The Noble Qur'an Encyclopedia
Towards providing reliable exegeses and translations of the meanings of the Noble Qur'an in the world languagesThe Beneficient [Al-Rahman] - Bunjabi translation
Surah The Beneficient [Al-Rahman] Ayah 78 Location Maccah Number 55
1਼ ਰਹਿਮਾਨ (ਅੱਲਾਹ ਹੀ ਹੈ)।
2਼ ਉਸੇ ਨੇ .ਕੁਰਆਨ ਸਿਖਾਇਆ।
3਼ ਉਸੇ ਨੇ ਮਨੁੱਖ ਨੂੰ ਪੈਦਾ ਕੀਤਾ।
4਼ ਉਸੇ ਨੇ ਬੋਲਣਾ ਸਿਖਾਇਆ।
5਼ ਸੂਰਜ ਅਤੇ ਚੰਨ ਇਕ ਹਿਸਾਬ ਨਾਲ ਤੁਰਦੇ ਹਨ।
6਼ ਬੇਲਾਂ ਤੇ ਰੁੱਖ (ਉਸੇ ਨੂੰ) ਸਿਜਦਾ ਕਰਦੇ ਹਨ।
7਼ ਅਕਾਸ਼ ਨੂੰ ਉਸ ਨੇ ਉੱਚਾ ਕੀਤਾ ਅਤੇ ਉਸੇ ਨੇ (ਇਨਸਾਫ਼ ਕਰਨ ਲਈ) ਤੱਕੜੀ ਬਣਾਈ।
8਼ ਤਾਂ ਜੋ ਤੁਸੀਂ ਤੋਲਣ ਸਮੇਂ ਕੋਈ ਗੜਬੜ ਨਾ ਕਰੋ।
9਼ ਤੁਸੀਂ ਇਨਸਾਫ ਨਾਲ ਤੋਲ ਕਰੋ ਅਤੇ ਤੋਲਣ ਵਿਚ ਠੰਡੀ ਨਾ ਮਾਰੋ।
10਼ ਉਸੇ ਨੇ ਧਰਤੀ ਨੂੰ ਸਾਰੀ ਖ਼ਲਕਤ ਲਈ ਵਿਛਾਇਆ।
11਼ ਇਸ ਵਿਚ ਸੁਆਦਲੇ ਫਲ ਤੇ ਖਜੂਰਾਂ ਦੇ ਰੁੱਖ ਹਨ, ਜਿਨ੍ਹਾਂ ਦੇ ਫਲ ਗ਼ਲਾਫ਼ਾਂ ਵਿਚ ਵਲ੍ਹੇਟੇ ਹੁੰਦੇ ਹਨ।
12਼ ਤੂੜੀ ਵਾਲੇ ਦਾਣੇ ਅਤੇ ਸੁਗੰਧੇ ਫਲ ਵੀ ਹਨ।
13਼ ਸੋ ਹੇ ਜਿੰਨੋ ਤੇ ਮਨੁੱਖੋ! ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
14਼ ਉਸ ਨੇ ਮਨੁੱਖ ਨੂੰ ਠੀਕਰੀ ਵਰਗੀ ਸੁੱਕੀ-ਸੜੀ ਮਿੱਟੀ ਤੋਂ ਪੈਦਾ ਕੀਤਾ ਹੈ।
15਼ ਉਸੇ ਨੇ ਜਿੰਨ ਨੂੰ ਅੱਗ ਦੀ ਲਾਟ ਤੋਂ ਪੈਦਾ ਕੀਤਾ ਹੈ।
16਼ ਸੋ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ ?
17਼ ਉਹੀਓ ਦੋਵੇਂ ਪੂਰਬਾਂ ਅਤੇ ਦੋਵੇਂ ਪੱਛਮਾਂ ਦਾ ਰੱਬ ਹੈ।
18਼ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ ?
19਼ ਉਸੇ (ਰਹਿਮਾਨ ਨੇ) ਦੋ ਸਮੁੰਦਰ ਵਗਾ ਦਿੱਤੇ ਜਿਹੜੇ ਆਪੋ ਵਿਚ ਮਿਲਦੇ ਹਨ।
20਼ ਉਹਨਾਂ ਦੋਵਾਂ ਵਿਚਕਾਰ ਇਕ ਪੜਦਾ ਹੈ, ਉਹ ਦੋਵੇਂ ਸਮੁੰਦਰ ਉਸ ਤੋਂ ਅੱਗੇ ਨਹੀਂ ਲੰਘ ਸਕਦੇ।
21਼ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
22਼ ਉਹਨਾਂ ਦੋਵੇਂ ਸਮੁੰਦਰਾਂ ਵਿੱਚੋਂ ਮੋਤੀ ਅਤੇ ਮੂੰਗੇ ਨਿਕਲਦੇ ਹਨ।
23਼ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
24਼ ਸਮੁੰਦਰ ਵਿਚ ਵਗਦੇ ਉੱਚੇ ਉੱਚੇ ਪਹਾੜਾਂ ਵਾਂਗ ਜਹਾਜ਼ ਅਤੇ ਬੇੜੀਆਂ ਉਸੇ ਦੇ ਹਨ।
25਼ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
26਼ ਹਰ ਉਹ ਚੀਜ਼ ਜਿਹੜੀ ਧਰਤੀ ਉੱਤੇ ਹੈ, ਨਸ਼ਟ ਹੋਣ ਵਾਲੀ ਹੈ।
27਼ ਕੇਵਲ ਤੁਹਾਡੇ ਜਲਾਲ ਵਾਲੇ ਤੇ ਉੱਚੀਆਂ ਸ਼ਾਨਾਂ ਵਾਲੇ ਰੱਬ ਦੀ ਜ਼ਾਤ ਹੀ ਬਾਕੀ ਰਹੇਗੀ।
28਼ ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
29਼ ਜਿਹੜਾ ਕੋਈ ਅਕਾਸ਼ ਤੇ ਧਰਤੀ ਵਿਚ (ਪ੍ਰਾਣੀ) ਹੈ, ਉਹ ਉਸੇ ਤੋਂ ਮੰਗਦਾ ਹੈ ਉਹ ਹਰ ਵੇਲੇ ਨਿੱਤ ਨਵੀਂ ਸ਼ਾਨ ਵਿਚ ਹੀ ਹੁੰਦਾ ਹੈ।
30਼ ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
31਼ ਹੇ ਜਿੰਨੋ ਤੇ ਮਨੁੱਖੋ! ਅਸਾਂ ਤੁਹਾਡੇ ਹਿਸਾਬ ਲੈਣ ਲਈ ਛੇਤੀ ਹੀ ਵਿਹਲੇ ਹੋ ਰਹੇ ਹਾਂ।
32਼ ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
33਼ ਹੇ ਜਿੰਨੋ ਤੇ ਮਨੁੱਖੋ! ਜੇ ਤੁਸੀਂ ਅਕਾਸ਼ ਤੇ ਧਰਤੀ ਦੀਆਂ ਸਰਹਦਾਂ ’ਚੋਂ ਨਿਕੱਲ ਕੇ ਭੱਜਣ ਦੀ ਹਿੱਮਤ ਰੱਖਦੇ ਹੋ ਤਾਂ ਨਿਕਲ ਜਾਓ। ਬਿਨਾਂ ਸ਼ਕਤੀ ਤੇ ਬਿਨਾਂ (ਰੱਬ ਉੱਤੇ) ਭਾਰੂ ਹੋਏ ਤੁਸੀਂ ਨੱਸ ਨਹੀਂ ਸਕਦੇ।
34਼ ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ ?
35਼ ਜੇ ਨੱਸਣ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਡੇ ਦੋਵਾਂ ਉੱਤੇ ਅੱਗ ਦੀ ਲਾਟ ਤੇ ਧੂੰਆਂ ਛੱਡ ਦਿੱਤਾ ਜਾਵੇਗਾ ਤੁਸੀਂ ਉਸ ਦਾ ਮੁਕਾਬਲਾ ਨਹੀਂ ਕਰ ਸਕੋਂਗੇ।
36਼ ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
37਼ ਫੇਰ ਜਦੋਂ ਅਕਾਸ਼ ਪਾਟ ਜਾਵੇਗਾ ਤਾਂ ਉਹ ਲਾਲ ਚਮੜੇ ਵਾਂਗ ਸੁਰਖ਼ ਹੋ ਜਾਵੇਗਾ।
38਼ ਫੇਰ ਤੁਸੀਂ ਦੋਵੇਂ ਆਪਣੇ ਪਾਲਣਹਾਰ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
39਼ ਉਸ ਦਿਹਾੜੇ ਕਿਸੇ ਮਨੁੱਖ ਤੇ ਕਿਸੇ ਜਿੰਨ ਤੋਂ ਉਸ ਦੇ ਗੁਨਾਹਾਂ ਦੇ ਸੰਬੰਧ ਵਿਚ ਪੁੱਛਿਆ ਨਹੀਂ ਜਾਵੇਗਾ।
40਼ ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
41਼ ਅਪਰਾਧੀ ਆਪਣੇ ਚਿਹਰਿਆਂ ਦੇ ਹਾਓ-ਭਾਓ ਤੋਂ ਹੀ ਪਛਾਣ ਲਏ ਜਾਣਗੇ। ਫੇਰ ਉਹਨਾਂ ਨੂੰ ਸਿਰ ਦੇ ਵਾਲਾਂ ਤੇ ਪੈਰਾਂ ਤੋਂ ਫੜ ਕੇ (ਤੇ ਘਸੀਟਦੇ ਹੋਏ) ਨਰਕ ਵਿਚ ਸੁੱਟਿਆ ਜਾਵੇਗਾ।
42਼ ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ ?
43਼ ਆਖਿਆ ਜਾਵੇਗਾ ਕਿ ਇਹੋ ਉਹ ਨਰਕ ਹੈ ਜਿਸ ਨੂੰ ਅਪਰਾਧੀ ਝੁਠਲਾਉਂਦੇ ਸਨ।
44਼ ਉਹ ਨਰਕ ਤੇ ਖੌਲਦੇ ਹੋਏ ਪਾਣੀ ਦੇ ਵਿਚਾਲੇ ਚੱਕਰ ਲਾਓਣਗੇ।
45਼ ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
46਼ ਜਿਹੜਾ ਵਿਅਕਤੀ ਆਪਣੇ ਰੱਬ ਦੇ ਸਾਹਮਣੇ (ਅਪਰਾਧੀ ਬਣਕੇ) ਖੜ੍ਹਾ ਹੋਣ ਤੋਂ ਡਰ ਗਿਆ, ਉਸ ਲਈ ਦੋ ਬਾਗ਼ ਹਨ।1
47਼ ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ ?
48਼ ਉਹ ਦੋਵੇਂ ਬਾਗ਼ (ਫਲਾਂ ਦੀਆਂ) ਟਹਿਨੀਆਂ ਨਾਲ ਭਰਪੂਰ ਹਨ।
49਼ ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
50਼ ੳਹਨਾਂ ਦੋਵੇਂ ਬਾਗ਼ਾਂ ਵਿਚ ਦੋ ਚਸ਼ਮੇਂ ਵਗਦੇ ਹਨ।
51਼ ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
52਼ ਇਹਨਾਂ ਦੋਵੇਂ ਜੰਨਤਾਂ ਵਿਚ ਹਰੇਕ ਫਲ ਦੀਆਂ ਦੋ-ਦੋ ਕਿਸਮਾਂ ਹੋਣਗੀਆਂ।
53਼ ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
54਼ ਜੰਨਤੀ ਲੋਕ ਅਜਿਹੇ ਫ਼ਰਸ਼ਾਂ ’ਤੇ ਤਕਿਏ ਲਾਈਂ ਬੈਠੇ ਹੋਣਗੇ ਜਿਨ੍ਹਾਂ ਦੇ ਅਸਤਰ ਮੋਟੇ ਰੇਸ਼ਮ ਦੇ ਹੋਣਗੇ ਅਤੇ ਉਹਨਾਂ ਦੋਵਾਂ ਬਾਗ਼ਾਂ ਦੇ ਫਲ ਨੇੜੇ ਹੀ (ਹੱਥ ਹੇਠ) ਹੋਣਗੇ।
55਼ ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
56਼ ਇਹਨਾਂ ਜੰਨਤਾਂ ਵਿਚ ਨਜ਼ਰਾਂ ਨੂੰ ਨੀਵੀਆਂ ਰੱਖਣ ਵਾਲੀਆਂ (ਸ਼ਰਮੀਲੀਆਂ) ਹੂਰਾਂ ਹੋਣਗੀਆਂ, ਇਸ ਤੋਂ ਪਹਿਲਾਂ ਉਹਨਾਂ ਨੂੰ ਕਦੇ ਕਿਸੇ ਮਨੁੱਖ ਨੇ ਤੇ ਨਾ ਹੀ ਕਿਸੇ ਜਿੰਨ ਨੇ ਛੂਇਆ ਹੋਵੇਗਾ।
57਼ ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
58਼ ਉਹ ਅਜਿਹੀਆਂ ਸੋਹਣੀਆਂ ਹੋਣਗੀਆਂ ਜਿਵੇਂ ਹੀਰੇ ਤੇ ਮੂੰਗੇ।
59਼ ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
60਼ ਅਹਿਸਾਨ ਦਾ ਬਦਲਾ ਤਾਂ ਅਹਿਸਾਨ ਹੀ ਹੈ।
61਼ ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
62਼ ਇਹਨਾਂ ਦੋ ਬਾਗ਼ਾਂ ਤੋਂ ਛੁੱਟ ਦੋ ਬਾਗ਼ ਹੋਰ ਵੀ ਹਨ।
63਼ ਫੇਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ ?
64਼ ਇਹ ਦੋਵੇਂ ਸੰਘਣੇ ਤੇ ਹਰੇ ਭਰੇ ਬਾਗ਼ ਹਨ।
65਼ ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ ?
66਼ ਇਹਨਾਂ ਵਿਚ ਜੋਸ਼ ਮਾਰਦੇ ਦੋ ਚਸ਼ਮੇ ਹੋਣਗੇ।
67਼ ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
68਼ ਉਹਨਾਂ ਦੋਵੇਂ ਬਾਗ਼ਾਂ ਵਿਚ ਸੁਆਦਲੇ ਫਲ ਹੋਣਗੇ, ਖਜੂਰਾਂ ਤੇ ਅਨਾਰ ਵੀ ਹੋਣੇਗ।
69਼ ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
70਼ ਉਹਨਾਂ ਬਾਗ਼ਾਂ ਵਿਚ ਅਤਿ ਨੇਕ ਤੇ ਅਤਿ ਸੋਹਣੀਆਂ ਇਸਤਰੀਆਂ ਹੋਣਗੀਆਂ।
71਼ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
72਼ ਹੂਰਾਂ ਹੋਣਗੀਆਂ ਜਿਹੜੀਆਂ ਸ਼ਾਨਦਾਰ ਤੰਬੂਆਂ (ਭਾਵ ਮਹਿਲਾਂ) ਵਿਚ ਸੁਰੱਖਿਅਤ ਹੋਣਗੀਆਂ।1
73਼ ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
74਼ ਉਹਨਾਂ (ਜੰਨਤੀਆਂ) ਤੋਂ ਪਹਿਲਾਂ ਉਹਨਾਂ ਹੂਰਾਂ ਨੂੰ ਨਾ ਕਿਸੇ ਮਨੁੱਖ ਨੇ ਤੇ ਨਾ ਹੀ ਕਿਸੇ ਜਿੰਨ ਨੇ ਛੁਹਿਆ ਹੋਵੇਗਾ।
75਼ ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
76਼ ਹਰੇ ਰੰਗ ਦੇ ਅਤਿਅੰਤ ਵੱਡਮੁੱਲੇ ਤੇ ਦੁਰਲਭ ਗ਼ਲੀਚਿਆਂ ਉੱਤੇ ਤਕੀਏ ਲਾਈਂ (ਜੰਨਤੀ ਬੈਠੇ) ਹੋਣਗੇ।
77਼ ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
78਼ (ਹੇ ਨਬੀ!) ਤੁਹਾਡੇ ਜਲਾਲ ਵਾਲੇ ਤੇ ਉੱਚੀਆਂ ਸ਼ਾਨਾਂ ਵਾਲੇ ਰੱਬ ਦਾ ਨਾਂ ਬਰਕਤਾਂ ਵਾਲਾ ਹੈ।