The Noble Qur'an Encyclopedia
Towards providing reliable exegeses and translations of the meanings of the Noble Qur'an in the world languagesThe Women [An-Nisa] - Bunjabi translation
Surah The Women [An-Nisa] Ayah 176 Location Madanah Number 4
1਼ ਹੇ ਲੋਕੋ! ਆਪਣੇ ਉਸ ਪਾਲਣਹਾਰ ਤੋਂ ਡਰੋ ਜਿਸ ਨੇ ਤੁਹਾਨੂੰ ਸਭ ਨੂੰ ਇਕ ਜਾਨ (ਹਜ਼ਰਤ ਆਦਮ) ਤੋਂ ਪੈਦਾ ਕੀਤਾ ਤੇ ਉਸੇ (ਜਾਨ) ਤੋਂ ਉਹਦਾ ਜੋੜਾ (ਪਤਨੀ ਹੱਵਾ ਨੂੰ) ਬਣਾਇਆ ਅਤੇ ਉਹਨਾਂ ਦੋਵਾਂ ਤੋਂ ਬਹੁਤ ਸਾਰੇ ਮਰਦ ਤੇ ਔਰਤਾਂ (ਦੁਨੀਆਂ ਵਿਚ) ਖਿਲਾਰ ਦਿੱਤੇ। ਉਸ ਅੱਲਾਹ ਤੋਂ ਡਰੋ ਜਿਸ ਦਾ ਵਾਸਤਾ ਪਾਕੇ ਤੁਸੀਂ ਇਕ ਦੂਜੇ ਕੋਲੋਂ (ਰਿਸ਼ਤੇ) ਮੰਗਦੇ ਹੋ, ਅਤੇ ਰਿਸ਼ਤੇ ਨਾਤੇ ਤੋੜਣ ਤੋਂ ਬਚੋ।1 ਬੇਸ਼ੱਕ ਅੱਲਾਹ ਤੁਹਾਡੀ ਨਿਗਰਾਨੀ ਕਰ ਰਿਹਾ ਹੇ।
2਼ ਯਤੀਮਾਂ ਦੇ ਮਾਲ (ਜਿਹੜੇ ਤੁਹਾਡੇ ਕੋਲ ਹਨ) ਉਹਨਾਂ ਨੂੰ ਵਾਪਸ ਦੇ ਦਿਓ ਅਤੇ (ਉਹਨਾਂ ਦੇ) ਵਧੀਆ ਮਾਲ ਨੂੰ (ਆਪਣੇ) ਭੈੜੇ ਮਾਲ ਨਾਲ ਨਾ ਬਦਲੋ। ਤੁਸੀਂ ਉਹਨਾਂ ਦੇ ਮਾਲ ਆਪਣੇ ਮਾਲ ਨਾਲ ਰਲਾ ਮਲਾ ਕੇ ਨਾ ਖਾਓ। ਬੇਸ਼ੱਕ ਇਹ ਬਹੁਤ ਵੱਡਾ ਪਾਪ ਹੇ।
3਼ ਜੇ ਤੁਹਾਨੂੰ ਡਰ ਹੋਵੇ ਕਿ ਤੁਸੀਂ ਯਤੀਮ ਲੜਕੀਆਂ ਨਾਲ (ਨਿਕਾਹ ਕਰਕੇ) ਇਨਸਾਫ਼ ਨਹੀਂ ਕਰ ਸਕੋਗੇ ਤਾਂ ਜਿਹੜੀਆਂ ਇਸਤਰੀਆਂ ਤੁਹਾਨੂੰ ਪਸੰਦ ਹੋਣ ਤੁਸੀਂ ਉਹਨਾਂ ਵਿੱਚੋਂ ਦੋ-ਦੋ, ਤਿੰਨ-ਤਿੰਨ ਅਤੇ ਚਾਰ-ਚਾਰ (ਇਸਤਰੀਆਂ ਨਾਲ ਨਿਕਾਹ) ਕਰ ਸਕਦੇ ਹੋ, ਪਰ ਜੇ ਤੁਹਾਨੂੰ ਇਸ ਗੱਲ ਦਾ ਡਰ ਹੇ ਕਿ ਤੁਸੀਂ ਉਹਨਾਂ ਨਾਲ ਨਿਆ ਨਹੀਂ ਕਰ ਸਕਦੇ ਤਾਂ ਇੱਕ ਹੀ ਔਰਤ ਨਾਲ ਨਿਕਾਹ ਕਰੋ ਜਾਂ ਉਹਨਾਂ ਗੋਲੀਆਂ ਨੂੰ ਪਤਨੀ ਬਣਾ ਲਓ ਜੋ ਤੁਹਾਡੇ ਕਬਜ਼ੇ ’ਚ ਆਈਆਂ ਹਨ। ਤੁਹਾਡੇ ਲਈ ਇਹੋ ਉਚਿਤ ਹੇ। ਇੰਜ ਕਰਕੇ ਤੁਸੀਂ ਨਾ ਇਨਸਾਫ਼ੀ ਤੋਂ ਬਚ ਜਾਵੋਗੇ।
4਼ ਪਤਨੀਆਂ ਨੂੰ ਉਹਨਾਂ ਦੇ ਮਹਿਰ ਖ਼ੁਸ਼ੀ-ਖ਼ੁਸ਼ੀ ਅਦਾ ਕਰੋ,1 ਹਾਂ ਜੇ ਉਹ ਆਪੇ ਆਪਣੀ ਇੱਛਾ ਨਾਲ ਤੁਹਾਨੂੰ ਮਹਿਰ ਦਾ ਕੁੱਝ ਹਿੱਸਾ ਮੁਆਫ਼ ਕਰ ਦੇਣ ਤਾਂ ਤੁਸੀਂ ਉਸ ਨੂੰ ਸ਼ੌਕ ਨਾਲ ਖਾ ਸਕਦੇ ਹੋ।
5਼ ਜਿਸ ਮਾਲ ਨੂੰ ਅੱਲਾਹ ਨੇ ਤੁਹਾਡੇ ਲਈ ਜੀਵਨ ਗੁਜ਼ਾਰਨ ਦਾ ਇਕ ਸਾਧਨ ਬਣਾਇਆ ਹੇ ਉਸ ਮਾਲ ਨੂੰ ਬੇ-ਸਮਝ ਲੋਕਾਂ ਦੇ ਹਵਾਲੇ ਨਾ ਕਰੋ। ਹਾਂ! ਉਹਨਾਂ (ਬੇ-ਅਕਲਾਂ) ਨੂੰ ਉਸ ਮਾਲ ’ਚੋਂ ਖਾਣ ਪਾਣ ਕਰਾਓ ਤੇ ਕੱਪੜਾ ਲੱਤਾ ਪਵਾਓ ਅਤੇ ਉਹਨਾਂ ਨਾਲ ਨਰਮ ਸੁਭਾਅ ਨਾਲ ਗੱਲਬਾਤ ਕਰੋ।
6਼ ਤੁਸੀਂ ਯਤੀਮਾਂ ਦੀ (ਸੂਝ-ਬੂਝ ਦੀ) ਪਰਖ ਕਰਦੇ ਰਹੋ, ਇੱਥੋਂ ਤਕ ਕਿ ਉਹ ਨਿਕਾਹ ਦੀ ਉਮਰ ਨੂੰ ਪੁੱਜ ਜਾਣ। ਫੇਰ ਜੇ ਤੁਸੀਂ ਉਹਨਾਂ ਵਿਚ ਸਮਝਦਾਰੀ ਤੇ ਯੋਗਤਾ ਪਾਓ ਤਾਂ ਉਹਨਾਂ ਦੇ ਮਾਲ ਉਹਨਾਂ ਦੇ ਹਵਾਲੇ ਕਰ ਦਿਓ। ਤੁਸੀਂ ਉਹਨਾਂ ਦੀ ਦੌਲਤ ਨੂੰ ਲੋੜ ਤੋਂ ਵੱਧ ਅਤੇ ਛੇਤੀ-ਛੇਤੀ ਇਸ ਕਰਕੇ ਨਾ ਖਾਓ ਕਿ ਉਹ ਵੱਡੇ ਹੋ ਕੇ ਤੁਹਾਥੋਂ ਆਪਣਾ ਹੱਕ ਮੰਗਣਗੇ। ਜੇ (ਸਰਪ੍ਰਸਤ) ਅਮੀਰ ਹੋਵੇ ਤਾਂ ਉਸ ਨੂੰ ਚਾਹੀਦਾ ਹੇ ਕਿ ਅਨਾਥਾਂ ਦੇ ਮਾਲ ਖਾਣ ਤੋਂ ਬਚੋ, ਪਰ ਜੇ ਉਹ ਗਰੀਬ ਹੇ ਤਾਂ ਲੋੜ ਅਨੁਸਾਰ ਖਾ ਸਕਦਾ ਹੇ। ਜਦੋਂ ਤੁਸੀਂ ਉਹਨਾਂ (ਅਨਾਥਾਂ) ਦੇ ਮਾਲ ਉਹਨਾਂ ਦੇ ਹਵਾਲੇ ਕਰੋ ਤਾਂ ਇਸ ’ਤੇ ਕਿਸੇ ਹੇ ਗਵਾਹ ਬਣਾ ਲਵੋ। ਅਤੇ ਅੱਲਾਹ ਹਿਸਾਬ ਲੈਣ ਲਈ ਆਪ ਹੀ ਬਥੇਰਾ ਹੇ।
7਼ ਮਾਤਾ ਪਿਤਾ ਤੇ ਸਾਕ-ਸੰਬੰਧੀ ਦੇ ਛੱਡੇ ਹੋਏ ਮਾਲ ਵਿਚ ਮਰਦਾਂ ਦਾ ਵੀ ਹਿੱਸਾ ਹੇ ਤੇ ਔਰਤਾਂ ਦਾ ਵੀ (ਹਿੱਸਾ ਹੇ) ਮਾਲ ਭਾਵੇਂ ਘੱਟ ਹੋਵੇ ਜਾਂ ਵੱਧ ਹੋਵੇ ਇਹ ਦੇ ਹਿੱਸੇ (ਅੱਲਾਹ ਵੱਲੋਂ) ਨਿਯਤ ਕੀਤੇ ਗਏ ਹਨ।
8਼ ਜੇ ਵੰਡ ਵੇਲੇ ਰਿਸ਼ਤੇਦਾਰ, ਯਤੀਮ ਅਤੇ ਮੁਥਾਜ ਆ ਜਾਣ ਤਾਂ ਤੁਸੀਂ ਉਸ (ਵਿਰਾਸਤ ਦੇ) ਮਾਲ ਵਿੱਚੋਂ ਉਹਨਾਂ ਨੂੰ ਵੀ ਕੁੱਝ ਦੇ ਦੇਵੋ ਅਤੇ ਉਹਨਾਂ ਨਾਲ ਨਰਮੀ ਨਾਲ ਬੋਲੋ।
9਼ ਲੋਕਾਂ ਨੂੰ ਇਸ ਗੱਲ ਤੋਂ ਡਰਨਾ ਚਾਹੀਦਾ ਹੇ ਕਿ ਜੇ ਉਹ ਆਪਣੇ ਪਿੱਛੇ (ਛੋਟੇ-ਛੋਟੇ) ਬੇਵਸ ਬੱਚੇ ਛੱਡ ਜਾਣ ਤਾਂ ਉਹਨਾਂ ਨੂੰ ਆਪਣੇ ਬੱਚਿਆਂ ਪ੍ਰਤੀ ਕਿੰਨੀ ਚਿੰਤਾ ਹੋਵੇਗੀ। ਸੋ ਉਹਨਾਂ ਨੂੰ ਰੱਬ ਤੋਂ ਡਰਦੇ ਹੋਏ ਠੀਕ ਤੇ ਸਹੀ ਗੱਲ ਕਹਿਣੀ ਚਾਹੀਦੀ ਹੇ।
10਼ ਜਿਹੜੇ ਲੋਕ ਯਤੀਮਾਂ ਦਾ ਮਾਲ ਜ਼ੁਲਮ ਨਾਲ ਖਾਂਦੇ ਹਨ ਉਹ ਆਪਣੇ ਢਿੱਡ ਅੱਗ ਨਾਲ ਹੀ ਭਰਦੇ ਹਨ ਅਤੇ ਉਹ ਛੇਤੀ ਹੀ (ਕਿਆਮਤ ਵਾਲੇ ਦਿਨ) ਨਰਕ ਦੀ ਅੱਗ ਵਿਚ ਸੁਟੇ ਜਾਣਗੇ।
11਼ ਅੱਲਾਹ ਤੁਹਾਨੂੰ ਤੁਹਾਡੀ ਸੰਤਾਨ ਬਾਰੇ ਹੁਕਮ ਦਿੰਦਾ ਹੇ ਕਿ ਪੁੱਤਰ ਦਾ ਹਿੱਸਾ ਦੋ ਧੀਆਂ ਦੇ ਬਰਾਬਰ ਹੇ। ਜੇਕਰ ਕੇਵਲ ਧੀਆਂ ਦੋ ਜਾਂ ਦੋ ਤੋਂ ਵੱਧ ਹੋਣ ਤਾਂ ਉਹਨਾਂ ਨੂੰ ਵਿਰਸੇ ਦਾ ਦੋ ਤਿਹਾਈ ਹਿੱਸਾ ਮਿਲੇਗਾ ਅਤੇ ਜੇ ਇਕ ਹੀ (ਧੀ) ਹੋਵੇ ਤਾਂ ਉਸ ਲਈ ਅੱਧਾ ਵਿਰਸਾ ਹੇ। ਜੇ ਮ੍ਰਿਤਕ ਦੇ ਸੰਤਾਨ ਹੇ ਤਾਂ ਉਸ ਦੇ ਮਾਤਾ ਪਿਤਾ ਵਿੱਚੋਂ ਹਰ ਇਕ ਨੂੰ ਵਿਰਸੇ ਦਾ ਛੇਵਾਂ ਹਿੱਸਾ ਮਿਲੇਗਾ ਅਤੇ ਜੇ ਸੰਤਾਨ ਨਾ ਹੋਵੇ ਅਤੇ ਮਾ ਬਾਪ ਹੀ ਵਾਰਿਸ ਹੋਣ ਤਾਂ ਉਸ ਦੀ ਮਾਂ ਦਾ ਤੀਜਾ ਹਿੱਸਾ ਹੇ। ਜੇ ਮ੍ਰਿਤਕ ਦੇ ਕਈ ਭਰਾ ਹੋਣ ਤਾਂ ਫੇਰ ਉਸ ਦੀ ਮਾਂ ਦਾ ਛੇਵਾਂ ਹਿੱਸਾ ਵਰਾਸਤ ਵਿਚ ਹੋਵੇਗਾ। ਇਹ ਸਾਰੇ ਹਿੱਸਿਆਂ ਦੀ ਵੰਡ ਮ੍ਰਿਤਕ ਦੀ ਵਸੀਅਤ ਪੂਰੀ ਕਰਨ ਅਤੇ ਉਸ ਦੇ ਸਿਰ ਜਿਹੜਾ ਕਰਜ਼ਾ ਹੋਵੇ ਉਸ ਨੂੰ ਉਤਾਰਨ ਮਗਰੋਂ ਹੋਵੇਗੀ। ਤੁਹਾਡੇ ਮਾਂ ਬਾਪ ਹੋਣ ਜਾਂ ਤੁਹਾਡੀ ਸੰਤਾਨ ਹੋਵੇ ਤੁਹਾਨੂੰ ਨਹੀਂ ਪਤਾ ਕਿ ਇਹਨਾਂ ਵਿੱਚੋਂ ਕੋਣ ਤੁਹਾਨੂੰ ਲਾਭ ਪਹੁੰਚਾ ਸਕਦਾ ਹੇ। ਇਹ ਸਾਰੇ ਹਿੱਸੇ ਅੱਲਾਹ ਵੱਲੋਂ ਨਿਯਤ ਕੀਤੇ ਹੋਏ ਹਨ। ਬੇਸ਼ੱਕ ਅੱਲਾਹ ਸਾਰੀਆਂ ਹਕੀਕਤਾਂ ਅਤੇ ਸਾਰੀਆਂ ਹਿਕਮਤਾਂ ਦਾ ਜਾਣਨ ਵਾਲਾ ਹੇ।
12਼ ਜੇ ਤੁਹਾਡੀਆਂ ਪਤਨੀਆਂ ਬੇ-ਔਲਾਦ ਹੋਣ ਤਾਂ ਉਹਨਾਂ ਦੇ ਛੱਡੇ ਹੋਏ ਮਾਲ ਵਿੱਚੋਂ ਤੁਹਾਡਾ (ਪਤੀ ਦਾ) ਅੱਧਾ ਹਿੱਸਾ ਹੋਵੇਗਾ ਜੇ ਉਸ ਦੀ ਸੰਤਾਨ ਹੇ ਤਾਂ ਉਹਨਾਂ ਦੇ ਛੱਡੇ ਹੋਏ ਮਾਲ ਵਿੱਚੋਂ ਤੁਹਾਡਾ ਚੋਥਾ ਹਿੱਸਾ ਹੋਵੇਗਾ। ਇਹ ਵੰਡ ਉਹਨਾਂ ਪਤਨੀਆਂ ਦੀ ਵਸੀਅਤ ਪੂਰੀ ਕਰਨ ਅਤੇ ਕਰਜ਼ਾਂ ਅਦਾ ਕਰਨ ਤੋਂ ਬਾਅਦ ਹੀ ਹੋਵੇਗੀ। ਜੇ ਤੁਹਾਡੀ (ਮਰਦਾਂ ਦੀ) ਸੰਤਾਨ ਨਹੀਂ ਤਾਂ ਤੁਹਾਡੇ ਵੱਲੋਂ ਛੱਡੇ ਹੋਏ ਮਾਲ ’ਚੋਂ ਤੁਹਾਡੀ ਪਤਨੀਆਂ ਦਾ ਚੌਥਾ ਹਿੱਸਾ ਹੇ ਜੇ ਤੁਹਾਡੀ ਔਲਾਦ ਹੇ ਤਾਂ ਤੁਹਾਡੇ ਛੱਡੇ ਹੋਏ ਮਾਲ ’ਚੋਂ ਉਹਨਾਂ (ਤੁਹਾਡੀਆਂ ਪਤਨੀਆਂ) ਦਾ ਅੱਠਵਾਂ ਹਿੱਸਾ ਹੇ ਇਹ ਵੰਡ ਵੀ ਤੁਹਾਡੇ ਵੱਲੋਂ ਕੀਤੀ ਹੋਈ ਵਸੀਅਤ ਦੀ ਪੂਰਤੀ ਅਤੇ ਤੁਹਾਡਾ ਕਰਜ਼ ਅਦਾ ਕਰਨ ਉਪਰੰਤ ਹੋਵੇਗੀ। ਜੇਕਰ ਉਹ ਵਿਅਕਤੀ ਜਿਸ ਦਾ ਵਿਰਸਾ ਵੰਡਿਆ ਜਾ ਰਿਹਾ ਹੇ ਨਾ ਕੋਈ ਉਸਦਾ ਪੁੱਤਰ ਹੇ ਅਤੇ ਨਾ ਹੀ ਉਸ ਦਾ ਪਿਓ (ਜਿਓਦਾਂ) ਹੇ ਜਾਂ ਇੰਜ ਹੀ ਕੋਈ ਔਰਤ ਹੋਵੇ ਜੇ ਉਸ ਦਾ ਇਕ ਭਰਾ ਜਾਂ ਇਕ ਭੈਣ ਹੋਵੇ ਤਾਂ ਇਹਨਾਂ ਦੋਵਾਂ ਵਿੱਚੋਂ ਹਰੇਕ ਦਾ ਛੇਵਾਂ ਹਿੱਸਾ ਹੋਵੇਗਾ, ਜੇ ਉਹ ਵੱਧ ਗਿਣਤੀ ਵਿਚ ਹਨ ਤਾਂ ਉਹ ਸਾਰੇ ਇਕ ਤਿਹਾਈ ਦੇ ਭਾਗੀਦਾਰ ਹੋਣਗੇ, ਇਹ (ਵੰਡ) ਉਸ (ਮਰਨ ਵਾਲੇ ਦੀ) ਵਸੀਅਤ ’ਤੇ ਅਮਲ ਹੋਣ ਤੋਂ ਬਾਅਦ ਜਾਂ ਉਸ ਦੇ ਜ਼ਿੰਮੇ ਕਰਜ਼ੇ ਦੀ ਅਦਾਏਗੀ ਤੋਂ ਬਾਅਦ ਹੋਵੇਗੀ, ਪਰ ਇਸ ਤੋਂ ਕਿਸੇ ਨੂੰ ਕੋਈ ਹਾਨੀ ਨਹੀ ਹੋਣੀ ਚਾਹੀਦੀ। ਇਹ ਹੁਕਮ ਅੱਲਾਹ ਵੱਲੋਂ ਹੇ ਅਤੇ ਅੱਲਾਹ ਹੀ ਜਾਣਨ ਵਾਲਾ ਸਹਿਣਸ਼ੀਲ ਹੇ।
13਼ ਇਹ (ਵਰਾਸਤ ਦੀਆਂ ਵੰਡਾਂ) ਅੱਲਾਹ ਦੀਆਂ ਨਿਯਤ ਕੀਤੀਆਂ ਹੋਈਆਂ ਹਨ ਅਤੇ ਜਿਹੜਾ ਵਿਅਕਤੀ ਅੱਲਾਹ ਅਤੇ ਉਸ ਦੇ ਰਸੂਲ (ਮੁਹੰਮਦ ਸ:) ਦੀ ਤਾਬੇਦਾਰੀ ਕਰੇਗਾ ਉਸ ਨੂੰ ਅੱਲਾਹ ਸਵਰਗਾਂ ਵਿਚ ਦਾਖ਼ਲ ਕਰੇਗਾ ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹਨ, ਜਿਨ੍ਹਾਂ ਵਿਚ ਉਹ (ਆਗਿਆਕਾਰੀ ਲੋਕ) ਸਦਾ ਰਹਿਣਗੇ ਅਤੇ ਇਹੋ ਵੱਡੀ ਕਾਮਯਾਬੀ ਹੇ।
14਼ ਜੋ ਵਿਅਕਤੀ ਅੱਲਾਹ ਅਤੇ ਉਸ ਦੇ ਰਸੂਲ ਦੀ ਨਾ-ਫ਼ਰਮਾਨੀ ਕਰੇਗਾ ਅਤੇ ਉਸ (ਅੱਲਾਹ) ਦੀਆਂ ਹੱਦਾਂ ਦੀ ਉਲੰਘਣਾ ਕਰੇਗਾ, ਉਸ (ਨਾ-ਫ਼ਰਮਾਨ) ਨੂੰ (ਅੱਲਾਹ) ਨਰਕ ਵਿਚ ਸੁੱਟ ਦੇਵੇਗਾ ਜਿੱਥੇ ਉਹ ਹਮੇਸ਼ਾਂ ਲਈ ਰਹਿਣਗੇ ਅਜਿਹੇ ਲੋਕਾਂ ਲਈ ਹੀ ਜ਼ਲੀਲ ਕਰਨ ਵਾਲਾ ਅਜ਼ਾਬ ਹੇ।
15਼ ਅਤੇ ਤੁਹਾਡੀਆਂ ਇਸਤਰੀਆਂ (ਪਤਨੀਆਂ) ਵਿੱਚੋਂਂ ਜਿਹੜੀਆਂ ਬਦਕਾਰੀ ਵਾਲੇ ਕੰਮ (ਜ਼ਨਾ) ਕਰ ਬੈਠਣ ਉਹਨਾਂ ਉੱਤੇ ਆਪਣੇ ਵਿੱਚੋਂ ਹੀ ਚਾਰ ਪੁਰਸ਼ਾਂ ਦੀ ਗਵਾਹੀ ਲਓ, ਜੇ ਇਹ ਚਾਰੋ ਗਵਾਹੀ ਦੇਣ ਤਾਂ ਉਹਨਾਂ ਔਰਤਾਂ ਨੂੰ ਘਰਾਂ ਵਿਚ ਬੰਦ (ਕੈਦ) ਕਰ ਦਿਓ, ਇੱਥੋਂ ਤਕ ਕਿ ਉਨ੍ਹਾਂ ਦੀ ਮੋਤ ਆ ਜਾਵੇ ਜਾਂ ਅੱਲਾਹ ਉਹਨਾਂ ਲਈ ਕੋਈ ਹੋਰ ਰਾਹ ਕੱਢ ਦੇਵੇ।
16਼ ਤੁਹਾਡੇ ’ਚੋਂ ਜਿਹੜੇ ਵੀ ਦੋ ਪੁਰਸ਼ ਬਦਕਾਰੀ (ਸਮਲਿੰਗਤਾ) ਕਰਨ ਉਹਨਾਂ ਨੂੰ ਸਜ਼ਾ ਦਿਓ ਜੇ ਉਹ ਤੌਬਾ ਕਰਕੇ ਆਪਣਾ ਸੁਧਾਰ ਕਰ ਲੈਣ ਤਾਂ ਉਹਨਾਂ ਨੂੰ ਮੁਆਫ਼ ਕਰ ਦਿਓ। ਬੇਸ਼ੱਕ ਅੱਲਾਹ ਹੀ ਤੌਬਾ ਨੂੰ ਕਬੂਲ ਕਰਨ ਵਾਲਾ ਹੇ ਤੇ ਰਹਿਮ ਫ਼ਰਮਾਉਣ ਵਾਲਾ ਹੇ।
17਼ ਅੱਲਾਹ ਕੇਵਲ ਉਹਨਾਂ ਲੋਕਾਂ ਦੀ ਹੀ ਤੌਬਾ ਕਬੂਲ ਕਰਦਾ ਹੇ ਜਿਹੜੇ ਨਾਦਾਨੀ (ਅਣਜਾਣਪੁਨੇ) ਵਿਚ ਕੋਈ ਗੁਨਾਹ ਕਰ ਬੈਠਦੇ ਹਨ ਪਰ ਛੇਤੀ ਹੀ (ਉਸ ਗੁਨਾਹ ਤੋਂ) ਤੌਬਾ ਕਰ ਲੈਣ ਤਾਂ ਅੱਲਾਹ ਉਹਨਾਂ ਦੀ ਤੌਬਾ ਕਬੂਲ ਕਰਦਾ ਹੇ। ਅੱਲਾਹ (ਸਭ ਦਿਲਾਂ ਦੀ) ਜਾਣਕਾਰੀ ਰੱਖਣ ਵਾਲਾ ਹੇ ਅਤੇ ਹਿਕਮਤ ਵਾਲਾ ਹੇ।
18਼ ਉਹਨਾਂ ਲੋਕਾਂ ਦੀ ਤੌਬਾ ਕਬੂਲ ਨਹੀਂ ਹੁੰਦੀ ਜਿਹੜੇ ਭੈੜੇ ਕੰਮ ਕਰਦੇ ਰਹਿੰਦੇ ਹਨ ਇੱਥੋਂ ਤੀਕ ਕਿ ਜਦੋਂ ਉਹਨਾਂ ਵਿੱਚੋਂ ਕਿਸੇ ਦੀ ਮੌਤ ਦਾ ਵੇਲਾ ਆ ਪੁੱਜਦਾ ਹੇ ਉਸ ਸਮੇਂ ਆਖਦਾ ਹੇ ਕਿ “ਹੁਣ ਮੈਂ ਤੌਬਾ ਕਰਦਾ ਹਾਂ” ਇਸੇ ਤਰ੍ਹਾਂ ਉਹਨਾਂ ਦੀ ਤੌਬਾ ਵੀ ਕਬੂਲ ਨਹੀਂ ਹੁੰਦੀ ਜਿਹੜੇ ਕਾਫ਼ਿਰ ਹੁੰਦੇ ਹੋਏ ਹੀ ਮਰ ਜਾਣ। ਇਹੋ ਉਹ ਲੋਕ ਹਨ ਜਿਨ੍ਹਾਂ ਲਈ ਅਸਾਂ ਦੁਖਦਾਈ ਅਜ਼ਾਬ ਤਿਆਰ ਕਰ ਛੱਡਿਆ ਹੇ।
19਼ ਹੇ ਈਮਾਨ ਵਾਲਿਓ! ਤੁਹਾਡੇ ਲਈ ਇਹ ਜਾਇਜ਼ ਨਹੀਂ ਕਿ ਤੁਸੀਂ ਜ਼ੋਰ ਜ਼ਬਰਦਸਤੀ (ਵਿਧਵਾ) ਇਸਤਰੀਆਂ ਦੇ ਵਾਰਸ ਬਣ ਬੈਠੋ (ਹੁਣ ਉਹ ਅਜ਼ਾਦ ਹੇ ਜਿੱਥੇ ਚਾਹੇ ਨਿਕਾਹ ਕਰਵਾ ਸਕਦੀ ਹੇ) ਅਤੇ ਨਾ ਹੀ ਉਹਨਾਂ ਨੂੰ ਇਸ ਲਈ (ਤਲਾਕ ਦੇਣ ਮਗਰੋਂ) ਰੋਕ ਕੇ ਰੱਖੋ ਕਿ ਜੋ ਤੁਸੀਂ ਉਹਨਾਂ ਨੂੰ ਮਹਿਰ ਦਿੱਤਾ ਹੋਇਆ ਹੇ ਉਸ ਵਿੱਚੋਂ ਕੁੱਝ ਵਾਪਸ ਲੈ ਲਵੋ 1 ਹਾਂ ਜੇ ਉਹ ਕੋਈ ਸਪਸ਼ਟ ਬਦਕਾਰੀ ਤੇ ਬੇ-ਹਿਆਈ ਦੇ ਕੰਮ ਕਰ ਬੈਠਣ ਤਾਂ ਉਹਨਾਂ ਨੂੰ ਰੋਕਣਾ ਜਾਇਜ਼ ਹੇ। ਤੁਸੀਂ ਉਹਨਾਂ (ਆਪਣੀਆਂ ਪਤਨੀਆਂ) ਨਾਲ ਸੁਚੱਜੇ ਢੰਗ ਨਾਲ ਜੀਵਨ ਗੁਜ਼ਾਰੋ ਜੇ ਤੁਸੀਂ ਉਹਨਾਂ ਨੂੰ ਨਾ ਪਸੰਦ ਕਰੋ ਤਾਂ ਹੋ ਸਕਦਾ ਹੇ ਕਿ ਤੁਹਾਨੂੰ ਇਕ ਚੀਜ਼ ਪਸੰਦ ਨਾ ਹੋਵੇ ਪਰ ਅੱਲਾਹ ਨੇ ਉਸੇ ਵਿਚ ਕੋਈ ਭਲਾਈ ਰੱਖ ਛੱਡੀ ਹੋਵੇ।
20਼ ਜੇ ਤੁਸੀਂ ਇਕ ਪਤਨੀ ਦੀ ਥਾਂ ਦੂਜੀ ਪਤਨੀ ਲਿਆਉਣਾ ਚਾਹੁੰਦੇ ਹੋ ਤਾਂ ਭਾਵੇਂ ਤੁਸੀਂ ਉਹਨਾਂ (ਛੱਡਣ ਵਾਲੀਆਂ ਪਤਨੀਆਂ) ਵਿੱਚੋਂ ਕਿਸੇ ਨੂੰ ਖ਼ਜ਼ਾਨਾਂ ਵੀ ਦੇ ਰੱਖਿਆ ਹੇ ਤਾਂ ਵੀ ਉਸ ਵਿੱਚੋਂ ਕੁੱਝ ਵੀ ਵਾਪਸ ਨਾ ਲਵੋ। ਕੀ ਤੁਸੀਂ ਉਸ ’ਤੇ ਇਲਜ਼ਾਮ ਲਾ ਕੇ ਅਤੇ ਖੁੱਲ੍ਹਾ ਪਾਪ ਕਰਦੇ ਹੋਏ ਵਾਪਸ ਲਵੋਗੇ ?
21਼ ਤੁਸੀਂ (ਦਿੱਤੇ ਹੋਏ) ਮਹਿਰ ਵਿੱਚੋਂ ਕਿੱਦਾਂ ਵਾਪਸ ਲਵੋਗੇ ਜਦੋਂ ਕਿ ਤੁਸੀਂ ਇਕ ਦੂਜੇ ਨਾਲ ਸਰੀਰਿਕ ਮਿਲਣ ਕਰ ਚੁੱਕੇ ਹੋ ਅਤੇ ਉਹ ਔਰਤਾਂ ਤੁਹਾਥੋਂ ਪੱਕਾ ਪ੍ਰਣ ਲੈ ਚੁੱਕੀਆਂ ਹਨ (ਭਾਵ ਨਿਕਾਹ ਕੀਤਾ ਹੇ)।
22਼ ਉਹਨਾਂ ਇਸਤਰੀਆਂ ਨਾਲ ਨਿਕਾਹ ਨਾ ਕਰੋ ਜਿਨ੍ਹਾਂ (ਔਰਤਾਂ) ਨਾਲ ਤੁਹਾਡੇ ਪਿਓ ਨਿਕਾਹ ਕਰ ਚੱਕੇ ਹਨ ਪਰ ਜੋ ਪਹਿਲਾਂ ਹੋ ਚੁੱਕਾ ਸੋ ਹੋ ਚੁੱਕਾ। ਬੇਸ਼ੱਕ ਇਹ ਇਕ ਅਸ਼ਲੀਲ ਕੰਮ ਹੇ ਅਤੇ ਨਾ ਪਸੰਦੀਦਾ ਤੇ ਭੈੜਾ ਰਵਾਜ ਹੇ।
23਼ ਤੁਹਾਡੇ ’ਤੇ ਹਰਾਮ ਕੀਤੀਆਂ ਗਈਆਂ ਹਨ (ਭਾਵ ਜਿਨ੍ਹਾਂ ਨਾਲ ਤੁਸੀਂ ਨਿਕਾਹ ਨਹੀਂ ਕਰ ਸਕਦੇ) ਤੁਹਾਡੀਆਂ (ਸਕੀਆਂ ਤੇ ਮਤੇਰੀਆਂ) ਮਾਵਾਂ, ਤੁਹਾਡੀਆਂ ਧੀਆਂ (ਪੋਤੀ ਤੇ ਦੋਹਤੀ ਸਮੇਤ), ਭੈਣਾਂ (ਸਕੀ ਮਾਂ ਜਾਂ ਬਾਪ ਵੱਲੋਂ), ਭੂਆ, ਮਾਸੀਆਂ, ਭਤੀਜੀਆਂ, ਭਾਣਜੀਆਂ, ਤੁਹਾਡੀਆਂ ਉਹ ਮਾਵਾਂ ਜਿਨ੍ਹਾਂ ਦਾ ਤੁਸੀਂ ਦੁੱਧ ਪੀਤਾ ਹੇ ਅਤੇ ਤੁਹਾਡੀਆਂ ਦੁੱਧ ਵਿਚ ਸਾਂਝੀਵਾਲ ਭੈਣਾਂ, ਤੁਹਾਡੀਆਂ ਸੱਸਾਂ ਅਤੇ ਤੁਹਾਡੀਆਂ ਪਤਨੀਆਂ ਦੀਆਂ ਧੀਆਂ, ਜਿਹੜੀਆਂ ਤੁਹਾਡੀ ਗੋਦੀ ਵਿਚ ਪਲੀਆਂ ਹਨ, ਉਹਨਾਂ ਔਰਤਾਂ ਦੀਆਂ ਧੀਆਂ ਜਿਨ੍ਹਾਂ ਨਾਲ ਤੁਸੀਂ (ਪਤੀ ਪਤਨੀ ਵਾਲਾ) ਮੇਲ ਮਿਲਾਪ ਕਰ ਚੁੱਕੇ ਹੋ, ਪਰ ਜੇ ਤੁਸੀਂ ਉਹਨਾਂ ਨਾਲ ਪਤੀ ਪਤਨੀ ਵਾਂਗ ਮਿਲਾਪ ਨਹੀਂ ਸੀ ਕੀਤਾ (ਕੇਵਲ ਨਿਕਾਹ ਹੀ ਹੋਇਆ ਹੇ) ਤਾਂ ਫੇਰ ਤੁਹਾਡੇ ’ਤੇ ਕੋਈ ਦੋਸ਼ ਨਹੀਂ ਤੁਹਾਡੇ ਲਈ ਜਾਇਜ਼ ਹੇ (ਤੁਸੀਂ ਨਿਕਾਹ ਕਰ ਸਕਦੇ ਹੋ) ਅਤੇ ਤੁਹਾਡੇ ਵੀਰਜ ਤੋਂ ਪੈਦਾ ਹੋਏ ਪੁੱਤਰਾਂ ਦੀਆਂ ਪਤਨੀਆਂ ਅਤੇ ਦੋ ਸਕੀਆਂ ਭੈਣਾਂ ਨੂੰ ਇਕੋ ਵੇਲੇ ਇਕੱਠਾ ਰੱਖਣਾ (ਵੀ ਹਰਾਮ ਹੇ) ਹਾਂ ਜੋ ਵੀ (ਇਹਨਾਂ ਹੁਕਮਾਂ ਤੋਂ) ਪਹਿਲਾਂ ਹੋ ਚੁੱਕਿਆ ਸੋ ਹੋ ਚੁੱਕਿਆ। ਅੱਲਾਹ ਬਖ਼ਸ਼ਣਹਾਰ ਤੇ ਰਹਿਮ ਫ਼ਰਮਾਉਣ ਵਾਲਾ ਹੇ।
24਼ ਤੁਹਾਡੇ ਲਈ ਵਿਵਾਹਿਤ ਔਰਤਾਂ ਵੀ ਹਰਾਮ ਹਨ ਪ੍ਰੰਤੂ ਜਿਹੜੀਆਂ ਔਰਤਾਂ ਜੰਗ ਵਿਚ ਤੁਹਾਡੇ ਕਬਜ਼ੇ ਵਿਚ ਆ ਜਾਣ ਉਹ ਜਾਇਜ਼ ਹਨ। ਅੱਲਾਹ ਨੇ ਇਹਨਾਂ ਹਿਦਾਇਤਾਂ ਨੂੰ ਤੁਹਾਡੇ ਲਈ ਲਿੱਖ ਛੱਡਿਆ ਹੇ। ਇਹਨਾਂ ਇਸਤਰੀਆਂ ਤੋਂ ਛੁੱਟ ਬਾਕੀ ਸਾਰੀਆਂ ਔਰਤਾਂ ਤੁਹਾਡੇ ਲਈ ਹਲਾਲ (ਜਾਇਜ਼) ਹਨ। ਤੁਸੀਂ ਆਪਣੇ ਮਾਲ (ਮਹਿਰ) ਦੇ ਕੇ ਉਹਨਾਂ ਨਾਲ ਨਿਕਾਹ ਕਰ ਸਕਦੇ ਹੋ। ਤੁਹਾਡਾ ਇਰਾਦਾ ਬਦਕਾਰੀ ਲਈ ਨਹੀਂ ਹੋਣਾ ਚਾਹੀਦਾ। ਇਸ ਲਈ ਜਿਨ੍ਹਾਂ ਨਾਲ ਤੁਸੀਂ ਨਿਕਾਹ ਕਰੋ ਉਹਨਾਂ ਨੂੰ ਉਹਨਾਂ ਦਾ ਨਿਯਤ ਕੀਤਾ ਹੋਇਆ ਮਹਿਰ ਅਦਾ ਕਰੋ। ਮਹਿਰ ਨਿਯਤ ਹੋਣ ਤੋਂ ਮਗਰੋਂ ਜੇਕਰ ਆਪਸੀ ਰਜ਼ਾਮੰਦੀ ਨਾਲ ਇਸ ਵਿਚ (ਘੱਟ ਜਾਂ ਵੱਧ) ਨਿਯਤ ਕਰ ਲਵੋ ਤਾਂ ਤੁਹਾਡੇ ’ਤੇ ਕੋਈ ਦੋਸ਼ ਨਹੀਂ। ਬੇਸ਼ੱਕ ਅੱਲਾਹ ਜਾਣਨ ਵਾਲਾ, ਸਿਆਣਾ ਤੇ ਦਾਨਾ ਹੇ।
25਼ ਜੇ ਤੁਹਾਡੇ ਵਿੱਚੋਂ ਕੋਈ ਵਿਅਕਤੀ ਆਜ਼ਾਦ ਮੁਸਲਮਾਨ ਇਸਤਰੀ ਨਾਲ ਨਿਕਾਹ ਕਰਨ ਦੀ ਸਮਰਥਾ ਨਾ ਰੱਖਦਾ ਹੋਵੇ ਤਾਂ ਉਹ ਮੁਸਲਮਾਨ ਬਾਂਦੀਆਂ ਨਾਲ, ਜਿਨ੍ਹਾਂ ਦੇ ਤੁਸੀਂ ਆਪ ਮਾਲਿਕ ਹੋ, ਨਿਕਾਹ ਕਰ ਸਕਦਾ ਹੇ। ਅੱਲਾਹ ਤੁਹਾਡੇ ਈਮਾਨ ਦੀ ਹਾਲਤ ਨੂੰ ਭਲੀ-ਭਾਂਤ ਜਾਣਦਾ ਹੇ। ਤੁਸੀਂ ਸਾਰੇ ਇਕ (ਆਦਮ ਦੀ ਔਲਾਦ) ਹੋ, ਇਸ ਲਈ ਬਾਂਦੀਆਂ ਦੇ ਮਾਲਿਕਾਂ ਤੋਂ ਇਜਾਜ਼ਤ ਲੈ ਕੇ ਉਹਨਾਂ ਨਾਲ ਨਿਕਾਹ ਕਰ ਲਵੋ ਅਤੇ ਰਵਾਜ ਅਨੁਸਾਰ ਉਹਨਾਂ (ਬਾਂਦੀਆਂ) ਦੇ ਮਹਿਰ ਉਹਨਾਂ ਨੂੰ ਦੇਵੋਂ। ਉਹ (ਬਾਂਦੀਆਂ) ਨੇਕ ਤੇ ਭਲੀਆਂ ਹੋਣ ਬਦਕਾਰੀ ਕਰਨ ਵਾਲੀਆਂ ਨਾ ਹੋਣ ਅਤੇ ਨਾ ਹੀ ਚੋਰੀ ਛੁਪੇ ਯਾਰੀਆਂ ਲਾਉਣ, ਜਦੋਂ ਉਹ ਬਾਂਦੀਆਂ (ਤੁਹਾਡੇ) ਨਿਕਾਹ ਵਿਚ ਆ ਜਾਣ ਜੇ ਫੇਰ ਵੀ ਉਹ ਬਦਕਾਰੀ ਕਰਨ ਤਾਂ ਉਹਨਾਂ ਦੀ ਸਜ਼ਾਂ ਆਜ਼ਾਦ ਇਸਤਰੀਆਂ ਦੀ ਸਜ਼ਾ ਤੋਂ ਅੱਧੀ (ਭਾਵ 50 ਕੋੜੇ) ਹੋਵੇਗੀ।1 ਬਾਂਦੀਆਂ (ਗੋਲੀਆਂ) ਨਾਲ ਨਿਕਾਹ ਕਰਨ ਦੀ ਇਜਾਜ਼ਤ ਤੁਹਾਡੇ ਵਿੱਚੋਂ ਕੇਵਲ ਉਹਨਾਂ ਲੋਕਾਂ ਨੂੰ ਹੀ ਹੇ ਜਿਨ੍ਹਾਂ ਨੂੰ ਗੁਨਾਹ ਭਰੀ ਰਾਹ ਤੁਰ ਪੈਣ ਦਾ ਡਰ ਹੇ। ਜੇ ਤੁਸੀਂ ਸਬਰ ਕਰ ਸਕੋ ਤਾਂ ਇਹ ਤੁਹਾਡੇ ਲਈ ਵਧੇਰੇ ਚੰਗਾ ਹੇ ਅਤੇ ਅੱਲਾਹ ਬੜਾ ਹੀ ਬਖ਼ਸ਼ਣਹਾਰ ਤੇ ਰਹਿਮਤਾਂ ਵਾਲਾ ਹੇ।
26਼ ਅੱਲਾਹ ਇਹ ਚਾਹੁੰਦਾ ਹੇ ਕਿ ਸਾਰੇ ਹੁਕਮਾਂ ਨੂੰ ਵਿਸਥਾਰ ਨਾਲ ਬਿਆਨ ਕਰੇ ਅਤੇ ਤੁਹਾਨੂੰ ਤੁਹਾਥੋਂ ਪਹਿਲਾਂ ਦੇ ਨੇਕ ਲੋਕਾਂ ਦੀ ਰਾਹ ’ਤੇ ਚਲਾਵੇ, ਉਹ ਤੁਹਾਡੇ ਵੱਲ ਧਿਆਨ ਦੇਣਾ ਚਾਹੁੰਦਾ ਹੇ। ਅੱਲਾਹ ਜਾਣਨਹਾਰ ਤੇ ਸਿਆਣਾ ਹੇ।
27਼ ਅੱਲਾਹ ਚਾਹੁੰਦਾ ਹੇ ਕਿ ਤੁਹਾਡੀ ਤੌਬਾ ਨੂੰ ਕਬੂਲ ਕਰੇ, ਪ੍ਰੰਤੂ ਜਿਹੜੇ ਲੋਕੀ ਆਪਣੀਆਂ ਇੱਛਾਵਾਂ ਦੇ ਪਿੱਛੇ ਲੱਗੇ ਹੋਏ ਹਨ ਉਹ ਚਾਹੁੰਦੇ ਹਨ ਕਿ ਤੁਸੀਂ ਹੱਕ ਤੋਂ ਦੂਰ ਹੋ ਜਾਓ।
28਼ ਅੱਲਾਹ ਤੁਹਾਡੇ (ਗੁਨਾਹਾਂ ਦੇ) ਭਾਰ ਨੂੰ (ਮੁਆਫ਼ੀ ਦੇ ਕੇ) ਹਲਕਾ ਕਰਨਾ ਚਾਹੁੰਦਾ ਹੇ। ਮਨੁੱਖ ਨੂੰ ਬਹੁਤ ਹੀ ਕਮਜ਼ੋਰ ਪੈਦਾ ਕੀਤਾ ਗਿਆ ਹੇ।
29਼ ਹੇ ਈਮਾਨ ਵਾਲਿਓ! ਤੁਸੀਂ ਇਕ ਦੂਜੇ ਦਾ ਮਾਲ ਨਾ-ਜਾਇਜ਼ ਢੰਗ ਨਾਲ ਨਾ ਖਾਓ, ਸਗੋਂ ਆਪਸੀ ਰਜ਼ਾਮੰਦੀ ਨਾਲ ਲੈਣ-ਦੇਣ ਕਰੋ ਅਤੇ ਅਨ-ਹੱਕਾ ਆਪਣੇ ਆਪ ਨੂੰ ਕਤਲ (ਆਤਮਾ ਹੱਤਿਆ) ਨਾ ਕਰੋ,1 ਬੇਸ਼ੱਕ ਅੱਲਾਹ ਤੁਹਾਡੇ ’ਤੇ ਬਹੁਤ ਮਿਹਰਬਾਨ ਹੇ।
30਼ ਜਿਹੜਾ ਵਿਅਕਤੀ ਧੱਕੇ ਨਾਲ ਤੇ ਜ਼ੁਲਮ ਰਾਹੀਂ ਅਜਿਹੇ (ਨਾ-ਫ਼ਰਮਾਨੀ ਵਾਲੇ) ਕੰਮ ਕਰੇਗਾ ਅਸੀਂ ਉਸ ਨੂੰ ਛੇਤੀ ਹੀ ਨਰਕ ਦੀ ਅੱਗ ਵਿਚ ਸੁੱਟ ਦੇਵਾਂਗੇ ਅਤੇ ਇੰਜ ਕਰਨਾ ਅੱਲਾਹ ਲਈ ਬਹੁਤ ਹੀ ਸੌਖਾ ਹੇ।
31਼ ਜੇਕਰ ਤੁਸੀਂ ਉਹਨਾਂ ਵੱਡੇ ਗੁਨਾਹਾਂ ਤੋਂ ਬਚਦੇ ਰਹੋਗੇ ਜਿਨ੍ਹਾਂ ਤੋਂ ਤੁਹਾਨੂੰ ਰੋਕਿਆ ਗਿਆ ਹੇ ਤਾਂ ਅਸੀਂ ਤੁਹਾਡੇ ਛੋਟੇ-ਛੋਟੇ ਗੁਨਾਹਾਂ ਨੂੰ ਤੁਹਾਥੋਂ ਦੂਰ ਕਰ ਦੇਵਾਂਗੇ 2 ਅਤੇ ਤੁਹਾਨੂੰ ਇੱਜ਼ਤ ਮਾਨ ਵਾਲੀ ਥਾਂ (ਸਵਰਗ) ਵਿਚ ਦਾਖ਼ਲ ਕਰਾਂਗੇ।
32਼ ਤੁਸੀਂ ਉਹਨਾਂ ਚੀਜ਼ਾਂ ਦੀ ਕਾਮਨਾ ਨਾ ਕਰੋ ਜਿਨ੍ਹਾਂ ਕਾਰਨ ਅੱਲਾਹ ਨੇ ਤੁਹਾਡੇ ਵਿੱਚੋਂ ਕਿਸੇ ਨੂੰ ਕਿਸੇ ਦੇ ਮੁਕਾਬਲੇ ਵਿਚ ਵਧੇਰੇ ਦਿੱਤਾ ਹੋਇਆ ਹੇ। ਜੋ ਪੁਰਸ਼ਾਂ ਨੇ ਕਮਾਇਆ ਹੇ ਉਸ ਕਮਾਈ ਵਿਚ ਉਹਨਾਂ ਦਾ ਹਿੱਸਾ ਹੇ (ਭਾਵ ਉਹੀ ਹੱਕਦਾਰ ਹਨ) ਅਤੇ ਔਰਤਾਂ ਦਾ ਹੱਕ ਉਸ ਕਮਾਈ ਵਿਚ ਹੇ ਜੋ ਉਹਨਾਂ ਨੇ ਕਮਾਇਆ ਹੇ। ਤੁਸੀਂ ਅੱਲਾਹ ਤੋਂ ਹੀ ਉਸ ਦੇ ਫ਼ਜ਼ਲਾਂ ਲਈ ਦੁਆਵਾਂ ਮੰਗਦੇ ਰਹੋ। ਬੇਸ਼ੱਕ ਅੱਲਾਹ ਹਰ (ਵਿਅਕਤੀ ਦੀ ਲੋੜ ਦੀਆਂ) ਚੀਜ਼ਾਂ ਨੂੰ ਜਾਣਨ ਵਾਲਾ ਹੇ।
33਼ ਮਾਤਾ ਪਿਤਾ ਜਾਂ ਨੇੜਲੇ ਰਿਸ਼ਤੇਦਾਰ ਜੋ ਵੀ ਮਾਲ ਛੱਡ ਜਾਣ ਉਸ ਵਿਰਸੇ ਵਿਚ ਅਸੀਂ (ਅੱਲਾਹ ਨੇ ਰਿਸ਼ਤੇ ਅਨੁਸਾਰ) ਹਰੇਕ ਨੂੰ ਵਾਰਸ ਬਣਾਇਆ ਹੇ। ਜਿਨ੍ਹਾਂ ਨਾਲ ਤੁਸੀਂ ਇਕਰਾਰ ਕੀਤਾ ਹੋਇਆ ਹੇ, ਉਹਨਾਂ ਨੂੰ ਉਹਨਾਂ ਦਾ ਹਿੱਸਾ ਦਿਓ। ਬੇਸ਼ੱਕ ਅੱਲਾਹ ਹਰ ਗੱਲ ਦਾ ਗਵਾਹ ਹੇ।
34਼ ਮਰਦਾਂ ਨੂੰ ਔਰਤਾਂ ’ਤੇ ਹੁਕਮ ਚਲਾਉਣ ਦਾ ਇਸ ਲਈ ਅਧੀਕਾਰ ਹੇ ਕਿ ਅੱਲਾਹ ਨੇ ਉਹਨਾਂ ਵਿੱਚੋਂ ਇਕ ਨੂੰ ਦੂਜੇ ਦੇ ਮੁਕਾਬਲੇ ਅੱਗੇ ਰੱਖਿਆ ਹੇ। ਉਹ ਇਸ ਲਈ ਕਿ ਉਹ (ਮਰਦ) ਆਪਣੇ ਮਾਲ ਵਿੱਚੋਂ ਉਹਨਾਂ ’ਤੇ ਖ਼ਰਚ ਕਰਦੇ ਹਨ। ਜੋ ਪਤਨੀਆਂ ਨੇਕ ਤੇ ਆਗਿਆਕਾਰੀ ਹੁੰਦੀਆਂ ਹਨ ਉਹ ਆਪਣੇ ਪਤੀ ਦੇ ਪਿੱਠ ਪਿੱਛੇ ਅੱਲਾਹ ਦੀ ਨਿਗਰਾਨੀ ਹੇਠ ਉਹਨਾਂ ਦੀ (ਹਰ ਪੱਖੋ) ਰਾਖੀ ਕਰਦੀਆਂ ਹਨ। ਅਤੇ ਜਿਨ੍ਹਾਂ ਪਤਨੀਆਂ ਦੀ ਨਾ-ਫ਼ਰਮਾਨੀ ਜਾਂ ਸਰਕਸ਼ੀ ਦਾ ਤੁਹਾਨੂ ਡਰ ਹੋਵੇ ਤੁਸੀਂ ਉਹਨਾਂ ਨੂੰ ਸਮਝਾਓ (ਜੇ ਨਾ ਸਮਝਣ ਤਾਂ) ਉਹਨਾਂ ਦਾ ਪੈਣਾ ਸੋਣਾ ਵੱਖ ਕਰ ਦਿਓ (ਜੇ ਫੇਰ ਵੀ ਨਾ ਸਮਝਣ) ਉਹਨਾਂ ਨੂੰ ਹਲਕੀ ਸਜ਼ਾ ਦੇਵੋ। (ਪ੍ਰੰਤੂ ਮੂੰਹ ’ਤੇ ਨਾ ਮਾਰੋ) ਜੇ ਉਹ ਆਗਿਆਕਾਰੀ ਬਣ ਜਾਣ ਤਾਂ ਉਹਨਾਂ ਨੂੰ ਤੰਗ ਕਰਨ ਦੇ ਬਹਾਨੇ ਨਾ ਲੱਭੋ। ਬੇਸ਼ੱਕ ਅੱਲਾਹ ਵੱਡੀ ਵਡਿਆਈ ਵਾਲਾ ਤੇ ਸਰਵ-ਉੱਚ ਹੇ।
35਼ ਜੇਕਰ ਤੁਹਾਨੂੰ (ਰਿਸ਼ਤੇਦਾਰਾਂ ਨੂੰ) ਪਤੀ ਪਤਨੀ ਦੇ ਆਪਸੀ ਸੰਬੰਧਾ ਵਿਚ ਕਿਸੇ ਅਣਬਣ ਹੋਣ ਦਾ ਡਰ ਹੋਵੇ ਤਾਂ ਇਕ ਮੁਨਸਿਫ਼ (ਪੰਚ) ਪਤੀ ਵੱਲੋਂ ਤੇ ਇਕ ਮੁਨਸਿਫ਼ ਪਤਨੀ ਦੇ ਰਿਸ਼ਤੇਦਾਰਾਂ ਵੱਲੋਂ ਨਿਯਤ ਕਰੋ, ਜੇ ਉਹ ਦੋਵੇਂ ਸੁਲਾਹ ਕਰਵਾਉਣਾ ਚਾਹੁੰਦੇ ਹਨ ਤਾਂ ਅੱਲਾਹ ਦੋਵਾਂ (ਪਤੀ-ਪਤਨੀ) ਦਾ ਮਿਲਾਪ ਕਰਾ ਦੇਵੇਗਾ। ਬੇਸ਼ੱਕ ਅੱਲਾਹ (ਹਰ ਪ੍ਰਕਾਰ ਦਾ) ਗਿਆਨ ਰੱਖਣ ਵਾਲਾ ਤੇ (ਹਾਲਾਤ ਤੋਂ) ਬਾ-ਖ਼ਬਰ ਹੇ।
36਼ ਤੁਸੀਂ ਸਾਰੇ ਅੱਲਾਹ ਦੀ ਇਬਾਦਤ ਕਰੋ ਅਤੇ ਉਸ ਦੇ ਨਾਲ ਕਿਸੇ ਹੋਰ ਨੂੰ ਸ਼ਰੀਕ ਨਾ ਬਣਾਓ, ਮਾਂ ਬਾਪ ਨਾਲ ਨੇਕੀ ਵਾਲਾ ਵਰਤਾਓ ਕਰੋ, ਰਿਸ਼ਤੇਦਾਰਾਂ, ਯਤੀਮਾਂ, ਮੁਥਾਜਾਂ, ਨੇੜੇ ਦੇ ਸਾਥੀ (ਦੋਸਤਾਂ), ਗੁਆਂਡੀ ਅਤੇ ਓਪਰੇ ਗੁਵਾਂਡੀ, ਨੇੜੇ ਦੇ ਸਾਥੀ, ਰਾਹੀਂ-ਮੁਸਾਫ਼ਰ ਅਤੇ ਜਿਹੜੇ ਤੁਹਾਡੇ ਗ਼ੁਲਾਮ ਤੇ ਬਾਂਦੀਆਂ (ਅਤੇ ਘਰੇਲੂ ਨੋਕਰ) ਹਨ ਉਹਨਾਂ ਸਭ ਨਾਲ ਨੇਕੀ ਕਰੋ। ਬੇਸ਼ੱਕ ਅੱਲਾਹ ਸੇਖ਼ੀ ਖੋਰ ਅਤੇ ਘਮੰਡੀ ਨੂੰ ਪਸੰਦ ਨਹੀਂ ਕਰਦਾ।
37਼ ਉਹ ਲੋਕ ਵੀ ਅੱਲਾਹ ਨੂੰ ਨਹੀਂ ਭਾਉਂਦੇ ਜਿਹੜੇ ਲੋਕ ਆਪ ਵੀ ਕੰਜੂਸੀ ਕਰਦੇ ਹਨ ਤੇ ਦੂਜਿਆਂ ਨੂੰ ਵੀ ਕੰਜੂਸੀ ਕਰਨ ਲਈ ਆਖਦੇ ਹਨ, ਜੋ ਕੁੱਝ ਅੱਲਾਹ ਨੇ ਉਹਨਾਂ ਨੂੰ ਆਪਣੇ ਫ਼ਜ਼ਲਾਂ (ਮਾਲ ਦੋਲਤ) ਨਾਲ ਨਵਾਜ਼ਿਆ ਹੋਇਆ ਹੇ ਉਸ ਨੂੰ ਲਕੋ ਲੈਂਦੇ ਹਨ। ਅਸੀਂ ਉਹਨਾਂ ਕਾਫ਼ਿਰਾਂ (ਨਾ-ਸ਼ੁਕਰੇ) ਲਈ ਜ਼ਲੀਲ ਕਰਨ ਵਾਲਾ ਅਜ਼ਾਬ ਤਿਆਰ ਕਰ ਰੱਖਿਆ ਹੇ ।1
38਼ ਉਹ ਲੋਕ ਵੀ ਅੱਲਾਹ ਨੂੰ ਨਾ-ਪਸੰਦ ਹਨ ਜਿਹੜੇ ਲੋਕ ਆਪਣਾ ਮਾਲ ਲੋਕ-ਵਿਖਾਵੇ ਲਈ ਖ਼ਰਚ ਕਰਦੇ ਹਨ ਅਤੇ ਉਹ ਅੱਲਾਹ ਅਤੇ ਕਿਆਮਤ ਵਾਲੇ ਦਿਨ ਉੱਤੇ ਈਮਾਨ ਨਹੀਂ ਰੱਖਦੇ। ਉਹਨਾਂ ਦਾ ਸਾਥੀ ਸ਼ੈਤਾਨ ਹੇ ਅਤੇ ਇਹ ਸਭ ਤੋਂ ਭੈੜਾ ਸਾਥੀ ਹੇ।
39਼ ਭਲਾ ਉਹਨਾਂ ਲੋਕਾਂ ਦਾ ਕੀ ਵਿਗੜ ਜਾਂਦਾ, ਜੇ ਉਹ ਅੱਲਾਹ ਅਤੇ ਕਿਆਮਤ ਦੇ ਦਿਨ ਉੱਤੇ ਈਮਾਨ ਲੈ ਆਉਂਦੇ ? ਅਤੇ ਜੋ ਮਾਲ ਅੱਲਾਹ ਨੇ ਉਹਨਾਂ ਨੂੰ ਦਿੱਤਾ ਹੇ, ਉਸ ਵਿਚੋ ਖ਼ਰਚ ਕਰਦੇ ਅਲਾੱਹ ਉਹਨਾਂ ਲੋਕਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੇ।
40਼ ਬੇਸ਼ੱਕ ਅੱਲਾਹ ਕਿਸੇ ’ਤੇ ਵੀ ਭੋਰਾ ਭਰ ਜ਼ੁਲਮ ਨਹੀਂ ਕਰਦਾ 2 ਅਤੇ ਜੇ ਕਿਸੇ ਨੇ ਕੋਈ ਇਕ ਨੇਕੀ ਕੀਤੀ ਹੋਵੇ ਤਾਂ ਉਸ ਨੂੰ ਦੂਣਾ ਕਰ ਦਿੰਦਾ ਹੇ ਅਤੇ ਆਪਣੇ ਵੱਲੋਂ ਵਿਸ਼ੇਸ਼ ਬਦਲਾ ਪ੍ਰਦਾਨ ਕਰਦਾ ਹੇ।
فَكَيۡفَ إِذَا جِئۡنَا مِن كُلِّ أُمَّةِۭ بِشَهِيدٖ وَجِئۡنَا بِكَ عَلَىٰ هَٰٓؤُلَآءِ شَهِيدٗا [٤١]
41× ਉਸ ਸਮੇਂ ਉਹਨਾਂ (ਕਾਫ਼ਿਰਾਂ) ਦਾ ਹਾਲ ਕੀ ਹੋਵੇਗਾ ? ਜਦੋਂ ਹਰੇਕ ਉੱਮਤ ਵਿੱਚੋਂ ਇਕ ਗਵਾਹ ਲਿਆਵਾਂਗੇ ਅਤੇ ਇਸ ਉੱਮਤ ਉੱਤੇ ਤੁਹਾਨੂੰ (ਮੁਹੰਮਦ ਸ:) ਨੂੰ ਗਵਾਹ ਬਣਾਵਾਂਗੇ।
42਼ ਉਸ ਦਿਨ (ਕਿਆਮਤ ਵੇਲੇ) (ਰੱਬ ਦੇ) ਇਨਕਾਰੀ ਅਤੇ ਰਸੂਲ ਦੇ ਨਾ-ਫ਼ਰਮਾਨ ਇਹ ਇੱਛਾ ਕਰਨਗੇ ਕਿ ਕਾਸ਼! ਉਹਨਾਂ ਨੂੰ ਧਰਤੀ ਦੇ ਬਰਾਬਰ ਹੀ ਪੱਧਰ ਕਰ ਦਿੱਤਾ ਜਾਂਦਾ (ਭਾਵ ਪੁੱਛ-ਗਿੱਛ ਨਾ ਹੁੰਦੀ) ਅਤੇ ਉਹ (ਉਸ ਦਿਨ) ਅੱਲਾਹ ਤੋਂ ਕੋਈ ਵੀ ਗੱਲ ਲੁਕਾ ਨਹੀਂ ਸਕਣਗੇ।
43਼ ਹੇ ਈਮਾਨ ਵਾਲਿਓ! ਜਦੋਂ ਤੁਸੀਂ ਨਸ਼ੇ ਦੀ ਹਾਲਤ ਵਿਚ ਹੋਵੋ ਤਾਂ ਨਮਾਜ਼ ਦੇ ਨੇੜੇ ਵੀ ਨਾ ਜਾਓ ਜਦੋਂ ਤਕ ਕਿ ਤੁਸੀਂ ਆਪਣੀ (ਕਹੀ ਹੋਈ) ਗੱਲ ਨੂ ਨਾ ਸਮਝੋ (ਨਮਾਜ਼ ਨਾ ਪੜ੍ਹੋ) ਅਤੇ ਨਾ ਹੀ ਨਾ ਪਾਕੀ ਦੀ ਹਾਲਤ ਵਿਚ (ਨਮਾਜ਼ ਪੜ੍ਹੋ), ਜਦੋਂ ਤੀਕ ਕਿ ਤੁਸੀਂ ਇਸ਼ਨਾਨ (ਗ਼ੁਸਲ) ਨਾ ਕਰ ਲਓ। ਹਾਂ! ਜੇ ਤੁਸੀਂ ਰਸਤੇ (ਸਫ਼ਰ) ਵਿਚ ਹੋਵੋਂ, ਗ਼ੁਸਲ ਕਰਨਾ ਸੰਭਵ ਨਾ ਹੋਵੇ, ਤਾਂ ਗੱਲ ਵੱਖਰੀ ਹੇ। ਜੇਕਰ ਤੁਸੀਂ ਬੀਮਾਰ ਹੋ ਜਾਂ ਸਫ਼ਰ ਵਿਚ ਹੋ ਜਾਂ ਤੁਹਾਡੇ ਵਿੱਚੋਂ ਕੋਈ ਟੱਟੀ ਪਿਸ਼ਾਬ ਕਰਕੇ ਆਇਆ ਹੋਵੇ ਜਾਂ ਤੁਸੀਂ ਆਪਣੀਆਂ (ਪਤਨੀਆਂ) ਨਾਲ ਸ਼ਰੀਰਕ ਮੇਲ ਮਿਲਾਪ ਕੀਤਾ ਹੋਵੇ ਅਤੇ ਤੁਹਾਨੂੰ (ਗ਼ੁਸਲ ਲਈ) ਪਾਣੀ ਨਾ ਮਿਲੇ ਤਾਂ ਪਾਕ ਮਿੱਟੀ ਨਾਲ ਤਿਯਾਮੁਮ ਕਰ ਲਓ ਅਤੇ ਇਸ (ਮਿੱਟੀ ’ਤੇ ਹੱਥ ਮਾਰ ਕੇ ਮਿੱਟੀ ਲਿਬੜੇ ਹੱਥਾਂ) ਨੂੰ ਆਪਣੇ ਮੂੰਹ ਤੇ ਹੱਥਾਂ ਉੱਤੇ ਫੇਰ ਲਿਆ ਕਰੋ।1 ਬੇਸ਼ੱਕ ਅੱਲਾਹ ਭੁੱਲਾਂ ਹੋਣ ਤੇ ਨਰਮੀ ਕਰਨ ਵਾਲਾ ਤੇ ਬਖ਼ਸ਼ਣਹਾਰ ਹੇ।
44਼ ਕੀ ਤੁਸੀਂ ਉਹਨਾਂ ਲੋਕਾਂ ਨੂੰ ਨਹੀਂ ਵੇਖਿਆ ਜਿਨ੍ਹਾਂ ਨੂੰ ਰੱਬੀ ਕਿਤਾਬ ਦਾ ਥੋੜ੍ਹਾ ਜਿਹਾ ਭਾਗ ਦਿੱਤਾ ਗਿਆ ਸੀ ? ਉਹ ਲੋਕ ਗੁਮਰਾਹੀ ਦੇ ਖ਼ਰੀਦਾਰ ਹਨ ਅਤੇ ਇਹ ਵੀ ਚਾਹੁੰਦੇ ਹਨ ਕਿ ਤੁਸੀਂ ਵੀ ਸਿੱਧੀ ਰਾਹ ਤੋਂ ਭਟਕ ਜਾਓ।
45਼ ਅੱਲਾਹ ਤੁਹਾਡੇ ਦੁਸ਼ਮਨਾਂ ਨੂੰ ਭਲੀ-ਭਾਂਤ ਜਾਣਦਾ ਹੇ, ਅਤੇ ਅੱਲਾਹ ਦਾ ਸਾਥ ਹੋਣਾ ਅਤੇ ਉਸ ਦੀ ਮਦਦ ਹੀ (ਮੋਮਿਨਾਂ ਲਈ) ਬਥੇਰੀ ਹੇ।
46਼ ਯਹੂਦੀਆਂ ਵਿੱਚੋਂ ਕੁੱਝ ਲੋਕ ਉਹ ਵੀ ਹਨ ਜਿਹੜੇ ਸ਼ਬਦਾਂ ਨੂੰ ਉਹਨਾਂ ਦੇ ਅਸਲ ਟਿਕਾਣੇ (ਭਾਵ ਅਰਥਾਂ) ਤੋਂ ਬਦਲ ਦਿੰਦੇ ਹਨ। ਉਹ ਆਪਣੀਆਂ ਜੀਭਾਂ ਨੂੰ ਤੋੜ ਮਰੋੜ ਕੇ ਸੱਚੇ ਧਰਮ (ਇਸਲਾਮ) ਵਿਰੁੱਧ ਕਟਾਖ਼ ਕਰਦੇ ਹੋਏ ਨਬੀ ਸ: ਨੂੰ ਆਖਦੇ ਹਨ ਕਿ “ਅਸੀਂ ਸੁਣ ਲਿਆ ਹੇ ਪਰ ਅਸੀਂ ਮੰਨਦੇ ਨਹੀਂ” ਅਤੇ ਆਖਦੇ ਹਨ “ਸੁਣੋ ਕਿ ਤੁਸੀਂ ਇਸ ਯੋਗ ਨਹੀਂ ਹੋ ਕਿ ਤੁਹਾਥੋਂ ਸੁਣਿਆ ਜਾਵੇ” ਅਤੇ ਆਪ ਜੀ (ਭਾਵ ਨਬੀ ਸ:) ਨੂੰ ਸੰਬੋਧਨ ਕਰਦੇ ਹੋਏ ਆਖਦੇ ਹਨ ‘ਰਾਇਨਾ’1 (ਭਾਵ ਹੇ ਸਾਡੇ ਚਰਵਾਹੇ!) ਜੇ ਉਹ ਇਹ ਆਖਦੇ ਕਿ “ਅਸੀਂ ਸੁਣਿਆ ਤੇ ਅਸੀਂ ਪਾਲਣਾ ਵੀ ਕੀਤੀ” ਅਤੇ ਆਖਦੇ ਕਿ “ਸਾਡੀ ਬੇਨਤੀ ਸੁਣੋ ਤੇ ਸਾਡੇ ਵੱਲ ਧਿਆਨ ਦਿਓ” ਤਾਂ ਇਹ ਕਹਿਣਾ ਉਹਨਾਂ ਲਈ ਵਧੇਰੇ ਉਚਿਤ ਸੀ। ਕਿਉਂ ਜੋ ਅੱਲਾਹ ਨੇ ਉਹਨਾਂ ਦੀ ਅਵਗਿਆਕੀ ਕਾਰਨ ਉਹਨਾਂ ’ਤੇ ਫ਼ਿਟਕਾਰ ਪਾਈ ਹੇ, ਇਸ ਲਈ ਛੁੱਟ ਕੁੱਝ ਇਕ ਲੋਕਾਂ ਤੋਂ ਉਹ ਈਮਾਨ ਨਹੀਂ ਲਿਆਉਂਦੇ।
47਼ ਹੇ ਅਹਿਲੇ ਕਿਤਾਬ! ਜੋ ਵੀ ਅਸੀਂ (.ਕੁਰਆਨ) ਨਾਜ਼ਿਲ ਕੀਤਾ ਹੇ ਉਸ ’ਤੇ ਈਮਾਨ ਲਿਆਓ ਉਹ ਉਸ ਦੀ ਵੀ ਪੁਸ਼ਟੀ ਕਰਦਾ ਹੇ ਜੋ ਤੁਹਾਡੇ ਕੋਲ ਮੋਜੂਦ ਹੇ। ਤੁਸੀਂ ਇਸ (.ਕੁਰਆਨ) ’ਤੇ ਈਮਾਨ ਲੈ ਆਓੁ2 ਇਸ ਤੋਂ ਪਹਿਲਾਂ ਕਿ ਅਸੀਂ (ਅੱਲਾਹ) ਤੁਹਾਡੇ ਚਿਹਰੇ ਵਿਗਾੜ ਦਈਏ ਅਤੇ ਉਹਨਾਂ ` ਪਿ=ਠਾਂ ਵ=ਲ ਫੇਰ ਦਈਏ ਜਾਂ ਇਹਨਾਂ ’ਤੇ ਇੰਜ ਲਾਅਨਤਾਂ ਭੇਜੀਏ ਜਿਵੇਂ ਕਿ ਅਸੀਂ ‘ਸਬਤ ਵਾਲਿਆਂ’ ’ਤੇ ਲਾਅਨਤਾਂ ਭੇਜੀਆਂ ਸਨ। ਯਾਦ ਰ=ਖੋ ਕਿ ਅੱਲਾਹ ਦਾ ਹੁਕਮ ਅਟਲ ਹੁੰਦਾ ਰੁ।
48਼ ਬੇਸ਼ੱਕ ਅੱਲਾਹ ਸ਼ਿਰਕ (ਰੱਬ ਨਾਲ ਸਾਂਝੀ) ਕਰਨ ਵਾਲਿਆਂ ਨੂੰ ਕਦੇ ਨਹੀਂ ਬਖ਼ਸ਼ਦਾ, ਇਸ (ਗੁਨਾਹ) ਤੋਂ ਛੁੱਟ ਜਿਸ ਨੂੰ ਵੀ ਚਾਹੁੰਦਾ ਹੇ ਬਖ਼ਸ਼ ਦਿੰਦਾ ਹੇ। ਜਿਸ ਨੇ ਵੀ ਅੱਲਾਹ ਦੇ ਨਾਲ ਕਿਸੇ ਹੋਰ ਨੂੰ ਸ਼ਰੀਕ ਬਣਾਇਆ ਉਸ ਨੇ ਬਹੁਤ ਹੀ ਵੱਡਾ ਝੂਠ ਘੜ੍ਹਿਆ ਅਤੇ ਬਹੁਤ ਵੱਡਾ ਗੁਨਾਹ ਕੀਤਾ।1
49਼ (ਹੇ ਨਬੀ!) ਕੀ ਤੁਸੀਂ ਉਸ ਨੂੰ ਨਹੀਂ ਵੇਖਿਆ ਜਿਹੜਾ ਆਪਣੀ ਪਵਿੱਤਰਤਾ ਦੀ ਆਪ ਹੀ ਪ੍ਰਸ਼ੰਸਾ ਕਰਦਾ ਹੇ ? ਜਦ ਕਿ ਅੱਲਾਹ ਜਿਸ ਨੂੰ ਚਾਹੁੰਦਾ ਹੇ ਉਸ ਵਿਅਕਤੀ (ਦੇ ਮਨ) ਨੂੰ ਪਵਿੱਤਰ ਕਰਦਾ ਹੇ (ਕਿਆਮਤ ਦਿਹਾੜੇ) ਕਿਸੇ ’ਤੇ ਵੀ ਰਤਾ ਜ਼ੁਲਮ ਨਹੀਂ ਕੀਤਾ ਜਾਵੇਗਾ।
50਼ ਵੇਖੋ ਤਾਂ ਸਹੀ ਇਹ (ਯਹੂਦੀ) ਲੋਕ ਅੱਲਾਹ ਉੱਤੇ ਕਿਵੇਂ ਝੂਠੀਆਂ ਗੱਲਾਂ ਮੜ੍ਹ ਰਹੇ ਹਨ, ਇਹਨਾਂ ਦੀਆਂ ਇਹੋ (ਹਰਕਤਾਂ) ਸਪਸ਼ਟ ਰੂਪ ਵਿਚ ਉਹਨਾਂ ਨੂੰ ਪਾਪੀ ਸਿੱਧ ਕਰਨ ਲਈ ਬਥੇਰੀਆਂ ਹਨ।
51਼ ਕੀ ਤੁਸੀਂ ਉਹਨਾਂ (ਯਹੂਦੀਆਂ) ਨੂੰ ਨਹੀਂ ਵੇਖਿਆ ਜਿਨ੍ਹਾਂ ਨੂੰ ਕਿਤਾਬ ਦੇ ਗਿਆਨ ਦਾ ਕੁੱਝ ਹਿੱਸਾ ਦਿੱਤਾ ਗਿਆ ਸੀ? (ਹੁਣ ਉਹਨਾਂ ਦਾ ਇਹ ਹਾਲ ਹੇ ਕਿ) ਉਹ ਲੋਕ ਬੁਤਾਂ ਅਤੇ ਤਾਗ਼ੂਤ 1 (ਸ਼ੈਤਾਨਾਂ) ਉੱਤੇ ਭਰੋਸਾ ਰੱਖਦੇ ਹਨ ਅਤੇ ਕਾਫ਼ਿਰਾਂ ਬਾਰੇ ਆਖਦੇ ਹਨ ਕਿ ਇਹ ਲੋਕ ਤਾਂ ਈਮਾਨ ਵਾਲਿਆਂ ਤੋਂ ਕੀਤੇ ਵੱਧ ਸਿੱਧੇ ਰਸਤੇ ਉੱਤੇ ਹਨ।
52਼ ਇਹੋ ਉਹ ਲੋਕ ਹਨ ਜਿਨ੍ਹਾਂ ਨੂੰ ਅੱਲਾਹ ਨੇ ਫ਼ਿਟਕਾਰਿਆ ਹੇ ਅਤੇ ਜਿਸ ਕਿਸੇ ਨੂੰ ਅੱਲਾਹ ਹੀ ਫ਼ਿਟਕਾਰ ਦੇਵੇ ਫਿਰ ਤੁਸੀਂ ਉਸ ਦਾ ਕੋਈ ਵੀ ਸਹਾਈ ਨਹੀਂ ਵੇਖੋਗੇ।
53਼ ਕੀ ਰਾਜ ਸੱਤਾ ਵਿਚ ਉਹਨਾਂ (ਦੇ ਝੂਠੇ ਇਸ਼ਟਾਂ) ਦਾ ਕੋਈ ਹਿੱਸਾ ਹੇ ? (ਜੇ ਇੰਜ ਹੁੰਦਾ) ਤਾਂ ਇਹ ਕਿਸੇ ਨੂੰ ਇਕ ਕਾਣੀ ਕੋਡੀ ਵੀ ਨਾ ਦਿੰਦੇ।
54਼ ਕੀ ਇਹ ਲੋਕਾਂ ਤੋਂ ਇਸ ਲਈ ਈਰਖਾ ਰੱਖਦੇ ਹਨ ਕਿ ਅੱਲਾਹ ਨੇ ਆਪਣੇ ਫਜ਼ਲਾਂ ਨਾਲ ਉਨਾਂ ਨੂੰ ਨਿਵਾਜ਼ਿਆ ਹੋਇਆ ਹੇ ? ਸੋ ਅਸੀਂ ਤਾਂ ਇਬਰਾਹੀਮ ਦੀ ਸੰਤਾਨ ਨੂੰ ਕਿਤਾਬ (ਤੌਰੈਤ, ਇੰਜੀਲ) ਦਿੱਤੀ ਤੇ ਸੂਝ-ਬੂਝ ਪ੍ਰਦਾਨ ਕੀਤੀ ਅਤੇ ਬਹੁਤ ਵੱਡਾ ਰਾਜ ਪਾਟ ਵੀ ਬਖ਼ਸ਼ਿਆ ਸੀ।
55਼ ਫੇਰ ਉਹਨਾਂ ਵਿੱਚੋਂ ਕੁੱਝ ਲੋਕਾਂ ਨੇ ਤਾਂ (ਕਿਤਾਬ ਦੇ ਹੁਕਮਾਂ) ਨੂੰ ਮੰਨਿਆ ਅਤੇ ਕੁੱਝ (ਕਹਿਣਾ ਮੰਣਨ ਤੋਂ) ਰੁਕ ਗਏ। ਉਹਨਾਂ ਲਈ ਨਰਕ ਦੀ ਭੜਕਦੀ ਹੋਈ ਅੱਗ ਹੀ ਬਥੇਰੀ ਹੇ ।1
56਼ ਜਿਨ੍ਹਾਂ ਲੋਕਾਂ ਨੇ ਸਾਡੀਆਂ (ਰੱਬ ਦੀਆਂ) ਆਇਤਾਂ (ਆਦੇਸ਼ਾ) ਦਾ ਇਨਕਾਰ ਕੀਤਾ ਉਹਨਾਂ ਨੂੰ ਛੇਤੀ ਹੀ ਅਸੀਂ (ਨਰਕ ਦੀ) ਅੱਗ ਵਿਚ ਸੁਟਾਂਗੇ ਜਦੋਂ (ਅੱਗ ਵਿਚ) ਉਹਨਾਂ ਦੇ ਸਰੀਰ ਦੀਆਂ ਚਮੜੀਆਂ ਸੜ੍ਹ ਜਾਣਗੀਆਂ ਤਾਂ ਅਸੀਂ ਉਹਨਾਂ ਦੀ ਚਮੜੀ ਨੂੰ ਦੂਜੀ ਚਮੜੀ ਨਾਲ ਬਦਲ ਦੇਵਾਂਗੇ ਤਾਂ ਜੋ ਉਹ ਅਜ਼ਾਬ ਦਾ ਸੁਆਦ ਲੈਂਦੇ ਰਹਿਣ। ਬੇਸ਼ੱਕ ਅੱਲਾਹ ਢਾਡੀ ਸਮਰਥਾ ਰੱਖਦਾ ਹੇ ਅਤੇ ਹਿਕਮਤ ਵਾਲਾ ਹੇ।
57਼ ਅਤੇ ਜਿਹੜੇ ਲੋਕ ਈਮਾਨ ਲਿਆਏ ਅਤੇ ਉਹਨਾਂ ਨੇ ਨੇਕ ਤੇ ਭਲੇ ਕੰਮ ਵੀ ਕੀਤੇ ਅਸਾਂ ਉਹਨਾਂ ਨੂੰ ਛੇਤੀ ਹੀ ਉਹਨਾਂ ਸਵਰਗਾਂ ਵਿਚ ਲੈ ਜਾਵਾਂਗੇ, ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹਨ, ਜਿੱਥੇ ਉਹ ਸਦਾ ਲਈ ਰਹਿਣਗੇ। ਉੱਥੇ ਉਹਨਾਂ ਲਈ ਪਵਿੱਤਰ ਪਤਨੀਆਂ ਹੋਣਗੀਆਂ। ਅਸੀਂ ਉਹਨਾਂ (ਪਤਨੀਆਂ)ਨੂੰ ਵੀ ਸੰਘਣੀ ਛਾਂ ਵਿਚ ਲੈ ਜਾਵਾਂਗੇ। 2
58਼ ਅੱਲਾਹ ਤੁਹਾਨੂੰ ਹੁਕਮ ਦਿੰਦਾ ਹੇ ਕਿ ਅਮਾਨਤਾਂ ਨੂੰ ਉਹਨਾਂ ਦੇ ਹੱਕਦਾਰਾਂ ਦੇ ਹਵਾਲੇ ਕਰੋ ਅਤੇ ਜਦੋਂ (ਲੋਕਾਂ ਵਿਚਾਲੇ) ਫ਼ੈਸਲਾ ਕਰੋ ਤਾਂ ਇਨਸਾਫ਼ ਵਾਲਾ ਫ਼ੈਸਲਾ ਕਰੋ। ਉਹ ਗੱਲ ਬਹੁਤ ਹੀ ਵਧੀਆ ਹੇ ਜਿਸ ਦੀ ਨਸੀਹਤ ਅੱਲਾਹ ਤੁਹਾਨੂੰ ਕਰ ਰਿਹਾ ਹੇ। ਬੇਸ਼ੱਕ ਅੱਲਾਹ ਤੁਹਾਡੀਆਂ ਸਾਰੀਆਂ ਗੱਲਾਂ ਸੁਣਦਾ ਹੇ ਅਤੇ ਸਾਰੇ ਕੰਮ ਵੇਖ ਰਿਹਾ ਹੇ।
59਼ ਹੇ ਈਮਾਨ ਵਾਲਿਓ! ਤੁਸੀਂ ਅੱਲਾਹ ਅਤੇ ਉਸ ਦੇ ਰਸੂਲ ਦੇ ਹੁਕਮਾਂ ਦੀ ਪਾਲਣਾ ਕਰੋ ਅਤੇ ਤੁਹਾਡੇ ਵਿੱਚੋਂ ਜਿਹੜੇ (ਅੱਲਾਹ ਅਤੇ ਰਸੂਲ ਹਜ਼ਰਤ ਮੁਹੰਮਦ ਸ: ਦੇ ਆਗਿਆਕਾਰੀ) ਹਾਕਮ ਹਨ ਉਹਨਾਂ ਦੀ ਆਗਿਆ ਦੀ ਪਾਲਣਾ ਕਰੋ। ਫੇਰ ਜੇਕਰ ਤੁਹਾਡਾ ਕਿਸੇ ਗੱਲ ’ਤੇ ਆਪਸ ਵਿਚ ਕੋਈ ਮਤਭੇਦ ਹੋ ਜਾਵੇ ਤਾਂ ਉਸ ਨੂੰ (ਫ਼ੈਸਲੇ ਲਈ) ਅੱਲਾਹ ਤੇ ਉਸ ਦੇ ਰਸੂਲ ਵੱਲ ਲੈ ਜਾਓ, ਜੇਕਰ ਤੁਸੀਂ ਸੱਚ-ਮੁੱਚ ਅੱਲਾਹ ਅਤੇ ਕਿਆਮਤ ਦੇ ਦਿਨ ਉੱਤੇ ਈਮਾਨ ਰਖਦੇ ਹੋ, ਮਤਭੇਦ ਦੂਰ ਕਰਨ ਦਾ ਇਹੋ ਵਧੀਆ ਤਰੀਕਾ ਹੇ ਅਤੇ ਸਿੱਟੇ ਪੱਖੋਂ ਵੀ ਬਹੁਤ ਹੀ ਵਧੀਆ ਹੇ।
60਼ (ਹੇ ਨਬੀ!) ਕੀ ਤੁਸੀਂ ਉਹਨਾਂ ਲੋਕਾਂ ਨੂੰ ਨਹੀਂ ਵੇਖਿਆ ਜਿਨ੍ਹਾਂ ਦਾ ਦਾਅਵਾ ਤਾਂ ਇਹੋ ਹੇ ਕਿ ਜੋ ਵੀ ਤੁਹਾਡੇ ’ਤੇ ਉਤਾਰਿਆ ਗਿਆ (.ਕੁਰਆਨ) ਹੇ ਅਤੇ ਜੋ ਤੁਹਾਥੋਂ ਪਹਿਲਾਂ (ਅਕਾਸ਼ੀ ਕਿਤਾਬਾਂ) ਉਤਾਰੀਆਂ ਗਈਆਂ ਹਨ ਸਾਡਾ ਉਹਨਾਂ ਸਭ ’ਤੇ ਈਮਾਨ ਹੇ, ਪ੍ਰੰਤੂ ਚਾਹੁੰਦੇ ਇਹ ਹਨ ਕਿ ਆਪਣੇ ਫ਼ੈਸਲੇ ਸ਼ੈਤਾਨ ਦੇ ਚੇਲਿਆਂ ਤੋਂ ਕਰਵਾਉਣ ਜਦੋਂ ਕਿ ਉਹਨਾਂ ਨੂੰ ਹੁਕਮ ਦਿੱਤਾ ਗਿਆ ਸੀ ਕਿ ਅਜਿਹੇ ਸ਼ੈਤਾਨਾਂ (ਰੱਬ ਦੇ ਬਾਗ਼ੀਆਂ) ਨੂੰ ਮੰਣਨ ਤੋਂ ਇਨਕਾਰ ਕਰਨ, ਜਦ ਕਿ ਸ਼ੈਤਾਨ ਤਾਂ ਇਹੋ ਚਾਹੁੰਦਾ ਹੇ ਕਿ ਇਹਨਾਂ (ਮੋਮਿਨਾਂ) ਨੂੰ ਸਿੱਧੇ ਰਾਹ ਤੋਂ ਹਟਾ ਕੇ ਦੂਰ ਲੈ ਜਾਵੇ।1
61਼ ਜਦੋਂ ਇਹਨਾਂ ਨੂੰ ਕਿਹਾ ਜਾਂਦਾ ਕਿ ਅੱਲਾਹ ਵੱਲੋਂ ਉਤਾਰੇ ਹੋਏ .ਕੁਰਆਨ ਵੱਲ ਅਤੇ ਰਸੂਲ (ਮੁਹੰਮਦ ਸ: ਦੇ ਆਦੇਸ਼ਾਂ) ਵੱਲ ਆਓ ਤਾਂ ਤੁਸੀਂ ਵੇਖੋਗੇ ਕਿ ਇਹ ਮੁਨਾਫ਼ਿਕ ਤੁਹਾਡੇ ਵੱਲ ਆਉਣ ਤੋਂ ਕੰਨੀ ਕਤਰਾਉਂਦੇ ਹਨ।
62਼ ਫੇਰ ਉਸ ਸਮੇਂ ਕੀ ਹਾਲ ਹੁੰਦਾ ਹੇ ਜਦੋਂ ਇਹਨਾਂ ਦੇ ਆਪਣੇ ਹੱਥੀਂ ਸਹੇੜੀ ਹੋਈ ਮੁਸੀਬਤ ਇਹਨਾਂ ’ਤੇ ਆ ਪੈਂਦੀ ਹੇ ? ਤਾਂ ਫੇਰ ਤੁਹਾਡੇ ਕੋਲ ਆ ਕੇ (ਅੱਲਾਹ ਦੀਆਂ ਕਸਮਾਂ ਖਾਂਦੇ ਹੋਏ) ਆਖਦੇ ਹਨ ਕਿ ਰੱਬ ਦੀ ਸੁੰਹ ਸਾਡਾ ਇਰਾਦਾ ਤਾਂ ਕੇਵਲ ਭਲਾਈ ਤੇ ਆਪਸੀ ਮੇਲ-ਜੋਲ ਕਰਵਾਉਣਾ ਸੀ।
63਼ ਇਹ ਉਹ ਲੋਕ ਹਨ ਕਿ ਜਿਨ੍ਹਾਂ ਦੇ ਦਿਲਾਂ ਦੇ ਭੇਤ ਅੱਲਾਹ ਭਲੀ-ਭਾਂਤ ਜਾਣਦਾ ਹੇ ਕਿ ਇਹਨਾਂ ਦੇ ਦਿਲਾਂ ਵਿਚ ਕੀ ਹੇ? (ਇਸ ਲਈ ਹੇ ਨਬੀ!) ਤੁਸੀਂ ਇਹਨਾਂ ਦੀਆਂ ਗੱਲਾਂ ਵੱਲ ਧਿਆਨ ਨਾ ਦਿਓ ਅਤੇ ਇਹਨਾਂ ਨੂੰ ਅਜਿਹੀਆਂ ਨਸੀਹਤਾਂ ਕਰੋ ਜਿਹੜੀਆਂ ਇਹਨਾਂ ਦੇ ਦਿਲਾਂ ਨੂੰ ਪ੍ਰਭਾਵਿਤ ਕਰਨ।
64਼ ਅਸੀਂ ਹਰੇਕ ਰਸੂਲ ਨੂੰ ਕੇਵਲ ਇਸੇ ਲਈ ਭੇਜਿਆ ਕਿ ਅੱਲਾਹ ਦੇ ਹੁਕਮਾਂ ਅਨੁਸਾਰ ਉਹਨਾਂ ਦੀ ਤਾਬੇਦਾਰੀ ਕੀਤੀ ਜਾਵੇ। ਜਦੋਂ ਇਹਨਾਂ ਲੋਕਾਂ ਨੇ ਆਪਣੀਆਂ ਜਾਨਾਂ ’ਤੇ ਜ਼ੁਲਮ ਕੀਤਾ ਸੀ ਜੇ ਉਹ ਤੁਹਾਡੇ ਕੋਲ ਆ ਜਾਂਦੇ ਅਤੇ ਅੱਲਾਹ ਤੋਂ ਆਪਣੇ ਗੁਨਾਹਾਂ ਦੀ ਮੁਆਫ਼ੀ ਮੰਗਦੇ ਅਤੇ ਰਸੂਲ ਵੀ ਉਹਨਾਂ ਲਈ ਮੁਆਫ਼ੀ ਲਈ ਬੇਨਤੀ ਕਰਦਾ ਤਾਂ ਇਹ ਲੋਕ ਅੱਲਾਹ ਨੂੰ ਮੁਆਫ਼ ਕਰਨ ਵਾਲਾ ਅਤੇ ਬਹੁਤ ਹੀ ਮਿਹਰਬਾਨੀ ਕਰਨ ਵਾਲਾ ਵੇਖਦੇ।
65਼ (ਹੇ ਨਬੀ!) ਕਸਮ ਹੇ ਤੁਹਾਡੇ ਪਾਲਣਹਾਰ ਦੀ! ਇਹ ਲੋਕ ਉਦੋਂ ਤਕ ਮੋਮਿਨ ਨਹੀਂ ਹੋ ਸਕਦੇ ਜਦੋਂ ਤਕ ਕਿ ਆਪਣੇ ਆਪੋ ਵਿਚਾਲੇ ਮਤਭੇਦਾਂ ਵਿਚ ਤੁਹਾਨੂੰ ਹੀ ਹਾਕਮ ਨਹੀਂ ਮੰਨ ਲੈਂਦੇ, ਫੇਰ ਜੋ ਵੀ ਫ਼ੈਸਲਾ ਤੁਸੀਂ ਕਰੋ ਉਸ ਲਈ ਆਪਣੇ ਦਿਲ ਵਿਚ ਕਿਸੇ ਪ੍ਰਕਾਰ ਦੀ ਕੋਈ ਤੰਗੀ ਮਹਿਸੂਸ ਨਾ ਕਰਨ, ਸਗੋਂ ਖਿੜੇ ਮੱਥੇ ਮਨ ਤੋਂ ਕਬੂਲ ਕਰਨ।
66਼ ਜੇਕਰ ਅਸੀਂ ਉਹਨਾਂ ਲਈ (ਬਨੀ ਇਸਰਾਈਲ ਵਾਂਗ) ਫ਼ਰਜ਼ ਕਰ ਦਿੰਦੇ ਕਿ ਆਪਣੇ ਆਪ ਨੂੰ ਕਤਲ ਕਰ ਦਿਓ ਜਾਂ ਆਪਣੇ ਘਰਾਂ ਤੋਂ ਨਿਕਲ ਜਾਓ, ਤਾਂ ਇਹਨਾਂ ਵਿੱਚੋਂ ਬਹੁਤ ਹੀ ਘੱਟ ਲੋਕ ਕਹਿਣਾ ਮੰਨਦੇ। ਜੇਕਰ ਉਹ ਉਹੀਓ ਕੰਮ ਕਰਦੇ ਜਿਸ ਲਈ ਉਹਨਾਂ ਨੂੰ ਨਸੀਹਤ ਦਿੱਤੀ ਜਾਂਦੀ ਹੇ ਤਾਂ ਇਹ ਉਹਨਾਂ ਲਈ ਵਧੇਰੇ ਚੰਗੀ ਗੱਲ ਸੀ ਅਤੇ (ਧਰਮ ਵਿਚ) ਦ੍ਰਿੜਤਾ ਦਾ ਕਾਰਨ ਹੁੰਦਾ।
67਼ ਜੇ ਉਹ ਅਜਿਹਾ ਕਰਦੇ ਤਾਂ ਉਹਨਾਂ ਨੂੰ ਆਪਣੇ ਵੱਲੋਂ ਬਹੁਤ ਵੱਡਾ ਬਦਲਾ (ਦੁਨੀਆਂ ਤੇ ਆਖ਼ਿਰਤ ਦੀ ਭਲਾਈ) ਦਿੰਦੇ।
68਼ ਅਤੇ ਲਾਜ਼ਮਨ ਉਹਨਾਂ ਨੂੰ ਸਿੱਧੇ ਰਾਹ ਤੋਰ ਦਿੰਦੇ।
69਼ ਅਤੇ ਜਿਹੜੇ ਲੋਕੀ ਅੱਲਾਹ ਅਤੇ (ਉਸ ਦੇ) ਰਸੂਲ (ਸ:) ਦੀ ਤਾਬੇਦਾਰੀ ਕਰਨਗੇ ਉਹ (ਕਿਆਮਤ ਵਾਲੇ ਦਿਨ) ਉਹਨਾਂ ਲੋਕਾਂ ਨਾਲ ਹੋਣਗੇ ਜਿਨ੍ਹਾਂ ਨੂੰ ਅੱਲਾਹ ਨੇ ਇਨਾਮ ਬਖ਼ਸ਼ੇ ਹਨ, ਜਿਵੇਂ ਨਬੀ, ਸਚਿਆਰੇ, ਸ਼ਹੀਦ ਅਤੇ ਸੁਹਣੇ ਅਮਲਾਂ ਵਾਲੇ ਲੋਕ ਹਨ, (ਜੰਨਤ ਵਿਚ) ਇਹੋ ਸਭ ਤੋਂ ਵਧੀਆ ਇਕ ਦੂਜੇ ਦੇ ਸਾਥੀ ਹੋਣਗੇ।
70਼ ਇਹ ਫ਼ਜ਼ਲ (ਮਿਹਰਾਂ) ਅੱਲਾਹ ਵੱਲੋਂ ਹਨ। ਸੱਚਾਈ ਨੂੰ ਜਾਣਨ ਲਈ ਅੱਲਾਹ ਦਾ ਗਿਆਨ ਹੀ ਬਥੇਰਾ ਹੇ।
71਼ ਹੇ ਮੋਮਿਨੋ! ਤੁਸੀਂ (ਆਪਣੇ ਬਚਾਓ ਦਾ ਸਾਮਾਨ ਭਾਵ ਹਥਿਆਰ) ਚੁੱਕੀਂ ਰੱਖੋ, ਫ਼ੇਰ ਤੁਸੀਂ ਭਾਵੇਂ ਅੱਡ-ਅੱਡ ਦਸਤਿਆਂ ਵਿਚ ਭਾਵੇਂ ਇਕੱਠੇ ਹੋ ਕੇ (ਜਿਹਾਦ ਲਈ) ਨਿੱਕਲੋ।
72਼ ਤੁਹਾਡੇ ਵਿੱਚੋਂ ਲਾਜ਼ਮਨ ਕੁੱਝ ਉਹ ਵੀ ਹਨ ਜਿਹੜੇ ਰੱਬ ਦੀ ਰਾਹ ਨਿੱਕਲਣ ਵਿਚ ਟਾਲ ਮਟੋਲ ਕਰਦੇ ਹਨ ਫੇਰ ਜੇ ਤੁਹਾਡੇ ’ਤੇ ਕੋਈ ਮੁਸੀਬਤ ਆਉਂਦੀ ਹੇ ਤਾਂ ਆਖਦੇ ਹਨ ਕਿ ਅੱਲਾਹ ਨੇ ਸਾਡੇ ’ਤੇ ਬੜੀ ਮਿਹਰ ਕੀਤੀ ਹੇ ਕਿ ਅਸੀਂ (ਲੜਾਈ ਵਿਚ) ਉਹਨਾਂ ਨਾਲ ਨਹੀਂ ਸੀ।
73਼ ਫੇਰ ਜੇ ਤੁਹਾਨੂੰ ਅੱਲਾਹ ਵੱਲੋਂ ਕੋਈ ਮਿਹਰ ਕ੍ਰਿਪਾ (ਲੜਾਈ ਵਿਚ ਜਿੱਤ) ਮਿਲ ਜਾਵੇ ਤਾਂ ਇੰਜ ਲੱਗਦਾ ਹੇ ਜਿਵੇਂ ਤੁਹਾਡੇ ਤੇ ਉਸ ਵਿਚਾਲੇ ਕੋਈ ਮੇਲ ਮਿਲਾਪ (ਰਿਸ਼ਤਾ) ਹੁੰਦਾ ਹੀ ਨਹੀਂ ਤੇ ਆਖਦੇ ਹਨ ਕਿ “ਕਾਸ਼ ਮੈ ਵੀ ਉਹਨਾਂ (ਮੋਮਿਨਾਂ ਨਾਲ ਲੜਾਈ ਵਿਚ) ਸ਼ਾਮਲ ਹੁੰਦਾ ਤਾਂ ਮੈਂ ਵੀ ਸਫ਼ਲਤਾ ਪ੍ਰਾਪਤ ਕਰਦਾ”।
74਼ ਉਹ ਲੋਕ ਜਿਹੜੇ ਪ੍ਰਲੋਕ ਦੇ ਬਦਲੇ ਸੰਸਾਰਿਕ ਜੀਵਨ ਨੂੰ ਵੇਚ ਚੁੱਕੇ ਹਨ ਉਹਨਾਂ ਨੂੰ ਅੱਲਾਹ ਦੀ ਰਾਹ ਵਿਚ ਲੜਣਾ (ਜਿਹਾਦ ਕਰਨਾ) ਚਾਹੀਦਾ ਹੇ ਅਤੇ ਜਿਹੜਾ ਅੱਲਾਹ ਦੀ ਰਾਹ ਵਿਚ ਲੜਦਾ ਹੋਇਆ ਮਾਰਿਆ ਜਾਵੇ (ਸ਼ਹੀਦ ਹੋ ਜਾਵੇ) ਜਾਂ ਜਿੱਤ ਪ੍ਰਾਪਤ ਕਰੇ ਉਸ ਨੂੰ ਅਸੀਂ ਛੇਤੀ ਹੀ ਵੱਡਾ ਬਦਲਾ ਦੇਵਾਂਗੇ।
75਼ (ਹੇ ਮੁਸਲਮਾਨੋ!) ਤੁਹਾਨੂੰ ਕੀ ਹੋ ਗਿਆ ਹੇ ਕਿ ਤੁਸੀਂ ਅੱਲਾਹ ਦੀ ਰਾਹ ਵਿਚ ਉਹਨਾਂ ਕਮਜ਼ੋਰ ਤੇ ਬੇਵਸ ਮਰਦਾਂ, ਔਰਤਾਂ ਅਤੇ ਛੋਟੇ-ਛੋਟੇ ਬੱਚਿਆਂ ਲਈ ਨਹੀਂ ਲੜਦੇ ? ਜੋ ਬੇਨਤੀਆਂ ਕਰ ਰਹੇ ਹਨ ਕਿ ਹੇ ਸਾਡੇ ਰੱਬਾ! ਸਾਨੂੰ ਇਹਨਾਂ ਜ਼ਾਲਮਾਂ ਦੀ ਬਸਤੀ ਵਿੱਚੋਂ ਕੱਢ ਲੈ ਅਤੇ ਸਾਡੇ ਲਈ ਆਪਣੇ ਵੱਲੋਂ ਕੋਈ ਹਿਮਾਇਤੀ ਤੇ ਸਹਾਇਕ ਬਣਾ ਕੇ ਭੇਜ।
76਼ ਜਿਹੜੇ ਲੋਕ ਈਮਾਨ ਰੱਖਦੇ ਹਨ ਉਹ ਅੱਲਾਹ ਦੀ ਰਾਹ ਵਿਚ ਲੜਦੇ ਹਨ ਅਤੇ ਜਿਨ੍ਹਾਂ ਨੇ ਕੁਫ਼ਰ ਕੀਤਾ ਹੇ ਉਹ ਤਾਗ਼ੂਤ1 (ਸ਼ੈਤਾਨ) ਦੀ ਰਾਹ ਵਿਚ ਲੜਦੇ ਹਨ। ਇਸ ਲਈ ਤੁਸੀਂ (ਈਮਾਨ ਵਾਲਿਓ) ਸ਼ੈਤਾਨ ਦੇ ਹਿਮਾਇਤੀਆਂ ਨਾਲ ਜੰਗ ਕਰੋ, ਵਿਸ਼ਵਾਸ ਰੱਖੋ ਕਿ ਸ਼ੈਤਾਨ ਦੀਆਂ ਚਾਲਾਂ ਬਹੁਤ ਹੀ ਕਮਜ਼ੋਰ ਹਨ।
77਼ (ਹੇ ਨਬੀ!) ਕੀ ਤੁਸੀਂ ਉਹਨਾਂ ਲੋਕਾਂ ਨੂੰ ਨਹੀਂ ਵੇਖਿਆ ਜਿਨ੍ਹਾਂ ਨੂੰ ਹੁਕਮ ਦਿੱਤਾ ਗਿਆ ਸੀ ਕਿ ਆਪਣੇ ਹੱਥ (ਲੜਾਈ ਤੋਂ) ਰੋਕੀਂ ਰੱਖੋ, ਨਮਾਜ਼ਾਂ ਪੜ੍ਹਦੇ ਰਹੋ ਅਤੇ ਜ਼ਕਾਤ ਅਦਾ ਕਰੋ। ਫੇਰ ਜਦੋਂ ਉਹਨਾਂ ਨੂੰ ਲੜਾਈ ਦਾ ਹੁਕਮ ਦਿੱਤਾ ਗਿਆ ਤਾਂ ਉਸ ਵੇਲੇ ਉਹਨਾਂ ਵਿੱਚੋਂ ਇਕ ਟੋਲੀ ਕਾਫ਼ਿਰਾਂ ਤੋਂ ਇੰਜ ਡਰਣ ਲੱਗ ਪਈ ਜਿੱਦਾਂ ਅੱਲਾਹ ਤੋਂ ਡਰਦੀ ਹੋਵੋ, ਸਗੋਂ ਉਸ ਤੋਂ ਵੀ ਕੁੱਝ ਵੱਧ ਭੈ-ਭੀਤ ਸੀ ਅਤੇ ਕਹਿਣ ਲੱਗੇ ਕਿ “ਹੇ ਰੱਬ! ਸਾਡੇ ਉੱਤੇ ਜਿਹਾਦ ਕਰਨਾ ਫ਼ਰਜ਼ ਕਿੳਂ .ਕੀਤਾ ਹੇ? ਕਿਓਂ ਨਾ ਸਾਨੂੰ ਥੋੜ੍ਹੀ ਹੋਰ ਜਿਉਣ ਦੀ ਮੋਹਲਤ ਦਿੱਤੀ ਨੂੰ” (ਹੇ ਨਬੀ!) ਇਹਨਾਂ ਨੂੰ ਆਖ ਦਿਓ ਕਿ “ਸੰਸਾਰਿਕ ਲਾਭ ਤਾਂ ਬਹੁਤ ਹੀ ਥੋੜ੍ਹਾ ਹੇ ਅਤੇ ਰੱਬ ਤੋਂ ਡਰਨ ਵਾਲਿਆਂ ਲਈ ਤਾਂ ਪ੍ਰਲੋਕ ਹੀ ਵਧੇਰੇ ਚੰਗੀ ਹੇ ਅਤੇ (ਉਸ ਦਿਨ) ਤੁਹਾਡੇ ਉੱਤੇ ਇਕ ਧਾਗੇ ਬਰਾਬਰ (ਭਾਵ ਭੋਰਾ ਭਰ) ਵੀ ਜ਼ੁਲਮ ਨਹੀਂ ਕੀਤਾ ਜਾਵੇਗਾ।”
78਼ (ਰਹਿ ਗਈ ਮੌਤ) ਤੁਸੀਂ ਜਿੱਥੇ ਕੀਤੇ ਵੀ ਹੋਵੋਗੇ ੳੱ .ਥੇ ਹੀ ਮੌਤ ਤੁਹਾਨੂੰ ਨੱਪ ਲਵੇਗੀ ਭਾਵੇਂ ਤੁਸੀਂ ਕਿੰਨੇ ਵੀ ਮਜ਼ਬੂਤ ਕਿਿਲਆਂ ਵਿਚ ਕਿਉਂ ਨਾ ਹੋਵੋ। ਜੇ ਉਹਨਾਂ ਨੂੰ ਕੋਈ ਲਾਭ ਹੁੰਦਾ ਹੇ ਤਾਂ ਆਖਦੇ ਹਨ ਕਿ ਇਹ ਅੱਲਾਹ ਵੱਲੋਂ ਹੇ ਪ੍ਰੰਤੂ ਜੇ ਕੋਈ ਹਾਨੀ ਹੁੰਦੀ ਹੇ ਤਾਂ ਕਹਿੰਦੇ ਹਨ ਕਿ (ਹੇ ਨਬੀ!) ਇਹ ਤੁਹਾਡੇ ਕਾਰਨ ਹੇ (ਇਸ ਲਈ ਤੁਸੀਂ) ਇਹਨਾਂ (ਮੁਨਾਫ਼ਿਕਾਂ) ਹੇ ਕਹਿ ਦਿਓ ਕਿ ਇਹ ਸਭ ਕੁੱਝ (ਘਾਟਾ-ਵਾਧਾ) ਅੱਲਾਹ ਵੱਲੋਂ ਹੀ ਹੇ। ਇਹਨਾਂ ਲੋਕਾਂ ਨੂੰ ਕੀ ਹੋ ਗਿਆ ਹੇ ਕਿ ਕੋਈ ਗੱਲ ਸਮਝਦੇ ਹੀ ਨਹੀਂ ?
79਼ ਹੇ ਲੋਕੋ! ਤੁਹਾਨੂੰ ਜਿਹੜੀ ਵੀ ਭਲਾਈ ਪ੍ਰਾਪਤ ਹੁੰਦੀ ਹੇ ਉਹ ਸਭ ਅੱਲਾਹ ਵੱਲੋਂ ਹੀ ਹੇ ਅਤੇ ਜਿਹੜੀ ਬੁਰਾਈ ਪੱਲੇ ਪੈਂਦੀ ਹੇ ਉਹ ਤੁਹਾਡੀਆਂ ਆਪਣੀਆਂ ਕਰਨੀਆਂ ਕਾਰਨ ਹੇ। (ਹੇ ਨਬੀ!) ਅਸੀਂ ਤੁਹਾਨੂੰ ਸਾਰੇ ਹੀ ਲੋਕਾਂ ਲਈ ਰਸੂਲ ਬਣਾ ਕੇ ਘੱਲਿਆ ਹੇ ਅਤੇ ਇਸ ਲਈ ਅੱਲਾਹ ਦੀ ਗਵਾਹੀ ਕਾਫ਼ੀ ਹੇ।
80਼ ਜਿਸ ਨੇ ਵੀ ਰਸੂਲ (ਹਜ਼ਰਤ ਮੁਹੰਮਦ ਸ:) ਦੀ ਤਾਬੇਦਾਰੀ ਕੀਤੀ ਉਸ ਨੇ ਅੱਲਾਹ ਦੀ ਤਾਬੇਦਾਰੀ1 ਕੀਤੀ ਜਿਹੜਾ (ਨਬੀ ਦੀ ਤਾਬੇਦਾਰੀ ਤੋਂ) ਮੁੱਖ ਮੋੜੇਗਾ (ਤਾਂ ਉਹ ਮੋੜ ਲਵੇ) (ਹੇ ਨਬੀ) ਅਸੀਂ ਤੁਹਾਨੂੰ ਕੋਈ ਪਹਿਰੇਦਾਰ ਬਣਾ ਕੇ ਤਾਂ ਨਹੀਂ ਘੱਲਿਆ।
81਼ ਇਹ (ਮੁਨਾਫ਼ਿਕ) ਕਹਿੰਦੇ ਹਨ, ਕਿ ਸਾਡਾ ਕੰਮ ਤਾਂ ਫ਼ਰਮਾਂਬਰਦਾਰੀ ਕਰਨਾ ਹੇ, ਪ੍ਰੰਤੂ ਜਦੋਂ ਤੁਹਾਡੇ ਕੋਲੋਂ (ਹੇ ਨਬੀ!) ਉੱਠ ਆਉਂਦੇ ਹਨ ਤਾਂ ਇਹਨਾਂ ਵਿੱਚੋਂ ਹੀ ਇਕ ਟੋਲਾ ਰਾਤ ਨੂੰ ਇਕੱਠਿਆਂ ਹੋ ਕੇ ਤੁਹਾਡੀਆਂ ਕਹੀਆਂ ਹੋਈਆਂ ਗੱਲਾਂ ਦੇ ਵਿਰੁੱਧ ਸਲਾਹ ਮਸ਼ਵਰੇ ਕਰਦਾ ਹੇ। ਉਹਨਾਂ ਦੀਆਂ ਇਹਨਾਂ ਰਾਤ ਦੀਆਂ ਸਾਜ਼ਿਸ਼ਾਂ ਨੂੰ ਅੱਲਾਹ ਲਿੱਖ ਰਿਹਾ ਹੇ। ਸੋ ਤੁਸੀਂ ਉਹਨਾਂ ਦੀ ਪਰਵਾਹ ਨਾ ਕਰੋ ਅਤੇ ਅੱਲਾਹ ਉੱਤੇ ਭਰੋਸਾ ਰੱਖੋ, ਅੱਲਾਹ ਹੀ ਸਾਰੇ ਕਾਰਜ ਸਵਾਰਣ ਵਾਲਾ ਹੇ।
82਼ ਕੀ ਇਹ (ਮੁਨਾਫ਼ਿਕ ਤੇ ਕਾਫ਼ਿਰ) .ਕੁਰਆਨ ’ਤੇ ਸੋਚ ਵਿਚਾਰ ਨਹੀਂ ਕਰਦੇ ? ਜੇਕਰ ਇਹ ਅੱਲਾਹ ਤੋਂ ਛੁੱਟ ਕਿਸੇ ਹੋਰ ਵੱਲੋਂ ਹੁੰਦਾ ਤਾਂ ਇਸ ਵਿਚ ਬਹੁਤ ਕੁੱਝ ਮਤਭੇਦ ਵੇਖਣ ਨੂੰ ਮਿਲਦੇ।
83਼ ਜਦੋਂ ਇਹਨਾਂ (ਮੁਨਾਫ਼ਿਕਾਂ) ਲੋਕਾਂ ਨੂੰ ਕੋਈ ਅਮਨ ਸ਼ਾਂਤੀ ਜਾਂ ਡਰ ਖੌਫ਼ (ਨੁਕਸਾਨ) ਵਾਲੀਂ ਖ਼ਬਰ ਮਿਲਦੀ ਹੇ ਇਹ ਉਸ ਨੂੰ ਫੈਲਾ ਦਿੰਦੇ ਹਨ ਜਦੋਂ ਕਿ ਜੇ ਇਹ ਲੋਕ (ਇਸੇ ਖ਼ਬਰ ਨੂੰ) ਰਸੂਲ ਜਾਂ ਆਪਣੇ ਵਿੱਚੋਂ ਹੀ ਕਿਸੇ ਜ਼ਿੰਮੇਵਾਰਾਂ ਤੀਕ ਪਹੁੰਚਾ ਦਿੰਦੇ ਜਿਹੜੇ ਉਸ ਦੇ ਠੀਕ-ਠਾਕ ਨਤੀਜੇ ਤੀਕ ਪਹੁੰਚਣ ਦੀ ਯੋਗਤਾ ਰੱਖਦੇ ਹਨ ਤਾਂ ਉਸ ਦੀ ਅਸਲੀਅਤ ਪਤਾ ਚਲ ਜਾਂਦੀ ਅਤੇ ਜੇਕਰ ਅੱਲਾਹ ਦਾ ਫ਼ਜ਼ਲ ਅਤੇ ਉਸ ਦੀਆਂ ਮਿਹਰਾਂ ਤੁਹਾਡੇ ’ਤੇ ਨਾ ਹੁੰਦੀਆਂ ਤਾਂ ਤੁਹਾਡੇ ਵਿੱਚੋਂ ਕੁੱਝ ਇਕ ਲੋਕਾਂ ਤੋਂ ਛੁੱਟ ਸਾਰੇ ਹੀ ਸ਼ੈਤਾਨ ਦੇ ਪਿੱਛੇ ਲੱਗ ਜਾਂਦੇ।
84਼ ਸੋ (ਹੇ ਨਬੀ!) ਤੁਸੀਂ ਅੱਲਾਹ ਦੀ ਰਾਹ ਵਿਚ (ਜ਼ਾਲਮ ਤੇ ਕਾਫ਼ਿਰਾਂ ਵਿੱਰੁਧ) ਲੜਦੇ ਰਹੋ, ਤੁਹਾਨੂੰ ਆਪਣੀ ਜ਼ਾਤ ਤੋਂ ਛੁੱਟ ਕਿਸੇ ਹੋਰ ਲਈ ਜ਼ਿੰਮੇਵਾਰ ਨਹੀਂ ਬਣਾਇਆ ਗਿਆ। ਹਾਂ! ਈਮਾਨ ਵਾਲਿਆਂ ਨੂੰ ਲੜਣ ਲਈ ਅਵੱਸ਼ ਪ੍ਰੇਰਿਤ ਕਰੋ, ਹੋ ਸਕਦਾ ਹੇ ਕਿ ਅੱਲਾਹ ਕਾਫ਼ਿਰਾਂ ਨੂੰ ਜੰਗ ਤੋਂ ਰੋਕ ਦੇਵੇ। ਅੱਲਾਹ ਲੜਾਈ ਵਿਚ ਵੀ ਸਖ਼ਤ ਹੇ ਅਤੇ ਸਜ਼ਾ ਦੇਣ ਵਿਚ ਵੀ ਸਖ਼ਤ ਹੇ।
85਼ ਜਿਹੜਾ ਵੀ ਕੋਈ ਭਲਾਈ ਜਾਂ ਨੇਕ ਕੰਮਾਂ ਦੀ ਸਿਫ਼ਾਰਸ਼ ਕਰੇਗਾ ਉਸ ਨੂੰ ਉਸ ਵਿੱਚੋਂ ਹਿੱਸਾ ਮਿਲੇਗਾ ਅਤੇ ਜਿਹੜਾ ਬੁਰਾਈ ਤੇ ਮਾੜੇ ਕੰਮਾਂ ਦੀ ਸਿਫ਼ਾਰਸ਼ ਕਰੇਗਾ ਉਸ ਲਈ ਉਸੇ ਵਿਚ ਹਿੱਸਾ ਹੇ ਅਤੇ ਅੱਲਾਹ ਹਰੇਕ ਚੀਜ਼ ’ਤੇ ਆਪਣੀ ਪਕੜ ਰੱਖਦਾ ਹੇ।
86਼ ਅਤੇ ਜਦੋਂ ਕੋਈ ਤੁਹਾਨੂੰ ਸਲਾਮ ਕਰੇ ਤਾਂ ਉਸ ਨੂੰ ਵਧੀਆ ਢੰਗ ਨਾਲ ਜਵਾਬ ਦਿਓ ਜਾਂ (ਘੱਟੋ-ਘੱਟ) ਉਸੇ ਤਰ੍ਹਾਂ ਦੇ ਸ਼ਬਦਾਂ ਨੂੰ ਦੁਹਰਾ ਦੇਵੋ।1 ਬੇਸ਼ੱਕ ਅੱਲਾਹ ਹਰੇਕ ਗੱਲ ਦਾ ਹਿਸਾਬ ਲੈਣ ਵਾਲਾ ਹੇ।
87਼ ਅੱਲਾਹ ਉਹ ਹੇ ਜਿਸ ਤੋਂ ਛੁੱਟ ਹੋਰ ਕੋਈ ਵੀ ਇਸ਼ਟ ਨਹੀਂ। ਉਹ ਤੁਹਾਨੂੰ ਸਭ ਨੂੰ ਕਿਆਮਤ ਵਾਲੇ ਦਿਨ ਜਮਾਂ ਕਰੇਗਾ ਜਿਸ ਦੇ ਆਉਣ ਵਿਚ ਕੋਈ ਸ਼ੱਕ ਨਹੀਂ। ਅੱਲਾਹ ਤੋਂ ਵੱਧ ਸੱਚਾ ਕੋਣ ਹੇ?
88਼ (ਹੇ ਮੁਸਲਮਾਨੋ!) ਤੁਹਾਨੂੰ ਕੀ ਹੋ ਗਿਆ ਹੇ ਕਿ ਮੁਨਾਫ਼ਿਕਾਂ ਬਾਰੇ ਤੁਹਾਡੇ ਵਿਚਕਾਰ ਦੋ ਗਰੋਹ ਬਣ ਗਏ ਹਨ ? ਉਹਨਾਂ (ਮੁਨਾਫ਼ਿਕਾਂ) ਨੂੰ ਤਾਂ ਅੱਲਾਹ ਨੇ ਉਹਨਾਂ ਦੀਆਂ ਆਪਣੀਆ ਹੀ ਕਰਤੂਤਾਂ ਕਾਰਨ ਪੁੱਠਾ ਕਰ ਛੱਡਿਆ ਹੇ। ਕੀ ਤੁਸੀਂ ਇਹ ਚਾਹੁੰਦੇ ਹੋ ਕਿ ਅੱਲਾਹ ਵੱਲੋਂ ਕੁਰਾਹੇ ਪਏ ਹੋਇਆਂ ਨੂੰ ਤੁਸੀਂ ਸਿੱਧੇ ਰਾਹ ਪਾ ਦਿਓ ? ਪਰ ਜਿਸ ਨੂੰ ਅੱਲਾਹ ਨੇ ਹੀ ਰਾਹੋਂ ਕੁਰਾਹੇ ਪਾ ਦਿੱਤਾ ਹੋਵੇ ਤੁਸੀਂ ਉਸ ਲਈ ਕੋਈ ਰਸਤਾ ਨਹੀਂ ਲੱਭ ਸਕਦੇ।
89਼ ਇਹਨਾਂ (ਮੁਨਫ਼ਿਕਾਂ) ਦੀ ਚਾਹਤ ਤਾਂ ਇਹ ਹੇ ਕਿ ਜਿਵੇਂ ਉਹ ਆਪ ਕਾਫ਼ਿਰ ਹਨ ਉਸੇ ਤਰ੍ਹਾਂ ਤੁਸੀਂ ਵੀ ਕੁਫ਼ਰ ਕਰਨ ਲੱਗ ਜਾਓ ਤਾਂ ਜੋ ਤੁਸੀਂ ਅਤੇ ਉਹ ਸਭ ਇਕੋ ਬਰਾਬਰ ਹੋ ਜਾਣ। ਸੋ ਜਦੋਂ ਤਕ ਇਹ ਅੱਲਾਹ ਦੀ ਰਾਹ ਵਿਚ ਹਿਜਰਤ ਨਹੀਂ ਕਰਦੇ, ਤੁਸੀਂ ਇਹਨਾਂ ਵਿੱਚੋਂ ਕਿਸੇ ਨੂੰ ਵੀ ਆਪਣਾ ਮਿੱਤਰ ਨਾ ਬਣਾਓ, ਫੇਰ ਜੇਕਰ ਉਹ ਇਸ (ਹਿਜਰਤ) ਤੋਂ ਮੂੰਹ ਮੋੜਦੇ ਹਨ ਤਾਂ ਫੇਰ ਜਿੱਥੇ ਵੀ ਉਹ ਤੁਹਾਡੇ ਹੱਥ ਲੱਗਣ ਉੱਥੇ ਹੀ ਉਹਨਾਂ ਨੂੰ ਕਤਲ ਕਰ ਦਿਓ। ਖ਼ਬਰਦਾਰ! ਇਹਨਾਂ ਵਿੱਚੋਂ ਕਿਸੇ ਨੂੰ ਵੀ ਆਪਣਾ ਦੋਸਤ ਤੇ ਸਹਾਈ ਨਾ ਬਣਾਓ।
90਼ ਕੇਵਲ ਉਹਨਾਂ ਲੋਕਾਂ ਨੂੰ ਇਸ ਹੁਕਮ ਤੋਂ ਛੂਟ ਹੇ ਜਿਹੜੇ ਉਸ ਕੌਮ ਨਾਲ ਸੰਬੰਧ ਰੱਖਦੇ ਹੋਣ, ਜਿਨ੍ਹਾਂ ਨਾਲ ਤੁਹਾਡੀ ਸੰਧੀ ਹੋ ਚੁੱਕੀ ਹੇ ਜਾਂ ਤੁਹਾਡੇ ਕੋਲ ਇਸ ਹਾਲਤ ਵਿਚ ਆਉਣ ਕਿ ਲੜਾਈ ਤੋਂ ਤੰਗ ਆ ਚੁੱਕੇ ਹਨ, ਉਹ ਤੁਹਾਡੇ ਨਾਲ ਵੀ ਲੜਣ ਤੋਂ ਬਚਦੇ ਹਨ ਅਤੇ ਆਪਣੀ ਕੌਮ ਨਾਲ ਵੀਂ ਲੜਣ ਤੋਂ ਬਚਦੇ ਹਨ। ਜੇਕਰ ਅੱਲਾਹ ਚਾਹੁੰਦਾ ਤਾਂ ਇਹਨਾਂ ਕਾਫ਼ਿਰਾਂ ਨੂੰ ਤੁਹਾਡੇ ’ਤੇ ਭਾਰੂ ਕਰ ਦਿੰਦਾ ਅਤੇ ਫੇਰ ਉਹ ਲਾਜ਼ਮਨ ਤੁਹਾਡੇ ਨਾਲ ਜੰਗ ਕਰਦੇ, ਇਸ ਲਈ ਜੇ ਇਹ ਮੁਨਾਫ਼ਿਕ ਲੋਕ ਤੁਹਾਥੋਂ ਕੰਨੀ ਖਾਣ ਅਤੇ ਲੜਾਈ ਕਰਨ ਤੋਂ ਬਚਣ ਅਤੇ ਤੁਹਾਡੇ ਵੱਲ ਸੁਲਾਹ ਤੇ ਸ਼ਾਂਤੀ ਦ ਹੱਥ ਵਧਾਉਣ ਤਾਂ ਅੱਲਾਹ ਨੇ ਤੁਹਾਡੇ ਲਈ ਉਹਨਾਂ ਮੁਨਾਫ਼ਿਕਾਂ ਨਾਲ ਲੜਣ ਦੀ ਕੋਈ ਰਾਹ ਨਹੀਂ ਛੱਡੀ।
91਼ ਤੁਹਾਨੂੰ ਕੁੱਝ ਅਜਿਹੇ (ਮੁਨਾਫ਼ਿਕ) ਵੀ ਮਿਲਣਗੇ ਜਿਹੜੇ ਚਾਹੁੰਦੇ ਹਨ ਕਿ ਤੁਹਾਡੇ ਨਾਲ ਵੀ ਸ਼ਾਂਤੀ ਨਾਲ ਰਹਿਣ ਅਤੇ ਆਪਣੀ ਕੌਮ ਨਾਲ ਵੀ ਅਮਨ ਨਾਲ ਰਹਿਣ। ਪ੍ਰੰਤੂ ਜਦੋਂ ਫ਼ਸਾਦ ਕਰਨ ਦਾ ਮੌਕਾ ਮਿਲਦਾ ਹੇ ਤਾਂ ਉਸ ਵਿਚ ਕੁੱਦ ਪੈਂਦੇ ਹਨ। ਜੇ ਇਹ ਲੋਕ ਤੁਹਾਡੇ ਟਾਕਰੇ ਤੋਂ ਨਹੀਂ ਰੁਕਦੇ ਅਤੇ ਨਾ ਹੀ ਤੁਹਾਡੇ ਨਾਲ ਕੋਈ ਸੁਲਾਹ ਦੀ ਪੇਸ਼ਕਸ਼ ਕਰਨ ਤੇ ਨਾ ਹੀ (ਲੜਾਈ ਤੋਂ) ਆਪਣੇ ਹੱਥ ਰੋਕਣ ਤਾਂ ਉਹ ਜਿੱਥੇ ਵੀ ਤੁਹਾਨੂੰ ਮਿਲਣ ਉਹਨਾਂ ਨੂੰ ਫੜੋ ਅਤੇ ਕਤਲ ਕਰ ਦਿਓ। ਇਹ ਉਹ ਲੋਕ ਹਨ ਜਿਨ੍ਹਾਂ ਉੱਤੇ (ਹੱਥ ਚੁੱਕਣ ਲਈ) ਅਸੀਂ ਤੁਹਾਨੂੰ ਖੁੱਲੀ ਛੂਟ ਦਿੱਤੀ ਹੇ।
92਼ ਕਿਸੇ ਵੀ ਮੋਮਿਨ ਲਈ ਇਹ ਜਾਇਜ਼ ਨਹੀਂ ਕਿ ਉਹ ਦੂਜੇ ਮੋਮਿਨ ਦਾ ਕਤਲ ਕਰੇ ਪ੍ਰੰਤੂ ਜੇ ਗ਼ਲਤੀ ਜਾਂ ਭੁਲੇਖੇ ਵਿਚ ਹੋ ਜਾਵੇ (ਤਾਂ ਵੱਖਰੀ ਗੱਲ ਹੇ)। ਜੇ ਕੋਈ ਵਿਅਕਤੀ ਕਿਸੇ ਮੁਸਲਮਾਨ ਨੂੰ ਗ਼ਲਤੀ ਨਾਲ ਕਤਲ ਕਰ ਦੇਵੇ ਤਾਂ ਇਸ ਲਈ ਇਕ ਮੁਸਲਮਾਨ ਗ਼ੁਲਾਮ ਆਜ਼ਾਦ ਕਰਨਾ ਅਤੇ ਮ੍ਰਿਤਕ ਦੇ ਵਾਰਸਾਂ ਨੂੰ ਕਤਲ ਕਰਨ ਦਾ ਫ਼ਿਿਦਯਾ (ਅਰਥ-ਦੰਡ) ਦੇਣਾ ਲਾਜ਼ਮੀ ਹੇ, ਹਾਂ ਜੇ ਵਾਰਸ ਮੁਆਫ਼ ਕਰ ਦੇਣ ਤਾਂ ਗੱਲ ਵੱਖਰੀ ਹੇ। ਜੇ ਕਤਲ ਹੋਣ ਵਾਲਾ ਵਿਅਕਤੀ ਤੁਹਾਡੀ ਦੁਸ਼ਮਨ ਕੌਮ ਵਿੱਚੋਂ ਹੇ, ਪ੍ਰੰਤੂ ਹੇ ਉਹ ਮੁਸਲਮਾਨ, ਤਾਂ ਕੇਵਲ ਇਕ ਮੁਸਲਾਮਨ ਗ਼ੁਲਾਮ ਨੂੰ ਆਜ਼ਾਦ ਕਰਨਾ ਜ਼ਰੂਰੀ ਹੇ, ਜੇਕਰ ਕਤਲ ਉਸ ਕੌਮ ਦੇ ਵਿਅਕਤੀ ਦਾ ਹੋਇਆ ਹੇ ਜਿਸ ਨਾਲ ਤੁਹਾਡੀ ਸੰਧੀ ਹੋਵੇ ਤਾਂ (ਉਸ ਦੇ ਵਾਰਸਾਂ ਨੂੰ) ਅਰਥ ਦੰਡ ਦੇਣਾ ਲਾਜ਼ਮੀ ਹੇ ਅਤੇ ਇਕ ਮੁਸਲਮਾਨ ਗ਼ੁਲਾਮ ਨੂੰ ਆਜ਼ਾਦ ਕਰਨਾ ਵੀ ਜ਼ਰੂਰੀ ਹੇ ਫੇਰ ਜਿਸ ਨੂੰ ਗ਼ੁਲਾਮ ਨਾ ਮਿਲੇ ਉਸ ਦੇ ਜ਼ਿੰਮੇ ਦੋ ਮਹੀਨਿਆਂ ਦੇ ਲਗਾਤਾਰ ਰੋਜ਼ੇ ਰੱਖਣਾ ਜ਼ਰੂਰੀ ਹੇ (ਇਹ ਸਭ ਕੁੱਝ) ਅੱਲਾਹ ਤੋਂ ਆਪਣੇ ਗੁਨਾਹ ਬਖ਼ਸ਼ਵਾਉਣ ਲਈ ਹੀ ਹੇ ਅਤੇ ਅੱਲਾਹ (ਸਭ ਕੁੱਝ) ਜਾਣਨ ਵਾਲਾ ਅਤੇ ਦਾਨਾਈ ਤੇ ਸੂਝ-ਬੂਝ ਵਾਲਾ ਹੇ।
93਼ ਜਿਹੜਾ ਵੀ ਕਿਸੇ ਮੁਸਲਮਾਨ ਨੂੰ ਜਾਣ ਬੁੱਝ ਕੇ ਕਤਲ ਕਰਦਾ ਹੇ ਉਸ ਦੀ ਸਜ਼ਾ ਨਰਕ ਹੇ, ਜਿੱਥੇ ਉਹ ਸਦਾ ਲਈ ਰਹੇਗਾ, ਉਸ ਉੱਤੇ ਅੱਲਾਹ ਦਾ ਗ਼ਜ਼ਬ (ਕਰੋਪ) ਤੇ ਉਸ ਦੀ ਲਾਅਨਤ ਹੋਵੇਗੀ। ਅੱਲਾਹ ਨੇ ਉਸ ਲਈ ਵੱਡਾ ਕਰੜਾ ਅਜ਼ਾਬ ਤਿਆਰ ਕਰ ਛੱਡਿਆ ਹੇ।1
94਼ ਹੇ ਈਮਾਨ ਵਾਲਿਓ! ਜਦੋਂ ਤੁਸੀਂ ਅੱਲਾਹ ਦੀ ਰਾਹ ਵਿਚ (ਲੜਣ ਲਈ) ਜਾ ਰਹੇ ਹੋ ਤਾਂ ਮਿੱਤਰ ਤੇ ਵੈਰੀ ਵਿਚ ਫ਼ਰਕ ਕਰ ਲਿਆ ਕਰੋ, ਜੇ ਤੁਹਾਨੂੰ ਕੋਈ ਸਲਾਮ ਕਰੇ ਤਾਂ ਉਸ ਨੂੰ ਇਹ ਨਾ ਕਹੋ ਕਿ ਤੂੰ ਤਾਂ ਈਮਾਨ ਵਾਲਾ ਹੀ ਨਹੀਂ। ਜੇ ਤੁਸੀਂ ਸੰਸਾਰਿਕ ਲਾਭ ਚਾਹੁੰਦੇ ਹੋ ਤਾਂ ਅੱਲਾਹ ਕੋਲ ਤੁਹਾਡੇ ਲਈ ਬਥੇਰੀਆਂ ਗ਼ਨੀਮਤਾਂ ਦੇ ਮਾਲ ਹਨ। ਪਹਿਲਾਂ ਤੁਸੀਂ ਵੀ (ਹੇ ਮੁਸਲਾਮਨੋ!) ਅਜਿਹੀ ਸਥਿਤੀ ਵਿਚ ਫਸੇ ਰਹਿ ਚੁੱਕੇ ਹੋ। ਫੇਰ ਅੱਲਾਹ ਨੇ ਤੁਹਾਡੇ ਉੱਤੇ ਅਹਿਸਾਨ ਕੀਤਾ (ਤੁਸੀਂ ਈਮਾਨ ਲੈ ਆਏ) ਇਸ ਲਈ ਤੁਸੀਂ ਜਾਂਚ ਪਰਖ ਤੋਂ ਕੰਮ ਲਿਆ ਕਰੋ। ਬੇਸ਼ੱਕ ਅੱਲਾਹ ਤੁਹਾਡੇ ਸਾਰੇ ਅਮਲਾਂ ਨੂੰ ਭਲੀ-ਭਾਂਤ ਜਾਣਦਾ ਹੇ।
95਼ ਆਪਣੀ ਧਨ ਦੋਲਤ ਤੇ ਆਪਣੀਆਂ ਜਾਨਾਂ ਨਾਲ ਰੱਬ ਦੇ ਰਾਹ ਵਿਚ ਲੜਣ ਵਾਲੇ ਮੋਮਿਨ ਅਤੇ ਬਿਨਾਂ ਕਿਸੇ ਕਾਰਨ ਬੈਠ ਰਹੇ ਮੋਮਿਨ, ਇਕ ਬਰਾਬਰ ਨਹੀਂ ਹੋ ਸਕਦੇ। ਅੱਲਾਹ ਨੇ ਆਪਣੇ ਮਾਲਾਂ ਤੇ ਜਾਨਾਂ ਨਾਲ ਲੜਣ ਵਾਲਿਆਂ ਦਾ ਦਰਜਾ ਬੈਠੇ ਰਹਿਣ ਵਾਲਿਆਂ ਨਾਲੋਂ ਉੱਚਾ ਰੱਖਿਆ ਹੇ। ਭਾਵੇਂ ਕਿ ਅੱਲਾਹ ਨੇ ਹਰੇਕ (ਮੋਮਿਨ) ਨਾਲ ਭਲਾਈ ਦਾ ਵਾਅਦਾ ਕੀਤਾ ਹੋਇਆ ਹੇ ਪ੍ਰੰਤੂ ਜਿਹਾਦ ਕਰਨ ਵਾਲਿਆਂ ਨੂੰ ਪਿੱਛੇ ਬੈਠਣ ਵਾਲਿਆਂ ਨਾਲੋਂ ਕੀਤੇ ਵਧੇਰੇ ਦਰਜਾ ਦਿੱਤਾ ਗਿਆ ਹੇ।
96਼ ਅੱਲਾਹ ਵੱਲੋਂ ਉਹਨਾਂ ਲਈ ਵੱਡੇ ਮਰਤਬੇ, ਬਖ਼ਸ਼ੀਸ਼ ਤੇ ਮਿਹਰਾਂ ਹਨ। ਅਤੇ ਅੱਲਾਹ ਵੱਡਾ ਬਖ਼ਸ਼ਣਹਾਰ ਤੇ ਰਹਿਮ ਵਾਲਾ ਹੇ।
97਼ ਜਿਹੜੇ (ਮੁਸਲਮਾਨ) ਲੋਕ ਕਾਫ਼ਿਰਾਂ ਵਿਚ ਰਹਿੰਦੇ ਹੋਏ ਆਪਣੇ ਆਪ ’ਤੇ ਜ਼ੁਲਮ ਕਰਦੇ ਹਨ, ਜਦੋਂ ਫ਼ਰਿਸ਼ਤੇ ਉਹਨਾਂ ਦੀ ਰੂਹ ਕੱਢਦੇ ਹਨ ਤਾਂ ਪੁੱਛਦੇ ਹਨ ਕਿ ਤੁਸੀਂ ਇੱਥੇ ਕਿਸ ਹਾਲ ਵਿਚ ਰਹਿੰਦੇ ਸੀ? ਉਹ ਉੱਤਰ ਦਿੰਦੇ ਹਨ ਕਿ ਅਸੀਂ ਧਰਤੀ ਉੱਤੇ ਬਹੁਤ ਹੀ ਕਮਜ਼ੋਰ ਸਾਂ। (ਭਾਵ ਕੁੱਝ ਨਹੀਂ ਸੀ ਕਰ ਸਕਦੇ) ਫ਼ਰਿਸ਼ਤੇ ਆਖਦੇ ਹਨ, ਕੀ ਅੱਲਾਹ ਦੀ ਧਰਤੀ ਵਿਸ਼ਾਲ ਨਹੀਂ ਸੀ? ਕਿ ਤੁਸੀਂ ਉੱਥੇ ਤੋਂ ਹਿਜਰਤ ਕਰ ਜਾਂਦੇ। ਇਹੋ ਲੋਕ ਹਨ, ਜਿਨ੍ਹਾਂ ਦਾ ਟਿਕਾਣਾ ਨਰਕ ਹੇ ਅਤੇ ਉਹ ਬਹੁਤ ਹੀ ਭੈੜਾ ਟਿਕਾਣਾ ਹੇ।
98਼ ਹਾਂ ਜਿਹੜੇ ਪੁਰਸ਼, ਇਸਤਰੀਆਂ ਅਤੇ ਬੱਚੇ ਜਿਹੜੇ ਵਾਸਤਵ ਵਿਚ ਹੀ ਬੇਵਸ ਹਨ, ਨਾ ਹੀ ਉਹਨਾਂ ਕੋਲ ਨਿੱਕਲਣ ਦਾ ਕੋਈ ਸਾਧਨ ਹੇ ਅਤੇ ਨਾ ਹੀ ਉਹਨਾਂ ਨੂੰ ਕਿਸੇ ਰਸਤੇ ਦਾ ਪਤਾ ਹੇ।
99਼ ਹੋ ਸਕਦਾ ਹੇ ਕਿ ਅੱਲਾਹ ਉਹਨਾਂ (ਬੇਵਸ ਲੋਕਾਂ) ਨੂੰ ਮੁਆਫ਼ ਕਰ ਦੇਵੇ। ਅੱਲਾਹ ਮੁਆਫ਼ ਕਰਨ ਵਾਲਾ ਤੇ ਵੱਡਾ ਬਖ਼ਸ਼ਣਹਾਰ ਹੇ।
100਼ ਜਿਹੜਾ ਵੀ ਅੱਲਾਹ ਦੀ ਰਾਹ ਵਿਚ ਆਪਣਾ ਘਰ ਬਾਰ ਛੱਡੇਗਾ ਉਸ ਨੂੰ ਧਰਤੀ ’ਤੇ ਰਹਿਣ ਲਈ ਬਥੇਰੀਆਂ ਥਾਵਾਂ ਹਨ ਅਤੇ (ਗੁਜ਼ਰ ਵਸਨ ਲਈ) ਪੂਰੀ ਖੁੱਲ੍ਹ ਮਿਲੇਗੀ ਅਤੇ ਜੇ ਕੋਈ ਆਪਣੇ ਘਰੋਂ ਹਿਜਰਤ ਕਰਕੇ ਅੱਲਾਹ ਅਤੇ ਰਸੂਲ ਵੱਲ ਨਿਕਲਿਆ ਹੋਵੇ ਫੇਰ ਉਸ ਨੂੰ ਰਾਹ ਵਿਚ ਹੀ ਮੌਤ ਆ ਜਾਵੇ ਤਾਂ ਉਸ ਦਾ ਬਦਲਾ ਦੇਣਾ ਅੱਲਾਹ ਦੇ ਜ਼ਿੰਮੇ ਹੇ ਅਤੇ ਅੱਲਾਹ ਬੜਾ ਹੀ ਬਖ਼ਸ਼ਣਹਾਰ ਅਤੇ ਮਿਹਰਾਂ ਵਾਲਾ ਹੇ।
101਼ ਜਦੋਂ ਤੁਸੀਂ ਧਰਤੀ ’ਤੇ ਸਫ਼ਰ ਕਰ ਰਹੇ ਹੋਵੋ ਤਾਂ ਤੁਹਾਡੇ ’ਤੇ ਨਮਾਜ਼ਾਂ ਨੂੰ ਕਸਰ (ਸੰਖੇਪ) ਕਰ ਲੈਣ ਵਿਚ ਕੋਈ ਹਰਜ ਨਹੀਂ, ਜੇ ਤੁਹਾ` ਇਹ ਡਰ ਹੋਵੇ ਕਿ ਦੁਸ਼ਮਨ ਤੁਹਾਨੂੰ ਤੰਗ ਕਰਨਗੇ ਤਾਂ ਵੀ (ਕਸਰ) ਕਰ ਸਕਦੇ ਹੋ। ਬੇਸ਼ੱਕ ਕਾਫ਼ਿਰ ਤਾਂ ਤੁਹਾਡੇ ਖੁੱਲ੍ਹੇ ਦੁਸ਼ਮਨ ਹਨ।
102਼ (ਹੇ ਨਬੀ!) ਜਦੋਂ ਤੁਸੀਂ ਇਹਨਾਂ (ਮੁਸਲਮਾਨਾਂ) ਵਿਚਾਲੇ ਹੋਵੋ ਅਤੇ (ਜੰਗ ਦੀ ਹਾਲਤ ਵਿਚ) ਉਹਨਾਂ ਨੂੰ ਨਮਾਜ਼ ਪੜ੍ਹਾਉਣ ਲਈ ਖੜ੍ਹੇ ਹੋਵੋ ਤਾਂ ਉਹਨਾਂ ਦਾ ਇਕ ਜੱਥਾ ਤੁਹਾਡੇ ਨਾਲ ਆਪਣੇ ਹਥਿਆਰਾਂ ਸਨੇ ਜਮਾਅਤ ਨਾਲ ਆ ਖੜ੍ਹੇ ਫੇਰ ਜਦੋਂ ਉਹ ਜੱਥਾ ਸਿਜਦਾ ਕਰ ਲਵੇ ਤਾਂ ਉਹ ਤੁਹਾਡੇ ਪਿੱਛੇ ਚਲਾ ਜਾਵੇ ਫੇਰ ਉਹ ਦੂਜਾ ਜੱਥਾ ਜਿਸ ਨੇ ਨਮਾਜ਼ ਨਹੀਂ ਪੜ੍ਹੀ ਉਹ ਆ ਜਾਵੇ ਅਤੇ ਤੁਹਾਡੇ ਨਾਲ ਨਮਾਜ਼ ਅਦਾ ਕਰੇ ਅਤੇ ਆਪਣੇ ਬਚਾਓ ਲਈ ਹਥਿਆਰਾਂ ਨੂੰ ਫੜੀ ਰੱਖਣ। ਕਾਫ਼ਿਰ ਤਾਂ ਇਹ ਚਾਹੁੰਦੇ ਹਨ ਕਿ ਜਦੋਂ ਵੀ ਤੁਸੀਂ ਆਪਣੇ ਹਥਿਆਰਾਂ ਤੇ ਆਪਣੇ ਸਾਮਾਨ ਤੋਂ ਬੇਖ਼ਬਰ ਹੋਵੋ ਤਾਂ ਉਹ ਤੁਹਾਡੇ ’ਤੇ ਹੱਲਾ ਬੋਲ ਦੇਣ। ਜੇ ਤੁਹਾਨੂੰ ਬਾਰਿਸ਼ ਕਾਰਨ ਕੋਈ ਤਕਲੀਫ਼ ਹੋਵੇ ਜਾਂ ਤੁਸੀਂ ਬੀਮਾਰ ਹੋ ਤਾਂ ਹੱਥਿਆਰ ਇਕ ਪਾਸੇ ਰੱਖਣ ਵਿਚ ਕੋਈ ਗੁਨਾਹ ਨਹੀਂ। ਪਰ ਇਸ ਹਾਲਤ ਵਿਚ ਵੀ ਸਾਵਧਾਨ ਰਹੋ। ਅੱਲਾਹ ਨੇ ਇਨਕਾਰੀਆਂ ਲਈ ਜ਼ਲੀਲ ਕਰਨ ਵਾਲਾ ਅਜ਼ਾਬ ਤਿਆਰ ਕੀਤਾ ਹੋਇਆ ਹੇ।
103਼ ਫੇਰ ਜਦੋਂ ਤੁਸੀਂ ਨਮਾਜ਼ ਪੜ੍ਹ ਲਵੋ ਤਾਂ ਉੱਠਦੇ, ਬੈਠਦੇ ਅਤੇ ਲੇਟੇ (ਭਾਵ ਹਰ ਸਮੇਂ) ਅੱਲਾਹ ਨੂੰ ਯਾਦ ਕਰਦੇ ਰਹੋ। ਜਦੋਂ ਤੁਹਾਨੂੰ ਸ਼ਾਂਤੀ ਮਿਲ ਜਾਵੇ ਤਾਂ ਪੂਰੀ ਨਮਾਜ਼ ਪੜ੍ਹੋ। ਬੇਸ਼ੱਕ ਨਮਾਜ਼ ਈਮਾਨ ਵਾਲਿਆਂ ਲਈ ਸਮੇਂ ਦੀ ਪਾਬੰਦੀ ਨਾਲ ਫ਼ਰਜ਼ ਕੀਤੀ ਗਈ ਹੇ।
104਼ ਤੁਸੀਂ ਇਹਨਾਂ (ਦੁਸ਼ਮਨਾਂ) ਦਾ ਪਿੱਛਾ ਕਰਨ ਵਿਚ ਕਮਜ਼ੋਰੀ ਨਾ ਵਿਖਾਓ, ਜੇ ਤੁਹਾਨੂੰ ਕਸ਼ਟ ਹੁੰਦੇ ਹਨ ਤਾਂ ਇਹਨਾਂ ਨੂੰ ਵੀ ਤੁਹਾਡੀ ਤਰ੍ਹਾਂ ਕਸ਼ਟ ਹੁੰਦਾ ਹੇ। ਤੁਸਾਂ ਅੱਲਾਹ ਤੋਂ ਜਿਸ ਚੀਜ਼ ਦੀਆਂ ਆਸਾਂ ਰੱਖਦੇ ਹੋ ਉਹ ਆਸਾਂ ਉਹਨਾਂ (ਦੁਸ਼ਮਨਾਂ) ਨੂੰ ਨਹੀਂ। ਅੱਲਾਹ ਬਹੁਤ ਦਾਨਾਈ ਵਾਲਾ ਅਤੇ ਹਿਕਮਤ ਵਾਲਾ ਹੇ।
105਼ (ਹੇ ਨਬੀ!) ਅਸੀਂ ਤੁਹਾਡੇ ਵੱਲ ਹੱਕ ਦੇ ਨਾਲ ਇਸ ਕਿਤਾਬ (.ਕੁਰਆਨ) ਨੂੰ ਉਤਾਰਿਆ ਹੇ ਤਾਂ ਕਿ ਜਿਹੜੀ ਸਿੱਧੀ ਰਾਹ ਅੱਲਾਹ ਨੇ ਤੁਹਾਨੂੰ ਵਿਖਾਈ ਹੇ ਤੁਸੀਂ ਉਸ ਦੇ ਅਨੁਸਾਰ ਹੀ ਲੋਕਾਂ ਵਿਚਾਲੇ ਫ਼ੈਸਲੇ ਕਰੋ ਅਤੇ ਵਿਸ਼ਵਾਸਘਾਤੀ ਲੋਕਾਂ ਦੇ ਹਿਮਾਇਤੀ ਨਾ ਬਣੋ।
106਼ ਅੱਲਾਹ ਤੋਂ ਖ਼ਿਮਾ ਦੀ ਬੇਨਤੀ1 ਕਰੋ, ਬੇਸ਼ੱਕ ਅੱਲਾਹ ਬਖ਼ਸ਼ਣ ਵਾਲਾ ਤੇ ਮਿਹਰਾਂ ਕਰਨ ਵਾਲਾ ਹੇ।
107਼ ਤੁਸੀਂ ਉਹਨਾਂ ਵੱਲੋਂ ਨਾ ਝਗੜੋ ਜਿਹੜੇ ਆਪਣੇ ਆਪ ਨਾਲ ਹੀ ਖ਼ਿਆਨਤ (ਵਿਸ਼ਵਾਸ-ਘਾਤ) ਕਰਦੇ ਹਨ, ਅੱਲਾਹ ਵਿਸ਼ਵਾਸ-ਘਾਤੀ ਲੋਕਾਂ ਨੂੰ ਉੱਕਾ ਹੀ ਪਸੰਦ ਨਹੀਂ ਕਰਦਾ।
108਼ ਇਹ (ਵਿਸ਼ਵਾਸ-ਘਾਤੀ) ਲੋਕ ਲੋਕਾਂ ਤੋਂ ਤਾਂ ਆਪਣੀਆਂ ਕਰਤੂਤਾਂ ਲੁਕਾ ਸਕਦੇ ਹਨ ਪ੍ਰੰਤੂ ਅੱਲਾਹ ਤੋਂ ਨਹੀਂ ਲੁਕਾ ਸਕਦੇ, ਉਹ ਉਸ ਸਮੇਂ ਵੀ ਉਹਨਾਂ ਨਾਲ ਹੁੰਦਾ ਹੇ ਜਦੋਂ ਉਹ ਰਾਤਾਂ ਨੂੰ ਲੁਕ ਲੁਕ ਕੇ ਅਜਿਹੇ ਸਲਾਹ-ਮਸ਼ਵਰੇ ਕਰਦੇ ਹਨ ਜਿਹੜੇ ਅੱਲਾਹ ਨੂੰ ਪਸੰਦ ਨਹੀਂ। ਉਹਨਾਂ ਦੀਆਂ ਸਾਰੀਆਂ ਕਰਤੂਤਾਂ ਨੂੰ ਉਸ ਨੇ ਘੇਰੇ ਵਿਚ ਲੈ ਰੱਖਿਆ ਹੇ।
109਼ ਤੁਸੀਂ ਲੋਕਾਂ ਨੇ ਸੰਸਾਰਿਕ ਜੀਵਨ ਵਿਚ ਤਾਂ ਇਹਨਾਂ ਅਪਰਾਧੀਆਂ ਵੱਲੋਂ ਝਗੜਾ ਕਰ ਲਿਆ ਪ੍ਰੰਤੂ ਅੱਲਾਹ ਦੇ ਅੱਗੇ ਕਿਆਮਤ ਵਾਲੇ ਦਿਨ ਉਹਨਾਂ ਦੀ ਹਿਮਾਇਤ ਕੋਣ ਕਰੇਗਾ ? ਅਤੇ ਉਹ ਕੌਣ ਹੇ ਜਿਹੜਾ ਉਹਨਾਂ ਦਾ ਵਕੀਲ ਹੋਵੇਗਾ ?
110਼ ਜਿਹੜਾ ਵਿਅਕਤੀ ਕੋਈ ਮਾੜੇ ਕੰਮ ਕਰੇ ਜਾਂ ਆਪਣੇ ਆਪ ਉੱਤੇ ਹੀ ਜ਼ੁਲਮ ਕਰ ਬੈਠੇ, ਪਰ ਫੇਰ ਉਹ ਅੱਲਾਹ ਤੋਂ ਮੁਆਫ਼ੀ ਲਈ ਬੇਨਤੀ ਕਰੇ, ਤਾਂ ਉਹ ਅੱਲਾਹ ਨੂੰ ਬਖ਼ਸ਼ਣਹਾਰ ਤੇ ਮਿਹਰਬਾਨ ਹੀ ਪਾਵੇਗਾ।
111਼ ਜੋ ਕੋਈ ਵਿਅਕਤੀ ਗੁਨਾਹ ਕਰਦਾ ਹੇ ਤਾਂ ਇਹ ਉਸੇ ਲਈ ਮੁਸੀਬਤ ਬਣੇਗਾ। ਅੱਲਾਹ (ਸਾਰੇ ਕੀਤੇ ਹੋਏ ਕੰਮਾਂ ਨੂੰ) ਜਾਣਨ ਵਾਲਾ ਹੇ ਅਤੇ ਦਾਨਾ-ਸਿਆਣਾ ਹੇ।
112਼ ਅਤੇ ਜਿਸ ਵਿਅਕਤੀ ਨੇ ਕੋਈ ਗੁਨਾਹ ਜਾਂ ਗ਼ਲਤੀ ਕਰਕੇ ਉਸ ਦਾ ਦੋਸ਼ ਕਿਸੇ ਹੋਰ ਬੇ-ਗੁਨਾਹ ਉੱਤੇ ਥੋਪ ਦਿੱਤਾ ਉਸ ਨੇ ਬਹੁਤ ਵੱਡੀ ਤੁਹਮਤ ਅਤੇ ਖੁੱਲ੍ਹੇ ਪਾਪਾਂ ਦਾ ਭਾਰ ਆਪਣੇ ਸਿਰ ਲੈ ਲਿਆ।
113਼ ਜੇ (ਹੇ ਨਬੀ!) ਤੁਹਾਡੇ ਉੱਤੇ ਰੱਬ ਦੀ ਕ੍ਰਿਪਾ ਤੇ ਮਿਹਰ ਨਾ ਹੁੰਦੀ ਤਾਂ ਉਹਨਾਂ (ਵਿਸ਼ਵਾਸਘਾਤੀ) ਲੋਕਾਂ ਵਿੱਚੋਂ ਇਕ ਟੋਲੇ ਨੇ ਤਾਂ ਤੁਹਾਨੂੰ ਭੁਲੇਖੇ ਵਿਚ ਫਸਾ ਦੇਣ ਦਾ ਫ਼ੈਸਲਾ ਕਰ ਹੀ ਲਿਆ ਸੀ। ਅਸਲ ਵਿਚ ਤਾਂ ਇਹ ਆਪਣੇ ਆਪ ਨੂੰ ਹੀ ਭੁਲੇਖੇ ਵਿਚ ਪਾ ਰਹੇ ਹਨ। ਇਹ ਤੁਹਾਡਾ ਕੁੱਝ ਵੀ ਨਹੀਂ ਵਿਗਾੜ ਸਕਦੇ। ਅੱਲਾਹ ਨੇ ਤੁਹਾਡੇ ’ਤੇ ਕਿਤਾਬ (.ਕੁਰਆਨ) ਤੇ ਹਿਕਮਤ (ਸਿਆਣਪ) ਉਤਾਰੀ ਹੇ ਅਤੇ ਤੁਹਾਨੂੰ ਉਹ ਸਭ ਕੁੱਝ ਸਿਖਾਇਆ ਹੇ ਜਿਸ ਦਾ ਤੁਹਾਨੂੰ ਗਿਆਨ ਨਹੀਂ ਸੀ। ਅੱਲਾਹ ਦੀਆਂ ਤੁਹਾਡੇ ਉੱਤੇ ਵੱਡੀਆਂ ਮਿਹਰਾਂ ਹਨ।
114਼ ਉਹਨਾਂ (ਵਿਸ਼ਵਾਸਘਾਤੀ) ਲੋਕਾਂ ਦੇ ਆਮ ਕਰਕੇ ਵਧੇਰੇ ਮਸ਼ਵਰਿਆਂ (ਜੋ ਤੁਹਾਨੂੰ ਦਿੰਦੇ ਹਨ) ਵਿਚ ਕੋਈ ਭਲਾਈ ਨਹੀਂ ਹੁੰਦੀ, ਪਰ ਜੇ ਕੋਈ ਕਿਸੇ ਨੂੰ ਖ਼ੈਰਾਤ (ਪੁੰਨ-ਦਾਨ) ਜਾਂ ਨੇਕੀ ਦੇ ਕੰਮਾਂ ਲਈ ਜਾਂ ਲੋਕਾਂ ਵਿਚ ਸੁਲਾਹ-ਸਫ਼ਾਈ ਕਰਵਾਉਣ ਲਈ ਹੁਕਮ ਦਿੰਦਾ ਹੇ (ਤਾਂ ਇਹ ਵਧੀਆ ਗੱਲ ਹੇ) ਅਤੇ ਜਿਹੜਾ ਵਿਅਕਤੀ ਕੇਵਲ ਅੱਲਾਹ ਨੂੰ ਖ਼ੁਸ਼ ਕਰਨ ਲਈ ਇਹ ਸਾਰੇ ਕੰਮਾਂ ਕਰਦਾ ਹੇ, ਉਸ ਨੂੰ ਅਸੀਂ ਬਹੁਤ ਵੱਡਾ ਬਦਲਾ ਦੇਵਾਂਗੇ।
115਼ ਅਤੇ ਜਿਹੜੇ ਵਿਅਕਤੀ ਉੱਤੇ ਸਿੱਧਾ ਰਾਹ ਸਪਸ਼ਟ ਹੋ ਗਿਆ ਹੋਵੇ ਫੇਰ ਵੀ ਉਹ ਰਸੂਲ ਦੇ ਵਿਰੁੱਧ ਕੰਮ ਕਰੇ ਅਤੇ ਈਮਾਨ ਵਾਲਿਆਂ ਦੇ ਰਸਤੇ ਨੂੰ ਛੱਡ ਕੇ ਦੂਜੀ ਰਾਹ ਦੀ ਪੈਰਵੀ ਕਰੇ ਤਾਂ ਉਸ ਨੂੰ ਅਸੀਂ (ਅੱਲਾਹ) ਉਸੇ ਵੱਲ ਤੋਰ ਦੇਵਾਂਗੇ ਜਿਸ ਵੱਲ ਉਹ ਜਾਣਾ ਚਾਹੁੰਦਾ ਹੇ ਅਤੇ ਅਸੀਂ ਉਸ ਨੂੰ ਨਰਕ ਵਿਚ ਸੁੱਟ ਦੇਵਾਂਗੇ ਜੋ ਕਿ ਰਹਿਣ ਲਈ ਸਭ ਤੋਂ ਵੱਧ ਭੈੜਾ ਟਿਕਾਣਾ ਹੇ।
116਼ ਬੇਸ਼ੱਕ ਅੱਲਾਹ ਉਸ ਦੇ ਨਾਲ ਸ਼ਿਰਕ ਕਰਨ ਵਾਲੇ ਨੂੰ ਕਦੇ ਵੀ ਮੁਆਫ਼ ਨਹੀਂ ਕਰਦਾ, ਇਸ ਤੋਂ ਛੁੱਟ ਜਿਸ ਨੂੰ ਵੀ ਚਾਹੇ ਮੁਆਫ਼ ਕਰ ਦਿੰਦਾ ਹੇ ਅਤੇ ਜਿਸ ਨੇ ਅੱਲਾਹ (ਦੀਆਂ ਸਿਫ਼ਤਾਂ) ਨਾਲ ਕਿਸੇ ਨੂੰ ਸ਼ਰੀਕ (ਸਾਂਝੀਵਾਲ) ਠਹਿਰਾਇਆ ਉਹ ਗੁਮਰਾਹੀ ਵਿਚ ਬਹੁਤ ਦੂਰ ਨਿੱਕਲ ਗਿਆ।
117਼ ਇਹ (ਮੁਸ਼ਰਿਕ) ਅੱਲਾਹ ਨੂੰ ਛੱਡ ਕੇ ਕੇਵਲ ਦੇਵੀਆਂ ਨੂੰ ਹੀ (ਆਪਣੀ ਮਦਦ ਲਈ) ਬੁਲਾਉਂਦੇ ਹਨ। ਅਸਲ ਵਿਚ ਇਹ ਬਾਗੀ ਸ਼ੈਤਾਨ ਨੂੰ ਹੀ ਪੂਜਦੇ ਹਨ।
118਼ ਅੱਲਾਹ ਨੇ ਉਸ (ਸ਼ੈਤਾਨ) ਨੂੰ ਫ਼ਿਟਕਾਰਿਆ ਹੇ ਅਤੇ ਉਸ ਨੇ ਕਿਹਾ ਹੋਇਆ ਹੇ ਕਿ ਹੇ ਰਬਾ! ਮੈਂ ਤੇਰੇ ਬੰਦਿਆਂ ਵਿੱਚੋਂ ਇਕ ਨਿਯਤ ਹਿੱਸਾ ਲੈ ਕੇ ਰਹਾਂਗਾ।
119਼ ਅਤੇ ਉਹਨਾਂ ਨੂੰ ਕੁਰਾਹੇ ਪਾਉਂਦਾ ਰਹਾਂਗਾ ਅਤੇ ਉਹਨਾਂ ਨੂੰ (ਕਾਮਯਾਬੀ) ਦੀਆਂ ਝੂਠੀਆਂ ਆਸਾਂ ਦਿਵਾਉਂਦਾ ਰਹਾਂਗਾ ਅਤੇ ਉਹਨਾਂ ਨੂੰ ਹੁਕਮ ਦੇਵਾਂਗਾ ਤਾਂ ਉਹ (ਬੁਤਾਂ ਦੇ ਚੜ੍ਹਾਵੇ ਲਈ) ਜਾਨਵਰਾਂ ਦੇ ਕੰਨ ਚੀਰਨਗੇ ਅਤੇ ਉਹਨਾਂ ਨੂੰ ਹੁਕਮ ਦੇਵਾਂਗਾ ਤਾਂ ਉਹ ਰੱਬੀ ਬਣਤਰ ਵਿਚ ਅਦਲਾ ਬਦਲੀ ਕਰਨਗੇ। (ਹੇ ਲੋਕੋ! ਕੰਨ ਖੋਲ ਕੇ ਸੁਣ ਲਓ) ਕਿ ਜਿਹੜਾ ਕੋਈ ਵਿਅਕਤੀ ਅੱਲਾਹ ਨੂੰ ਛੱਡ ਕੇ ਸ਼ੈਤਾਨ ਨੂੰ ਆਪਣਾ ਮਿੱਤਰ ਬਣਾਵੇਗਾ ਉਹ ਸਪਸ਼ਟ ਰੂਪ ਵਿਚ ਘਾਟੇ ਵਿਚ ਜਾਵੇਗਾ।
120਼ ਇਹ (ਸ਼ੈਤਾਨ ਸ਼ਿਰਕ ਕਰਨ ਵਾਲਿਆਂ ਨਾਲ) ਝੂਠੇ ਵਾਅਦੇ ਕਰਦਾ ਹੇ ਅਤੇ ਉਹਨਾਂ ਨੂੰ ਆਸਾਂ ਦੁਆਉਂਦਾ ਹੇ। (ਯਾਦ ਰਖੋ) ਕਿ ਸ਼ੈਤਾਨ ਦੇ ਸਾਰੇ ਵਾਅਦੇ ਕੇਵਲ ਧੋਖੇ ਹੀ ਹਨ, ਛਲ-ਕਪਟ ਤੋਂ ਛੁੱਟ ਹੋਰ ਕੁੱਝ ਨਹੀਂ।
121਼ ਇਹਨਾਂ ਲੋਕਾਂ ਦਾ ਆਖ਼ਰੀ ਟਿਕਾਣਾ ਨਰਕ ਹੇ, ਜਿੱਥੋਂ ਉਹਨਾਂ ਨੂੰ ਕੋਈ ਛੁਟਕਾਰਾ ਨਹੀਂ ਮਿਲੇਗਾ।
122਼ ਅਤੇ ਜਿਹੜੇ ਲੋਕ (ਰੱਬ, ਰਸੂਲ, .ਕੁਰਆਨ, ਫ਼ਰਿਸ਼ਤਿਆਂ ਅਤੇ ਆਖ਼ਿਰਤ ਉੱਤੇ) ਈਮਾਨ ਲਿਆਉਣਗੇ, ਭਲੇ ਤੇ ਨੇਕ ਕੰਮ ਕਰਣਗੇ ਅਸੀਂ ਉਹਨਾਂ ਨੂੰ ਸਵਰਗਾਂ ਵਿਚ ਦਾਖ਼ਲ ਕਰਾਂਗੇ, ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹਨ ਜਿੱਥੇ ਇਹ ਸਦਾ ਰਹਿਣਗੇ। ਇਹ (ਮੋਮਿਨਾਂ ਨਾਲ) ਅੱਲਾਹ ਦਾ ਵਾਅਦਾ ਹੇ, ਜਿਹੜਾ ਸੱਚਾ ਹੇ। ਉਹ ਕੌਣ ਹੇ ਜਿਹੜਾ ਆਪਣੀ ਗੱਲ ਵਿਚ ਅੱਲਾਹ ਤੋਂ ਵੱਧ ਕੇ ਸੱਚਾ ਹੋਵੇ?
123਼ ਆਖ਼ੀਰ ਨਾ ਤੁਹਾਡੀ (ਮੁਸ਼ਰਿਕਾਂ ਦੀ) ਕਾਮਨਾਵਾਂ ’ਤੇ ਨਿਰਭਰ ਕਰਦਾ ਹੇ ਅਤੇ ਨਾ ਹੀ ਕਿਤਾਬ ਵਾਲਿਆਂ ਦੀਆਂ ਕਾਮਨਾਵਾਂ ਉੱਤੇ ਹੇ। ਜਿਹੜਾ ਵੀ ਬੁਰਾਈ ਕਰੇਗਾ ਉਸ ਨੂੰ ਸਜ਼ਾ ਅਵੱਸ਼ ਮਿਲੇਗੀ ਅਤੇ ਉਹ ਅੱਲਾਹ ਤੋਂ ਛੁੱਟ ਕੋਈ ਮਿੱਤਰ ਤੇ ਸਹਾਈ ਨਾ ਲੱਭ ਸਕੇਗਾ।
124਼ ਜਿਹੜਾ ਵੀ ਨੇਕ ਕੰਮ ਕਰੇਗਾ, ਭਾਵੇਂ ਉਹ ਪੁਰਸ਼ ਹੇ ਜਾਂ ਇਸਤਰੀ ਪਰ ਹੇ ਈਮਾਨ ਵਾਲਾ ਤਾਂ ਅਜਿਹੇ ਲੋਕ ਅਵੱਸ਼ ਹੀ ਸਵਰਗਾਂ ਵਿਚ ਜਾਣਗੇ, ਅਤੇ ਭੋਰਾ ਭਰ ਵੀ ਉਹਨਾਂ ਦਾ ਹੱਕ ਨਹੀਂ ਮਾਰਿਆ ਜਾਵੇਗਾ।
125਼ ਧਰਮ ਪੱਖੋ ਉਸ ਵਿਅਕਤੀ ਨਾਲੋਂ ਚੰਗਾ ਕੋਣ ਹੋਵੇਗਾ ਜਿਸ ਨੇ ਆਪਣਾ ਸੀਸ ਅੱਲਾਹ ਦੇ ਹੁਕਮਾਂ ਅੱਗੇ ਝੁਕਾ ਦਿੱਤਾ ਤੇ ਉਹ ਨੇਕ ਵੀ ਹੋਵੇ, ਇਕ ਚਿਤ ਹੋ ਕੇ ਇਬਰਾਹੀਮ ਦੇ ਦੀਨ ਦੀ ਪੈਰਵੀ ਕਰੇ ਜੋ ਕਿ ਹੱਕ ਦਾ ਪੁਜਾਰੀ ਸੀ? ਇਬਰਾਹੀਮ ਨੂੰ ਅੱਲਾਹ ਨੇ ਆਪਣਾ ਵਿਸ਼ੇਸ਼ ਮਿੱਤਰ ਬਣਾਇਆ ਸੀ।
126਼ ਅਕਾਸ਼ਾਂ ਤੇ ਧਰਤੀ ਵਿਚ ਜੋ ਕੁੱਝ ਹੂੰ ਸਭ ਅੱਲਾਹ ਦਾ ਹੀ ਹੇ ਅਤੇ ਅੱਲਾਹ ਨੇ ਹਰ ਚੀਜ਼ ਨੂੰ ਆਪਣੇ ਘੇਰੇ ਵਿਚ ਲੈ ਰੱਖਿਆ ਹੇ।
127਼ (ਹੇ ਨਬੀ!) ਲੋਕੀ ਤੁਹਾਥੋਂ (ਯਤੀਮ) ਲੜਕੀਆਂ ਪ੍ਰਤੀ ਪੁੱਛਦੇ ਹਨ। ਤੁਸੀਂ ਆਖ ਦਿਓ ਕਿ ਇਹਨਾਂ ਬਾਰੇ ਤਾਂ ਅੱਲਾਹ ਆਪ ਹੀ (ਇਨਸਾਫ ਕਰਨ ਦਾ) ਹੁਕਮ ਦੇ ਰਿਹਾ ਹੇ ਅਤੇ .ਕੁਰਆਨ ਦੀਆਂ ਉਹ ਆਇਤਾਂ ਵੀ (ਚੇਤੇ ਕਰਵਾਉਂਦੀਆਂ ਹਨ ਕਿ) ਜਿਹੜੀਆਂ ਯਤੀਮ ਲੜਕੀਆਂ ਬਾਰੇ ਤੁਹਾਨੂੰ ਪੜ੍ਹ ਕੇ ਸੁਣਾਈਆਂ ਜਾਂਦੀਆਂ ਹਨ ਕਿ ਜਿਨ੍ਹਾਂ ਦਾ ਨਿਯਤ ਹੱਕ ਤੁਸੀਂ ਨਹੀਂ ਦਿੰਦੇ ਅਤੇ ਤੁਸੀਂ ਉਹਨਾਂ ਨੂੰ ਆਪਣੇ ਨਿਕਾਹ ਵਿਚ ਲਿਆਉਣਾ ਚਾਹੁੰਦੇ ਹੋ, ਅਤੇ ਅਜਿਹੇ ਬੱਚਿਆਂ ਦੇ ਬਾਰੇ ਵੀ ਜਿਹੜੇ ਕੁੱਝ ਵੀ ਜ਼ੋਰ ਨਹੀਂ ਰੱਖਦੇ, (ਤੁਹਾਨੂੰ ਹੁਕਮ ਦਿੰਦਾ ਹੇ ਕਿ) ਤੁਸੀਂ ਯਤੀਮਾਂ ਨਾਲ ਇਨਸਾਫ਼ ਕਰੋ ਅਤੇ ਤੁਸੀਂ ਜਿਹੜੀ ਵੀ ਨੇਕੀ ਕਰਦੇ ਹੋ ਬੇਸ਼ੱਕ ਅੱਲਾਹ ਉਸ ਦਾ ਗਿਆਨ ਰੱਖਦਾ ਹੇ।
128਼ ਜੇ ਕਿਸੇ ਇਸਤਰੀ ਨੂੰ ਆਪਣੇ ਪਤੀ ਤੋਂ ਲੜਾਈ ਝਗੜੇ ਜਾਂ ਭੈੜੇ ਵਰਤਾਓ (ਤਲਾਕ) ਦਾ ਡਰ ਹੋਵੇ, ਜੇ ਦੋਵੇਂ (ਪਤੀ ਪਤਨੀ) ਆਪਸ ਵਿਚ ਕਿਸੇ ਵੀ ਤਰ੍ਹਾਂ ਦੀ ਸੁਲਾਹ ਕਰ ਲੈਣ ਤਾਂ ਇਸ ਵਿਚ ਕੋਈ ਗੁਨਾਹ ਨਹੀਂ ਸਗੋਂ ਸੁਲਾਹ ਸਫ਼ਾਈ ਤਾਂ ਵਧੇਰੇ ਚੰਗੀ ਹੇ। ਅੱਲਾਹ ਨੇ ਮਨੁੱਖੀ ਮਨ ਵਿਚ ਕੰਜੂਸੀ ਪਾ ਛੱਡੀ ਹੇ। ਜੇ ਤੁਸੀਂ ਲੋਕ ਅਹਿਸਾਨ ਭਾਵ ਸੋਹਣਾ ਵਰਤਾਵਾ ਕਰੋ ਅਤੇ ਪਰਹੇਜ਼ਗਾਰੀ ਤੋਂ ਕੰਮ ਲਵੋ ਤਾਂ ਤੁਸੀਂ ਜੋ ਵੀ ਕਰ ਰਹੇ ਹੋ ਉਸ ਨੂੰ ਅੱਲਾਹ ਚੰਗੀ ਤਰ੍ਹਾਂ ਜਾਣਦਾ ਹੇ।
129਼ ਤੁਹਾਥੋਂ ਇਹ ਕਦੇ ਨਹੀਂ ਹੋ ਸਕੇਗਾ ਕਿ ਤੁਸੀਂ ਆਪਣੀਆਂ ਸਾਰੀਆਂ ਪਤਨੀਆਂ ਨਾਲ ਇਕੋ ਜਿਹਾ ਵਿਵਹਾਰ (ਇਨਸਾਫ਼) ਕਰ ਸਕੋ ਭਾਵੇਂ ਤੁਸੀਂ ਇਸ ਲਈ ਕਿੰਨੀ ਹੀ ਚਾਹਤ ਅਤੇ ਕੋਸ਼ਿਸ਼ ਕਰ ਲਵੋ (ਤੁਸੀਂ ਨਹੀਂ ਕਰ ਸਕਦੇ) ਇਸ ਲਈ (ਅੱਲਾਹ ਹੁਕਮ ਦਿੰਦਾ ਹੇ ਕਿ) ਇਕ ਪਤਨੀ ਵੱਲ ਹੀ ਇੰਨਾ ਉੱਲਰ ਨਾ ਹੋ ਜਾਓ ਕਿ ਦੂਜੀ ਪਤਨੀ ਨੂੰ ਉੱਕਾ ਹੀ ਅੱਧ ਵਿਚਾਲੇ ਲਮਕਦਾ ਛੱਡ ਦਿਓ, ਜੇਕਰ ਤੁਸੀਂ ਆਪਣਾ ਇਹ ਵਤੀਰਾ ਠੀਕ ਕਰ ਲਵੋ ਅਤੇ ਅੱਲਾਹ ਤੋਂ ਡਰਦੇ ਰਹੋ ਤਾਂ ਅੱਲਾਹ ਵੀ (ਭੁੱਲਾਂ ਨੂੰ) ਮੁਆਫ਼ ਕਰਨ ਵਾਲਾ ਅਤੇ ਰਹਿਮ ਫ਼ਰਮਾਉਣ ਵਾਲਾ ਹੇ।
130਼ ਪਰ ਜੇ ਪਤੀ ਪਤਨੀ ਇਕ ਦੂਜੇ ਤੋਂ (ਤਲਾਕ ਰਾਹੀਂ) ਜੁਦਾ ਹੋ ਹੀ ਜਾਣ ਤਾਂ ਅੱਲਾਹ ਆਪਣੀ ਵਿਸ਼ਾਲ ਕੁਦਰਤ ਨਾਲ ਹਰੇਕ ਨੂੰ ਦੂਜੇ ਦੀ ਮੁਥਾਜੀ ਤੋਂ ਬੇਪਰਵਾਹ ਕਰ ਦੇਵੇਗਾ। ਅੱਲਾਹ ਵੱਡਾ ਸਮਾਈ ਵਾਲਾ ਅਤੇ ਦਾਨਾ ਸਿਆਣਾ ਹੇ।
131਼ ਅਕਾਸ਼ਾਂ ਤੇ ਧਰਤੀ ਵਿਚ ਜੋ ਕੁੱਝ ਹੇ ਹਰ ਚੀਜ਼ ਦਾ ਮਾਲਿਕ ਅੱਲਾਹ ਹੀ ਹੇ। ਅਸੀਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਤੁਹਾਥੋਂ ਪਹਿਲਾਂ ਕਿਤਾਬਾਂ ਦਿੱਤੀਆਂ ਸਨ, ਅਤੇ (ਹੇ ਮੁਸਲਮਾਨੋ!) ਤੁਹਾ` ਵੀ ਇਹੋ ਹੁਕਮ ਦਿੱਤਾ ਹੇ ਕਿ ਅੱਲਾਹ ਤੋਂ ਡਰਦੇ ਰਹੋ, ਜੇ ਤੁਸੀਂ ਹੁਕਮ ਨਹੀਂ ਮੰਨੋਗੇ ਤਾਂ ਤੁਸੀਂ ਇਹ ਗੱਲ ਯਾਦ ਰੱਖੋ ਕਿ ਜੋ ਵੀ ਅਕਾਸ਼ ਵਿਚ ਹੇ ਅਤੇ ਜੋ ਵੀ ਧਰਤੀ ਵਿਚ ਹੇ ਉਹ ਸਭ ਅੱਲਾਹ ਦਾ ਹੀ ਹੇ। ਅੱਲਾਹ (ਤੁਹਾਡੇ ਹੁਕਮ ਮੰਣਨ ਜਾਂ ਨਾ ਮੰਣਨ ਤੋਂ) ਬੇਪਰਵਾਹ ਹੇ ਅਤੇ ਹਰ ਪ੍ਰਕਾਰ ਦੀ ਪ੍ਰਸ਼ੰਸਾ ਉਸੇ ਲਈ ਹੇ।
132਼ ਅਕਾਸ਼ਾਂ ਅਤੇ ਧਰਤੀ ਦਾ ਮਾਲਿਕ ਅੱਲਾਹ ਹੇ ਅਤੇ ਕੰਮ ਸੁਆਰਨ ਵਾਲਾ ਵੀ ਅੱਲਾਹ ਹੀ ਹੇ।
133਼ (ਹੇ ਲੋਕੋ!) ਜੇ ਉਹ (ਅੱਲਾਹ) ਚਾਹੇ ਤਾਂ ਉਹ ਤੁਹਾਨੂੰ ਸਭ ਨੂੰ ਪਰਾਂ ਹਟਾ ਕੇ ਤੁਹਾਡੀ ਥਾਂ ਦੂਜਿਆਂ ਨੂੰ ਲੈ ਆਵੇ। ਅੱਲਾਹ ਇੰਜ ਕਰਨ ਦੀ ਪੂਰੀ ਕੁਦਰਤ ਰੱਖਦਾ ਹੇ।
134਼ ਜਿਹੜਾ ਵਿਅਕਤੀ ਕੇਵਲ ਦੁਨੀਆਂ ਦੀ ਭਲਾਈ ਚਾਹੁੰਦਾ ਹੇ ਤਾਂ ਉਸ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੇ ਕਿ ਅੱਲਾਹ ਦੇ ਕੋਲ ਤਾਂ ਦੁਨੀਆਂ ਅਤੇ ਆਖ਼ਿਰਤ (ਦੋਵੇਂ ਥਾਵਾਂ) ਦੀ ਭਲਾਈ ਹੇ। ਅੱਲਾਹ (ਤੁਹਾਡੀਆਂ ਸਾਰੀਆਂ ਗੱਲਾਂ ਨੂੰ) ਸੁਣਨ ਵਾਲਾ ਅਤੇ (ਤੁਹਾਡੇ ਹਰ ਕੰਮ ਨੂੰ) ਵੇਖਣ ਵਾਲਾ ਹੇ।
135਼ ਹੇ ਈਮਾਨ ਵਾਲਿਓ! ਇਨਸਾਫ਼ ਉੱਤੇ ਮਜ਼ਬੂਤੀ ਨਾਲ ਡਟ ਜਾਓ ਅਤੇ ਅੱਲਾਹ ਲਈ ਸੱਚੀ ਗਵਾਹੀ ਦੇਣ ਵਾਲੇ ਬਣ ਜਾਓ ਭਾਵੇਂ ਉਹ ਤੁਹਾਡੇ ਆਪਣੇ ਵਿਰੱਧ ਹੋਵੇ ਜਾਂ ਤੁਹਾਡੇ ਆਪਣੇ ਮਾਂ ਬਾਪ ਜਾਂ ਰਿਸ਼ਤੇਦਾਰਾਂ ਦੇ ਵਿਰੁੱਧ ਹੋਵੇ।1 ਮਾਮਲੇ ਨਾਲ ਸੰਬੰਧਤ ਧਿਰ ਭਾਵੇਂ ਅਮੀਰ ਹੋਵੇ ਜਾਂ ਗ਼ਰੀਬ, ਦੋਵੇਂ ਹਾਲਤਾਂ ਵਿਚ ਤੁਹਾਥੋਂ ਵੱਧ ਅੱਲਾਹ ਉਹਨਾਂ ਦਾ ਸ਼ੁਭ-ਚਿੰਤਕ ਹੇ। ਇਸ ਲਈ ਤੁਸੀਂ ਆਪਣੀਆਂ ਇੱਛਾਵਾਂ ਦੇ ਪਿੱਛੇ ਲੱਗ ਕੇ ਇਨਸਾਫ਼ ਦਾ ਪੱਲਾ ਨਾ ਛੱਡੋ। ਜੇਕਰ ਤੁਸੀਂ (ਇਨਸਾਫ਼ ਕਰਨ ਸਮੇਂ) ਗੋਲ ਮੋਲ ਗੱਲ ਕੀਤੀ ਜਾਂ ਆਪਣੇ ਆਪ ਨੂੰ ਗਵਾਹੀ ਦੇਣ ਤੋਂ ਬਚਾਇਆ ਤਾਂ ਯਾਦ ਰੱਖੋ ਕਿ ਜੋ ਕੁੱਝ ਤੁਸੀਂ ਕਰਦੇ ਹੋ ਅੱਲਾਹ ਉਸਤੋਂ ਪੂਰੀ ਤਰ੍ਹਾਂ ਜਾਣੂ ਹੇ।
136਼ ਹੇ ਈਮਾਨ ਵਾਲਿਓ! ਅੱਲਾਹ ਅਤੇ ਉਸ ਦੇ ਰਸੂਲ (ਮੁਹੰਮਦ ਸ:) ਅਤੇ ਉਸ ਕਿਤਾਬ (.ਕੁਰਆਨ) ਉੱਤੇ, ਜਿਹੜੀ ਉਸ ਨੇ ਆਪਣੇ ਰਸੂਲ ’ਤੇ ਨਾਜ਼ਿਲ ਕੀਤੀ ਹੇ ਅਤੇ ਉਹਨਾਂ ਕਿਤਾਬਾਂ (ਤੌਰੈਤ, ਜ਼ਬੂਰ, ਇੰਜੀਲ) ’ਤੇ, ਜੋ ਉਸ ਨੇ ਇਸ .ਕੁਰਆਨ ਤੋਂ ਪਹਿਲਾਂ ਨਾਜ਼ਿਲ ਕੀਤੀਆਂ ਹਨ, ਈਮਾਨ ਲੈ ਆਓ। ਜਿਹੜਾ ਵਿਅਕਤੀ ਅੱਲਾਹ, ਉਸ ਦੇ ਫ਼ਰਿਸ਼ਤੇ, ਉਸ ਦੀਆਂ ਕਿਤਾਬਾਂ, ਉਸ ਦੇ ਰਸੂਲਾਂ ਅਤੇ ਕਿਆਮਤ ਦੇ ਦਿਨ ਤੋਂ ਇਨਕਾਰ ਕਰੇਗਾ, ਉਹ ਗੁਮਰਾਹੀ ਵਿਚ ਭਟਕਦਾ ਹੋਇਆ ਬਹੁਤ ਦੂਰ ਨਿੱਕਲ ਗਿਆ।
137਼ ਜਿਨ੍ਹਾਂ ਲੋਕਾਂ ਨੇ ਈਮਾਨ ਲੈ ਆਉਣ ਮਗਰੋਂ ਇਨਕਾਰ ਕੀਤਾ ਫੇਰ ਈਮਾਨ ਲੈ ਆਏ ਫੇਰ ਇਨਕਾਰ ਕੀਤਾ ਅਤੇ ਕੁਫ਼ਰ ਵਿਚ ਵਧਦੇ ਹੀ ਚਲੇ ਗਏ, ਅੱਲਾਹ ਉਹਨਾਂ ਨੂੰ ਵੀ ਮੁਆਫ਼ ਨਹੀਂ ਕਰੇਗਾ ਅਤੇ ਨਾ ਹੀ ਉਹਨਾਂ ਨੂੰ ਕਦੇ ਸਿੱਧਾ ਰਾਹ ਵਿਖਾਵੇਗਾ।
138਼ ਹੇ ਨਬੀ! ਮੁਨਾਫ਼ਿਕਾਂ ਨੂੰ ਖ਼ਬਰਦਾਰ ਕਰ ਦਿਓ ਕਿ ਉਹਨਾਂ ਲਈ ਦੁਖ਼ਦਾਈ ਅਜ਼ਾਬ ਹੇ।
139਼ ਜਿਹੜੇ ਲੋਕ ਮੁਸਲਮਾਨਾਂ ਨੂੰ ਛੱਡ ਕੇ ਕਾਫ਼ਿਰਾਂ ਨੂੰ ਆਪਣਾ ਦੋਸਤ ਬਣਾਉਂਦੇ ਹਨ, ਉਹ ਦੱਸਣ, ਕੀ ਉਹ ਉਹਨਾਂ ਕੋਲ ਇੱਜ਼ਤ ਲਈ ਜਾਂਦੇ ਹਨ ? ਯਾਦ ਰੱਖੋ ਕਿ ਇੱਜ਼ਤ ਤਾਂ ਸਾਰੀ ਦੀ ਸਾਰੀ ਅੱਲਾਹ ਲਈ ਹੇ।
140਼ ਅੱਲਾਹ ਤੁਹਾਡੇ ਲਈ ਆਪਣੀ ਕਿਤਾਬ (.ਕੁਰਆਨ) ਵਿਚ ਇਹ ਹੁਕਮ ਉਤਾਰ ਚੁੱਕਿਆ ਹੇ ਕਿ ਜਦੋਂ ਤੁਸੀਂ ਕਿਸੇ ਥਾਂ ਅੱਲਾਹ ਦੀਆਂ ਆਇਤਾਂ (ਹੁਕਮਾਂ) ਤੋਂ ਇਨਕਾਰ ਕਰਦੇ ਅਤੇ ਮਖੌਲ ਕਰਦੇ ਵੇਖੋ ਤਾਂ ਤੁਸੀਂ ਉਸ ਸਭਾ ਵਿਚ ਨਾ ਬੈਠੋ, ਜਦੋਂ ਤਕ ਕਿ ਉਹ ਲੋਕ ਦੂਜੀਆਂ ਗੱਲਾਂ ਵਿਚ ਨਾ ਲੱਗ ਜਾਣ। (ਜੇ ਤੁਸੀਂ ਇੰਜ ਨਾ ਕੀਤਾ) ਤਾਂ ਤੁਸੀਂ ਵੀ ਉਸ ਸਮੇਂ ਉਹਨਾਂ ਵਰਗੇ ਹੀ ਹੋ ਜਾਓਗੇ। ਬੇਸ਼ੱਕ ਅੱਲਾਹ ਇਕ ਦਿਨ ਸਾਰੇ ਮੁਨਾਫ਼ਿਕਾਂ ਅਤੇ ਕਾਫ਼ਿਰਾਂ ਨੂੰ ਨਰਕ ਵਿਚ ਜਮਾਂ ਕਰਨ ਵਾਲਾ ਹੇ।
141਼ ਇਹ (ਮੁਨਾਫ਼ਿਕ) ਲੋਕ ਤੁਹਾਡੇ ਅੰਜਾਮ ਦੀ ਉਡੀਕ ਕਰਦੇ ਰਹਿੰਦੇ ਹਨ, ਫੇਰ ਜੇਕਰ ਤੁਹਾਨੂੰ ਅੱਲਾਹ ਕਾਮਯਾਬੀ ਦੇ ਦੇਵੇ ਤਾਂ ਇਹ ਕਹਿੰਦੇ ਹਨ “ਕੀ ਅਸੀਂ ਤੁਹਾਡੇ ਨਾਲ ਨਹੀਂ ਸਾਂ?” ਜੇ ਕਾਫ਼ਿਰਾਂ ਦਾ ਪੱਲਾ ਭਾਰੀ ਹੋ ਜਾਵੇ ਤਾਂ ਉਹਨਾਂ ਨੂੰ ਆਖਦੇ ਹਨ “ਕੀ ਅਸੀਂ ਤੁਹਾਡੇ ’ਤੇ ਭਾਰੂ ਹੋਣ ਵਾਲੇ ਨਹੀਂ ਸਾਂ? ਕੀ ਅਸੀਂ ਤੁਹਾਨੂੰ ਮੁਸਲਮਾਨਾਂ ਦੇ ਹੱਥੋਂ ਨਹੀਂ ਬਚਾਇਆ?” ਕਿਆਮਤ ਵਾਲੇ ਦਿਨ ਅੱਲਾਹ ਉਹਨਾਂ ਮੁਨਾਫ਼ਿਕਾਂ ਵਿਚਾਲੇ ਫ਼ੈਸਲਾ ਕਰ ਦੇਵੇਗਾ। ਅੱਲਾਹ ਕਾਫ਼ਿਰਾਂ ਨੂੰ ਈਮਾਨ ਵਾਲਿਆਂ ਵਿਰੁੱਧ (ਭਾਰੂ) ਹੋਣ ਦਾ ਕੋਈ ਵੀ ਰਾਹ ਨਹੀਂ ਦੇਵੇਗਾ
142਼ ਬੇਸ਼ੱਕ ਮੁਨਾਫ਼ਿਕ ਅੱਲਾਹ ਨਾਲ ਧੋਖਾ ਕਰਦੇ ਹਨ ਜਦ ਕਿ ਅੱਲਾਹ ਨੇ ਹੀ ਇਹਨਾਂ (ਮੁਨਾਫ਼ਿਕਾਂ) ਨੂੰ ਧੋਖੇ ਵਿਚ ਪਾ ਛੱਡਿਆ ਹੇ। ਜਦੋਂ ਇਹ ਨਮਾਜ਼ ਲਈ ਖੜ੍ਹੇ ਹੁੰਦੇ ਹਨ ਤਾਂ ਬੜੀ ਹੀ ਬੇਦਿਲੀ ਤੇ ਲੋਕ ਵਿਖਾਵੇ ਲਈ ਖੜ੍ਹੇ ਹੁੰਦੇ ਹਨ ਅਤੇ ਅੱਲਾਹ ਨੂੰ ਤਾਂ ਬਹੁਤ ਹੀ ਘੱਟ ਯਾਦ ਕਰਦੇ ਹਨ।
143਼ ਇਹ ਕੁਫ਼ਰ ਅਤੇ ਈਮਾਨ ਵਿਚਾਲੇ ਡਾਵਾਂਡੋਲ ਹਨ, ਨਾ ਪੂਰੇ ਇਸ ਪਾਸੇ ਅਤੇ ਨਾ ਹੀ ਪੂਰੇ ਉਸ ਪਾਸੇ ਅਤੇ ਅੱਲਾਹ ਜਿਸ ਨੂੰ ਗੁਮਰਾਹੀ ਵਿਚ ਪਾ ਦੇਵੇ ਤੁਸੀਂ ਉਸ ਲਈ ਹੋਰ ਕੋਈ ਰਾਹ ਨਹੀਂ ਲੱਭ ਸਕਦੇ।
144਼ ਹੇ ਈਮਾਨ ਵਾਲਿਓ! ਮੋਮਿਨਾਂ ਨੂੰ ਛੱਡ ਕੇ ਕਾਫ਼ਿਰਾਂ ਨੂੰ ਅਪਣਾ ਦੋਸਤ ਨਾ ਬਣਾਓ। ਕੀ ਤੁਸੀਂ ਚਾਹੁੰਦੇ ਹੋ ਕਿ ਅੱਲਾਹ ਨੂੰ ਆਪਣੇ ਵਿਰੁੱਧ ਸਪਸ਼ਟ ਦਲੀਲ ਦੇ ਦਿਓ?
145਼ ਮੁਨਾਫ਼ਿਕ ਤਾਂ ਜ਼ਰੂਰ ਹੀ ਨਰਕ ਦੇ ਸਭ ਤੋਂ ਹੇਠਲੇ ਦਰਜੇ ਵਿਚ ਜਾਣਗੇ1 ਅਤੇ ਤੁਸੀਂ ਉੱਥੇ ਉਹਨਾਂ ਦਾ ਕੋਈ ਵੀ ਸਹਾਈ ਨਾ ਵੇਖੋਗੇ।
146਼ ਹਾਂ! ਜਿਹੜੇ (ਇਹਨਾਂ ਵਿੱਚੋ) ਤੌਬਾ ਕਰ ਲੈਣ ਅਤੇ ਆਪਣੇ ਵਤੀਰੇ ਦਾ ਸੁਧਾਰ ਕਰ ਲੈਣ ਅਤੇ ਅੱਲਾਹ ਦੇ ਲੜ ਲੱਗ ਜਾਣ ਅਤੇ ਧਰਮ ਨੂੰ ਅੱਲਾਹ ਵਾਸਤੇ ਖ਼ਾਲਸ ਕਰ ਲੈਣ, ਅਜਿਹੇ ਲੋਕ ਹੀ ਮੋਮਿਨਾਂ ਦੇ ਸਾਥੀ ਹੋਣਗੇ। ਅੱਲਾਹ ਮੋਮਿਨਾਂ ਨੂੰ ਛੇਤੀ ਹੀ ਬਹੁਤ ਵੱਡਾ ਬਦਲਾ ਦੇਵੇਗਾ।
147਼ ਜੇ ਤੁਸੀਂ ਉਸ ਦਾ ਸ਼ੁਕਰ ਅਦਾ ਕਰਦੇ ਰਹੋ ਅਤੇ ਈਮਾਨ ਵਾਲੇ ਬਣ ਕੇ ਰਹੋ ਫੇਰ ਅੱਲਾਹ ਤੁਹਾਨੂੰ ਸਜ਼ਾ ਦੇ ਕੇ ਕੀ ਕਰੇਗਾ ? ਅੱਲਾਹ (ਤੁਹਾਡੀ) ਬਹੁਤ ਕਦਰ ਕਰਨ ਵਾਲਾ ਹੇ ਅਤੇ (ਤੁਹਾਡੇ ਸਾਰੇ ਅਮਲਾਂ ਤੇ ਇੱਛਾਵਾਂ ਦਾ) ਗਿਆਨ ਰੱਖਣ ਵਾਲਾ ਹੇ।
148਼ ਕਿਸੇ ਦੀ ਬੁਰਾਈ ਨੂੰ ਉੱਚੀ ਅਵਾਜ਼ ਨਾਲ ਬਿਆਨ (ਭਾਵ ਚਰਚਾ) ਕਰਨ ਨੂੰ ਅੱਲਾਹ ਪਸੰਦ ਨਹੀਂ ਕਰਦਾ, ਹਾਂ ਜੇ ਕਿਸੇ ’ਤੇ ਜ਼ੁਲਮ ਹੋਇਆ ਹੇ (ਉਸ ਨੂੰ ਇਜਾਜ਼ਤ ਹੇ) ਅਤੇ ਅੱਲਾਹ ਹਰ ਗੱਲ ਨੂੰ ਚੰਗੀ ਤਰ੍ਹਾਂ ਸੁਣਦਾ ਅਤੇ ਜਾਣਦਾ ਹੇ।
149਼ ਜੇ ਤੁਸੀਂ ਕਿਸੇ ਨੇਕੀ ਦੇ ਕੰਮ ਨੂੰ ਭਾਵੇਂ ਖੁੱਲ੍ਹੇ ਆਮ ਕਰੋ ਜਾਂ ਲੁਕ ਛੁਪ ਕੇ ਕਰੋ ਜਾਂ ਕਿਸੇ ਵੱਲੋਂ ਕੀਤੀ ਹੋਈ ਵਧੀਕੀ ਨੂੰ ਮੁਆਫ਼ ਕਰ ਦੇਵੋ ਤਾਂ ਅੱਲਾਹ ਵੀ ਬਹੁਤ ਵੱਡਾ ਬਖ਼ਸ਼ਣਹਾਰ ਹੇ ਅਤੇ ਹਰ ਤਰ੍ਹਾਂ ਦੀ ਸਮਰਥਾ ਰੱਖਦਾ ਹੇ।
150਼ ਜਿਹੜੇ ਲੋਕੀ ਅੱਲਾਹ ਅਤੇ ਉਸ ਦੇ ਪੈਗ਼ੰਬਰਾਂ ਦਾ ਇਨਕਾਰ ਕਰਦੇ ਹਨ ਅਤੇ ਚਾਹੁੰਦੇ ਹਨ ਕਿ ਉਹ ਅੱਲਾਹ ਅਤੇ ਉਸ ਦੇ ਰਸੂਲਾਂ ਵਿਚਕਾਰ ਵਿਤਕਰਾ ਕਰਨ, ਉਹ ਇਹ ਕਹਿੰਦੇ ਹਨ “ਕੁੱਝ ਨਬੀਆਂ ਉੱਤੇ ਤਾਂ ਸਾਡਾ ਈਮਾਨ ਹੇ ਅਤੇ ਕੁੱਝ ’ਤੇ ਨਹੀਂ” ਅਤੇ ਚਾਹੁੰਦੇ ਹਨ ਕਿ ਕੁਫ਼ਰ ਅਤੇ ਈਮਾਨ ਦੇ ਵਿਚਕਾਰ ਇਕ ਰਸਤਾ ਕੱਢੀਏ।
151਼ ਸੱਚ ਜਾਣੋ ਕਿ ਇਹ ਸਾਰੇ ਲੋਕ ਅਸਲੀ ਕਾਫ਼ਿਰ ਹਨ ਅਤੇ ਕਾਫ਼ਿਰਾਂ ਲਈ ਅਸੀਂ ਜ਼ਲੀਲ ਕਰਨ ਵਾਲੀ ਸਜ਼ਾ ਤਿਆਰ ਕੀਤੀ ਹੋਈ ਹੇ।
152਼ ਅਤੇ ਜਿਹੜੇ ਲੋਕ ਅੱਲਾਹ ਅਤੇ ਉਸ ਦੇ ਸਾਰੇ ਪੈਗ਼ੰਬਰਾਂ ਉੱਤੇ ਈਮਾਨ ਲੈ ਆਉਣਗੇ ਅਤੇ ਉਹਨਾਂ ਵਿਚਕਾਰ ਕੋਈ ਵਿਤਕਰਾ ਨਹੀਂ ਕਰਦੇ ਇਹ ਉਹ ਹਨ ਜਿਨ੍ਹਾਂ ਨੂੰ ਅੱਲਾਹ ਛੇਤੀ ਹੀ ਸੋਹਣਾ ਬਦਲਾ ਦੇਵੇਗਾ। ਅੱਲਾਹ ਬੜਾ ਹੀ ਬਖ਼ਸ਼ਣਹਾਰ ਅਤੇ ਵੱਡੀਆਂ ਰਹਿਮਤਾਂ ਵਾਲਾ ਹੇ।
153਼ (ਹੇ ਨਬੀ!) ਤੁਹਾਥੋਂ ਇਹ ਕਿਤਾਬ ਵਾਲੇ (ਯਹੂਦੀ ਤੇ ਈਸਾਈ) ਇਹ ਮੰਗ ਕਰਦੇ ਹਨ ਕਿ ਤੁਸੀਂ ਇਹਨਾਂ ਕੋਲ ਕੋਈ ਅਕਾਸ਼ੋਂ ਕਿਤਾਬ ਲੈ ਕੇ ਆਓ, ਜਦ ਕਿ ਮੂਸਾ ਤੋਂ ਤਾਂ ਇਹਨਾਂ ਨੇ ਇਸ ਤੋਂ ਵੀ ਵੱਡੀ ਮੰਗ ਕੀਤੀ ਸੀ ਕਿ ਸਾ` ਐਲਾਨੀਆ (ਖੁੱਲ੍ਹਮ-ਖੁੱਲ੍ਹਾ) ਅੱਲਾਹ ਨੂੰ ਵਿਖਾ ਦਿਓ। ਬਸ ਉਹਨਾਂ ਦੀਆਂ ਜ਼ਾਲਮਾਨਾਂ ਕਰਤੂਤਾਂ ਕਾਰਨ ਉਹਨਾਂ ਉੱਤੇ ਅਚਨਚੇਤ ਬਿਜਲੀ ਆ ਡਿਗੀ, ਜਦ ਕਿ ਉਹਨਾਂ ਕੋਲ ਸਪਸ਼ਟ ਦਲੀਲਾਂ (ਮੂਸਾਂ ਦੇ ਰਸੂਲ ਹੋਣ ਦੀਆਂ) ਆ ਚੁੱਕੀਆਂ ਸਨ ਫੇਰ ਵੀ ਉਹਨਾਂ ਨੇ ਵੱਛੇ ਨੂੰ ਆਪਣਾ ਪੂਜਣਹਾਰ ਬਣਾ ਲਿਆ, ਪ੍ਰੰਤੂ ਅਸੀਂ ਇਹ ਵੀ ਮੁਆਫ਼ ਕਰ ਦਿੱਤਾ ਅਤੇ ਮੂਸਾ ਨੂੰ ਸਪਸ਼ਟ ਰੂਪ ਵਿਚ ਉਹਨਾਂ ਉੱਤੇ ਭਾਰੂ ਕਰ ਦਿੱਤਾ।
154਼ ਅਤੇ (ਹੁਕਮਾਂ ਦੀ ਪਾਲਣਾ ਕਰਨ ਦਾ) ਇਕਰਾਰ ਲੈਣ ਲਈ ਅਸੀਂ ਉਹਨਾਂ (ਦੇ ਸਿਰਾਂ) ਉੱਤੇ ਤੂਰ ਪਹਾੜ ਝੁਕਾ ਦਿੱਤਾ ਅਤੇ ਉਹਨਾਂ ਨੂੰ ਹੁਕਮ ਦਿੱਤਾ ਕਿ ਸ਼ਹਿਰ ਦੇ ਬੂਹੇ ਵਿਚ ਦੀ ਝੁਕਦੇ ਹੋਏ 1 ਪਰਵੇਸ਼ ਕਰੋ। ਅਤੇ ਅਸੀਂ ਉਹਨਾਂ ਨੂੰ ਇਹ ਵੀ ਕਿਹਾ ਕਿ ਹਫ਼ਤੇ ਵਾਲੇ ਦਿਨ (ਭਾਵ ਸ਼ਨਿਚਰਵਾਰ) ਕੋਈ ਵਧੀਕੀ ਨਾ ਕਰਨਾ ਅਤੇ ਇਸ ਗੱਲ ਲਈ ਉਹਨਾਂ ਤੋਂ ਪੱਕਾ ਬਚਨ ਲਿਆ ਸੀ।
155਼ ਫ਼ੇਰ ਅਸੀਂ ਉਹਨਾਂ ’ਤੇ ਇਸ ਲਈ ਲਾਅਨਤਾਂ ਭੇਜੀਆਂ ਕਿਉਂ ਜੋ ਉਹਨਾਂ ਨੇ ਆਪਣੇ ਬਚਨਾਂ ਨੂੰ ਤੋੜ੍ਹਿਆ, ਅੱਲਾਹ ਦੇ ਹੁਕਮਾਂ ਦੀ ਉਲੰਘਨਾ ਕੀਤੀ ਅਤੇ ਅੱਲਾਹ ਦੇ ਨਬੀਆਂ ਨੂੰ ਨਾ-ਹੱਕਾ ਕਤਲ ਕਰਦੇ ਰਹੇ ਅਤੇ ਉਹਨਾਂ ਨੇ ਇਹ ਵੀ ਆਖਿਆ “ਸਾਡੇ ਦਿਲਾਂ ਉੱਤੇ ਤਾਂ ਗ਼ਿਲਾਫ਼ ਚੜ੍ਹੇ ਹੋਏ ਹਨ” (ਭਾਵ ਸਾਡੇ ਦਿਲ ਮਹਿਫ਼ੂਜ਼ ਹਨ)। ਜਦੋਂ ਕਿ ਉਹਨਾਂ ਦੇ ਇਨਕਾਰ ਕਾਰਨ ਅੱਲਾਹ ਨੇ ਉਹਨਾਂ ਦੇ ਦਿਲਾਂ ਉੱਤੇ ਮੋਹਰ ਲਾ ਛੱਡੀ ਹੇ, ਸੋ ਉਹਨਾਂ ਵਿੱਚੋਂ ਬਹੁਤ ਹੀ ਥੋੜ੍ਹੇ ਲੋਕ ਈਮਾਨ ਲਿਆਉਣਗੇ।
156਼ ਇਹ ਸਭ ਲਾਅਨਤਾਂ ਉਹਨਾਂ ਉੱਤੇ (ਈਸਾ ਨੂੰ) ਰਸੂਲ ਮੰਣਨ ਤੋਂ ਇਨਕਾਰ ਅਤੇ ਹਜ਼ਰਤ ਮਰੀਅਮ ਉੱਤੇ ਤੁਹਮਤਾਂ (ਝੂਠੇ ਇਲਜ਼ਾਮ) ਲਾਉਣ ਕਾਰਨ ਸੀ।
157਼ ਅਤੇ ਉਹਨਾਂ ਦੇ ਇਸ ਕਥਨ ਕਾਰਨ ਵੀ ਲਾਅਨਤ ਸੀ ਕਿ ਅਸੀਂ ਅੱਲਾਹ ਦੇ ਰਸੂਲ ਮਰੀਅਮ ਦੇ ਪੁੱਤਰ ਮਸੀਹ ਈਸਾ ਨੂੰ ਕਤਲ ਕਰ ਦਿੱਤਾ ਹੇ, ਜਦ ਕਿ ਵਾਸਤਵ ਵਿਚ ਨਾ ਤਾਂ ਉਹਨਾਂ ਨੇ ਉਸ (ਈਸਾ)ਨੂੰ ਕਤਲ ਕੀਤਾ ਅਤੇ ਨਾ ਹੀ ਉਸ ਨੂੰ ਸੂਲੀ ’ਤੇ ਚਾੜ੍ਹਿਆ ਸਗੋਂ ਸਾਰਾ ਮਾਮਲਾ ਉਹਨਾਂ ਲਈ ਸ਼ੱਕੀ ਬਣਾ ਦਿੱਤਾ ਗਿਆ। ਸੱਚ ਜਾਣੋ ਕਿ ਉਹਨਾਂ ਨੂੰ ਇਸ ਗੱਲ ਦਾ ਕੋਈ ਗਿਆਨ ਨਹੀਂ, ਇਹ ਤਾਂ ਸਾਰੇ ਅਟਕਲਾਂ ਉੱਤੇ ਹੀ ਚਲ ਰਹੇ ਹਨ। ਇਹ ਗੱਲ ਯਕੀਨੀ ਹੇ ਕਿ ਉਹਨਾਂ ਨੇ ਉਸ (ਈਸਾ ਨੂੰ ) ਕਤਲ ਨਹੀਂ ਸੀ ਕੀਤਾ।
158਼ ਸਗੋਂ ਅੱਲਾਹ ਨੇ ਉਸ (ਈਸਾ ਅ:ਸ:) ਨੂੰ ਆਪਣੇ ਵੱਲ (ਅਕਾਸ਼ ’ਤੇ) ਚੁੱਕ ਲਿਆ। ਅੱਲਾਹ ਬੜਾ ਹੀ ਜ਼ੋਰਾਵਰ ਅਤੇ ਪੂਰੀ ਦਾਨਾਈ ਵਾਲਾ ਹੇ।
159਼ ਕਿਤਾਬ ਵਾਲਿਆਂ ਵਿੱਚੋਂ ਇਕ ਵੀ ਅਜਿਹਾ ਨਹੀਂ ਹੋਵੇਗਾ ਜਿਹੜਾ ਈਸਾ ਉੱਤੇ ਆਪਣੇ ਮਰਨ ਤੋਂ ਪਹਿਲਾਂ ਪਹਿਲਾਂ ਈਮਾਨ ਨਾ ਲੈ ਆਵੇ1 ਅਤੇ ਕਿਆਮਤ ਵਾਲੇ ਦਿਨ ਉਹ ਉਹਨਾਂ ਉੱਤੇ ਗਵਾਹ ਹੋਵੇਗਾ।
160਼ ਜਿਹੜੇ ਲੋਕ ਯਹੂਦੀ ਹਨ ਉਹਨਾਂ ਦੇ ਜ਼ੁਲਮ ਕਾਰਨ ਅਤੇ ਉਹਨਾਂ ਵੱਲੋਂ ਵਧੇਰੇ ਲੋਕਾਂ ਨੂੰ ਅੱਲਾਹ ਦੀ ਰਾਹ ਤੋਂ ਰੋਕਣ ਕਾਰਨ ਅਸੀਂ ਕੁੱਝ ਪਾਕ ਚੀਜ਼ਾਂ ਨੂੰ ਉਹਨਾਂ ਲਈ ਹਰਾਮ ਕਰ ਛੱਡਿਆ ਜਿਹੜੀਆਂ ਪਹਿਲਾਂ ਉਹਨਾਂ ਲਈ ਹਲਾਲ ਸਨ।
161਼ ਅਤੇ ਇਕ ਕਾਰਨ ਇਹ ਵੀ ਸੀ ਕਿ ਉਹ ਵਿਆਜ ਲੈਂਦੇ ਸੀ ਜਿਸ ਤੋਂ ਉਹਨਾਂ ਨੂੰ ਰੋਕਿਆ ਗਿਆ ਸੀ ਅਤੇ ਲੋਕਾਂ ਦਾ ਮਾਲ ਨਾ-ਹੱਕਾ (ਧੱਕੇ ਨਾਲ) ਖਾਣ ਕਾਰਨ ਵੀ ਸੀ। ਉਹਨਾਂ ਵਿੱਚੋਂ ਜਿਹੜੇ ਕਾਫ਼ਿਰ ਹਨ ਉਹਨਾਂ ਲਈ ਅਸੀਂ ਦੁਖਦਾਈ ਅਜ਼ਾਬ ਤਿਆਰ ਕਰ ਛੱਡਿਆ ਹੇ।
162਼ ਪ੍ਰੰਤੂ ਜਿਹੜੇ ਉਹਨਾਂ ਵਿੱਚੋਂ ਪੱਕਾ ਗਿਆਨ ਰੱਖਦੇ ਹਨ ਅਤੇ ਈਮਾਨ ਵਾਲੇ ਹਨ ਅਤੇ ਜੋ ਆਪ ਵੱਲ (.ਕੁਰਆਨ) ਉਤਾਰਿਆ ਗਿਆ ਹੇ ਉਸ ’ਤੇ ਈਮਾਨ ਰੱਖਦੇ ਹਨ ਅਤੇ ਉਸ ਉੱਤੇ ਵੀ ਜੋ ਤੁਹਾਥੋਂ ਪਹਿਲਾਂ ਨਾਜ਼ਿਲ ਕੀਤਾ ਗਿਆ ਹੇ, ਨਮਾਜ਼ਾਂ ਨੂੰ ਕਾਇਮ ਕਰਦੇ ਹਨ, ਜ਼ਕਾਤ ਦਿੰਦੇ ਹਨ, ਅੱਲਾਹ ਉੱਤੇ ਅਤੇ ਕਿਆਮਤ ਵਾਲੇ ਦਿਨ ਉੱਤੇ ਈਮਾਨ ਰੱਖਦੇ ਹਨ, ਇਹ ਉਹ ਲੋਕ ਹਨ ਜਿਨ੍ਹਾਂ ਨੂੰ ਅਸੀਂ ਛੇਤੀ ਹੀ ਬਹੁਤ ਵੱਡਾ ਬਦਲਾ ਦੇਵਾਂਗੇ।
163਼ (ਹੇ ਨਬੀ!) ਬੇਸ਼ੱਕ ਅਸੀਂ ਤੁਹਾਡੇ ਵੱਲ ਉਸੇ ਪ੍ਰਕਾਰ ਵਹੀ1 (ਰੱਬੀ ਪੈਗ਼ਾਮ) ਭੇਜਿਆ ਹੇ ਜਿਵੇਂ ਨੂਹ ਅਤੇ ਇਸ ਤੋਂ ਬਾਅਦ ਵਾਲੇ ਨਬੀਆਂ ਵੱਲ (ਵਹੀ) ਭੇਜੀ ਸੀ ਅਤੇ ਇਹੋ ਵਹੀ ਇਬਰਾਹੀਮ, ਇਸਮਾਈਲ, ਇਸਹਾਕ, ਯਾਕੂਬ ਅਤੇ ਉਹਨਾਂ ਦੀ ਸੰਤਾਨ ਵੱਲ ਅਤੇ ਈਸਾ, ਅੱਯੂਬ, ਯੂਨੁਸ, ਹਾਰੂਨ ਅਤੇ ਸੁਲੇਮਾਨ ਵੱਲ ਭੇਜੀ ਸੀ। ਅਸੀਂ ਦਾਊਦ ਨੂੰ ਜ਼ਬੂਰ (ਅਕਾਸ਼ੀ ਕਿਤਾਬ) ਬਖ਼ਸ਼ੀ ਸੀ।
164਼ ਤੁਹਾਥੋਂ ਪਹਿਲਾਂ ਅਸੀਂ ਕਿੰਨੇ ਹੀ ਰਸੂਲ ਭੇਜੇ ਜਿਨ੍ਹਾਂ ਦੀ ਗੱਲ ਅਸੀਂ ਤੁਹਾਨੂੰ ਪਹਿਲਾਂ ਹੀ ਸੁਣਾ ਚੁੱਕੇ ਹਾਂ, ਅਤੇ ਕਈ ਰਸੂਲਾਂ ਦੀਆਂ ਗੱਲਾਂ ਤੁਹਾਨੂੰ ਸੁਣਾਈਆਂ ਵੀ ਨਹੀਂ। ਅਸੀਂ ਮੂਸਾ ਨਾਲ ਵਿਸ਼ੇਸ਼ ਕਰ ਕੇ ਕਲਾਮ ਕੀਤਾ।
165਼ ਅਸੀਂ ਲੋਕਾਂ ਨੂੰ ਖ਼ੁਸ਼ਖ਼ਬਰੀਆਂ ਸੁਣਾਉਣ ਵਾਲੇ ਅਤੇ ਰੱਬ ਦੇ ਅਜ਼ਾਬ ਤੋਂ ਡਰਾਉਣ ਵਾਲੇ ਰਸੂਲ ਭੇਜੇ ਤਾਂ ਜੋ ਲੋਕਾਂ ਕੋਲ ਰਸੂਲਾਂ ਤੋਂ ਬਾਅਦ ਅੱਲਾਹ ਦੇ ਸਿਰ ਕੋਈ ਆਰੋਪ ਲਾਉਣ ਦਾ ਬਹਾਨਾ ਨਾ ਰਹੇ (ਕਿ ਸਾਡੇ ਕੋਲ ਤਾਂ ਡਰਾਉਣ ਵਾਲਾ ਕੋਈ ਆਇਆ ਹੀ ਨਹੀਂ) ਅੱਲਾਹ ਵੱਡਾ ਜ਼ੋਰਾਵਰ ਅਤੇ ਹਿਕਮਤ ਵਾਲਾ ਹੇ।
166਼ ਜੋ ਅੱਲਾਹ ਵੱਲੋਂ ਤੁਹਾਡੇ ਲਈ (.ਕੁਰਆਨ) ਉਤਾਰਿਆ ਹੇ ਉਸ ਦੀ ਗਵਾਹੀ ਤਾਂ ਅੱਲਾਹ ਆਪ ਹੀ ਦੇ ਰਿਹਾ ਹੇ ਕਿ ਇਸ ਕੁਰਆਨ ਨੂੰ ਉਸ ਨੇ ਆਪਣੇ ਗਿਆਨ ਨਾਲ ਉਤਾਰਿਆ ਨੂੰ ਅਤੇ ਇਸ ਦੀ ਗਵਾਹੀ ਫ਼ਰਿਸ਼ਤੇ ਵੀ ਦਿੰਦੇ ਹਨ, ਜਦ ਕਿ ਗਵਾਹੀ ਤਾਂ ਅੱਲਾਹ ਦੀ ਹੀ ਬਥੇਰੀ ਹੇ।
167਼ ਜਿਨ੍ਹਾਂ ਲੋਕਾਂ ਨੇ (.ਕੁਰਆਨ ਅਤੇ ਰਸੂਲਾਂ ਤੋਂ) ਇਨਕਾਰ ਕੀਤਾ ਅਤੇ ਲੋਕਾਂ ਨੂੰ ਅੱਲਾਹ ਦੀ ਰਾਹ ਚੱਲਣ ਤੋਂ ਰੋਕਿਆ, ਬੇਸ਼ੱਕ ਉਹ ਗੁਮਰਾਹੀ ਵਿਚ ਬਹੁਤ ਦੂਰ ਨਿਕਲ ਗਏ ਹਨ।
168਼ ਜਿਨ੍ਹਾਂ ਲੋਕਾਂ ਨੇ ਅੱਲਾਹ ਅਤੇ ਰਸੂਲ ਦਾ ਇਨਕਾਰ ਕੀਤਾ ਅਤੇ ਉਹਨਾਂ ਨਾਲ ਵਧੀਕੀਆਂ ਵੀ ਕੀਤੀਆਂ ਫ਼ੇਰ ਅੱਲਾਹ ਨੂੰ ਇਹ ਸ਼ੋਭਾ ਨਹੀਂ ਦਿੰਦਾ ਕਿ ਉਹ ਇਹਨਾਂ ਨੂੰ ਬਖ਼ਸ਼ ਦੇਵੇ ਅਤੇ ਨਾ ਹੀ ਇਹ ਸ਼ੋਭਾ ਦਿੰਦਾ ਹੇ ਕਿ ਉਹਨਾਂ ਨੂੰ ਸਿੱਧੀ ਰਾਹ ਵਿਖਾਵੇ।
169਼ ਛੁੱਟ ਨਰਕ ਵਿਚ ਜਾਣ ਤੋਂ ਉਹਨਾਂ ਲਈ ਕੋਈ ਹੋਰ ਰਾਹ ਨਹੀਂ ਜਿਸ ਵਿਚ ਉਹ ਸਦਾ ਲਈ ਰਹਿਣਗੇ ਅਤੇ ਇਹ ਕੰਮ ਅੱਲਾਹ ਲਈ ਬਹੁਤ ਹੀ ਆਸਾਨ ਹੇ।
170਼ ਹੇ ਲੋਕੋ! ਤੁਹਾਡੇ ਕੋਲ ਤੁਹਾਡੇ ਰੱਬ ਵੱਲੋਂ ਹੱਕ (.ਕੁਰਆਨ) ਲੈ ਕੇ ਰਸੂਲ ਆ ਗਿਆ ਹੇ, ਸੋ ਤੁਸੀਂ ਉਸ ’ਤੇ ਈਮਾਨ ਲੈ ਆਓ, ਇਸੇ ਵਿਚ ਤੁਹਾਡੇ ਲਈ ਭਲਾਈ ਹੇ। ਜੇ ਤੁਸੀਂ ਈਮਾਨ ਨਹੀਂ ਲਿਆਉਂਗੇ ਤਾਂ ਜੋ ਵੀ ਅਕਾਸ਼ਾਂ ਅਤੇ ਧਰਤੀ ਵਿਚ ਹੇ ਉਹਨਾਂ ਸਭ ਦਾ ਮਾਲਿਕ ਅੱਲਾਹ ਹੇ ਅਤੇ ਅੱਲਾਹ ਹੀ ਜਾਣਨਹਾਰ ਅਤੇ ਸੂਝ-ਬੂਝ ਵਾਲਾ ਹੇ।
171਼ ਹੇ ਕਿਤਾਬ ਵਾਲਿਓ (ਯਹੂਦੀ ਤੇ ਈਸਾਈਓ)! ਆਪਣੇ ਧਰਮ ਦੀਆਂ ਹੱਦਾਂ ਤੋਂ ਨਾ ਲੰਘੋ (ਭਾਵ ਜੋ ਅੱਲਾਹ ਨੇ ਆਦੇਸ਼ ਦਿੱਤੇ ਹਨ, ਉਹਨਾਂ ਨੂੰ ਹੀ ਮੰਨੋ) ਅਤੇ ਅੱਲਾਹ ਦੇ ਸੰਬੰਧ ਵਿਚ ਸਚਾੱਈ ਤੋਂ ਛੁੱਟ ਹੋਰ ਕੁੱਝ ਵੀ ਨਾ ਕਹੋ। ਬੇਸ਼ੱਕ ਮਰੀਅਮ ਦਾ ਪੁੱਤਰ ਈਸਾ ਤਾਂ ਕੇਵਲ ਅੱਲਾਹ ਦਾ ਰਸੂਲ ਹੇ ਅਤੇ (ਉਸ ਦਾ ਜਨਮ) ਉਸ (ਅੱਲਾਹ ਦੇ) ਇਕ ਬੋਲ (ਹੁਕਮ ਦੁਆਰਾ ਹੋਇਆ) ਹੇ ਜਿਸ ਨੂੰ ਉਸ ਨੇ ਮਰੀਅਮ ਵੱਲ ਘੱਲਿਆ, ਉਹ ਉਸ ਵੱਲੋਂ ਇਕ ਰੂਹ ਹੇ। ਸੋ ਤੁਸੀਂ ਅੱਲਾਹ ਅਤੇ ਉਸ ਦੇ ਰਸੂਲ ਉੱਤੇ ਈਮਾਨ ਲਿਆਓ ਅਤੇ ਇਹ ਨਾ ਕਹੋ ਕਿ ਇਸ਼ਟ ਤਿੰਨ ਹਨ, ਇਹ ਗੱਲ ਕਹਿਣ ਤੋਂ ਬਾਜ਼ ਆ ਜਾਓ ਇਸੇ ਵਿਚ ਹੀ ਤੁਹਾਡੀ ਭਲਾਈ ਹੇ। ਪੂਜਣਯੋਗ ਤਾਂ ਕੇਵਲ ਅੱਲਾਹ ਹੀ ਹੇ ਅਤੇ ਇਸ ਗੱਲ ਤੋਂ ਪਾਕ ਹੇ ਕਿ ਉਸ ਦੇ ਕੋਈ ਔੌਲਾਦ ਵੀ ਹੋਵੇ।1 ਸਭ ਕੁੱਝ ਉਸੇ ਲਈ ਹੇ ਜਿਹੜਾ ਆਸਾਮਾਨਾਂ ਅਤੇ ਧਰਤੀ ਵਿਚ ਹੇ ਅਤੇ ਸਾਰੇ ਕੰਮਾਂ ਨੂੰ ਸਿਰੇ ਚਾੜ੍ਹਣ ਲਈ ਅੱਲਾਹ ਹੀ ਬਥੇਰਾ ਹੇ।
172਼ ਅੱਲਾਹ ਦਾ ਬੰਦਾ ਹੋਣ ਵਿਚ ਨਾ ਤਾਂ ਮਸੀਹ (ਈਸਾ) ਦੀ ਕੋਈ ਹੇਠੀ ਹੇ ਅਤੇ ਨਾ ਹੀ ਅੱਲਾਹ ਦੇ ਨੇੜਲੇ ਫ਼ਰਿਸ਼ਤਿਆਂ ਦੀ ਹੀ ਕੋਈ ਹੇਠੀ ਹੇ, ਪਰ ਜਿਹੜਾ ਕੋਈ ਅੱਲਾਹ ਦੀ ਬੰਦਗੀ ਕਰਨ ਵਿਚ ਆਪਣੀ ਹੇਠੀ ਸਮਝਦਾ ਹੇ ਅਤੇ ਘਮੰਡ ਵੀ ਕਰਦਾ ਹੇ ਤਾਂ ਅੱਲਾਹ ਛੇਤੀ ਹੀ ਉਹਨਾਂ ਸਭ ਨੂੰ ਆਪਣੇ ਕੋਲ ਇਕੱਠਾ ਕਰੇਗਾ।
173਼ ਇਸ ਲਈ ਜੋ ਵੀ ਲੋਕ ਈਮਾਨ ਲਿਆਏ ਅਤੇ ਚੰਗੇ ਕੰਮ ਕਰਨਗੇ ਉਹਨਾਂ ਨੂੰ ਇਸ ਦਾ ਪੂਰਾ-ਪੂਰਾ ਬਦਲਾ ਦਿੱਤਾ ਜਾਵੇਗਾ ਅਤੇ ਆਪਣੀਆਂ ਮਿਹਰਾਂ ਸਦਕੇ ਇਸ ਵਿਚ ਹੋਰ ਵੀ ਵਾਧਾ ਕਰੇਗਾ ਅਤੇ ਜਿਨ੍ਹਾਂ ਲੋਕਾਂ ਨੇ ਬੰਦਗੀ ਕਰਨ ਨੂੰ ਆਪਣੀ ਹੇਠੀ ਸਮਝੀ ਅਤੇ ਘਮੰਡ ਕੀਤਾ ਉਹਨਾਂ ਨੂੰ ਦਰਦਨਾਕ ਅਜ਼ਾਬ ਦਿੱਤਾ ਜਾਵੇਗਾ ਅਤੇ ਉਹਨਾਂ ਲਈ ਅੱਲਾਹ ਤੋਂ ਛੁੱਟ ਹੋਰ ਕੋਈ ਵੀ ਹਿਮਾਇਤੀ ਅਤੇ ਸਹਾਈ ਨਾ ਹੋਵੇਗਾ।
173਼ ਇਸ ਲਈ ਜੋ ਵੀ ਲੋਕ ਈਮਾਨ ਲਿਆਏ ਅਤੇ ਚੰਗੇ ਕੰਮ ਕਰਨਗੇ ਉਹਨਾਂ ਨੂੰ ਇਸ ਦਾ ਪੂਰਾ-ਪੂਰਾ ਬਦਲਾ ਦਿੱਤਾ ਜਾਵੇਗਾ ਅਤੇ ਆਪਣੀਆਂ ਮਿਹਰਾਂ ਸਦਕੇ ਇਸ ਵਿਚ ਹੋਰ ਵੀ ਵਾਧਾ ਕਰੇਗਾ ਅਤੇ ਜਿਨ੍ਹਾਂ ਲੋਕਾਂ ਨੇ ਬੰਦਗੀ ਕਰਨ ਨੂੰ ਆਪਣੀ ਹੇਠੀ ਸਮਝੀ ਅਤੇ ਘਮੰਡ ਕੀਤਾ ਉਹਨਾਂ ਨੂੰ ਦਰਦਨਾਕ ਅਜ਼ਾਬ ਦਿੱਤਾ ਜਾਵੇਗਾ ਅਤੇ ਉਹਨਾਂ ਲਈ ਅੱਲਾਹ ਤੋਂ ਛੁੱਟ ਹੋਰ ਕੋਈ ਵੀ ਹਿਮਾਇਤੀ ਅਤੇ ਸਹਾਈ ਨਾ ਹੋਵੇਗਾ।
175਼ ਸੋ ਜਿਹੜੇ ਲੋਕ ਅੱਲਾਹ ਉੱਤੇ ਈਮਾਨ ਲੈ ਆਏ ਅਤੇ ਇਸ (.ਕੁਰਆਨ ਦੀਆਂ ਹਿਦਾਇਤਾਂ) ਨੂੰ ਮਜ਼ਬੂਤੀ ਨਾਲ ਫੜ ਲਿਆ ਉਹਨਾਂ ਨੂੰ ਉਹ ਛੇਤੀ ਹੀ ਆਪਣੀ ਰਹਿਮਤਾਂ ਅਤੇ ਮਿਹਰਾਂ ਨਾਲ ਨਵਾਜ਼ੇਗਾ ਅਤੇ ਉਹਨਾਂ ਨੂੰ ਆਪਣੇ ਵੱਲ ਆਉਣ ਵਾਲਾ ਸਿੱਧਾ ਰਸਤਾ ਵੀ ਵਿਖਾਵੇਗਾ।
176਼ (ਹੇ ਨਬੀ!) ਲੋਕੀ ਤੁਹਾਥੋਂ (ਕਲਾਲਾ ਦੇ ਸੰਬੰਧ ਵਿਚ) ਫ਼ਤਵਾ ਪੁੱਛਦੇ ਹਨ। ਤੁਸੀਂ ਆਖ ਦਿਓ ਕਿ ਅੱਲਾਹ ਤੁਹਾਨੂੰ ਕਲਾਲਾ ਬਾਰੇ ਦੱਸਦਾ ਹੇ ਕਿ ਜੇ ਕੋਈ ਵਿਅਕਤੀ ਮਰ ਜਾਵੇ ਅਤੇ ਉਸ ਦੀ ਔਲਾਦ (ਭਾਵ ਪ੍ਰਤੱਖ ਵਾਰਿਸ) ਨਾ ਹੋਵੇ ਤੇ ਉਸ ਦੀ ਇਕ ਹੀ ਭੈਣ ਹੋਵੇ ਤਾਂ ਉਸ ਭੈਣ ਨੂੰ ਉਸ ਦੇ ਭਰਾ ਦੇ ਛੱਡੇ ਹੋਏ ਮਾਲ ਦਾ ਅੱਧਾ ਹਿੱਸਾ ਮਿਲੇਗਾ ਅਤੇ ਜੇ ਭੈਣ ਬੇ-ਔਲਾਦ ਮਰੇ ਤਾਂ ਉਸਦਾ ਭਰਾ ਉਸ ਦਾ ਵਾਰਸ ਹੋਵੇਗਾ। ਜੇ ਭੈਣਾ ਦੋ ਜਾਂ ਦੋ ਤੋਂ ਵੱਧ ਹੋਣ ਤਾਂ ਉਹਨਾਂ ਨੂੰ ਉਹਨਾਂ ਦੇ ਭਰਾਂ ਦੇ ਛੱਡੇ ਹੋਏ ਮਾਲ ਦਾ ਦੋ ਤਿਹਾਈ ਹਿੱਸਾ ਮਿਲੇਗਾ। ਜੇ ਕਈ ਭਰਾ, ਭੈਣ, ਪੁਰਸ਼ ਤੇ ਔਰਤਾਂ ਵਾਰਸ ਹੋਣ ਤਾਂ ਮਰਦ ਦਾ ਹਿੱਸਾ ਦੋ ਔਰਤਾਂ ਦੇ ਬਰਾਬਰ ਹੋਵੇਗਾ। ਅੱਲਾਹ ਤੁਹਾਡੇ ਲਈ ਆਪਣੇ ਆਦੇਸ਼ਾਂ ਨੂੰ ਸਪਸ਼ਟ ਕਰਕੇ ਬਿਆਨ ਕਰਦਾ ਹੇ ਤਾਂ ਜੋ ਤੁਸੀਂ ਕੁਰਾਹੇ ਨਾ ਪੈ ਜਾਓ। ਅੱਲਾਹ ਹਰ ਚੀਜ਼ ਨੂੰ ਭਲੀ-ਭਾਂਤ ਜਾਣਦਾ ਹੇ।