The Noble Qur'an Encyclopedia
Towards providing reliable exegeses and translations of the meanings of the Noble Qur'an in the world languagesThe Ranks [As-Saff] - Bunjabi translation
Surah The Ranks [As-Saff] Ayah 14 Location Madanah Number 61
1਼ ਅੱਲਾਹ ਦੀ ਤਸਬੀਹ ਹਰ ਉਹ ਚੀਜ਼ ਕਰਦੀ ਹੈ ਜਿਹੜੀ ਅਕਾਸ਼ਾਂ ਤੇ ਧਰਤੀ ਵਿਚ ਹੈ। ਉਹ ਵੱਡਾ ਜ਼ੋਰਾਵਰ ਅਤੇ ਯੁਕਤੀਮਾਨ ਹੈ।
2਼ ਹੇ ਈਮਾਨ ਵਾਲਿਓ! ਤੁਸੀਂ ਉਹ ਗੱਲ ਕਿਉਂ ਆਖਦੇ ਹੋ ਜੋ ਤੁਸੀਂ ਕਰਦੇ ਨਹੀਂ ?
3਼ ਅੱਲਾਹ ਦੀਆਂ ਨਜ਼ਰਾਂ ਵਿਚ ਇਹ ਨਾਰਾਜ਼ ਹੋਣ ਵਾਲੀ ਗੱਲ ਹੈ ਕਿ ਤੁਸੀਂ ਉਹ ਗੱਲ ਆਖੋ ਜਿਹੜੀ ਤੁਸੀਂ ਕਰਦੇ ਨਹੀਂ।
4਼ ਬੇਸ਼ੱਕ ਅੱਲਾਹ ਉਹਨਾਂ ਲੋਕਾਂ ਨੂੰ ਪਸੰਦ ਕਰਦਾ ਹੈ ਜਿਹੜੇ ਉਸ ਦੀ ਰਾਹ ਵਿਚ ਪੰਕਤੀਆਂ ਬੰਨ੍ਹ ਕੇ (ਭਾਵ ਇਕ ਜੁੱਟ ਹੋ ਕੇ) ਲੜਦੇ ਹਨ 1 ਜਿਵੇਂ ਕਿ ਉਹ ਸਿੱਕੇ ਵਿੱਚ ਢਾਲੀ ਹੋਈ ਇਕ ਕੰਧ ਹੋਣ।
5਼ ਜਦੋਂ ਮੂਸਾ ਨੇ ਆਪਣੀ ਕੌਮ ਨੂੰ ਆਖਿਆ ਕਿ ਹੇ ਮੇਰੀ ਕੌਮ! ਤੁਸੀਂ ਮੈਨੂੰ ਤਸੀਹੇ ਕਿਉਂ ਦਿੰਦੇ ਹੋ ? ਜਦੋਂ ਕਿ ਤੁਸੀਂ ਭਲੀ-ਭਾਂਤ ਜਾਣਦੇ ਹੋ ਕਿ ਮੈਂ ਤੁਹਾਡੇ ਵੱਲ ਭੇਜਿਆ ਹੋਇਆ ਅੱਲਾਹ ਦਾ ਰਸੂਲ ਹਾਂ। ਫੇਰ ਜਦੋਂ ਉਹਨਾਂ ਨੇ ਟੇਢਪੁਣਾ ਇਖ਼ਤਿਆਰ ਕਰ ਲਿਆ ਤਾਂ ਅੱਲਾਹ ਨੇ ਵੀ ਉਹਨਾਂ ਦੇ ਦਿਲ ਟੇਢੇ ਕਰ ਦਿੱਤੇ। ਅੱਲਾਹ ਨਾ-ਫ਼ਰਮਾਨ ਲੋਕਾਂ ਨੂੰ ਹਿਦਾਇਤ ਨਹੀਂ ਦਿੰਦਾ।
6਼ ਜਦੋਂ ਮਰੀਅਮ ਦੇ ਪੁੱਤਰ ਈਸਾ ਨੇ ਆਖਿਆ ਕਿ ਹੇ ਬਨੀ-ਇਸਰਾਈਲ! ਬੇਸ਼ੱਕ ਮੈਂ ਤੁਹਾਡੇ ਵੱਲ ਅੱਲਾਹ ਦਾ ਰਸੂਲ ਹਾਂ, ਉਸ ਕਿਤਾਬ ਦੀ ਪੁਸ਼ਟੀ ਕਰਨ ਵਾਲਾ ਹਾਂ ਜਿਹੜੀ ਮੈਥੋਂ ਪਹਿਲਾਂ (ਤੌਰੈਤ) ਨਾਜ਼ਿਲ ਹੋਈ ਹੈ। ਮੈਂ ਇਕ ਰਸੂਲ ਦੀ ਖ਼ੁਸ਼ਖ਼ਬਰੀ ਦੇਣ ਵਾਲਾ ਹਾਂ, ਉਹ ਮੈਥੋਂ ਬਾਅਦ ਆਵੇਗਾ ਤੇ ਉਸ ਦਾ ਨਾਂ ‘ਅਹਿਮਦ’ 1 ਹੋਵੇਗਾ, ਫੇਰ ਜਦੋਂ ਉਹ ਰਸੂਲ (ਭਾਵ ਹਜ਼ਰਤ ਮੁਹੰਮਦ ਸ:) ਉਹਨਾਂ ਕੋਲ ਖੁੱਲ੍ਹੀਆਂ ਨਿਸ਼ਾਨੀਆਂ ਲੈ ਕੇ ਆਇਆ ਤਾਂ ਉਹ ਲੋਕ ਆਖਣ ਲੱਗੇ, ਇਹ ਤਾਂ ਖੁੱਲ੍ਹਾ ਜਾਦੂ ਹੈ।
7਼ ਭਲਾ ਉਸ ਵਿਅਕਤੀ ਤੋਂ ਵੱਡਾ ਜ਼ਾਲਮ ਕੌਣ ਹੋਵੇਗਾ ਜਿਹੜਾ ਅੱਲਾਹ ਉੱਤੇ ਝੂਠ ਮੜ੍ਹੇ, ਹਾਲਾਂ ਕਿ ਉਸ ਨੂੰ ਅੱਲਾਹ ਵੱਲ ਸੱਦਿਆ ਜਾਂਦਾ ਹੈ ? ਅਤੇ ਅੱਲਾਹ ਜ਼ਾਲਮ ਲੋਕਾਂ ਨੂੰ ਹਿਦਾਇਤ ਨਹੀਂ ਦਿੰਦਾ।
8਼ ਉਹ (ਇਨਕਾਰੀ) ਤਾਂ ਇਹੋ ਚਾਹੁੰਦੇ ਹਨ ਕਿ ਅੱਲਾਹ ਦੇ ਨੂਰ (ਇਸਲਾਮ) ਨੂੰ ਆਪਣੇ ਮੂੰਹ ਦੀਆਂ ਫੂਕਾਂ ਨਾਲ ਬੁਝਾ ਦੇਣ। ਜਦ ਕਿ ਅੱਲਾਹ ਆਪਣੇ ਨੂਰ ਨੂੰ ਪੂਰੀ ਤਰ੍ਹਾਂ ਫੈਲਾਉਣ ਵਾਲਾ ਹੈ ਭਾਵੇਂ ਕਾਫ਼ਿਰਾਂ ਨੂੰ ਕਿੰਨਾ ਹੀ ਨਾ-ਪਸੰਦ ਹੋਵੇ।
9਼ ਉਹ (ਅੱਲਾਹ) ਹੈ, ਜਿਸ ਨੇ ਆਪਣੇ ਰਸੂਲ ਨੂੰ ਹਿਦਾਇਤ ਅਤੇ ਸੱਚਾ ਧਰਮ ਦੇ ਕੇ ਭੇਜਿਆ ਹੈ ਤਾਂ ਜੋ ਉਹ ਉਸ ਨੂੰ ਸਾਰੇ ਧਰਮਾਂ ਉੱਤੇ ਗ਼ਾਲਿਬ (ਭਾਰੂ) ਕਰ ਦੇਵੇ ਭਾਵੇਂ ਕਿ ਮੁਸ਼ਰਿਕ ਇਸ ਨੂੰ ਨਾ-ਪਸੰਦ ਹੀ ਕਿਉਂ ਨਾ ਕਰਨ।
10਼ ਹੇ ਈਮਾਨ ਵਾਲਿਓ! ਕੀ ਮੈਂ ਤੁਹਾਨੂੰ ਉਹ ਵਪਾਰ ਦੱਸਾਂ ਜੋ ਤੁਹਾਨੂੰ ਦੁਖਦਾਈ ਅਜ਼ਾਬ ਤੋਂ ਬਚਾ ਦੇਵੇ ?
11਼ ਤੁਸੀਂ ਅੱਲਾਹ ਤੇ ਉਸ ਦੇ ਰਸੂਲ (ਮੁਹੰਮਦ) ਉੱਤੇ ਈਮਾਨ ਲਿਆਓ ਤੇ ਅੱਲਾਹ ਦੀ ਰਾਹ ਵਿਚ ਆਪਣੇ ਧੰਨ ਤੇ ਆਪਣੀਆਂ ਜਾਨਾਂ ਨਾਲ ਜਿਹਾਦ (ਸੰਘਰਸ਼) ਕਰੋ। ਇਹ ਤੁਹਾਡੇ ਲਈ ਬਹੁਤ ਹੀ ਚੰਗਾ ਹੈ, ਜੇ ਤੁਸੀਂ ਕੁੱਝ ਗਿਆਨ ਰੱਖਦੇ ਹੋ।
12਼ ਉਹ (ਅੱਲਾਹ) ਤੁਹਾਡੇ ਗੁਨਾਹਾਂ ਨੂੰ ਬਖ਼ਸ਼ ਦੇਵੇਗਾ ਅਤੇ ਤੁਹਾਨੂੰ ਉਹਨਾਂ ਜੰਨਤਾਂ ਵਿਚ ਦਾਖ਼ਲ ਕਰੇਗਾ ਜਿਨ੍ਹਾਂ ਹੇਠ ਨਹਿਰਾਂ ਵਗਦੀਆਂ ਹਨ। ਸਦੀਵੀ ਰਹਿਣ ਵਾਲੀਆਂ ਜੰਨਤਾਂ ਵਿਚ ਪਵਿੱਤਰ ਮਹਿਲ ਹਨ, ਇਹੋ ਵੱਡੀ ਸਫ਼ਲਤਾ ਹੈ।
13਼ ਅਤੇ ਇਕ ਹੋਰ ਨਿਅਮਤ ਜਿਸ ਨੂੰ ਤੁਸੀਂ ਪਸੰਦ ਕਰਦੇ ਹੋ ਉਹ ਅੱਲਾਹ ਦੀ ਮਦਦ ਅਤੇ ਨਿਕਟ ਵਿਚ ਹੋ ਜਾਣ ਵਾਲੀ ਫ਼ਤਿਹ ਹੈ, ਇਸ ਦੀ ਖ਼ੁਸ਼ਖ਼ਬਰੀ ਈਮਾਨ ਵਾਲਿਆਂ ਨੂੰ ਸੁਣਾ ਦਿਓ।
14਼ ਹੇ ਈਮਾਨ ਵਾਲਿਓ! ਤੁਸੀਂ ਅੱਲਾਹ ਦੇ ਸਹਾਈ ਬਣ ਜਾਓ, ਜਿਵੇਂ ਮਰੀਅਮ ਦੇ ਪੁੱਤਰ ਈਸਾ ਨੇ ਆਪਣੇ ਹਵਾਰੀਆਂ ਨੂੰ ਆਖਿਆ ਸੀ ਕਿ ਅੱਲਾਹ ਦੀ ਰਾਹ ਵੱਲ (ਸੱਦਾ ਦੇਣ ਵਿਚ) ਮੇਰਾ ਸਹਾਈ ਕੌੌਣ ਹੈ? ਹਵਾਰੀਆਂ (ਸਾਥੀਆਂ) ਨੇ ਆਖਿਆ ਕਿ ਅਸੀਂ ਅੱਲਾਹ ਦੇ ਸਹਾਈ ਹਾਂ। ਬਨੀ-ਇਸਰਾਈਲ ਵਿੱਚੋਂ ਇਕ ਟੋਲੀ ਈਮਾਨ ਲਿਆਈ ਅਤੇ ਦੂਜੀ ਟੋਲੀ ਨੇ ਇਨਕਾਰ ਕਰ ਦਿੱਤਾ। ਅਸੀਂ ਈਮਾਨ ਲਿਆਉਣ ਵਾਲੇ ਲੋਕਾਂ ਨੂੰ ਉਹਨਾਂ ਦੇ ਵੈਰੀਆਂ ਵਿਰੁੱਧ ਤਾਕਤ ਬਖ਼ਸ਼ੀ ਤਾਂ ਉਹ ਭਾਰੂੁ1 ਹੋ ਗਏ।