲਈ ਬਰਬਾਦੀ ਹੈ ਜਿਹੜੇ ਆਪਣੀ ਹੱਥੀਂ ਕਿਤਾਬ ਲਿਖਦੇ ਹਨ ਫਿਰ ਕਹਿੰਦੇ ਹਨ ਕਿ ਇਹ ਅੱਲਾਹ ਵੱਲੋਂ ਹੈ ਤਾਂ ਜੋ ਇਸ ਦੇ ਬਦਲੇ ਵਿਚ ਥੋੜ੍ਹੀ ਕੀਮਤ (ਸੰਸਾਰਿਕ ਲਾਭ) ਲੈ ਸਕਣ। ਇਸੇ ਲਈ ਜੋ ਵੀ ਉਹਨਾਂ ਦੇ ਹੱਥਾਂ ਨੇ ਲਿਖਿਆ ਉਸੇ ਕਾਰਨ ਉਹਨਾਂ ਦੀ ਬਰਬਾਦੀ ਹੈ ਅਤੇ ਉਹ ਜਿਹੜੀ ਵੀ ਕਮਾਈ ਕਰਦੇ ਹਨ ਉਸ ਕਾਰਨ ਵੀ ਉਹਨਾਂ ਦੀ ਬਰਬਾਦੀ ਹੈ।

80਼ ਅਤੇ ਇਹਨਾਂ (ਯਹੂਦੀਆਂ) ਦਾ ਕਹਿਣਾ ਰੁ ਕਿ ਗਿਣਤੀ ਦੇ ਥੋੜ੍ਹੇ ਦਿਨਾਂ ਤੋਂ ਛੁੱਟ (ਨਰਕ ਦੀ) ਅੱਗ ਸਾਨੂੰ ਕਦੇ ਵੀ ਨਹੀਂ ਛੂਹੇਗੀ। ਇਹਨਾਂ ਨੂੰ ਪੁੱਛੋ, ਕੀ ਤੁਸੀਂ ਅੱਲਾਹ ਤੋਂ ਇਸ ਦਾ ਕੋਈ ਬਚਨ ਲਿਆ ਹੋਇਆ ਹੈ ?(ਜੇ ਹੈ) ਫਿਰ ਅੱਲਾਹ ਕਦੇ ਵੀ ਆਪਣੇ ਬਚਨਾਂ ਦੀ ਉਲੰਘਣਾ ਨਹੀਂ ਕਰਦਾ। ਕੀ ਤੁਸੀਂ ਅੱਲਾਹ ਦੇ ਸੰਬੰਧ ਵਿਚ ਉਹ ਗੱਲਾਂ ਕਰਦੇ ਹੋ ਜਿਸ ਦਾ ਤੁਹਾ` ਉੱਕਾ ਹੀ ਪਤਾ ਨਹੀਂ ?

81 ਜਿਸ ਨੇ ਵੀ ਕੋਈ ਬੁਰਾਈ ਕਮਾਈ ਅਤੇ ਉਸੇ ਬੁਰਾਈ ਵਿਚ ਉਹ ਘਿਰਿਆ ਰਿਹਾ ਉਹੀ ਤਾਂ ਨਰਕ ਵਿਚ ਜਾਵੇਗਾ ਅਤੇ ਸਦਾ ਉਸੇ ਵਿਚ ਹੀ ਰਹੇਗਾ।

82਼ ਜਿਹੜੇ ਲੋਕ ਈਮਾਨ ਲਿਆਉਣਗੇ ਅਤੇ ਨੇਕ ਅਮਲ ਕਰਨਗੇ ਉਹ ਜੰਨਤੀ ਹਨ ਅਤੇ ਉਹ ਜੰਨਤ ਵਿਚ ਸਦਾ ਲਈ ਰਹਿਣਗੇ।

83਼ ਅਤੇ ਜਦੋਂ ਅਸੀਂ ਬਨੀ ਇਸਰਾਈਲ ਤੋਂ ਪੱਕਾ ਬਚਨ ਲਿਆ ਸੀ ਕਿ ਤੁਸੀਂ ਅੱਲਾਹ ਤੋਂ ਛੁੱਟ ਕਿਸੇ ਹੋਰ ਦੀ ਇਬਾਦਤ ਨਾ ਕਰਨਾ ਅਤੇ ਮਾਂ, ਬਾਪ, ਰਿਸ਼ਤੇਦਾਰਾਂ, ਯਤੀਮਾਂ ਅਤੇ ਮਿਸਕੀਨਾਂ 1ਨਾਲ ਨੇਕ ਅਤੇ ਸੋਹਣਾ ਵਿਵਹਾਰ ਕਰਨਾ ਅਤੇ ਲੋਕਾਂ ਨੂੰ ਚੰਗੀਆਂ ਗੱਲਾਂ ਆਖਣਾ, ਨਮਾਜ਼ ਕਾਇਮ ਕਰਨਾ ਅਤੇ ਜ਼ਕਾਤ ਅਦਾ ਕਰਨਾ, ਪਰ ਤੁਸੀਂ ਇਹਨਾਂ (ਬਚਨਾਂ) ਤੋਂ ਫਿਰ ਗਏ ਤੁਹਾਡੇ ਵਿੱਚੋਂ ਥੋੜ੍ਹੇ ਲੋਕ ਹੀ (ਆਪਣੇ ਬਚਨਾਂ ਦੇ) ਪਾਬੰਦ ਰਹੇ। ਤੁਸੀਂ ਬਚਨਾਂ ਤੋਂ ਫਿਰ ਜਾਣ ਵਾਲੇ ਹੀ ਹੋ।

84਼ ਅਤੇ ਜਦੋਂ ਅਸੀਂ ਤੁਹਾਥੋਂ ਪੱਕਾ ਬਚਨ ਲਿਆ ਸੀ ਕਿ ਤੁਸੀਂ ਆਪਸ ਵਿਚ ਇਕ ਦੂਜੇ ਦਾ ਖ਼ੂਨ ਨਹੀਂ ਬਹਾਉਗੇ ਅਤੇ ਨਾ ਹੀ ਘਰਾਂ ਤੋਂ ਬੇਘਰ ਕਰੋਗੇ ਫਿਰ ਤੁਸੀਂ ਇਸ ਦਾ ਇਕਰਾਰ ਵੀ ਕੀਤਾ ਸੀ ਜਿਸ ਦੇ ਤੁਸੀਂ ਆਪ ਹੀ ਗਵਾਹ ਹੋ।

85਼ ਤੁਸੀਂ ਹੀ ਉਹ ਲੋਕ ਹੋ ਜੋ ਆਪਣਿਆਂ ਨੂੰ ਹੀ ਕਤਲ ਕਰਦੇ ਹੋ ਅਤੇ ਆਪਣਿਆਂ ਹੀ ਘਰਾਂ ਤੋਂ ਬੇਘਰ ਕਰਦੇ ਹੋ ਅਤੇ ਤੁਸੀਂ ਉਹਨਾਂ ਦੇ ਵਿਰੁੱਧ ਗੁਨਾਹ ਅਤੇ ਜ਼ਾਲਮਾਨਾ ਕੰਮਾਂ ਵਿਚ ਦੂਜਿਆਂ ਦਾ ਸਾਥ ਦਿੰਦੇ ਹੋ। ਜੇ ਉਹ ਤੁਹਾਡੇ ਕੋਲ ਕੈਦੀ ਬਣਕੇ ਆਉਣ ਤਾਂ ਤੁਸੀਂ ਉਹਨਾਂ ਦੀ ਰਿਹਾਈ ਲਈ ਫ਼ਿਿਦਯਾ (ਫ਼ਰੌਤੀ) ਲੈਂਦੇ ਹੋ ਜਦ ਕਿ ਤੁਹਾਡੇ ਲਈ ਉਹਨਾਂ ਦਾ (ਘਰੋਂ) ਕੱਢ ਦੇਣਾ ਹੀ ਹਰਾਮ ਕਰ ਦਿੱਤਾ ਗਿਆ ਸੀ। ਕੀ ਤੁਸੀਂਂ ਕਿਤਾਬ ਦੇ ਇਕ ਭਾਗ ’ਤੇ ਈਮਾਨ ਰੱਖਦੇ ਹੋ ਅਤੇ ਕੁੱਝ ਭਾਗ (ਆਦੇਸ਼ਾਂ) ਦਾ ਇਨਕਾਰ ਕਰਦੇ ਹੋ ? ਤੁਹਾਡੇ ਵਿੱਚੋਂ ਜਿਹੜਾ ਵਿਅਕਤੀ ਵੀ ਇਹ (ਹਰਾਮ ਕੀਤੇ ਹੋਏ) ਕੰਮ ਕਰੇਗਾ ਉਸ ਦੀ ਸਜ਼ਾ ਇਸ ਤੋਂ ਛੁੱਟ ਕੋਈ ਨਹੀਂ ਕਿ ਸੰਸਾਰਿਕ ਜੀਵਨ ਵਿਚ ਉਹਨਾਂ ਦੀ ਰੁਸਵਾਈ ਹੋਵੇ ਅਤੇ ਕਿਆਮਤ ਵਾਲੇ ਦਿਨ ਉਹ ਕਰੜੀ ਸਜ਼ਾ (ਨਰਕ) ਵੱਲ ਧੱਕੇ ਜਾਣ। ਤੁਸੀਂ ਜੋ ਵੀ ਕਰਤੂਤਾਂ ਕਰਦੇ ਹੋ ਅੱਲਾਹ ਉਹਨਾਂ ਤੋਂ ਬੇਖ਼ਬਰ ਨਹੀਂ।

86਼ ਇਹ ਉਹ ਲੋਕ ਹਨ ਜਿਨ੍ਹਾਂ ਨੇ ਸੰਸਾਰਿਕ ਜੀਵਨ ਆਖ਼ਿਰਤ ਦੇ ਬਦਲੇ ਵਿਚ ਖ਼ਰੀਦ ਲਿਆ ਹੈ, ਸੋ ਨਾ ਤਾਂ (ਕਿਆਮਤ ਦਿਹਾੜੇ) ਉਨ੍ਹਾਂ ਦੇ ਅਜ਼ਾਬ (ਸਜ਼ਾ) ਵਿਚ ਕੋਈ ਕਮੀ ਕੀਤੀ ਜਾਵੇਗੀ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਮਦਦ ਹੀ ਕੀਤੀ ਜਾਵੇਗੀ।

87਼ ਅਤੇ ਬੇਸ਼ੱਕ ਅਸੀਂ ਮੂਸਾ ਨੂੰ ਕਿਤਾਬ (ਤੌਰੈਤ) ਦਿੱਤੀ ਅਤੇ ਉਸ ਤੋਂ ਮਗਰੋਂ ਉਸ ਦੇ ਉੱਪਰੋਥੱਲੀ ਰਸੂਲ ਭੇਜੇ ਅਤੇ ਅਸੀਂ ਮਰੀਅਮ ਦੇ ਪੁੱਤਰ ਈਸਾ ਸਾਫ਼-ਸਾਫ਼ ਦਲੀਲਾਂ ਦਿੱਤੀਆਂ ਅਤੇ ਉਸ (ਈਸਾ) ਦੀ ਪਵਿੱਤਰ ਰੂਹ (ਜਿਬਰਾਈਲ) ਦੇ ਨਾਲ ਮਦਦ ਕੀਤੀ। ਫੇਰ ਜਦ ਵੀ ਤੁਹਾਡੇ ਕੋਲ ਕੋਈ ਪੈਗ਼ੰਬਰ ਉਹ ਚੀਜ਼ (ਆਦੇਸ਼) ਲੈ ਕੇ ਆਇਆ ਜਿਸ ਨੂੰ ਤੁਹਾਡੇ ਦਿਲ ਪਸੰਦ ਨਹੀਂ ਸੀ ਕਰਦੇ ਤਾਂ ਤੁਸੀਂ ਘਮੰਡ ਵਿਚ ਆਕੇ ਕੁੱਝ (ਰਸੂਲਾਂ) ` ਝੁਠਲਾਇਆ ਅਤੇ ਕੁੱਝ ਨੂੰ ਕਤਲ ਕਰ ਸੁੱਟਿਆ।

88਼ ਅਤੇ ਉਹ ਆਖਦੇ ਹਨ ਕਿ ਸਾਡੇ ਦਿਲਾਂ ’ਤੇ (ਇਨ੍ਹਾਂ ਗੱਲਾਂ ਤੋਂ ਸੁਰੱਖਿਅਤ ਹੋਣ ਲਈ) ਗ਼ਲਾਫ਼ ਚੜ੍ਹੇ ਹੋਏ ਹਨ। ਨਹੀਂ, ਸਗੋਂ ਇਨ੍ਹਾਂ ਦੇ ਇਨਕਾਰੀ ਹੋਣ ਕਾਰਨ ਅੱਲਾਹ ਨੇ ਇਨ੍ਹਾਂ ’ਤੇ ਫਿਟਕਾਰ ਪਾਈ ਹੋਈ ਹੈ। ਇਸ ਲਈ ਥੋੜ੍ਹੇ ਲੋਕ ਹੀ (ਰਸੂਲਾਂ ਉੱਤੇ) ਈਮਾਨ ਲਿਆਏ।

89਼ ਫਿਰ ਉਹਨਾਂ ਕੋਲ ਉਹਨਾਂ ਦੇ ਰੱਬ ਵੱਲੋਂ ਉਹ ਕਿਤਾਬ (.ਕੁਰਆਨ) ਆ ਗਈ ਜਿਹੜੀ ਉਸ ਕਿਤਾਬ (ਤੌਰੈਤ) ਦੀ ਪੁਸ਼ਟੀ ਕਰਦੀ ਰੁ ਜਿਹੜੀ ਉਹਨਾਂ ਦੇ ਕੋਲ ਹੈ। ਜਦ ਕਿ ਇਸ ਤੋਂ ਪਹਿਲਾਂ ਉਹ ਆਪ ਇਹਨਾਂ (ਕਾਫ਼ਰਾਂ) ਦੇ ਵਿਰੁੱਧ ਫ਼ਤਿਹ (ਦੀਆਂ ਦੁਆਵਾਂ) ਮੰਗਿਆ ਕਰਦੇ ਸਨ ਪਰ ਜਦੋਂ ਉਹ (ਹੱਕ) ਉਹਨਾਂ ਕੋਲ ਆ ਗਿਆ ਜਿਸ ਨੂੰ ਉਹਨਾਂ ਨੇ ਪਛਾਣ ਵੀ ਲਿਆ ਸੀ ਫਿਰ ਵੀ ਉਹਨਾਂ ਨੇ ਉਸ ਨੂੰ ਮੰਣਨ ਤੋਂ ਇਨਕਾਰ ਕਰ ਦਿੱਤਾ। ਅੱਲਾਹ ਦੀ ਇਹਨਾਂ (ਕਾਫ਼ਰਾਂ) ’ਤੇ ਫਿਟਕਾਰ ਹੈ।

90਼ ਬਹੁਤ ਹੀ ਭੈੜੀ ਹੈ ਉਹ ਚੀਜ਼ ਜਿਸ ਦੇ ਬਦਲੇ ਉਹਨਾਂ ਨੇ ਆਪਣੇ ਆਪ ਨੂੰ ਵੇਚ ਸੁੱਟਿਆ ਹੈ। ਇਹ ਉਸ ਚੀਜ਼ ਦਾ ਇਨਕਾਰ ਕਰਦੇ ਹਨ ਜਿਹੜੀ ਅੱਲਾਹ ਵੱਲੋਂ ਨਾਜ਼ਿਲ ਹੋਈ ਹੈ ਕੇਵਲ ਇਸ ਈਰਖਾ ਕਾਰਣ ਕਿ ਅੱਲਾਹ ਨੇ ਆਪਣੇ ਜਿਸ ਬੰਦੇ ਨੂੰ ਚਾਹਿਆ ਉਸ ਨੂੰ (ਪੈਗ਼ੰਬਰੀ ਨਾਲ) ਨਿਵਾਜ਼ ਦਿੱਤਾ। ਇਸ ਲਈ ਉਹ ਉੱਪਰੋਥਲੀ ਕਰੋਪੀ ਦੇ ਭਾਗੀ ਬਣ ਗਏ ਹਨ। ਅਜਿਹੇ ਕਾਫ਼ਰਾਂ ਲਈ ਜ਼ਲੀਲ ਕਰਨ ਵਾਲਾ ਅਜ਼ਾਬ ।

91਼ ਜਦੋਂ ਉਹਨਾਂ (ਕਾਫ਼ਰਾਂ) ਨੂੰ ਕਿਹਾ ਜਾਂਦਾ ਹੈ ਕਿ ਅੱਲਾਹ ਵੱਲੋਂ ਉਤਾਰੀ ਹੋਈ ਕਿਤਾਬ (.ਕੁਰਆਨ) ਉੱਤੇ ਈਮਾਨ ਲਿਆਓ ਤਾਂ ਆਖਦੇ ਹਨ ਕਿ ਅਸੀਂ ਤਾਂ ਉਸ ’ਤੇ ਹੀ ਈਮਾਨ ਲਿਆਏ ਹਾਂ ਜਿਹੜੀ ਸਾਡੇ ਲਈ (ਤੌਰੈਤ) ਨਾਜ਼ਿਲ ਹੋਈ ਰੁ ਅਤੇ ਉਹ ਇਸ ਤੋਂ ਛੁੱਟ ਹੋਰ ਸਾਰੀਆਂ (ਕਿਤਾਬਾਂ) ਦਾ ਇਨਕਾਰ ਕਰਦੇ ਹਨ। ਜਦ ਕਿ ਇਹ (.ਕੁਰਆਨ) ਹੱਕ ਹੈ ਅਤੇ ਉਸ ਕਿਤਾਬ ਦੀ ਪੁਸ਼ਟੀ ਕਰਦਾ ਰੁ ਜਿਹੜੀ ਉਹਨਾਂ ਦੇ ਕੋਲ ਰੁ। (ਹੇ ਨਬੀ ਸ:!) ਇਹਨਾਂ ਪੁੱਛੋ ਕਿ ਜੇ ਤੁਸੀਂ ਈਮਾਨ ਵਾਲੇ ਹੋ ਤਾਂ ਇਸ ਤੋਂ ਪਹਿਲਾਂ ਤੁਸੀਂ ਅੱਲਾਹ ਦੇ ਨਬੀਆਂ ਕਤਲ ਕਿਉਂ ਕਰਦੇ ਰਹੇ ਹੋ ?

92਼ ਬੇਸ਼ੱਕ ਮੂਸਾ ਤੁਹਾਡੇ ਕੋਲ ਸਪਸ਼ਟ ਮੋਅਜਜ਼ੇ (ਰਬੀ ਚਮਤਕਾਰ) ਲੈ ਕੇ ਆਇਆ ਪਰ ਤੁਸੀਂ ਉਸ ਦੇ (ਤੂਰ ਪਹਾੜ ਉੱਤੇ) ਜਾਣ ਤੋਂ ਬਾਅਦ ਵੱਛੇ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਅਸਲ ਵਿਚ ਤੁਸੀਂ ਤਾਂ ਹੋ ਹੀ ਜ਼ਾਲਮ।

93਼ ਅਤੇ (ਰਤਾ ਉਸ ਸਮੇਂ ਨੂੰ ਯਾਦ ਕਰੋ) ਜਦੋਂ ਤੂਰ ਪਹਾੜ ਨੂੰ ਤੁਹਾਡੇ ਉੱਤੇ ਚੁੱਕ ਕੇ ਅਸਾਂ ਤੁਹਾਥੋਂ ਪੱਕਾ ਪ੍ਰਣ ਲਿਆ ਸੀ ਅਤੇ ਹੁਕਮ ਦਿੱਤਾ ਸੀ ਕਿ ਜੋ ਵੀ (ਆਦੇਸ਼) ਤੁਹਾਨੂੰ ਦਿੱਤੇ ਗਏ ਹਨ ਉਹਨਾਂ ਦੀ ਸਖ਼ਤੀ ਨਾਲ ਪਾਲਣਾ ਕਰੋ ਅਤੇ (ਹੁਕਮਾਂ ਨੂੰ ਧਿਆਨ ਨਾਲ) ਸੁਣੋ! ਉਹਨਾਂ (ਕੌਮ) ਨੇ ਆਖਿਆ ਕਿ ਅਸੀਂ (ਸਭ) ਸੁਣ ਲਿਆ ਹੈ ਪਰ ਅਸੀਂ (ਫ਼ੇਰ ਵੀ ਹੁਕਮਾਂ ਦੀ) ਪਾਲਣਾ ਨਹੀਂ ਕਰਾਂਗੇ। ਉਹਨਾਂ ਦੇ ਇਸੇ ਇਨਕਾਰ ਕਾਰਨ ਉਹਨਾਂ ਦੇ ਮਨਾਂ ਵਿਚ ਵਛੇ ਦੀ ਮੁਹੱਬਤ ਪਾ ਦਿੱਤੀ ਗਈ (ਹੇ ਨਬੀ! ਇਹਨਾਂ ਨੂੰ) ਆਖ ਦਿਓ ਕਿ ਜੇ ਤੁਸੀਂ ਮੋਮਿਨ ਹੋ ਤਾਂ (ਸਮਝ ਲਵੋ) ਕਿ ਉਹ ਕੰਮ ਸਾਰੇ ਹੀ ਬੁਰੇ ਹਨ ਜਿਨ੍ਹਾਂ ਲਈ ਤੁਹਾਡਾ ਈਮਾਨ (ਧਰਮ) ਤੁਹਾਨੂੰ ਹੁਕਮ ਦਿੰਦਾ ਹੈ।

94਼ (ਹੇ ਨਬੀ! ਇਹਨਾਂ ਨੂੰ) ਆਖ ਦਿਓ ਕਿ ਜੇਕਰ ਅੱਲਾਹ ਦੇ ਕੋਲ ਆਖ਼ਿਰਤ ਦਾ ਘਰ ਤੁਹਾਡੇ ਲਈ ਹੀ ਵਿਸ਼ੇਸ਼ ਕੀਤਾ ਹੋਇਆ ਹੈ ਤਾਂ ਰਤਾ ਮੌਤ ਦੀ ਇੱਛਾ ਤਾਂ ਕਰੋ ਜੇ ਤੁਸੀਂ (ਆਪਣੀ ਗੱਲ ਵਿਚ) ਸੱਚੇ ਹੋ।

95਼ ਉਹ ਆਪਣੇ ਉਹਨਾਂ ਗੁਨਾਹਾਂ ਕਾਰਨ ਜਿਹੜੇ ਉਹ ਆਪਣੇ ਹੱਥੀ ਕਮਾ ਕੇ ਅੱਗੇ ਭੇਜ ਚੁੱਕੇ ਹਨ, ਕਦੇ ਵੀ ਇਸ (ਮੌਤ) ਦੀ ਕਾਮਨਾ ਨਹੀਂ ਕਰਨਗੇ। ਅੱਲਾਹ ਇਹਨਾਂ ਜ਼ਾਲਮਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ।

96਼ ਤੁਸੀਂ ਇਹਨਾਂ (ਯਹੂਦੀਆਂ) ਨੂੰ ਸਭ ਤੋਂ ਵਧ ਕੇ ਜਿਉਣ ਦੇ ਲਾਲਚੀ ਵੇਖੋਗੇ ਉਹਨਾਂ ਤੋਂ ਵੀ ਵੱਧ ਜਿਹੜੇ ਸ਼ਿਰਕ ਕਰਦੇ ਹਨ। ਇਹਨਾਂ ਵਿਚ ਹਰੇਕ ਵਿਅਕਤੀ ਇਹੋ ਚਾਹੁੰਦਾ ਹੈ ਕਿ ਕਾਸ਼ ਉਸ ਨੂੰ ਇਕ ਹਜ਼ਾਰ ਸਾਲ ਦੀ ਉਮਰ ਮਿਲ ਜਾਵੇ ਜਦ ਕਿ ਇਹ ਲੰਮੀਆਂ ਉਮਰਾਂ ਵੀ ਉਹਨਾਂ ਨੂੰ ਅਜ਼ਾਬ ਤੋਂ ਬਚਾਉਣ ਵਾਲੀਆਂ ਨਹੀਂ। ਜਿਹੜੇ ਇਹ ਕੰਮ ਕਰਦੇ ਹਨ ਅੱਲਾਹ ਉਹਨਾਂ ਨੂੰ ਭਲੀ-ਭਾਂਤ ਜਾਣਦਾ ਹੈ।

97਼ (ਹੇ ਨਬੀ!) ਤੁਸੀਂ ਆਖ ਦਿਓ ਕਿ ਜਿਹੜਾ ਵੀ ਕੋਈ ਜਿਬਰਾਈਲ ਦਾ ਵੈਰੀ ਹੈ (ਉਸ ਨੂੰ ਪਤਾ ਹੋਣਾ ਚਾਹੀਦਾ ਹੈ) ਕਿ ਉਹਨੇ ਹੀ ਇਸ .ਕੁਰਆਨ ਨੂੰ ਅੱਲਾਹ ਦੇ ਹੁਕਮਾਂ ਅਨੁਸਾਰ ਆਪ (ਮੁਹੰਮਦ) ਦੇ ਦਿਲ ’ਤੇ ਨਾਜ਼ਿਲ ਕੀਤਾ ਹੈ। ਇਹ (.ਕੁਰਆਨ) ਉਸ (ਤੌਰੈਤ) ਦੀ ਵੀ (ਅੱਲਾਹ ਵੱਲੋਂ ਹੋਣ ਦੀ) ਪੁਸ਼ਟੀ ਕਰਦਾ ਹੈ ਜਿਹੜੀ ਇਸ (.ਕੁਰਆਨ) ਤੋਂ ਪਹਿਲਾਂ ਨਾਜ਼ਿਲ ਹੋਈ ਸੀ ਅਤੇ (ਇਸ ਵਿਚ) ਈਮਾਨ ਵਾਲਿਆਂ ਲਈ ਹਿਦਾਇਤਾਂ ਅਤੇ ਖ਼ੁਸ਼ਖ਼ਬਰੀਆਂ ਹਨ।

98਼ ਜਿਹੜਾ ਵੀ ਕੋਈ ਅੱਲਾਹ ਦਾ, ਉਸ ਦੇ ਫ਼ਰਿਸ਼ਤਿਆਂ ਦਾ, ਰਸੂਲਾਂ ਦਾ, ਜਿਬਰਾਈਲ ਤੇ ਮੀਕਾਈਲ (ਫ਼ਰਿਸ਼ਤਿਆਂ) ਦਾ ਵੈਰੀ ਹੈ ਤਾਂ ਅੱਲਾਹ ਵੀ (ਉਹਨਾਂ) ਕਾਫ਼ਰਾਂ ਦਾ ਵੈਰੀ ਹੈ।

99਼ (ਹੇ ਨਬੀ!) ਜਿਹੜੀਆਂ ਖੁੱਲ੍ਹੀਆਂ ਆਇਤਾਂ ਅਸੀਂ ਤੁਹਾਡੇ ਵੱਲ ਭੇਜੀਆਂ ਹਨ, ਛੁੱਟ ਨਾ-ਫ਼ਰਮਾਨਾਂ ਤੋਂ, ਉਹਨਾਂ ਦਾ ਕੋਈ ਵੀ ਇਨਕਾਰ ਨਹੀਂ ਕਰਦਾ।

100਼ ਕੀ ਇਸ ਤਰ੍ਹਾਂ ਨਹੀਂ ਹੁੰਦਾ ਰਿਹਾ ਕਿ ਜਦੋਂ ਵੀ ਉਹਨਾਂ (ਯਹੂਦੀਆਂ) ਨੇ ਕੋਈ ਪ੍ਰਣ ਕੀਤਾ ਤਾਂ ਉਹਨਾਂ ਵਿੱਚੋਂ ਹੀ ਇਕ ਧਿਰ ਨੇ ਉਸ ਨੂੰ ਤੋੜ ਸੁੱਟਿਆ। ਇਹਨਾਂ ਵਿੱਚੋਂ ਬਥੇਰੇ ਲੋਕ ਈਮਾਨ ਲਿਆਉਂਦੇ ਹੀ ਨਹੀਂ।

101਼ ਜਦੋਂ ਵੀ ਅੱਲਾਹ ਵੱਲੋਂ ਇਹਨਾਂ ਕੋਲ ਕੋਈ ਨਬੀ ਆਇਆ ਜਿਹੜਾ ਇਹਨਾਂ ਕੋਲ ਮੌਜੂਦ (ਅੱਲਾਹ ਵੱਲੋਂ ਆਈਆਂ) ਕਿਤਾਬਾਂ ਦੀ ਪੁਸ਼ਟੀ ਕਰਦਾ ਸੀ। ਜਿਨ੍ਹਾਂ ਨੂੰ ਕਿਤਾਬ ਦਿੱਤੀ ਗਈ ਸੀ ਉਹਨਾਂ ਵਿੱਚੋਂ ਹੀ ਇਕ ਧਿਰ ਨੇ ਅੱਲਾਹ ਦੀ ਕਿਤਾਬ ਨੂੰ ਇਸ ਤਰ੍ਹਾਂ ਪਿਠ ਪਿਛੇ ਸੁੱਟ ਦਿੱਤਾ ਜਿਵੇਂ ਕਿ ਉਹ ਕੁੱਝ ਜਾਣਦੇ ਹੀ ਨਹੀਂ।

102਼ ਸਗੋਂ ਉਹਨਾਂ ਨੇ ਉਸ ਦੀ ਪੈਰਵੀ ਕੀਤੀ ਜਿਸ ਨੂੰ ਸ਼ੈਤਾਨ ਸੁਲੇਮਾਨ ਦੀ ਹਕੂਮਤ ਵਿਚ ਪੜ੍ਹਿਆ ਕਰਦੇ ਸਨ। ਸੁਲੇਮਾਨ ਨੇ ਕੁਫ਼ਰ ਨਹੀਂ ਸੀ ਕੀਤਾ ਸਗੋਂ ਸ਼ੈਤਾਨਾਂ ਨੇ ਹੀ ਕੁਫ਼ਰ ਕੀਤਾ ਸੀ। ਉਹ ਲੋਕਾਂ ਨੂੰ ਜਾਦੂ ਦੀ ਸਿੱਖਿਆ ਦਿੰਦੇ ਸਨ। ਉਹਨਾਂ ਨੇ ਉਸ ਦੀ ਪੈਰਵੀ ਕੀਤੀ ਜੋ ਬਾਬੁਲ ਵਿਖੇ ਹਾਰੂਤ ਤੇ ਮਾਰੂਤ (ਨਾਂ ਦੇ) ਦੋ ਫ਼ਰਿਸ਼ਤਿਆਂ ਉੱਤੇ ਨਾਜ਼ਿਲ ਕੀਤਾ ਗਿਆ ਸੀ। ਉਹ ਦੋਵੇਂ ਫ਼ਰਿਸ਼ਤੇ ਲੋਕਾਂ ਨੂੰ ਜਾਦੂ ਸਿਖਾਉਣ ਤੋਂ ਪਹਿਲਾਂ ਕਹਿ ਦਿੰਦੇ ਸਨ ਕਿ ਅਸੀਂ ਤਾਂ ਕੇਵਲ (ਤੁਹਾਡੀ) ਅਜ਼ਮਾਇਸ਼ (ਲਈ ਆਏ) ਹਾਂ, ਸੋ ਤੁਸੀਂ ਕੁਫ਼ਰ ਨਾ ਕਰੋ। ਪਰ ਲੋਕੀ ਉਹਨਾਂ ਦੋਵਾਂ (ਫ਼ਰਿਸ਼ਤਿਆਂ) ਤੋਂ ਉਹ ਜਾਦੂ ਸਿਖਦੇ ਜਿਸ ਨਾਲ ਉਹ ਪਤੀ ਪਤਨੀ ਵਿਚ ਜੁਦਾਈ ਪਾ ਦੇਣ ਜਦ ਕਿ ਉਹ ਜਾਦੂ ਰਾਹੀਂ ਛੁੱਟ ਅੱਲਾਹ ਦੇ ਹੁਕਮਾਂ ਤੋਂ ਕਿਸੇ ਨੂੰ ਕੋਈ ਹਾਨੀ ਨਹੀਂ ਪਹੁੰਚਾ ਸਕਦੇ ਸੀ ਅਤੇ ਲੋਕ ਵੀ ਉਹਨਾਂ (ਫ਼ਰਿਸ਼ਤਿਆਂ) ਤੋਂ ਉਹ ਗਿਆਨ ਸਿਖਦੇ ਸੀ ਜਿਹੜਾ ਉਹਨਾਂ ਨੂੰ ਨੁਕਸਾਨ ਪਹੁੰਚਾਉਂਦਾ ਸੀ, ਨਾ ਕਿ ਕੋਈ ਲਾਭ। ਜਦ ਕਿ ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਜਿਸ ਨੇ ਵੀ ਇਸ (ਜਾਦੂ) ਨੂੰ ਖ਼ਰੀਦਿਆ (ਸਿੱਖਿਆ) ਆਖ਼ਿਰਤ ਵਿਚ ਉਸ ਦਾ ਕੁੱਝ ਵੀ ਹਿੱਸਾ ਨਹੀਂ। ਜਿਸ ਚੀਜ਼ (ਜਾਦੂ) ਦੇ ਬਦਲੇ ਵਿਚ ਉਹਨਾਂ ਨੇ ਆਪਣੀਆਂ ਜਾਨਾਂ ਦਾ ਸੌਦਾ ਕੀਤਾ ਸੀ ਉਹ ਬਹੁਤ ਹੀ ਭੈੜੀ ਚੀਜ਼ ਸੀ। ਕਾਸ਼! ਉਹ ਜਾਣਦੇ (ਕਿ ਉਹ ਕੀ ਕਰ ਰਹੇ ਹਨ)।

103਼ ਜੇ ਉਹ ਈਮਾਨ ਲਿਆਉਂਦੇ ਅਤੇ ਰੱਬ ਤੋਂ ਡਰਦੇ ਹੋਏ ਬੁਰਾਈਆਂ ਤੋਂ ਬਚੇ ਰਹਿੰਦੇ ਤਾਂ ਅੱਲਾਹ ਦੇ ਕੋਲ ਬੇਸ਼ੱਕ ਉਹਨਾਂ ਨੂੰ ਇਸ ਦਾ ਬਹੁਤ ਹੀ ਵਧੀਆ ਬਦਲਾ ਮਿਲਦਾ। ! ਜੇ ਉਹ ਜਾਣਦੇ।

104਼ ਹੇ ਈਮਾਨ ਵਾਲਿਓ! (ਜਦੋਂ ਤੁਸੀਂ ਨਬੀ (ਸ:) ਨੂੰ ਸੰਬੋਧਿਤ ਕਰੋ ਤਾਂ) ‘ਰਾਇਨਾ’ 1 ਨਾ ਆਖੋ ਸਗੋਂ ‘ਉਨਜ਼ੁਰਨਾ’ ਆਖੋ ਅਤੇ ਤੁਸੀਂ (ਨਬੀ ਦੀ ਗੱਲ ਨੂੰ ) ਧਿਆਨ ਨਾਲ ਸੁਣੋ। ਇਨਕਾਰੀਆਂ ਲਈ ਤਾਂ ਬਹੁਤ ਹੀ ਦੁਖਦਾਈ ਅਜ਼ਾਬ ਹੈ।

105਼ ਹੇ ਨਬੀ! ਅਹਲੇ ਕਿਤਾਬ (ਯਹੂਦੀ ਤੇ ਈਸਾਈਆਂ) ਵਿੱਚੋਂ ਜਿਨ੍ਹਾਂ ਨੇ ਵੀ ਕੁਫ਼ਰ ਕੀਤਾ ਉਹ ਨਹੀਂ ਚਾਹੁੰਦੇ ਅਤੇ ਨਾ ਹੀ ਮੁਸ਼ਰਿਕ ਚਾਹੁੰਦੇ ਹਨ ਕਿ ਤੁਹਾਡੇ ’ਤੇ ਤੁਹਾਡੇ ਰੱਬ ਵੱਲੋਂ ਕੋਈ ਭਲਾਈ (ਪੈਗ਼ੰਬਰੀ) ਨਾਜ਼ਿਲ ਹੋਵੇ ਪਰ ਅੱਲਾਹ ਜਿਸ ਨੂੰ ਚਾਹੁੰਦਾ ਹੈ ਉਸੇ ਨੂੰ ਆਪਣੀਆਂ ਮਿਹਰਾਂ ਲਈ ਚੁਣ ਲੈਂਦਾ । ਅੱਲਾਹ ਹੀ ਵੱਡੇ ਫ਼ਜਲਾਂ ਦਾ ਮਾਲਿਕ ਹੈ।

106਼ ਜਿਹੜੀਆਂ ਆਇਤਾਂ ਅਸੀਂ (ਅੱਲਾਹ) ਰਦ ਕਰ ਦਿੰਦੇ ਹਾਂ ਜਾਂ (ਨਬੀ ਤੋਂ) ਭੁਲਾ ਦਿੰਦੇ ਹਾਂ ਤਾਂ ਅਸੀਂ ਉਹਨਾਂ (ਆਇਤਾਂ) ਤੋਂ ਵੀ ਵਧੀਆ ਜਾਂ ਉਹਨਾਂ ਜਹਿਆਂ ਹੋਰ (ਆਇਤਾਂ) ਲਿਆਉਂਦੇ ਹਾਂ। ਕੀ ਤੁਸੀਂ ਨਹੀਂ ਜਾਣਦੇ ਕਿ ਬੇਸ਼ੱਕ ਅੱਲਾਹ ਹੀ ਹਰ ਕੰਮ ਕਰਨ ਦੀ ਸਮਰਥਾ ਰੱਖਦਾ ਹੈ ?

107਼ ਕੀ ਤੁਸੀਂ ਨਹੀਂ ਜਾਣਦੇ ਕਿ ਬੇਸ਼ੱਕ ਅੱਲਾਹ ਲਈ ਹੀ ਅਕਾਸ਼ਾਂ ਤੇ ਧਰਤੀ ਦੀ ਪਾਤਸ਼ਾਹੀ ਹੈ ? ਤੁਹਾਡੇ ਲਈ ਅੱਲਾਹ ਤੋਂ ਛੁੱਟ ਨਾ ਕੋਈ ਹਿਮਾਇਤੀ ਰੁ ਅਤੇ ਨਾ ਹੀ ਕੋਈ ਮਦਦ ਕਰਨ ਵਾਲਾ ਹੈ।

108਼ (ਹੇ ਮੁਸਲਮਾਨੋ!) ਕੀ ਤੁਸੀਂ ਵੀ ਆਪਣੇ ਰਸੂਲ (ਮੁਹੰਮਦ) ਤੋਂ (ਬੇ-ਲੋੜੇ) ਸਵਾਲ ਕਰਨਾ ਚਾਹੁੰਦੇ ਹੋ ਜਿਵੇਂ ਇਸ ਤੋਂ ਪਹਿਲਾਂ ਮੂਸਾ ਤੋਂ ਸਵਾਲ ਕੀਤੇ ਗਏ ਸਨ। ਜਿਹੜਾ ਵੀ ਈਮਾਨ ਦੀ ਥਾਂ ਕੁਫ਼ਰ ਦੀ ਰਾਹ ਇਖਤਿਆਰ ਕਰੇਗਾ ਬੇਸ਼ੱਕ ਉਹ ਸਿੱਧੀ ਰਾਹ ਤੋਂ ਭਟਕ ਗਿਆ।

109਼ ਅਹਲੇ ਕਿਤਾਬ ਵਿਚੋਂ ਬਹੁਤੇ ਲੋਕ ਇਹ ਚਾਹੁੰਦੇ ਹਨ ਕਿ ਕਾਸ਼ ਉਹ ਤੁਹਾਡੇ ਈਮਾਨ ਲਿਆਉਣ ਤੋਂ ਬਾਅਦ ਤੁਹਾਨੂੰ ਮੁੜ ਕਾਫ਼ਿਰ ਬਣਾ ਦੇਣ। ਉਹ ਆਪਣੇ ਦਿਲਾਂ ਵਿਚ (ਤੁਹਾਡੇ ਪ੍ਰਤੀ) ਈਰਖਾ ਰੱਖਦੇ ਹਨ ਜਦ ਕਿ ਉਹਨਾਂ ਦੇ ਸਾਹਮਣੇ ਹੱਕ ਵੀ ਸਪਸ਼ਟ ਹੋ ਗਿਆ ਹੈ। ਸੋ ਤੁਸੀਂ ਉਹਨਾਂ ਨੂੰ ਖ਼ਿਮਾ ਕਰ ਦਿਓ ਅਤੇ ਉਹਨਾਂ ਦੇ ਹਾਲ ’ਤੇ ਛੱਡ ਦਿਓ ਇੱਥੋਂ ਤਕ ਕਿ ਅੱਲਾਹ ਉਹਨਾਂ ਲਈ ਆਪਣਾ ਕੋਈ ਵਿਸ਼ੇਸ਼ ਹੁਕਮ ਲਾਗੂ ਕਰ ਦੇਵੇ। ਬੇਸ਼ਕ ਅੱਲਾਹ ਹਰੇਕ ਕੰਮ ਕਰਨ ਦੀ ਕੁਦਰਤ ਰਖਦਾ ਹੈ।

110਼ ਹੇ ਮੁਸਲਮਾਨੋ! ਤੁਸੀਂ ਨਮਾਜ਼ ਕਾਇਮ ਕਰੋ, ਜ਼ਕਾਤ ਅਦਾ ਕਰੋ। ਤੁਸੀਂ ਆਪਣੇ ਲਈ ਜਿਹੜੀ ਵੀ ਭਲਾਈ ਅੱਗੇ ਭੇਜੋਗੇ ਉਸ ਨੂੰ ਅੱਲਾਹ ਕੋਲ ਹਾਜ਼ਿਰ ਪਾਓਗੇ। ਬੇਸ਼ੱਕ ਤੁਸੀਂ ਜੋ ਵੀ ਅਮਲ ਕਰਦੇ ਹੋ ਅੱਲਾਹ ਉਹਨਾਂ ਸਭ ਨੂੰ ਵੇਖਦਾ ਹੈ।

111 ਇਹ (ਅਹਲੇ ਕਿਤਾਬ) ਕਹਿੰਦੇ ਹਨ ਕਿ ਜੰਨਤ ਵਿਚ ਤਾਂ ਕੇਵਲ ਯਹੂਦੀ ਤੇ ਨਸਰਾਨੀ (ਈਸਾਈ) ਹੀ ਜਾਣਗੇ (ਜਦ ਕਿ) ਇਹ ਸਭ ਉਹਨਾਂ ਦੀਆਂ (ਝੂਠੀਆਂ) ਆਸਾਂ ਹਨ (ਹੇ ਨਬੀ) ਤੁਸੀਂ ਆਖ ਦਿਓ ਕਿ ਜੇ ਤੁਸੀਂ ਇਸ ਗੱਲ ਵਿਚ ਸੱਚੇ ਹੋ ਤਾਂ ਕੋਈ ਦਲੀਲ ਪੇਸ਼ ਕਰੋ।

112਼ ਕਿਉਂ ਨਹੀਂ ਉਹ (ਜੰਨਤ ਵਿਚ ਜਾਵੇਗਾ) ਜਿਸ ਨੇ ਆਪਣੇ ਚਿਹਰੇ (ਸੀਸ) ਨੂੰ ਅੱਲਾਹ ਅਗੇ ਝੁਕਾ ਦਿੱਤਾ ਹੈ, ਜਦ ਕਿ ਉਹ ਨੇਕੀ ਵੀ ਕਰਨ ਵਾਲਾ । ਉਸ ਦਾ ਬਦਲਾ ਉਸ ਦੇ ਰੱਬ ਕੋਲ ਹੈ। ਨਾ ਹੀ ਉਹਨਾਂ ਨੂੰ (ਨਰਕ ਦਾ) ਡਰ ਹੋਵੇਗਾ ਅਤੇ ਨਾ ਹੀ ਉਹ ਦੁਖੀ ਹੋਣਗੇ।

113਼ ਯਹੂਦੀ ਆਖਦੇ ਹਨ ਕਿ ਈਸਾਈਆਂ ਦਾ ਕੋਈ ਅਧਾਰ ਨਹੀਂ ਅਤੇ ਈਸਾਈ ਆਖਦੇ ਹਨ ਕਿ ਯਹੂਦੀਆਂ ਦਾ ਕੋਈ ਅਧਾਰ ਨਹੀਂ ਜਦ ਕਿ ਉਹ ਦੋਵੇਂ ਕਿਤਾਬ (ਤੌਰੈਤ ਅਤੇ ਇੰਜੀਲ) ਪੜ੍ਹਦੇ ਹਨ। ਇਸੇ ਤਰ੍ਹਾਂ ਜੋ ਲੋਕ ਕੁੱਝ ਵੀ ਗਿਆਨ ਨਹੀਂ ਰੱਖਦੇ ਉਹ ਵੀ ਇਸੇ ਤਰ੍ਹਾਂ ਦੀਆਂ ਮਿਲਦੀਆਂ ਜੁਲਦੀਆਂ ਗਲਾਂ ਕਰਦੇ ਹਨ। ਕਿਆਮਤ ਵਾਲੇ ਦਿਨ ਅੱਲਾਹ ਉਹਨਾਂ ਦੇ ਵਿਚਕਾਰ ਦੇ ਸਾਰੇ ਮੱਤਭੇਦਾਂ ਦਾ ਫ਼ੈਸਲਾ ਕਰ ਦੇਵੇਗਾ।

114਼ ਇਸ ਤੋਂ ਵਧ ਕੇ ਜ਼ਾਲਮ ਕੋਣ ਹੋਵੇਗਾ ਜਿਹੜਾ ਲੋਕਾਂ ਨੂੰ ਮਸੀਤਾਂ ਵਿ ਅੱਲਾਹ ਦਾ ਜ਼ਿਕਰ (ਇਬਾਦਤ) ਕਰਨ ਤੋਂ ਰੋਕਦਾ ਹੈ ਅਤੇ ਉਹਨਾਂ ਨੂੰ ਉਜਾੜਨ ਦੀ ਕੋਸ਼ਿਸ਼ ਕਰਦਾ ਹੈ। ਜਦ ਕਿ ਉਹਨਾਂ ਨੂੰ ਚਾਹੀਦਾ ਸੀ ਕਿ (ਰੱਬ ਤੋਂ) ਡਰਦੇ ਹੋਏ (ਮਸੀਤਾਂ) ਵਿਚ ਜਾਣ, ਅਜਿਹੇ ਵਿਅਕਤੀਆਂ ਲਈ ਦੁਨੀਆਂ ਵਿਚ ਵੀ ਰੁਸਵਾਈ ਹੈ ਅਤੇ ਆਖ਼ਿਰਤ ਵਿਚ ਕਰੜੇ ਅਜ਼ਾਬ (ਸਜ਼ਾਵਾਂ) ਹਨ।

115਼ ਪੂਰਬ ਤੇ ਪੱਛਮ ਦਾ ਮਾਲਿਕ ਅੱਲਾਹ ਹੀ ਹੈ। ਤੁਸੀਂ ਜਿਸ ਦਿਸ਼ਾ ਵੱਲ ਵੀ ਚਿਹਰਾ ਕਰੋਗੇ ਉਸੇ ਵੱਲ ਅੱਲਾਹ ਹੈ। ਅੱਲਾਹ ਸਰਵ ਵਿਆਪੀ ਅਤੇ ਸਭ ਕੁੱਝ ਜਾਣਨ ਵਾਲਾ ਹੈ।

116਼ ਇਹ (ਅਹਲੇ ਕਿਤਾਬ) ਆਖਦੇ ਹਨ ਕਿ ਅੱਲਾਹ ਦੀ ਸੰਤਾਨ ਹੈ 1 ਜਦ ਕਿ ਅੱਲਾਹ (ਇਹਨਾਂ ਗੱਲਾਂ ਤੋਂ) ਪਾਕ ਹੈ। ਜੋ ਕੁੱਝ ਵੀ ਅਕਾਸ਼ਾਂ ਅਤੇ ਧਰਤੀ ਵਿਚ ਹੈ ਉਹ ਸਭ ਉੇਸੇ ਦਾ ਹੀ ਹੈ, ਹਰੇਕ ਚੀਜ਼ ਉਸੇ ਦੀ ਆਗਿਆਕਾਰੀ ਹੈ।

117਼ ਉਹ ਅਕਾਸ਼ਾਂ ਅਤੇ ਧਰਤੀ ਦਾ ਕਾਢਕਾਰ ਹੈ ਜਦੋਂ ਉਹ ਕੋਈ ਕੰਮ ਕਰਨਾ ਚਾਹੁੰਦਾ ਹੈ ਤਾਂ ਇਸ ਲਈ ਕੇਵਲ ਇਹੋ ਕਹਿੰਦਾ ਹੈ ਕਿ ‘ਹੋ ਜਾ’ ਅਤੇ ਉਹ ਹੋ ਜਾਂਦਾ ਹੈ।

118਼ ਅਤੇ ਉਹ ਲੋਕ ਜਿਹੜੇ ਕੁੱਝ ਵੀ ਗਿਆਨ ਨਹੀਂ ਰੱਖਦੇ ਆਖਦੇ ਹਨ ਕਿ ਅੱਲਾਹ ਸਾਡੇ ਨਾਲ ਗਲਾਂ ਕਿਉਂ ਨਹੀਂ ਕਰਦਾ ?ਜਾਂ ਸਾਡੇ ਕੋਲ ਕੋਈ ਨਿਸ਼ਾਨੀ ਕਿਉਂ ਨਹੀਂ ਆਈ? ਇਹੋ ਜਿਹੀਆਂ ਗੱਲਾਂ ਇਹਨਾਂ ਤੋਂ ਪਹਿਲਾਂ ਬੀਤ ਚੁਕੇ ਲੋਕ ਵੀ ਕਰਦੇ ਸਨ। ਇਹਨਾਂ ਸਭਣਾਂ ਦੀ ਸੋਚ ਇੱਕੋ ਜਿਹੀਰਹੈ। ਅਸੀਂ ਸੱਚਾਈ ਉੱਤੇ ਵਿਸ਼ਵਾਸ ਕਰਨ ਵਾਲਿਆਂ ਲਈ ਆਪਣੀਆਂ ਨਿਸ਼ਾਨੀਆਂ ਸਪਸ਼ਟ ਕਰ ਦਿੱਤੀਆਂ ਹਨ।

119਼ ਬੇਸ਼ੱਕ ! ਅਸੀਂ ਤੁਹਾਨੂੰ (ਹੇ ਮੁਹੰਮਦ) ਹੱਕ (.ਕੁਰਆਨ) ਦੇ ਨਾਲ ਖ਼ੁਸ਼ਖ਼ਬਰੀਆਂ ਸੁਣਾਉਣ ਵਾਲਾ ਅਤੇ ਡਰਾਉਣ ਵਾਲਾ ਬਣਾ ਕੇ ਭੇਜਿਆ 2 ਨਰਕ ਵਿਚ ਜਾਣ ਵਾਲਿਆਂ ਦੇ ਸੰਬੰਧ ਵਿਚ ਤੁਹਾਥੋਂ ਕੋਈ ਪੁੱਛ -ਗਿੱਛ ਨਹੀਂ ਹੋਵੇਗੀ।

120਼ ਯਹੂਦੀ ਤੇ ਈਸਾਈ ਤੁਹਾਥੋਂ ਕਦੇ ਵੀ ਰਾਜ਼ੀ ਨਹੀਂ ਹੋਣਗੇ ਜਦ ਤੀਕ ਕਿ ਤੁਸੀਂ ਉਹਨਾਂ ਦੇ ਧਰਮ ਦੇ ਪੈਰੋਕਾਰ ਨਹੀਂ ਬਣ ਜਾਂਦੇ। (ਹੇ ਨਬੀ!) ਆਖ ਦਿਓ ਕਿ ਬੇਸ਼ੱਕ ਅੱਲਾਹ ਦੀ ਹਿਦਾਇਤ ਹੀ ਅਸਲੀ ਹਿਦਾਇਤ ਹੈ। ਤੁਹਾਡੇ ਕੋਲ ਜਿਹੜਾ ਗਿਆਨ ਆਇਆ ਹੈ ਜੇ ਤੁਸੀਂ ਇਸ ਤੋਂ ਬਾਅਦ ਵੀ ਇਹਨਾਂ (ਯਹੂਦੀਆਂ) ਦੀਆਂ ਇੱਛਾਵਾਂ ਦੀ ਪੈਰਵੀ ਕੀਤੀ ਤਾਂ ਤੁਹਾਨੂੰ ਅੱਲਾਹ ਦੀ ਪਕੜ ਤੋਂ ਬਚਾਉਣ ਵਾਲਾ ਨਾ ਤੁਹਾਡਾ ਕੋਈ ਹਿਮਾਇਤੀ ਹੋਵੇਗਾ ਨਾ ਹੀ ਕੋਈ ਮਦਦਗਾਰ ਹੋਵੇਗਾ।

121਼ ਜਿਨ੍ਹਾਂ ਲੋਕਾਂ ਨੂੰ ਅਸੀਂ ਕਿਤਾਬ (.ਕੁਰਆਨ) ਦਿੱਤੀ ਹੈ ਉਹ ਇਸ ਨੂੰ ਇੰਜ ਪੜ੍ਹਦੇ ਹਨ ਜਿਵੇਂ ਇਸ ਨੂੰ ਪੜ੍ਹਣ ਦਾ ਹੱਕ ਹੈ ਉਹੀਓ ਲੋਕ ਇਸ ’ਤੇ ਈਮਾਨ ਲਿਆਉਂਦੇ ਹਨ ਅਤੇ ਜਿਹੜਾ ਇਸਦਾ ਇਨਕਾਰ ਕਰਦਾ ਹੈ ਉਹੀਓ (ਆਖ਼ਿਰਤ ਵਿਚ) ਘਾਟੇ ਵਿਚ ਰਹੇਗਾ।

122਼ ਹੇ ਬਨੀ ਇਸਰਾਈਲ ! ਤੁਸੀਂ ਰਤਾ ਮੇਰੀਆਂ ਉਹਨਾਂ ਨਿਅਮਤਾਂ ਨੂੰ ਤਾਂ ਯਾਦ ਕਰੋ ਜਿਹੜੀਆਂ ਮੈਂ ਤੁਹਾਨੂੰ ਬਖ਼ਸ਼ੀਆਂ ਸੀ ਅਤੇ ਮੈਂ ਤੁਹਾਨੂੰ ਕੁੱਲ ਜਹਾਨ (ਦੀਆਂ ਕੌਮਾਂ) ਉੱਤੇ ਵਡਿਆਈ (ਸਰਦਾਰੀ) ਬਖ਼ਸ਼ੀ ਸੀ।

123਼ ਅਤੇ ਉਸ ਦਿਨ ਤੋਂ ਡਰੋ ਜਦੋਂ ਕੋਈ ਵਿਅਕਤੀ ਕਿਸੇ ਦੂਜੇ ਦੇ ਕੰਮ ਨਹੀਂ ਆਵੇਗਾ ਅਤੇ ਨਾ ਹੀ ਕੋਈ ਚੀਜ਼ (ਸਜ਼ਾ ਦੇ) ਬਦਲੇ ਵਿਚ ਕਬੂਲ ਕੀਤੀ ਜਾਵੇਗੀ ਅਤੇ ਨਾ ਹੀ ਉਸ (ਅਪਰਾਧੀ) ਨੂੰ ਕੋਈ ਸਫ਼ਾਰਸ਼ ਹੀ ਲਾਭ ਦੇਵੇਗੀ ਅਤੇ ਨਾ ਹੀ ਉਸ ਦੀ ਕੋਈ ਮਦਦ ਹੀ ਕੀਤੀ ਜਾਵੇਗੀ।

124਼ ਅਤੇ ਜਦੋਂ ਇਬਰਾਹੀਮ ਨੂੰ ਉਸ ਦੇ ਰੱਬ ਨੇ ਕੁੱਝ ਗੱਲਾਂ ਨਾਲ ਅਜ਼ਮਾਇਆ ਅਤੇ ਉਹ ਉਹਨਾਂ ਵਿਚ ਖਰਾ ਉੱਤਰਿਆ ਤਾਂ ਅੱਲਾਹ ਨੇ ਆਖਿਆ ਕਿ ਮੈਂ ਤੁਹਾਨੂੰ ਲੋਕਾਂ ਦਾ ਇਮਾਮ (ਆਗੂ) ਬਣਾਉਣ ਵਾਲਾ ਹਾਂ। ਉਹਨਾਂ (ਇਬਰਾਹੀਮ ਨੇ) ਕਿਹਾ, ਕੀ ਮੇਰੀ ਔਲਾਦ ਵਿੱਚੋਂ ਵੀ ਕੋਈ (ਇਮਾਮ) ਹੋਵੇਗਾ ? ਅੱਲਾਹ ਨੇ ਕਿਹਾ ਕਿ ਮੇਰਾ ਵਾਅਦਾ ਜ਼ਾਲਮਾਂ ਨਾਲ ਨਹੀਂ।

125਼ ਅਤੇ ਜਦੋਂ ਅਸੀਂ ਅੱਲਾਹ ਦੇ ਘਰ (ਖ਼ਾਨਾ-ਕਾਅਬਾ) ਨੂੰ ਲੋਕਾਂ ਲਈ ਮੁੜ-ਮੁੜ ਆਉਣ ਵਾਲੀ ਥਾਂ ਅਤੇ ਅਮਨ ਦਾ ਕੇਂਦਰ ਬਣਾਇਆ ਅਤੇ (ਹੁਕਮ ਦਿੱਤਾ ਕਿ) ਤੁਸੀਂ ਮਕਾਮੇ ਇਬਰਾਹੀਮ ਨੂੰ ਨਮਾਜ਼ ਪੜ੍ਹਨ ਵਾਲੀ ਥਾਂ ਬਣਾਓ ਅਤੇ ਅਸਾਂ ਇਬਰਾਹੀਮ ਤੇ ਇਸਮਾਈਲ ਨੂੰ ਹੁਕਮ ਦਿੱਤਾ ਕਿ ਤੁਸੀਂ ਦੋਵੇਂ ਮੇਰੇ ਘਰ ਨੂੰ ਤਵਾਫ਼ (ਪਰਕਰਮਾ) ਐਤਕਾਫ਼ (ਠਹਿਰਣ ਲਈ), ਰੁਕੂਅ ਅਤੇ ਸਿਜਦਾ (ਨਮਾਜ਼ ਅਦਾ) ਕਰਨ ਵਾਲਿਆਂ ਲਈ ਪਾਕ ਸਾਫ਼ ਖੋ।

126਼ ਜਦੋਂ ਇਬਰਾਹੀਮ ਨੇ ਕਿਹਾ ਕਿ ਹੇ ਮੇਰੇ ਰੱਬਾ! ਇਸ (ਮੱਕੇ) ਨੂੰ ਅਮਨ ਦਾ ਸ਼ਹਿਰ ਬਣਾ ਦੇ ਅਤੇ ਇਸਦੇ ਵਾਸੀਆਂ ਵਿੱਚੋਂ ਜਿਹੜੇ ਅੱਲਾਹ ਅਤੇ ਆਖ਼ਿਰਤ ’ਤੇ ਈਮਾਨ ਲਿਆਉਣ ਉਹਨਾਂ ਨੂੰ ਫਲਾਂ ਦਾ ਰਿਜ਼ਕ (ਰੋਜ਼ੀਆਂ) ਪ੍ਰਦਾਨ ਕਰ। ਅੱਲਾਹ ਨੇ ਕਿਹਾ ਕਿ ਜਿਹੜਾ ਇਨਕਾਰ ਕਰੇਗਾ ਉਸ ਨੂੰ ਮੈਂ ਸੰਸਾਰ ਵਿਚ ਹੀ ਥੋੜ੍ਹਾ ਜਿਹਾ ਲਾਭ ਦਿਆਂਗਾ ਫਿਰ ਮੈਂ ਉਸ ਨੂੰ ਅੱਗ ਦਾ ਅਜ਼ਾਬ ਲੈਣ ਲਈ ਮਜਬੂਰ ਕਰ ਦਿਆਂਗਾ ਅਤੇ ਉਹ ਬਹੁਤ ਹੀ ਭੈੜੀ ਥਾਂ ਹੈ।

127਼ ਅਤੇ (ਯਾਦ ਕਰੋ) ਜਦੋਂ ਇਬਰਾਹੀਮ ਅਤੇ ਇਸਮਾਈਲ ਅੱਲਾਹ ਦੇ ਘਰ (ਖ਼ਾਨਾ-ਕਾਅਬਾ) ਦੀਆਂ ਕੰਧਾਂ ਉਚੀਆਂ ਕਰ ਰਹੇ ਸਨ (ਅਤੇ ਦੁਆ ਕਰ ਰਹੇ ਸਨ ਕਿ) ਹੇ ਸਾਡੇ ਰੱਬ ਤੂੰ ਸਾਥੋਂ (ਇਹ ਨੇਕੀ) ਕਬੂਲ ਫ਼ਰਮਾ ਬੇਸ਼ੱਕ ਤੂੰ ਹੀ ਸਭ ਕੁੱਝ ਸੁਣਨ ਵਾਲਾ ਤੇ ਜਾਣਨ ਵਾਲਾ ਹੈ।

128਼ (ਇਹ ਵੀ ਦੁਆ ਕੀਤੀ ਕਿ) ਹੇ ਸਾਡੇ ਰੱਬ ! ਸਾਨੂੰ ਦੋਹਾਂ ਨੂੰ ਆਪਣਾ ਆਗਿਆਕਾਰੀ ਬਣਾ ਅਤੇ ਸਾਡੀ ਔਲਾਦ ਵਿੱਚੋਂ ਵੀ ਇਕ ਜਮਾਅਤ ਨੂੰ ਆਪਣਾ ਆਗਿਆਕਾਰੀ ਬਣਾ ਅਤੇ ਸਾਨੂੰ ਇਬਾਦਤ ਕਰਨ ਦੇ ਢੰਗ ਵੀ ਸਿਖਾ ਅਤੇ ਸਾਡੇ ਵੱਲ ਧਿਆਨ ਦੇ, ਬੇਸ਼ੱਕ ਤੂੰ ਹੀ ਤੌਬਾ ਨੂੰ ਕਬੂਲ ਕਰਨ ਵਾਲਾ ਅਤੇ ਅਤਿਅੰਤ ਰਹਿਮ ਫ਼ਰਮਾਉਣ ਵਾਲਾ ਹੈ।

129਼ ਹੇ ਸਾਡੇ ਮਾਲਿਕ! ਇਹਨਾਂ ਲੋਕਾਂ ਵਿੱਚੋਂ ਹੀ ਇਹਨਾਂ ਲਈ ਵੀ ਇਕ ਰਸੂਲ ਭੇਜ ਜਿਹੜਾ ਇਹਨਾਂ ਦੇ ਸਾਹਮਣੇ ਤੇਰੀਆਂ ਆਇਤਾਂ (ਅਦੇਸ਼ਾਂ) ਨੂੰ ਪੜ੍ਹੇ ਅਤੇ ਇਹਨਾਂ ਨੂੰ ਕਿਤਾਬ ਅਤੇ ਹਿਕਮਤ (ਸਮਝ ਬੂਝ) ਦੀ ਸਿੱਖਿਆ ਦੇਵੇ ਅਤੇ ਇਨ੍ਹਾਂ ਨੂੰ (ਬੁਰਾਈਆਂ ਤੋਂ) ਪਾਕ ਕਰ। ਬੇਸ਼ੱਕ ਤੂੰ ਹੀ ਵੱਡਾ ਜ਼ੋਰਾਵਾਰ ਅਤੇ ਹਿਕਮਤ ਵਾਲਾ ਹੈ।

130਼ ਹੁਣ ਕੋਣ ਹੈ ਜਿਹੜਾ ਇਬਰਾਹੀਮ ਦੇ ਤਰੀਕੇ ਨਾਲ ਨਫ਼ਤਰ ਕਰੇ ਹੈ ਛੁੱਟ ਉਸ ਤੋਂ ਜਿਸ ਨੇ ਆਪਣੇ ਆਪ ਨੂੰ ਮੂਰਖਤਾ ਵਿਚ ਫਸਾ ਲਿਆ ਹੋਵੇ। ਬੇਸ਼ੱਕ ਅਸੀਂ ਇਬਰਾਹੀਮ ਨੂੰ ਸੰਸਾਰ ਵਿਚ (ਇਮਾਮ ਬਣਾਉਣ ਲਈ) ਚੁਣ ਲਿਆ ਹੈ ਅਤੇ ਪਰਲੋਕ ਵਿਚ ਉਹ ਨੇਕ ਲੋਕਾਂ ਵਿਚ ਗਿਿਣਆ ਜਾਵੇਗਾ।

131਼ ਅਤੇ ਜਦੋਂ ਇਬਰਾਹੀਮ ਨੂੰ ਉਸ ਦੇ ਰੱਬ ਨੇ ਆਖਿਆ ਕਿ ਆਗਿਆਕਾਰੀ ਬਣ ਜਾ ਤਾਂ ਉਸ ਨੇ ਕਿਹਾ ਕਿ ਮੈਂ ਸਾਰੇ ਜਹਾਨਾਂ ਦੇ ਮਾਲਿਕ ਦਾ ਆਗਿਆਕਾਰੀ ਬਣ ਗਿਆ।

132਼ ਇਬਰਾਹੀਮ ਅਤੇ ਯਾਕੂਬ ਨੇ ਆਪਣੇ ਪੁੱਤਰਾਂ ਨੂੰ ਇਸ (ਸੱਚੀ ਗੱਲ) ਦੀ ਵਸੀਅਤ ਕਰਦੇ ਹੋਏ ਕਿਹਾ ਕਿ ਹੇ ਮੇਰੇ ਪੁੱਤਰੋ! ਬੇਸ਼ੱਕ ਅੱਲਾਹ ਨੇ ਤੁਹਾਡੇ ਲਈ ਇਹੋ ਦੀਨ (ਇਸਲਾਮ) ਨੰ ਪਸੰਦ ਕੀਤਾ ਹੈ ਸੋ ਮਰਦੇ ਦਮ ਤਕ ਤੁਸੀਂ ਮੁਸਲਮਾਨ ਹੀ ਰਹਿਣਾ।

133਼ ਜਦੋਂ ਯਾਕੂਬ ਦੀ ਮੌਤ ਆਈ ਸੀ ਕੀ ਉਸ ਸਮੇਂ ਤੁਸੀਂ ਹਾਜ਼ਰ ਸੀ ਜਦੋਂ ਉਸ ਨੇ ਆਪਣੇ ਪੁੱਤਰਾਂ ਨੂੰ ਪੁੱਛਿਆ ਸੀ ਕਿ ਮੇਰੇ ਮਗਰੋਂ ਤੁਸੀਂ ਕਿਸ ਦੀ ਇਬਾਦਤ ਕਰੋਗੇ ? ਉਹਨਾਂ ਨੇ ਕਿਹਾ ਕਿ ਅਸੀਂ ਤੇਰੇ ਇਸ਼ਟ ਅਤੇ ਤੇਰੇ ਬਾਪ ਦਾਦਾ ਇਬਰਾਹੀਮ, ਇਸਮਾਈਲ ਅਤੇ ਇਸਹਾਕ ਦੇ ਇਸ਼ਟ ਦੀ ਇਬਾਦਤ ਕਰਾਂਗੇ ਜਿਹੜਾ ਇਕ ਹੀ ਇਸ਼ਟ (ਅੱਲਾਹ) ਹੈ ਅਸੀਂ ਸਾਰੇ ਉਸੇ ਦੇ ਆਗਿਆਕਾਰੀ ਹਾਂ।

134਼ ਇਹ ਇਕ ਟੋਲੀ ਸੀ ਜਿਹੜੀ ਬੀਤ ਚੁੱਕੀ। ਹਰੇਕ ਲਈ ਉਹੀਓ (ਬਦਲਾ) ਹੈ ਜਿਹੜਾ ਉਸ ਨੇ ਕਮਾਇਆ ਰੁ ਅਤੇ ਤੁਹਾਡੇ ਲਈ ਉਹ ਹੈ ਜਿਹੜਾ ਤੁਸੀਂ ਕਮਾਉਗੇ। ਉਹਨਾਂ (ਬੀਤ ਚੁੱਕੇ ਲੋਕਾਂ) ਦੇ ਕੰਮਾਂ ਬਾਰੇ ਤੁਹਾਥੋਂ ਪੁੱਛਿਆ ਨਹੀਂ ਜਾਵੇਗਾ।

135਼ (ਹੇ ਨਬੀ) ਉਹ (ਅਹਲੇ ਕਿਤਾਬ) ਆਖਦੇ ਹਨ ਕਿ ਤੁਸੀਂ ਯਹੂਦੀ ਜਾਂ ਈਸਾਈ ਬਣ ਜਾਉ ਤਾਂ ਹਿਦਾਇਤ ਮਿਲੇਗੀ। ਤੁਸੀਂ ਆਖ ਦਿਉ ਕਿ ਅਸੀਂ ਤਾਂ ਇਬਰਾਹੀਮ ਦੇ ਧਰਮ ਦੀ ਪੈਰਵੀ ਕਰਦੇ ਹਾਂ ਜਿਹੜਾ ਹੱਕ ਸੱਚ ਅੱਗੇ ਝੁਕਣ ਵਾਲਾ ਸੀ ਅਤੇ ਉਹ ਮੁਸ਼ਰਿਕਾਂ 1 ਵਿੱਚੋਂ ਵੀ ਨਹੀਂ ਸੀ।

136਼ (ਹੇ ਮੁਸਲਮਾਨੋ!) ਤੁਸੀਂ ਆਖੋ ਕਿ ਅਸੀਂ ਅੱਲਾਹ ’ਤੇ ਈਮਾਨ ਲਿਆਏ ਹਾਂ ਅਤੇ ਉਸ ’ਤੇ ਵੀ ਜੋ ਸਾਡੇ ਵਲ (.ਕੁਰਆਨ) ਉਤਾਰਿਆ ਗਿਆ ਹੈ। ਅਤੇ ਜਿਹੜਾ ਵੀ ਇਬਰਾਹੀਮ, ਇਸਮਾਈਲ, ਇਸਹਾਕ, ਯਾਕੂਬ ਅਤੇ ਉਹਨਾਂ ਦੀ ਔਲਾਦ ਲਈ (ਰੱਬੀ ਫ਼ਰਮਾਨ) ਉਤਾਰਿਆ ਗਿਆ ਰੁ ਅਤੇ ਜੋ ਮੂਸਾ, ਅਤੇ ਈਸਾ ਨੂੰ (ਕਿਤਾਬਾਂ) ਦਿੱਤੀਆਂ ਛਗਈਆਂ ਹਨ ਅਤੇ ਜੋ ਦੂਜੇ ਸਾਰੇ ਨਬੀਆਂ ਨੂੰ ਉਹਨਾਂ ਦੇ ਰੱਬ ਵੱਲੋਂ (ਆਦੇਸ਼) ਦਿੱਤੇ ਗਏ ਸਨ (ਸਾਡਾ ਉਹਨਾਂ ਸਭ ’ਤੇ ਈਮਾਨ ਹੈ) ਅਸੀਂ ਉਹਨਾਂ (ਨਬੀਆਂ) ਵਿਚਕਾਰ ਕੋਈ ਭੇਦ ਭਾਵ ਨਹੀਂ ਕਰਦੇ ਅਤੇ ਅਸੀਂ ਸਾਰੇ ਉਸ (ਅੱਲਾਹ) ਦੇ ਆਗਿਆਕਾਰੀ ਹਾਂ।

137਼ ਜੇ ਉਹ (ਅਹਲੇ ਕਿਤਾਬ) ਵੀ ਉਹਨਾਂ ਸਾਰੀਆਂ ਚੀਜ਼ਾਂ ’ਤੇ ਈਮਾਨ ਲਿਆਉਣ ਜਿਨ੍ਹਾਂ ’ਤੇ ਤੁਸੀਂ ਈਮਾਨ ਲਿਆਏ ਹੋ ਤਾਂ ਉਹ ਵੀ ਹਿਦਾਇਤ ਵਾਲੇ ਬਣ ਜਾਣਗੇ। ਜੇ ਉਹ ਈਮਾਨ ਲਿਆਉਣ ਤੋਂ ਮੂੰਹ ਮੋੜਨ ਤਾਂ ਉਹ ਤੁਹਾਡੇ ਵਿਰੋਧੀ ਹਨ ਸੋ ਉਹਨਾਂ ਦੇ ਮੁਕਾਬਲੇ ਲਈ ਅੱਲਾਹ ਹੀ ਬਥੇਰਾ ਹੈ ਅਤੇ ਉਹ ਭਲੀ-ਭਾਂਤ ਸੁਣਨ ਤੇ ਜਾਣਨ ਵਾਲਾ ਹੈ।

138਼ (ਹੇ ਨਬੀ ਇਹਨਾਂ ਨੂੰ ਆਖੋ) ਕਿ ਅੱਲਾਹ ਦੇ ਰੰਗ ਵਿਚ ਰੰਗ ਜਾਉ ਉਸ ਦੇ ਰੰਗ ਤੋਂ ਸੋਹਣਾ ਕਿਸ ਦਾ ਰੰਗ ਰੁ ? ਅਤੇ ਅਸੀਂ ਸਾਰੇ ਉਸੇ ਦੀ ਇਬਾਦਤ ਕਰਦੇ ਹਾਂ।

139਼ (ਹੇ ਨਬੀ! ਤੁਸੀਂ) ਆਖੋ, ਕੀ ਤੁਸੀਂ ਸਾਡੇ ਨਾਲ ਅੱਲਾਹ ਬਾਰੇ ਝਗੜਦੇ ਹੋ ? ਜਦੋਂ ਕਿ ਉਹ ਸਾਡਾ ਵੀ ਰੱਬ ਹੈ ਅਤੇ ਤੁਹਾਡਾ ਵੀ ਉਹੀਓ ਰੱਬ ਹੈ ਅਤੇ ਸਾਡੇ ਲਈ ਸਾਡੇ ਕਰਮ ਹਨ ਅਤੇ ਤੁਹਾਡੇ ਲਈ ਤੁਹਾਡੇ ਕਰਮ ਹਨ ਅਤੇ ਅਸੀਂ ਸਾਰੇ (ਕਰਮ) ਖ਼ਾਲਸ ਉਸੇ (ਅੱਲਾਹ ਦੀ ਰਜ਼ਾ) ਲਈ ਕਰਦੇ ਹਾਂ। 1

140਼ ਕੀ ਤੁਸੀਂ (ਅਹਲੇ ਕਿਤਾਬ) ਇਹ ਕਹਿੰਦੇ ਹੋ ਕਿ ਇਬਰਾਹੀਮ, ਇਸਮਾਈਲ, ਇਸਹਾਕ, ਯਾਕੂਬ ਅਤੇ ਉਹਨਾਂ ਦੀ ਸੰਤਾਨ ਯਹੂਦੀ ਜਾ ਈਸਾਈ ਸਨ? (ਹੇ ਨਬੀ ਤੁਸੀਂ) ਇਹਨਾਂ ਨੂੰ ਪੁੱਛੋ, ਕੀ ਤੁਸੀਂ ਵੱਧ ਜਾਣਦੇ ਹੋ ਜਾਂ ਅੱਲਾਹ? ਅਤੇ ਇਸ ਤੋਂ ਵੱਡਾ ਜ਼ਾਲਿਮ ਕੌਣ ਹੋਵੇਗਾ ਜਿਹੜਾ ਉਸ ਗਵਾਹੀ ਨੂੰ ਲੁਕਾਵੇਂ ਜਿਹੜੀ ਉਹਨਾਂ ਕੋਲ ਅੱਲਾਹ ਵੱਲੋਂ (ਤੌਰੈਤ ਤੇ ਇੰਜੀਲ ਵਿਚ) ਆਈ ਹੋਈ ਹੈ ? ਅਤੇ ਅੱਲਾਹ ਤੁਹਾਡੇ ਵੱਲੋਂ ਕੀਤੀਆਂ ਗਈਆਂ ਕਰਤੂਤਾਂ ਤੋਂ ਬੇਖ਼ਬਰ ਨਹੀਂ।

141਼ (ਇਹ) ਇਕ ਜਮਾਅਤ ਸੀ ਜਿਹੜੀ ਬੀਤ ਚੁੱਕੀ ਹੈ ਜੋ ਉਹਨਾਂ ਨੇ ਕਮਾਇਆ ਉਹਨਾਂ ਲਈ ਸੀ ਅਤੇ ਤੁਹਾਡੇ ਲਈ ਉਹੀ ਹੈ ਜੋ ਤੁਸੀਂ ਕਮਾਇਆ। ਤੁਹਾਥੋਂ ਨਹੀਂ ਪੁੱਛਿਆ ਜਾਵੇਗਾ ਜੋ ਕੁੱਝ ਉਹ ਕਰਦੇ ਸਨ।

142਼ ਛੇਤੀ ਹੀ ਇਹ ਮੂਰਖ ਲੋਕ ਆਖਣਗੇ ਕਿ ਇਹਨਾਂ (ਮੁਸਲਮਾਨਾਂ) ਦੇ ਕਿਬਲੇ (ਦਿਸ਼ਾ) ਨੂੰ ਕਿਸ ਨੇ ਬਦਲਿਆ ਹੈ ਜਿਸ ਵੱਲ (ਮੂੰਹ ਕਰਕੇ ਇਹ ਨਮਾਜ਼ ਪੜ੍ਹਿਆ ਕਰਦੇ) ਸਨ ? (ਹੇ ਨਬੀ! ਤੁਸੀਂ) ਆਖ ਦਿਓ ਕਿ ਪੂਰਬ ਤੇ ਪੱਛਮ ਅੱਲਾਹ ਦੇ ਹਨ ਉਹ ਜਿਸ ਨੂੰ ਚਾਹੁੰਦਾ ਹੈ ਸਿੱਧੀ ਰਾਹ ਦੀ ਹਿਦਾਇਤ ਦਿੰਦਾ ਹੈ।

143਼ ਐਵੇਂ ਹੀ ਅਸਾਂ (ਅੱਲਾਹ ਨੇ ਮੁਸਲਮਾਨੋ) ਤੁਹਾਨੂੰ ਵੀ ਉੱਤਮ ਦਰਜੇ ਦੀ (ਜਮਾਅਤ) ਬਣਾਇਆ ਹੈ ਤਾਂ ਜੋ ਤੁਸੀਂ ਲੋਕਾਂ ’ਤੇ ਗਵਾਹ ਬਣੋ ਅਤੇ ਰਸੂਲ ਤੁਹਾਡੇ ਲਈ ਗਵਾਹੀ ਦੇਣ। 1 (ਹੇ ਨਬੀ) ਜਿਸ ਦਿਸ਼ਾ (ਬੈਤਲ ਮਕੱਦਸ) ਵੱਲ ਤੁਸੀਂ ਪਹਿਲਾਂ ਸੀ ਉਸ ਨੂੰ ਕੇਵਲ ਇਸ ਲਈ ਨਿਯਤ ਕੀਤਾ ਗਿਆ ਸੀ ਕਿ (ਪਤਾ ਲੱਗੇ) ਕਿ ਕੋਣ ਰਸੂਲ (ਮੁਹੰਮਦ) ਦੀ ਪੈਰਵੀ ਕਰਦਾ ਹੈ, ਅਤੇ ਕਿਹੜਾ ਆਪਣੇ ਪੈਰ ਪਿਛਾਂਹ ਖਿੱਚਦਾ ਹੈ। ਬੇਸ਼ੱਕ ਇਹ (ਦਿਸ਼ਾ ਦਾ ਬਦਲਾਓ) ਹੈ ਤਾਂ ਬਹੁਤ ਔਖਾ ਪਰ ਉਹਨਾਂ ਲੋਕਾਂ ਲਈ ਔਖਾ ਨਹੀਂ ਜਿਨ੍ਹਾਂ ਨੂੰ ਅੱਲਾਹ ਨੇ ਹਿਦਾਇਤ ਬਖ਼ਸ਼ੀ ਹੈ। ਇੰਜ ਵੀ ਨਹੀਂ ਕਿ ਅੱਲਾਹ ਤੁਹਾਡੇ ਈਮਾਨ ਨੂੰ ਬਰਬਾਦ ਹੀ ਕਰ ਦੇਵੇ। ਬੇਸ਼ੱਕ ਅੱਲਾਹ ਲੋਕਾਂ ਨਾਲ ਨਰਮੀ ਕਰਨ ਵਾਲਾ ਅਤੇ ਰਹਿਮ ਕਰਨ ਵਾਲਾ ਹੈ।

144਼ (ਹੇ ਨਬੀ ਸ:!) ਅਸੀਂ (ਅੱਲਾਹ) ਤੁਹਾਡੇ ਚਿਹਰੇ ਨੂੰ ਮੁੜ ਮੁੜ ਅਕਾਸ਼ ਵੱਲ ਉਠਦਾ ਵੇਖ ਰਹੇ ਹਾਂ ਅਸੀਂ ਤੁਹਾ` ਉਸੇ ਕਿਬਲੇ (ਦਿਸ਼ਾ) ਵੱਲ ਮੋੜ ਦਿਆਂਗੇ ਜਿਹੜਾ ਤੁਹਾ` ਪਸੰਦ ਹੈ, ਸੋ ਤੁਸੀਂ ਆਪਣਾ ਮੂੰਹ ਮਸਜਿਦੇ ਹਰਾਮ (ਖ਼ਾਨਾ-ਕਾਅਬਾ) ਵਲ ਫੇਰ ਲਵੋ ਅਤੇ ਤੁਸੀਂ ਜਿੱਥੇ ਕੀਤੇ ਵੀ (ਨਮਾਜ਼ ਪੜ੍ਹਦੇ) ਹੋਵੋ ਆਪਣਾ ਮੂੰਹ ਉਸੇ ਵੱਲ ਫੇਰ ਲਿਆ ਕਰੋ। ਜਿਨ੍ਹਾਂ ਨੂੰ ਕਿਤਾਬ (ਤੌਰੈਤ ਅਤੇ ਇੰਜੀਲ) ਦਿੱਤੀ ਗਈ ਹੈ ਉਹ ਅਵੱਸ਼ ਹੀ (ਖ਼ਾਨਾ-ਕਾਅਬਾ ਦੀ ਮਹੱਤਤਾ ਨੂੰ) ਜਾਣਦੇ ਹਨ ਕਿ ਬੇਸ਼ੱਕ ਇਹ ਉਹਨਾਂ ਦੇ ਰੱਬ ਵੱਲੋਂ ਹੱਕ (ਵਾਲਾ ਫ਼ੈਸਲਾ) ਹੈ ਅਤੇ ਅੱਲਾਹ ਉਹਨਾਂ (ਦੀਆਂ ਕਰਤੂਤਾਂ) ਤੋਂ ਉੱਕਾ ਹੀ ਬੇਖ਼ਬਰ ਨਹੀਂ ਜੋ ਉਹ (ਅਹਲੇ ਕਿਤਾਬ) ਕਰਦੇ ਹਨ।

145਼ ਹੇ ਨਬੀ! ਤੁਸੀਂ ਉਹਨਾਂ ਲੋਕਾਂ ਦੇ ਕੋਲ ਜਿਨ੍ਹਾਂ ਨੂੰ ਕਿਤਾਬ ਦਿੱਤੀ ਗਈ ਸੀ ਕਿੰਨੀਆਂ ਹੀ ਦਲੀਲਾਂ ਕਿਉਂ ਨਾ ਲੈ ਆਓ ਤਾਂ ਵੀ ਉਹ ਤੁਹਾਡੇ ਕਿਬਲੇ ਦੀ ਪੈਰਵੀ ਨਹੀਂ ਕਰਨਗੇ ਅਤੇ ਨਾ ਹੀ ਤੁਸੀਂ ਹੁਣ ਉਹਨਾਂ ਦੇ ਕਿਬਲੇ (ਬੈਤੁਲ-ਮੁਕੱਦਸ) ਦੀ ਪੈਰਵੀ ਕਰਨ ਵਾਲੇ ਹੋ ਅਤੇ ਇਹਨਾਂ (ਯਹੂਦੀ ਅਤੇ ਈਸਾਈਆਂ) ਵਿੱਚੋਂ ਕੋਈ ਵੀ ਧੜਾ ਦੂਜੇ ਧੜੇ ਦੇ ਕਿਬਲੇ ਦੀ ਪੈਰਵੀ ਕਰਨ ਵਾਲਾ ਨਹੀਂ (ਹੇ ਨਬੀ!) ਜੇ ਤੁਸੀਂ ਵੀ ਉਹਨਾਂ ਦੀਆਂ ਇੱਛਾਵਾਂ ਦੀ ਪੈਰਵੀ ਕੀਤੀ ਜਦ ਕਿ ਤੁਹਾਡੇ ਕੋਲ (ਰੱਬੀ) ਗਿਆਨ ਆ ਚੁੱਕਿਆ ਹੈ ਤਾਂ ਤੁਸੀਂ ਵੀ ਜ਼ਾਲਮਾਂ ਵਿਚ ਗਿਣੇ ਜਾਵੋਗੇ।

146਼ ਜਿਨ੍ਹਾਂ ਲੋਕਾਂ ਨੂੰ ਅਸੀਂ ਕਿਤਾਬਾਂ ਦਿੱਤੀਆਂ ਉਹ ਇਸ (ਰਸੂਲ) ਨੂੰ ਇੰਜ ਪਛਾਣਦੇ ਹਨ ਜਿਵੇਂ ਆਪਣੇ ਪੁੱਤਰਾਂ ਨੰ ਪਛਾਣਦੇ ਹਨ। ਪਰ ਇਹਨਾਂ ਵਿੱਚੋਂ ਇਕ ਟੋਲਾ ਹਕ ਨੂੰ ਜਾਣ ਬੁਝ ਕੇ ਲੁਕਾ ਰਿਹਾ ਹੈ ਜਦ ਕਿ ਉਹ (ਸੱਚਾਈ ਨੂੰ) ਭਲੀਭਾਂਤ ਜਾਣਦਾ ਹੈ।

147਼ ਬੇਸ਼ੱਕ ਤੁਹਾਡੇ ਰੱਬ ਵੱਲੋਂ ਇਹੋ ਹੱਕ ਵਾਲੀ ਗੱਲ ਹੈ, ਸੋ ਤੁਸੀਂ ਇਸ ਬਾਰੇ ਕਿਸੇ ਸੰਦੇਹ ਵਿਚ ਨਾ ਪੁਓ।

148਼ ਹਰੇਕ ਲਈ ਇਕ ਦਿਸ਼ਾ ਹੈ ਜਿਸ ਵੱਲ ਉਹ ਮੁੜਦਾ ਹੈ। ਸੋ ਤੁਸੀਂ ਨੇਕੀਆਂ ਕਰਨ ਵਿਚ ਇਕ ਦੂਜੇ ਤੋਂ ਅਗਾਂਹ ਵੱਧੋ। ਤੁਸੀਂ ਜਿੱਥੇ ਵੀ ਹੋਵੋਗੇ ਅੱਲਾਹ ਤੁਹਾਨੂੰ ਸਭ ਨੂੰ (ਇਸੇ ਦਿਸ਼ਾ ਵੱਲ) ਲੈ ਆਵੇਗਾ। ਬੇਸ਼ੱਕ ਅੱਲਾਹ ਹਰ ਪ੍ਰਕਾਰ ਦੀ ਸਮਰਥਾ ਰਖਦਾ ਹੈ।

149਼ (ਹੇ ਨਬੀ!) ਤੁਸੀਂ ਜਿੱਥੇ ਵੀ ਹੋਵੋ ਹੋ ਕੇ ਲੰਘੋ ਆਪਣਾ ਮੂੰਹ (ਨਮਾਜ਼ ਵੇਲੇ) ਮਸਜਿਦੇ ਹਰਾਮ (ਖ਼ਾਨਾ-ਕਾਅਬਾ) ਵੱਲ ਕਰ ਲਿਆ ਕਰੋ ਅਤੇ ਇਹ ਤੁਹਾਡੇ ਰੱਬ ਵੱਲੋਂ ਇਨਸਾਫ਼ ਵਾਲਾ ਫ਼ੈਸਲਾ ਹੈ ਅਤੇ ਅੱਲਾਹ ਤੁਹਾਡੇ ਕੀਤੇ ਅਮਲਾਂ ਤੋਂ ਬੇਖ਼ਬਰ ਨਹੀਂ।

150਼ (ਹੇ ਨਬੀ) ਤੁਸੀਂ ਜਿੱਥੇ ਵੀ ਹੋ ਕੇ ਲੰਘੋ ਅਪਣਾ ਮੂੰਹ ਮਸਜਿਦੇ ਹਰਾਮ ਵੱਲ (ਨਮਾਜ਼ ਵੇਲੇ) ਕਰ ਲਿਆ ਕਰੋ ਅਤੇ (ਹੇ ਮੁਸਲਮਾਨੋ) ਤੁਸੀਂ ਵੀ ਜਿੱਥੇ ਵੀ ਹੋਵੋ ਆਪਣਾ ਮੂੰਹ (ਨਮਾਜ਼ ਵੇਲੇ) ਉਸੇ (ਖ਼ਾਨਾ-ਕਾਅਬਾ) ਵੱਲ ਕਰ ਲਿਆ ਕਰੋ ਤਾਂ ਜੋ ਲੋਕਾਂ ਨੂੰ ਤੁਹਾਡੇ ਵਿਰੁੱਧ (ਬੋਲਣ ਲਈ) ਕੋਈ ਦਲੀਲ ਨਾ ਮਿਲੇ। ਹਾਂ! ਇਹਨਾਂ ਵਿੱਚੋਂ ਜਿਹੜੇ ਜ਼ਾਲਿਮ ਹਨ (ਉਹ ਬੋਲਦੇ ਰਹਿਣਗੇ) ਤੁਸੀਂ ਉਹਨਾਂ ਤੋਂ ਨਾ ਡਰੋ ਕੇਵਲ ਮੈਥੋਂ ਹੀ ਡਰੋ ਤਾਂ ਜੋ ਮੈਂ ਤੁਹਾਡੇ ’ਤੇ ਆਪਣੀਆਂ ਸਾਰੀਆਂ ਨਿਅਮਤਾਂ ਪੂਰੀਆਂ ਕਰ ਦੇਵਾਂ ਤਾਂ ਜੋ ਤੁਸੀਂ ਸਿੱਧੀ ਰਾਹ ਪ੍ਰਾਪਤ ਕਰ ਸਕੋ।

151਼ ਅਸੀਂ ਤੁਹਾਡੇ ਲਈ ਤੁਹਾਡੇ ਵਿੱਚੋਂ ਹੀ ਇਕ ਰਸੂਲ (ਨਿਅਮਤ ਵਜੋਂ) ਭੇਜਿਆ ਹੈ, ਉਹ ਤੁਹਾਨੂੰ ਸਾਡੀਆਂ ਆਇਤਾਂ (.ਕੁਰਆਨ) ਸੁਣਾਉਂਦਾ ਹੈ ਅਤੇ ਤੁਹਾਨੂੰ ਪਾਕ ਕਰਦਾ ਰੁ ਅਤੇ ਤੁਹਾਨੂੰ ਕਿਤਾਬ ਅਤੇ ਹਿਕਮਤ (.ਕੁਰਆਨ ਤੇ ਹਦੀਸ) ਦੀ ਸਿੱਖਿਆ ਦਿੰਦਾ ਹੈ ਅਤੇ ਤੁਹਾਨੂੰ ਉਹ ਗੱਲਾਂ ਸਿਖਾਉਂਦਾ ਹੈ ਜਿਨ੍ਹਾਂ ਨੂੰ ਤੁਸੀਂ (ਉੱਕਾ ਹੀ) ਨਹੀਂ ਜਾਣਦੇ ਸੀ।

152਼ ਸੋ ਤੁਸੀਂ (ਹੇ ਈਮਾਨ ਵਾਲਿਓ!) ਮੈਨੂੰ ਯਾਦ ਰੱਖੋ ਮੈਂ ਤੁਹਾਨੂੰ ਯਾਦ ਰਖਾਂਗਾ।1 ਤੁਸੀਂ ਮੇਰਾ ਸ਼ੁਕਰ ਅਦਾ ਕਰੋ ਮੇਰੀ ਨਾ-ਸ਼ੁਕਰੀ ਨਾ ਕਰੋ।

153਼ ਹੇ ਈਮਾਨ ਵਾਲਿਓ! ਤੁਸੀਂ (ਅੱਲਾਹ ਤੋਂ) ਸਬਰ ਅਤੇ ਨਮਾਜ਼ ਰਾਹੀਂ ਮਦਦ ਮੰਗੋ ਬੇਸ਼ੱਕ ਅੱਲਾਹ ਸਬਰ ਕਰਨ ਵਾਲਿਆਂ ਦਾ ਸਾਥ ਦਿੰਦਾ ਹੈ।

154਼ ਅਤੇ ਜਿਹੜੇ ਲੋਕ ਅੱਲਾਹ ਦੀ ਰਾਹ ਵਿਚ ਮਾਰੇ ਜਾਣ ਉਹਨਾਂ ਨੂੰ ਮੁਰਦਾ ਨਾ ਕਹੋ ਉਹ ਤਾਂ ਜਿਓਂਦੇ ਹਨ ਪਰ ਤੁਸੀਂ ਸਮਝ ਨਹੀਂ ਸਕਦੇ।

155਼ (ਹੇ ਈਮਾਨ ਵਾਲਿਓ!) ਅਸੀਂ (ਅੱਲਾਹ) ਤੁਹਾਨੂੰ (ਦੁਸ਼ਮਨ ਦੇ) ਡਰ, ਭੁੱਖ, ਜਾਨ, ਮਾਲ, ਅਤੇ ਫਲਾਂ (ਰਿਜ਼ਕ) ਦੇ ਹਾਣ ਅਤੇ ਘਾਟਿਆਂ ਤੋਂ ਅਵੱਸ਼ ਹੀ ਪਰਖਾਂਗੇ (ਕਿ ਕੋਣ ਸਬਰ ਕਰਨ ਵਾਲਾ ਹੈ)? ਜਿਹੜੇ ਸਬਰ ਕਰਨ ਵਾਲੇ ਹਨ ਉਹਨਾਂ ਨੂੰ(ਜੰਨਤ ਦੀ) ਖ਼ੁਸ਼ਖ਼ਬਰੀ ਸੁਣਾ ਦਿਓ।

156਼ ਉਨ੍ਹਾਂ (ਈਮਾਨ ਵਾਲੇ) ਲੋਕਾਂ ਨੂੰ ਜਦੋਂ ਕੋਈ ਮੁਸੀਬਤ ਆਉਂਦੀ ਹੈ ਤਾਂ ਆਖਦੇ ਹਨ ਕਿ ਬੇਸ਼ੱਕ ਅਸੀਂ ਅੱਲਾਹ ਦੇ ਹੀ (ਬੰਦੇ) ਹਾਂ ਅਤੇ ਅੰਤ ਉਸੇ ਵੱਲ ਹੀ ਜਾਣਾ ਹੈ।

157਼ ਇਹ ਉਹ ਲੋਕ ਹਨ ਜਿਨ੍ਹਾਂ ਲਈ ਉਹਨਾਂ ਦੇ ਰੱਬ ਵੱਲੋਂ ਬਖ਼ਸ਼ਿਸ਼ਾਂ ਤੇ ਮਿਹਰਾਂ ਹਨ ਅਤੇ ਹਿਦਾਇਤ ਵਾਲੇ ਵੀ ਇਹੋ ਲੋਕ ਹਨ।

158਼ ਬੇਸ਼ੱਕ ਸਫ਼ਾ ਅਤੇ ਮਰਵਾ (ਨਾਂ ਦੀਆਂ ਪਹਾੜੀਆਂ) ਅੱਲਾਹ ਦੀਆਂ ਨਿਸ਼ਾਨੀਆਂ ਵਿੱਚੋਂ ਹਨ। ਜਿਹੜਾ ਵਿਅਕਤੀ ਅੱਲਾਹ ਦੇ ਘਰ (ਖ਼ਾਨਾ-ਕਾਅਬਾ) ਦਾ ਹੱਜ ਜਾਂ ਉਮਰਾ ਕਰੇ ਤਾਂ ਉਸ ਉੱਤੇ ਇਹਨਾਂ (ਦੋਵੇਂ ਪਹਾੜੀਆਂ) ਦੇ ਵਿਚਕਾਰ ਫੇਰੇ ਲਗਾਉਣ ਵਿਚ ਕੋਈ ਗੁਨਾਹ ਨਹੀਂ ਅਤੇ ਜੇ ਕੋਈ ਵਿਅਕਤੀ ਖ਼ੁਸ਼ੀ ਨਾਲ ਕੋਈ ਨੇਕੀ ਕਰਦਾ ਹੇ ਤਾਂ ਅੱਲਾਹ (ਉਸ ਦੀ) ਕਦਰ ਕਰਨ ਵਾਲਾ ਹੇ ਅਤੇ ਅੱਲਾਹ (ਹਰ ਗੱਲ) ਨੂੰ ਜਾਣਨ ਵਾਲਾ ਹੇ।

159਼ ਬੇਸ਼ੱਕ ਉਹ ਲੋਕ ਜਿਹੜੇ ਸਾਡੀਆਂ (ਅੱਲਾਹ ਦੀਆਂ) ਉਤਾਰੀਆਂ ਹੋਇਆਂ ਸਪਸ਼ਟ ਦਲੀਲਾਂ ਅਤੇ ਹਿਦਾਇਤਾਂ ਨੂੰ ਲੁਕਾਉਦੇ ਹਨ ਜਦ ਕਿ ਅਸੀਂ ਉਹਨਾਂ ਨੂੰ ਕਿਤਾਬ ਕੁ(.ਰਆਨ) ਵਿਚ ਚੰਗੀ ਤਰ੍ਹਾਂ ਬਿਆਨ ਕਰ ਚੁੱਕੇ ਹਾਂ, ਇਹੋ ਉਹ ਲੋਕ ਹਨ ਜਿਨ੍ਹਾਂ ਨੂੰ ਰੱਬ ਦੀ ਫਿਟਕਾਰ ਹੇ ਅਤੇ ਸਾਰੇ ਫਿਟਕਾਰਨ ਵਾਲੇ ਵੀ ਉਹਨਾਂ ਉੱਤੇ ਲਾਅਨਤਾਂ ਭੇਜਦੇ ਹਨ।

160਼ ਪਰ ਜਿਨ੍ਹਾਂ ਲੋਕਾਂ ਨੇ ਤੌਬਾ ਕਰ ਲਈ ਅਤੇ ਆਪਣਾ ਸੁਧਾਰ ਕਰ ਲਿਆ ਅਤੇ (ਸੱਚਾਈ ਦਾ) ਸਰੇਆਮ ਪ੍ਰਗਟਾਵਾ ਕਰਦੇ ਹਨ ਤਾਂ ਇਹ ਉਹ ਲੋਕ ਹਨ ਜਿਨ੍ਹਾਂ ਦੀ ਮੈਂ (ਅੱਲਾਹ) ਤੌਬਾ ਕਬੂਲ ਕਰਦਾ ਹਾਂ। ਮੈਂ ਬਹੁਤ ਹੀ ਵੱਧ ਕੇ ਤੌਬਾ ਕਬੂਲ ਕਰਨ ਵਾਲਾ ਅਤੇ ਰਹਿਮ ਕਰਨ ਵਾਲਾ ਹਾਂ।

161਼ ਪਰ ਜਿਨ੍ਹਾਂ ਲੋਕਾਂ ਨੇ ਕੁਫ਼ਰ (ਇਨਕਾਰ) ਕੀਤਾ ਅਤੇ ਕੁਫ਼ਰ ਦੀ ਹਾਲਤ ਵਿਚ ਹੀ ਉਹ ਮਰ ਗਏ, ਬੇਸ਼ੱਕ ਇਹ ਉਹ ਲੋਕ ਹਨ ਜਿਨ੍ਹਾਂ ਉੱਤੇ ਅੱਲਾਹ ਤੇ ਉਸ ਦੇ ਫ਼ਰਿਸ਼ਤਿਆਂ ਦੀ ਅਤੇ ਸਾਰੇ ਲੋਕਾਂ ਦੀ ਲਾਅਨਤ ਹੇ।

162਼ ਅਤੇ ਉਹ ਇਸ (ਲਾਅਨਤ ਦੀ ਹਾਲਤ) ਵਿਚ ਸਦਾ ਰਹਿਣਗੇ, ਨਾ ਤਾਂ ਉਹਨਾਂ ਦੀ ਸਜ਼ਾ ਵਿਚ ਕੋਈ ਕਟੌਤੀ ਕੀਤੀ ਜਾਵੇਗੀ ਅਤੇ ਨਾ ਹੀ ਉਹਨਾਂ ਨੂੰ ਕੋਈ ਮੋਹਲਤ ਦਿੱਤੀ ਜਾਵੇਗੀ।

163਼ ਤੁਹਾਡਾ ਸਭ ਦਾ ਇਸ਼ਟ ਇਕ (ਅੱਲਾਹ) ਹੀ ਹੇ ਉਸ ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ। ਉਹ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੇ।

164਼ ਬੇਸ਼ੱਕ ਅਕਾਸ਼ਾਂ ਅਤੇ ਧਰਤੀ ਦੇ ਪੈਦਾ ਕਰਨ ਵਿਚ, ਰਾਤ ਅਤੇ ਦਿਨ ਦੇ ਫੇਰ ਬਦਲ ਵਿਚ ਅਤੇ ਸਮੁੰਦਰ ਵਿਚ ਚੱਲਣ ਵਾਲੀਆਂ ਉਹਨਾਂ ਕਿਸ਼ਤੀਆਂ ਵਿਚ, ਜਿਹੜੀਆਂ ਲੋਕਾਂ ਲਈ ਲਾਭਦਾਇਕ ਵਸਤੂਆਂ ਲੈਕੇ ਚਲਦੀਆਂ ਹਨ ਅਤੇ ਅੱਲਾਹ ਵੱਲੋਂ ਅਕਾਸ਼ੋਂ ਉਤਾਰੇ ਹੋਏ ਪਾਣੀ ਵਿਚ ਜਿਸ ਰਾਹੀਂ ਜਿਹੜੀ ਧਰਤੀ ਮੁਰਦਾ (ਬੰਜਰ) ਹੋ ਚੁਕੀ ਸੀ ਉਸ ਨੂੰ ਜਿਉਂਦਾ (ਉਪਜਾਉ) ਬਣਾਇਆ ਅਤੇ ਹਰ ਤਰ੍ਹਾਂ ਦੇ ਜਾਨਵਰ ਜਿਹੜੇ ਉਸ ਨੇ ਧਰਤੀ ’ਤੇ ਫੈਲਾਏ ਹਨ ਅਤੇ ਹਵਾਵਾਂ ਦੇ ਰੁਖ ਬਦਲਣ ਵਿਚ ਅਤੇ ਉਹਨਾਂ ਬ=ਦਲਾਂ ਵਿਚ ਜਿਹੜੇ ਅਕਾਸ਼ਾਂ ਤੇ ਧਰਤੀ ਵਿਚਾਲੇ ਰੱਬੀ ਹੁਕਮ ਦੇ ਪਾਬੰਦ ਹਨ ਇਹਨਾਂ ਸਾਰਿਆਂ ਵਿਚ (ਅੱਲਾਹ ਦੀ ਹੋਂਦ ਦੀਆਂ) ਬੁੱਧੀਜੀਵੀਆਂ ਲਈ ਨਿਸ਼ਾਨੀਆਂ ਹਨ।

165਼ ਅਤੇ ਕੁੱਝ ਲੋਕ ਉਹ ਵੀ ਹਨ ਜਿਹੜੇ ਅੱਲਾਹ ਨੂੰ ਛੱਡ ਕੇ ਦੂਜਿਆਂ ਨੂੰ (ਰੱਬ ਦਾ) ਸ਼ਰੀਕ ਬਣਾਉਂਦੇ ਹਨ 1 ਉਹ ਉਹਨਾਂ ਨਾਲ ਇੰਜ ਮੁਹੱਬਤ ਕਰਦੇ ਹਨ ਜਿਵੇਂ ਅੱਲਾਹ ਨਾਲ ਮੁਹੱਬਤ ਹੋਣੀ ਚਾਹੀਦੀ ਸੀ, ਜਦ ਕਿ ਈਮਾਨ ਵਾਲੇ ਸਭ ਤੋਂ ਵੱਧ ਅੱਲਾਹ ਨਾਲ ਮੁਹੱਬਤ ਕਰਦੇ ਹਨ। ਜਿਨ੍ਹਾਂ ਲੋਕਾਂ ਨੇ (ਰੱਬ ਦਾ ਸ਼ਰੀਕ ਬਣਾ ਕੇ) ਜ਼ੁਲਮ ਕਮਾਇਆ ਹੇ ਜਦੋਂ ਉਹ ਅਜ਼ਾਬ ਨੂੰ ਵੇਖਣਗੇ ਤਾਂ ਉਹ ਸਮਝ ਲੈਣਗੇ ਕਿ ਬੇਸ਼ੱਕ ਸਾਰੀਆਂ ਸ਼ਕਤੀਆਂ ਅੱਲਾਹ ਲਈ ਹੀ ਹਨ ਅਤੇ ਅੱਲਾਹ (ਕਿਆਮਤ ਦਿਹਾੜੇ ’ਤੇ) ਬਹੁਤ ਹੀ ਸਖ਼ਤ ਸਜ਼ਾ ਦੇਣ ਵਾਲਾ ਹੇ।

166਼ (ਕਿਆਮਤ ਦਿਹਾੜੇ) ਉਹ ਲੋਕ ਜਿਨ੍ਹਾਂ ਦੀ (ਸੰਸਾਰ ਵਿਚ) ਪੈਰਵੀ ਕੀਤੀ ਗਈ ਸੀ ਆਪਣੇ ਪੈਰੋਕਾਰਾਂ ਤੋਂ ਦੁੱਖੀ ਹੋਣਗੇ ਜਦੋਂ ਉਹ ਲੋਕ ਅਜ਼ਾਬ ਵੇਖਣਗੇ ਤਾਂ ਉਹਨਾਂ ਦੇ ਸਾਰੇ ਆਪਸੀ ਸੰਬੰਧ ਟੁੱਟ ਜਾਣਗੇ।

167਼ ਅਤੇ ਜਿਨ੍ਹਾਂ ਲੋਕਾਂ ਨੇ (ਝੂਠੇ ਲੋਕਾਂ ਦੀ) ਪੈਰਵੀ ਕੀਤੀ ਸੀ ਉਹ (ਕਿਆਮਤ ਦਿਹਾੜੇ) ਆਖਣਗੇ ਕਿ ਕਾਸ਼ ਸਾਡੀ ਇਕ ਵਾਰ ਮੁੜ ਸੰਸਾਰ ਵਿਚ ਵਾਪਸੀ ਹੋ ਜਾਵੇ ਫਿਰ ਅਸੀਂ ਵੀ ਇਹਨਾਂ ਲੋਕਾਂ ਨਾਲ ਕੋਈ ਸੰਬੰਧ ਨਹੀਂ ਰੱਖਾਗੇਂ ਜਿੱਦਾਂ ਅੱਜ ਉਹ ਸਾਡੇ ਨਾਲ ਸਬੰਧਾਂ ਤੋਂ ਮੂੰਹ ਮੋੜ ਰਹੇ ਹਨ। ਅੱਲਾਹ ਉਹਨਾਂ ਦੀਆਂ ਕਰਤੂਤਾਂ ` ਅਸਫ਼ਲ ਇੱਛਾਵਾਂ ਦੇ ਰੂਪ ਵਿਚ ਉਹਨਾਂ ਸਾਹਮਣੇ ਪੇਸ਼ ਕਰੇਗਾ ਅਤੇ ਉਹ ਅੱਗ ਦੀ ਸਜ਼ਾ ਤੋਂ ਨਿਕਲਣ ਵਾਲੇ ਨਹੀਂ ਹੋਣਗੇ।

168਼ ਹੇ ਲੋਕੋ! ਤੁਸੀਂ ਉਹਨਾਂ ਚੀਜ਼ਾਂ ਨੂੰ ਖਾਉ ਜਿਹੜੀਆਂ ਧਰਤੀ ਵਿਚ ਹਲਾਲ ਅਤੇ ਪਾਕ ਚੀਜ਼ਾਂ ਹਨ ਅਤੇ ਸ਼ੈਤਾਨ ਦੇ ਪਿੱਛੇ ਨਾ ਲੱਗੋ, ਬੇਸ਼ੱਕ ਉਹ ਤੁਹਾਡਾ ਖੁੱਲ੍ਹਾ ਦੁਸ਼ਮਨ ਹੇ।

169਼ ਉਹ ਤਾਂ ਤੁਹਾਨੂੰ ਬਦੀ ਤੇ ਅਸ਼ਲੀਲਤਾ ਦਾ ਹੁਕਮ ਦਿੰਦਾ ਹੇ ਅਤੇ ਇਹ ਵੀ ਕਹਿੰਦਾ ਹੇ ਕਿ ਤੁਸੀਂ ਅੱਲਾਹ ਦੇ ਨਾਂ ’ਤੇ ਉਹ ਗ=ਲਾਂ ਕਹੋ ਜਿਨ੍ਹਾਂ ਨੂੰ ਤੁਸੀਂ ਜਾਣਦੇ ਵੀ ਨਹੀਂ।

170਼ ਜਦੋਂ ਉਹਨਾਂ (ਸ਼ੈਤਾਨ ਦੇ ਚੇਲਿਆਂ) ਨੂੰ ਕਿਹਾ ਕਿ ਤੁਸੀਂ ਇਸ (.ਕੁਰਆਨ) ਦੀ ਪੈਰਵੀ ਕਰੋ ਜਿਹੜਾ ਅੱਲਾਹ ਵੱਲੋਂ (ਤੁਹਾਡੀ ਹਿਦਾਇਤ ਲਈ) ਉਤਾਰਿਆ ਗਿਆ ਹੇ ਤਾਂ ਕਹਿੰਦੇ ਹਨ ਕਿ (ਨਹੀਂ) ਅਸੀਂ ਤਾਂ ਉਸੇ ਰਾਹ ਤੁਰਾਂਗੇ ਜਿਸ ’ਤੇ ਅਸੀਂ ਆਪਣੇ ਪਿਓ ਦਾਦਿਆਂ ਨੂੰ ਤੁਰਦਿਆਂ ਵੇਖਿਆ ਹੇ। ਕੀ ਉਹ ਵੀ ਉਹੀਓ ਕਰਨਗੇ ? ਜਦ ਕਿ ਉਹਨਾਂ ਦੇ ਬਾਪ ਦਾਦਾ ਕੁੱਝ ਵੀ ਸਮਝ ਨਹੀਂ ਸੀ (ਰੱਖਦੇ) ਅਤੇ ਨਾ ਹੀ ਉਹ ਸਿੱਧੀ ਰਾਹ ’ਤੇ ਸਨ।

171਼ ਅਤੇ ਜਿਨ੍ਹਾਂ ਲੋਕਾਂ ਨੇ ਕੁਫ਼ਰ ਕੀਤਾ ਹੇ ਉਹਨਾਂ ਦੀ ਉਦਾਹਰਨ ਤਾਂ ਉਸ ਵਿਅਕਤੀ ਵਾਂਗ ਰੁ ਜਿਹੜਾ ਉਸ (ਜਾਨਵਰ) ਨੂੰ ਪੁਕਾਰਦਾ ਹੇ ਜੋ (ਆਪਣੇ ਮਾਲਿਕ ਦੀ) ਪੁਕਾਰ ਤੋਂ ਛੁੱਟ ਹੋਰ ਕੁੱਝ ਵੀ ਨਹੀਂ ਸੁਣਦਾ। ਇਹ ਬੋਲੇ, ਗੂੰਗੇ ਅਤੇ ਅੰਨ੍ਹੇ ਹਨ ਇਹ (ਕੁੱਝ ਵੀ) ਅਕਲ ਨਹੀਂ ਰੱਖਦੇ।

172਼ ਹੇ ਈਮਾਨ ਵਾਲਿਓ! ਤੁਸੀਂ ਉਹਨਾਂ ਪਾਕ ਚੀਜ਼ਾਂ ਨੂੰ ਹੀ ਖਾਓੁ 1 ਜਿਹੜੀਆਂ ਅਸੀਂ ਤੁਹਾਨੂੰ ਖਾਣ ਲਈ ਬਖ਼ਸ਼ੀਆਂ ਹਨ (ਇਹਨਾਂ ਚੀਜ਼ਾਂ ਲਈ) ਅੱਲਾਹ ਦਾ ਧੰਨਵਾਦ ਕਰੋ ਜੇ ਤੁਸੀਂ ਉਸੇ ਦੀ ਬੰਦਗੀ ਕਰਦੇ ਹੋ।

173਼ ਅੱਲਾਹ ਨੇ ਤੁਹਾਡੇ ਲਈ ਖ਼ੂਨ, ਮੁਰਦਾਰ, ਸੂਰ ਦਾ ਮਾਸ ਅਤੇ ਉਹ ਸਾਰੀਆਂ ਚੀਜ਼ਾਂ ਹਰਾਮ (ਖਾਣ ਤੋਂ ਮਨ੍ਹਾ) ਕੀਤੀਆਂ ਹਨ ਅਤੇ (ਉਹ ਵੀ) ਜਿਨ੍ਹਾਂ ’ਤੇ ਅੱਲਾਹ ਤੋਂ ਛੁੱਟ ਕਿਸੇ ਹੋਰ (ਦੇਵੀ ਦੇਵਤਾ ਜਾਂ ਨਬੀ, ਬੁਜ਼ਰਗ ਆਦਿ) ਦਾ ਨਾਂ ਲਿਆ ਗਿਆ ਹੋਵੇ। ਪਰ ਜਿਹੜਾ ਵਿਅਕਤੀ (ਭੁੱਖ ਤੋਂ) ਮਜਬੂਰ ਹੋ ਜਾਵੇ ਜਦੋਂ ਕਿ ਉਹ ਨਾ ਹੀ (ਰੱਬ ਦਾ) ਬਾਗ਼ੀ ਹੇ ਅਤੇ ਨਾ ਹੀ ਹੱਦੋਂ ਟੱਪਣ ਵਾਲਾ ਹੇ ਤਾਂ ਉਸ ਲਈ (ਹਰਾਮ ਖਾਣ ਵਿਚ) ਕੋਈ ਗੁਨਾਹ ਨਹੀਂ। ਬੇਸ਼ੱਕ ਅੱਲਾਹ ਬਹੁਤ ਹੀ ਬਖ਼ਸ਼ਣਹਾਰ ਅਤੇ ਰਹਿਮ ਫ਼ਰਮਾਉਣ ਵਾਲਾ ਹੇ।

174਼ ਬੇਸ਼ੱਕ ਜਿਹੜੇ ਲੋਕ ਅੱਲਾਹ ਵੱਲੋਂ ਉਤਾਰੀ ਗਈ ਕਿਤਾਬ (.ਕੁਰਆਨ) ਦੀਆਂ ਕੁੱਝ ਗੱਲਾਂ (ਹੁਕਮਾਂ) ਨੂੰ ਛੁਪਾਉਂਦੇ ਹਨ ਅਤੇ ਥੋੜ੍ਹੇ ਜਿਹੇ (ਸੰਸਾਰਿਕ) ਲਾਭ ਲਈ ਵੇਚ ਸੁਟਦੇ ਹਨ, ਉਹ ਆਪਣੇ ਢਿੱਡਾਂ ਵਿਚ ਅੱਗ ਤੋਂ ਛੁੱਟ ਹੋਰ ਕੁੱਝ ਨਹੀਂ ਭਰਦੇ। ਕਿਆਮਤ ਦਿਹਾੜੇ ਅੱਲਾਹ ਉਹਨਾਂ ਨਾਲ ਗੱਲ ਵੀ ਨਹੀਂ ਕਰੇਗਾ ਅਤੇ ਨਾ ਹੀ ਉਹਨਾਂ ਨੂੰ (ਗੁਨਾਹਾਂ ਤੋਂ) ਪਾਕ ਕਰੇਗਾ। ਉਹਨਾਂ ਲਈ ਤਾਂ ਬਹੁਤ ਹੀ ਦਰਦ ਭਰਿਆ ਅਜ਼ਾਬ ਹੇ।

175਼ ਇਹ ਤਾਂ ਉਹ ਲੋਕ ਹਨ ਜਿਨ੍ਹਾਂ ਨੇ ਹਿਦਾਇਤ ਦੇ ਬਦਲੇ ਗੁਮਰਾਹੀ ਅਤੇ ਬਖ਼ਸ਼ਿਸ਼ ਦੇ ਬਦਲੇ ਅਜ਼ਾਬ ਖ਼ਰੀਦ ਲਿਆ ਹੇ। ਇਹ ਲੋਕ ਅੱਗ (ਦੀ ਸਜ਼ਾ) ਨੂੰ ਕਿੰਨਾ ਸਹਿਣ ਕਰਨ ਵਾਲੇ ਹਨ?

176਼ ਇਹ ਸਭ ਇਸ ਲਈ ਹੇ ਕਿ ਅੱਲਾਹ ਨੇ ਤਾਂ ਹੱਕ ਸੱਚ ਦੇ ਨਾਲ ਹੀ ਇਹ ਕਿਤਾਬ (ਕੁਰਆਨ) ਉਤਾਰੀ ਹੇ ਪਰ ਜਿਨ੍ਹਾਂ ਲੋਕਾਂ ਨੇ ਇਸ ਕਿਤਾਬ ਵਿਚ ਮਤਭੇਦ ਕੀਤੇ, ਉਹ ਵਿਰੋਧ ਕਰਦੇ ਹੋਏ (ਸੱਚਾਈ ਤੋਂ) ਬਹੁਤ ਦੂਰ ਨਿਕਲ ਗਏ।

177਼ ਨੇਕੀ ਇਹ ਨਹੀਂ ਕਿ ਤੁਸੀਂ ਆਪਣਾ ਮੂੰਹ ਪੂਰਬ ਜਾਂ ਪੱਛਮ ਵੱਲ ਕਰ ਲਓ ਅਸਲ ਵਿਚ ਨੇਕੀ ਤਾਂ ਉਸ ਵਿਅਕਤੀ ਦੀ ਹੇ ਜਿਹੜਾ ਅੱਲਾਹ, ਆਖ਼ਿਰਤ ਦੇ ਦਿਨ, ਫ਼ਰਿਸ਼ਤਿਆਂ, (ਅਕਾਸ਼ੀ) ਕਿਤਾਬਾਂ ਅਤੇ ਨਬੀਆਂ ’ਤੇ ਈਮਾਨ ਲਿਆਵੇ ਅਤੇ ਮਾਲ ਦੀ ਮਹੁੱਬਤ ਰੱਖਦੇ ਹੋਏ ਵੀ ਉਸ ਨੂੰ ਰਿਸ਼ਤੇਦਾਰਾਂ, ਯਤੀਮਾਂ, ਮਸਕੀਨਾਂ, ਮੁਸਾਫ਼ਰਾਂ, ਮੰਗਣ ਵਾਲਿਆਂ ਅਤੇ ਗ਼ੁਲਾਮਾਂ ਨੂੰ ਅਜ਼ਾਦ ਕਰਵਾਉਣ ਲਈ ਖ਼ਰਚ ਕਰੇ ਅਤੇ ਨਮਾਜ਼ ਕਾਇਮ ਕਰੇ, ਜ਼ਕਾਤ ਅਦਾ ਕਰੇ, ਜਦੋਂ ਕੋਈ ਵਾਅਦਾ ਕਰੇ ਤਾਂ ਪੂਰਾ ਕਰੇ, ਤੰਗੀ ਅਤੇ ਤਕਲੀਫ਼ ਵਿਚ ਅਤੇ ਲੜਾਈ ਦੇ ਸਮੇਂ ਸਬਰ ਤੋਂ ਕੰਮ ਲਵੇ, ਇਹੋ ਲੋਕ ਸੱਚੇ ਹਨ ਅਤੇ ਇਹੋ ਬੁਰਾਈ ਤੋਂ ਬਚਣ ਵਾਲੇ ਹਨ।

178਼ ਹੇ ਈਮਾਨ ਵਾਲਿਓ! ਤੁਹਾਡੇ ਲਈ ਕਸਾਸ (ਬਰਾਬਰ ਦਾ ਬਦਲਾ ਲੈਣਾ) ਫ਼ਰਜ਼ ਕੀਤਾ ਗਿਆ ਹੇ। ਆਜ਼ਾਦ ਵਿਅਕਤੀ ਦੇ ਕਤਲ ਦਾ ਬਦਲਾ ਉਸੇ ਆਜ਼ਾਦ ਵਿਅਕਤੀ ਦਾ, ਗ਼ੁਲਾਮ ਦੇ ਬਦਲੇ ਵਿਚ ਉਸੇ ਗ਼ੁਲਾਮ ਦਾ ਔਰਤ ਦੇ ਬਦਲੇ ਵਿਚ ਉਸੇ ਔਰਤ ਦਾ ਕਤਲ ਹੇ। ਫਿਰ ਜੇ (ਕਾਤਲ ਨੂੰ) ਮਕਤੂਲ ਦਾ ਭਰਾ ਬਦਲਾ ਲੈਣ ਵਿਚ ਨਰਮੀ ਵਰਤਦਾ ਹੋਇਆ ਮੁਆਫ਼ ਕਰ ਦੇਵੇ ਅਤੇ ਤਰੀਕੇ ਅਨੁਸਾਰ ਦੈਤ (ਭਾਵ ਪੈਸੇ) ਦੀ ਮੰਗ ਹੋਵੇ ਤਾਂ ਉਸ ਦੀ ਅਦਾਇਗੀ ਵੀ ਸੋਹਣੇ ਤਰੀਕੇ ਨਾਲ ਕੀਤੀ ਜਾਵੇ। ਇਹ ਤੁਹਾਡੇ ਰੱਬ ਵੱਲੋਂ ਛੂਟ ਹੇ ਅਤੇ ਅਹਿਸਾਨ ਵੀ ਹੇ। ਫਿਰ ਵੀ ਜੇ ਕੋਈ ਵਿਅਕਤੀ ਧੱਕਾ ਕਰਦਾ ਹੇ ਤਾਂ ਉਸ ਲਈ ਦਰਦਨਾਕ ਅਜ਼ਾਬ ਹੇ।

179਼ ਹੇ ਅਕਲ ਵਾਲਿਓ! ਕਸਾਸ (ਬਦਲਾ) ਲੈਣ ਵਿਚ ਤੁਹਾਡਾ (ਸਮਾਜਿਕ) ਜੀਵਨ (ਸੁਰੱਖਿਅਤ) ਹੇ ਤਾਂ ਜੋ ਤੁਸੀਂ (ਵਧੀਕੀਆਂ ਤੋਂ) ਬਚੇ ਰਹੋ।

180਼ ਤੁਹਾਡੇ ਲਈ ਇਹ ਫ਼ਰਜ਼ ਕਰ ਦਿੱਤਾ ਗਿਆ ਹੇ ਕਿ ਜਦੋਂ ਤੁਹਾਡੇ ਵਿੱਚੋਂ ਕਿਸੇ ਦੀ ਮੌਤ (ਦਾ ਵੇਲਾ) ਆਵੇ ਜੇ ਉਹ ਮਾਲ (ਧੰਨ ਸੰਪਤੀ ਆਦਿ) ਛੱਡ ਕੇ (ਸੰਸਾਰ ਤੋਂ) ਜਾ ਰਿਹਾ ਹੇ ਤਾਂ ਮਾਪਿਆ ਅਤੇ ਸਾਕ-ਸੰਬੰਧੀਆਂ ਲਈ ਇਨਸਾਫ਼ ਨਾਲ ਵਸੀਅਤ ਕਰੇ। ਰੱਬ ਤੋਂ ਡਰਨ ਵਾਲਿਆਂ ਲਈ (ਇੰਜ ਕਰਨਾ) ਹੋਰ ਵੀ ਜ਼ਰੂਰੀ ਹੇ।

181਼ ਫਿਰ ਜਿਹੜਾ ਕੋਈ ਇਸ (ਵਸੀਅਤ) ਨੂੰ ਸੁਣਨ ਤੋਂ ਬਾਅਦ ਵੀ ਕੋਈ ਬਦਲਾਓ ਕਰਦਾ ਹੇ ਤਾਂ ਇਸ ਦਾ ਦੋਸ਼ ਉਹਨਾਂ ਲੋਕਾਂ ’ਤੇ ਹੀ ਹੋਵੇਗਾ ਜਿਹੜੇ ਉਸ ਨੂੰ ਬਦਲਣਗੇ। ਬੇਸ਼ੱਕ ਅੱਲਾਹ ਸਭ ਕੁੱਝ ਸੁਣਨ ਵਾਲਾ ਅਤੇ ਜਾਣਨ ਵਾਲਾ ਹੇ।

182਼ ਫਿਰ ਜੇ ਕਿਸੇ ਵਸੀਅਤ ਨੂੰ ਕਰਨ ਵਾਲੇ ਵੱਲੋਂ ਕਿਸੇ ਦਾ ਹੱਕ ਮਾਰਨ ਜਾਂ ਕਿਸੇ ਗੁਨਾਹ ਹੋਣ ਦਾ ਡਰ ਹੋਵੇ ਅਤੇ ਉਹ (ਹੱਕਦਾਰਾਂ ਵਿਚਾਲੇ) ਸਮਝੌਤਾ ਕਰਾ ਦੇਵੇ ਤਾਂ ਇਸ ਵਿਚ ਕੋਈ ਹਰਜ ਨਹੀਂ। ਬੇਸ਼ੱਕ ਅੱਲਾਹ (ਭੁੱਲਾਂ ਨੂੰ) ਬਖ਼ਸ਼ਣ ਵਾਲਾ ਅਤੇ ਅਤਿ ਰਹਿਮ ਕਰਨ ਵਾਲਾ ਹੇ।

183਼ ਹੇ ਲੋਕੋ! ਜਿਹੜੇ ਈਮਾਨ ਲਿਆਏ ਹੋ! ਤੁਹਾਡੇ ’ਤੇ ਸੌਮ1 (ਰੋਜ਼ੇ ਰਖਣਾ) ਉਸੇ ਤਰ੍ਹਾਂ ਫ਼ਰਜ਼ ਕੀਤੇ ਗਏ ਹਨ ਜਿਵੇਂ ਉਹਨਾਂ ਲੋਕਾਂ ਉੱਤੇ ਫ਼ਰਜ਼ ਕੀਤੇ ਗਏ ਸੀ ਜਿਹੜੇ ਤੁਹਾਥੋਂ ਪਹਿਲਾਂ (ਨਬੀਆਂ ਦੇ ਪੈਰੋਕਾਰ) ਗੁਜ਼ਰ ਚੁੱਕੇ ਹਨ ਤਾਂ ਜੋ ਤੁਸੀਂ ਰੱਬ ਤੋਂ ਡਰਨ ਵਾਲੇ ਬਣ ਜਾਵੋ।

184਼ ਇਹ (ਰੋਜ਼ੇ) ਗਿਣਤੀ ਦੇ ਕੁੱਝ ਦਿਨਾਂ ਲਈ ਹਨ। ਜੇ ਤੁਹਾਡੇ ਵਿੱਚੋਂ ਕੋਈ ਬੀਮਾਰ ਹੋਵੇ ਜਾਂ ਸਫ਼ਰ ’ਤੇ ਹੋਵੇ ਤਾਂ ਉਹ (ਛੱਡੇ ਹੋਏ) ਰੋਜ਼ਿਆਂ ਦੀ ਗਿਣਤੀ ਨੂੰ ਦੂਜੇ ਦਿਨਾਂ ਵਿਚ ਪੂਰੀ ਕਰ ਲਵੇ ਜੇ ਕੋਈ ਰੋਜ਼ੇ ਰੱਖਣ ਦੀ ਤਾਕਤ ਰੱਖਦਾ ਹੋਵੇ (ਫਿਰ ਵੀ ਰੋਜ਼ਾ ਨਾ ਰੱਖੇ) ਤਾਂ ਫ਼ਿਦਿਯਾ 2 ਅਦਾ ਕਰੇ (ਭਾਵ ਬਦਲੇ ਵਿਚ ਇਕ ਮੁਥਾਜ ਨੂੰ ਭੋਜਨ ਕਰਵਾਉਣਾ ਹੇ) ਜੇ ਕੋਈ ਆਪਣੀ ਖ਼ੁਸ਼ੀ ਨਾਲ (ਵੱਧ) ਨੇਕੀ ਕਰੇ ਤਾਂ ਇਹ ਉਸ ਲਈ ਵਧੀਆ ਹੇ। ਜੇ ਤੁਸੀਂ ਸੱਚ ਜਾਣੋ ਤਾਂ ਰੋਜ਼ਾ ਰੱਖਣਾ ਤੁਹਾਡੇ ਲਈ ਵਧੇਰੇ ਵਧੀਆ ਹੇ।

185਼ ਰਮਜ਼ਾਨ ਉਹ ਮਹੀਨਾਂ ਹੇ ਜਿਸ ਵਿਚ .ਕੁਰਆਨ ਨਾਜ਼ਿਲ ਕੀਤਾ ਗਿਆ ਜਿਹੜਾ ਲੋਕਾਂ ਲਈ ਹਿਦਾਇਤ ਹੇ ਅਤੇ ਇਸ ਵਿਚ ਸਪਸ਼ਟ ਅਤੇ ਸੱਚ ਨੂੰ ਝੂਠ ਤੋਂ ਵੱਖ ਵੱਖ ਕਰਨ ਵਾਲੀਆਂ ਦਲੀਲਾਂ ਹਨ। ਜਿਹੜਾ ਵੀ ਤੁਹਾਡੇ ਵਿੱਚੋਂ ਇਸ ਮਹੀਨੇ ਨੂੰ ਪਾਵੇ ਤਾਂ ਉਸ ਨੂੰ ਇਸ ਮਹੀਨੇ ਦੇ ਰੋਜ਼ੇ ਰੱਖਣੇ ਚਾਹੀਦੇ ਹਨ।1 ਜੇ ਕੋਈ ਬਿਮਾਰ ਹੋਵੇ ਜਾਂ ਸਫ਼ਰ ’ਤੇ ਹੋਵੇ ਤਾਂ ਉਹ (ਛੱਡੇ ਹੋਏ ਰੋਜ਼ਿਆਂ ਦੀ) ਗਿਣਤੀ ਦੂਜੇ ਦਿਨਾਂ ਵਿਚ ਪੂਰੀ ਕਰ ਲਵੇ। ਅੱਲਾਹ ਤੁਹਾਡੇ ਲਈ ਆਸਾਨੀ ਚਾਹੁੰਦਾ ਹੇ, ਉਹ ਤੁਹਾਡੇ ਲਈ ਤੰਗੀ ਨਹੀਂ ਚਾਹੁੰਦਾ। ਜਦੋਂ ਤੁਸੀਂ ਰੋਜ਼ਿਆਂ ਦੀ ਗਿਣਤੀ ਪੂਰੀ ਕਰ ਲਵੋ ਤਾਂ ਇਸ ਲਈ ਰੱਬ ਦੀ ਵਡਿਆਈ ਬਿਆਨ ਕਰੋ ਕਿ ਉਸ ਨੇ ਤੁਹਾ` ਹਿਦਾਇਤ ਦਿੱਤੀ ਤਾਂ ਜੋ ਤੁਸੀਂ ਉਸ ਦਾ ਧੰਨਵਾਦ ਕਰੋ।

186਼ (ਹੇ ਨਬੀ!) ਜਦੋਂ ਮੇਰੇ ਬੰਦੇ ਤੁਹਾਥੋਂ ਮੇਰੇ ਬਾਰੇ ਪੁੱਛਣ (ਕਿ ਮੈਂ ਕਿੱਥੇ ਹਾਂ) ਤਾਂ ਆਖ ਦਿਓ ਕਿ ਮੈਂ ਉਹਨਾਂ ਦੇ ਅੰਗ-ਸੰਗ ਹੀ ਹਾਂ 1 ਜਦੋਂ ਵੀ ਉਹ ਮੈਂਥੋਂ ਦੁਆਵਾਂ ਕਰਦੇ ਹਨ ਤਾਂ ਮੈਂ ਉਹਨਾਂ ਦੀਆਂ ਦੁਆਵਾਂ ਨੂੰ ਕਬੂਲ ਕਰਦਾ ਹਾਂ ਸੋ ਉਹਨਾਂ ਨੂ ਚਾਹੀਦਾ ਹੇ ਕਿ ਮੇਰੇ ਹੁਕਮਾਂ ਦੀ ਪਾਲਣਾ ਕਰਨ ਅਤੇ ਮੇਰੇ ਉੱਤੇ ਹੀ ਈਮਾਨ ਲਿਆਉਣ ਤਾਂ ਜੋ ਉਹ ਹਿਦਾਇਤ ਪ੍ਰਾਪਤ ਕਰ ਸਕਣ।

187਼ ਤੁਹਾਡੇ ਲਈ ਰੋਜ਼ਿਆਂ ਦੀਆਂ ਰਾਤਾਂ ਨੂੰ ਆਪਣੀ ਪਤਨੀ ਨਾਲ ਸੰਭੋਗ ਕਰਨਾ ਹਲਾਲ (ਜਾਇਜ਼) ਕੀਤਾ ਗਿਆ ਹੇ, ਉਹ ਤੁਹਾਡੇ ਲਈ ਲਿਬਾਸ ਹਨ ਅਤੇ ਤੁਸੀਂ ਉਹਨਾਂ (ਪਤਨੀਆਂ) ਦੇ ਲਿਬਾਸ (ਵਾਂਗ) ਹੋ। ਅੱਲਾਹ ਤੁਹਾਡੀਆਂ ਲੋੜਾਂ ਨੂੰ ਜਾਣਦਾ ਹੇ ਕਿ ਤੁਸੀਂ ਆਪਣੇ ਆਪ ਨਾਲ ਖ਼ਿਆਨਤਾਂ (ਚੋਰੀ ਤੋਂ ਸੰਭੋਗ) ਕਰਦੇ ਸੀ। ਸੋ ਉਸ ਨੇ ਤੁਹਾਡੇ ਵੱਲ ਧਿਆਨ ਦਿੱਤਾ ਅਤੇ ਤੁਹਾਨੂੰ ਮੁਆਫ਼ ਕਰ ਦਿੱਤਾ ਹੁਣ ਤੁਸੀਂ (ਰਮਜ਼ਾਨ ਦੀਆਂ ਰਾਤਾਂ ਵਿਚ) ਹਮ-ਬਿਸਤਰੀ (ਸੰਭੋਗ) ਕਰ ਸਕਦੇ ਹੋ ਅਤੇ ਅੱਲਾਹ ਨੇ ਤੁਹਾਡੇ ਲਈ ਜੋ (ਔਲਾਦ) ਲਿਖ ਛੱਡੀ ਹੇ ਉਸ ਨੂੰ (ਸੰਭੋਗ ਰਾਹੀਂ) ਤਲਾਸ਼ ਕਰੋ। (ਰਮਜ਼ਾਨ ਦੀਆਂ ਰਾਤਾਂ ਵਿਚ) ਖਾਓ ਪਿਓ ਇੱਥੋਂ ਤਕ ਕਿ ਪਹੁ ਫਟਣ ਵੇਲੇ ਸਫ਼ੇਦ ਧਾਰੀ ਕਾਲੀ ਧਾਰੀ ਤੋਂ ਸਪਸ਼ਟ ਹੋ ਜਾਵੇ ਫਿਰ ਤੁਸੀਂ (ਖਾਣ ਪੀਣ ਤੇ ਸੰਭੋਗ ਤੋਂ ਰੁੱਕ ਜਾਓ) ਰੋਜ਼ੇ ਨੂੰ (ਸੂਰਜ ਡੂਬਣ) ਤਕ ਪੂਰਾ ਕਰੋ। ਜਦੋਂ ਤੁਸੀਂ ਮਸੀਤਾਂ ਵਿਚ ਐਤਕਾਫ਼ (ਰਮਜ਼ਾਨ ਦੇ ਆਖ਼ਰੀ ਦਸ ਦਿਨ ਇਬਾਦਤ) ਲਈ ਬੈਠੋ ਤਾਂ ਆਪਣੀਆਂ ਪਤਨੀਆਂ ਨਾਲ ਸੰਭੋਗ ਨਾ ਕਰੋ। ਇਹ ਅੱਲਾਹ ਦੀਆਂ ਹੱਦਾਂ ਹਨ, ਤੁਸੀਂ ਉਹਨਾਂ ਦੇ ਨੇੜੇ ਵੀ ਨਾ ਜਾਓ। ਅੱਲਾਹ ਲੋਕਾਂ ਲਈ ਆਪਣੀਆਂ ਆਇਤਾਂ (ਹੁਕਮ) ਇੰਜ ਹੀ ਖੋਲ੍ਹ ਖੋਲ੍ਹ ਕੇ ਬਿਆਨ ਕਰਦਾ ਹੇ, ਤਾਂ ਜੋ ਉਹ ਬੁਰਾਈਆਂ ਤੋਂ ਬਚੇ ਰਹਿਣ।

188਼ ਤੁਸੀਂ ਇਕ ਦੂਜੇ ਦੇ ਮਾਲ ਨਾਜਾਇਜ਼ ਤਰੀਕਿਆਂ ਨਾਲ ਨਾ ਖਾਓ ਅਤੇ ਉਹਨਾਂ ਨੂੰ ਹਾਕਮਾਂ ਅੱਗੇ (ਰਿਸ਼ਵਤ ਵਜੋਂ) ਪੇਸ਼ ਨਾ ਕਰੋ ਕਿ ਤੁਸੀਂ ਦੂਜਿਆਂ ਦੇ ਮਾਲ ਦਾ ਕੁੱਝ ਹਿੱਸਾ ਨਾ ਜਾਇਜ਼ ਤਰੀਕੇ ਨਾਲ ਖਾ ਜਾਓ ਹਾਲਾਂ ਕਿ ਤੁਸੀਂ ਜਾਣਦੇ ਹੋ।

189਼ ਹੇ ਨਬੀ (ਸ:)! ਤੁਹਾਥੋਂ (ਲੋਕੀ) ਚੰਨ ਦੇ (ਘਟਣ ਵਧਣ) ਬਾਰੇ ਪੁੱਛਦੇ ਹਨ। ਤੁਸੀਂ ਕਹਿ ਦਿਓ ਕਿ ਇਹ ਲੋਕਾਂ ਲਈ (ਮਿਤੀਆਂ ਨਿਰਧਾਰਤ ਕਰਨ) ਅਤੇ ਹੱਜ ਲਈ ਨਿਯਤ ਸਮਾਂ ਦੱਸਣ ਲਈ ਹੇ। ਨੇਕੀ ਇਹ ਨਹੀਂ ਕਿ ਤੁਸੀਂ (ਹੱਜ ਦੇ ਦਿਨਾਂ ਵਿਚ) ਆਪਣੇ ਘਰ ਦੇ ਪਿੱਛਿਓ ਆਓ ਸਗੋਂ ਨੇਕੀ ਤਾਂ ਇਹ ਹੇ ਕਿ ਆਦਮੀ ਬੁਰਾਈ ਤੋਂ ਬਚਿਆ ਰਹੇ। ਤੁਸੀਂ ਆਪਣੇ ਘਰਾਂ ਵਿਚ ਉਹਨਾਂ ਦੇ ਬੂਹਿਆਂ ਰਾਹੀਂ ਹੀ ਆਓ ਅਤੇ ਅੱਲਾਹ ਤੋਂ ਡਰਦੇ ਰਹੋ ਤਾਂ ਜੋ ਤੁਸੀਂ ਸਫ਼ਲਤਾ ਪ੍ਰਾਪਤ ਕਰੋ।

190਼ ਤੁਸੀਂ ਅੱਲਾਹ ਦੀ ਰਾਹ ਵਿਚ ਉਹਨਾਂ ਨਾਲ ਲੜੋ ਜਿਹੜੇ ਤੁਹਾਡੇ ਨਾਲ ਲੜਦੇ ਹਨ।1 ਤੁਸੀਂ ਵਧੀਕੀ ਨਾ ਕਰੋ ਕਿਉਂ ਜੋ ਅੱਲਾਹ ਵਧੀਕੀ ਕਰਨ ਵਾਲੇ ਨੂੰ ਪਸੰਦ ਨਹੀਂ ਕਰਦਾ।

191਼ ਜਿੱਥੇ ਵੀ ਇਹ (ਵਧੀਕੀ ਕਰਨ ਵਾਲੇ) ਤੁਹਾਨੂੰ ਮਿਲਣ ਤੁਸੀਂ ਉਹਨਾਂ ਨੂੰ ਕਤਲ ਕਰ ਦਿਓ ਅਤੇ ਉਹਨਾਂ ਨੂੰ ਉੱਥੋਂ ਕੱਢ ਦਿਓ ਜਿੱਥੋਂ ਉਹਨਾਂ ਨੇ ਤੁਹਾਨੂੰ ਕੱਢਿਆ ਹੇ। ਫ਼ਿਤਨਾ 2 ਫ਼ਸਾਦ ਤਾਂ ਕਤਲ ਕਰਨ ਤੋਂ ਵੀ ਵੱਧ ਭੈੜਾ (ਗੁਨਾਹ) ਹੇ। (ਹੇ ਈਮਾਨ ਵਾਲਿਓ!) ਤੁਸੀਂ ਉਹਨਾਂ (ਜ਼ਾਲਮਾਂ) ਨਾਲ ਮਸਜਿਦੇ ਹਰਾਮ (ਖ਼ਾਨਾ-ਕਾਅਬਾ) ਦੇ ਨੇੜੇ (ਓਦੋਂ ਤੱਕ) ਨਾ ਲੜੋ ਜਦੋਂ ਤਕ ਉਹ ਇਸ (ਖ਼ਾਨਾ-ਕਾਅਬਾ) ਵਿਚ ਨਾ ਲੜਣ। ਜੇ ਉਹ ਉੱਥੇ ਵੀ ਲੜਣ ਤਾਂ ਤੁਸੀਂ ਉਹਨਾਂ ਨੂੰ ਕਤਲ ਕਰ ਦਿਓ। ਅਜਿਹੇ ਕਾਫ਼ਰਾਂ ਦੀ ਇਹੋ ਸਜ਼ਾ ਹੇ।

192਼ ਜੇ ਉਹ (ਲੜਣ ਤੋਂ) ਬਾਜ਼ ਆ ਜਾਣ ਤਾਂ ਅੱਲਾਹ ਬਹੁਤ ਹੀ ਵੱਡਾ ਬਖ਼ਸ਼ਣਹਾਰ ਹੇ ਅਤੇ ਰਹਿਮ ਫ਼ਰਮਾਉਣ ਵਾਲਾ ਹੇ

193਼ ਉਹਨਾਂ ਨਾਲ ਓਦੋਂ ਤਕ ਜੰਗ ਕਰੋ ਜਦੋਂ ਤਕ ਕਿ ਉਪਦਰ (ਫ਼ਿਤਨਾ) ਖ਼ਤਮ ਨਾ ਹੋ ਜਾਵੇ ਅਤੇ ਦੀਨ ਕੇਵਲ ਅੱਲਾਹ ਲਈ ਹੀ (ਖ਼ਾਸ) ਹੋ ਜਾਵੇ। 1 ਜੇ ਉਹ ਬਾਜ਼ ਆ ਜਾਣ ਤਾਂ ਛੁੱਟ ਜ਼ਾਲਮਾਂ ਤੋਂ ਕਿਸੇ ਨਾਲ ਧੱਕਾ ਕਰਨਾ ਜਾਇਜ਼ ਨਹੀਂ।

194਼ (ਤੁਹਾਡੇ ਲਈ) ਸਤਿਕਾਰਯੋਗ ਮਹੀਨਿਆਂ ਦੀ ਪਾਬੰਦੀ ਉਹਨਾਂ (ਜ਼ਾਲਮਾਂ) ਵੱਲੋਂ ਸਤਿਕਾਰਯੋਗ ਮਹੀਨੇ ਦੀ ਪਾਬੰਦੀ ਦੇ ਬਦਲੇ ਵਿਚ ਹੇ ਅਤੇ ਸਤਿਕਾਰਯੋਗ ਚੀਜ਼ਾਂ ਦਾ ਲਿਹਾਜ਼ ਬਰਾਬਰੀ ਵਾਲਾ ਹੋਵੇਗਾ। ਸੋ ਜਿਹੜਾ ਕੋਈ ਤੁਹਾਡੇ ਨਾਲ (ਧੱਕਾ) ਕਰਦਾ ਹੇ ਤੁਸੀਂ ਵੀ ਉਸ ਦੇ ਨਾਲ ਉੱਨਾ ਹੀ ਧੱਕਾ ਕਰੋ ਜਿੱਨਾ ਧੱਕਾ ਉਸਨੇ ਤੁਹਾਡੇ ਨਾਲ ਕੀਤਾ ਹੇ। ਅੱਲਾਹ ਤੋਂ ਡਰੋ ਅਤੇ ਜਾਣ ਲਓ ਕਿ ਬੇਸ਼ੱਕ ਅੱਲਾਹ ਪਰਹੇਜ਼ਗਾਰਾਂ ਦਾ ਹੀ ਸਾਥੀ ਹੇ।

195਼ ਤੁਸੀਂ ਅੱਲਾਹ ਦੀ ਰਾਹ ਵਿਚ ਖ਼ਰਚ ਕਰੋ ਅਤੇ ਆਪਣੇ ਹੱਥੀਂ ਆਪਣੀ ਬਰਬਾਦੀ ਨਾ ਕਰੋ। ਤੁਸੀਂ ਨੇਕੀਆਂ ਕਰੋ ਬੇਸ਼ੱਕ ਅੱਲਾਹ ਨੇਕੀ ਕਰਨ ਵਾਲਿਆਂ ਨੂੰ ਪਸੰਦ ਕਰਦਾ ਹੇ।

196਼ ਜਦੋਂ ਤੁਸੀਂ ਹੱਜ ਤੇ ਉਮਰਾ (ਅੱਲਾਹ ਦੀ ਰਜ਼ਾ ਲਈ) ਪੂਰੀ ਤਰ੍ਹਾਂ ਕਰ ਲਵੋ 1 ਅਤੇ ਜੇ ਕੀਤੇ ਤੁਹਾਨੂੰ ਰਾਹ ਵਿਚ ਰੋਕ ਲਿਆ ਜਾਵੇ ਤਾਂ ਤੁਹਾਨੂੰ ਕੁਰਬਾਨੀ ਲਈ ਜੋ ਵੀ (ਜਾਨਵਰ) ਮਿਲੇ ਸਕੇ (ਉਸ ਨੂੰ ਰੱਬ ਦੀ ਰਾਹ ਵਿਚ ਕੁਰਬਾਨ ਕਰ ਦਿਓ) ਅਤੇ ਜਦੋਂ ਤਕ ਕੁਰਬਾਨੀ ਆਪਣੇ ਹਲਾਲ ਹੋਣ ਵਾਲੀ ਥਾਂ ਨਾ ਪਹੁੰਚ ਜਾਵੇ ਆਪਣੇ ਸਿਰ ਨਾ ਮੁਨਵਾਓ। ਪਰ ਜੇ ਕੋਈ ਵਿਅਕਤੀ ਬੀਮਾਰ ਹੇ ਜਾਂ ਉਸ ਦੇ ਸਿਰ ਵਿਚ ਕੋਈ ਤਕਲੀਫ਼ ਹੇ (ਜੇ ਉਹ ਕੁਰਬਾਨੀ ਤੋਂ ਪਹਿਲਾਂ ਸਿਰ ਮੁਨਵਾ ਲੈਂਦਾ ਹੇ) ਤਾਂ ਉਹ ਫ਼ਿਦੀਯੇ (ਬਦਲੇ) ਵਿਚ ਰੋਜ਼ੇ ਰੱਖੇ ਜਾਂ ਸਦਕਾ (ਪੁੱਨ ਦਾਨ) ਕਰੇ ਜਾਂ ਕੁਰਬਾਨੀ ਕਰੇ। ਜਦੋਂ ਤੁਹਾਨੂੰ ਅਮਨ ਮਿਲ ਜਾਵੇ (ਅਤੇ ਹੱਜ ਤੋਂ ਪਹਿਲਾਂ ਮੱਕੇ ਪਹੁੰਚ ਜਾਵੋ) ਤਾਂ ਤੁਹਾਡੇ ਵਿੱਚੋਂ ਜਿਸ ਕਿਸੇ ਨੇ ਵੀ ਹੱਜ (ਦੇ ਅਹਿਰਾਮ) ਨਾਲ ਉਮਰਾ ਕਰਨ ਦਾ ਲਾਭ ਉਠਾਇਆ ਹੇ ਉਸ ਨੂੰ (ਅਹਿਰਾਮ ਖੋਲ੍ਹਣ ਤੋਂ ਬਾਅਦ) ਜਿਹੜਾ ਵੀ (ਜਾਨਵਰ) ਮਿਲੇ ਕੁਰਬਾਨੀ ਕਰ ਦੇਵੇ ਅਤੇ ਜਿਸ ਨੂੰ (ਕੁਰਬਾਨੀ ਲਈ ਜਾਨਵਰ) ਨਾ ਮਿਲੇ ਤਾਂ ਉਹ ਤਿੰਨ ਰੋਜ਼ੇ ਹੱਜ ਦੇ ਦਿਨਾਂ ਵਿਚ ਰੱਖੇ ਅਤੇ ਸੱਤ ਰੋਜ਼ੇ ਜਦੋਂ ਉਹ ਘਰ ਮੁੜ ਆਵੇ ਇਹ ਪੂਰੇ ਦਸ (ਰੋਜ਼ੇ) ਹਨ। ਇਹ ਹੁਕਮ ਉਸ ਵਿਅਕਤੀ ਲਈ ਹੇ ਜਿਸ ਦੇ ਘਰ ਵਾਲੇ ਮਸਜਿਦੇ ਹਰਾਮ (ਖ਼ਾਨਾ-ਕਾਅਬਾ) ਦੇ ਨੇੜੇ ਨਾ ਰਹਿੰਦੇ ਹੋਣ। ਤੁਸੀਂ ਅੱਲਾਹ ਤੋਂ ਡਰਦੇ ਰਹੋ ਅਤੇ ਇਹ ਜਾਣ ਲਵੋ ਕਿ ਬੇਸ਼ੱਕ ਅੱਲਾਹ ਬਹੁਤ ਹੀ ਕਰੜੀ ਸਜ਼ਾ ਦੇਣ ਵਾਲਾ ਹੇ।

197਼ ਹੱਜ ਦੇ ਨਿਯਤ ਮਹੀਨਿਆਂ ਨੂੰ ਸਾਰੇ ਜਾਣਦੇ ਹਨ, ਸੋ ਜਿਸ ਵਿਅਕਤੀ ਨੇ ਇਹਨਾਂ (ਮਹੀਨਿਆਂ) ਵਿਚ ਹਜ ਕਰਨਾ ਆਪਣੇ ’ਤੇ ਲਾਜ਼ਮ ਕਰ ਲਿਆ ਤਾਂ ਉਹ ਹੱਜ ਦੇ ਦਿਨਾਂ ਵਿਚ ਕਾਮਵਾਸਨਾ ਵਾਲੀਆਂ ਗੱਲਾਂ ਨਾ ਕਰੇ, ਨਾ ਹੀ ਅੱਲਾਹ ਦੇ ਹੁਕਮਾਂ ਦੀ ਉਲੰਘਣਾ ਕਰੇ ਅਤੇ ਨਾ ਕਿਸੇ ਤਰ੍ਹਾਂ ਦਾ ਕੋਈ ਲੜਾਈ ਝਗੜਾ ਕਰੇ। ਜਿਹੜੇ ਨੇਕ ਕੰਮ ਤੁਸੀਂ ਕਰਦੇ ਹੋ ਅੱਲਾਹ ਉਹਨਾਂ ਨੂੰ ਜਾਣਦਾ ਹੇ। (ਹੱਜ ਨੂੰ ਜਾਂਦੇ ਹੋਏ) ਵਰਤਣ ਵਾਲਾ ਸਾਮਾਨ ਨਾਲ ਲੈ ਲਿਆ ਕਰੋ ਅਤੇ ਸਭ ਤੋਂ ਵਧੀਆ ਸਫ਼ਰ ਖ਼ਰਚ ਰ=ਬ ਦਾ ਡਰ ਰੁ। ਸੋ ਹੇ ਅਕਲ ਵਾਲਿਓ! ਮੈਥੋਂ ਹੀ ਡਰਿਆ ਕਰੋ।

198਼ ਜੇ ਤੁਸੀਂ (ਹੱਜ ਦੇ ਦਿਨਾਂ ਵਿਚ) ਅੱਲਾਹ ਦਾ ਫ਼ਜ਼ਲ (ਰੋਟੀ ਰੋਜ਼ੀ) ਤਲਾਸ਼ (ਕਰਨ ਲਈ ਮਿਹਨਤ ਮਜ਼ਦੂਰੀ ਜਾਂ ਵਪਾਰ) ਕਰੋ ਤਾਂ ਤੁਹਾਡੇ ਲਈ ਕੋਈ ਗੁਨਾਹ ਵਾਲੀ ਗੱਲ ਨਹੀਂ। ਜਦੋਂ ਤੁਸੀਂ ‘ਅਰਫ਼ਾਤ’ 1 ਤੋਂ ਪਰਤੋ ਤਾਂ ਮਸ਼ਅਰੇ ਹਰਾਮ 2 (ਮੁਜ਼ਦਲਫ਼ਾ) ਜਾ ਕੇ ਅੱਲਾਹ ਨੂੰ ਯਾਦ ਕਰੋ। ਤੁਸੀਂ (ਅੱਲਾਹ ਨੂੰ) ਇੰਜ ਯਾਦ ਕਰੋ ਜਿਵੇਂ ਅੱਲਾਹ ਨੇ ਤੁਹਾ` ਹਿਦਾਇਤ ਦਿੱਤੀ ਹੇ ਜਦ ਕਿ ਇਸ (ਹਿਦਾਇਤ) ਤੋਂ ਪਹਿਲਾਂ ਤੁਸੀਂ ਕੁਰਾਹੇ ਪਏ ਹੋਏ ਸੀ।

199਼ ਫਿਰ ਜਿਿਥਓਂ ਸਾਰੇ ਲੋਕ ਮੁੜਦੇ ਹਨ ਉਸੇ ਥਾਂ ਤੋਂ ਤੁਸੀਂ ਵੀ ਮੁੜ ਆਓ ਅੱਲਾਹ ਤੋਂ (ਭਲਾਈ ਲਈ) ਮੁਆਫ਼ੀ ਮੰਗੋ। ਬੇਸ਼ੱਕ ਅੱਲਾਹ ਹੀ ਬਖ਼ਸ਼ਣਹਾਰ ਅਤੇ ਅਤਿਅੰਤ ਰਹਿਮ ਫ਼ਰਮਾਉਣ ਵਾਲਾ ਹੇ।

200਼ ਜਦੋਂ ਤੁਸੀਂ ਹੱਜ ਸੰਬੰਧੀ ਸਾਰੇ ਅਰਕਾਨ (ਨਿਯਤ ਕੰਮ) ਕਰ ਲਵੋ ਤਾਂ ਅੱਲਾਹ ਨੂੰ ਇੰਜ ਯਾਦ ਕਰੋ ਜਿਵੇਂ ਆਪਣੇ ਪਿਓ ਦਾਦਿਆਂ ਨੂੰ ਯਾਦ ਕਰਿਆ ਕਰਦੇ ਸੀ। ਸਗੋਂ ਉਸ ਤੋਂ ਵੀ ਵੱਧ (ਅੱਲਾਹ ਦੀ ਵਡਿਆਈ ਦੀ ਚਰਚਾ ਕਰੋ)। ਉਹਨਾਂ ਵਿੱਚੋਂ ਕੋਈ ਤਾਂ ਅਜਿਹਾ ਹੇ ਜੋ ਕਹਿੰਦਾ ਹੇ ਕਿ ਹੇ ਸਾਡੇ ਰੱਬ! ਸਾਨੂੰ ਸੰਸਾਰ ਵਿਚ ਹੀ (ਸਭ ਕੁੱਝ) ਦੇ ਦੇਵੀਂ। ਅਜਿਹੇ ਵਿਅਕਤੀ ਲਈ ਆਖ਼ਿਰਤ ਵਿਚ ਕੁੱਝ ਵੀ ਹਿੱਸਾ ਨਹੀਂ।

201਼ ਅਤੇ ਉਹਨਾਂ ਵਿੱਚੋਂ ਕੁੱਝ ਉਹ ਹਨ ਜਿਹੜੇ ਅਰਦਾਸ ਕਰਦੇ ਹਨ ਕਿ ਹੇ ਸਾਡੇ ਮਾਲਿਕ! ਸਾਨੂੰ ਦੁਨੀਆਂ ਵਿਚ ਵੀ ਭਲਾਈ ਦੇ ਅਤੇ ਆਖ਼ਿਰਤ ਵਿਚ ਵੀ ਭਲਾਈ ਦੇ ਅਤੇ ਸਾਨੂੰ (ਨਰਕ ਦੀ) ਅੱਗ ਤੋਂ ਸੁਰੱਖਿਅਤ ਰੱਖ।

202਼ ਅਜਿਹੇ ਲੋਕਾਂ ਨੂੰ ਉਹਨਾਂ ਦੀ ਕਮਾਈ ਅਨੁਸਾਰ ਹੀ (ਆਖ਼ਿਰਤ ਵਿਚ) ਹਿੱਸਾ ਮਿਲੇਗਾ। ਅੱਲਾਹ ਛੇਤੀ ਹੀ ਹਿਸਾਬ ਲੈਣ ਵਾਲਾ ਹੇ।

203਼ (ਹੱਜ ਦੇ) ਇਹਨਾਂ ਗਿਣਤੀ ਦੇ ਕੁੱਝ ਦਿਨਾਂ ਵਿਚ ਤੁਸੀਂ ਵੱਧ ਤੋਂ ਵੱਧ ਅੱਲਾਹ ਨੂੰ ਯਾਦ ਕਰੋ।1 ਫਿਰ ਜਿਹੜਾ ਕੋਈ ਛੇਤੀ ਕਰਕੇ ਦੋ ਦਿਨ ਵਿਚ ਹੀ (ਮਿਨਾ ਤੋਂ ਮੱਕੇ ਵੱਲ) ਮੁੜ ਆਵੇ ਤਾਂ ਕੋਈ ਗੁਨਾਹ ਨਹੀਂ ਅਤੇ ਜਿਸ ਨੇ ਮੁੜਨ ਵਿਚ ਇਕ ਦਿਨ ਦੀ ਦੇਰੀ ਕੀਤੀ ਤਾਂ ਵੀ ਕੋਈ ਗੁਨਾਹ ਨਹੀਂ। ਪਰ ਸ਼ਰਤ ਇਹ ਹੇ ਕਿ ਉਹ ਰੱਬ ਤੋਂ ਡਰਦਾ ਰਹੇ। ਤੁਸੀਂ ਸਾਰੇ ਅੱਲਾਹ ਤੋਂ ਹੀ ਡਰੋ ਅਤੇ ਚੰਗੀ ਤਰ੍ਹਾਂ ਜਾਣ ਲਓ ਕਿ ਇਕ ਦਿਨ ਉਸ ਦੀ ਹਜ਼ੂਰੀ ਵਿਚ ਇਕੱਠਾ ਹੋਣਾ ਹੇ।

204਼ (ਹੇ ਨਬੀ!) ਕੋਈ ਤਾਂ ਅਜਿਹਾ ਹੇ ਜਿਸ ਦੀਆਂ ਗੱਲਾਂ ਤੁਹਾੱਨੂੰ ਸੰਸਾਰਿਕ ਜੀਵਨ ਵਿਚ ਬਹੁਤ ਚੰਗੀਆਂ ਲਗਦੀਆਂ ਹਨ ਅਤੇ ਜੋ ਉਹਨਾਂ ਦੇ ਦਿਲਾਂ ਵਿਚ (ਖੋਟ) ਹੇ ਉਸ ਲਈ ਉਹ ਅੱਲਾਹ ਨੂੰ ਗਵਾਹ ਬਣਾਉਂਦੇ ਹਨ (ਕਿ ਉਹੀਓ ਸੱਚਾ ਹੇ) ਜਦ ਕਿ ਉਹ (ਹੱਕ ਪ੍ਰਤੀ) ਬਹੁਤ ਹੀ ਝਗੜਾਲੂ ਹੇ । 2

205਼ ਜਦੋਂ ਉਹ (ਝਗੜਾਲੂ ਆਪਣੀ ਅਸਲੀਅਤ ਵੱਲ) ਪਰਤਦਾ ਹੇ ਤਾਂ ਉਹ ਕੋਸ਼ਿਸ਼ ਕਰਦਾ ਹੇ ਕਿ ਧਰਤੀ ਵਿਚ ਫ਼ਸਾਦ ਫੈਲਾਵੇ, ਖੇਤਾਂ ਅਤੇ (ਮਨੁੱਖੀ) ਨਸਲਾਂ ਨੂੰ ਉਜਾੜ ਦੇਵੇ। ਜਦ ਕਿ ਅੱਲਾਹ ਵਿਗਾੜ ਨੂੰ (ਉੱਕਾ) ਪਸੰਦ ਨਹੀਂ ਕਰਦਾ।

206਼ ਜਦੋਂ ਉਸ ਨੂੰ ਕਿਹਾ ਜਾਂਦਾ ਹੇ ਕਿ ਅੱਲਾਹ ਤੋਂ ਡਰ ਤਾਂ ਉਸ ਦਾ ਘਮੰਡ ਉਸ ਨੂੰ ਗੁਨਾਹ ਕਰਨ ਲਈ ਉਭਾਰਦਾ ਹੇ। ਸੋ ਅਜਿਹੇ ਵਿਅਕਤੀ ਲਈ ਨਰਕ ਹੀ ਬਥੇਰੀ ਹੇ ਜਿਹੜੀ ਕਿ ਬਹੁਤ ਹੀ ਭੈੜੀ ਥਾਂ ਹੇ।

207਼ ਲੋਕਾਂ ਵਿਚ ਕੁੱਝ ਵਿਅਕਤੀ ਅਜਿਹੇ ਵੀ ਹਨ ਜਿਹੜੇ ਅੱਲਾਹ ਦੀ ਰਜ਼ਾ ਪ੍ਰਾਪਤ ਕਰਨ ਲਈ ਆਪਣੇ ਆਪ ਨੂੰ (ਰੱਬ ਦੇ ਹੱਥ) ਵੇਚ ਦਿੰਦੇ ਹਨ ਅਤੇ ਅੱਲਾਹ ਵੀ ਆਪਣੇ ਅਜਿਹੇ ਬੰਦਿਆਂ ਉੱਤੇ ਬਹੁਤ ਮਿਹਰਬਾਨ ਹੇ।

208਼ ਹੇ ਲੋਕੋ! ਜਿਹੜੇ ਈਮਾਨ ਲਿਆਏ ਹੋ! ਤੁਸੀਂ ਪੂਰੀ ਤਰ੍ਹਾਂ ਇਸਲਾਮ ਵਿਚ ਦਾਖ਼ਿਲ ਹੋ ਜਾਓ ਅਤੇ ਸ਼ੈਤਾਨ ਦੀ ਪੈਰਵੀ ਨਾ ਕਰੋ ਕਿਉਂ ਜੋ ਸ਼ੈਤਾਨ ਤੁਹਾਡਾ ਖੁੱਲ੍ਹਾ ਦੁਸ਼ਮਨ ਹੇ।

209਼ ਜੇ ਤੁਸੀਂ (.ਕੁਰਆਨ ਦੀਆਂ) ਖੁੱਲ੍ਹੀਆਂ ਦਲੀਲਾਂ ਆਉਣ ਤੋਂ ਬਾਅਦ ਵੀ (ਸਿੱਧੀ ਰਾਹ ਤੋਂ) ਤਿਲਕ ਗਏ ਤਾਂ ਯਾਦ ਰੱਖੋ ਕਿ ਬੇਸ਼ੱਕ ਅੱਲਾਹ ਜ਼ੋਰਾਵਰ ਅਤੇ ਹਿਕਮਤਾਂ ਵਾਲਾ ਹੇ।

210਼ ਕੀ ਉਹ ਲੋਕੀ ਇਸ ਉਡੀਕ ’ਚ ਹਨ ਕਿ ਅੱਲਾਹ ਅਤੇ ਫ਼ਰਿਸ਼ਤੇ ਬੱਦਲਾਂ ਦੀ ਛਤਰ ਛਾਇਆ ਵਿਚ ਉਹਨਾਂ ਦੇ ਸਾਹਮਣੇ ਆ ਖਲੋਵਣ ਤਾਂ ਜੋ ਉਨਾਂ ਦਾ ਫ਼ੈਸਲਾ ਕਰ ਦਿੱਤਾ ਜਾਵੇ ? ਅੰਤ ਨੂੰ ਸਾਰੇ ਮੁਆਮਲੇ ਤਾਂ ਅੱਲਾਹ ਦੇ ਕੋਲ ਹੀ ਪੇਸ਼ ਹੋਣੇ ਹਨ।

211਼ ਬਨੀ ਇਸਰਾਈਲ ਤੋਂ ਪੁੱਛੋ ਕਿ ਅਸੀਂ ਉਹਨਾਂ ਨੂੰ ਸਪਸ਼ਟ ਰੂਪ ਵਿਚ ਕਿੰਨੀਆਂ ਨਿਸ਼ਾਨੀਆਂ ਦਿੱਤੀਆਂ ਸਨ। ਫਿਰ ਜਿਹੜਾ ਕੋਈ ਅੱਲਾਹ ਦੀਆਂ ਨਿਅਮਤਾਂ ਮਿਲ ਜਾਣ ਤੋਂ ਬਾਅਦ ਉਸ ਨੂੰ ਬਦਲ ਦੇਵੇ ਤਾਂ ਬੇਸ਼ੱਕ ਅੱਲਾਹ (ਅਜਿਹੇ ਵਿਅਕਤੀ ਨੂੰ) ਕਰੜੀ ਸਜ਼ਾ ਦੇਣ ਵਾਲਾ ਹੇ।

212਼ ਜਿਨ੍ਹਾਂ ਲੋਕਾਂ ਨੇ ਕੁਫ਼ਰ ਕੀਤਾ ਉਹਨਾਂ ਲਈ ਸੰਸਾਰਿਕ ਜੀਵਨ ਨੂੰ ਸਜਾ ਸੰਵਾਰ ਦਿੱਤਾ ਗਿਆ ਹੇ। ਇਹ ਲੋਕ ਈਮਾਨ ਵਾਲਿਆਂ ਨਾਲ ਮਖੌਲ ਕਰਦੇ ਹਨ ਅਤੇ ਜਿਹੜੇ ਲੋਕੀ ਰੱਬ ਤੋਂ ਡਰਨ ਵਾਲੇ ਹਨ ਉਹ ਕਿਆਮਤ ਦਿਹਾੜੇ ਉਹਨਾਂ (ਕਾਫ਼ਰਾਂ) ਤੋਂ ਉੱਚੇ ਦਰਜਿਆਂ ਵਿਚ ਹੋਣਗੇ। ਅੱਲਾਹ ਜਿਸ ਨੂੰ ਚਾਹੁੰਦਾ ਹੇ ਬੇਹਿਸਾਬ ਰਿਜ਼ਕ (ਨਿਅਮਤਾਂ) ਦਿੰਦਾ ਹੇ।

213਼ (ਅਰੰਭ ਵਿਚ) ਸਾਰੇ ਹੀ ਲੋਕ ਇਕ ਹੀ ਉਮੱਤ (ਜਮਾਅਤ) ਸਨ (ਜਦੋਂ ਇਹਨਾਂ ਵਿਚ ਮਤਭੇਦ ਹੋਣ ਲੱਗੇ) ਫਿਰ ਅੱਲਾਹ ਨੇ ਨਬੀ ਭੇਜੇ (ਜਿਹੜੇ ਨੇਕ ਕਰਮਾਂ ਵਾਲਿਆਂ ਨੂੰ) ਖ਼ੁਸ਼ਖ਼ਬਰੀਆਂ ਦੇਣ ਵਾਲੇ ਅਤੇ (ਭੈੜੇ ਕਰਮਾਂ ਵਾਲਿਆਂ ਨੂੰ ਨਰਕ ਤੋਂ) ਡਰਾਉਣ ਵਾਲੇ ਸਨ ਅਤੇ ਉਨ੍ਹਾਂ ਨਾਲ ਉਸ ਨੇ ਸੱਚੀਆਂ ਕਿਤਾਬਾਂ ਵੀ ਉਤਾਰੀਆਂ ਤਾਂ ਜੋ ਜਿਨ੍ਹਾਂ ਗੱਲਾਂ ਵਿਚ ਲੋਕੀ ਮਤਭੇਦ ਕਰਦੇ ਸਨ ਉਹਨਾਂ ਵਿਚਕਾਰ ਫ਼ੈਸਲਾ ਕਰ ਸਕਣ। ਇਹ ਮਤਭੇਦ ਉਹਨਾਂ ਲੋਕਾਂ ਵਿਚਾਲੇ ਹਟਧਰਮੀ ਕਾਰਨ ਹੀ ਹੋਏ ਸਨ, ਹਾਲਾਂ ਕਿ ਜਿਨ੍ਹਾਂ ਨੂੰ ਕਿਤਾਬ ਦਿੱਤੀ ਗਈ ਸੀ, ਉਨ੍ਹਾਂ ਕੋਲ ਖੁੱਲ੍ਹੀਆਂ ਦਲੀਲਾਂ ਆ ਚੁੱਕੀਆਂ ਸਨ। ਪਰ ਜਿਹੜੇ ਈਮਾਨ ਲੈ ਆਏ ਉਨ੍ਹਾਂ ਨੂੰ ਅੱਲਾਹ ਨੇ ਆਪਣੇ ਹੁਕਮ ਨਾਲ (ਉਹਨਾਂ ਕਿਤਾਬਾਂ ਦੁਆਰਾ) ਹੱਕ ਸੱਚ ਦਾ ਉਹ ਰਾਹ ਵਿਖਾਇਆ ਜਿਸ ਵਿਚ ਲੋਕਾਂ ਨੇ ਮਤਭੇਦ ਕੀਤੇ ਸੀ। ਅੱਲਾਹ ਜਿਸ ਨੂੰ ਚਾਹੁੰਦਾ ਹੇ ਸਿੱਧੀ ਰਾਹ ਵਿਖਾ ਦਿੰਦਾ ਹੇ।

214਼ ਕੀ ਤੁਸੀਂ ਇਸੇ ਗੁਮਾਨ ਵਿਚ (ਮਸਤ) ਹੋ ਕਿ ਜੰਨਤ ਵਿਚ ਤੁਸੀਂ ਐਵੇਂ ਹੀ ਦਾਖ਼ਲ ਹੋ ਜਾਓਗੇ? ਜੱਦ ਕਿ ਹਾਲਾਂ ਤੁਹਾਨੂੰ ਉਹਨਾਂ ਲੋਕਾਂ ਵਾਂਗ (ਮੁਸ਼ਕਲਾਂ ਤੇ ਮੁਸੀਬਤਾਂ) ਦਾ ਸਾਹਮਣਾ ਨਹੀਂ ਕਰਨਾ ਪਿਆ ਜਿਹੜੀਆਂ ਕਠਿਨਾਈਆਂ ਅਤੇ ਮੁਸੀਬਤਾਂ ਵਿੱਚੋਂ ਤੁਹਾਥੋਂ ਪਹਿਲਾਂ (ਈਮਾਨ ਵਾਲਿਆਂ ਨੂੰ) ਲੰਘਣਾ ਪਿਆ ਸੀ ਅਤੇ ਉਹ ਹਲੂਣ ਸੁੱਟੇ ਗਏ ਸਨ ਇੱਥੋਂ ਤਕ ਕਿ ਸਮੇਂ ਦੇ ਰਸੂਲ ਅਤੇ ਈਮਾਨ ਲਿਆਉਣ ਵਾਲੇ ਲੋਕ (ਕੁਰਲਾ ਕੇ) ਆਖਣ ਲੱਗੇ ਕਿ ਅੱਲਾਹ ਦੀ ਮਦਦ ਕਦੋਂ ਆਵੇਗੀ ? ਜਾਣ ਲਓ ਕਿ ਬੇਸ਼ੱਕ ਅੱਲਾਹ ਦੀ ਮਦਦ ਮੋਮਿਨਾਂ ਦੇ ਨੇੜੇ ਹੀ ਹੇ।

215਼ (ਹੇ ਨਬੀ!) ਲੋਕੀ ਤੁਹਾਥੋਂ ਪੁੱਛਦੇ ਹਨ ਕਿ ਉਹ (ਰੱਬ ਦੀ ਰਾਹ ਵਿਚ) ਕੀ ਖ਼ਰਚ ਕਰਨ ? ਤੁਸੀਂ ਆਖ ਦਿਓ ਕਿ ਤੁਸੀਂ ਆਪਣੇ ਮਾਲ ਵਿੱਚੋਂ ਜਿਹੜਾ ਵੀ ਖ਼ਰਚ ਕਰੋ ਉਹ ਆਪਣੇ ਮਾਪਿਆਂ, ਰਿਸ਼ਤੇਦਾਰਾਂ, ਯਤੀਮਾਂ, ਮੁਥਾਜਾਂ ਅਤੇ ਮੁਸਾਫ਼ਿਰਾਂ ਉੱਤੇ ਖ਼ਰਚ ਕਰੋ। ਤੁਸੀਂ ਜੋ ਵੀ ਭਲਾਈ ਕਰੋਗੇ ਬੇਸ਼ੱਕ ਅੱਲਾਹ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਨੂੰ।

216਼ (ਹੇ ਮੋਮਿਨੋ!) ਤੁਹਾਡੇ ’ਤੇ ਜਿਹਾਦ 1 ਕਰਨਾ ਫ਼ਰਜ਼ ਕੀਤਾ ਗਿਆ ਹੇ ਭਾਵੇਂ ਕਿ ਇਹ ਤੁਹਾ` ਬੁਰਾ ਲਗਦਾ ਰੁ। ਹੋ ਸਕਦਾ ਹੇ ਕਿ ਤੁਸੀਂ ਕਿਸੇ ਚੀਜ਼ ਨੂੰ ਪਸੰਦ ਨਾ ਕਰੋ ਅਤੇ ਉਹੀਓ ਤੁਹਾਡੇ ਲਈ ਵਧੀਆ ਹੋਵੇ ਅਤੇ ਇਹ ਵੀ ਹੋ ਸਕਦਾ ਹੇ ਕਿ ਤੁਸੀਂ ਕਿਸੇ ਚੀਜ਼ ਨੂੰ ਪਸੰਦ ਕਰਦੇ ਹੋਵੋ ਅਤੇ ਉਹੀਓ ਤੁਹਾਡੇ ਲਈ ਭੈੜੀ (ਸਿੱਧ) ਹੋਵੇ। ਅੱਲਾਹ ਹੀ (ਚੰਗਾ ਜਾਂ ਬੁਰਾ) ਜਾਣਦਾ ਹੇ ਤੁਸੀਂ ਨਹੀਂ ਜਾਣਦੇ।

217਼ (ਹੇ ਨਬੀ!) ਲੋਕੀ ਤੁਹਾਥੋਂ ਹੁਰਮਤ (ਆਦਰਮਾਨ) ਵਾਲੇ ਮਹੀਨਿਆਂ ਬਾਰੇ ਪੁੱਛਦੇ ਹਨ ਕਿ ਇਹਨਾਂ ਵਿਚ ਲੜਨਾ ਕਿਵੇਂ ਹੇ ? ਤੁਸੀਂ ਆਖ ਦਿਓ ਕਿ ਇਹਨਾਂ (ਮਹੀਨਿਆਂ) ਵਿਚ ਲੜਨਾ ਬਹੁਤ ਵੱਡਾ ਗੁਨਾਹ ਹੇ ਪਰ ਲੋਕਾਂ ਨੂੰ ਅੱਲਾਹ ਦੇ ਰਾਹ ਚੱਲਣ ਤੋਂ ਰੋਕਣਾ, ਅੱਲਾਹ ਦੇ ਨਾਲ ਕੁਫ਼ਰ ਕਰਨਾ, ਮਸਜਿਦ-ਏ -ਹਰਾਮ (ਖ਼ਾਨਾ-ਕਾਅਬਾ) ਜਾਣ ਤੋਂ ਰੋਕਣਾ ਅਤੇ ਹਰਮ ਦੇ ਰਹਿਣ ਵਾਲਿਆਂ ਨੂੰ ਓਥੋਂ ਕਢਣਾ ਅੱਲਾਹ ਦੀਆਂ ਨਜ਼ਰਾਂ ਵਿਚ ਇਸ (ਲੜਾਈ) ਤੋਂ ਵੀ ਵੱਡਾ ਪਾਪ ਹੇ ਅਤੇ ਫ਼ਿਤਨਾ 1 ਭੜਕਾਉਣਾ (ਈਮਾਨ ਤੋਂ ਬਿਚਲਾਉਣਾ) ਕਤਲ ਨਾਲੋਂ ਵੀ ਵੱਡਾ ਗੁਨਾਹ ਹੇ। ਇਹ ਕਾਫ਼ਿਰ ਤਾਂ ਤੁਹਾਡੇ ਨਾਲ ਲੜਦੇ ਹੀ ਰਹਿਣਗੇ। ਜੇ ਉਹਨਾਂ ਦਾ ਵਸ ਚੱਲੇ ਤਾਂ ਉਹ ਤੁਹਾਨੂੰ ਤੁਹਾਡੇ ਦੀਨ (ਧਰਮ) ਤੋਂ ਵੀ ਫੇਰ ਦੇਣ। ਤੁਹਾਡੇ ਵਿੱਚੋਂ ਜੇ ਕੋਈ ਆਪਣੇ ਦੀਨ (ਇਸਲਾਮ) ਤੋਂ ਫਿਰ ਜਾਵੇ ਅਤੇ ਕੁਫ਼ਰ ਦੀ ਹਾਲਤ ਵਿਚ ਹੀ ਮਰ ਜਾਵੇ ਤਾਂ ਉਹਨਾਂ ਲੋਕਾਂ ਵੱਲੋਂ ਕੀਤੇ ਕਰਮ ਦੁਨੀਆਂ ਤੇ ਆਖ਼ਿਰਤ ਵਿਚ ਬਰਬਾਦ ਹੋਣਗੇ ਅਤੇ ਅਜਿਹੇ ਸਭ ਲੋਕ ਨਰਕੀ ਹਨ ਜਿੱਥੇ ਉਹ ਸਦਾ ਲਈ ਰਹਿਣਗੇ।

218਼ ਜਿਹੜੇ ਲੋਕ ਈਮਾਨ ਲਿਆਏ, ਹਿਜਰਤ ਕੀਤੀ ਅਤੇ ਅੱਲਾਹ ਦੀ ਰਾਹ ਵਿਚ ਜਿਹਾਦ ਵੀ ਕੀਤਾ ਉਹ ਲੋਕ ਹੀ ਅੱਲਾਹ ਦੀਆਂ ਮਿਹਰਾਂ ਦੀ ਆਸ ਰੱਖਦੇ ਹਨ। ਅੱਲਾਹ ਬਹੁਤ ਹੀ ਬਖ਼ਸ਼ਣਹਾਰ ਅਤੇ ਰਹਿਮ ਫ਼ਰਮਾਉਣ ਵਾਲਾ ਹੇ।

219਼ (ਹੇ ਨਬੀ!) ਲੋਕੀ ਤੁਹਾਥੋਂ ਸ਼ਰਾਬ ਅਤੇ ਜੂਅੇ ਬਾਰੇ ਪੁੱਛਦੇ ਹਨ, ਆਖ ਦਿਓ ਕਿ ਇਹਨਾਂ ਦੋਵਾਂ ਵਿਚ ਬਹੁਤ ਵੱਡਾ ਗੁਨਾਹ ਹੇ ਭਾਵੇ ਲੋਕਾਂ ਲਈ ਕੁੱਝ ਲਾਭ ਵੀ ਹਨ ਪਰੰਤੂ ਦੋਹਾਂ ਦਾ ਗੁਨਾਹ ਇਹਨਾਂ ਦੇ ਲਾਭ ਨਾਲੋਂ ਕੀਤੇ ਵੱਧਕੇ ਹੇ। ਉਹ ਇਹ ਵੀ ਪੁੱਛਦੇ ਹਨ ਕਿ (ਰੱਬ ਦੀ ਰਾਹ ਵਿਚ) ਕੀ ਖ਼ਰਚ ਕਰੀਏ ? ਆਖ ਦਿਓ ਕਿ ਜੋ ਵੀ ਤੁਹਾਡੀ ਲੋੜ ਤੋਂ ਵੱਧ ਹੇ (ਖ਼ਰਚ ਕਰੋ), ਤੁਹਾਡੇ (ਸਮਝਾਉਣ ਲਈ) ਅੱਲਾਹ ਆਪਣੇ ਹੁਕਮਾਂ ਨੇ ਇਸੇ ਤਰ੍ਹਾਂ ਸਪਸ਼ਟ ਕਰਦਾ ਹੇ ਤਾਂ ਜੋ ਤੁਸੀਂ ਸੋਚ ਵਿਚਾਰ ਕਰੋ।

220਼ (ਹੇ ਨਬੀ) ਲੋਕੀ ਤੁਹਾਥੋਂ ਅਨਾਥਾਂ ਦੇ ਸੰਬੰਧ ਵਿਚ ਪੁੱਛਦੇ ਹਨ। ਆਖ ਦਿਓ ਕਿ ਉਹਨਾਂ ਦੀ ਭਲਾਈ ਲਈ ਕੰਮ ਕਰਨਾ ਵਧੇਰੇ ਚੰਗਾ ਹੇ। ਜੇ ਤੁਸੀਂ ਉਹਨਾਂ (ਅਨਾਥਾਂ) ਦਾ ਅਤੇ ਆਪਣਾ ਖ਼ਰਚਾ ਤੇ ਰਹਿਣੀ ਸਹਿਣੀ ਸਾਂਝੀ ਰੱਖੋ (ਤਾਂ ਵੀ ਕੋਈ ਹਰਜ ਨਹੀਂ) ਕਿਉਂ ਜੋ ਉਹ ਤੁਹਾਡੇ ਭਰਾ ਹੀ ਤਾਂ ਹਨ। ਅੱਲਾਹ ਜਾਣਦਾ ਹੇ ਕਿ ਵਿਗਾੜਣ ਵਾਲਾ ਕੋਣ ਹੇ ਅਤੇ ਸੁਆਰਨ ਵਾਲਾ ਕੋਣ ਹੇ ? ਜੇ ਅੱਲਾਹ ਚਾਹੁੰਦਾ ਤਾਂ ਤੁਹਾਡੇ ’ਤੇ ਸਖ਼ਤੀ ਕਰਦਾ। ਬੇਸ਼ੱਕ ਅੱਲਾਹ ਜ਼ੋਰਾਵਾਰ ਹੇ ਅਤੇ ਦਾਨਾਈ ਵਾਲਾ (ਸੂਝਵਾਨ) ਹੇ।

221਼ (ਹੇ ਮੁਸਲਮਾਨੋ!) ਤੁਸੀਂ ਮੁਸ਼ਰਿਕੁ1 ਔਰਤਾਂ ਨਾਲ ਉਦੋਂ ਤਕ ਨਿਕਾਹ ਨਾ ਕਰੋ ਜਦੋਂ ਤਕ ਕਿ ਉਹ ਈਮਾਨ ਨਾ ਲੈ ਆਉਣ। ਇਕ ਈਮਾਨ ਵਾਲੀ ਗੋਲੀ ਔਰਤ ਮੁਸ਼ਰਿਕ ਔਰਤ ਤੋਂ ਕਿਤੇ ਵਧੀਆ ਹੇ ਭਾਵੇਂ ਉਹ (ਮੁਸ਼ਰਿਕਾ) ਤੁਹਾਨੂੰ ਕਿੰਨੀ ਹੀ ਭਾਂਉਂਦੀ ਹੋਵੇ ਅਤੇ ਤੁਸੀਂ (ਮੁਸਲਮਾਨ ਔਰਤੋਂ) ਮੁਸ਼ਰਿਕ ਮਰਦਾਂ ਨਾਲ ਨਿਕਾਹ ਨਾ ਕਰੋ ਜਦੋਂ ਤਕ ਕਿ ਉਹ ਈਮਾਨ ਨਾ ਲੈ ਆਉਣ। ਇਕ ਮੋਮਿਨ ਗ਼ੁਲਾਮ ਮੁਸ਼ਰਿਕ ਤੋਂ ਕਿਤੇ ਵਧੀਆ ਹੇ ਭਾਵੇਂ ਕਿ ਉਹ (ਮੁਸ਼ਰਿਕ) ਤੁਹਾਨੂੰ ਕਿੰਨਾ ਹੀ ਪਸੰਦ ਹੇ। ਇਹ (ਮੁਸ਼ਰਿਕ) ਤਾਂ ਨਰਕ ਵੱਲ ਬੁਲਾਉਂਦੇ ਹਨ ਅਤੇ ਅੱਲਾਹ ਆਪਣੇ ਹੁਕਮਾਂ ਨਾਲ ਤੁਹਾਨੂੰ ਜੰਨਤ ਤੇ ਬਖ਼ਸ਼ਿਸ਼ ਵੱਲ ਬੁਲਾਉਂਦਾ ਹੇ। (ਇਸੇ ਲਈ) ਉਹ ਲੋਕਾਂ ਨੂੰ ਆਪਣੀਆਂ ਆਇਤਾਂ (ਫ਼ਰਮਾਨ) ਖੋਲ ਖੋਲ ਕੇ ਬਿਆਨ ਕਰਦਾ ਹੇ ਤਾਂ ਜੋ ਉਹ ਸਿੱਖਿਆ ਗ੍ਰਹਿਣ ਕਰਨ।

222਼ (ਹੇ ਨਬੀ!) ਲੋਕੀ ਤੁਹਾਥੋਂ ਰੁਜ਼ (ਮਾਸਿਕ ਧਰਮ) ਬਾਰੇ ਪੁੱਛਦੇ ਹਨ। ਤੁਸੀਂ ਆਖ ਦਿਓ ਕਿ ਇਹ ਇਕ ਗੰਦਗੀ ਦੀ ਹਾਲਤ ਹੇ ਸੋ ਤੁਸੀਂ ਰੁਜ਼ (ਦੀ ਹਾਲਤ) ਵਿਚ ਔਰਤਾਂ ਤੋਂ ਪਰਾਂ ਰਹੋ (ਭਾਵ ਸੰਭੋਗ ਨਾ ਕਰੋ) ਜਦੋਂ ਤਕ ਕਿ ਉਹ ਪਾਕ ਸਾਫ਼ ਨਾ ਹੋ ਜਾਣ। ਜਦੋਂ ਉਹ ਪਾਕ ਸਾਫ਼ ਹੋ ਜਾਣ ਤਾਂ ਉਹਨਾਂ ਦੇ ਕੋਲ ਉਸੇ ਤਰ੍ਹਾਂ ਜਾਓ ਜਿਵੇਂ ਅੱਲਾਹ ਨੇ ਤੁਹਾਨੂੰ ਹੁਕਮ ਦਿੱਤਾ ਹੇ। ਬੇਸ਼ੱਕ ਅੱਲਾਹ ਤੌਬਾ ਕਰਨ ਵਾਲਿਆਂ ਨੂੰ ਅਤੇ ਪਾਕ ਸਾਫ਼ ਰਹਿਣ ਵਾਲਿਆਂ ਨੂੰ ਪਸੰਦ ਕਰਦਾ ਹੇ।

223਼ ਤੁਹਾਡੀਆਂ ਪਤਨੀਆਂ ਤੁਹਾਡੀਆਂ ਖੇਤੀਆਂ (ਵਾਂਗ) ਹਨ ਜਿਵੇਂ ਚਾਹੋ ਆਪਣੀਆਂ ਖੇਤੀਆਂ ਵਿਚ ਆਓ ਜਾਓ। ਆਪਣੇ ਲਈ (ਚੰਗੇ ਕਰਮ) ਅੱਗੇ (ਆਖ਼ਿਰਤ ਲਈ) ਭੇਜੋ ਅਤੇ ਅੱਲਾਹ ਤੋਂ ਡਰਦੇ ਰਹੋ। ਯਾਦ ਰੱਖੋ ਕਿ (ਇਕ ਦਿਨ) ਤੁਸੀਂ ਸਾਰੇ (ਅੱਲਾਹ) ਨੂੰ ਮਿਲਣ ਵਾਲੇ ਹੋ ਅਤੇ ਇਹ ਖ਼ੁਸ਼ਖ਼ਬਰੀ ਈਮਾਨ ਵਾਲਿਆਂ ਨੂੰ ਸੁਣਾ ਦਿਓ।

224਼ ਜੇ ਤੁਹਾਡਾ ਉਦੇਸ਼ ਨੇਕ ਕੰਮਾਂ ਤੋਂ, ਰੱਬ ਦੇ ਡਰ ਤੋਂ ਅਤੇ ਲੋਕਾਂ ਵਿਚਾਲੇ ਸੁਲਾਹ ਕਰਵਾਉਣ ਤੋਂ ਰੁਕ ਜਾਣਾ ਹੇ ਤਾਂ ਤੁਸੀਂ ਅੱਲਾਹ ਦਾ ਨਾਂ ਆਪਣੀਆਂ ਕਸਮਾਂ 1 ਲਈ ਨਾ ਵਰਤੋ, ਅੱਲਾਹ ਹਰ ਗੱਲ ਭਲੀ-ਭਾਂਤ ਸੁਣਨ ਵਾਲਾ ਤੇ ਵੇਖਣ ਵਾਲਾ ਹੇ।

225਼ ਅੱਲਾਹ ਤੁਹਾਡੀਆਂ ਵਿਅਰਥ (ਬਿਨਾਂ ਸੋਚੇ ਸਮਝੇ) ਸੁੰਹਾਂ ਖਾਣ ’ਤੇ ਤੁਹਾਨੂੰ ਨਹੀਂ ਫੜਦਾ ਪਰ ਉਹ ਤੁਹਾਨੂੰ ਉਹਨਾਂ ਸੁੰਹਾਂ ਖਾਣ ’ਤੇ ਜ਼ਰੂਰ ਫੜੇਗਾ ਜਿਹੜੀਆਂ ਤੁਸੀਂ ਸੱਚੇ ਮਨੋਂ ਖਾਂਦੇ ਹੋ। ਅੱਲਾਹ ਬਹੁਤ ਵੱਡਾ ਬਖ਼ਸ਼ਣਹਾਰ ਤੇ ਮਿਹਰਬਾਨ ਹੇ।

226਼ ਜਿਹੜੇ ਲੋਕ ਆਪਣੀਆਂ ਪਤਨੀਆਂ ਨਾਲ (ਸ਼ਰੀਰਿਕ) ਸੰਬੰਧ ਨਾ ਰੱਖਣ ਦੀਆਂ ਕਸਮਾਂ ਖਾ ਲੈਂਦੇ ਹਨ 1 ਉਹਨਾਂ (ਦੀਆਂ ਪਤਨੀਆਂ) ਨੂੰ ਚਾਹੀਦਾ ਹੇ ਕਿ ਉਹ ਚਾਰ ਮਹੀਨੇ ਉਡੀਕ ਕਰਨ। 2 ਜੇ (ਪਤੀ) ਪਰਤ ਆਉਣ (ਸੰਬੰਧ ਬਣਾ ਲੈਣ) ਤਾਂ ਠੀਕ ਹੇ ਬੇਸ਼ੱਕ ਅੱਲਾਹ (ਭੁੱਲਾਂ ਨੂੰ) ਬਖ਼ਸ਼ਣ ਵਾਲਾ ਅਤੇ ਮਿਹਰਬਾਨ ਹੇ।

227਼ ਪਰ ਜੇ ਤਲਾਕ ਦੇਣ ਦਾ ਹੀ ਇਰਾਦਾ ਕਰ ਲੈਣ (ਤਾਂ ਜਾਣ ਲੈਣ ਕਿ) ਅੱਲਾਹ ਸਭ ਕੁੱਝ ਸੁਣਨ ਵਾਲਾ ਅਤੇ ਜਾਣਨ ਵਾਲਾ ਹੇ।

228਼ ਜਿਨ੍ਹਾਂ ਔਰਤਾਂ ਨੂੰ ਤਲਾਕ ਦਿੱਤੀ ਗਈ ਹੋਵੇ ਉਹ ਤਿੰਨ ਰੁਜ਼ (ਮਾਸਿਕ ਧਰਮ) ਤਕ ਉਡੀਕ ਕਰਨ। ਉਹਨਾਂ ਲਈ ਇਹ ਗੱਲ ਠੀਕ ਨਹੀਂ ਕਿ ਅੱਲਾਹ ਨੇ ਜੋ ਵੀ ਉਹਨਾਂ ਦੇ ਗਰਭ ਵਿਚ ਰਖਿਆ ਹੇ ਉਸ ਨੂੰ ਲੁਕਾਉਣ। ਜੇ ਉਹਨਾਂ ਦਾ ਅੱਲਾਹ ਤੇ ਆਖ਼ਿਰਤ ਦੇ ਦਿਨ ’ਤੇ ਈਮਾਨ ਹੇ (ਤਾਂ ਉਹ ਕਦੇ ਵੀ ਰੱਬੀ ਹੁਕਮਾਂ ਦੀ ਉਲੰਘਣਾ ਨਹੀਂ ਕਰਨਗੀਆਂ) ਅਤੇ ਜੇ ਉਹਨਾਂ ਦੇ ਪਤੀ ਮੁੜ (ਸਬੰਧਾਂ ਵਿਚ) ਸੁਧਾਰ ਕਰਨਾ ਚਾਹੁਣ ਤਾਂ ਇਹ ਉਹਨਾਂ ਦਾ ਹੱਕ ਹੇ ਕਿ ਉਹ ਇਸ ਨਿਯਤ ਸਮੇਂ ਵਿਚ (ਸੁਧਾਰ ਵੱਲ) ਪਰਤ ਆਉਣ। (ਕੁਰਆਨੀ) ਸੰਵਿਧਾਨ ਅਨੁਸਾਰ ਔਰਤਾਂ ਨੂੰ ਮਰਦਾਂ ’ਤੇ ਉਹੀਓ ਅਧਿਕਾਰ ਪ੍ਰਾਪਤ ਹਨ ਜਿਹੜੇ ਮਰਦਾਂ ਨੂੰ ਔਰਤਾਂ ਦੇ ਸੰਬੰਧ ਵਿਚ ਪ੍ਰਾਪਤ ਹਨ ਪਰ ਮਰਦਾਂ ਨੂੰ ਔਰਤਾਂ ਨਾਲੋਂ ਇਕ ਦਰਜਾ ਵੱਧ ਪ੍ਰਾਪਤ ਹੇ। (ਇਹ ਨਿਯਮ ਬਣਾਉਣ ਵਾਲਾ) ਅੱਲਾਹ ਜ਼ੋਰਾਵਰ ਅਤੇ ਹਿਕਮਤ (ਦਾਨਾਈ) ਵਾਲਾ ਹੇ।

229਼ (ਪਰਤਣ ਵਾਲਾ) ਤਲਾਕ ਦੋ ਵਾਰ ਹੇ, ਫਿਰ ਜਾਂ ਤਾਂ (ਔਰਤ ਨੂੰ) ਭਲੇ ਤਰੀਕੇ ਨਾਲ (ਮੁੜ ਨਿਕਾਹ ਕਰਕੇ) ਰੋਕ ਲਿਆ ਜਾਵੇ ਜਾਂ ਭਲੇ ਤਰੀਕੇ ਨਾਲ ਛੱਡ ਦਿੱਤਾ ਜਾਵੇ ਅਤੇ ਤੁਹਾਡੇ ਲਈ ਇਹ ਜਾਇਜ਼ ਨਹੀਂ ਕਿ ਤੁਸੀਂ ਜੋ ਕੁੱਝ ਉਹਨਾਂ ਨੂੰ (ਮਹਿਰ ਆਦਿ) ਦੇ ਚੁੱਕੇ ਹੋ ਉਸ ਵਿੱਚੋਂ ਵਾਪਸ ਲਵੋ। ਜੇਕਰ ਦੋਹਾਂ ਨੂੰ ਡਰ ਹੋਵੇ ਕਿ ਉਹ ਅੱਲਾਹ ਦੀਆਂ ਨਿਯਤ ਕੀਤੀਆਂ ਗਈਆਂ ਹੱਦਾਂ ਨੂੰ ਕਾਇਮ ਨਹੀਂ ਰੱਖ ਸਕਣਗੇ ਜਾਂ ਜੇ ਤੁਸੀਂ ਇਸ ਗੱਲ ਤੋਂ ਡਰਦੇ ਹੋ ਕਿ ਉਹ ਦੋਵੇਂ ਅੱਲਾਹ ਦੀਆਂ ਨਿਯਤ ਕੀਤੀਆਂ ਹੱਦਾਂ ਦੀ ਰਾਖੀ ਨਹੀਂ ਕਰ ਸਕਦੇ ਤਾਂ ਇਹਨਾਂ ਦੋਹਾਂ ’ਤੇ ਇਸ ਗੱਲ ਦਾ ਕੋਈ ਗੁਨਾਹ ਨਹੀਂ ਜੇ ਔਰਤ ਫ਼ਿਦੀਯੇ (ਬਦਲੇ) ਵਿਚ ਧੰਨ ਦੇ ਕੇ ਛੁਟਕਾਰਾ ਹਾਸਿਲ ਕਰ ਲਵੇ। 1ਇਹ ਅੱਲਾਹ ਦੀਆਂ ਹੱਦਾਂ ਹਨ, ਸੋ ਤੁਸੀਂ ਇਹਨਾਂ ਤੋਂ ਅੱਗੇ ਨਾ ਵਧੋ। ਜਿਹੜੇ ਲੋਕ ਅੱਲਾਹ ਦੀਆਂ ਹੱਦਾਂ ਦੀ ੳਲੰਘਣਾ ਕਰਦੇ ਹਨ ਉਹ ਜ਼ਾਲਮ ਹਨ।

230਼ ਫਿਰ ਜੇ ਉਹ (ਪਤੀ) ਤੀਜਾ ਤਲਾਕ ਦੇ ਦੇਵੇ ਤਾਂ ਉਸ ਤੋਂ ਬਾਅਦ ਉਹ (ਔਰਤ) ਉਸ ਪਤੀ ਦੇ ਲਈ ਹਲਾਲ (ਜਾਇਜ਼) ਨਹੀਂ ਜਦੋਂ ਤਕ ਉਹ (ਔਰਤ) ਛੁੱਟ ਇਸ (ਪਹਿਲੇ ਪਤੀ) ਤੋਂ ਕਿਸੇ ਦੂਜੇ (ਵਿਅਕਤੀ) ਨਾਲ ਨਿਕਾਹ ਨਾ ਕਰ ਲਵੇ। ਜੇ ਉਹ ਵੀ ਤਲਾਕ ਦੇ ਦਵੇ ਤਾਂ ਇਹਨਾਂ ਦੋਹਾਂ (ਪਹਿਲੇ ਪਤੀ ਪਤਨੀ) ਦੇ ਮੁੜ ਮਿਲਣ ’ਤੇ ਕੋਈ ਗੁਨਾਹ ਨਹੀਂ, (ਉਹ ਵੀ ਉਸ ਸਮੇਂ) ਜੇ ਦੋਵੇਂ ਅੱਲਾਹ ਵੱਲੋਂ ਨਿਯਤ ਕੀਤੀਆਂ ਹੋਈਆਂ ਹੱਦਾਂ ਦਾ ਖ਼ਿਆਲ ਰੱਖ ਸਕਣ। ਇਹ ਅੱਲਾਹ ਦੀਆਂ (ਤਲਾਕ ਦੇ ਸੰਬੰਧ ਵਿਚ) ਹੱਦਾਂ ਹਨ, ਜਿਹੜੀਆਂ ਉਹਨਾਂ ਨੂੰ ਦੱਸੀਆਂ ਜਾ ਰਹੀਆਂ ਹਨ ਜਿਹੜੇ (ਇਹਨਾਂ ਦੀ ਮਹੱਤਤਾ ਦਾ) ਗਿਆਨ ਰੱਖਦੇ ਹਨ।

231਼ ਜਦੋਂ ਤੁਸੀਂ ਔਰਤਾਂ ਨੂੰ (ਪਹਿਲੀ ਜਾਂ ਦੂਜੀ) ਤਲਾਕ ਦੇ ਦੇਵੋ ਫਿਰ ਜਾਂ ਤਾਂ ਉਹਨਾਂ ਨੂੰ ਇੱਦਤ (ਤਲਾਕ ਦੇਣ ਤੋਂ ਬਾਆਦ ਉਡੀਕ ਦਾ ਇਕ ਨਿਯਤ ਸਮਾਂ) ਪੂਰੀ ਹੋਣ ਤੋਂ ਪਹਿਲਾਂ ਪਹਿਲਾਂ ਭਲੇ ਤਰੀਕੇ ਨਾਲ ਰੋਕ ਲਵੋ ਜਾਂ ਉਹਨਾਂ ਨੂੰ ਛਡ ਦਿਓ। ਉਹਨਾਂ ਨੂੰ ਤੰਗ ਕਰਨ ਲਈ ਨਾ ਰੋਕੋ ਕਿ ਤੁਸੀਂ ਉਹਨਾਂ ਨਾਲ ਵਧੀਕੀਆਂ ਕਰ ਸਕੋ। ਜਿਹੜਾ ਵੀ ਇੰਜ ਕਰੇਗਾ ਅਵੱਸ਼ ਹੀ ਉਹ ਆਪ ਆਪਣੇ ਨਾਲ ਹੀ ਜ਼ੁਲਮ (ਵਧੀਕੀ) ਕਰੇਗਾ। (ਹੇ ਮੁਸਲਮਾਨੋ!) ਤੁਸੀਂ ਅੱਲਾਹ ਦੀਆਂ ਆਇਤਾਂ (ਹੁਕਮਾਂ) ਦਾ ਮਖੌਲ ਨਾ ਉਡਾਉ। ਅੱਲਾਹ ਵੱਲੋਂ ਜਿਹੜੇ ਇਨਾਮ ਤੁਹਾਨੂੰ ਬਖ਼ਸ਼ੇ ਗਏ ਹਨ ਉਹਨਾਂ ਨੂੰ ਯਾਦ ਰੱਖੋ ਅਤੇ ਉਸ ਕਿਤਾਬ (.ਕੁਰਆਨ) ਅਤੇ ਹਿਕਮਤ (ਹਦੀਸ) ਨੂੰ ਵੀ ਯਾਦ ਰੱਖੋ ਜਿਹੜੀ ਉਸ ਨੇ ਤੁਹਾਡੇ ’ਤੇ ਉਤਾਰੀ ਹੇ। ਉਹ (ਅੱਲਾਹ) ਤੁਹਾਨੂੰ ਨਸੀਹਤ ਕਰਦਾ ਹੇ ਕਿ ਅੱਲਾਹ ਤੋਂ ਡਰੋ ਅਤੇ ਯਾਦ ਰੱਖੋ ਕਿ ਬੇਸ਼ੱਕ ਉਹ ਹਰ ਚੀਜ਼ ਨੂੰ ਜਾਣਦਾ ਹੇ।

232਼ ਜਦੋਂ ਤੁਸੀਂ ਆਪਣੀਆਂ ਔਰਤਾਂ ਨੂੰ ਤਲਾਕ ਦੇ ਦੇਵੋ ਅੇਤ ਉਹ ਆਪਣੀ ਇੱਦਤ ਪੂਰੀ ਕਰ ਲੈਣ ਤਾਂ ਤੁਸੀਂ ਉਹਨਾਂ ਨੂੰ ਆਪਣੇ (ਪਹਿਲੇ) ਪਤੀ ਨਾਲ ਨਿਕਾਹ ਕਰਨ ਤੋਂ ਨਾ ਰੋਕੋ, ਜੱਦ ਕਿ ਉਹ ਆਪਸ ਵਿਚ (ਮੁੜ ਨਿਕਾਹ ਦੇ) ਚਾਹਵਾਨ ਹਨ। ਇਹ ਨਸੀਹਤ ਉਸ ਵਿਅਕਤੀ ਲਈ ਹੇ ਜਿਹੜਾ ਅੱਲਾਹ ਅਤੇ ਆਖ਼ਿਰਤ ਵਾਲੇ ਦਿਨ ’ਤੇ ਈਮਾਨ ਰੱਖਦਾ ਹੇ। ਇਹੋ ਤਰੀਕਾ ਤੁਹਾਡੇ ਲਈ ਭਲਾਈ ਵਾਲਾ ਅਤੇ ਪਵਿੱਤਰਤਾ ਵਾਲਾ ਹੇ, (ਜਿਸ ਨੂੰ) ਅੱਲਾਹ ਜਾਣਦਾ ਹੇ ਤੁਸੀਂ ਨਹੀਂ ਜਾਣਦੇ।

233਼ ਮਾਵਾਂ ਆਪਣੇ ਬੱਚਿਆਂ ਨੂੰ ਪੂਰੇ ਦੋ ਸਾਲ ਦੁੱਧ ਪਿਆਉਣ, ਇਹ (ਹੁਕਮ) ਉਸਲਈ ਹੇ ਜਿਹੜਾ ਦੁੱਧ ਪਿਆਉਣ ਦੀ ਮੁੱਦਤ ਪੂਰੀ ਕਰਨਾ ਚਾਹੁੰਦਾ ਹੇ। (ਅਜਿਹੀ ਹਾਲਤ ਵਿਚ) ਪਿਓ ਦੀ ਜ਼ਿੰਮੇਵਾਰੀ ਹੇ ਕਿ ਉਹਨਾਂ (ਮਾਵਾਂ) ਲਈ ਪ੍ਰਚਲਿਤ ਢੰਗ ਅਨੁਸਾਰ ਖਾਣ ਪਾਣ ਤੇ ਕੱਪੜ੍ਹਿਆਂ ਦਾ ਪ੍ਰਬੰਧ ਕਰੇ। ਪਰ ਕਿਸੇ ’ਤੇ ਵੀ ਉਸ ਦੀ ਹਿੱਮਤ ਤੋਂ ਵੱਧ ਬੋਝ ਨਾ ਪਾਇਆ ਜਾਵੇ ਅਤੇ ਨਾ ਹੀ ਮਾਂ ਨੂੰ ਉਸ ਦੇ ਬੱਚੇ ਕਰਕੇ ਕੋਈ ਤਕਲੀਫ਼ ਦਿੱਤੀ ਜਾਵੇ ਅਤੇ ਨਾ ਹੀ ਬਾਪ ਨੂੰ ਉਸ ਦੇ ਬੱਚੇ ਕਾਰਨ (ਤੰਗ ਕੀਤਾ ਜਾਵੇ)। (ਜੇ ਬਾਪ ਮਰ ਜਾਵੇ ਤਾਂ) ਉਸ ਦੇ ਵਾਰਸਾਂ ਦੀ ਇਹੋ ਜ਼ਿੰਮੇਵਾਰੀ ਹੇ। ਜੇ ਦੋਵੇਂ (ਮਾਂ-ਪਿਓ) ਆਪਸੀ ਸਹਿਮਤੀ ਅਤੇ ਸਲਾਹ ਮਸ਼ਵਰੇ ਨਾਲ (ਬੱਚੇ ਦਾ) ਦੁੱਧ ਪਹਿਲਾਂ ਛੁਡਾ ਦੇਣ ਤਾਂ ਦੋਵਾਂ ਲਈ ਕੋਈ ਹਰਜ ਨਹੀਂ, ਜੇ ਤੁਸੀਂ ਆਪਣੀ ਸੰਤਾਨ ਨੂੰ ਕਿਸੇ ਦੂਜੀ ਔਰਤ ਤੋਂ ਦੁੱਧ ਪਿਆਉਣਾ ਚਾਹੋ ਤਾਂ ਵੀ ਕੋਈ ਹਰਜ ਨਹੀਂ ਜਦ ਕਿ ਤੁਸੀਂ ਰਿਵਾਜ ਅਨੁਸਾਰ ਜੋ ਵੀ ਦੇਣਾ ਤੈਅ ਕੀਤਾ ਹੇ ਅਦਾ ਕਰ ਦੇਵੋ। ਤੁਸੀਂ ਅੱਲਾਹ ਤੋਂ ਡਰੋ ਅਤੇ ਯਾਦ ਰੱਖੋ ਕਿ ਬੇਸ਼ੱਕ ਅੱਲਾਹ ਤੁਹਾਡੇ ਸਾਰੇ ਅਮਲਾਂ ਨੂੰ ਜੋ ਵੀ ਤੁਸੀਂ ਕਰਦੇ ਹੋ ਵੇਖਦਾ ਹੇ।

234਼ ਤੁਹਾਡੇ ਵਿੱਚੋਂ ਜਿਹੜੇ ਲੋਕ ਮਰ ਜਾਣ ਅਤੇ ਆਪਣੇ ਪਿੱਛੇ ਪਤਨੀਆਂ ਛੱਡ ਜਾਣ ਤਾਂ ਉਹ (ਵਿਧਵਾ) ਆਪਣੇ ਆਪ ਨੂੰ ਚਾਰ ਮਹੀਨੇ ਦਸ ਦਿਨ ਤਕ (ਘਰੋਂ ਬਾਹਰ ਜਾਣ ਤੇ ਬਣਾਓ ਸ਼ਿਗਾਰ ਤੋਂ) ਰੋਕੀ ਰੱਖਣ। ਜਦੋਂ ਉਹਨਾਂ ਦੀ ਇੱਦਤ ਪੂਰੀ ਹੋ ਜਾਵੇ ਤਾਂ (ਜੇ ਉਹ ਘਰੋਂ ਬਾਹਰ ਜਾਣ ਤੇ ਬਣਾਓ ਸ਼ਿੰਗਾਰ ਕਰਨ) ਤੁਹਾਡੇ ਸਿਰ ਕੋਈ ਗੁਨਾਹ ਨਹੀਂ, ਉਹ (ਵਿਧਵਾ) ਆਪਣੇ ਲਈ (ਇਸਲਾਮੀ) ਦਸਤੂਰ ਅਨੁਸਾਰ ਜੋ ਵੀ ਚਾਹੁਣ (ਵਿਆਹ ਕਰਨ ਦਾ ਜਾਂ ਨਾ ਕਰਨ ਦਾ) ਫ਼ੈਸਲਾ ਕਰ ਸਕਦੀਆਂ ਹਨ। ਅੱਲਾਹ ਤੁਹਾਡੇ ਹਰ ਅਮਲ ਨੂੰ, ਜੋ ਵੀ ਤੁਸੀਂ ਕਰਦੇ ਹੋ, ਭਲੀ-ਭਾਂਤ ਜਾਣਦਾ ਹੇ।

235਼ ਇਸ ਗੱਲ ਵਿਚ ਵੀ ਕੋਈ ਹਰਜ ਨਹੀਂ ਕਿ ਜੇ ਤੁਸੀਂ ਔਰਤਾਂ ਨੂੰ ਉਹਨਾਂ ਦੀ ਇੱਦਤ ਦੇ ਸਮੇਂ ਵਿਚ ਹੀ ਇਸ਼ਾਰਿਆਂ ਰਾਹੀਂ ਨਿਕਾਹ ਦਾ ਸੁਨੇਹਾ ਘੱਲ ਦਿਓ ਜਾਂ ਆਪਣੀ ਇੱਛਾਂ ਨੂੰ ਮਨ ਵਿਚ ਲੁਕਾਈ ਰੱਖੋਂ। ਅੱਲਾਹ ਜਾਣਦਾ ਹੇ ਕਿ ਤੁਸੀਂ ਇਹਨਾਂ ਔਰਤਾਂ ਦੀ ਚਰਚਾ (ਦਿਲ ਵਿਚ ਜਾਂ ਘਰ ਵਾਲਿਆਂ ਨਾਲ) ਅਵੱਸ਼ ਹੀ ਕਰੋਗੇ। ਇਹਨਾਂ ਨਾਲ ਨਿਕਾਹ ਲਈ ਗੁਪਤੀ ਵਾਅਦੇ ਨਾ ਕਰੋ ਸਗੋਂ ਇਹੋ ਗੱਲ ਦਸਤੂਰ (ਇਸਲਾਮੀ ਸ਼ਰੀਅਤ) ਅਨੁਸਾਰ ਹੀ ਕਰੋ। ਜਦੋਂ ਤਕ ਇੱਦਤ ਪੂਰੀ ਨਾ ਹੋ ਜਾਵੇ ਨਿਕਾਹ ਦੀ ਗੱਲ ਪੱਕੀ ਨਾ ਕਰੋ। ਖ਼ਬਰਦਾਰ ਤੁਹਾਡੇ ਦਿਲਾਂ ਵਿਚ ਜੋ ਵੀ ਹੇ ਉਹਨਾਂ ਸਭ ਨੂੰ ਅੱਲਾਹ ਜਾਣਦਾ ਹੇ । ਤੁਸੀਂ ਸਾਰੇ ਉਸ ਤੋਂ ਹੀ ਡਰੋ ਬੇਸ਼ੱਕ ਅੱਲਾਹ (ਭੁੱਲਾਂ ਨੂੰ) ਬਖ਼ਸ਼ਣ ਵਾਲਾ ਹੇ ਅਤੇ ਬਹੁਤ ਹੀ ਸਹਿਣਸ਼ੀਲ ਹੇ।

236਼ ਜੇਕਰ ਤੁਸੀਂ ਆਪਣੀਆਂ ਪਤਨੀਆਂ ਨੂੰ ਹੱਥ ਲਾਉਣ ਜਾਂ ਮਹਿਰ ਨਿਯਤ ਕਰਨ ਤੋਂ ਪਹਿਲਾਂ ਤਲਾਕ ਦੇ ਦਿਓ ਤਾਂ ਤੁਹਾਡੇ ਸਿਰ ਕੋਈ ਗੁਨਾਹ ਨਹੀਂ ਫਿਰ ਵੀ ਉਹਨਾਂ ਨੂੰ ਕੁੱਝ ਮਾਲ ਅਵੱਸ਼ ਹੀ ਦੇ ਦੇਣਾ ਚਾਹੀਦਾ ਹੇ। ਖੁਸ਼ਹਾਲ ਵਿਅਕਤੀ ਲਈ ਉਸ ਦੀ ਪਹੁੰਚ ਅਨੁਸਾਰ ਅਤੇ ਗਰੀਬ ਨੂੰ ਉਸ ਦੀ ਪਹੁੰਚ ਅਨੁਸਾਰ ਭਲੇ ਤਰੀਕੇ ਨਾਲ ਦੇਣਾ ਚਾਹੀਦਾ ਹੇ। ਨੇਕੀ ਕਰਨ ਵਾਲਿਆ ਲਈ ਇੰਜ ਕਰਨਾ ਲਾਜ਼ਮੀ ਹੇ।

237਼ ਜੇ ਤੁਸੀਂ ਉਹਨਾਂ ਨੂੰ ਹੱਥ ਲਾਉਣ ਤੋਂ ਪਹਿਲਾਂ ਤਲਾਕ ਦੇ ਦਿਓ ਜਦੋਂ ਕਿ ਮਹਿਰ ਨਿਯਤ ਹੋ ਗਿਆ ਹੋਵੇ ਤਾਂ ਇਸ ਮਹਿਰ ਦਾ ਅੱਧਾ ਹਿੱਸਾ ਅਦਾ ਕਰਨਾ ਹੋਵੇਗਾ। ਹਾਂ! ਜੇ ਉਹ ਔਰਤ ਚਾਹਵੇ ਤਾਂ (ਮਹਿਰ) ਮੁਆਫ਼ ਵੀ ਕਰ ਸਕਦੀ ਹੇ ਜਾਂ ਉਹ ਵਿਅਕਤੀ ਮੁਆਫ਼ ਕਰ ਸਕਦਾ ਹੇ ਜਿਸ ਦੇ ਹੱਥ ਵਿਚ ਨਿਕਾਹ ਕਰਨ ਦਾ ਇਖ਼ਤਿਆਰ ਹੇ। ਜੇ ਤੁਸੀਂ ਮੁਆਫ਼ ਕਰ ਦੇਵੋ ਤਾਂ ਇਹ ਨੇਕੀ ਦੇ ਵੱਧ ਨੇੜੇ ਹੇ। ਤੁਸੀਂ ਆਪੋ ਵਿਚਾਲੇ ਭਲਾਈ ਤੇ ਅਹਿਸਾਨ ਵਾਲਾ ਵਰਤਾਓ ਕਰਨਾ ਨਾ ਭੁ=ਲੋ। ਬੇਸ਼ੱਕ ਤੁਸੀਂ ਜੋ ਵੀ ਕਰਦੇ ਹੋ ਅੱਲਾਹ ਉਹਨਾਂ ਸਭ ਦੀ ਖ਼ਬਰ ਰੱਖਦਾ ਹੇ।

238਼ ਤੁਸੀਂ ਆਪਣੀਆਂ ਨਮਾਜ਼ਾਂ ਦੀ ਵਿਸ਼ੇਸ਼ ਕਰ ਵਿਚਕਾਰ ਵਾਲੀ ਨਮਾਜ਼ (ਅਸਰ)1 ਦੀ ਰਾਖੀ ਕਰੋ ਅਤੇ ਅੱਲਾਹ ਦੇ ਅੱਗੇ ਨਿਮਾਣੇ ਜਿਹੇ ਬਣ ਕੇ ਖੜੇ ਹੋ ਜਾਓ।

239਼ ਜੇ ਤੁਸੀਂ ਬਦਅਮਨੀ ਦੀ ਹਾਲਤ ਵਿਚ ਹੋਵੋਂ ਤਾਂ ਭਾਵੇਂ 2 ਪੈਦਲ ਹੋਵੋ ਜਾਂ ਸਵਾਰ (ਨਮਾਜ਼ ਪੜ੍ਹ ਲਿਆ ਕਰੋ) ਜਦ ਅਮਨ ਹੋ ਜਾਵੇ ਤਾਂ ਉਸ ਤਰ੍ਹਾਂ ਅੱਲਾਹ ਨੂੰ ਯਾਦ ਕਰੋ (ਭਾਵ ਨਮਾਜ਼ ਪੜ੍ਹੋ) ਜਿਵੇਂ ਤੁਹਾਨੂੰ ਉਸ (ਅੱਲਾਹ) ਨੇ ਉਹ ਸਭ ਸਿਖਾਇਆ ਹੇ ਜਿਸ ਨੂੰ ਤੁਸੀਂ ਪਹਿਲਾਂ ਜਾਣਦੇ ਨਹੀਂ ਸੀ।

240਼ ਜਿਹੜੇ ਵਿਅਕਤੀ (ਤੁਹਾਡੇ ਵਿਚੋਂ) ਮਰ ਜਾਣ ਅਤੇ ਪਿੱਛੇ ਪਤਨੀਆਂ ਵੀ ਛੱਡ ਜਾਣ ਉਹਨਾਂ ਲਈ ਆਪਣੀਆਂ ਪਤਨੀਆਂ ਦੇ ਹੱਕ ਵਿਚ ਵਸੀਅਤ ਕਰਨਾ ਲਾਜ਼ਮੀ ਹੋ ਜਾਂਦਾ ਹੇ ਕਿ ਉਹਨਾਂ (ਦੀਆਂ ਵਿਧਵਾਵਾਂ) ਨੂੰ ਖ਼ਰਚਾ ਦਿੱਤਾ ਜਾਵੇ ਅਤੇ ਇਕ ਸਾਲ ਤਕ ਉਹਨਾਂ ਨੂੰ (ਪਤੀ ਦੇ ਘਰੋਂ) ਨਾ ਕੱਢਿਆ ਜਾਵੇ। ਫਿਰ ਜੇ ਉਹ ਆਪੇ ਘਰੋਂ ਚਲੀਆਂ ਜਾਣ ਤਾਂ ਆਪਣੇ ਬਾਰੇ ਸੋਹਣੇ ਢੰਗ ਨਾਲ ਉਹ ਜੋ ਕੁੱਝ ਵੀ ਕਰਨ ਉਸ ਵਿਚ ਤੁਹਾਡਾ (ਘਰ ਵਾਲਿਆਂ ਦਾ) ਕੋਈ ਦੋਸ਼ ਨਹੀਂ। ਅੱਲਾਹ ਹੀ ਜ਼ੋਰਾਵਰ ਤੇ ਦਾਨਾਈ ਵਾਲਾ ਹੇ।

241਼ ਜਿਨ੍ਹਾਂ ਔਰਤਾਂ ਨੂੰ ਤਲਾਕ ਦਿੱਤੀ ਗਈ ਹੇ ਉਹਨਾਂ ਨੂੰ ਸੋਹਣੇ ਢੰਗ ਨਾਲ ਕੁੱਝ (ਮਾਲ) ਦੇ ਕੇ ਹੀ ਘਰੋਂ ਵਿਦਾ ਕੀਤਾ ਜਾਵੇ। ਇੰਜ ਕਰਨਾ ਪਰਹੇਜ਼ਗਾਰਾਂ ਲਈ ਅਤਿ ਜ਼ਰੂਰੀ ਹੇ।

242਼ ਇੰਜ ਹੀ ਅੱਲਾਹ ਤੁਹਾਡੇ ਲਈ ਆਪਣੀਆਂ ਆਇਤਾਂ ਖੋਲ੍ਹ-ਖੋਲ੍ਹ ਕੇ ਬਿਆਨ ਕਰਦਾ ਹੇ ਤਾਂ ਜੋਂ ਤੁਸੀਂ (ਚੰਗੀ ਤਰ੍ਹਾਂ) ਸਮਝ ਸਕੋ।

243਼ (ਹੇ ਨਬੀ!) ਕੀ ਤੁਸੀਂ ਉਹਨਾਂ ਲੋਕਾਂ ਨੂੰ ਨਹੀਂ ਵੇਖਿਆ ਜਿਹੜੇ ਹਜ਼ਾਰਾਂ ਦੀ ਗਿਣਤੀ ਵਿਚ ਸਨ ਅਤੇ ਮੌਤ ਤੋਂ ਡਰਦੇ ਹੋਏ ਆਪਣੇ ਘਰਾਂ ਤੋਂ ਨਿਕਲੇ ਸਨ। ਅੱਲਾਹ ਨੇ ਉਹਨਾਂ ਨੂੰ ਆਖਿਆ ਕਿ ਤੁਸੀਂ ਮਰ ਜਾਓ (ਉਹ ਸਭ ਮਰ ਗਏ) ਫਿਰ ਉਸ ਨੇ ਉਹਨਾਂ ਨੂੰ ਮੁੜ ਜਿਊਂਦਾ ਕੀਤਾ। ਬੇਸ਼ੱਕ ਅੱਲਾਹ ਆਪਣੇ ਬੰਦਿਆਂ ’ਤੇ ਵੱਡੀਆਂ-ਵੱਡੀਆਂ ਮਿਹਰਾਂ ਫ਼ਰਮਾਉਣ ਵਾਲਾ ਹੇ ਪਰ (ਫ਼ੇਰ ਵੀ) ਬਹੁਤੇ ਲੋਕ ਸ਼ੁਕਰ ਨਹੀ ਕਰਦੇ।

244਼ (ਹੇ ਮੁਸਲਮਾਨੋ!) ਤੁਸੀਂ ਅੱਲਾਹ ਦੀ ਰਾਹ ਵਿਚ ਲੜੋ ਅਤੇ ਇਹ ਯਾਦ ਰੱਖੋ ਕਿ ਬੇਸ਼ੱਕ ਅੱਲਾਹ (ਸਭ ਕੁੱਝ) ਸੁਣਨ ਵਾਲਾ ਅਤੇ ਜਾਣਨ ਵਾਲਾ ਹੇ।

245਼ ਕੋਣ ਹੇ ਜਿਹੜਾ ਅੱਲਾਹ ਨੂੰ ਸੋਹਣਾ ਕਰਜ਼ਾ ਦੇਵੇ ਤਾਂ ਜੋ ਅੱਲਾਹ ਵੀ ਉਸ ਦੇ ਮਾਲ ਵਿਚ ਕਈ ਗੁਣਾ ਵਧਾ ਕੇ ਮੋੜ ਦੇਵੇ? ਕਿਉਂ ਜੋ ਘਟਾਉਣਾ ਤੇ ਵਧਾਉਣਾ (ਤੰਗੀ ਤੇ ਖ਼ੁਸ਼ਹਾਲੀ) ਅੱਲਾਹ ਦੇ ਹੀ ਵੱਸ ਵਿਚ ਹੇ ਅਤੇ ਤੁਸੀਂ ਸਾਰੇ ਉਸੇ ਵੱਲ ਪਰਤੋਗੇ।

246਼ (ਹੇ ਨਬੀ!) ਕੀ ਤੁਸੀਂ ਮੂਸਾ ਤੋਂ ਬਾਅਦ ਬਨੀ ਇਸਰਾਈਲ ਦੀ ਇਕ (ਉਹ) ਜਮਾਅਤ ਨਹੀਂ ਵੇਖੀ ਜਦੋਂ ਉਹਨਾਂ ਨੇ ਆਪਣੇ ਨਬੀ ਨੂੰ ਕਿਹਾ ਸੀ ਕਿ ਸਾਡੇ ਲਈ ਇਕ ਬਾਦਸ਼ਾਹ ਨਿਯੁਕਤ ਕਰ ਦਿਓ ਤਾਂ ਜੋ ਅਸੀਂ ਵੀ ਅੱਲਾਹ ਦੀ ਰਾਹ ਵਿਚ ਲੜਾਈ ਕਰੀਏ। ਉਸ (ਨਬੀ) ਨੇ ਆਖਿਆ ਕਿ ਹੋ ਸਕਦਾ ਹੇ ਕਿ ਜੇ ਤੁਹਾਡੇ ’ਤੇ ਜਿਹਾਦ ਫ਼ਰਜ਼ ਕਰ ਦਿੱਤਾ ਜਾਵੇ ਤਾਂ ਤੁਸੀਂ ਜਿਹਾਦ ਨਾ ਕਰੋ। ਉਹਨਾਂ (ਕੌਮ) ਨੇ ਕਿਹਾ ਕਿ ਭਲਾ ਸਾਨੂੰ ਕੀ ਹੋਇਆ ਹੇ ਕਿ ਅਸੀਂ ਅੱਲਾਹ ਦੀ ਰਾਹ ਵਿਚ ਨਹੀਂ ਲੜਾਂਗੇ ਜਦ ਕਿ ਸਾਨੂੰ ਆਪਣੇ ਘਰਾਂ ਤੋਂ ਬੇਘਰ ਅਤੇ ਆਪਣੀ ਔਲਾਦ ਤੋਂ ਦੂਰ ਕਰ ਦਿੱਤਾ ਗਿਆ ਹੇ। ਜਦੋਂ ਉਹਨਾਂ ’ਤੇ ਲੜਣਾ ਫ਼ਰਜ਼ ਕਰ ਦਿੱਤਾ ਗਿਆ ਤਾਂ ਕੁੱਝ ਲੋਕਾਂ ਨੂੰ ਛਡ ਕੇ ਸਾਰੇ (ਆਪਣੀਆਂ ਗੱਲਾਂ ਤੋਂ) ਫਿਰ (ਮੁਕਰ) ਗਏ ਅੱਲਾਹ ਜ਼ਾਲਮਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੇ।

247਼ ਉਹਨਾਂ ਦੇ ਨਬੀ (ਸਮੋਈਲ) ਨੇ ਆਖਿਆ ਕਿ ਅੱਲਾਹ ਨੇ ਤੁਹਾਡੇ ਲਈ ਤਾਲੂਤ ਨੂੰ ਬਾਦਸ਼ਾਹ ਨਿਯੁਕਤ ਕੀਤਾ ਹੇ। ਉਹਨਾਂ (ਕੌਮ) ਨੇ ਕਿਹਾ ਕਿ ਉਹ ਸਾਡੇ ’ਤੇ ਹਕੂਮਤ ਕਿਵੇਂ ਕਰ ਸਕਦਾ ਹੇ, ਜਦ ਕਿ ਅਸੀਂ ਉਸ ਤੋਂ ਵੱਧ ਬਾਦਸ਼ਾਹਤ ਦੇ ਹੱਕਦਾਰ ਹਾਂ? ਉਸ ਦੇ ਕੋਲ ਤਾਂ ਧੰਨ ਦੋਲਤ ਦੀ ਫ਼ਰਾਖੀ ਵੀ ਨਹੀਂ। ਉਸ (ਨਬੀ) ਨੇ ਕਿਹਾ ਬੇਸ਼ੱਕ ਅੱਲਾਹ ਨੇ ਤੁਹਾਡੇ ਲਈ ਉਸੇ (ਤਾਲੂਤ) ਦੀ ਚੋਣ ਕੀਤੀ ਹੇ ਅਤੇ ਉਸ ਨੂੰ ਗਿਆਨ ਅਤੇ ਸ਼ਰੀਰਿਕ ਸ਼ਕਤੀ ਪੱਖੋਂ ਬਹੁਤ ਖੁੱਲ੍ਹ ਦਿੱਤੀ ਹੇ। ਅੱਲਾਹ ਜਿਸ ਨੂੰ ਵੀ ਚਾਹੁੰਦਾ ਹੇ ਰਾਜਪਾਟ ਬਖ਼ਸ਼ ਦਿੰਦਾ ਅਤੇ ਅੱਲਾਹ ਹੀ ਵੱਡੀ ਫ਼ਰਾਖੀ ਵਾਲਾ ਅਤੇ ਸਭ ਕੁੱਝ ਜਾਣਨ ਵਾਲਾ ਹੇ।

248਼ ਉਹਨਾਂ (ਕੌਮ) ਦੇ ਨਬੀ (ਸਮੋਈਲ) ਨੇ ਉਹਨਾਂ ਨੂੰ (ਬਾਦਸ਼ਾਹ ਦੀ ਨਿਸ਼ਾਨੀ ਪੁੱਛਣ ’ਤੇ) ਕਿਹਾ ਕਿ ਉਸ ਦੀ ਬਾਦਸ਼ਾਹਤ ਦੀ ਨਿਸ਼ਾਨੀ ਇਹ ਹੇ ਕਿ ਤੁਹਾਡੇ ਕੋਲ ਉਹ ਸੰਦੂਕ ਆਵੇਗਾ ਜਿਸ ਵਿਚ ਤੁਹਾਡੇ ਰੱਬ ਵੱਲੋਂ ਤੁਹਾਡੇ (ਦਿਲਾਂ ਦੀ) ਤਸੱਲੀ 1 ਲਈ ਉਹ ਸਾਰੀਆਂ ਚੀਜ਼ਾਂ ਹੋਣਗੀਆਂ ਜਿਹੜੀਆਂ ਮੂਸਾ ਤੇ ਹਾਰੂਨ ਦੀਆਂ ਔਲਾਦਾਂ ਛੱਡ ਗਈਆਂ ਸਨ ਅਤੇ ਇਸ (ਸੰਦੂਕ) ਨੂੰ ਫ਼ਰਿਸ਼ਤੇ ਚੁੱਕ ਕੇ ਲਿਆਉਣਗੇ। ਬੇਸ਼ੱਕ ਇਸ ਵਿਚ ਤੁਹਾਡੇ ਲਈ ਇਕ ਵੱਡੀ ਨਿਸ਼ਾਨੀ ਹੇ ਜੇ ਤੁਸੀਂ ਈਮਾਨ ਵਾਲੇ ਹੋ।

249਼ ਜਦੋਂ ਤਾਲੂਤ ਆਪਣੀਆਂ ਫ਼ੋਜਾਂ ਲੈਕੇ (ਲੜਣ ਲਈ) ਨਿਕਲਿਆ ਤਾਂ ਉਸ ਨੇ ਕਿਹਾ ਕਿ ਹੇ ਫ਼ੌਜਿਓ! ਅੱਲਾਹ ਤੁਹਾਨੂੰ ਇਕ ਨਹਿਰ ਉੱਤੇ ਪਰਖੇਗਾ, ਜਿਸ ਨੇ ਵੀ ਉਸ ਨਹਿਰ ਤੋਂ (ਰੱਜ ਕੇ) ਪਾਣੀ ਪੀ ਲਿਆ ਉਸ ਦਾ ਸੰਬੰਧ ਮੇਰੇ ਨਾਲ ਨਹੀਂ ਰਹੇਗਾ ਅਤੇ ਜਿਹੜਾ ਉਸ ਪਾਣੀ ਦਾ ਸੁਆਦ ਵੀ ਨਹੀਂ ਚਖੇਗਾ ਉਹ ਮੇਰਾ (ਸਾਥੀ) ਹੇ। ਹਾਂ! ਜੇ ਕੋਈ ਆਪਣੇ ਹੱਥ ਵਿਚ ਇਕ ਅੱਧੀ ਪਾਣੀ ਦੀ ਚੁੱਲੀ ਲੈ ਲੇਵੇ ਤਾਂ ਵੀ ਕੋਈ ਗੱਲ ਨਹੀਂ। ਪਰ ਉਹਨਾਂ (ਫ਼ੌਜੀਆਂ) ਵਿਚ ਥੋੜ੍ਹੇ ਜਿਹਾ ਨੂੰ ਛੱਡ ਕੇ ਸਭ ਨੇ ਉਸ (ਨਹਿਰ) ਦਾ ਪਾਣੀ ਪੀ ਲਿਆ। ਜਦੋਂ ਤਾਲੂਤ ਨੇ ਅਤੇ ਉਸ ਦੇ ਸਾਥੀਆਂ ਨੇ, ਜਿਹੜੇ ਉਸ ’ਤੇ ਈਮਾਨ ਲਿਆਏ ਸਨ, ਉਸ ਨਹਿਰ ਨੂੰ ਪਾਰ ਕਰ ਲਿਆ ਤਾਂ ਉਹਨਾਂ (ਫ਼ੌਜੀਆਂ) ਨੇ ਆਪਸ ਵਿਚ ਕਿਹਾ ਕਿ ਅੱਜ ਸਾਡੇ ’ਚ ਜਾਲੂਤ ਅਤੇ ਉਹਦੀਆਂ ਫ਼ੌਜਾਂ ਨਾਲ ਲੜਣ ਦੀ ਹਿੰਮਤ ਨਹੀਂ ਪਰ ਉਹ ਲੋਕ ਜਿਹੜੇ ਇਸ ਗੱਲ ’ਤੇ ਵਿਸ਼ਵਾਸ ਰੱਖਦੇ ਸਨ ਕਿ ਬੇਸ਼ੱਕ ਉਹ ਇਕ ਦਿਨ ਅੱਲਾਹ ਨੂੰ ਮਿਲਣ ਵਾਲੇ ਹਨ, ਉਹਨਾਂ ਨੇ ਕਿਹਾ ਕਿ ਕਈ ਵਾਰ ਇਕ ਛੋਟੀ ਜਿਹੀ ਟੋਲੀ ਵੀ ਅੱਲਾਹ ਦੇ ਹੁਕਮ ਨਾਲ ਵੱਡੀ ਟੋਲੀ ’ਤੇ ਭਾਰੂ ਹੋ ਜਾਂਦੀ ਹੇ ਅਤੇ ਅੱਲਾਹ ਸਬਰ ਕਰਨ (ਮੈਦਾਨ ਵਿਚ ਡਟੇ ਰਹਿਣ) ਵਾਲਿਆਂ ਦਾ ਸਾਥ ਦਿੰਦਾ ਹੇ।

250਼ ਜਦੋਂ ਉਹ (ਤਾਲੂਤ ਦੇ ਫ਼ੌਜੀ) ਜਾਲੂਤ ਅਤੇ ਉਸ ਦੀਆਂ ਫ਼ੌਜਾਂ ਦੇ ਮੁਕਾਬਲੇ ਲਈ ਨਿਕਲੇ ਤਾਂ ਉਹਨਾਂ ਨੇ ਦੁਆ ਕੀਤੀ ਕਿ ਹੇ ਸਾਡੇ ਮਾਲਿਕ! ਸਾਨੂੰ ਸਬਰ ਦੇ ਅਤੇ (ਜੰਗ ਵਿਚ) ਸਾਡੇ ਪੈਰ ਜਮਾਈਂ ਰੱਖ ਅਤੇ ਕਾਫ਼ਰਾਂ ਦੇ ਵਿਰੁੱਧ ਸਾਡੀ ਮਦਦ ਕਰ।

251਼ ਅੰਤ ਮੋਮਿਨਾਂ ਨੇ ਅੱਲਾਹ ਦੇ ਹੁਕਮ ਨਾਲ ਕਾਫ਼ਰਾਂ ਨੂੰ ਹਰਾ ਦਿੱਤਾ ਅਤੇ ਦਾਊਦ ਨੇ ਜਾਲੂਤ ਨੂੰ ਕਤਲ ਕਰ ਦਿੱਤਾ। ਅੱਲਾਹ ਨੇ ਦਾਊਦ ਨੂੰ ਬਾਦਸ਼ਾਹਤ ਅਤੇ ਸਮਝ ਬੂਝ (ਪੈਗ਼ੰਬਰੀ) ਬਖ਼ਸ਼ੀ ਅਤੇ ਜੋ ਚਾਹਿਆ ਉਸ ਨੂੰ ਉਹੀਓ ਗਿਆਨ ਸਿੱਖਿਆਇਆ। ਜੇ ਅੱਲਾਹ ਲੋਕਾਂ ਦੀ ਇਕ ਜਮਾਅਤ ਨੂੰ ਦੂਜੀ ਜਮਾਅਤ ਰਾਹੀਂ ਹਟਾਉਂਦਾ ਨਾ ਰਹਿੰਦਾ ਤਾਂ ਧਰਤੀ ਦੀ ਸਾਰੀ ਵਿਵਸਥਾ ਹੀ ਵਿਗੜ ਜਾਂਦੀ ਅਤੇ ਅੱਲਾਹ ਤਾਂ ਕੁਲ ਜਹਾਨ ’ਤੇ ਆਪਣੀ ਮਿਹਰਬਾਨੀਆਂ ਫ਼ਰਮਾਉਣ ਵਾਲਾ ਹੇ।

252਼ (ਹੇ ਨਬੀ!) ਇਹ ਸਾਡੀਆਂ ਆਇਤਾਂ (ਆਦੇਸ਼ਾ) ਹਨ। ਅਸੀਂ (ਅੱਲਾਹ) ਪੂਰੀ ਸੱਚਾਈ ਨਾਲ ਉਹਨਾਂ ਨੂੰ ਤੁਹਾਡੇ ਲਈ ਵਰਣਨ ਕਰਦੇ ਹਾਂ। ਬੇਸ਼ੱਕ ਤੁਸੀਂ ਰਸੂਲਾਂ ਵਿੱਚੋਂ ਹੀ ਹੋ। 1

253਼ ਇਹ ਸਾਰੇ ਹੀ ਰਸੂਲ ਹਨ, ਅਸੀਂ ਇਹਨਾਂ ਨੂੰ ਇਕ ਦੂਜੇ (ਰਸੂਲ) ਨਾਲੋ ਵੱਧ ਕੇ ਮਰਾਤਬੇ (ਵਡਿਆਈ) ਬਖ਼ਸ਼ੇ, ਇਹਨਾਂ ਵਿੱਚੋਂ ਕੁੱਝ ਉਹ ਵੀ ਹਨ ਜਿਨ੍ਹਾਂ ਨਾਲ ਅੱਲਾਹ ਨੇ ਆਪ ਗੱਲਾਂ ਕੀਤੀਆਂ ਅਤੇ ਇਹਨਾਂ ਵਿੱਚੋਂ ਹੀ ਕੁੱਝ ਦੇ ਮਰਤਬੇ (ਕੁੱਝ ਹੋਰ ਪੱਖੋਂ) ਉੱਚੇ ਕੀਤੇ। ਅਸੀਂ ਮਰੀਅਮ ਦੇ ਪੁੱਤਰ ਈਸਾ ਨੂੰ (ਨਬੀ ਹੋਣ ਦੀਆਂ) ਖੁੱਲ੍ਹੀਆਂ ਨਿਸ਼ਾਨੀਆਂ ਬਖ਼ਸ਼ੀਆਂ ਅਤੇ ਪਵਿੱਤਰ ਰੂਹ (ਜਿਬਰਾਈਲ) ਰਾਹੀਂ ਉਹਨਾਂ ਦੀ ਮਦਦ ਕੀਤੀ। ਜੇ ਅੱਲਾਹ ਚਾਹੁੰਦਾ ਤਾਂ ਉਹਨਾਂ ਰਸੂਲਾਂ ਦੇ ਆਉਣ ਤੋਂ ਬਾਅਦ ਵਿਚ ਆਉਣ ਵਾਲੇ ਲੋਕ ਆਪੋ ਵਿਚ ਨਾ ਲੜਦੇ ਜਦੋਂ ਕਿ ਉਹਨਾਂ ਕੋਲ (ਨਬੀ ਹੋਣ ਦੀਆਂ) ਖੁੱਲ੍ਹੀਆਂ ਨਿਸ਼ਾਨੀਆਂ ਆ ਚੁੱਕੀਆਂ ਸਨ। ਪਰ ਫਿਰ ਵੀ ਉਹਨਾਂ ਨੇ (ਆਪਸ ਵਿਚ) ਮਤਭੇਦ ਕੀਤਾ। ਸੋ ਉਹਨਾਂ ਵਿੱਚੋਂ ਹੀ ਕੁੱਝ ਉਹ ਹਨ ਜਿਹੜੇ (ਈਸਾ ’ਤੇ) ਈਮਾਨ ਲਿਆਏ ਅਤੇ ਕੁੱਝ ਨੇ ਇਨਕਾਰ ਕਰ ਦਿੱਤਾ। ਜੇ ਅੱਲਾਹ ਚਾਹੁੰਦਾ ਤਾਂ ਉਹ ਉੱਕਾ ਹੀ ਨਾ ਲੜਦੇ ਪਰ ਅੱਲਾਹ ਜੋ ਚਾਹੁੰਦਾ ਹੇ ਕਰਦਾ ਹੇ।

254਼ ਹੇ ਈਮਾਨ ਵਾਲਿਓ! ਅਸੀਂ ਜੋ ਵੀ ਤੁਹਾਨੂੰ (ਮਾਲ) ਦਿੱਤਾ ਹੇ ਉਸ ਵਿੱਚੋਂ (ਅੱਲਾਹ ਦੀ ਰਾਹ ਵਿਚ) ਖ਼ਰਚ ਕਰੋ, ਇਸ ਤੋਂ ਪਹਿਲਾਂ ਕਿ ਉਹ ਦਿਨ (ਕਿਆਮਤ ਦਾ) ਆ ਜਾਵੇ ਜਿਸ ਵਿਚ ਨਾ ਕੋਈ ਲੈਣ-ਦੇਣ ਹੋਵੇਗਾ ਅਤੇ ਨਾ ਹੀ ਕੋਈ ਦੋਸਤੀ ਜਾਂ ਸਫ਼ਾਰਸ਼ ਹੀ ਕੰਮ ਆਵੇਗੀ। ਇਹਨਾਂ ਗੱਲਾਂ ਦਾ ਇਨਕਾਰ ਕਰਨ ਵਾਲੇ ਹੀ ਜ਼ਾਲਿਮ ਹਨ।

255਼ ਉਹ ਅੱਲਾਹ ਹੇ ਉਸ ਤੋਂ ਛੁੱਟ ਕੋਈ ਵੀ (ਸੱਚਾ) ਇਸ਼ਟ ਨਹੀਂ (ਸਦਾ ਲਈ) ਜਿਉਂਦਾ ਹੇ, ਸਮੁੱਚੀ (ਸ਼੍ਰਿਸ਼ਟੀ) ਨੂੰ ਸੰਭਾਲਿਆ ਹੋਇਆ ਹੇ, ਨਾ ਹੀ ਉਸ ਨੂੰ ਉਂਘ ਆਉਂਦੀ ਹੇ ਅਤੇ ਨਾ ਹੀ ਉਹ ਸੋਂਦਾ ਹੇ। ਅਕਾਸ਼ਾਂ ਅਤੇ ਧਰਤੀ ਵਿਚ ਜੋ ਕੁੱਝ ਵੀ ਹੇ ਉਹ ਸਭ ਉਸੇ ਦਾ ਹੇ। ਉਹ ਕਿਹੜਾ ਹੇ ਜਿਹੜਾ ਉਸ ਦੇ ਅੱਗੇ ਬਿਨਾਂ ਉਸ ਦੀ ਆਗਿਆ ਤੋਂ ਕਿਸੇ ਦੀ ਸਫ਼ਾਰਸ਼ ਕਰ ਸਕੇ? ਉਹੀਓ ਜਾਣਦਾ ਹੇ ਜੋ ਲੋਕਾਂ (ਦੀਆਂ ਅੱਖਾਂ ਦੇ) ਸਾਹਮਣੇ ਨੂੰ ਅਤੇ ਜੋ ਉਹਨਾਂ ਦੇ ਓਹਲੇ ਰੁ। ਲੋਕੀ ਉਸ ਦੇ ਗਿਆਨ ’ਚੋਂ ਕੁੱਝ ਵੀ ਆਪਣੇ ਅਧੀਨ ਨਹੀਂ ਕਰ ਸਕਦੇ, ਛੁੱਟ ਉਸ ਗੱਲ ਤੋਂ (ਜਿਸ ਦੀ ਜਾਣਕਾਰੀ) ਉਹ ਆਪ ਹੀ ਦੇਣਾ ਚਾਹੇ। ਉਸ ਦੀ ਕੁਰਸੀ 1 (ਬਾਦਸ਼ਾਹੀ ਤਖ਼ਤ) ਨੇ ਅਕਾਸ਼ਾਂ ਤੇ ਧਰਤੀ (ਦੀ ਹਰ ਚੀਜ਼)ਨੂੰ ਆਪਣੇ ਘੇਰੇ ਵਿਚ ਲਿਆ ਹੋਇਆ ਨੂੰ ਅਤੇ ਉਹ (ਅੱਲਾਹ) ਉਹਨਾਂ ਸਭ ਦੀ ਰਾਖੀ ਕਰਦਾ ਹੋਇਆ ਥੱਕਦਾ ਨਹੀਂ। ਉਹ ਇਕ ਮਹਾਨ ਅਤੇ ਸਰਬ-ਉੱਚ ਵਡਿਆਈ ਵਾਲੀ ਹਸਤੀ ਹੇ।

256਼ ਧਰਮ ਦੇ ਸੰਬੰਧ ਵਿਚ ਕੋਈ ਜ਼ੋਰ ਜ਼ਬਰਦਸਤੀ ਨਹੀਂ, ਕਿਉਂ ਜੋ ਹਿਦਾਇਤ (ਸੱਚਾ ਧਰਮ) ਗੁਮਰਾਹੀ (ਝੂਠੇ ਧਰਮਾਂ) ਤੋਂ ਸਪਸ਼ਟ ਹੋ ਚੁੱਕੀ ਹੇ। ਸੋ ਜਿਹੜਾ ਕੋਈ ਤਾਗ਼ੂਤ (ਅੱਲਾਹ ਤੋਂ ਛੁੱਟ ਦੂਜੇ ਇਸ਼ਟ) ਦਾ ਇਨਕਾਰ ਕਰੇ ਅਤੇ ਅੱਲਾਹ ’ਤੇ ਈਮਾਨ ਲੈ ਆਵੇ ਉਸ ਵਿਅਕਤੀ ਨੇ ਇਕ ਮਜ਼ਬੂਤ ਸਹਾਰੇ ਨੂੰ ਫੜ ਲਿਆ ਨੂੰ ਜਿਹੜਾ ਟੂਟਣ ਵਾਲਾ ਨਹੀਂ। ਅੱਲਾਹ (ਹਰ ਗੱਲ ਨੂੰ) ਭਲੀ-ਭਾਂਤ ਜਾਣਨ ਵਾਲਾ ਅਤੇ ਸੁਣਨ ਵਾਲਾ ਹੇ।

257਼ ਅੱਲਾਹ ਉਹਨਾਂ ਦਾ ਹੀ ਦੋਸਤ ਹੇ ਜਿਹੜੇ ਈਮਾਨ ਲਿਆਉਣ ਵਾਲੇ ਹਨ, ਉਹ ਉਹਨਾਂ ਨੂੰ (ਕੁਫ਼ਰ ਦੇ) ਹਨੇਰਿਆਂ ’ਚੋਂ ਕੱਢ ਕੇ (ਈਮਾਨ ਦੀ) ਰੋਸ਼ਨੀ ਵਿਚ ਲਿਆਉਂਦਾ ਹੇ ਅਤੇ ਉਹ ਲੋਕ ਜਿਨ੍ਹਾਂ ਨੇ ਕੁਫ਼ਰ ਕੀਤਾ ਉਹਨਾਂ ਦਾ ਦੋਸਤ ‘ਤਾਗ਼ੂਤ’ 1 ਹਨ, ਉਹ ਉਹਨਾਂ ਨੂੰ ਹਿਦਾਇਤ ਦੀ ਰੋਸ਼ਨੀ ’ਚੋਂ ਕੱਢ ਕੇ (ਜਹਾਲਤ ਦੇ) ਹਨੇਰਿਆਂ ਵੱਲ ਲੈ ਜਾਂਦੇ ਹਨ (ਅਜਿਹੇ ਲੋਕ ਹੀ ਨਰਕ ਵਿਚ ਜਾਣਗੇ) ਜਿੱਥੇ ਉਹ ਸਦਾ ਲਈ ਰਹਿਣਗੇ।

258਼ ਕੀ ਤੁਸੀਂ ਉਸ ਵਿਅਕਤੀ ਨੂੰ ਵੇਖਿਆ ਹੇ ਜਿਸ ਨੇ ਇਬਰਾਹੀਮ ਨਾਲ ਕੇਵਲ ਇਸ ਲਈ ਝਗੜਾ ਕੀਤਾ ਸੀ ਕਿ ਅੱਲਾਹ ਨੇ ਉਸ (ਨਮਰੂਦ) ਨੂੰ ਬਾਦਸ਼ਾਹਤ ਦੇ ਛੱਡੀ ਸੀ? ਜਦ ਇਬਰਾਹੀਮ ਨੇ ਕਿਹਾ ਕਿ ਮੇਰਾ ਰੱਬ ਤਾਂ ਉਹ ਹੇ ਜਿਹੜਾ ਜੀਵਨ ਵੀ ਦਿੰਦਾ ਹੇ ਅਤੇ ਮੌਤ ਵੀ ਦਿੰਦਾ ਹੇ ਤਾਂ ਉਸ (ਨਮਰੂਦ ਬਾਦਸ਼ਾਹ) ਨੇ ਕਿਹਾ ਕਿ ਮੈਂ ਵੀ ਜੀਵਨ ਅਤੇ ਮੌਤ ਦਿੰਦਾ ਹਾਂ। ਇਬਰਾਹੀਮ ਨੇ ਕਿਹਾ ਕਿ ਅੱਲਾਹ ਤਾਂ ਸੂਰਜ ਨੂੰ ਪੂਰਬ ’ਚੋਂ ਕੱਢਦਾ ਹੇ ਤੂੰ ਇਸ ਨੂੰ ਪੱਛਮ ’ਚੋਂ ਕੱਢ ਕੇ ਵਿਖਾ। ਇਹ ਸੁਣ ਕੇ ਉਹ ਹੱਕਾ ਬੱਕਾ (ਲਾ ਜਵਾਬ) ਹੋ ਕੇ ਰਹਿ ਗਿਆ। ਉਹ (ਅੱਲਾਹ ਦੀਆਂ ਸ਼ਕਤੀਆਂ ਦਾ) ਇਨਕਾਰੀ ਸੀ। ਅੱਲਾਹ ਉਹਨਾਂ ਲੋਕਾਂ ਨੂੰ ਹਿਦਾਇਤ ਨਹੀਂ ਦਿੰਦਾ ਜਿਹੜੇ ਜ਼ੁਲਮ ਕਰਦੇ ਹਨ।

259਼ ਜਾਂ ਇਸੇ ਤਰ੍ਹਾਂ ਤੁਸੀਂ ਉਸ ਨੂੰ ਵੀ ਨਹੀਂ ਵੇਖਿਆ ਜਿਹੜਾ ਇਕ ਬਸਤੀ ਕੋਲ ਦੀ ਲੰਘਇਆ ਜਿਸ ਦੀਆਂ ਛੱਤਾਂ ਡਿੱਗੀਆਂ ਹੋਈਆਂ ਸਨ? ਉਸ ਨੇ ਆਖਿਆ ਕਿ ਇਸ ਬਸਤੀ (ਦੇ ਵਾਸੀਆਂ) ਦੀ ਮੌਤ ਤੋਂ ਬਾਅਦ ਅੱਲਾਹ ਕਿਵੇਂ ਇਸ ਨੂੰ ਮੁੜ ਜੀਵਤ ਕਰੇਗਾ? ਤਾਂ ਅੱਲਾਹ ਨੇ ਉਸ (ਪੁੱਛਣ ਵਾਲੇ) ਵਿਅਕਤੀ ਨੂੰ ਸੌ ਸਾਲ ਲਈ ਮੌਤ ਦੇ ਦਿੱਤੀ ਫਿਰ ਉਸ ਨੂੰ ਜਿਊਂਦਾ ਕੀਤਾ। ਅੱਲਾਹ ਨੇ (ਉਸ ਤੋਂ) ਪੁੱਛਿਆ ਕਿ ਤੂੰ ਕਿੰਨੀ ਦੇਰ ਇੰਜ (ਮੁਰਦਾ) ਰਿਹਾ? ਉਸ ਨੇ ਕਿਹਾ ਕਿ ਇਕ ਦਿਨ ਲਈ ਜਾਂ ਦਿਨ ਦਾ ਵੀ ਇਕ ਭਾਗ। ਅੱਲਾਹ ਨੇ ਫ਼ਰਮਾਇਆ, ਨਹੀਂ ਤੂੰ ਤਾਂ ਮੌਤ ਦੀ ਹਾਲਤ ਵਿਚ ਸੌ ਸਾਲ ਰਿਹਾ ਹੇ, ਤੂੰ ਆਪਣੇ ਖਾਣ ਪੀਣ (ਦੇ ਸਾਮਾਨ) ਵੱਲ ਵੇਖ ਉਹ ਵੀ ਸੜ੍ਹਿਆ ਨਹੀਂ ਅੇਤ ਆਪਣੇ (ਮਰੇ ਹੋਏ) ਖੋਤੇ ਵੱਲ ਵੇਖ। ਅਸੀਂ ਲੋਕਾਂ ਲਈ ਤੇਨੂੰ (ਇਕ ਨਿਸ਼ਾਨੀ ਬਣਾ ਦੇਣਾ) ਚਾਹੁੰਦੇ ਹਾਂ, ਸੋ ਤੂੰ ਖੋਤੇ ਦੀਆਂ ਹੱਡੀਆਂ ਵੱਲ ਵੇਖ ਕਿ ਅਸੀਂ ਇਹਨਾਂ ਨੂੰ ਕਿੱਦਾਂ ਜੋੜਦੇ ਹਾਂ ਫਿਰ ਇਹਨਾਂ ’ਤੇ ਮਾਸ ਬੋਟੀ ਚੜ੍ਹਾਉਂਦੇ ਹਾਂ। ਜਦੋਂ ਉਸ ਨੇ ਇਹ ਸਭ ਵੇਖ ਲਿਆ ਤਾਂ ਉਸ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਬੇਸ਼ੱਕ ਅੱਲਾਹ ਹਰ ਕੰਮ ਕਰਨ ਦੀ ਕੁਦਰਤ ਰਖਦਾ ਹੇ।

260਼ ਜਦੋਂ ਇਬਰਾਹੀਮ ਨੇ ਕਿਹਾ ਕਿ ਹੇ ਮੇਰੇ ਰੱਬਾ! ਮੈਨੂੰ ਵਿਖਾ ਕਿ ਤੂੰ ਮੁਰਦਿਆਂ ਨੂੰ ਕਿਵੇਂ ਜਿਊਂਦਾ ਕਰੇਂਗਾ? ਅੱਲਾਹ ਨੇ ਪੁੱਛਿਆ ਕੀ ਤੈਨੂੰ ਇਸ (ਮੇਰੀ ਸ਼ਕਤੀ) ’ਤੇ ਵਿਸ਼ਵਾਸ ਨਹੀਂ? ਇਬਰਾਹੀਮ ਨੇ ਆਖਿਆ, ਕਿਉਂ ਨਹੀਂ! ਮੈਂ ਤਾਂ ਕੇਵਲ ਮਨ ਦੀ ਤਸੱਲੀ ਚਾਹੁੰਦਾ ਹਾਂ? ਅੱਲਾਹ ਨੇ ਕਿਹਾ ਕਿ ਤੂੰ ਚਾਰ ਪੰਛੀਆਂ ? ਲੈ ਅਤੇ ਉਹਨਾਂ ਨਾਲ ਸਨੇਹ ਪੈਦਾ ਕਰ ਲੈ, ਫਿਰ ਉਹਨਾਂ ਨੂੰ ਮਾਰ ਕੇ ਉਹਨਾਂ ਦਾ ਇਕ-ਇਕ ਟੋਟਾ ਵੱਖ-ਵੱਖ ਪਹਾੜਾਂ ਉੱਤੇ ਜਾ ਧਰ ਫਿਰ ਉਹਨਾਂ ਨੂੰ ਬੁਲਾਈਂ, ਉਹ (ਪੰਛੀ) ਤੇਰੇ ਕੋਲ ਨੱਸੇ ਆਉਣਗੇ ਅਤੇ ਯਾਦ ਰੱਖ ਕਿ ਅੱਲਾਹ ਜ਼ੋਰਾਵਰ ਅਤੇ ਦਾਨਾਈ ਵਾਲਾ ਹੇ।

261਼ ਉਹਨਾਂ ਲੋਕਾਂ ਦੀ ਮਿਸਾਲ ਜਿਹੜੇ ਅੱਲਾਹ ਦੀ ਰਾਹ ਵਿਚ ਖ਼ਰਚ ਕਰਦੇ ਹਨ ਉਸ ਦਾਣੇ ਵਾਂਗ ਹੇ ਜਿਸ (ਦਾਣੇ ਦੇ ਬੀਜਣ ’ਤੇ) ਸੱਤ ਬੱਲੀਆਂ ਨਿਕਲਣ ਅਤੇ ਹਰ ਬੱਲੀ ਵਿੱਚੋਂ ਸੌ ਦਾਣੇ ਹੋਣ (ਇਸੇ ਤਰ੍ਹਾਂ) ਅੱਲਾਹ ਜਿਸ ਨੂੰ ਚਾਹੁੰਦਾ ਹੇ ਵਧਾ ਕੇ ਦਿੰਦਾ ਹੇ ਉਹ ਵੱਡੀ ਗੁੰਜਾਇਸ਼ ਵਾਲਾ ਹੇ (ਕੋਣ ਖ਼ਰਚ ਸਕਦਾ ਹੇ) ਉਹ ਚੰਗੀ ਤਰ੍ਹਾਂ ਜਾਣਦਾ ਹੇ।

262਼ ਜਿਹੜੇ ਲੋਕ ਆਪਣਾ ਮਾਲ ਅੱਲਾਹ ਦੀ ਰਾਹ ਵਿਚ ਖ਼ਰਚ ਕਰਦੇ ਹਨ ਅਤੇ ਖ਼ਰਚ ਕਰਕੇ ਕੋਈ ਅਹਿਸਾਨ ਦਾ ਪ੍ਰਗਟਾਵਾ ਵੀ ਨਹੀਂ ਕਰਦੇ ਅਤੇ ਨਾ ਹੀ ਦੁੱਖ ਦਿੰਦੇ ਹਨ, ਉਹਨਾਂ ਦਾ ਬਦਲਾ ਉਹਨਾਂ ਦੇ ਰੱਬ ਕੋਲ ਹੇ, (ਕਿਆਮਤ ਦਿਹਾੜੇ) ਨਾ ਤਾਂ ਉਹਨਾਂ ਨੂੰ ਕੋਈ (ਨਰਕ ਦਾ) ਡਰ ਹੋਵੇਗਾ ਅਤੇ ਨਾ ਹੀ ਉਹ ਉਦਾਸ ਹੋਣਗੇ।

263਼ ਭਲੀ ਗੱਲ ਕਰਨਾ ਅਤੇ ਮੁਆਫ਼ ਕਰ ਦੇਣਾ ਉਸ (ਪੁੰਨ-ਦਾਨ) ਤੋਂ ਵਧੀਆ ਹੇ ਜਿਸ ਦੇ ਪਿੱਛੋ (ਅਹਿਸਾਨ ਜਤਾ ਕੇ) ਦੁਖ ਦਿੱਤਾ ਜਾਵੇ, ਜਦ ਕਿ ਅੱਲਾਹ (ਇਹਨਾਂ ਗੱਲਾਂ ਦੀ) ਪਰਵਾਹ ਨਹੀਂ ਕਰਦਾ ਅਤੇ (ਨਾ ਸ਼ੁਕਰਿਆਂ ਨੂੰ) ਬਰਦਾਸ਼ਤ ਕਰਨ ਵਾਲਾ ਹੇ।

264਼ ਹੇ ਈਮਾਨ ਲਿਆਉਣ ਵਾਲਿਓ! ਆਪਣੀ ਖ਼ੈਰਾਤ ਨੂੰ ਅਹਿਸਾਨ ਜਤਾ ਕੇ ਅਤੇ ਦੁੱਖ ਦੇ ਕੇ ਉਸ ਵਿਅਕਤੀ ਵਾਂਗ ਬਰਬਾਦ ਨਾ ਕਰੋ ਜਿਹੜਾ ਆਪਣਾ ਮਾਲ ਵਿਖਾਵੇ ਲਈ ਖ਼ਰਚ ਕਰਦਾ ਹੇ। ਉਹ ਨਾ ਤਾਂ ਅੱਲਾਹ ’ਤੇ ਅਤੇ ਨਾ ਹੀ ਕਿਆਮਤ ਵਾਲੇ ਦਿਨ ’ਤੇ ਈਮਾਨ ਰੱਖਦਾ ਹੇ ਉਸ ਦੀ ਉਦਾਹਰਨ ਉਸ ਚਿਕਨੇ ਪੱਥਰ ਵਾਂਗ ਹੇ ਜਿਸ ਉੱਤੇ ਮਿੱਟੀ ਪਈ ਹੋਵੇ ਫਿਰ ਉਸ ਉੱਤੇ ਜ਼ੋਰ ਦਾ ਮੀਂਹ ਪੈ ਜਵੇ (ਤਾਂ ਸਾਰੀ ਮਿੱਟੀ ਰੁੜ ਜਾਵੇਗੀ) ਅਤੇ ਸਾਫ਼ ਪੱਥਰ ਰਹਿ ਜਾਵੇ। ਉਹ ਲੋਕ ਜੋ ਵਿਖਾਵੇ ਲਈ ਨੇਕੀ ਕਰਦੇ ਹਨ ਉਹਨਾਂ ਦੇ ਹੱਥ ਕੁੱਝ ਵੀ ਨਹੀਂ ਆਉਂਦਾ। ਅੱਲਾਹ ਕਾਫ਼ਰਾਂ ਦੀ ਅਗਵਾਈ ਨਹੀਂ ਕਰਦਾ।

265਼ ਉਹਨਾਂ ਲੋਕਾਂ ਦੀ ਉਦਾਹਰਨ ਜਿਹੜੇ ਅੱਲਾਹ ਨੂੰ ਰਾਜ਼ੀ ਕਰਨ ਲਈ ਅਤੇ ਖ਼ੁਸ਼ਦਿਲੀ ਨਾਲ ਆਪਣਾ ਮਾਲ ਖ਼ਰਚ ਕਰਦੇ ਹਨ, ਉਸ ਬਾਗ਼ ਵਾਂਗ ਹੇ ਜਿਹੜਾ ਕਿਸੇ ਉੱਚੀ ਥਾਂ ਹੋਵੇ ਉਸ ’ਤੇ ਜ਼ੋਰਾਂ ਦਾ ਮੀਂਹ ਪੈ ਜਾਵੇ ਤਾਂ ਉਸ ਵਿਚ ਦੁਗਣਾ ਫਲ ਹੋਵੇਗਾ ਜੇ ਮੀਂਹ ਜ਼ੋਰਦਾਰ ਨਾ ਵੀ ਹੋਵੇ ਤਾਂ ਇਕ ਫ਼ੁਆਰ (ਮੀਂਹ ਦਾ ਛਿੱਟਾ) ਹੀ ਬਥੇਰਾ ਹੇ। ਤੁਸੀਂ ਜੋ ਵੀ (ਖ਼ਰਚ) ਕਰਦੇ ਹੋ ਅੱਲਾਹ ਉਸ ਨੂੰ ਭਲੀ-ਭਾਂਤ ਵੇਖਦਾ ਹੇ।

266਼ ਕੀ ਤੁਹਾਡੇ ਵਿੱਚੋਂ ਕੋਈ ਇਹ ਗੱਲ ਪਸੰਦ ਕਰਦਾ ਹੇ ਕਿ ਉਸ ਦਾ ਆਪਣਾ ਇਕ ਖਜੂਰਾਂ ਅਤੇ ਅੰਗੂਰਾਂ ਦਾ ਬਾਗ਼ ਹੋਵੇ ਉਸ ਦੇ ਥੱਲੇ ਨਹਿਰਾਂ ਵਗਦੀਆਂ ਹੋਣ। ਉਸ ਬਾਗ਼ ਵਿਚ ਉਸ ਲਈ ਹਰ ਤਰ੍ਹਾਂ ਦੇ ਫਲ ਹੋਣ ਉਹ ਵਿਅਕਤੀ ਆਪ ਤਾਂ ਬੁੱਢਾ ਹੋ ਜਾਵੇ ਜਦ ਕਿ ਉਸ ਦੀ ਸੰਤਾਨ ਅਜਿਹੇ ਕਮਜ਼ੋਰ (ਛੋਟੀ) ਹੋਵੇ ਅਤੇ ਅਚਾਨਕ ਹੀ ਉਸ ਬਾਗ਼ ’ਤੇ ਇਕ ਵਾਰ-ਵਰੋਲਾ ਆ ਜਾਵੇ ਜਿਸ ਵਿਚ ਅੱਗ ਹੋਵੇ ਅਤੇ ਉਹ ਇਸ (ਬਾਗ਼) ਨੂੰ ਸਾੜ ਕੇ ਰੱਖ ਦੇਵੇ। ਇਸੇ ਤਰ੍ਹਾਂ ਅੱਲਾਹ ਤੁਹਾਡੇ (ਸਮਝਾਉਣ) ਲਈ ਆਇਤਾਂ ਖੋਲ ਖੋਲ ਕੇ ਬਿਆਨ ਕਰਦਾ ਹੇ ਤਾਂ ਜੋ ਤੁਸੀਂ ਸੋਚ ਵਿਚਾਰ ਕਰ ਸਕੋ।

267਼ ਹੇ ਈਮਾਨ ਵਾਲਿਓ! ਤੁਸੀਂ ਆਪਣੀ ਪਾਕ ਕਮਾਈ ਵਿੱਚੋਂ ਹੀ (ਅੱਲਾਹ ਦੀ ਰਾਹ ਵਿਚ) ਖ਼ਰਚ ਕਰੋ ਅਤੇ ਉਸ ਵਿੱਚੋਂ ਵੀ ਜੋ ਅਸੀਂ ਤੁਹਾਡੇ ਲਈ ਧਰਤੀ ’ਚੋਂ ਕੱਢਿਆ ਹੇ। ਅੱਲਾਹ ਦੀ ਰਾਹ ਵਿਚ ਮਾੜੀਆਂ ਤੇ ਬੇਕਾਰ ਚੀਜ਼ਾਂ ਨੂੰ ਖ਼ਰਚ ਕਰਨ ਦਾ ਜਤਨ ਨਾ ਕਰੋ, ਜਦ ਕਿ ਤੁਸੀਂ ਆਪ ਉਸ ਚੀਜ਼ ਨੂੰ ਲੈਣਾ ਪਸੰਦ ਨਹੀਂ ਕਰਦੇ ਛੁੱਟ ਉਸ ਤੋਂ ਕਿ ਤੁਸੀਂ ਇਸ ਸੰਬੰਧ ਵਿਚ ਅਣਦੇਖੀ ਕਰ ਜਾਓ। ਯਾਦ ਰੱਖੋ ਕਿ ਅੱਲਾਹ (ਹਰ ਚੀਜ਼ ਤੋਂ) ਬੇ-ਪਰਵਾਹ ਹੇ ਅਤੇ ਸ਼ਲਾਘਾਯੋਗ ਹੇ।

268਼ ਸ਼ੈਤਾਨ ਤੁਹਾਨੂੰ ਤੰਗਦਸਤੀ (ਗ਼ਰੀਬੀ) ਤੋਂ ਡਰਾਉਂਦਾ ਹੇ ਅਤੇ ਬੇ-ਹਯਾਈ (ਅਸ਼ਲੀਲਤਾ) ਦਾ ਹੁਕਮ ਦਿੰਦਾ ਹੇ ਜਦ ਕਿ ਅੱਲਾਹ ਤੁਹਾਡੇ ਨਾਲ ਆਪਣੀ ਬਖ਼ਸ਼ਿਸ਼ ਅਤੇ ਮਿਹਰਾਂ ਦਾ ਵਾਅਦਾ ਕਰਦਾ ਹੇ। ਅੱਲਾਹ ਫ਼ਰਾਖ਼ੀ ਵਾਲਾ (ਭਾਵ ਖੁੱਲ੍ਹਾ ਡੁੱਲਾ ਦੇਣ ਵਾਲਾ) ਅਤੇ ਚੰਗੀ ਤਰ੍ਹਾਂ ਜਾਣਨ ਵਾਲਾ ਹੇ।

269਼ ਅੱਲਾਹ ਜਿਸ ਨੂੰ ਚਾਹੁੰਦਾ ਹੇ ਹਿਕਮਤ 1 (ਦਾਨਾਈ) ਨਾਲ ਨਿਵਾਜ਼ਦਾ ਹੇ ਅਤੇ ਜਿਸ ਵਿਅਕਤੀ ਨੂੰ ਸਿਆਣਪ (ਦਾਨਾਈ) ਮਿਲ ਗਈ ਉਸ ਨੂੰ ਸਾਰੀਆਂ ਹੀ ਭਲਾਈਆਂ ਮਿਲ ਗਈਆਂ (ਇਹਨਾਂ ਗੱਲਾਂ ਤੋਂ) ਸਿੱਖਿਆ ਤਾਂ ਸੂਝਵਾਨ ਹੀ ਪ੍ਰਾਪਤ ਕਰਦੇ ਹਨ।

270਼ ਤੁਸੀਂ ਕੁੱਝ ਵੀ ਖ਼ਰਚ ਕਰੋ ਜਾਂ ਕੋਈ ਵੀ ਸੁੱਖ ਸੁੱਖੋਂ ਅੱਲਾਹ ਉਹਨਾਂ ਸਭ ਨੂੰ ਜਾਣਦਾ ਹੇ ਅਤੇ ਜ਼ਾਲਮਾਂ ਦਾ ਕੋਈ ਵੀ ਮਦਦਗਾਰ ਨਹੀਂ ਹੁੰਦਾ।

271਼ ਜੇ ਤੁਸੀਂ ਵਿਖਾ ਕੇ ਖ਼ੈਰਾਤ ਦੇਵੋ ਤਾਂ ਵੀ ਠੀਕ ਹੇ ਪਰ ਜੇ ਤੁਸੀਂ ਫ਼ਕੀਰਾਂ ਨੂੰ ਗੁਪਤ ਦਾਨ ਦੇਵੋ ਤਾਂ ਇਹ ਤੁਹਾਡੇ ਲਈ ਵਧੇਰੇ ਚੰਗਾ ਹੇ। ਉਹ (ਅੱਲਾਹ) ਤੁਹਾਡੇ ਗੁਨਾਹਾਂ ਨੂੰ (ਪੁੰਨ-ਦਾਨ ਰਾਹੀਂ) ਦੂਰ ਕਰ ਦੇਵੇਗਾ। ਤੁਸੀਂ ਜੋ ਵੀ ਕੰਮ ਕਰਦੇ ਹੋ ਅੱਲਾਹ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹੇ।

272਼ (ਹੇ ਨਬੀ!) ਲੋਕਾਂ ਨੂੰ ਹਿਦਾਇਤ ਦੇਣਾ ਤੁਹਾਡੇ ਜ਼ਿੰਮੇ ਨਹੀਂ ਅੱਲਾਹ ਜਿਸ ਨੂੰ ਚਾਹੁੰਦਾ ਹੇ ਹਿਦਾਇਤ ਬਖ਼ਸ਼ ਦਿੰਦਾ ਹੇ। ਤੁਸੀਂ ਆਪਣੇ ਮਾਲ ’ਚੋਂ ਜੋ ਵੀ ਖ਼ਰਚ ਕਰਦੇ ਹੋ ਉਹ ਤੁਹਾਡੇ ਆਪਣੇ ਲਾਭ ਲਈ ਹੇ ਅਤੇ ਤੁਸੀਂ ਜੋ ਵੀ ਖ਼ਰਚ ਕਰਦੇ ਹੋ ਅੱਲਾਹ ਨੂੰ ਰਾਜ਼ੀ ਕਰਨ ਲਈ ਹੀ ਖ਼ਰਚ ਕਰਦੇ ਹੋ ਅੇਤ ਤੁਸੀਂ ਜੋ ਵੀ ਖ਼ਰਚ ਕਰੋਗੇ ਤੁਹਾਨੂੰ ਉਸ ਦਾ ਪੂਰਾ-ਪੂਰਾ ਬਦਲਾ ਮਿਲੇਗਾ ਤੁਹਾਡੇ ’ਤੇ ਜ਼ੁਲਮ ਨਹੀਂ ਕੀਤਾ ਜਾਵੇਗਾ।

273਼ (ਖ਼ੈਰਾਤ ਤਾਂ) ਉਹਨਾਂ ਲੋੜਵੰਦਾਂ ਲਈ ਹੇ ਜਿਹੜੇ ਅੱਲਾਹ ਦੇ ਕੰਮਾਂ ਵਿਚ ਇੰਜ ਰੁਝੇ ਰਹਿੰਦੇ ਹਨ ਕਿ (ਆਪਣੀ ਰੋਜ਼ੀ ਕਮਾਉਣ ਲਈ) ਧਰਤੀ ’ਤੇ ਭੱਜ-ਨੱਠ ਨਹੀਂ ਕਰ ਸਕਦੇ। ਅਣਜਾਣ ਲੋਕ ਉਹਨਾਂ ਦਾ ਆਤਮ ਸਨਮਾਨ ਵੇਖ ਕੇ ਉਹਨਾਂ ਨੂੰ ਖ਼ੁਸ਼ਹਾਲ ਸਮਝਦੇ ਹਨ। ਤੁਸੀਂ ਉਹਨਾਂ ਨੂੰ ਉਹਨਾਂ ਦੇ ਚਿਹਰਿਆਂ ਤੋਂ ਪਛਾਣ ਸਕਦੇ ਹੋ ਉਹ ਲੋਕਾਂ ਦੇ ਪਿੱਛੇ ਪੈ ਕੇ ਸਵਾਲ ਨਹੀਂ ਕਰਦੇ।1 ਤੁਸੀਂ ਆਪਣੇ ਮਾਲ ਵਿ=ਚੋਂ ਜੋ ਵੀ ਖ਼ਰਚ ਕਰਦੇ ਹੋ ਅੱਲਾਹ ਉਸ ` ਚੰਗੀ ਤਰ੍ਹਾਂ ਜਾਣਦਾ ਰੁ।

274਼ ਜਿਹੜੇ ਲੋਕ ਆਪਣੇ ਮਾਲ ਨੂੰ ਰਾਤ ਦਿਨ ਗੁਪਤ ਤੇ ਖੁੱਲ੍ਹੇ ਆਮ ਖ਼ਰਚ ਕਰਦੇ ਹਨ ਉਹਨਾਂ ਦਾ ਬਦਲਾ ਉਹਨਾਂ ਦੇ ਰੱਬ ਕੋਲ ਹੇ ਨਾਂ ਤਾਂ (ਕਿਆਮਤ ਵਾਲੇ ਦਿਨ) ਉਹਨਾਂ ਨੂੰ ਕੋਈ ਚਿੰਤਾ ਹੋਵੇਗਾ ਅਤੇ ਨਾ ਹੀ ਉਦਾਸ ਹੋਣਗੇ । 2

275਼ ਜਿਹੜੇ ਲੋਕ ਸੂਦ1 ਖਾਂਦੇ ਹਨ ਉਹ (ਕਿਆਮਤ ਦਿਹਾੜੇ) ਉਸ ਵਿਅਕਤੀ ਵਾਂਗ ਖੜੇ ਹੋਣਗੇ ਜਿਸ ਨੂੰ ਸ਼ੈਤਾਨ ਨੇ ਛੂ ਕੇ ਪਾਗਲ ਬਣਾ ਦਿੱਤਾ ਹੋਵੇ। ਉਹਨਾਂ ਨੂੰ ਇਹ ਸਜ਼ਾ ਇਸ ਲਈ ਮਿਲੇਗੀ ਕਿ ਉਹ ਕਿਹਾ ਕਰਦੇ ਸਨ ਕਿ ਵਪਾਰ ਵੀ ਤਾਂ ਵਿਆਜ ਵਾਂਗ ਹੀ ਹੇ ਜਦ ਕਿ ਵਪਾਰ ਨੂੰ ਅੱਲਾਹ ਨੇ ਹਲਾਲ (ਜਾਇਜ਼) ਆਖਿਆ ਹੇ ਅਤੇ ਵਿਆਜ ਨੂੰ ਹਰਾਮ (ਨਾਜਾਇਜ਼)। ਫਿਰ ਜਿਸ ਵਿਅਕਤੀ ਕੋਲ ਉਸ ਦੇ ਰੱਬ ਵੱਲੋਂ ਨਸੀਹਤ ਆ ਜਾਵੇ ਅਤੇ ਉਹ (ਵਿਆਜ ਖਾਣ ਤੋਂ) ਰੁਕ ਜਾਵੇ ਤਾਂ ਜਿਹੜਾ ਵਿਆਜ ਉਹ ਪਹਿਲਾਂ ਖਾ ਚੁੱਕਿਆ ਹੇ ਸੋ ਖਾ ਚੁੱਕਿਆ, ਉਸ ਦਾ ਮੁਆਮਲਾ ਅੱਲਾਹ ਕੋਲ ਹੇ ਪਰ ਜਿਹੜਾ ਵਿਅਕਤੀ ਫਿਰ ਮੁੜ (ਵਿਆਜੂ ਧੰਦਾ) ਕਰੇਗਾ ਤਾਂ ਅਜਿਹੇ ਲੋਕ ਹੀ ਨਰਕ ਵਿਚ ਜਾਣਗੇ, ਜਿੱਥੇ ਉਹ ਸਦਾ ਲਈ ਰਹਿਣਗੇ।

276਼ ਅੱਲਾਹ ਵਿਆਜ ਨੂੰ ਮਿਟਾਉਂਦਾ ਹੇ ਅਤੇ ਖ਼ੈਰਾਤ (ਦਾਨ) ਨੂੰ ਵਧਾਉਂਦਾ ਹੇ। ਅੱਲਾਹ ਕਿਸੇ ਨਾ-ਸ਼ੁਕਰੇ ਗੁਨਾਹਗਾਰ ਵਿਅਕਤੀ ਨੂੰ ਪਸੰਦ ਨਹੀਂ ਕਰਦਾ।

277਼ ਬੇਸ਼ੱਕ ਜਿਹੜੇ ਲੋਕੀ ਈਮਾਨ ਲਿਆਏ ਅਤੇ ਉਹਨਾਂ ਨੇ ਨੇਕ ਕੰਮ ਵੀ ਕੀਤੇ ਨਮਾਜ਼ ਕਾਇਮ ਕੀਤੀ ਅਤੇ ਜ਼ਕਾਤ ਦਿੰਦੇ ਰਹੇ ਉਹਨਾਂ ਦਾ ਬਦਲਾ ਉਹਨਾਂ ਦੇ ਰੱਬ ਕੋਲ ਹੇ, ਨਾ ਉਹਨਾਂ ਨੂੰ ਕੋਈ ਚਿੰਤਾ ਹੋਵੇਗਾ ਅਤੇ ਨਾ ਹੀ ਉਹ ਦੁਖੀ ਹੋਣਗੇ।

278਼ ਹੇ ਲੋਕੋ! ਜਿਹੜੇ ਈਮਾਨ ਲਿਆਏ ਹੋ ਅੱਲਾਹ ਤੋਂ ਡਰੋ। ਜਿਹੜਾ ਵਿਆਜ ਲੈਣਾ (ਲੋਕਾਂ ਸਿਰ) ਬਾਕੀ ਰਹਿੰਦਾ ਹੇ ਉਸ ਨੂੰ ਛੱਡ ਦਿਓ,1 ਜੇ ਤੁਸੀਂ ਸੱਚੇ ਈਮਾਨ ਵਾਲੇ ਹੋ।

279਼ ਜੇ ਤੁਸੀਂ ਇਹ (ਵਿਆਜ ਖਾਣਾ ਬੰਦ) ਨਾ ਕੀਤਾ ਤਾਂ ਅੱਲਾਹ ਅਤੇ ਉਸ ਦੇ ਰਸੂਲ ਨਾਲ ਜੰਗ ਕਰਨ ਲਈ ਤਿਆਰ ਹੋ ਜਾਓ। ਜੇ ਤੁਸੀਂ ਤੌਬਾ ਕਰ ਲਵੋ ਤਾਂ ਤੁਸੀਂ ਆਪਣਾ ਮੂਲਧਨ ਲੈਣ ਦੇ ਹੱਕਦਾਰ ਹੋ। ਨਾਂ ਤੁਸੀਂ ਕਿਸੇ ’ਤੇ ਜ਼ੁਲਮ ਕਰੋ ਤੇ ਨਾ ਹੀ (ਅੱਲਾਹ ਵੱਲੋਂ) ਤੁਹਾਡੇ ਉੱਤੇ ਜ਼ੁਲਮ ਕੀਤਾ ਜਾਵੇਗਾ।

280਼ ਜੇ (ਤੁਹਾਡੇ ਕਰਜ਼ਦਾਰ ਦਾ) ਹੱਥ ਤੰਗ ਹੋਵੇ ਤਾਂ ਉਸ ਨੂੰ ਹੱਥ ਖੁੱਲ੍ਹਣ ਤਕ ਮੋਹਲਤ ਦਿਓ ਅਤੇ ਤੁਹਾਡੇ ਲਈ ਬਹੁਤ ਹੀ ਵਧੀਆ ਹੇ ਜੇ ਤੁਸੀਂ (ਕਰਜ਼ ਨੂੰ) ਸਦਕਾ 1 (ਭਾਵ ਮੁਆਫ਼) ਕਰ ਦੇਵੋ, ਜੇ ਤੁਹਾਨੂੰ ਇਸ ਦਾ ਗਿਆਨ ਹੇ।

281਼ ਉਸ ਦਿਨ ਤੋਂ ਡਰੋ ਜਦੋਂ ਤੁਸੀਂ ਸਾਰੇ ਅੱਲਾਹ ਵੱਲ ਪਰਤਾਏ ਜਾਉਗੇ ਅਤੇ ਹਰੇਕ ਵਿਅਕਤੀ ਨੇ (ਸੰਸਾਰ ਵਿਚ) ਜੋ ਵੀ (ਅਮਲ ਕੀਤਾ) ਹੋਵੇਗਾ ਉਸ ਨੂੰ ਉਸ ਦਾ ਪੂਰਾ-ਪੂਰਾ ਬਦਲਾ ਦਿੱਤਾ ਜਾਵੇਗਾ, ਕਿਸੇ ਨਾਲ ਕੋਈ ਵਧੀਕੀ ਨਹੀਂ ਹੋਵੇਗੀ।

يَٰٓأَيُّهَا ٱلَّذِينَ ءَامَنُوٓاْ إِذَا تَدَايَنتُم بِدَيۡنٍ إِلَىٰٓ أَجَلٖ مُّسَمّٗى فَٱكۡتُبُوهُۚ وَلۡيَكۡتُب بَّيۡنَكُمۡ كَاتِبُۢ بِٱلۡعَدۡلِۚ وَلَا يَأۡبَ كَاتِبٌ أَن يَكۡتُبَ كَمَا عَلَّمَهُ ٱللَّهُۚ فَلۡيَكۡتُبۡ وَلۡيُمۡلِلِ ٱلَّذِي عَلَيۡهِ ٱلۡحَقُّ وَلۡيَتَّقِ ٱللَّهَ رَبَّهُۥ وَلَا يَبۡخَسۡ مِنۡهُ شَيۡـٔٗاۚ فَإِن كَانَ ٱلَّذِي عَلَيۡهِ ٱلۡحَقُّ سَفِيهًا أَوۡ ضَعِيفًا أَوۡ لَا يَسۡتَطِيعُ أَن يُمِلَّ هُوَ فَلۡيُمۡلِلۡ وَلِيُّهُۥ بِٱلۡعَدۡلِۚ وَٱسۡتَشۡهِدُواْ شَهِيدَيۡنِ مِن رِّجَالِكُمۡۖ فَإِن لَّمۡ يَكُونَا رَجُلَيۡنِ فَرَجُلٞ وَٱمۡرَأَتَانِ مِمَّن تَرۡضَوۡنَ مِنَ ٱلشُّهَدَآءِ أَن تَضِلَّ إِحۡدَىٰهُمَا فَتُذَكِّرَ إِحۡدَىٰهُمَا ٱلۡأُخۡرَىٰۚ وَلَا يَأۡبَ ٱلشُّهَدَآءُ إِذَا مَا دُعُواْۚ وَلَا تَسۡـَٔمُوٓاْ أَن تَكۡتُبُوهُ صَغِيرًا أَوۡ كَبِيرًا إِلَىٰٓ أَجَلِهِۦۚ ذَٰلِكُمۡ أَقۡسَطُ عِندَ ٱللَّهِ وَأَقۡوَمُ لِلشَّهَٰدَةِ وَأَدۡنَىٰٓ أَلَّا تَرۡتَابُوٓاْ إِلَّآ أَن تَكُونَ تِجَٰرَةً حَاضِرَةٗ تُدِيرُونَهَا بَيۡنَكُمۡ فَلَيۡسَ عَلَيۡكُمۡ جُنَاحٌ أَلَّا تَكۡتُبُوهَاۗ وَأَشۡهِدُوٓاْ إِذَا تَبَايَعۡتُمۡۚ وَلَا يُضَآرَّ كَاتِبٞ وَلَا شَهِيدٞۚ وَإِن تَفۡعَلُواْ فَإِنَّهُۥ فُسُوقُۢ بِكُمۡۗ وَٱتَّقُواْ ٱللَّهَۖ وَيُعَلِّمُكُمُ ٱللَّهُۗ وَٱللَّهُ بِكُلِّ شَيۡءٍ عَلِيمٞ [٢٨٢]

282਼ ਹੇ ਲੋਕੋ! ਜਿਹੜੇ ਈਮਾਨ ਲਿਆਏ ਹੋ! ਜਦੋਂ ਤੁਸੀਂ ਆਪੋ ਵਿਚ ਇਕ ਨਿਸ਼ਚਿਤ ਸਮੇਂ ਲਈ ਉਧਾਰ ਦਾ ਲੈਣ-ਦੇਣ ਕਰੋ ਤਾਂ ਉਸ ਨੂੰ ਲਿਖ ਲਿਆ ਕਰੋ ਅਤੇ ਲਿਖਣ ਵਾਲੇ ਨੂੰ ਚਾਹੀਦਾ ਹੇ ਕਿ ਤੁਹਾਡੇ ਵਿਚਕਾਰ (ਲੈਣ-ਦੇਣ ਨੂੰ) ਇਨਸਾਫ਼ ਨਾਲ ਲਿਖੇ ਅਤੇ ਲਿਖਣਯੋਗ ਵਿਅਕਤੀ ਲਿਖਣ ਤੋਂ ਇਨਕਾਰ ਨਾ ਕਰੇ। ਜਿਸ ਨੂੰ ਅੱਲਾਹ ਨੇ ਲਿਖਣਾ ਸਿਖਾਇਆ ਹੇ ਉਸ ਨੂੰ ਲਿਖਣਾ ਚਾਹੀਦਾ ਹੇ। ਜਿਸ ਦੇ ਜ਼ਿੰਮੇ ਕਰਜ਼ ਹੋਵੇ ਉਹੀ ਵਿਅਕਤੀ ਲਿਖਵਾਏਗਾ ਅਤੇ ਕਰਜ਼ਦਾਰ ਨੂੰ (ਲਿਖਵਾਉਂਦੇ ਹੋਏ) ਆਪਣੇ ਰੱਬ ਤੋਂ ਡਰਨਾ ਚਾਹੀਦਾ ਹੇ ਅਤੇ ਇਹ (ਲਿਖਵਾਉਂਦੇ ਹੋਏ) ਕਿਸੇ ਚੀਜ਼ ਨੂੰ ਘੱਟਾ ਨਾ ਦੇਵੇ। ਜੇ ਕਰਜ਼ਦਾਰ ਨਾ ਸਮਝ ਰੁ ਜਾਂ ਕਮਜ਼ੋਰ ਰੁ ਜਾਂ ਲਿਖਵਾ ਨਹੀਂ ਸਕਦਾ ਤਾਂ ਉਸ ਦੇ ਮੁਖ਼ਤਿਆਰ ਨੂੰ ਚਾਹੀਦਾ ਹੇ ਕਿ ਉਹ ਇਨਸਾਫ਼ ਨਾਲ ਲਿਖਵਾ ਦੇਵੇ ਫਿਰ ਤੁਸੀਂ ਆਪਣੇ ਮੁਸਲਮਾਨ ਮਰਦਾਂ ਵਿੱਚੋਂ ਦੋ ਗਵਾਹ ਬਣਾਓ ਜੇ ਦੋ ਮਰਦ ਨਾ ਹੋਣ ਤਾਂ ਇਕ ਮਰਦ ਤੇ ਦੋ ਔਰਤਾਂ, ਜਿਨ੍ਹਾਂ ਨੂੰ ਤੁਸੀਂ (ਗਵਾਹੀ ਲਈ) ਪਸੰਦ ਕਰਦੇ ਹੋ, ਗਵਾਹ ਬਣਾ ਲਵੋ। (ਇਹ ਇਸ ਲਈ) ਕਿ ਜੇਕਰ ਇਕ ਔਰਤ ਭੁੱਲ ਜਾਵੇ ਤਾਂ ਦੂਜੀ ਉਸ ਨੂੰ ਯਾਦ ਕਰਵਾ ਦਵੇ। ਜਦੋਂ ਗਵਾਹਾਂ ਨੂੰ ਬੁਲਾਇਆ ਜਾਵੇ ਤਾਂ ਉਹ ਇਨਕਾਰ ਨਾ ਕਰਣ। ਮੁਆਮਲਾ ਭਾਵੇਂ ਨਿੱਕਾ ਹੋਵੇ ਜਾਂ ਵੱਡਾ ਉਸ ਨੂੰ ਨਿਯਤ ਸਮੇਂ ਨਾਲ ਲਿਖਵਾਉਣ ਵਿਚ ਘੌਲ ਨਾ ਕਰੋ, ਅੱਲਾਹ ਦੀਆਂ ਨਜ਼ਰਾਂ ਵਿਚ ਇਹੋ ਇਨਸਾਫ਼ ਵਾਲੀ ਗੱਲ ਹੇ ਅਤੇ ਗਵਾਹੀ ਲਈ ਵਧੀਆ ਤਰੀਕਾ ਹੇ। ਇਸ ਤਰ੍ਹਾਂ ਸ਼ੰਕਾਵਾਂ ਦੀ ਸੰਭਾਵਨਾ ਵੀ ਘੱਟ ਜਾਂਦੀ ਹੇ। ਹਾਂ! ਜਿਹੜਾ ਕਾਰੋਬਾਰੀ ਲੈਣ-ਦੇਣ ਤੁਸੀਂ ਹੱਥੋਂ-ਹੱਥ ਕਰਦੇ ਹੋ ਉਸ ਦੇ ਨਾ ਲਿਖਣ ਵਿਚ ਕੋਈ ਹਰਜ ਨਹੀਂ। ਜਦੋਂ ਤੁਸੀਂ ਆਪਸ ਵਿਚ ਕੋਈ ਸੌਦਾ ਕਰੋ ਤਾਂ ਗਵਾਹ ਬਣਾ ਲਿਆ ਕਰੋ। ਲਿਖਣ ਵਾਲੇ ਨੂੰ ਅਤੇ ਗਵਾਹ ਨੂੰ ਤੰਗ ਨਾ ਕੀਤਾ ਜਾਵੇ ਜੇ ਤੁਸੀਂ (ਤੰਗ) ਕਰੋਗੇ ਤਾਂ ਇਹ ਤੁਹਾਡੇ ਵੱਲੋਂ (ਰੱਬ ਦੇ ਹੁਕਮਾਂ ਦੀ) ਉਲੰਘਣਾ ਹੋਵੇਗੀ। ਅੱਲਾਹ ਤੋਂ ਡਰਦੇ ਰਹੋ ਅਤੇ ਇਹ ਸਾਰੀਆਂ (ਗੱਲਾਂ) ਤੁਹਾਨੂੰ ਅੱਲਾਹ ਹੀ ਸਿਖਾਉਂਦਾ ਹੇ। ਅੱਲਾਹ ਹਰੇਕ ਗੱਲ ਨੂੰ ਭਲੀ-ਭਾਂਤ ਜਾਣਨ ਵਾਲਾ ਹੇ।

283਼ ਜੇ ਤੁਸੀਂ ਸਫ਼ਰ ਵਿਚ ਹੋਵੋ ਅਤੇ ਤੁਹਾਨੂੰ ਕੋਈ ਲਿਖਣ ਵਾਲਾ ਨਾ ਮਿਲੇ ਤਾਂ ਕਿਸੇ ਚੀਜ਼ ਨੂੰ ਗਿਰਵੀ ਰੱਖ ਦਿਓ।1 ਜੇ ਤੁਹਾਡੇ ਵਿੱਚੋਂ ਕੋਈ ਕਿਸੇ ’ਤੇ ਭਰੋਸਾ ਕਰੇ ਜਿਸ ਵਿਅਕਤੀ ’ਤੇ ਭਰੋਸਾ ਕੀਤਾ ਗਿਆ ਹੇ ਉਸ ਨੂ ਚਾਹੀਦਾ ਹੇ ਕਿ ਅਮਾਨਤ ਵਾਪਸ ਕਰੇ ਅਤੇ ਆਪਣੇ ਰੱਬ ਤੋਂ ਡਰਦਾ ਰਹੇ। ਤੁਹਾਡੇ ਵਿੱਚੋਂ ਕੋਈ ਗਵਾਹੀ ਨੂੰ ਨਾ ਲੁਕੋਵੇ, ਜਿਹੜਾ ਕੋਈ ਗਵਾਹੀ ਨੂੰ ਲਕੋਵੇਗਾ ਉਸ ਦਾ ਮਨ ਪਾਪੀ ਹੇ। ਤੁਸੀਂ ਜੋ ਕੁੱਝ ਵੀ ਕਰਦੇ ਹੋ ਅੱਲਾਹ ਭਲੀ-ਭਾਂਤ ਜਾਣਦਾ ਹੇ।

284਼ ਅਕਾਸ਼ਾਂ ਅਤੇ ਧਰਤੀ ਵਿਚ ਜੋ ਵੀ ਹੇ ਉਹ ਸਭ ਅੱਲਾਹ ਦਾ ਹੀ ਹੇ ਤੁਹਾਡੇ ਦਿਲਾਂ ਵਿਚ ਜੋ ਵੀ ਹੇ ਤੁਸੀਂ ਭਾਵੇਂ ਉਸ ਨੂੰ ਪ੍ਰਗਟ ਕਰੋ ਜਾਂ ਗੁਪਤ ਰੱਖੋ ਅੱਲਾਹ ਤੁਹਾਥੋਂ ਉਹਨਾਂ ਸਭ ਦਾ ਹਿਸਾਬ ਲਵੇਗਾ ਫਿਰ ਇਹ ਉਸ ਦੀ ਮਰਜ਼ੀ ਹੇ ਕਿ ਜਿਸ ਨੂੰ ਚਾਹੇ ਬਖ਼ਸ਼ ਦੇਵੇ ਜਿਸ ਨੂੰ ਚਾਹੇ ਅਜ਼ਾਬ (ਸਜ਼ਾ) ਦੇਵੇ। ਅੱਲਾਹ ਹਰ ਗੱਲ ਦੀ ਸਮਰਥਾ ਰੱਖਦਾ ਹੇ।

285਼ ਰਸੂਲ (ਮਹੁੰਮਦ) ਅਤੇ ਸਾਰੇ ਮੋਮਿਨ ਵੀ ਉਸੇ ਹਿਦਾਇਤ (.ਕੁਰਆਨ) ’ਤੇ ਈਮਾਨ ਲਿਆਏ ਹਨ ਜਿਹੜੀ ਉਹਨਾਂ ’ਤੇ ਉਹਨਾਂ ਦੇ ਰੱਬ ਵੱਲੋਂ ਉਤਾਰੀ ਗਈ ਹੇ। ਇਹ ਸਾਰੇ ਅੱਲਾਹ ਤੇ ਉਸ ਦੇ ਫ਼ਰਿਸ਼ਤਿਆਂ, ਉਸ ਦੀਆਂ ਕਿਤਾਬਾਂ, ਅਤੇ ਉਸ ਦੇ ਰਸੂਲਾਂ ’ਤੇ ਈਮਾਨ ਲਿਆਏ ਹਨ ਅਤੇ ਆਖਦੇ ਹਨ ਕਿ ਅਸੀਂ ਉਸ (ਅੱਲਾਹ) ਦੇ ਰਸੂਲਾਂ ਵਿਚ (ਵਡਿਆਈ ਪੱਖੋਂ) ਕੋਈ ਅੰਤਰ ਨਹੀਂ ਰਖਦੇ ਅਤੇ ਆਖਦੇ ਹਨ ਕਿ ਅਸਾਂ ਹੁਕਮ ਸੁਣਿਆ ਅਤੇ ਇਸ ਦੀ ਪੈਰਵੀ ਕੀਤੀ। ਹੇ ਰੱਬਾ! ਅਸੀਂ ਤੇਰੀ ਹੀ ਬਖ਼ਸ਼ਿਸ਼ ਚਾਹੁੰਦੇ ਹਾਂ ਅਤੇ ਅਸਾਂ ਤੇਰੇ ਵੱਲ ਹੀ ਮੁੜ ਆਉਣਾ ਹੇ।

286਼ ਅੱਲਾਹ ਕਿਸੇ ਨੂੰ ਵੀ ਉਸ ਦੀ ਸਹਿਣ ਸ਼ਕਤੀ ਤੋਂ ਵੱਧ ਤਕਲੀਫ਼ ਨਹੀਂ ਦਿੰਦਾ। ਹਰੇਕ ਵਿਅਕਤੀ ਨੇ ਜੋ ਵੀ ਨੇਕ ਕਮਾਈ ਕੀਤੀ ਹੇ ਉਸ ਦਾ ਫਲ (ਬਦਲਾ) ਉਸੇ ਲਈ ਹੇ ਜੋ ਉਸ ਨੇ ਬੁਰਾਈ ਕੀਤੀ ਹੇ ਉਸ ਦਾ ਬੋਝ ਭਾਰ ਵੀ ਉਸੇ ਦੇ ਸਿਰ ਹੇ। (ਈਮਾਨ ਵਾਲੇ ਦੁਆਵਾਂ ਕਰਦੇ ਹਨ ਕਿ) ਹੇ ਸਾਡੇ ਰੱਬਾਂ! ਜੇ ਸਾਥੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਸਾਡੀ ਪਕੜ ਨਾ ਕਰੀਂ। ਹੇ ਸਾਡੇ ਰੱਬ! ਸਾਡੇ ’ਤੇ ਅਜਿਹਾ ਬੋਝ ਨਾ ਪਾਈਂ ਜਿਹੜੇ ਤੂੰ ਸਾਥੋਂ ਪਹਿਲਾਂ ਦੇ ਲੋਕਾਂ ’ਤੇ ਪਾਏ ਸਨ (ਹੇ ਸਾਡੇ ਰੱਬ) ਸਾਡੇ ’ਚ ਜਿਸ ਬੋਝ ਨੂੰ ਚੁੱਕਣ ਦੀ ਹਿੱਮਤ ਹੀ ਨਹੀਂ ਉਹ ਸਾਥੋਂ ਨਾ ਚੁਕਵਾਈਂ। ਸਾਡੀਆਂ ਭੁੱਲਾਂ ਦੀ ਅਣਦੇਖੀ ਕਰ, ਸਾਨੂੰ ਬਖ਼ਸ਼ ਦੇ ਅਤੇ ਸਾਡੇ ’ਤੇ ਰਹਿਮ ਫ਼ਰਮਾ। ਤੂੰ ਹੀ ਸਾਡੇ ਕੰਮ ਸੰਵਾਰਨ ਵਾਲਾ ਹੇ, ਸੋ ਤੂੰ ਕਾਫ਼ਰਾਂ ਦੇ ਮੁਕਾਬਲੇ ਵਿਚ ਸਾਡੀ ਮਦਦ ਫ਼ਰਮਾ।1 (ਆਮੀਨ!)