عربيEnglish

The Noble Qur'an Encyclopedia

Towards providing reliable exegeses and translations of the meanings of the Noble Qur'an in the world languages

The heights [Al-Araf] - Bunjabi translation

Surah The heights [Al-Araf] Ayah 206 Location Maccah Number 7

1਼ ਅਲਫ਼ਿ, ਲਾਮ, ਮੀਮ, ਸੁਆਦ।

2਼ (ਹੇ ਨਬੀ!) ਇਹ ਕਿਤਾਬ (.ਕੁਰਆਨ) ਤੁਹਾਡੇ (ਮੁਹੰਮਦ ਸ:) ਵੱਲ ਘੱਲੀ ਗਈ ਹੈ (ਤਾਂ ਜੋ) ਤੁਸੀਂ ਇਸ ਦੁਆਰਾ ਲੋਕਾਂ ਨੂੰ ਰੱਬ ਦੇ ਅਜ਼ਾਬ ਤੋਂ ਡਰਾਓ। ਸੋ ਤੁਹਾਡੇ ਮਨ ਵਚਿ (ਕਿਸੇ ਵੀ ਪ੍ਰਕਾਰ ਦੀ) ਕੋਈ ਤੰਗੀ (ਘੁਟਣ) ਨਹੀਂ ਹੋਣੀ ਚਾਹੀਦੀ ਜਦ ਕਿ ਇਹ .ਕੁਰਆਨ ਈਮਾਨ ਲਿਆਉਣ ਵਾਲਿਆਂ ਲਈ ਇਕ ਨਸੀਹਤ ਹੈ।

3਼ (ਹੇ ਈਮਾਨ ਵਾਲਿਓ!) ਤੁਸੀਂ ਲੋਕ ਇਸੇ (.ਕੁਰਆਨ) ਦੀ ਪਾਲਣਾ ਕਰੋ ਜਹਿੜਾ ਤੁਹਾਡੇ ਰੱਬ ਵੱਲੋਂ ਤੁਹਾਡੇ ਵੱਲ ਨਾਜ਼ਲਿ ਕੀਤਾ ਗਆਿ ਹੈ ਅਤੇ ਤੁਸੀਂ (ਅੱਲਾਹ ਨੂੰ ਛੱਡ ਕੇ) ਹੋਰਾਂ (ਇਸ਼ਟਾਂ) ਦੀ ਤਾਬੇਦਾਰੀ ਨਾ ਕਰੋ। ਤੁਸੀਂ ਲੋਕ ਤਾਂ ਬਹੁਤ ਹੀ ਘੱਟ ਨਸੀਹਤ ਮੰਨਦੇ ਹੋ।

4਼ ਬਥੇਰੀਆਂ ਹੀ ਬਸਤੀਆਂ ਅਜਹਿੀਆਂ ਹਨ ਜਿਨ੍ਹਾਂ ਨੂੰ ਅਸੀਂ ਬਰਬਾਦ ਕੀਤਾ ਹੈ ਅਤੇ ਉਹਨਾਂ ਉੱਤੇ ਸਾਡਾ ਅਜ਼ਾਬ ਉਸ ਵੇਲੇ ਆਇਆ ਜਦੋਂ ਉਹ ਰਾਤ ਨੂੰ ਸੁੱਤੇ ਪਏ ਹੋਏ ਸੀ ਜਾਂ ਦੁਪਹਿਰ ਸਮੇਂ, ਜਦੋਂ ਉਹ ਆਰਾਮ ਕਰ ਰਹੇ ਸਨ।

5਼ ਸੋ ਜਦੋਂ ਉਹਨਾਂ ’ਤੇ ਸਾਡਾ ਅਜ਼ਾਬ ਆਇਆ ਤਾਂ ਉਸ ਸਮੇਂ ਉਹਨਾਂ ਦੇ ਮੂੰਹਾਂ ਤੋਂ ਛੁੱਟ ਇਸ ਤੋਂ ਹੋਰ ਕੁੱਝ ਨਹੀਂ ਨਿੱਕਲਿਆ ਕਿ ਜ਼ਾਲਮ ਤਾਂ ਅਸੀਂ ਆਪ ਹੀ ਸਾਂ।

6਼ ਫੇਰ ਅਸੀਂ ਉਹਨਾਂ ਲੋਕਾਂ ਤੋਂ ਹਰੇਕ ਸਵਾਲ ਪੁੱਛਾਂਗੇ ਜਿਨ੍ਹਾਂ ਵੱਲ ਰਸੂਲ ਭੇਜੇ ਗਏ ਸਨ ਅਤੇ ਅਸੀਂ ਪੈਗ਼ੰਬਰਾਂ ਤੋਂ ਵੀ ਪੁੱਛਾਂਗੇ।

7਼ ਫੇਰ ਅਸੀਂ (ਸਭ ਕੁੱਝ) ਆਪਣੇ ਗਆਿਨ ਦੇ ਆਧਾਰਤਿ ਉਹਨਾਂ ਦੇ ਸਾਹਮਣੇ (ਉਹਨਾਂ ਤੀਆਂ ਕਰਤੂਤਾਂ) ਬਆਿਨ ਕਰਾਂਗੇ, ਅਸੀਂ (ਦੁਨੀਆਂ ’ਚੋਂ) ਅਲੋਪ ਨਹੀਂ ਸੀ।

8਼ ਉਸ ਦਨਿ (ਕਆਿਮਤ ਦਹਿਾੜੇ) ਅਮਲਾਂ ਦਾ ਤੋਲ ਹੱਕ ਅਨੁਸਾਰ ਹੀ ਹੋਵੇਗਾ ਫੇਰ ਜਸਿ ਦਾ ਪਲੜ੍ਹਾ (ਨੇਕ ਅਮਲਾਂ ਦਾ) ਭਾਰੀ ਹੋਵੇਗਾ ਉਹੀਓ ਕਾਮਯਾਬ ਹੋਵੇਗਾ।1

9਼ ਜਿਨ੍ਹਾਂ (ਦੇ ਨੇਕ ਅਮਲਾਂ) ਦਾ ਪਲੜਾ ਹਲਕਾ ਹੋਵੇਗਾ, ਇਹ ਉਹ ਲੋਕ ਹੋਣਗੇ ਜਿਨ੍ਹਾਂ ਨੇ ਅਪਣਾ ਆਪ ਨੂੰ ਘਾਟੇ ਵਚਿ ਪਾਇਆ ਹੋਵੇਗਾ ਕਉਿਂ ਜੋ ਉਹ ਮੇਰੀਆਂ ਆਇਤਾਂ ਨਾਲ ਜ਼ੁਲਮ ਕਰਦੇ ਸਨ।

10਼ ਨਰਿਸੰਦੇਹ, ਅਸਾਂ ਤੁਹਾਨੂੰ ਧਰਤੀ ’ਤੇ ਰਹਣਿ ਦਾ ਅਧਕਿਾਰ ਦਿੱਤਾ ਅਤੇ ਤੁਹਾਡੇ ਲਈ ਇਸ ਵਚਿ (ਹਰ ਪ੍ਰਕਾਰ ਦੀ) ਜੀਵਨ ਸਮੱਗਰੀ ਪੈਦਾ ਕੀਤੀ, ਪਰ ਤੁਸੀਂ ਲੋਕ ਬਹੁਤ ਹੀ ਘੱਟ ਸ਼ੁਕਰ ਅਦਾ ਕਰਦੇ ਹੋ।

11਼ ਅਸੀਂ ਹੀ ਤੁਹਾਨੂੰ ਪੈਦਾ ਕੀਤਾ ਫੇਰ ਤੁਹਾਡੀਆਂ ਸ਼ਕਲਾਂ ਬਣਾਈਆਂ। ਫੇਰ ਅਸੀਂ ਫ਼ਰਸ਼ਿਤਆਿਂ ਨੂੰ ਆਖਆਿ ਕਿ ਆਦਮ ਨੂੰ ਸਜਿਦਾ ਕਰੋ, ਸੋ ਛੁੱਟ ਇਬਲੀਸ ਤੋਂ ਸਾਰਆਿਂ ਨੇ ਸਜਿਦਾ ਕਰ ਦਿੱਤਾ, ਉਹ ਸਜਿਦਾ ਕਰਨ ਵਾਲਆਿਂ ਵਚਿ ਸ਼ਾਮਲਿ ਨਹੀਂ ਹੋਇਆ।

12਼ ਅੱਲਾਹ ਨੇ ਇਬਲੀਸ ਤੋਂ ਪੁੱਛਆਿ ਕਿ ਤੈਨੂੰ ਕਿਸੇ ਗੱਲ ਨੇ ਸਜਿਦਾ ਕਰਨ ਤੋਂ ਰੋਕ ਕੇ ਰੱਖਆਿ ਜਦ ਕਿ ਮੈਂ ਤੈਨੂੰ ਹੁਕਮ ਦਿੱਤਾ ਸੀ। ਉਹ (ਇਬਲੀਸ) ਆਖਣ ਲੱਗਾ ਕਿ ਮੈਂ ਇਸ (ਆਦਮ) ਤੋਂ ਚੰਗੇਰਾ ਹਾਂ ਕਿਉਂ ਜੋ ਤੂੰ ਮੈਨੂੰ ਅੱਗ ਤੋਂ ਪੈਦਾ ਕੀਤਾ ਹੈ ਅਤੇ ਇਸ (ਆਦਮ) ਨੂੰ ਮਿੱਟੀ ਤੋਂ ਬਣਾਇਆ ਹੈ।

13਼ ਅੱਲਾਹ ਨੇ ਕਿਹਾ ਕਿ ਤੂੰ ਅਕਾਸ਼ ਤੋਂ ਹੇਠ ਉੱਤਰ ਜਾ, ਤੈਨੂੰ ਕੋਈ ਹੱਕ ਨਹੀਂ ਕਿ ਤੂੰ ਇੱਥੇ ਰਹਿੰਦੇ ਹੋਏ ਘਮੰਡ ਕਰੇਂ, ਸੋ ਇੱਥੋਂ ਨਕਿਲ, ਤੂੰ ਤਾਂ ਜ਼ਲੀਲ ਲੋਕਾਂ ਵਿੱਚੋਂ ਹੀ ਹੈ।

14਼ ਉਸ (ਇਬਲੀਸ) ਨੇ (ਅੱਲਾਹ ਨੂੰ) ਕਿਹਾ ਕਿ ਤੂੰ ਮੈਨੂੰ ਉਸ ਦਿਨ ਤੀਕ ਲਈ ਮੋਹਲਤ ਦੇ ਜਦੋਂ ਲੋਕੀ ਕਬਰਾਂ ਵਿੱਚੋਂ (ਜਿਉਂਦੇ) ਉਠਾਏ ਜਾਣਗੇ।

15਼ ਅੱਲਾਹ ਨੇ ਕਹਿਾ ਕਿ ਤੈਨੂੰ ਮੋਹਲਤ ਦਿੱਤੀ ਜਾਂਦੀ ਹੈ।

16਼ ਉਸ (ਸ਼ੈਤਾਨ ਜਾਂ ਇਬਲੀਸ) ਨੇ ਕਿਹਾ ਕਿ ਕਿਉਂ ਜੋ ਤੂੰ ਇਸ (ਆਦਮ) ਦੇ ਕਾਰਨ ਮੈਨੂੰ ਗੁਮਰਾਹ ਕੀਤਾ ਹੇ ਤਾਂ ਮੈਂ ਵੀ ਇਹਨਾਂ (ਆਦਮ ਦੀ ਔਲਾਦ) ਨੂੰ ਗੁਮਰਾਹ ਕਰਨ ਲਈ ਤੇਰੇ ਵੱਲ ਆਉਂਦੀ ਸਿੱਧੀ ਰਾਹ ’ਤੇ ਘਾਤ ਵਚਿ ਬੈਠਾਂਗਾ।

17਼ ਮੈਂ ਇਹਨਾਂ ਦੇ ਅਗਿੱਓਂ ਵੀ ਤੇ ਪਿੱਛਿਓਂ ਵੀ ਸੱਜਿਓਂ ਵੀ ਤੇ ਖੱਬਿਓਂ ਵੀ ਇਹਨਾਂ ਨੂੰ ਗੁਮਰਾਹ ਕਰਨ ਲਈ ਆਵਾਂਗਾ ਤੂੰ ਇਹਨਾਂ ਵਿੱਚੋਂ ਬਹੁਤਿਆਂ ਨੂੰ ਧੰਨਵਾਦੀ ਨਹੀਂ ਵੇਖੇਂਗਾ।

18਼ ਅੱਲਾਹ ਨੇ ਆਖਆਿ! ਜਾ ਇੱਥੋਂ ਨਿਕਲ ਜਾ, ਤੂੰ ਜ਼ਲੀਲ ਤੇ ਧੁੱਤਕਾਰਿਆ ਹੋਇਆ ਹੈ। ਜਿਹੜਾ ਵੀ ਵਿਅਕਤੀ ਇਹਨਾਂ ਵਿੱਚੋਂ ਤੇਰਾ ਕਹਿਣਾ ਮੰਨੇਗਾ ਮੈਂ ਜ਼ਰੂਰ ਹੀ ਤੁਹਾਡੇ ਸਾਰਿਆਂ ਨਾਲ ਨਰਕ ਨੂੰ ਭਰ ਦੇਵਾਂਗਾ।

19਼ ਆਖਆਿ ਕਿ ਹੇ ਆਦਮ! ਤੂੰ ਅਤੇ ਤੇਰੀ ਪਤਨੀ ਜੰਨਤ ਵਿੱਚ ਰਹੋ, ਜਿੱਥਿਓ ਮਰਜ਼ੀ ਖਾਓ ਪਰ ਇਸ ਦਰੱਖ਼ਤ ਦੇ ਨੇੜੇ ਵੀ ਨਹੀਂ ਜਾਣਾ, ਨਹੀਂ ਤਾਂ ਤੁਸੀਂ ਦੋਵੇਂ ਜ਼ਾਲਮਾਂ ਵਿਚ ਗਿਣੇ ਜਾਓਗੇ।

20਼ ਫੇਰ ਸ਼ੈਤਾਨ ਨੇ ਉਹਨਾਂ ਦੋਵਾਂ (ਆਦਮ ਤੇ ਉਸ ਦੀ ਪਤਨੀ) ਨੂੰ ਬਹਿਕਾਉਣ ਲਈ ਉਹਨਾਂ ਦੇ ਦਿਲਾਂ ਵਿਚ ਵਸਵਸਾ (ਭੈੜੇ ਵਿਚਾਰ) ਦਾ ਦਿੱਤਾ ਤਾਂ ਜੋ ਜਹਿੜੀਆਂ ਗੁਪਤ ਇੰਦਰੀਆਂ ਇਹਨਾਂ ਤੋਂ ਕੱਜੀਆਂ ਹੋਈਆਂ ਸਨ, ਉਹਨਾਂ ਸਾਹਮਣੇ ਖੋਲ ਦੇਵੇ। ਸ਼ੈਤਾਨ ਆਖਣ ਲੱਗਾ ਕਿ ਤੁਹਾਡੇ ਰੱਬ ਨੇ ਤੁਹਾਨੂੰ (ਇਸ ਵਿਸ਼ੇਸ਼ ਦਰਖ਼ਤ ਦਾ ਫਲ ਖਾਣ ਤੋਂ) ਇਸ ਲਈ ਰੋਕਿਆ ਹੈ ਕਿ ਕੀਤੇ ਤੁਸੀਂ ਦੋਵੇਂ ਫ਼ਰਿਸ਼ਤੇ ਨਾ ਬਣ ਜਾਓ ਜਾਂ ਸਦਾ ਲਈ ਹੀ ਜੀਵਿਤ ਰਹਿਣ ਵਾਲਿਆਂ ਵਿੱਚੋਂ ਨਾ ਹੋ ਜਾਓ।

21਼ ਉਸ ਨੇ ਉਹਨਾਂ ਦੋਵਾਂ ਦੇ ਸਾਹਮਣੇ ਸੁੰਹ ਖਾਦੀ ਕਿ ਸੱਚ ਜਾਣੋਂ ਮੈਂ ਤੁਹਾਡਾ ਸ਼ੁਭ ਚਿੰਤਕ ਹਾਂ।

22਼ ਇੰਜ ਸ਼ੈਤਾਨ ਨੇ ਧੋਖਾ ਦੇਕੇ ਉਹਨਾਂ ਦੋਵਾਂ ਨੂੰ ਬਹਿਕਾਇਆ। ਜਦੋਂ ਉਹਨਾਂ ਦੋਵਾਂ ਨੇ ਦਰਖ਼ਤ (ਦਾ ਫਲ) ਖਾਦਾ ਤਾਂ ਦੋਵਾਂ ਦੇ ਗੁਪਤ ਅੰਗ ਇਕ ਦੂਜੇ ਦੇ ਅੱਗੇ ਬੇਪੜਦਾ ਹੋ ਗਏ ਅਤੇ ਫੇਰ ਉਹ ਦੋਵੇਂ ਆਪਣੇ ਆਪ ਨੂੰ ਜੰਨਤ ਦੇ ਪੱਤਿਆਂ ਨਾਲ ਢਕਣ ਲੱਗ ਪਏ। ਉਹਨਾਂ ਦੇ ਰੱਬ ਨੇ ਉਹਨਾਂ ਨੂੰ ਆਵਾਜ਼ ਦਿੱਤੀ, ਕੀ ਮੈਂ ਤੁਹਾਨੂੂੰ ਇਸ ਦਰਖ਼ਤ (ਦੇ ਨੇੜੇ ਜਾਣ) ਤੋਂ ਮਨ੍ਹਾ ਨਹੀਂ ਕੀਤਾ ਸੀ ਅਤੇ ਇਹ ਨਹੀਂ ਕਿਹਾ ਸੀ ਕਿ ਸ਼ੈਤਾਨ ਤੁਹਾਡਾ ਖੁੱਲਾ ਦੁਸ਼ਮਨ ਹੈ ?

23਼ ਦੋਵਾਂ ਨੇ ਕਿਹਾ ਕਿ ਹੇ ਸਾਡੇ ਰੱਬ! ਅਸੀਂ ਆਪਣੇ ਆਪ ਨਾਲ ਜ਼ੁਲਮ ਕੀਤਾ ਹੈ। ਜੇ ਤੂੰ ਸਾਨੂੰ ਮੁਆਫ਼ ਨਹੀਂ ਕਰੇਂਗਾ ਅਤੇ ਸਾਡੇ ’ਤੇ ਰਹਿਮ ਨਹੀਂ ਕਰੇਂਗਾ ਤਾਂ ਅਸੀਂ ਘਾਟੇ ਵਿਚ ਰਹਿਣ ਵਾਲਿਆਂ ਵਿਂਚੋਂ ਹੋ ਜਾਵਾਂਗੇ (ਭਾਵ ਬਰਬਾਦ ਹੋ ਜਾਵਾਂਗੇ)।

24਼ ਅੱਲਾਹ ਨੇ ਕਿਹਾ ਕਿ ਤੁਸੀਂ ਇੱਥੋਂ (ਅਕਾਸ਼ ਤੋਂ) ਉੱਤਰ ਜਾਓ, ਤੁਸੀਂ ਦੋਵੇਂ (ਸ਼ੈਤਾਨ ਤੇ ਮਨੁੱਖ) ਇਕ ਦੂਜੇ ਦੇ ਵੈਰੀ ਹੋ। ਹੁਣ ਤੁਸੀਂ ਧਰਤੀ ’ਤੇ ਹੀ ਰਹਿਣਾ-ਵਸਣਾ ਹੈ ਅਤੇ ਇਕ (ਨਿਸ਼ਚਿਤ) ਸਮੇਂ ਤੀਕ (ਜੀਵਨ ਦਾ) ਲਾਭ ਪ੍ਰਾਪਤ ਕਰਨਾ ਹੈ।

25਼ ਫ਼ਰਮਾਇਆ ਕਿ ਤੁਸੀਂ (ਉਸ ਧਰਤੀ ’ਤੇ ਹੀ) ਜੀਵਨ ਬਤੀਤ ਕਰਨਾ ਹੈ ਅਤੇ ਉੱਥੇ ਹੀ ਮਰਨਾ ਹੈ ਅਤੇ (ਕਿਆਮਤ ਦਿਹਾੜੇ) ਤੁਸੀਂ ਉਸੇ ਵਿੱਚੋਂ ਹੀ ਕੱਢੇ ਜਾਓਗੇ।

26਼ ਹੇ ਆਦਮ ਦੀ ਸੰਤਾਨ! ਅਸੀਂ ਤੁਹਾਡੇ ਲਈ ਲਿਬਾਸ ਉਤਾਰਿਆ ਹੈ ਜੋ ਤੁਹਾਡੇ ਗੁਪਤ ਅੰਗਾਂ ਨੂੰ ਛੁਪਾਉਂਦਾ ਹੈ ਅਤੇ ਸਜਾਵਟ ਦਾ ਸਾਧਨ ਵੀ ਹੈ ਅਤੇ ਸਭ ਤੋਂ ਵਧੀਆ ਲਿਬਾਸ ਪਰਹੇਜ਼ਗਾਰੀ ਵਾਲਾ ਲਿਬਾਸ ਹੈ।1 ਇਹ (ਲਿਬਾਸ) ਅੱਲਾਹ ਦੀਆਂ ਨਿਸ਼ਾਨੀਆਂ ਵਿੱਚੋਂ ਹੈ ਤਾਂ ਜੋ ਲੋਕੀ ਸਿੱਖਿਆ ਪ੍ਰਾਪਤ ਕਰਨ।

27਼ ਹੇ ਆਦਮ ਦੀ ਔਲਾਦ! ਕਤਿੇ ਸ਼ੈਤਾਨ ਤੁਹਾਨੂੰ ਫੇਰ ਕਿਸੇ ਅਜ਼ਮਾਇਸ਼ ਵਿਚ ਨਾ ਪਾ ਦੇਵੇ। ਜਿਵੇਂ ਕਿ ਉਸ ਨੇ ਤੁਹਾਡੇ ਮਾਂ ਬਾਪ (ਆਦਮ ਤੇ ਉਸ ਦੀ ਪਤਨੀ ਹੱਵਾ) ਨੂੰ ਜੰਨਤ ’ਚੋਂ ਬਾਹਰ ਕਢਵਾਇਆ ਸੀ, ਜਦੋਂ ਉਹਨਾਂ ਦੋਵਾਂ ਦਾ ਲਿਬਾਸ ਉਹਨਾਂ ਤੋਂ ਲੁਹਾ ਦਿੱਤਾ ਸੀ, ਤਾਂ ਜੋ ਉਹਨਾਂ ਦੇ ਗੁਪਤ ਅੰਗ ਪ੍ਰਗਟ ਕਰੇ ਬੇਸ਼ੱਕ ਉਹ ਤੇ ਉਸ ਦਾ ਕਬੀਲਾ ਤੁਹਾਨੂੰ ਉਸ ਥਾਂ ਤੋਂ ਵੇਖਦਾ ਹੈ ਜਿੱਥਿਓ ਤੁਸੀਂ ਉਹਨਾਂ ਨੂੰ ਨਹੀਂ ਵੇਖ ਸਕਦੇ ਇਹਨਾਂ ਸ਼ੈਤਾਨਾਂ ਨੂੰ ਅਸੀਂ ਉਹਨਾਂ ਦਾ ਦੋਸਤ ਬਣਾ ਦਿੱਤਾ ਹੈ ਜਿਹੜੇ ਈਮਾਨ ਨਹੀਂ ਲਿਆਉਂਦੇ।

28਼ ਇਹ ਲੋਕ ਜਦੋਂ ਕੋਈ ਅਸ਼ਲੀਲ ਹਰਕਤਾਂ ਕਰਦੇ ਹਨ ਤਾਂ ਆਖਦੇ ਹਨ ਕਿ ਅਸੀਂ ਆਪਣੇ ਬਾਪ ਦਾਦਿਆਂ ਨੂੰ ਇਹੋ ਕਰਦੇ ਵੇਖਿਆ ਹੈ ਅਤੇ ਸਾਨੂੰ ਵੀ ਅੱਲਾਹ ਨੇ ਇਹੋ ਕਰਨ ਦਾ ਹੁਕਮ ਦਿੱਤਾ ਹੈ। (ਹੇ ਨਬੀ!) ਕਹਿ ਦਿਓ ਕਿ ਅੱਲਾਹ ਅਸ਼ਲੀਲ ਗੱਲਾਂ ਦੀ ਸਿੱਖਿਆ ਨਹੀਂ ਦਿੰਦਾ। ਕੀ ਤੁਸੀਂ ਅੱਲਾਹ ਦੇ ਜ਼ਿੰਮੇ ਉਹ ਗੱਲਾਂ ਮੜ੍ਹਦੇ ਹੋ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੀ ਨਹੀਂ ?

29਼ (ਹੇ ਨਬੀ!) ਤੁਸੀਂ ਆਖ ਦਿਓ ਕਿ ਮੇਰੇ ਰੱਬ ਨੇ ਸੱਚਾਈ ਤੇ ਇਨਸਾਫ਼ ਦਾ ਹੁਕਮ ਦਿੱਤਾ ਹੈ ਅਤੇ ਹੁਕਮ ਦਿੱਤਾ ਹੈ ਕਿ ਤੁਸੀਂ ਨਮਾਜ਼ ਵੇਲੇ ਆਪਣਾ ਮੂੰਹ ਸਿੱਧਾ (ਖ਼ਾਨਾ-ਕਾਅਬਾ ਵੱਲ) ਰੱਖੋ। ਬੰਦਗੀ ਨੂੰ ਉਸੇ ਲਈ ਖ਼ਾਲਸ ਕਰਦੇ ਹੋਏ ਉਸੇ ਨੂੰ (ਮਦਦ ਲਈ) ਸੱਦੋ। ਜਿਵੇਂ ਉਸ ਨੇ ਤੁਹਾਨੂੰ ਪਹਲਿਾਂ ਪੈਦਾ ਕੀਤਾ ਉਸੇ ਤਰ੍ਹਾਂ ਮੁੜ੍ਹ ਸੁਰਜੀਤ ਕੀਤੇ ਜਾਓਗੇ।

30਼ ਕੁੱਝ ਲੋਕਾਂ ਨੂੰ ਅੱਲਾਹ ਨੇ ਹਿਦਾਇਤ ਦਿੱਤੀ ਹੈ ਅਤੇ ਕੁੱਝ ਨੂੰ ਗੁਮਰਾਹੀ ਚਿੰਬੜ ਗਈ ਹੈ। ਇਹਨਾਂ ਲੋਕਾਂ ਨੇ ਅੱਲਾਹ ਨੂੰ ਛੱਡ ਕੇ ਸ਼ੈਤਾਨਾਂ ਨੂੰ ਆਪਣਾ ਮਿੱਤਰ ਬਣਾ ਲਿਆ ਹੈ ਅਤੇ ਇਹ ਸਮਝਦੇ ਹਨ ਕਿ ਉਹ ਸਿੱਧੀ ਰਾਹ ’ਤੇ ਹਨ।

31਼ ਹੇ ਆਦਮ ਦੀ ਔਲਾਦ! ਹਰੇਕ ਇਬਾਦਤ ਦੇ ਮੌਕੇ ’ਤੇ ਆਪਣੀ ਸਜਾਵਟ ਨਾਲ ਸਜੇ ਰਹੋ।1 ਖਾਓ ਪਿਓ ਪਰ ਲੋੜ ਤੋਂ ਵੱਧ ਖ਼ਰਚ ਨਾ ਕਰੋ। ਬੇਸ਼ੱਕ ਉਹ ਬਿਨਾਂ ਲੋੜ ਖ਼ਰਚ ਕਰਨ ਵਾਲਿਆ ਨੂੰ ਪਸੰਦ ਨਹੀਂ ਕਰਦਾ।

32਼ (ਹੇ ਨਬੀ!) ਇਹਨਾਂ ਨੂੰ ਆਖੋ ਜਿਹੜੀਆਂ ਸਜਾਵਟ ਤੇ ਖਾਣ ਪੀਣ ਦੀਆਂ ਪਵਿੱਤਰ ਚੀਜ਼ਾਂ ਅੱਲਾਹ ਨੇ ਆਪਣੇ ਬੰਦਿਆਂ ਲਈ ਪੈਦਾ ਕੀਤੀਆਂ ਹਨ ਉਹਨਾਂ ਨੂੰ ਕਿਸੇ ਨੇ ਹਰਾਮ ਕੀਤਾ ਹੈ? ਤੁਸੀਂ ਕਹਿ ਦਿਓ ਕਿ ਇਹ ਸਾਰੀਆਂ (ਪਵਿੱਤਰ ਚੀਜ਼ਾਂ) ਸੰਸਾਰ ਵਚਿ ਵੀ ਉਹਨਾਂ ਲਈ ਹਨ ਜਹਿੜੇ ਈਮਾਨ ਲਆਿਏ ਜਦ ਕਿ ਕਿਆਮਤ ਦਿਹਾੜੇ ਇਹ ਵਿਸ਼ੇਸ਼ ਮੋਮਿਨਾਂ ਲਈ ਹੀ ਹੋਣਗਿਆਂ। ਇਸ ਤਰ੍ਹਾਂ ਅਸੀਂ ਆਪਣੇ ਆਦੇਸ਼ਾਂ ਨੂੰ ਉਹਨਾਂ ਲਈ ਖੋਲ੍ਹ-ਖੋਲ੍ਹ ਕੇ ਬਿਆਨ ਕਰਦੇ ਹਾਂ ਜਿਹੜੇ ਗਿਆਨ ਰੱਖਦੇ ਹਨ।

33਼ (ਹੇ ਨਬੀ!) ਤੁਸੀਂ ਆਖ ਦਿਓ ਕਿ ਮੇਰੇ ਰੱਬ ਨੇ ਬੇਹਿਯਾਈ ਵਾਲੀਆਂ (ਭਾਵ ਅਸ਼ਲੀਲ) ਗੱਲਾਂ ਭਾਵੇਂ ਉਹ ਜ਼ਾਹਿਰ ਹੋਣ ਜਾਂ ਗੁਪਤ, ਪਾਪ ਤੇ ਅਣ ਹੱਕਾ ਜ਼ੁਲਮ ਨੂੰ ਹਰਾਮ ਕੀਤਾ ਹੈ ਅਤੇ ਇਹ ਵੀ (ਹਰਾਮ ਕੀਤਾ) ਕਿ ਤੁਸੀਂ ਬਿਨਾਂ ਕਿਸੇ ਦਲੀਲ ਤੋਂ ਕਿਸੇ ਨੂੰ ਅੱਲਾਹ ਦਾ ਸ਼ਰੀਕ ਬਣਾਓ ਅਤੇ ਅੱਲਾਹ ਦੇ ਸੰਬੰਧ ਵਿੱਚ ਉਹ ਗੱਲਾਂ ਆਖੋ ਜਿਸ ਦਾ ਤੁਹਾਨੂੰ ਉੱਕਾ ਹੀ ਗਿਆਨ ਨਹੀਂ (ਹਰਾਮ ਹਨ)।

34਼ ਹਰੇਕ (ਕੌਮ) ਲਈ ਇਕ ਸਮਾਂ ਨਿਯਤ ਹੈ ਸੋ ਜਦੋਂ ਉਸ ਦਾ ਨਿਯਤ ਸਮਾਂ ਆਵੇਗਾ ਤਾਂ ਉਹ (ਕੌਮ) ਉਸ (ਸਮੇਂ) ਤੋਂ (ਬਚਣ ਲਈ) ਇਕ ਪਲ ਲਈ ਵੀ ਅੱਗੇ-ਪਿੱਛੇ ਨਹੀਂ ਹੋਵੇਗੀ।

35਼ ਹੇ ਆਦਮ ਦੀ ਔਲਾਦ! ਜੇ ਤੁਹਾਡੇ ਵਿੱਚੋਂ ਹੀ ਤੁਹਾਡੇ ਕੋਲ ਪੈਗ਼ੰਬਰ ਆਉਣ ਜਿਹੜੇ ਤੁਹਾਨੂੰ ਮੇਰੀਆਂ ਆਇਤਾਂ ਸੁਣਾਉਣ ਤਾਂ ਜਿਹੜਾ ਵਿਅਕਤੀ ਬੁਰਾਇਆਂ ਤੋਂ ਬਚੇਗਾ ਅਤੇ ਆਪਣਾ ਸੁਧਾਰ ਕਰੇਗਾ ਤਾਂ (ਕਿਆਮਤ ਦਿਹਾੜੇ) ਉਸ ਨੂੰ ਨਾ ਕੋਈ ਡਰ ਹੋਵੇਗਾ ਅਤੇ ਨਾ ਹੀ ਕੋਈ ਚਿੰਤਾ ਹੋਵੇਗੀ।

36਼ ਜਿਹੜੇ ਲੋਕ ਮੇਰੇ ਇਹਨਾਂ ਹੁਕਮਾਂ ਨੂੰ ਝੁਠਲਾਉਣਗੇ ਅਤੇ ਸਰਕਸ਼ੀ ਕਰਨਗੇ ਉਹ ਲੋਕ ਨਰਕ ਵਿਚ ਜਾਣਗੇ, ਜਿੱਥੇ ਉਹ ਸਦਾ ਲਈ ਰਹਿਣਗੇ।

37਼ ਸੋ ਉਸ ਤੋਂ ਵੱਡਾ ਜ਼ਾਲਮ ਕੌਣ ਹੋਵੇਗਾ ਜਿਹੜਾ ਅੱਲਾਹ ’ਤੇ ਹੀ ਝੂਠ ਲਾਵੇ ਜਾਂ ਉਸ ਦੀਆਂ ਨਿਸ਼ਾਨੀਆਂ ਨੂੂੰ ਹੀ ਝੂਠਾ ਕਹੇ। ਜੋ ਕੁੱਝ ਉਸ ਦੇ ਮੁਕੱਦਰ ਵਿਚ ਲਿਖਿਆ ਹੋਇਆ ਹੈ ਉਹ ਉਸ ਨੂੰ ਮਿਲ ਜਾਵੇਗਾ, ਜਦੋਂ ਉਹਨਾਂ (ਜ਼ਾਲਮਾਂ) ਕੋਲ ਸਾਡੇ ਫ਼ਰਿਸ਼ਤੇ ਉਹਨਾਂ ਦੀ ਜਾਨ ਕੱਢਣ ਲਈ ਆਉਣਗੇ ਤਾਂ ਪੁੱਛਣਗੇ ਕਿ ਜਿਨ੍ਹਾਂ ਨੂੰ ਤੁਸੀਂ ਰੱਬ ਨੂੰ ਛੱਡ ਕੇ ਪੂਜਦੇ ਸੀ ਅੱਜ ਉਹ ਕਿੱਥੇ ਹਨ? ਤਾਂ ਜਵਾਬ ਦੇਣਗੇ ਕਿ ਉਹ ਸਾਥੋਂ ਖੁੱਸ ਗਏ ਅਤੇ ਉਹ ਆਪਣੇ ਵਿਰੁੱਧ ਗਵਾਹੀ ਦੇਣਗੇ ਕਿ ਬੇਸ਼ੱਕ ਉਹੀਓ (ਸੱਚਾਈ ਦੇ) ਇਨਕਾਰੀ ਸੀ।

38਼ (ਅੱਲਾਹ ਹੁਕਮ ਦੇ ਕੇ) ਕਹੇਗਾ ਕਿ ਤੁਸੀਂ ਵੀ ਉਸੇ ਨਰਕ ਵਿਚ ਚਲੇ ਜਾਓ ਜਿਸ ਵਿਚ ਤੁਹਾਥੋਂ ਪਹਿਲਾਂ ਬੀਤ ਚੁੱਕੇ ਮਨੁੱਖਾਂ ਤੇ ਜਿੰਨਾਂ ਦੇ ਟੋਲੇ ਜਾ ਚੁੱਕੇ ਹਨ। ਉਹ ਇਕ ਦੂਜੇ ਨੂੰ ਫ਼ਿਟਕਾਰਾਂ ਪਾਉਣਗੇ ਇੱਥੋਂ ਤਕ ਕਿ ਜਦੋਂ ਉਹ ਸਾਰੇ ਉੱਥੇ ਜਮ੍ਹਾਂ ਹੋ ਜਾਣਗੇ ਤਾਂ ਇਕ ਟੋਲਾ ਦੂਜੇ ਟੋਲੇ ਨੂੰ ਆਖੇਗਾ ਕਿ ਹੇ ਸਾਡੇ ਰੱਬ! ਇਹਨਾਂ ਲੋਕਾਂ ਨੇ ਹੀ ਸਾਨੂੰ ਕੁਰਾਹੇ ਪਾਇਆ ਸੀ ਇਸ ਲਈ ਤੂੰ ਇਹਨਾਂ ਨੂੰ ਅੱਗ ਦਾ ਦੂਣਾ ਅਜ਼ਾਬ ਦੇ। ਅੱਲਾਹ ਆਖੇਗਾ ਕਿ ਤੁਹਾਡੇ ਸਾਰਿਆਂ ਲਈ ਦੂਣਾ ਅਜ਼ਾਬ ਹੈ, ਪਰ ਤੁਸੀਂ ਜਾਣਦੇ ਨਹੀਂ।

39਼ ਉਹਨਾਂ ਦਾ ਪਹਿਲਾ ਟੋਲਾ ਦੂਜੇ ਟੋਲੇ ਨੂੰ ਆਖੇਗਾ (ਕਿ ਜੇ ਇਹ ਗੱਲ ਹੈ ਤਾਂ) ਫੇਰ ਤੁਹਾਨੂੰ ਸਾਡੇ ਤੋਂ ਕੋਈ ਵਿਸ਼ੇਸ਼ਤਾ ਪ੍ਰਾਪਤ ਨਹੀਂ ਸੋ ਤੁਸੀਂ ਵੀ ਆਪਣੀ ਕਮਾਈ ਅਨੁਸਾਰ ਅਜ਼ਾਬ ਦਾ ਸੁਆਦ ਲਵੋ।

40਼ ਜਿਨ੍ਹਾਂ ਲੋਕਾਂ ਨੇ ਸਾਡੀਆਂ ਆਇਤਾਂ (ਹੁਕਮਾਂ) ਨੂੰ ਝੁਠਲਾਇਆ ਅਤੇ ਉਹਨਾਂ ਤੋਂ ਸਰਕਸ਼ੀ ਕੀਤੀ, ਉਹਨਾਂ ਲਈ ਅਕਾਸ਼ ਦੇ ਬੂਹੇ ਨਹੀਂ ਖੋਲ੍ਹੇ ਜਾਣਗੇ। ਉਹ ਲੋਕੀ ਉਦੋਂ ਤਕ ਜੰਨਤ ਵਿਚ ਨਹੀਂ ਜਾਣਗੇ ਜਦੋਂ ਤਕ ਊਂਠ ਸੂਈ ਦੇ ਨੱਕੇ ਵਿਚ ਦੀ ਲੰਘ ਨਹੀਂ ਜਾਂਦਾ (ਜਿਹੜਾ ਸੰਭਵ ਨਹੀਂ )। ਅਸੀਂ ਅਪਰਾਧੀਆਂ ਨੂੰ ਅਜਿਹਾ ਹੀ ਬਦਲਾ ਦਿਆ ਕਰਦੇ ਹਾਂ।

41਼ ਉਹਨਾਂ ਲਈ ਨਰਕ ਵਿਚ ਅੱਗ ਦਾ ਵਿਛੌਣਾ ਹੋਵੇਗਾ ਅਤੇ ਉਹਨਾਂ ਦਾ ਓਢਣਾ ਵੀ ਉਹੀਓ ਹੋਵੇਗਾ, ਅਸੀਂ ਜ਼ਾਲਮਾ ਨੂੰ ਅਜਿਹਾ ਹੀ ਬਦਲਾ ਦਿਆ ਕਰਦੇ ਹਾਂ।

42਼ ਜਿਹੜੇ ਲੋਕ ਈਮਾਨ ਲਿਆਏ ਅਤੇ ਉਹਨਾਂ ਨੇ ਨੇਕ ਕੰਮ ਵੀ ਕੀਤੇ ਅਤੇ ਅਸੀਂ (ਅੱਲਾਹ) ਕਿਸੇ ਵਿਅਕਤੀ ਨੂੰ ਉਸ ਦੀ ਸਮਰਥਾ ਤੋਂ ਵੱਧ ਤਕਲੀਫ਼ ਨਹੀਂ ਦਿੰਦੇ। ਉਹੀਓ ਲੋਕ ਜੰਨਤ ਵਿਚ ਜਾਣਗੇ ਅਤੇ ਸਦਾ ਉਸੇ ਵਿਚ ਹੀ ਰਹਿਣਗੇ।

43਼ ਜੇ ਉਹਨਾਂ (ਜੰਨਤੀਆਂ) ਦੇ ਦਿਲਾਂ ਵਿਚ (ਇਕ ਦੂਜੇ ਦੇ ਵਿਰੁੱਧ) ਕੋਈ ਮੈਲ ਹੋਵੇਗੀ ਅਸੀਂ ਉਸ ਨੂੰ ਕੱਢ ਸੁੱਟਾਂਗੇ। ਉਹਨਾਂ ਦੇ ਹੇਠ ਨਹਿਰਾਂ ਵਗਦੀਆਂ ਹੋਣਗੀਆਂ ਅਤੇ ਉਹ ਲੋਕ ਆਖਣਗੇ ਕਿ ਅੱਲਾਹ ਦਾ ਸ਼ੁਕਰ ਹੈ ਕਿ ਉਸ ਨੇ ਸਾਨੂੰ ਸਿੱਧੀ ਰਾਹ ਵਿਖਾਇਆ, ਅਸੀਂ ਆਪ ਸਿੱਧੀ ਰਾਹ ਨਹੀਂ ਸੀ ਪੈ ਸਕਦੇ, ਜੇ ਅੱਲਾਹ ਸਾਨੂੰ ਰਾਹੇ ਨਾ ਪਾਉਂਦਾ। ਬੇਸ਼ੱਕ ਸਾਡੇ ਰੱਬ ਦੇ ਪੈਗ਼ੰਬਰ ਸੱਚੀਆਂ ਗੱਲਾਂ ਲੈਕੇ ਆਏ ਸਨ ਅਤੇ ਉਹਨਾਂ ਨੂੰ ਆਵਾਜ਼ ਦਿੱਤੀ ਜਾਵੇਗੀ ਕਿ ਇਹ ਹੈ ਉਹ ਜੰਨਤ ਜਿਸ ਦੇ ਵਾਰਸ ਤੁਸੀਂ ਉਹਨਾਂ ਅਮਲਾਂ ਕਾਰਨ ਬਣਾਏ ਗਏ ਹੋ ਜੋ ਤੁਸੀਂ (ਸੰਸਾਰ ਵਿਚ) ਕਰਦੇ ਸਾਂ।

44਼ ਜੰਨਤ ਵਾਲੇ ਨਰਕੀਆਂ ਨੂੰ ਕਹਿਣਗੇ ਕਿ(ਰੱਬ ਨੇ) ਸਾਡੇ ਨਾਲ ਜਿਹੜਾ ਵਾਅਦਾ ਕੀਤਾ ਸੀ ਅਸੀਂ ਤਾਂ ਉਸ ਨੂੰ ਸੱਚਾ ਹੀ ਵੇਖਿਆ ਹੈ। ਕੀ ਤੁਸੀਂ ਵੀ ਜਿਹੜਾ ਤੁਹਾਡੇ ਰੱਬ ਨੇ ਤੁਹਾਡੇ ਨਾਲ ਵਾਅਦਾ ਕੀਤਾ ਸੀ ਉਸ ਨੂੰ ਸੱਚਾ ਵੇਖਿਆ ਹੈ? ਉਹ (ਨਰਕੀ) ਆਖਣਗੇ ਕਿ‘ਹਾਂ’ ਫੇਰ ਇਕ ਪੁਕਾਰਨ ਵਾਲਾ ਪੁਕਾਰੇਗਾ ਕਿ ਜ਼ਾਲਮਾਂ ’ਤੇ ਅੱਲਾਹ ਦੀ ਫ਼ਿਟਕਾਰ ਹੋਵੇ।

45਼ ਜਿਹੜੇ ਲੋਕੀ ਅੱਲਾਹ ਦੇ ਰਸਤੇ ਤੋਂ ਲੋਕਾਂ ਨੂੰ ਰੋਕਦੇ ਸਨ ਅਤੇ ਇਸ ਵਿਚ ਕੋਈ ਵਿੰਗ-ਵੱਲ ਲੱਭਦੇ ਸਨ ਅਤੇ ਉਹ ਆਖ਼ਿਰਤ ਦੇ ਵੀ ਇਨਕਾਰੀ ਸਨ। (ਉਹਨਾਂ ’ਤੇ ਅੱਲਾਹ ਦੀ ਫਿਟਕਾਰ ਹੈ)

46਼ ਉਹਨਾਂ ਦੋਵਾਂ (ਨਰਕੀਆਂ ਤੇ ਜੰਨਤੀਆਂ) ਵਿਚਕਾਰ ਇਕ ਓਟ ਹੋਵੇਗੀ ਅਤੇ ਆਰਾਫ਼1 (ਉੱਚਾਈਆਂ) ’ਤੇ ਕੁੱਝ ਹੋਰ ਲੋਕ ਹੋਣਗੇ ਇਹ ਹਰੇਕ (ਜੰਨਤੀ ਤੇ ਨਰਕੀ) ਨੂੰ ਉਹਨਾਂ ਦੇ ਲੱਛਣਾ ਤੋਂ ਪਛਾਣ ਲੈਣਗੇ। ਉਹ ਜੰਨਤੀਆਂ ਨੂੰ ਪੁਕਾਰਦੇ ਹੋਏ ਆਖਣਗੇ ਕਿ ਅੱਸਲਾਮਾ ਅਲੈਕੁਮ (ਤੁਹਾਡੇ ’ਤੇ ਸਲਾਮਤੀ ਹੋਵੇ) ਇਹ ਆਰਾਫ਼ ਵਾਲੇ ਜੰਨਤ ਵਿਚ ਦਾਖ਼ਲ ਤਾਂ ਨਹੀਂ ਹੋਏ ਹੋਣਗੇ, ਹਾਂ! ਆਸਵੰਦ ਹੋਣਗੇ।

47਼ ਜਦੋਂ ਉਹਨਾਂ (ਆਰਾਫ਼ ਵਾਲਿਆਂ ਦੀਆਂ) ਨਜ਼ਰਾਂ ਨਰਕੀਆਂ ਵੱਲ ਜਾਣਗੀਆਂ ਫੇਰ ਆਖਣਗੇ ਕਿ ਹੇ ਸਾਡੇ ਰੱਬਾ! ਸਾਨੂੰ ਇਹਨਾਂ ਜ਼ਾਲਮਾਂ ਦੇ ਸੰਗ ਨਾ ਰੱਖੀਂ।

48਼ ਆਰਾਫ਼ ਵਾਲੇ ਕੁੱਝ (ਨਰਕਧਾਰੀ) ਲੋਕਾਂ ਨੂੰ ਉਹਨਾਂ ਦੇ ਲੱਛਣਾ ਤੋਂ ਪਛਾਣ ਕੇ ਆਵਾਜ਼ ਦੇਣਗੇ ਕਿ ਨਾ ਅੱਜ ਤੁਹਾਡੇ ਜੱਥੇ ਨੇ ਅਤੇ ਨਾ ਹੀ ਤੁਹਾਡੀ (ਜੀਵਨ ਸਮੱਗਰੀ) ਨੇ ਤੁਹਾਨੂੰ ਕੋਈ ਲਾਭ ਦਿੱਤਾ ਹੈ ਜਿਸ ’ਤੇ ਤੁਸੀਂ ਘਮੰਡ ਕਰਦੇ ਸਾਂ।

49਼ ਕੀ ਇਹ ਉਹੀਓ ਲੋਕੀ ਹਨ ਜਿਨ੍ਹਾਂ ਬਾਰੇ ਤੁਸੀਂ ਕਸਮਾਂ ਖਾ ਖਾ ਕੇ ਕਿਹਾ ਕਰਦੇ ਸੀ ਕਿ ਅੱਲਾਹ ਇਹਨਾਂ ’ਤੇ ਕਦੇ ਵੀ ਆਪਣੀਆਂ ਮਿਹਰਾਂ ਨਹੀਂ ਕਰੇਗਾ (ਜਦ ਕਿ ਇਹਨਾਂ ਨੂੰ ਤਾਂ ਹੁਕਮ ਹੋ ਗਿਆ ਹੈ ਕਿ ਤੁਸੀਂ ਜੰਨਤ ਵਿਚ ਦਾਖ਼ਲ ਹੋ ਜਾਓ। ਅਜ ਨਾ ਤੁਹਾਡੇ ਲਈ ਕੋਈ ਡਰ ਹੈ ਅਤੇ ਨਾ ਹੀ ਕੋਈ ਚਿੰਤਾ ਹੈ।

50਼ ਅਤੇ ਨਰਕੀ ਜੰਨਤੀਆਂ ਨੂੰ ਪੁਕਾਰ ਕੇ ਆਖਣਗੇ ਕਿ ਸਾਡੇ ’ਤੇ ਥੋੜ੍ਹਾ ਪਾਣੀ ਹੀ ਪਾ ਦਿਓ ਜਾਂ ਜਿਹੜਾ ਰਿਜ਼ਕ ਅੱਲਾਹ ਨੇ ਤੁਹਾਨੂੰ ਦੇ ਛੱਡਿਆ ਹੈ ਉਸ ਵਿੱਚੋਂ ਕੁੱਝ ਸਾਨੂੰ ਵੀ ਦੇ ਦਿਓ। ਜੰਨਤੀ ਆਖਣਗੇ ਕਿ ਅੱਲਾਹ ਨੇ ਦੋਵੇਂ ਚੀਜ਼ਾਂ ਕਾਫ਼ਿਰਾਂ ਲਈ ਹਰਾਮ ਕਰ ਰੱਖਿਆ ਹੈ।

51਼ ਜਿਨ੍ਹਾਂ ਨੇ ਸੰਸਾਰ ਵਿਚ ਆਪਣੇ ਧਰਮ ਨੂੰ ਖੇਡ-ਤਮਾਸ਼ਾ ਬਣਾ ਰੱਖਿਆ ਸੀ ਅਤੇ ਜਿਨ੍ਹਾਂ ਨੂੰ ਸੰਸਾਰਿਕ ਜੀਵਨ ਨੇ ਧੋਖੇ ਵਿਚ ਪਾਇਆ ਹੋਇਆ ਸੀ ਅੱਜ ਅਸੀਂ (ਅੱਲਾਹ) ਉਹਨਾਂ ਨੂੰ ਉਸੇ ਤਰ੍ਹਾਂ ਭੁਲ ਜਾਵਾਂਗੇ ਜਿਵੇਂ ਕਿ ਉਹਨਾਂ ਨੇ ਇਸ ਕਿਆਮਤ) ਦਿਹਾੜੇ ਦੀ ਮਿਲਣੀ ਨੂੰ ਭੁਲਾ ਛੱਡਿਆ ਸੀ ਅਤੇ ਸਾਡੀਆਂ ਆਇਤਾਂ (ਰੱਬੀ ਕਲਾਮ) ਦਾ ਇਨਕਾਰ ਕਰਦੇ ਸਨ।

52਼ ਅਤੇ ਅਸੀਂ ਇਹਨਾਂ ਲੋਕਾਂ ਕੋਲ ਇਕ ਅਜਿਹੀ ਕਿਤਾਬ (ਰਸੂਲ ਰਾਹੀਂ) ਪਹੁੰਚਾਈ ਹੈ ਜਿਸ ਵਿਚ ਅਸੀਂ ਆਪਣੇ ਗਿਆਨ ਤੇ ਅਧਾਰਿਤ ਬਹੁਤ ਹੀ ਵਿਸਥਾਰ ਨਾਲ (ਹਰ ਗੱਲ) ਬਿਆਨ ਕੀਤਾ ਹੈ। ਜਦ ਕਿ ਇਹ ਉਹਨਾਂ ਲੋਕਾਂ ਲਈ ਹਿਦਾਇਤ ਤੇ ਰਹਿਮਤ ਹੈ ਜਿਹੜੇ ਈਮਾਨ ਲਿਆਏ ਹਨ।

53਼ ਇਹਨਾਂ ਲੋਕਾਂ ਨੂੰ ਹੋਰ ਕਿਸੇ ਗੱਲ ਦੀ ਉਡੀਕ ਨਹੀਂ ਕੇਵਲ ਇਸ (ਸੰਸਾਰ) ਦੇ ਅੰਤ ਦੀ ਉਡੀਕ ਕਰ ਰਹੇ ਹਨ। ਜਿਸ ਦਿਨ ਇਸ (ਸੰਸਾਰ) ਦਾ ਅੰਤ ਆਵੇਗਾ ਤਾਂ ਜਿਹੜੇ ਲੋਕ ਇਸ ਨੂੰ ਭੁੱਲੀ ਬੈਠੇ ਸਨ ਉਹ ਆਖਣਗੇ ਕਿ ਬੇਸ਼ੱਕ ਸਾਡੇ ਰੱਬ ਦੇ ਪੈਗ਼ੰਬਰ ਹੱਕ ਲੈ ਕੇ ਆਏ ਸਨ। ਕੀ ਸਾਡਾ ਕੋਈ ਸਿਫ਼ਾਰਸ਼ੀ ਹੈ ਕਿ ਉਹ ਸਾਡੀ ਲਈ (ਰੱਬ ਦੇ ਕੋਲ) ਸਿਫ਼ਾਰਸ਼ ਕਰੇ ? ਜਾਂ ਸਾਨੂੰ ਮੁੜ ਸੰਸਾਰ ਵਿਚ ਭੇਜੇ ਤਾਂ ਜੋ ਅਸੀਂ ਇਹਨਾਂ ਕੰਮਾਂ ਦੀ ਥਾਂ ਦੂਜੇ ਕੰਮ ਕਰੀਏ ਜੋ ਅਸੀਂ ਪਹਿਲਾਂ ਕਰਿਆ ਕਰਦੇ ਸੀ। ਬੇਸ਼ੱਕ ਇਹਨਾਂ ਲੋਕਾਂ ਨੇ ਆਪਣੇ ਆਪ ਨੂੰ ਘਾਟੇ ਵਿਚ ਪਾ ਲਿਆ ਅਤੇ ਜਿਹੜੀਆਂ ਗੱਲਾਂ ਉਹ ਬਣਾਉਂਦੇ ਸਨ ਅੱਜ ਉਹ ਸਾਰੀਆਂ ਗੁਆਚੀਆਂ ਗਈਆਂ।

54਼ ਬੇਸ਼ੱਕ ਤੇਰਾ ਰੱਬ ਉਹ ਅੱਲਾਹ ਹੀ ਹੈ ਜਿਸ ਨੇ ਛੇ ਦਿਨਾਂ ਵਿਚ ਸਾਰੇ ਅਕਾਸ਼ਾਂ ਤੇ ਧਰਤੀ ਨੂੰ ਪੈਦਾ ਕੀਤਾ ਫੇਰ ਉਹ ਅਰਸ਼ (ਰਾਜ ਸਿਘਾਸਨ) ’ਤੇ ਜਾ ਬੈਠਿਆ। ਉਹ (ਅੱਲਾਹ) ਦਨਿ ਨੂੰ ਰਾਤ ਨਾਲ ਇੰਜ ਢੱਕ ਦਿੰਦਾ ਹੈ ਕਿ ਉਹ ਰਾਤ ਛੇਤੀ ਹੀ ਦਿਨ ਦੇ ਪਿੱਛੇ ਚੱਲੀ ਆਉਂਦੀ ਹੈ। ਉਸ ਨੇ ਸੂਰਜ, ਚੰਨ, ਅਤੇ ਤਾਰਿਆਂ ਨੂੰ ਪੈਦਾ ਕੀਤਾ ਕਿ ਉਹ ਸਾਰੇ ਉਸ (ਅੱਲਾਹ ਦੇ) ਹੁਕਮ ਅਧੀਨ ਹਨ। ਖ਼ਬਰਦਾਰ ਰਹੋ! ਪੈਦਾ ਕਰਨਾ ਤੇ ਹੁਕਮ ਦੇਣਾ ਉਸੇ ਨੂੰ ਹੀ ਸ਼ੋਭਾ ਦਿੰਦਾ ਹੈ। ਅੱਲਾਹ, ਸਾਰੇ ਜਹਾਨਾਂ ਦਾ ਪਾਲਣਹਾਰ ਅਤੇ ਬਹੁਤ ਹੀ ਬਰਕਤਾਂ ਵਾਲਾ ਹੈ।

55਼ ਤੁਸੀਂ ਆਪਣੇ ਪਾਲਣਹਾਰ ਤੋਂ ਗਿੜਗਿੜਾਉਂਦੇ ਹੋਏ ਅਤੇ ਹੋਲੇ ਹੋਲੇ ਦੁਆਵਾਂ ਕਰਿਆ ਕਰੋ। ਬੇਸ਼ੱਕ ਉਹ (ਅੱਲਾਹ) ਹੱਦੋਂ ਟੱਪਣ ਵਾਲਿਆਂ ਨੂੰ ਪਸੰਦ ਨਹੀਂ ਕਰਦਾ।

56਼ ਧਰਤੀ ਵਿਚ ਜਦ ਕਿ ਇਸ ਨੂੰ ਸੁਆਰਿਆ ਜਾ ਚੁੱਕਿਆ ਹੈ, ਵਿਗਾੜ ਨਾ ਪੈਦਾ ਕਰੋ ਅਤੇ ਡਰਦੇ ਹੋਏ ਤੇ (ਬਖ਼ਸ਼ਿਸ਼ ਦੀਆਂ) ਆਸਾਂ ਰੱਖਦੇ ਹੋਏ ਉਸੇ ਨੂੰ ਹੀ ਪੁਕਾਰੋ। ਬੇਸ਼ੱਕ ਅੱਲਾਹ ਦੀਆਂ ਮਿਹਰਾਂ ਸੋਹਣੇ ਚਰਿੱਤਰ ਵਾਲਿਆਂ ਦੇ ਵਧੇਰੇ ਨੇੜੇ ਹਨ।

57਼ ਅਤੇ ਉਹ (ਅੱਲਾਹ) ਹੀ ਹੈ ਜਿਹੜਾ ਆਪਣੀ ਰਹਿਮਤ (ਦੀ ਬਾਰਸ਼) ਤੋਂ ਪਹਿਲਾਂ ਖ਼ੁਸ਼ਖ਼ਬਰੀਆਂ ਦੇਣ ਵਾਲੀਆਂ ਹਵਾਵਾਂ ਨੂੰ ਭੇਜਦਾ ਹੈ। ਜਦੋਂ ਉਹ ਹਵਾਵਾਂ ਭਾਰੀ (ਪਾਣੀ ਵਾਲੇ) ਬੱਦਲਾਂ ਨੂੰ ਚੁਕਦੀਆਂ ਹਨ ਤਾਂ ਅਸੀਂ ਇਹਨਾਂ ਬੱਦਲਾਂ ਨੂੰ ਕਿਸੇ ਨਿਰਜੀਵ (ਬੰਜਰ) ਧਰਤੀ ਵੱਲ ਤੌਰ ਦਿੰਦੇ ਹਾਂ। ਫੇਰ ਅਸੀਂ ਇਹਨਾਂ ਬੱਦਲਾਂ ਤੋਂ ਪਾਣੀ ਵਰਾਉਂਦੇ ਹਾਂ, ਫੇਰ ਇਸ ਪਾਣੀ ਤੋਂ ਹਰ ਪ੍ਰਕਾਰ ਦੇ ਫਲ (ਧਰਤੀ ਵਿੱਚੋਂ) ਕੱਢਦੇ ਹਾਂ। ਇਸੇ ਤਰ੍ਹਾਂ ਅਸਾਂ ਮੁਰਦਿਆਂ ਨੂੰ (ਧਰਤੀ ਵਿੱਚੋਂ) ਕੱਢ ਕੇ ਖੜਾ ਕਰ ਦੇਵਾਂਗੇ ਤਾਂ ਜੋ ਤੁਸੀਂ ਸਿੱਖਿਆ ਗ੍ਰਹਿਣ ਕਰੋ।

58਼ ਜਿਹੜੀ ਧਰਤੀ ਚੰਗੀ (ਉਪਜਾਊ) ਹੁੰਦੀ ਹੈ ਉਸ ਦੀ ਉਪਜ ਤਾਂ ਅੱਲਾਹ ਦੇ ਹੁਕਮ ਨਾਲ ਬਥੇਰੀ ਨਿਕਲਦੀ ਹੈ ਅਤੇ ਜਿਹੜਾ ਧਰਤੀ ਖਰਾਬ ਹੁੰਦੀ ਹੈ ਉਸ ਦੀ ਉਪਜ ਬਹੁਤ ਹੀ ਨਿਕੰਮੀ ਹੁੰਦੀ ਹੈ। ਇਸ ਤਰ੍ਹਾਂ ਅਸੀਂ ਖੋਲ੍ਹ-ਖੋਲ੍ਹ ਕੇ ਆਪਣੀਆਂ ਦਲੀਲਾਂ ਬਿਆਨ ਕਰਦੇ ਹਾਂ ਉਹਨਾਂ ਲੋਕਾਂ ਲਈ ਜਿਹੜੇ ਸ਼ੁਕਰ ਅਦਾ ਕਰਦੇ ਹਨ।

59਼ ਅਸੀਂ ਨੂਹ ਨੂੰ ਉਸ ਦੀ ਕੌਮ ਵੱਲ (ਪੈਗ਼ੰਬਰ ਬਣਾਕੇ) ਭੇਜਿਆ। ਉਹਨਾਂ ਨੇ ਆਖਿਆ ਕਿ ਹੇ ਮੇਰੀ ਕੌਮ! ਤੁਸੀਂ ਅੱਲਾਹ ਦੀ ਹੀ ਇਬਾਦਤ ਕਰੋ ਉਸ ਤੋਂ ਛੁੱਟ ਹੋਰ ਕੋਈ ਤੁਹਾਡਾ ਇਸ਼ਟ ਨਹੀਂ, ਮੈਂ ਤੁਹਾਡੇ ’ਤੇ ਇਕ ਵੱਡੇ ਦਿਨ (ਕਿਆਮਤ) ਦੇ ਅਜ਼ਾਬ ਆਉਣ ਤੋਂ ਡਰਦਾ ਹਾਂ।

60਼ ਉਸ (ਨੂਹ) ਦੀ ਕੌਮ ਦੇ ਕੁੱਝ ਸਰਦਾਰਾਂ ਨੇ ਆਖਿਆ। ਬੇਸ਼ੱਕ ਅਸੀਂ ਤਾਂ ਤੈਨੂੰ ਸਪਸ਼ਟ ਤੌਰ ’ਤੇ ਕੁਰਾਹੇ ਪਿਆ ਹੋਇਆ ਵੇਖ ਰਹੇ ਹਾਂ।

61਼ ਉਹਨਾਂ(ਨੂਹ) ਨੇ ਆਖਿਆ ਕਿ ਹੇ ਮੇਰੀ ਕੌਮ! ਮੈਂ ਉੱਕਾ ਹੀ ਗੁਮਰਾਹੀ ’ਤੇ ਨਹੀਂ, ਮੈਂ ਤਾਂ ਸੰਸਾਰ ਦੇ ਪਾਲਣਹਾਰ ਦਾ ਰਸੂਲ ਹਾਂ।

62਼ ਮੈਂ ਤੁਹਾਨੂੰ ਆਪਣੇ ਰੱਬ ਦੇ ਪੈਗ਼ਾਮ ਪਹੁੰਚਾਉਂਦਾ ਹਾਂ ਅਤੇ ਤੁਹਾਡੀ ਭਲਾਈ ਚਾਹੁੰਦਾ ਹਾਂ, ਮੈਂ ਅੱਲਾਹ ਵੱਲੋਂ ਉਹਨਾਂ ਗੱਲਾਂ ਦੀ ਖ਼ਬਰ ਰੱਖਦਾ ਹਾਂ ਜਿਨ੍ਹਾਂ ਦੀ ਖ਼ਬਰ ਤੁਹਾਨੂੰ ਨਹੀਂ।

63਼ ਕੀ ਤੁਹਾਨੂੰ ਇਸ ਗੱਲ ਦੀ ਹੈਰਾਨੀ ਹੁੰਦੀ ਹੈ ਕਿ ਤੁਹਾਡੇ ਪਾਲਣਹਾਰ ਵੱਲੋਂ ਤੁਹਾਡੇ ਕੋਲ ਇਕ ਅਜਿਹੇ ਬੰਦੇ ਰਾਹੀਂ ਨਸੀਹਤ ਆਈ ਹੈ ਜਿਹੜਾ ਤੁਹਾਡੇ ਹੀ ਵਿੱਚੋਂ ਹੈ ਕਿ ਉਹ ਤੁਹਾਨੂੰ (ਅੱਲਾਹ ਦੀ ਸਜ਼ਾ) ਤੋਂ ਡਰਾਏ ਅਤੇ ਤੁਸੀਂ ਡਰ ਜਾਵੋ ਤਾਂ ਜੋ ਤੁਹਾਡੇ ’ਤੇ ਰਹਿਮ ਕੀਤਾ ਜਾਵੇ।

64਼ ਫੇਰ ਉਹਨਾਂ ਨੇ ਉਸ (ਨੂਹ) ਨੂੰ ਝੁਠਲਾਇਆ ਅਤੇ ਅਸੀਂ (ਅੱਲਾਹ ਨੇ) ਉਸ ਨੂੰ ਅਤੇ ਉਸ ਦੇ (ਈਮਾਨ ਲਿਆਉਣ ਵਾਲੇ) ਸਾਥੀਆਂ ਨੂੰ ਇਕ ਬੇੜੀ ਵਿਚ ਛੁਟਕਾਰਾ ਦਿੱਤਾ ਅਤੇ ਜਿਨ੍ਹਾਂ ਲੋਕਾਂ ਨੇ ਸਾਡੀਆਂ ਆਇਤਾਂ (ਰੱਬੀ ਆਦੇਸ਼ਾਂ) ਨੂੰ ਝੁਠਲਾਇਆ ਸੀ ਉਹਨਾਂ ਨੂੰ ਅਸੀਂ ਡੋਬ ਦਿੱਤਾ। ਬੇਸ਼ੱਕ ਉਹ ਲੋਕੀ (ਕੁਫ਼ਰ ਵਿਚ) ਅੰਨ੍ਹੇ ਹੋ ਰਹੇ ਸਨ।

65਼ ਅਸੀਂ ਆਦ ਕੌਮ ਵੱਲ ਉਹਨਾਂ ਦੇ ਹੀ ਭਰਾ ਹੂਦ ਨੂੰ (ਨਬੀ ਬਣਾ ਕੇ) ਭੇਜਿਆ। ਉਸ ਨੇ ਆਖਿਆ ਕਿ ਹੇ ਮੇਰੀ ਕੌਮ! ਤੁਸੀਂ ਅੱਲਾਹ ਦੀ ਹੀ ਇਬਾਦਤ ਕਰੋ ਉਸ ਤੋਂ ਛੁੱਟ ਤੁਹਾਡਾ ਕੋਈ ਇਸ਼ਟ ਨਹੀਂ। ਕੀ ਤੁਸੀਂ (ਅੱਲਾਹ ਤੋਂ) ਨਹੀਂ ਡਰਦੇ ?

66਼ ਉਸ ਦੀ ਕੌਮ ਦੇ ਕਾਫ਼ਿਰ ਸਰਦਾਰਾਂ ਨੇ ਕਿਹਾ ਕਿ ਅਸੀਂ ਤਾਂ ਤੈਨੂੰ ਮੂਰਖਤਾ ਵਿਚ ਫ਼ਸਿਆ ਹੋਇਆ ਵੇਖ ਰਹੇ ਹਾਂ ਅਤੇ ਅਸੀਂ ਤਾਂ ਤੈਨੂੰ ਝੂਠੇ ਲੋਕਾਂ ਵਿੱਚੋਂ ਸਮਝਦੇ ਹਾਂ।

67਼ ਉਸ (ਹੂਦ) ਨੇ ਆਖਿਆ ਕਿ ਹੇ ਮੇਰੀ ਕੌਮ! ਮੈਂ ਕੋਈ ਮੂਰਖ ਨਹੀਂ ਹਾਂ, ਮੈਂ ਤਾਂ ਸਾਰੇ ਜਹਾਨਾਂ ਦੇ ਪਾਲਣਹਾਰ ਵੱਲੋਂ ਭੇਜਿਆ ਹੋਇਆ ਪੈਗ਼ੰਬਰ ਹਾਂ।

68਼ ਤੁਹਾਨੂੰ ਆਪਣੇ ਰੱਬ ਦਾ ਪੈਗ਼ਾਮ ਪਹੁੰਚਾਉਂਦਾ ਹਾਂ, ਮੈਂ ਤੁਹਾਡਾ ਸੱਚਾ ਸ਼ੁਭ-ਚਿੰਤਕ ਹਾਂ।

69਼ ਕੀ ਤੁਹਾਨੂੰ ਇਸ ਗੱਲ ਦੀ ਹੈਰਾਨੀ ਹੈ ਕਿ ਤੁਹਾਡੇ ਪਾਲਣਹਾਰ ਵੱਲੋਂ ਤੁਹਾਡੇ ਵੱਲ ਇਕ ਅਜਿਹੇ ਵਿਅਕਤੀ ਰਾਹੀਂ ਨਸੀਹਤ ਪੁੱਜੀ ਹੈ ਜਿਹੜਾ ਤੁਹਾਡੇ ਵਿੱਚੋਂ ਹੀ ਹੈ ਤਾਂ ਜੋ ਉਹ ਤੁਹਾਨੂੰ (ਰੱਬ ਦੇ ਅਜ਼ਾਬ ਤੋਂ) ਡਰਾਏ। ਤੁਸੀਂ ਇਹ ਗੱਲ ਵੀ ਯਾਦ ਰੱਖੋ ਕਿ ਅੱਲਾਹ ਨੇ ਤੁਹਾਨੂੰ ਨੂਹ ਦੀ ਕੌਮ ਤੋਂ ਬਾਅਦ ਧਰਤੀ ਦਾ ਜਾਨਸ਼ੀਨ ਬਣਾਇਆ ਅਤੇ ਤੁਹਾਨੂੰ ਵਧੇਰੇ ਰਿਸ਼ਟ-ਪੁੱਸ਼ਟ ਕੀਤਾ, ਸੋ ਤੁਸੀਂ ਅੱਲਾਹ ਦੀਆਂ ਨਿਅਮਤਾਂ ਨੂੰ ਯਾਦ ਕਰੋ ਤਾਂ ਜੋ ਤੁਸੀਂ ਸਫਲਤਾ ਪਾਓ।

70਼ ਉਹਨਾਂ (ਹੂਦ ਦੀ ਕੌਮ) ਨੇ ਆਖਆਿ, ਕੀ ਤੂੰ ਸਾਡੇ ਕੋਲ ਇਸ ਲਈ ਆਇਆ ਹੈ ਕਿ ਅਸੀਂ ਬਸ ਇਕ ਅੱਲਾਹ ਦੀ ਹੀ ਇਬਾਦਤ ਕਰੀਏ ਅਤੇ ਜਿਨ੍ਹਾਂ ਨੂੰ ਸਾਡੇ ਬਾਪ ਦਾਦਾ ਪੂਜਦੇ ਆਏ ਹਨ ਉਹਨਾਂ ਨੂੰ ਤਿਆਗ ਦਈਏ? ਜਿਹੜੇ ਅਜ਼ਾਬ ਦੀ ਧਮਕੀ ਤੂੰ ਦਿੰਦਾ ਹੈ ਉਹ ਲੈ ਆ, ਜੇ ਤੂੰ ਸੱਚਾ ਹੈ।

71਼ ਉਸ (ਹੂਦ) ਨੇ ਆਖਿਆ ਕਿਹੁਣ ਤੁਹਾਡੇ ਉੱਤੇ ਅੱਲਾਹ ਦਾ ਅਜ਼ਾਬ ਆਉਣ ਵਾਲਾ ਹੀ ਹੈ। ਕੀ ਤੁਸੀਂ ਮੇਰੇ ਨਾਲ ਉਹਨਾਂ ਨਾਵਾਂ ਲਈ ਝਗੜਦੇ ਹੋ ਜਿਨ੍ਹਾਂ ਨੂੰ ਤੁਸੀਂ ਅਤੇ ਤੁਹਾਡੇ ਪਿਓ ਦਾਦਿਆਂ ਨੇ (ਆਪਣੇ ਇਸ਼ਟ) ਘੜ੍ਹ ਲਏ ਹਨ? ਇਹਨਾਂ ਦੇ ਇਸ਼ਟ ਹੋਣ ਦੀ ਅੱਲਾਹ ਨੇ ਕੋਈ ਦਲੀਲ ਨਹੀਂ ਭੇਜੀ, ਸੋ ਤੁਸੀਂ (ਅਜ਼ਾਬ ਦੀ) ਉਡੀਕ ਕਰੋ ਮੈਂ ਵੀ ਤੁਹਾਡੇ ਨਾਲ ਉਡੀਕ ਕਰ ਰਿਹਾ ਹਾਂ।

72਼ ਅੰਤ ਅਸੀਂ ਆਪਣੀ ਮਿਹਰ ਨਾਲ ਉਸ (ਹੂਦ) ਨੂੰ ਅਤੇ ਉਸ ਦੇ ਸਾਥੀਆਂ ਨੂੰ ਬਚਾ ਲਿਆ ਅਤੇ ਉਹਨਾਂ ਲੋਕਾਂ ਦੀ ਜੜ੍ਹ ਵੱਢ ਸੁੱਟੀ ਜਿਹੜੇ ਸਾਡੀਆਂ ਆਇਤਾਂ ਦਾ ਇਨਕਾਰ ਕਰਦੇ ਸੀ ਅਤੇ ਉਹ ਈਮਾਨ ਲਿਆਉਣ ਵਾਲੇ ਵੀ ਨਹੀਂ ਸੀ।

73਼ ਅਸੀਂ ਸਮੂਦ ਵੱਲ ਉਹਨਾਂ ਦੇ ਹੀ ਭਰਾ ਸਾਲੇਹ ਨੂੰ (ਨਬੀ ਬਣਾਕੇ) ਭੇਜਿਆ। ਉਸ ਨੇ ਕਿਹਾ ਕਿ ਹੇ ਮੇਰੀ ਕੌਮ! ਤੁਸੀਂ ਅੱਲਾਹ ਦੀ ਹੀ ਇਬਾਦਤ ਕਰੋ, ਉਸ ਤੋਂ ਛੁੱਟ ਤੁਹਾਡਾ ਕੋਈ ਇਸ਼ਟ ਨਹੀਂ, ਤੁਹਾਡੇ ਕੋਲ ਤੁਹਾਡੇ ਪਾਲਣਹਾਰ ਵੱਲੋਂ ਇਕ ਸਪਸ਼ਟ ਦਲੀਲ ਆ ਚੁੱਕੀ ਹੈ। ਇਹ ਅੱਲਾਹ ਦੀ ਊਂਠਣੀ ਤੁਹਾਡੇ ਲਈ ਇਕ ਵਿਸ਼ੇਸ਼ ਨਿਸ਼ਾਨੀ ਹੈ ਸੋ ਤੁਸੀਂ ਇਸ ਨੂੰ ਛੱਡ ਦਿਓ ਕਿ ਅੱਲਾਹ ਦੀ ਧਰਤੀ ’ਤੇ ਚੁਗਦੀ-ਚਰਦੀ ਫਿਰੇ ਅਤੇ ਇਸ ਨੂੰ ਕਿਸੇ ਬੁਰੇ ਇਰਾਦੇ ਨਾਲ ਹੱਥ ਨਹੀਂ ਲਾਉਣਾ, ਨਹੀਂ ਤਾਂ ਤੁਹਾਨੂੰ ਦਰਦਨਾਕ ਅਜ਼ਾਬ ਆ ਨੱਪੇਗਾ।

74਼ ਤੁਸੀਂ ਉਸ ਵੇਲੇ ਨੂੰ ਯਾਦ ਕਰੋ ਜਦੋਂ ਅੱਲਾਹ ਨੇ ਤੁਹਾਨੂੰ ਆਦ ਤੋਂ ਮਗਰੋਂ (ਧਰਤੀ ਦਾ) ਜਾਨ-ਨਸ਼ੀਨ ਬਣਾਇਆ ਸੀ ਅਤੇ ਤੁਹਾਨੂੰ ਧਰਤੀ ਉੱਤੇ ਵਸਣ ਦਾ ਟਿਕਾਣਾ ਦਿੱਤਾ। ਤੁਸੀਂ ਇਸ ਦੀ ਨਰਮ ਮਿੱਟੀ ਤੋਂ ਮਹੱਲ ਉਸਾਰਦੇ ਹੋ ਅਤੇ ਪਹਾੜਾਂ ਨੂੰ ਕੱਟ ਕੇ ਘਰ ਬਣਾਉਂਦੇ ਹੋ। ਸੋ ਅੱਲਾਹ ਦੀਆਂ ਨਿਅਮਤਾਂ ਨੂੰ ਯਾਦ ਰੱਖੋ ਅਤੇ ਧਰਤੀ ਵਿਚ ਫ਼ਸਾਦ ਨਾ ਫ਼ੈਲਾਓ।

75਼ ਉਸ ਦੀ ਕੌਮ ਦੇ ਘਮੰਡੀ ਸਰਦਾਰਾਂ ਨੇ ਉਹਨਾਂ ਦੀ ਕੌਮ ਦੇ ਕਮਜ਼ੋਰ ਵਰਗ ਦੇ ਲੋਕਾਂ ਨੂੰ ਜਹਿੜੇ ਈਮਾਨ ਲਿਆਏ ਸਨ ਪੁੱਛਿਆ, ਕੀ ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਹੈ ਕਿ ਸਾਲੇਹ ਆਪਣੇ ਰੱਬ ਵੱਲੋਂ ਭੇਜਿਆ ਹੋਇਆ (ਪੈਗ਼ੰਬਰ) ਹੇੈ ? ਉਹਨਾਂ ਨੇ ਆਖਿਆ ਬੇਸ਼ੱਕ ਸਾਨੂੰ ਇਸ ’ਤੇ ਪੂਰਾ ਯਕੀਨ ਹੈ ਜੋ ਵੀ ਸੁਨੇਹਾ ਉਸ ਨੂੰ ਦੇਕੇ ਭੇਜਿਆ ਹੈ।

76਼ ਉਹ ਹੰਕਾਰੇ ਹੋਏ ਲੋਕ ਆਖਣ ਲੱਗੇ ਕਿ ਜਿਸ ਗੱਲ ’ਤੇ ਤੁਸੀਂ ਯਕੀਨ ਰੱਖਦੇ ਹੋ ਅਸੀਂ ਤਾਂ ਉਸ ਦਾ ਇਨਕਾਰ ਕਰਦੇ ਹਾਂ।

77਼ ਸੋ ਉਹਨਾਂ ਨੇ ਊਠਣੀ ਦੀਆਂ ਟੰਗਾਂ ਵੱਢ ਸੁੱਟੀਆਂ ਅਤੇ ਆਪਣੇ ਪਾਲਣਹਾਰ ਦੇ ਹੁਕਮਾਂ ਤੋਂ ਸਰਕਸ਼ੀ ਕੀਤੀ ਅਤੇ ਆਖਣ ਲੱਗੇ ਕਿ ਹੇ ਸਾਲੇਹ! ਜਿਸ (ਅਜ਼ਾਬ) ਦੀ ਤੂੰ ਸਾਨੂੰ ਚਿਤਾਵਨੀ ਦੇ ਰਿਹਾ ਹੈ, ਜੇ ਤੂੰ ਪੈਗ਼ੰਬਰਾਂ ਵਿੱਚੋਂ ਹੈ ਤਾਂ ਉਹ ਅਜ਼ਾਬ ਲੈ ਆ।

78਼ ਫੇਰ ਉਹਨਾਂ ਨੂੰ ਇਕ ਭੁਚਾਲ ਨੇ ਆ ਨੱਪਿਆ, ਉਹ ਆਪਣੇ ਘਰਾਂ ਵਿਚ ਮੂਧੇ ਮੂੰਹ ਪਏ ਰਹਿਗਏ।

79਼ ਉਸੇ ਵੇਲੇ ਉਹ (ਸਾਲੇਹ) ਨੇ ਉਹਨਾਂ ਤੋਂ ਮੂੰਹ ਫੇਰ ਲਿਆ ਅਤੇ ਆਖਣ ਲੱਗਾ ਕਿ ਹੇ ਮੇਰੀ ਕੌਮ! ਮੈਂ ਤਾਂ ਤੁਹਾਨੂੰ ਆਪਣੇ ਪਾਲਣਹਾਰ ਦਾ ਹੁਕਮ ਪਹੁੰਚਾ ਦਿੱਤਾ ਅਤੇ ਤੁਹਾਨੂੰ ਨਸੀਹਤ ਕੀਤੀ ਸੀ, ਪਰ ਤੁਸੀਂ ਲੋਕ ਨਸੀਹਤ ਕਰਨ ਵਾਲਿਆਂ ਨੂੰ ਪਸੰਦ ਨਹੀਂ ਸੀ ਕਰਦੇ।

80਼ ਅਸੀਂ ਲੂਤ ਨੂੰ ਭੇਜਿਆ, ਜਦੋਂ ਉਸ ਨੇ ਆਪਣੀ ਕੌਮ ਨੂੰ ਕਿਹਾ ਕਿ ਤੁਸੀਂ ਉਹ ਅਸ਼ਲੀਲ ਕੰਮ ਕਰਦੇ ਹੋ ਜਿਸ ਨੂੰ ਸੰਸਾਰ ਵਿਚ ਤੁਹਾਥੋਂ ਪਹਿਲਾਂ ਕਿਸੇ ਨੇ ਵੀ ਨਹੀਂ ਸੀ ਕੀਤਾ।

81਼ ਤੁਸੀਂ ਇਸਤਰੀਆਂ ਨੂੰ ਛੱਡ ਕੇ ਮਰਦਾਂ ਤੋਂ ਆਪਣੀ ਕਾਮ ਵਾਸਨਾ ਪੂਰੀ ਕਰਦੇ ਹੋ, ਤੁਸੀਂ ਤਾਂ ਹੱਦੋਂ ਟੱਪ ਗਏ ਹੋ।

82਼ ਪਰ ਉਸ ਦੀ ਕੌਮ ਨੇ ਉੱਤਰ ਵਿਚ ਕਿਹਾ ਕਿ ਇਹਨਾਂ ਲੋਕਾਂ ਨੂ ਆਪਣੀ ਬਸਤੀ ਵਿੱਚੋਂ ਕੱਢ ਦਿਓ, ਇਹ ਲੋਕ ਬਹੁਤ ਹੀ ਪਾਕਬਾਜ਼ ਬਣਦੇ ਹਨ।

83਼ ਅਖ਼ੀਰ ਅਸੀਂ ਉਸ (ਲੂਤ) ਨੂੰ ਅਤੇ ਉਸ ਦੇ ਘਰ ਵਾਲਿਆਂ ਨੂੰ, ਛੁੱਟ ਉਸ ਦੀ ਪਤਨੀ, ਅਜ਼ਾਬ ਤੋਂ ਬਚਾ ਲਿਆ। ਉਸ ਦੀ (ਪਤਨੀ) ਪਿੱਛੇ ਰਹਿਣ (ਹਲਾਕ ਹੋਣ) ਵਾਲਿਆਂ ਵਿਚ ਜਾ ਰਲੀ।

84਼ ਅਤੇ ਅਸੀਂ ਉਹਨਾਂ (ਲੂਤ ਦੀ ਕੌਮ) ’ਤੇ ਪੱਥਰਾਂ ਦਾ ਮੀਂਹ ਬਰਸਾਇਆ। ਵੇਖੋ ਤਾਂ ਸਹੀ ਉਹਨਾਂ ਮੁਜਰਮਾਂ ਦਾ ਅੰਤ ਕਿਹੋ ਜਿਹਾ ਹੋਇਆ!

85਼ ਅਸੀਂ ਮਦਯਨ ਵਾਲਿਆਂ ਵੱਲ ਉਹਨਾਂ ਦੇ ਭਰਾ ਸ਼ੁਐਬ ਨੂੰ ਭੇਜਿਆ, ਉਸ ਨੇ ਕਿਹਾ ਕਿ ਹੇ ਮੇਰੀ ਕੌਮ! ਤੁਸੀਂ ਅੱਲਾਹ ਦੀ ਹੀ ਇਬਾਦਤ ਕਰੋ ਉਸ ਤੋਂ ਛੁੱਟ ਤੁਹਾਡਾ ਕੋਈ ਇਸ਼ਟ ਨਹੀਂ, ਤੁਹਾਡੇ ਕੋਲ ਤੁਹਾਡੇ ਰੱਬ ਵੱਲੋਂ ਇਕ ਸਪਸ਼ਟ ਦਲੀਲ ਆ ਚੁੱਕੀ ਹੈ ਸੋ ਤੁਸੀਂ ਨਾਪ ਤੇ ਤੋਲ ਪੂਰਾ ਕਰੋ ਅਤੇ ਲੋਕਾਂ ਨੂੰ ਉਹਨਾਂ ਦੀਆਂ ਚੀਜ਼ਾਂ ਘੱਟ ਕਰਕੇ ਨਾ ਦਿਓ ਅਤੇ ਧਰਤੀ ਦੇ ਸੁਧਾਰ ਮਗਰੋਂ ਉਸ ਵਿਚ ਵਿਗਾੜ ਨਾ ਫੈਲਾਓ ਇਸੇ ਵਿਚ ਹੀ ਤੁਹਾਡੀ ਭਲਾਈ ਹੈ, ਜੇ ਤੁਸੀਂ ਸੱਚੇ ਈਮਾਨ ਵਾਲੇ ਹੋ।

86਼ ਤੁਸੀਂ ਲੋਕਾਂ ਨੂੰ (ਕੁਰਾਹੇ ਪਾਉਣ ਲਈ) ਰਸਤਿਆਂ ਵਿਚ ਨਾ ਬੈਠੋ। ਤੁਸੀਂ ਹਰ ਉਸ ਵਿਅਕਤੀ ਨੂੰ ਡਰਾਉਂਦੇ ਹੋ ਅਤੇ ਅੱਲਾਹ ਦੇ ਰਸਤੇ ਵਿਚ ਚੱਲਣ ਤੋਂ ਰੋਕਦੇ ਹੋ, ਜਿਹੜਾ ਉਸ ’ਤੇ ਈਮਾਨ ਲਿਆਉਂਦਾ ਹੈ ਜਦ ਕਿ ਤੁਸੀਂ ਉਸੇ ਰਾਹ ਵਿਚ ਵਿੰਗ-ਵੱਲ ਲੱਭਦੇ ਹੋ। (ਹੇ ਮੋਮਿਨੋ!) ਯਾਦ ਕਰੋ ਜਦੋਂ ਤੁਸੀਂ ਬਹੁਤ ਹੀ ਥੋੜ੍ਹੇ ਸੀ, ਫੇਰ ਅੱਲਾਹ ਨੇ ਤੁਹਾਡੇ ਵਿਚ ਵਾਧਾ ਕਰ ਦਿੱਤਾ ਅਤੇ ਇਹ ਵੀ ਵੇਖੋ ਕਿ ਫ਼ਿਸਾਦੀਆਂ ਦਾ ਅੰਤ ਕਿਹੋ ਜਿਹਾ ਹੋਇਆ ਸੀ ?

87਼ ਜੇ ਤੁਹਾਡੇ ਵਿਚ ਕੁੱਝ ਲੋਕ ਉਸ ਰੱਬੀ ਆਦੇਸ਼ ’ਤੇ, ਜਿਸ ਨਾਲ ਮੈਨੂੰ (ਸ਼ੁਐਬ ਨੂੰ) ਭੇਜਿਆ ਗਿਆ ਹੈ, ਈਮਾਨ ਲਿਆਏ ਅਤੇ ਕੁੱਝ ਈਮਾਨ ਨਾ ਲਿਆਏ ਤਾਂ ਰਤਾ ਤੁਸੀਂ ਧੀਰਜ ਰੱਖੋ ਇੱਥੋਂ ਤਕ ਕਿ ਅੱਲਾਹ ਸਾਡੇ ਵਿਚਾਲੇ ਕੋਈ ਫ਼ੈਸਲਾ ਕਰ ਦੇਵੇ ਅਤੇ ਉਹ (ਅੱਲਾਹ) ਸਭ ਤੋਂ1 ਵਧੀਆ ਫ਼ੈਸਲਾ ਕਰਨ ਵਾਲਾ ਹੈ।

88਼ ਉਸ ਦੀ ਕੌਮ ਦੇ ਘਮੰਡੀ ਸਰਦਾਰਾਂ ਨੇ ਕਿਹਾ ਕਿ ਹੇ ਸ਼ੁਐਬ! ਅਸੀਂ ਤੈਨੂੰ ਅਤੇ ਜਿਹੜੇ ਤੇਰੇ ਨਾਲ ਈਮਾਨ ਲਿਆਉਣ ਵਾਲੇ ਹਨ ਉਹਨਾਂ ਸਭ ਨੂੰ ਆਪਣੀ ਬਸਤੀ ’ਚੋਂ ਕੱਢ ਦੇਵਾਂਗੇ ਜਾਂ ਤੁਸੀਂ ਸਾਡੇ ਧਰਮ ਵਿਚ ਮੁੜ ਆਓਗੇ। ਸ਼ੁਐਬ ਨੇ ਕਿਹਾ, ਕੀ ਅਸੀਂ ਤੁਹਾਡੇ ਉਸ ਧਰਮ ਵੱਲ ਪਰਤ ਆਈਏ ਭਾਵੇਂ ਕਿ ਉਸ ਤੋਂ ਅਸੀਂ ਘਿਰਨਾ ਹੀ ਕਰਦੇ ਹੋਈਏ।

89਼ ਜੇ ਅਸੀਂ ਤੁਹਾਡੇ ਧਰਮ ਵਿਚ ਆ ਜਾਵਾਂਗੇ ਫੇਰ ਤਾਂ ਅਸੀਂ ਅੱਲਾਹ ਉੱਤੇ ਬਹੁਤ ਹੀ ਝੂਠੀਆਂ ਗੱਲਾਂ ਜੋੜਣ ਵਾਲੇ ਹੋ ਜਾਵਾਂਗੇ ਜਦ ਕਿ ਅੱਲਾਹ ਸਾਨੂੰ (ਤੁਹਾਡੇ ਇਸ ਧਰਮ) ਤੋਂ ਛੁਟਕਾਰਾ ਦੇ ਚੁੱਕਿਆ ਹੈ। ਸਾਨੂੰ ਇਹ ਸ਼ੋਭਾ ਨਹੀਂ ਦਿੰਦਾ ਕਿ ਅਸੀਂ ਉਸ ਧਰਮ ਵਿਚ ਮੁੜ ਆਈਏ। ਹਾਂ, ਜੇ ਸਾਡਾ ਰੱਬ ਹੀ ਇਹ ਚਾਹਵੇ ਤਾਂ ਗੱਲ ਵ੍ਖੱਰੀ ਹੈ। ਸਾਡੇ ਰੱਬ ਦਾ ਗਿਆਨ ਹਰ ਚੀਜ਼ ਨੂੰ ਆਪਣੇ ਘੇਰੇ ਵਿਚ ਰੱਖਦਾ ਹੈ, ਅਸੀਂ ਅੱਲਾਹ ’ਤੇ ਹੀ ਭਰੋਸਾ ਰਖਦੇ ਹਾਂ ਅਤੇ ਉਸੇ ਤੋਂ ਦੁਆ ਕਰਦੇ ਹਾਂ, ਹੇ ਸਾਡੇ ਪਾਲਣਹਾਰ! ਤੂੰ ਸਾਡੇ ਤੇ ਸਾਡੀ ਕੌਮ ਵਿਚਾਲੇ ਹੱਕ ਅਨੁਸਾਰ ਫ਼ੈਸਲਾ ਕਰਦੇ ਅਤੇ ਤੂੰ ਹੀ ਸਭ ਤੋਂ ਵਧੀਆ ਫ਼ੈਸਲਾ ਕਰਨ ਵਾਲਾ ਹੈ।

90਼ ਉਸ ਦੀ ਕੌਮ ਦੇ ਕੁਫ਼ਰ ਕਰਨ ਵਾਲੇ ਸਰਦਾਰਾਂ ਨੇ ਆਖਿਆ ਕਿ ਹੇ ਲੋਕੋ! ਜੇ ਤੁਸੀਂ ਸ਼ੁਐਬ ਦੀ ਰਾਹ ਟੁਰੋਗੇ ਤਾਂ ਬੇਸ਼ੱਕ ਤੁਸੀਂ ਭਾਰੀ ਘਾਟੇ ਵਿਚ ਰਹੋਗੇ।

91਼ ਫੇਰ ਉਹਨਾਂ ਨੂੰ ਇਕ ਭੁਚਾਲ ਨੇ ਆ ਫ਼ੜ੍ਹਿਆ ਅਤੇ ਉਹ ਆਪਣੇ ਘਰਾਂ ਵਿਚ ਮੂਧੇ ਮੂੰਹ ਪਏ ਰਹੇ ਗਏ।

92਼ ਜਿਨ੍ਹਾਂ ਲੋਕਾਂ ਨੇ ਸ਼ੁਐਬ ਨੂੰ ਝੁਠਲਾਇਆ ਸੀ ਉਹਨਾਂ ਦੀ ਇਹ ਹਾਲਤ ਹੋ ਗਈ ਸੀ ਜਿਵੇਂ ਇਹਨਾਂ ਘਰਾਂ ਵਿਚ ਉਹ ਕਦੇ ਵਸੇ ਹੀ ਨਹੀਂ ਸੀ। ਜਿਨ੍ਹਾਂ ਨੇ ਸ਼ੁਐਬ ਨੂੰ ਝੁਠਲਾਇਆ ਸੀ ਉਹੀਓ ਘਾਟੇ ਵਿਚ ਰਹਿ ਗਏ।

93਼ ਫੇਰ ਸ਼ੁਐਬ ਨੇ ਉਹਨਾਂ ਤੋਂ ਮੂੰਹ ਫੇਰ ਕੇ ਆਖਆਿ ਕਿ ਹੇ ਮੇਰੀ ਕੌਮ! ਮੈਂ ਤੁਹਾਨੂੰ ਆਪਣੇ ਪਾਲਣਹਾਰ (ਰੱਬ) ਦੇ ਸਾਰੇ ਪੈਗ਼ਾਮ ਪਹੁੰਚਾ ਦਿੱਤੇ ਅਤੇ ਤੁਹਾਡੀ ਭਲਾਈ ਚਾਹੀ ਫੇਰ ਭਲਾ ਮੈਂ ਇਨਕਾਰੀਆਂ ਉੱਤੇ ਕਿਉਂਅਫ਼ਸੋਸ ਕਰਾਂ?

94਼ ਅਸੀਂ ਜਦੋਂ ਵੀ ਕਿਸੇ ਬਸਤੀ (ਕੌਮ) ਵੱਲ ਕੋਈ ਪੈਗ਼ੰਬਰ ਭੇਜਿਆ ਤਾਂ ਉੱਥੋਂ ਦੇ ਵਸਨੀਕਾਂ ਨੂੰ ਪਹਿਲੋਂ ਤੰਗੀ ਤੇ ਤਕਲੀਫ਼ਾਂ ਵਿਚ ਫਸਾਇਆ ਤਾਂ ਜੋ ਉਹ ਅਧੀਨਗੀ ਧਾਰਨ ਕਰ ਲੈਣ।

95਼ ਫੇਰ ਅਸੀਂ ਉਹਨਾਂ ਦੀ ਮੰਦਹਾਲੀ ਨੂੰ ਖ਼ੁਸ਼ਹਾਲੀ ਵਿਚ ਬਦਲ ਦਿੱਤਾ ਇੱਥੋਂ ਤਕ ਕਿ ਉਹ ਬਹੁਤ ਵੱਧ ਫ਼ੁਲ ਗਏ ਅਤੇ ਆਖਣ ਲੱਗੇ ਕਿ ਸਾਡੇ ਬਜ਼ੁਰਗਾਂ ’ਤੇ ਵੀ ਚੰਗੇ-ਮਾੜੇ ਦਿਨ ਆਏ ਸਨ। ਅਖ਼ੀਰ ਅਸੀਂ ਉਹਨਾਂ ਖ਼ੁਸ਼ਹਾਲ ਲੋਕਾਂ ਨੂੰ ਅਚਾਨਕ ਹੀ ਆ ਨੱਪਿਆ ਅਤੇ ਉਹਨਾਂ ਨੂੰ ਖ਼ਬਰ ਤਕ ਨਾ ਹੋ ਸਕੀ।

96਼ ਜੇ ਉਹਨਾਂ ਬਸਤੀਆਂ ਵਾਲੇ ਈਮਾਨ ਲਿਆਉਂਦੇ ਅਤੇ ਪਰਹੇਜ਼ਗਾਰੀ ਇਖਤਿਆਰ ਕਰਦੇ ਤਾਂ ਅਸੀਂ (ਅੱਲਾਹ) ਉਹਨਾਂ ’ਤੇ ਅਕਾਸ਼ਾਂ ਅਤੇ ਧਰਤੀ ਦੀਆਂ ਬਰਕਤਾਂ ਦੇ ਬੂਹੇ ਖੋਲ ਦਿੰਦੇ ਪਰ ਉਹਨਾਂ (ਸੱਚੇ ਧਰਮ ਨੂੰ) ਝੂਠ ਜਾਣਿਆ ਫੇਰ ਅਸੀਂ ਉਹਨਾਂ ਦੇ (ਭੈੜੇ) ਅਮਲਾਂ ਦੇ ਬਦਲੇ ਉਹਨਾਂ ਨੂੰ ਫੜ ਲਿਆ।

97਼ ਕੀ ਫੇਰ ਵੀ ਇਹਨਾਂ ਬਸਤੀਆਂ ਵਾਲੇ ਇਸ ਗੱਲ ਤੋਂ ਨਿਸ਼ਚਿਤ ਹੋ ਗਏ ਹਨ ਕਿ ਇਹਨਾਂ ’ਤੇ ਸਾਡਾ ਅਜ਼ਾਬ ਰਾਤ ਨੂੰ ਸੁੱਤੇ ਪਿਆਂ ਆ ਜਾਵੇ ?

98਼ ਜਾਂ ਬਸਤੀਆਂ ਵਾਲੇ ਇਸ ਗੱਲ ਤੋਂ ਨਹੀਂ ਡਰਦੇ ਕਿ ਇਹਨਾਂ ’ਤੇ ਸਾਡਾ ਅਜ਼ਾਬ ਦਿਨ ਚੜ੍ਹੇ ਆਵੇ ਜਦੋਂ ਉਹ ਖੇਡ ਤਮਾਸ਼ਿਆਂ ਵਿਚ ਮਸਤ ਹੋਣ।

99਼ ਕੀ ਉਹ ਅੱਲਾਹ ਦੇ ਦਾਅ ਤੋਂ ਬੇਪਰਵਾਹ ਹੋ ਗਏ ਹਨ ? ਸੋ ਅੱਲਾਹ ਦੇ ਦਾਅ ਤੋਂ ਛੁੱਟ ਉਸ ਤੋਂ, ਜਿਸ ਦੀ ਬਰਬਾਦੀ ਹੀ ਆ ਗਈ ਹੋਵੇ, ਹੋਰ ਕੋਈ ਬੇ-ਪਰਵਾਹ ਨਹੀਂ ਹੁੰਦਾ।

100਼ ਕੀ ਉਹਨਾਂ ਲੋਕਾਂ ਨੂੰ, ਜਿਹੜੇ ਧਰਤੀ ’ਤੇ ਪਹਿਲਾਂ ਬੀਤ ਚੁੱਕੇ ਵਸਨੀਕਾਂ ਦੀ ਬਰਬਾਦੀ ਤੋਂ ਮਗਰੋਂ ਇਸ ਦੇ ਵਾਰਸ ਬਣੇ ਹਨ ਇਹ (ਅਜ਼ਾਬ ਦੀ ਗੱਲ) ਅਜੇ ਸਪਸ਼ਟ ਨਹੀਂ ਹੋਈ। ਜੇਕਰ ਅਸੀਂ (ਅੱਲਾਹ) ਚਾਹੀਏ ਤਾਂ ਇਹਨਾਂ ਦੇ ਜੁਰਮਾਂ ਕਾਰਨ ਇਹਨਾਂ ਨੂੰ ਹਲਾਕ ਕਰ ਦਈਏ ਅਤੇ ਇਹਨਾਂ ਦੇ ਮਨਾਂ ਉੱਤੇ ਅਸੀਂ ਮੋਹਰਾਂ ਲਗਾ ਦਈਏ ਫੇਰ ਉਹ ਕੁੱਝ ਵੀ ਸੁਣ ਨਹੀਂ ਸਕਣਗੇ।

101਼ (ਹੇ ਨਬੀ!) ਇਹ ਉਹ ਬਸਤੀਆਂ ਹਨ ਜਿਨ੍ਹਾਂ ਦੀਆਂ ਖ਼ਬਰਾਂ ਅਸੀਂ ਤੁਹਾਨੂੰ ਸੁਣਾ ਰਹੇ ਹਾਂ। ਬੇਸ਼ੱਕ ਉਹਨਾਂ ਦੇ ਰਸੂਲ ਉਹਨਾਂ ਕੋਲ ਖੁੱਲ੍ਹੀਆਂ ਨਿਸ਼ਾਨੀਆਂ ਲੈ ਕੇ ਆਏ ਪਰ ਜਿਸ ਚੀਜ਼ ਨੂੰ ਉਹ ਪਹਿਲਾਂ ਝੁਠਲਾ ਚੁੱਕੇ ਸੀ ਉਸ ’ਤੇ ਈਮਾਨ ਲਿਆਉਣ ਵਾਲੇ ਨਹੀਂ ਸੀ। ਅੱਲਾਹ ਇੰਜ ਹੀ ਕਾਫ਼ਰਿਾਂ ਦੇ ਦਿਲਾਂ ’ਤੇ ਮੋਹਰਾਂ ਲਾ ਦਿੰਦਾ ਹੈ।

102਼ ਅਸੀਂ ਇਹਨਾਂ ਵਿੱਚੋਂ ਬਹੁਤਿਆਂ ਨੂੰ ਪ੍ਰਤਿੱਗਿਆ ਦੀ ਪਾਲਣਾ ਕਰਦੇ ਹੋਏ ਨਹੀਂ ਵਖਆਿ, ਸਗੋਂ ਬਹੁਤਿਆਂ ਨੂੰ (ਹੁਕਮਾਂ) ਦੀ ਉਲੰਘਣਾ ਕਰਦੇ ਹੋਏ ਨਹੀਂ ਵੇਖਿਆ।

103਼ ਫੇਰ ਇਹਨਾਂ (ਨਬੀਆਂ) ਤੋਂ ਬਾਅਦ ਅਸੀਂ ਮੂਸਾ ਨੂੰ ਆਪਣੀਆਂ ਨਿਸ਼ਾਨੀਆਂ ਦੇ ਨਾਲ ਫ਼ਿਰਔਨ ਅਤੇ ਉਸ ਦੇ ਦਰਬਾਰੀਆਂ ਕੋਲ ਭੇਜਿਆ ਪਰ ਉਹਨਾਂ ਨੇ ਉਹਨਾਂ ਨਿਸ਼ਾਨੀਆਂ ਨੂੰ (ਸੱਚਾ) ਨਹੀਂ ਮੰਨਿਆ, ਫੇਰ ਵੇਖੋ ਉਹਨਾਂ ਫ਼ਸਾਦੀਆਂ ਦਾ ਅੰਤ ਕਿਹੋ ਜਿਹਾ ਹੋਇਆ ਸੀ ?

104਼ (ਫ਼ਿਰਔਨ ਦੇ ਦਰਬਾਰ ਵਿਚ ਜਾ ਕੇ) ਮੂਸਾ ਨੇ ਆਖਿਆ ਕਿ ਹੇ ਫ਼ਿਰਔਨ! ਮੈਂ ਕੁੱਲ ਜਹਾਨਾਂ ਦੇ ਪਾਲਣਹਾਰ ਵੱਲੋਂ (ਭੇਜਿਆ ਹੋਇਆ) ਪੈਗ਼ੰਬਰ ਹਾਂ।

105਼ ਮੇਰੇ ਲਈ ਇਹ ਜ਼ਰੂਰੀ ਹੈ ਕਿ ਮੈਂ ਅੱਲਾਹ ਵੱਲੋਂ ਹੱਕ ਸੱਚ ਤੋਂ ਬਿਨਾਂ ਹੋਰ ਕੁੱਝ ਵੀ ਨਾ ਆਖਾਂ। ਮੈਂ ਤੇਰੇ ਵੱਲ ਤੇਰੇ ਰੱਬ ਵੱਲੋਂ (ਰਸੂਲ ਹੋਣ ਦੀਆਂ) ਖੁੱਲ੍ਹੀਆਂ ਨਿਸ਼ਾਂਨੀਆਂ ਲੈ ਕੇ ਆਇਆ ਹਾਂ, ਸੋ ਤੂੰ ਬਨੀ-ਇਸਰਾਈਲ ਨੂੰ ਮੇਰੇ ਨਾਲ ਭੇਜ ਦੇ।

106਼ ਫ਼ਿਰਔਨ ਨੇ ਕਿਹਾ ਕਿ ਜੇ ਤੂੰ ਕੋਈ ਨਿਸ਼ਾਂਨੀ ਲੈ ਕੇ ਆਇਆ ਹੈ ਤਾਂ ਉਸ ਨੂੰ ਵਿਖਾ, ਜੇ ਤੂੰ ਸੱਚਾ ਹੈ।

107਼ ਸੋ ਆਪ ਜੀ (ਮੂਸਾ) ਨੇ ਆਪਣਾ ਅਸਾ (ਲਾਠੀ) ਨੂੰ (ਧਰਤੀ ’ਤੇ) ਸੁੱਟਿਆ, ਉਹ ਉਸੇ ਵੇਲੇ ਇਕ ਅਜਗਰ ਵਿਖਾਈ ਦੇਣ ਲੱਗ ਪਿਆ।

108਼ ਫੇਰ ਉਸ (ਮੂਸਾ) ਨੇ ਆਪਣਾ ਹੱਥ ਕੁੱਛ ਵਿੱਚੋਂ ਬਾਹਰ ਕੱਢਿਆ ਤਾਂ ਉਹ ਵੇਖਣ ਵਾਲਿਆਂ ਲਈ ਚਮਕਦਾ ਹੋਇਆ ਸਫ਼ੈਦ (ਹੱਥ) ਸੀ।

109਼ ਫ਼ਿਰਔਨ ਦੀ ਕੌਮ ਦੇ ਸਰਦਾਰਾਂ ਨੇ ਆਖਿਆ ਕਿ ਬੇਸ਼ੱਕ ਇਹ ਵਿਅਕਤੀ ਤਾਂ ਇਕ ਮਾਹਿਰ ਜਾਦੂਗਰ ਹੈ।

110਼ (ਫ਼ਿਰਔਨ ਨੇ ਆਖਿਆ ਕਿ) ਇਹ ਚਾਹੁੰਦਾ ਹੈ ਕਿ ਤੁਹਾਨੂੰ (ਫ਼ਿਰਔਨ ਤੇ ਉਸ ਦੇ ਸਾਥੀਆਂ ਨੂੰ) ਤੁਹਾਡੇ ਦੇਸ਼ ਵਿਚੋਂ ਬਾਹਰ ਕੱਢ ਦੇਵੇ ਤੁਹਾਡਾ ਕੀ ਵਿਚਾਰ ਹੈ?

111਼ (ਫ਼ਿਰਔਨ ਦੇ ਪੁੱਛਣ ’ਤੇ ਦਰਬਾਰੀਆਂ ਨੇ) ਕਿਹਾ ਕਿ ਤੁਸੀਂ ਇਸ (ਮੂਸਾ) ਨੂੰ ਅਤੇ ਇਸ ਦੇ ਭਰਾ (ਹਾਰੂਨ) ਨੂੰ ਥੋੜ੍ਹਾ ਸਮਾਂ ਦੇ ਦਿਓ ਅਤੇ ਸ਼ਹਿਰ ਵਿਚ ਹਰਕਾਰੇ ਭੇਜ ਦਿਓ।

112਼ ਤਾਂ ਜੋ ਉਹ ਸਾਰੇ ਹੀ ਮਾਹਿਰ ਜਾਦੂਗਰਾਂ ਨੂੰ ਤੁਹਾਡੇ ਕੋਲ ਹਾਜ਼ਰ ਕਰਨ।

113਼ ਜਦੋਂ ਜਾਦੂਗਰ ਫ਼ਿਰਔਨ ਕੋਲ ਹਾਜ਼ਰ ਹੋਏ ਅਤੇ ਕਹਿਣ ਲੱਗੇ ਕਿ ਜੇਕਰ ਅਸੀਂ (ਮੂਸਾ ’ਤੇ) ਭਾਰੂ ਰਹੇ ਤਾਂ ਕੀ ਸਾਨੂੰ ਕੋਈ ਵੱਡਾ ਬਦਲਾ (ਇਨਾਮ) ਮਿਲੇਗਾ ?

114਼ (ਫ਼ਿਰਔਨ ਨੇ) ਕਿਹਾ, ਹਾਂ! ਤੁਸੀਂ ਮੇਰੇ ਨਿਕਟਵਰਤੀ ਲੋਕਾਂ ਵਿੱਚੋਂ ਹੋ ਜਾਓਗੇ।

115਼ (ਜਾਦੂਗਰਾਂ ਨੇ) ਕਿਹਾ ਕਿ ਹੇ ਮੂਸਾ! ਪਹਿਲਾਂ ਤੁਸੀਂ (ਜਾਦੂ) ਵਿਖਾਓਗੇ ਜਾਂ ਪਹਿਲਾਂ ਅਸੀਂ ਵਿਖਾਈਏ।

116਼ (ਮੂਸਾ) ਨੇ ਆਖਿਆ ਕਿ ਪਹਿਲਾਂ ਤੁਸੀਂ ਹੀ ਕਰੋ। ਫੇਰ ਜਦੋਂ ਉਹਨਾਂ (ਜਾਦੂਗਰਾਂ) ਨੇ (ਆਪਣੀਆਂ ਰੱਸੀਆਂ ਤੇ ਲਾਠੀਆਂ) ਸੁੱਟੀਆਂ ਤਾਂ ਲੋਕਾਂ ਦੀਆਂ ਨਜ਼ਰਾਂ ’ਤੇ ਜਾਦੂ ਹੋ ਗਿਆ ਅਤੇ ਉਹਨਾਂ ਨੂੰ (ਲਾਠੀਆਂ ਤੇ ਰੱਸੀਆਂ ਤੋਂ ਸੱਪ ਬਣਾ ਕੇ) ਡਰਾ ਦਿੱਤਾ, ਉਹ ਬਹੁਤ ਵੱਡਾ ਜਾਦੂ ਲਿਆਏ ਸਨ।

117਼ ਅਤੇ ਫੇਰ ਅਸੀਂ ਮੂਸਾ ਨੂੰ ਹੁਕਮ ਦਿੱਤਾ ਕਿ ਤੂੰ ਵੀ ਆਪਣਾ ਅਸਾ (ਸੋਟੀ ਇਹਨਾਂ ਸੱਪਾਂ) ਅੱਗੇ ਸੁੱਟਦੇ। ਜਦੋਂ ਉਸ ਨੇ ਸੁੱਟਿਆ ਤਾਂ ਉਹ (ਅਸਾ) ਵੇਖਦੇ ਹੀ ਵੇਖਦੇ (ਅਜਗਰ ਬਣ ਕੇ ਉਹਨਾਂ ਸੱਪਾਂ ਨੂੂੰ) ਨਿਗਲਣ ਲੱਗ ਪਿਆ, ਜੋ ਉਹ ਜਾਦੂਗਰ ਘੜ ਕੇ ਲਿਆਏ ਸਨ।

118਼ ਅੰਤ ਸੱਚਾਈ ਸਿੱਧ ਹੋ ਗਈ ਅਤੇ ਉਹਨਾਂ ਨੇ ਜੋ ਕੁੱਝ ਵੀ (ਜਾਦੂ) ਕੀਤਾ ਸੀ ਉਹ ਸਭ ਮਲੀਆਂਮੇਟ ਹੋ ਗਿਆ।

119਼ ਜਾਦੂਗਰਾਂ ਨੇ ਉੱਥੇ ਹੀ ਹਾਰ ਮੰਨ ਲਈ ਅਤੇ ਹੀਣੇ ਹੋ ਕੇ (ਮੈਦਾਨ ਤੋਂ) ਪਰਾ ਹੱਟ ਗਏ।

120਼ ਅਤੇ ਸਾਰੇ ਜਾਦੂਗਰ ਸਿਜਦੇ ਵਿਚ ਡਿਗ ਪਏ।

121਼ ਆਖਣ ਲੱਗੇ ਕਿ ਅਸੀਂ ਤਾਂ ਸਾਰੇ ਜਹਾਨਾਂ ਦੇ ਰੱਬ ’ਤੇ ਈਮਾਨ ਲਿਆਏ ਹਾਂ।

122਼ ਜਿਹੜਾ ਮੂਸਾ ਤੇ ਹਾਰੂਨ ਦਾ ਵੀ ਰੱਬ ਹੈ।

123਼ ਫ਼ਿਰਔਨ ਨੇ ਕਿਹਾ ਕਿ ਤੁਸੀਂ ਬਿਨਾਂ ਮੇਰੀ ਆਗਿਆ ਤੋਂ ਇਸ ਮੂਸਾ ’ਤੇ ਈਮਾਨ ਲਿਆਏ ਹੋ, ਬੇਸ਼ੱਕ ਇਹ ਇਕ ਚਾਲ ਹੈ ਜਿਹੜੀ ਤੁਸੀਂ ਇਸ ਸ਼ਹਿਰ ਵਿਚ ਰਲ ਮਿਲ ਕੇ ਰਚੀ ਹੈ ਤਾਂ ਜੋ ਤੁਸੀਂ ਇਸ ਸ਼ਹਿਰ ਦੇ ਵਸਨੀਕਾਂ ਨੂੰ ਇੱਥੋਂ ਬਾਹਰ ਕੱਢ ਦਿਓ! ਛੇਤੀ ਹੀ ਤੁਹਾਨੂੰ ਇਸ ਦੇ ਸਿੱਟੇ ਦਾ ਪਤਾ ਲੱਗ ਜਾਵੇਗਾ।

124਼ ਮੈਂ ਤੁਹਾਡੇ (ਜਾਦੂਗਰਾਂ ਦੇ) ਇਕ ਪਾਸੇ ਦੇ ਹੱਥ ਅਤੇ ਦੂਜੇ ਪਾਸੇ ਦੇ ਪੈਰਾਂ ਨੂੰ ਵਢਵਾ ਦੇਵਾਂਗਾ ਅਤੇ ਤੁਹਾਨੂੰ ਸਾਰਿਆਂ ਨੂੰ ਫ਼ਾਂਸੀ ’ਤੇ ਲਟਕਵਾ ਦੇਵਾਂਗਾ।

125਼ ਉਹਨਾਂ (ਜਾਦੂਗਰਾਂ ਨੇ) ਜਵਾਬ ਵਿਚ ਕਿਹਾ ਕਿ ਬੇਸ਼ੱਕ (ਫਾਂਸੀ ਮਗਰੋਂ) ਅਸੀਂ ਆਪਣੇ ਮਾਲਿਕ ਵੱਲ ਹੀ ਪਰਤ ਕੇ ਜਾਵਾਂਗੇ।

126਼ (ਹੇ ਫ਼ਿਰਔਨ!) ਤੂੰ ਸਾਨੂੰ ਇਸ ਲਈ ਸਜ਼ਾ ਦੇ ਰਿਹਾ ਹੈ ਕਿ ਅਸੀਂ ਅਪਣੇ ਰੱਬ ਦੀਆਂ ਨਿਸ਼ਾਨੀਆਂ ’ਤੇ ਈਮਾਨ ਲਿਆਏ ਹਾਂ ਜਦੋਂ ਕਿ ਉਹ ਸਾਡੇ ਸਾਹਮਣੇ ਆ ਗਈਆਂ ਹਨ। ਹੇ ਰੱਬਾ! ਸਾਨੂੰ ਸਬਰ ਦੇ ਅਤੇ ਸਾਨੂੰ ਇਸ ਹਾਲਤ ਵਿਚ ਮੌਤ ਦਈਂ ਕਿ ਅਸੀਂ ਮੁਸਲਮਾਨ ਹੋਈਏ।

127਼ ਫ਼ਿਰਔਨ ਦੀ ਕੌਮ ਦੇ ਸਰਦਾਰਾਂ ਨੇ ਕਿਹਾ, ਕੀ ਤੁਸੀਂ ਮੂਸਾ ਅਤੇ ਉਸ ਦੇ ਸਾਥੀਆਂ ਨੂੰ ਐਵੇਂ ਹੀ ਛੱਡ ਦਿਓਗੇ ਤਾਂ ਜੋ ਉਹ ਧਰਤੀ ਉੱਤੇ ਫ਼ਸਾਦ ਕਰਨ ਅਤੇ ਉਹ ਤੁਹਾਨੂੰ ਅਤੇ ਤੁਹਾਡੇ ਇਸ਼ਟਾਂ ਨੂੰ ਛੱਡ ਦੇਣ? ਫ਼ਿਰਔਨ ਨੇ ਕਿਹਾ ਕਿ ਅਸੀਂ ਉਹਨਾਂ ਦੇ ਜੰਮਦੇ ਮੁੰਡਿਆਂ ਨੂੰ ਕਤਲ ਕਰ ਦੇਵਾਂਗੇ ਅਤੇ ਉਹਨਾਂ ਦੀਆਂ ਧੀਆਂ ਨੂੰ (ਜਿਉਦੀਆਂ) ਛੱਡ ਦੇਵਾਂਗੇ। ਬੇਸ਼ੱਕ ਅਸੀਂ ਉਹਨਾਂ ’ਤੇ ਹਰ ਪੱਖੋਂ ਭਾਰੂ ਹਾਂ।

128਼ ਮੂਸਾ ਨੇ ਆਪਣੀ ਕੌਮ ਨੂੰ ਕਿਹਾ ਕਿ ਤੁਸੀਂ ਅੱਲਾਹ ਤੋਂ ਮਦਦ ਮੰਗੋ ਅਤੇ ਧੀਰਜ ਤੋਂ ਕੰਮ ਲਵੋ। ਬੇਸ਼ੱਕ ਧਰਤੀ ਤਾਂ ਅੱਲਾਹ ਦੀ ਹੀ ਹੈ, ਉਹ ਆਪਣੇ ਬੰਦਿਆਂ ’ਚੋਂ ਜਿਸ ਨੂੰ ਚਾਹੁੰਦਾ ਹੈ ਉਸ ਦਾ ਵਾਰਸ ਬਣਾ ਦਿੰਦਾ ਹੈ, ਵਧੀਆ ਅੰਤ ਤਾਂ ਪਰਹੇਜ਼ਗਾਰਾਂ ਦਾ ਹੀ ਹੈ।

129਼ ਉਸ ਦੀ ਕੌਮ ਨੇ ਮੂਸਾ ਨੂੰ ਕਿਹਾ ਕਿ ਤੁਹਾਡੇ ਆਉਣ ਤੋਂ ਪਹਿਲਾਂ ਵੀ ਅਤੇ ਤੁਹਾਥੋਂ ਬਾਅਦ ਵਿਚ ਵੀ ਸਾਨੂੰ ਤਸੀਹੇ ਦਿੱਤੇ ਗਏ। ਮੂਸਾ ਨੇ ਕਿਹਾ ਕਿ ਆਸ ਹੈ ਤੁਹਾਡਾ ਰੱਬ ਛੇਤੀ ਹੀ ਤੁਹਾਡੇ ਵੈਰੀ ਨੂੰ ਮਾਰ ਮੁਕਾਵੇਗਾ ਅਤੇ ਤੁਹਾਨੂੰ ਧਰਤੀ (ਦੇਸ਼) ਦਾ ਵਾਰਸ ਬਣਾ ਦੇਵੇਗਾ ਅਤੇ ਫੇਰ ਵੇਖੇਗਾ ਕਿ ਤੁਸੀਂ ਕੀ ਕਰਦੇ ਹੋ ?

130਼ ਫੇਰ ਅਸੀਂ ਫ਼ਿਰਔਨੀਆਂ ਨੂੰ ਕਾਲ ਤੇ ਫਲਾਂ ਦੀ ਉਪਜ ਦੇ ਘਾਟੇ ਵਿਚ ਫਸਾਈਂ ਰੱਖਿਆ ਤਾਂ ਜੋ ਉਹ ਸਿੱਖਿਆ ਲੈਣ।

131਼ ਜਦੋਂ ਉਹਨਾਂ ’ਤੇ ਖ਼ੁਸ਼ਹਾਲੀ ਆ ਜਾਂਦੀ ਤਾਂ ਆਖਦੇ ਕਿ ਇਹ ਤਾਂ ਸਾਡੇ ਲਈ ਹੋਣਾ ਹੀ ਸੀ ਜੇ ਉਹਨਾਂ ਨੂੰ ਕਿਸੇ ਭੈੜੀ ਹਾਲਤ ਦਾ ਸਾਹਮਣਾ ਕਰਨਾ ਪੈਂਦਾ ਤਾਂ ਉਸ ਲਈ ਮੂਸਾ ਅਤੇ ਉਹਨਾਂ ਦੇ ਸਾਥੀਆਂ ਨੂੰ ਬੇ-ਭਾਗ ਦੱਸਦੇ। ਯਾਦ ਰੱਖੋ ਇਹਨਾਂ ਦੀ ਬੇਭਾਗੀ (ਬਦਸ਼ੁਗਨੀ) ਤਾਂ ਅੱਲਾਹ ਦੇ ਕੋਲ ਹੈ ਪਰ ਇਹਨਾਂ ਵਿਚ ਕਿੰਨੇ ਹੀ ਲੋਕ ਜਾਣਦੇ ਹੀ ਨਹੀਂ।

132਼ ਅਤੇ ਉਹ ਕਹਿੰਦੇ ਸੀ ਕਿ(ਹੇ ਮੂਸਾ!) ਤੂੰ ਸਾਡੇ ਸਾਹਮਣੇ ਭਾਵੇਂ ਕੋਈ ਵੀ ਨਿਸ਼ਾਨੀ, ਸਾਡੇ ’ਤੇ ਜਾਦੂ ਕਰਨ ਲਈ, ਲੈ ਆ ਤਾਂ ਵੀ ਅਸੀਂ ਤੇਰੀ ਗੱਲ ਨਹੀਂ ਮੰਣਨੀ।

133਼ ਫੇਰ ਅਸੀਂ ਉਹਨਾਂ ਫ਼ਿਰਔਨੀਆਂ ’ਤੇ ਤੂਫ਼ਾਨ ਭੇਜਿਆ, ਅਤੇ ਟਿੱਡੀ ਦਲ, ਸੁਸਰੀਆਂ, ਡੱਡੂ ਅਤੇ ਖ਼ੂਨ ਦੇ ਅਜ਼ਾਬ ਭੇਜੇ। ਇਹ ਸਾਰੀਆਂ ਨਿਸ਼ਾਨੀਆਂ ਅੱਡ-ਅੱਡ ਕਰਕੇ ਵਿਖਾਈਆਂ, ਫੇਰ ਵੀ ਉਹ ਘਮੰਡ ਕਰਦੇ ਰਹੇ। ਉਹ ਲੋਕ ਅਪਰਾਧੀ ਹੀ ਸਨ।

134਼ ਜਦੋਂ ਉਹਨਾਂ ’ਤੇ ਕੋਈ ਅਜ਼ਾਬ ਆ ਜਾਂਦਾ ਤਾਂ ਆਖਦੇ ਕਿ ਹੇ ਮੂਸਾ! ਤਸੀਂ ਸਾਡੇ ਲਈ ਆਪਣੇ ਰੱਬ ਤੋਂ ਦੁਆ ਕਰੋ ਜਿਸ (ਦੀ ਗਬੂਲੀ) ਦਾ ਉਸ ਨੇ ਤੁਹਾਡੇ ਨਾਲ ਵਾਅਦਾ ਕੀਤਾ ਹੋਇਆ ਹੈ। ਜੇ ਤੁਸੀਂ ਸਾਥੋਂ ਇਸ ਅਜ਼ਾਬ ਨੂੰ ਹਟਾ ਦਿਓ ਤਾਂ ਅਸੀਂ ਜ਼ਰੂਰ ਹੀ ਤੁਹਾਡੇ ਉੱਤੇ ਈਮਾਨ ਲਿਆਵਾਂਗੇ ਅਤੇ ਬਨੀ-ਇਸਰਾਈਲ ਨੂੰ ਤੁਹਾਡੇ ਨਾਲ ਭੇਜ ਦੇਵਾਂਗੇ।

135਼ ਫੇਰ ਜਦੋਂ ਅਸੀਂ ਉਹਨਾਂ ਤਕ ਪਹੁੰਚਣ ਵਾਲਾ ਅਜ਼ਾਬ ਇਕ ਨਿਯਤ ਸਮੇਂ ਲਈ ਹਟਾ ਦਿੰਦੇ ਤਾਂ ਉਹ ਉਸੇ ਸਮੇਂ ਆਪਣੇ ਵਚਨਾਂ ਤੋਂ ਫਿਰ ਜਾਂਦੇ।

136਼ ਫੇਰ ਅਸੀਂ ਉਹਨਾਂ ਤੋਂ ਬਦਲਾ ਲਿਆ ਭਾਵ ਉਹਨਾਂ ਨੂੰ ਦਰਿਆ ਵਿਚ ਡੋਬ ਦਿੱਤਾ ਉਹ ਇਸ ਲਈ ਕਿ ਉਹ ਸਾਡੀਆਂ ਨਿਸ਼ਾਨੀਆਂ ਨੂੰ ਝੁਠਲਾਉਂਦੇ ਸੀ ਅਤੇ ਉਹਨਾਂ ਦੀ ਉੱਕਾ ਹੀ ਪਰਵਾਹ ਨਹੀਂ ਸੀ ਕਰਦੇ।

137਼ ਅਸੀਂ ਉਹਨਾਂ ਲੋਕਾਂ ਨੂੰ ਜਿਹੜੇ ਕਮਜ਼ੋਰ ਸਮਝੇ ਜਾਂਦੇ ਸਨ, ਇਸ ਧਰਤੀ ਦੇ ਪੂਰਬ ਪੱਛਮ ਤਕ ਦਾ ਵਾਰਸ ਬਣਾ ਦਿੱਤਾ ਜਿਸ ਵਿਚ ਅਸੀਂ ਬਰਕਤਾਂ ਰੱਖੀਆਂ ਸਨ ਅਤੇ ਤੁਹਾਡੇ ਰੱਬ ਦਾ ਸੱਚਾ ਵਾਅਦਾ ਬਨੀ-ਇਸਰਾਈਲ ਦੇ ਹੱਕ ਵਿਚ ਉਹਨਾਂ ਦੇ ਧੀਰਜ ਤੋਂ ਕੰਮ ਲੈਣ ਕਾਰਨ ਪੂਰਾ ਹੋਇਆ। ਅਸਾਂ ਫ਼ਿਰਔਨ ਅਤੇ ਉਸ ਦੀ ਕੌਮ ਵੱਲੋਂ ਬਣਾਈਆਂ ਹੋਈਆਂ ਚੀਜ਼ਾਂ (ਭਾਵ ਕਾਰਖ਼ਾਨੇ ਆਦਿ) ਅਤੇ ਜਿਹੜੀਆਂ ਉਹ ਉੱਚੀਆਂ-ਉੱਚੀਆਂ (ਮਹਿਲਾਂ ਦੀਆਂ) ਇਮਾਰਤਾਂ ਉਸਾਰਦੇ ਸੀ ਉਹਨਾਂ ਸਭ ਨੂੰ ਮਲੀਆ ਮੇਟ ਕਰ ਦਿੱਤਾ।

138਼ ਜਦੋਂ ਅਸੀਂ ਬਨੀ ਇਸਰਾਈਲ ਨੂੰ ਸਮੁੰਦਰੋਂ ਪਾਰ ਲੰਘਾ ਦਿੱਤਾ ਤਾਂ ਉਹ ਅਜਿਹੀ ਕੌਮ ਦੇ ਕੋਲੋਂ ਦੀ ਹੋ ਕੇ ਲੰਘੇ ਜਿਹੜੀ ਆਪਣੇ ਬੁਤਾਂ ਦੀ ਪੂਜਾ ਕਰ ਰਹੇ ਸੀ। ਉਹ ਆਖਣ ਲੱਗੇ ਕਿ ਹੇ ਮੂਸਾ! ਸਾਡੇ ਲਈ ਵੀ ਇਕ ਅਜਿਹਾ ਇਸ਼ਟ ਬਣਾ ਦਿਓ ਜਿਵੇਂ ਇਹਨਾਂ ਦੇ ਇਸ਼ਟ ਹਨ। ਉਸ (ਮੂਸਾ) ਨੇ ਕਿਹਾ ਕਿ ਤੁਸੀਂ ਲੋਕ ਤਾਂ ਨਿਰੇ ਜਾਹਲ ਹੋ।

139਼ ਇਹ ਲੋਕੀ ਜਿਹੜੇ ਕੰਮ ਵਿਚ ਰੁਝੇ ਹੋਏ ਹਨ ਇਹ ਸਭ ਤਾਂ ਨਸ਼ਟ ਹੋਣ ਵਾਲਾ ਹੈ ਅਤੇ ਜੋ ਵੀ ਇਹ ਕਰ ਰਹੇ ਹਨ ਉਹ ਉੱਕਾ ਹੀ ਗ਼ਲਤ ਹੈ।

140਼ ਮੂਸਾ ਨੇ ਆਖਿਆ! ਕੀ ਮੈਂ ਅੱਲਾਹ ਨੂੰ ਛੱਡ ਕੇ ਤੁਹਾਡੇ ਲਈ ਕਿਸੇ ਹੋਰ ਇਸ਼ਟ ਦੀ ਭਾਲ ਕਰਾਂ? ਜਦੋਂ ਕਿ ਉਸ ਨੇ ਤੁਹਾਨੂੰ ਸਾਰੇ ਜਹਾਨਾਂ ਵਾਲਿਆਂ ਉੱਤੇ ਵਡਿਆਈ ਬਖ਼ਸ਼ੀ ਹੈ।

141਼ (ਹੇ ਬਨੀ-ਇਸਰਾਈਲ!) ਉਹ ਵੇਲਾ ਵੀ ਯਾਦ ਕਰੋ ਜਦੋਂ ਅਸੀਂ ਤੁਹਾਨੂੰ ਫ਼ਿਰਔਨੀਆਂ ਤੋਂ ਛੁਟਕਾਰਾ ਦੁਆਇਆ ਸੀ। ਉਹ ਤੁਹਾਨੂੰ ਕਰੜੇ ਅਜ਼ਾਬ ਦਿੰਦੇ ਸੀ, ਤੁਹਾਡੇ ਪੁੱਤਰਾਂ ਨੂੰ ਕਤਲ ਕਰ ਸੁੱਟਦੇ ਸੀ ਅਤੇ ਤੁਹਾਡੀਆਂ ਇਸਤਰੀਆਂ (ਧੀਆਂ) ਨੂੰ ਜਿਉਂਦੀਆਂ ਰਹਣਿ ਦਿੰਦੇ ਸੀ, ਇਸ ਵਿਚ ਤੁਹਾਡੇ ਪਾਲਣਹਾਰ ਵੱਲੋਂ ਵੱਡੀ ਭਾਰੀ ਅਜ਼ਮਾਇਸ਼ ਸੀ।

142਼ ਅਸੀਂ ਮੂਸਾ ਤੋਂ ਤੂਰ ਪਹਾੜ ’ਤੇ ਤੀਹ ਰਾਤਾਂ ਬਿਤਾਉਣ ਦਾ ਵਚਨ ਲਿਆ ਅਤੇ ਮਗਰੋਂ ਦਸ ਦਿਨ ਹੋਰ ਵਧਾ ਦਿੱਤੇ। ਸੋ ਉਹਨਾਂ ਦੇ ਪਾਲਣਹਾਰ ਦਾ (ਕੋਹੇ-ਤੂਰ ’ਤੇ ਮੂਸਾ ਨੂੰ) ਮਿਲਣ ਦਾ ਸਮਾਂ ਪੂਰੇ ਚਾਲੀ ਰਾਤਾਂ ਦਾ ਹੋ ਗਿਆ। (ਜਾਣ ਤੋਂ ਪਹਿਲਾਂ) ਮੂਸਾ ਨੇ ਆਪਣੇ ਭਰਾ ਹਾਰੂਨ ਨੂੰ ਕਿਹਾ ਕਿ ਤੂੰ ਮੇਰੇ ਮਗਰੋਂ ਮੇਰੀ ਕੌਮ ਦੀ ਜਾਨਸ਼ੀਨੀ ਕਰੀਂ ਅਤੇ ਇਹਨਾਂ ਦਾ ਸੁਧਾਰ ਕਰਦਾ ਰਹੀਂ ਅਤੇ ਵਿਗੜੇ ਹੋਏ ਲੋਕਾਂ ਦੇ ਰਸਤੇ ਨਾ ਤੁਰੀਂ।

143਼ ਜਦੋਂ ਮੂਸਾ ਸਾਡੇ (ਅੱਲਾਹ ਦੇ) ਨਿਸ਼ਚਿਤ ਕੀਤੇ ਹੋਏ ਸਮੇਂ (ਤੂਰ ਪਹਾੜ) ’ਤੇ ਪਹੁੰਚਿਆ, ਅਤੇ ਰੱਬ ਨੇ ਉਹ ਦੇ ਨਾਲ ਵਾਰਤਾਲਾਪ ਕੀਤੀ ਤਾਂ ਉਹ (ਮੂਸਾ) ਨੇ ਬੇਨਤੀ ਕੀਤੀ ਕਿ ਹੇ ਮੇਰੇ ਪਾਲਣਹਾਰ! ਮੈਨੂੰ (ਇਕ ਝਲਕ) ਵਿਖਾ ਕਿ ਮੈਂ ਤੇਰੇ ਦਰਸ਼ਨ ਕਰ ਸਕਾਂ। ਫ਼ਰਮਾਇਆ ਕਿ ਤੂੰ ਮੈਨੂੰ ਨਹੀਂ ਵੇਖ ਸਕਦਾ। ਤੂੰ ਉਸ ਪਹਾੜ ਵੱਲ ਵੇਖ ਜੇ ਉਹ ਆਪਣੀ ਥਾਂ ’ਤੇ ਰਹਿੰਦਾ ਹੈ ਤਾਂ ਤੂੰ ਵੀ ਮੈਨੂੰ ਵੇਖ ਸਕੇਂਗਾ। ਸੋ ਜਦੋਂ ਉਹ ਦੇ ਰੱਬ ਨੇ ਪਹਾੜ ’ਤੇ ਅਪਣਾ ਪ੍ਰਕਾਸ਼ਨ ਕੀਤਾ (ਭਾਵ ਜਲਵਾ ਵਿਖਾਇਆ) ਤਾਂ ਉਸ (ਪਹਾੜ) ਨੂੰ ਚੂਰ ਚੂਰ ਕਰ ਦਿੱਤਾ ਅਤੇ ਮੂਸਾ ਬੇਹੋਸ਼ ਹੋ ਕੇ ਡਿਗ ਪਿਆ।1 ਜਦੋਂ ਹੋਸ਼ ਆਇਆ ਤਾਂ ਬੇਨਤੀ ਕੀਤੀ ਕਿ ਬੇਸ਼ੱਕ (ਹੇ ਅੱਲਾਹ!) ਤੂੰ ਪਾਕ ਹੈ, ਮੈਂ ਤੇਰੇ ਹਜ਼ੂਰ ਤੌਬਾ ਕਰਦਾ ਹਾਂ ਅਤੇ ਮੈਂ ਸਾਰਿਆਂ ਤੋਂ ਪਹਿਲਾਂ ਈਮਾਨ ਲਿਆਉਣ ਵਾਲਾ ਹਾਂ।

144਼ ਫ਼ਰਮਾਇਆ ਕਿ ਹੇ ਮੂਸਾ! ਮੈਂਨੇ ਸਾਰੇ ਲੋਕਾਂ ਵਿੱਚੋਂ ਪੈਗ਼ੰਬਰੀ ਕਰਨ ਲਈ ਅਤੇ ਵਾਰਤਾਲਾਪ ਲਈ ਤੈਨੂੰ ਚੁਣਿਆ ਹੈ। ਸੋ ਜੋ (ਪੈਗ਼ੰਬਰੀ) ਮੈਂ ਤੈਨੂੰ ਦਿੰਦਾ ਹਾਂ, ਉਸ ਨੂੰ ਲੈ ਅਤੇ ਮੇਰਾ ਸ਼ੁਕਰ ਅਦਾ ਕਰ।

145਼ ਅਸੀਂ ਮੂਸਾ ਨੂੰ ਜੀਵਨ ਦੇ ਹਰੇਕ ਖੇਤਰ ਬਾਰੇ ਨਸੀਹਤਾਂ ਅਤੇ ਹਰ ਚੀਜ਼ ਦੀ ਵਿਆਖਿਆ ਤਖ਼ਤੀਆਂ ’ਤੇ ਲਿਖ ਦਿੱਤੀਆਂ ਅਤੇ ਕਿਹਾ ਕਿ ਇਹਨਾਂ (ਹਿਦਾਇਤਾਂ) ਨੂੰ ਚੰਗੀ ਤਰ੍ਹਾਂ ਸਾਂਭ ਅਤੇ ਆਪਣੀ ਕੌਮ ਨੂੰ ਹੁਕਮ ਦੇ ਕਿ ਇਹਨਾਂ ਚੰਗੀਆਂ ਗੱਲਾਂ ਦੀ ਹੀ ਪਾਲਣਾ ਕਰਨ। ਮੈਂ ਬਹੁਤ ਛੇਤੀ ਹੀ ਉਹਨਾਂ ਲੋਕਾਂ ਦਾ ਟਿਕਾਣਾ ਤੈਨੂੰ ਵਿਖਾਵਾਂਗਾ ਜਿਹੜੇ ਨਾ-ਫ਼ਰਮਾਨ ਹਨ।

146਼ ਮੈਂ (ਛੇਤੀ ਹੀ) ਅਜਿਹੇ ਲੋਕਾਂ ਨੂੰ ਆਪਣੇ ਹੁਕਮਾਂ ਤੋਂ ਦੂਰ ਹੀ ਰੱਖਾਂਗਾ ਜਿਹੜੇ ਸੰਸਾਰ ਵਿਚ ਤਕੱਬਰ (ਵਡਿਆਈ) ਕਰਦੇ ਹਨ ਜਿਸ ਦਾ ਉਹਨਾਂ ਨੂੰ ਕੋਈ ਹੱਕ ਨਹੀਂ। ਜੇ ਉਹ ਸਾਰੀਆਂ ਨਿਸ਼ਾਨੀਆਂ ਵੀ ਵੇਖ ਲੈਣ ਤਾਂ ਵੀ ਉਹ ਈਮਾਨ ਨਹੀਂ ਲਿਆਉਣਗੇ। ਜੇ ਕੋਈ ਹਿਦਾਇਤ ਵਾਲੀ ਰਾਹ ਵੇਖ ਲੈਣ ਤਾਂ ਉਸ ਰਾਹ ਨੂੰ ਨਹੀਂ ਅਪਣਾਉਂਦੇ, ਹਾਂ! ਜੇ ਗੁਮਰਾਹੀ ਵਾਲਾ ਰਾਹ ਵੇਖ ਲੈਣ ਤਾਂ ਉਸ ਰਾਹ ਨੂੰ ਅਪਣਾਉਂਦੇ ਹਨ। ਇਹ ਸਭ ਇਸ ਲਈ ਹੈ ਕਿਉਂ ਜੋ ਉਹਨਾਂ ਨੇ ਸਾਡੀਆਂ ਆਇਤਾਂ (ਆਦੇਸ਼ਾਂ) ਨੂੰ ਝੁਠਲਾਇਆ ਅਤੇ ਇਹਨਾਂ ਤੋਂ ਬੇਸੁਰਤ ਰਹੇ।

147਼ ਉਹ ਲੋਕੀ ਜਿਨ੍ਹਾਂ ਨੇ ਸਾਡੀਆਂ ਆਇਤਾਂ ਨੂੰ ਅਤੇ ਕਿਆਮਤ ਦੇ ਆਉਣ ਨੂੰ ਵੀ ਝੁਠਲਾਇਆ, ਉਹਨਾਂ ਦੇ ਸਾਰੇ ਹੀ ਕੰਮ ਵਿਅਰਥ ਹੋ ਗਏ, ਉਹਨਾਂ ਨੂੰ ਉਹੀਓ ਬਦਲਾ ਦਿੱਤਾ ਜਾਵੇਗਾ ਜੋ ਉਹ (ਸੰਸਾਰ ਵਿਚ) ਕਰਦੇ ਸਨ।

148਼ ਮੂਸਾ ਦੀ ਕੌਮ ਨੇ ਉਹ ਦੇ (ਕੋਹੇ-ਤੂਰ ’ਤੇ) ਜਾਣ ਮਗਰੋਂ ਆਪਣੇ ਗਹਿਣਿਆਂ ਦਾ ਇਕ ਵੱਛਾ ਬਣਾ ਲਿਆ ਜਿਹੜਾ ਇਕ ਧੜ ਸੀ, ਜਿਸ ਵਿੱਚੋਂ ਗਊ ਦੀ ਅਵਾਜ਼ ਨਿਕਲਦੀ ਸੀ। ਕੀ ਉਹਨਾਂ ਨੇ ਇਹ ਨਹੀਂ ਵੇਖਿਆ ਕਿ ਨਾ ਤਾਂ ਉਹ (ਵੱਛਾ) ਉਹਨਾਂ ਨਾਲ ਕੋਈ ਗੱਲ ਹੀ ਕਰਦਾ ਹੈ ਨਾ ਹੀ ਉਹਨਾਂ ਨੂੰ ਕੋਈ ਰਾਹ ਦਰਸਾਉਂਦਾ ਹੈ ? ਫੇਰ ਵੀ ਉਹਨਾਂ ਨੇ ਉਸ ਨੂੰ ਇਸ਼ਟ ਬਣਾ ਲਿਆ ਹੈ ਅਤੇ ਉਹ ਬਹੁਤ ਜ਼ਾਲਮ ਸਨ।

149਼ ਜਦੋਂ ਉਹ ਆਪਣੇ ਕੀਤੇ ਉੱਤੇ ਪਛਤਾਏ ਅਤੇ ਪਤਾ ਚੱਲਿਆ ਕਿ ਹਕੀਕਤਨ ਉਹ ਲੋਕ ਕੁਰਾਹੇ ਪਏ ਗਏ ਸੀ ਤਾਂ ਆਖਣ ਲੱਗੇ ਕਿ ਹੇ ਸਾਡੇ ਰੱਬ! ਜੇ ਸਾਡੇ ’ਤੇ ਰਹਿਮ ਨਾ ਕੀਤਾ ਅਤੇ ਸਾਡੀਆਂ ਗ਼ਲਤੀਆਂ ਨੂੰ ਮੁਆਫ਼ ਨਾ ਕੀਤਾ ਤਾਂ ਅਸੀਂ ਬਰਬਾਦ ਹੋ ਜਾਵਾਂਗੇ।

150਼ ਜਦੋਂ ਮੂਸਾ (ਕੋਹੇ ਤੂਰ ਤੋਂ) ਵਾਪਸ ਆਪਣੀ ਕੌਮ ਵੱਲ ਆਇਆ ਤਾਂ ਗੁੱਸੇ ਤੇ ਦੁਖ ਭਰੀ ਹਾਲਤ ਵਿਚ (ਹਾਰੂਨ ਨੂੰ) ਕਿਹਾ ਕਿ ਤੂੰ ਮੈਥੋ ਮਗਰੋਂ ਬਹੁਤ ਹੀ ਭੈੜੀ ਜਾਨਸ਼ੀਨੀ ਕੀਤੀ ਹੈ। ਤੂੰ ਆਪਣੇ ਰੱਬ ਦੇ ਹੁਕਮ ਤੋਂ ਪਹਿਲਾਂ ਹੀ ਮੂੰਹ ਮੋੜਣ ਵਿਚ ਛੇਤੀ ਕੀਤੀ ਅਤੇ (ਹਿਦਾਇਤ ਵਾਲੀਆਂ) ਤਖ਼ਤੀਆਂ ਇਕ ਪਾਸੇ ਸੁੱਟ ਦਿੱਤੀਆਂ। ਜਦੋਂ (ਮੂਸਾ) ਆਪਣੇ ਭਰਾ (ਹਾਰੂਨ) ਦਾ ਸਿਰ ਫੜ ਕੇ ਆਪਣੇ ਵੱਲ ਘਸੀਟਣ ਲੱਗਿਆ ਤਾਂ ਹਾਰੂਨ ਨੇ ਕਿਹਾ ਕਿ ਹੇ ਮੇਰੇ ਮਾਂ ਜਾਇ ਭਰਾ! ਇਹਨਾਂ ਲੋਕਾਂ ਨੇ ਮੈਨੂੰ ਕਮਜ਼ੋਰ ਸਮਝਿਆ, ਨੇੜੇ ਸੀ ਕਿ ਉਹ ਮੈਨੂੰ ਕਤਲ ਹੀ ਕਰ ਦਿੰਦੇ, ਸੋ ਤੂੰ ਦੁਸ਼ਮਨਾਂ ਨੂੰ ਮੇਰੇ ’ਤੇ ਨਾ ਹਸਾ ਅਤੇ ਮੈਨੂੰ ਇਹਨਾਂ ਜ਼ਾਲਮਾਂ ਵਿਚ ਸ਼ਾਮਲ ਨਾ ਕਰ।

151਼ ਮੂਸਾ ਨੇ ਕਿਹਾ ਕਿ ਹੇ ਮੇਰੇ ਰੱਬ! ਮੇਰੀਆਂ ਤੇ ਮੇਰੇ ਭਰਾ (ਹਾਰੂਨ) ਦੀਆਂ ਗ਼ਲਤੀਆਂ ਨੂੰ ਮੁਆਫ਼ ਕਰ ਅਤੇ ਸਾਨੂੰ ਆਪਣੀਆਂ ਮਿਹਰਾਂ ਬਖ਼ਸ਼ ਦੇ, ਤੂੰ ਸਾਰੇ ਹੀ ਰਹਿਮ ਕਰਨ ਵਾਲਿਆਂ ਤੋਂ ਵੱਧ ਰਹਿਮ ਕਰਨ ਵਾਲਾ ਹੈ।

152਼ ਬੇਸ਼ੱਕ ਜਿਨ੍ਹਾਂ ਨੇ ਗਊ ਦੀ ਪੂਜਾ ਕੀਤੀ ਉਹਨਾਂ ਉੱਤੇ ਛੇਤੀ ਹੀ ਉਹਨਾਂ ਦੇ ਰੱਬ ਵੱਲੋਂ ਕਹਿਰ ਆਵੇਗਾ ਅਤੇ ਉਹ ਇਸ ਸੰਸਾਰ ਵਿਚ ਵੀ ਹੀਣੇ ਹੋਣਗੇ। ਅਸੀਂ ਝੂਠ ਘੜ੍ਹਣ ਵਾਲਿਆਂ ਨੂੰ ਅਜਿਹੀ ਹੀ ਸਜ਼ਾ ਦਿਆ ਕਰਦੇ ਹਾਂ।

153਼ ਜਿਨ੍ਹਾਂ ਲੋਕਾਂ ਨੇ ਗੁਨਾਹ ਕੀਤੇ ਅਤੇ ਫੇਰ ਉਸ ਤੋਂ ਬਾਅਦ ਤੌਬਾ ਕੀਤੀ ਅਤੇ ਈਮਾਨ ਵੀ ਲਿਆਏ ਤਾਂ ਤੁਹਾਡਾ ਰੱਬ ਇਸ ਤੌਬਾ ਤੋਂ ਬਾਅਦ ਸਾਰੇ ਗੁਨਾਹ ਮੁਆਫ਼ ਕਰ ਦੇਣ ਵਾਲਾ ਹੈ ਅਤੇ ਮਿਹਰਾਂ ਕਰਨ ਵਾਲਾ ਹੈ।

154਼ ਜਦੋਂ ਮੂਸਾ ਦਾ ਰੋਹ ਢਲਿਆ ਤਾਂ ਉਹਨਾਂ ਨੇ ਉਹਨਾਂ ਤਖ਼ਤੀਆਂ ਨੂੰ ਚੁੱਕਿਆ ਜਿਨ੍ਹਾਂ ਵਿਚ ਉਹਨਾਂ ਲੋਕਾਂ ਲਈ ਹਿਦਾਇਤਾਂ ਤੇ ਮਿਹਰਾਂ ਸੀ ਜਿਹੜੇ ਆਪਣੇ ਰੱਬ ਤੋਂ ਡਰਦੇ ਸੀ।

155਼ ਮੂਸਾ ਨੇ ਸੱਤਰ ਆਦਮੀ ਆਪਣੀ ਕੌਮ ਵਿੱਚੋਂ ਚੁਣੇ ਤਾਂ ਜੋ ਸਾਡੇ ਵੱਲੋਂ ਨਿਸ਼ਚਿਤ ਸਮੇਂ (ਕੋਹੇ-ਤੂਰ) ’ਤੇ ਪਹੁੰਚਣ। ਜਦੋਂ ਉਹਨਾਂ ਨੂੰ ਭੁਚਾਲ ਨੇ ਆ ਨੱਪਿਆ ਤਾਂ ਮੂਸਾ ਆਖਣ ਲੱਗਿਆ ਕਿ ਹੇ ਮੇਰੇ ਮਾਲਿਕ! ਜੇ ਤੂੰ ਇਹੋ ਕਰਨਾ ਸੀ ਤਾਂ ਇਸ ਤੋਂ ਪਹਿਲਾਂ ਹੀ ਇਹਨਾਂ ਨੂੰ ਅਤੇ ਮੈਨੂੰ ਹਲਾਕ ਕਰ ਦਿੰਦਾ। ਕੀ ਤੂੰ ਸਾਡੇ ਵਿੱਚੋਂ ਕੁੱਝ ਮੂਰਖਾਂ ਦੀਆਂ ਹਰਕਤਾਂ ਕਾਰਨ ਸਾਰਿਆਂ ਨੂੰ ਹੀ ਹਲਾਕ ਕਰ ਦੇਵੇਂਗਾ? ਇਹ ਤਾਂ ਤੇਰੇ ਵੱਲੋਂ ਇਕ ਪ੍ਰੀਖਿਆ ਸੀ। ਅਜਿਹੀਆਂ ਅਜ਼ਮਾਇਸ਼ਾਂ ਦੁਆਰਾ ਤੂੰ ਜਿਸ ਨੂੰ ਵੀ ਚਾਹੇਂ ਗੁਮਰਾਹੀ ਵਿਚ ਪਾ ਦੇਵੇਂ ਅਤੇ ਜਿਸ ਨੂੰ ਚਾਹੇਂ ਹਿਦਾਇਤ ’ਤੇ ਕਾਇਮ ਰੱਖੇਂ। ਤੂੰ ਹੀ ਤਾਂ ਸਾਡੇ ਕੰਮ ਸਵਾਰਨ ਵਾਲਾ ਹੈ। ਸੋ ਤੂੰ ਸਾਡੇ ’ਤੇ ਬਖ਼ਸ਼ਿਸ਼ਾਂ ਅਤੇ ਰਹਿਮਤਾਂ ਫਰਮਾ ਅਤੇ ਤੂੰ ਸਾਰਿਆਂ ਤੋਂ ਵੱਧ ਮੁਆਫ਼ੀਆਂ ਦੇਣ ਵਾਲਾ ਹੈ।

156਼ ਅਤੇ ਤੂੰ ਸਾਡੇ ਲਈ ਇਸ ਦੁਨੀਆਂ ਵਿਚ ਵੀ ਭਲਾਈ ਲਿਖ ਦੇ ਅਤੇ ਆਖ਼ਿਰਤ ਦੀ ਵੀ ਭਲਾਈ ਲਿਖ ਦੇ। ਬੇਸ਼ੱਕ ਅਸੀਂ ਤੇਰੇ ਵੱਲ ਹੀ ਪਰਤਦੇ ਹਾਂ। ਅੱਲਾਹ ਨੇ ਫ਼ਰਮਾਇਆ ਕਿ ਮੈਂ ਉਸ ਨੂੰ ਆਪਣਾ ਅਜ਼ਾਬ ਦਿੰਦਾ ਹਾਂ ਜਿਸ ’ਤੇ ਚਾਹੁੰਦਾ ਹਾਂ ਅਤੇ ਮੇਰੀ ਰਹਿਮਤ ਨੇ ਹਰੇਕ ਚੀਜ਼ ਨੂੰ ਘੇਰੇ ਵਿਚ ਲਿਆ ਹੋਇਆ ਹੈ। ਮੈਂ ਛੇਤੀ ਹੀ ਇਸ ਰਹਿਮਤ ਨੂੰ ਉਹਨਾਂ ਦੇ ਨਾਂ ਜ਼ਰੂਰ ਲਿਖ ਦੇਵਾਂਗਾ ਜਿਹੜੇ ਅੱਲਾਹ ਤੋਂ ਡਰਦੇ ਹਨ, ਜ਼ਕਾਤ ਦਿੰਦੇ ਹਨ ਅਤੇ ਸਾਡੀਆਂ ਆਇਤਾਂ ਉੱਤੇ ਈਮਾਨ ਲਿਆਉਂਦੇ ਹਨ।

157਼ ਜਿਹੜੇ ਲੋਕੀ ਅਜਿਹੇ ਉੱਮੀ ਪੈਗ਼ੰਬਰ (ਬੇ-ਪੜੇ ਲਿਖੇ ਨਬੀ) ਦੀ ਤਾਬੇਦਾਰੀ ਕਰਦੇ ਹਨ, ਜਿਸ ਦੇ ਬਾਰੇ ਉਹ ਤੌਰੈਤ ਤੇ ਇੰਜੀਲ ਵਿਚ ਲਿਖਿਆ ਹੋਇਆ ਵੇਖਦੇ ਹਾਂ,1 ਉਹ (ਨਬੀ) ਉਹਨਾਂ ਨੂੰ ਨੇਕੀਆਂ ਦਾ ਹੁਕਮ ਦਿੰਦਾ ਹੈ ਅਤੇ ਬੁਰਾਈਆਂ ਤੋਂ ਰੋਕਦਾ ਹੈ, ਪਾਕ ਚੀਜ਼ਾਂ ਨੂੰ ਹਲਾਲ (ਜਾਇਜ਼) ਕਰਦਾ ਹੈ ਅਤੇ ਨਾ-ਪਾਕ ਚੀਜ਼ਾਂ ਨੂੰ ਹਰਾਮ ਕਰਦਾ ਹੈ ਅਤੇ ਉਹਨਾਂ ਲੋਕਾਂ ਦਾ ਭਾਰ ਉਤਾਰਦਾ ਹੈ ਜਿਹੜੇ ਉਹਨਾਂ ਉੱਤੇ ਲੱਦੇ ਹੋਏ ਸਨ। ਸੋ ਜਿਹੜੇ ਲੋਕ ਇਸ ਨਬੀ (ਮੁਹੰਮਦ ਸ .) ’ਤੇ ਈਮਾਨ ਲਿਆਏ, ਉਸ ਦਾ ਸਤਿਕਾਰ ਅਤੇ ਉਸ ਦੀ ਮਦਦ ਕਰਦੇ ਹਨ ਅਤੇ ਉਸ ਨੂਰ (.ਕੁਰਆਨ) ਦੀ ਪੈਰਵੀ ਕਰਦੇ ਹਨ ਜਿਹੜਾ ਉਸ ਦੇ ਨਾਲ ਹੀ ਭੇਜਿਆ ਗਿਆ ਹੈ, ਅਜਿਹੇ ਲੋਕੀ ਹੀ ਪੂਰੀ ਤਰ੍ਹਾਂ ਕਾਮਯਾਬ ਹੁੰਦੇ ਹਨ।

158਼ (ਹੇ ਮੁਹੰਮਦ ਸ :!) ਕਹਿਦਿਓ ਕਿ ਹੇ ਲੋਕੋ! ਮੈਂ ਤੁਹਾਡੇ ਸਾਰਿਆਂ ਲਈ ਪੈਗ਼ੰਬਰ ਬਣਾ ਕੇ ਉਸ ਅੱਲਾਹ ਵੱਲੋਂ ਭੇਜਿਆ ਗਿਆ ਹਾਂ ਜਿਸਦੀ ਹਕੂਮਤ ਸਾਰੇ ਅਕਾਸ਼ਾਂ ਅਤੇ ਧਰਤੀ ਵਿਚ ਹੈ। ਉਸ ਤੋਂ ਛੁੱਟ ਹੋਰ ਕੋਈ ਵੀ ਇਬਾਦਤ ਦੀ ਯੋਗਤਾ ਨਹੀਂ ਰੱਖਦਾ ਉਹੀ ਜੀਵਨ ਦਿੰਦਾ ਹੈ ਅਤੇ ਉਹੀਓ ਮੌਤ ਦਿੰਦਾ ਹੈ। ਸੋ ਅੱਲਾਹ ’ਤੇ ਈਮਾਨ ਲਿਆਓ ਅਤੇ ਉਸ ਦੇ ਪੈਗ਼ੰਬਰ ਉੱਮੀ ਨਬੀ ’ਤੇ ਵੀ ਈਮਾਨ ਲਿਆਓ ਜੋ ਕਿ ਅੱਲਾਹ ਅਤੇ ਉਸ ਦੇ ਹੁਕਮਾਂ ਉੱਤੇ ਈਮਾਨ ਰੱਖਦਾ ਹੈ। ਤੁਸੀਂ ਉਸੇ (ਪੈਗ਼ੰਬਰ) ਦੀ ਹੀ ਪੈਰਵੀ ਕਰੋ ਤਾਂ ਜੋ ਤੁਸੀਂ ਹਿਦਾਇਤ ਪਾ ਸਕੋਂ।

159਼ ਮੂਸਾ ਦੀ ਕੌਮ ਵਿਚ ਇਕ ਧੜਾ ਅਜਿਹਾ ਵੀ ਸੀ ਜਿਹੜਾ ਹੱਕ ਅਨੁਸਾਰ ਅਗਵਾਈ ਕਰਦਾ ਹੈ ਅਤੇ ਉਸੇ ਅਨੁਸਾਰ ਇਨਸਾਫ਼ ਵੀ ਕਰਦਾ ਹੈ।

160਼ ਅਸੀਂ ਉਹਨਾਂ (ਬਨੀ-ਇਸਰਾਈਲ) ਨੂੰ ਬਾਰਾਂ ਪਰਿਵਾਰਾਂ ਵਿਚ ਵੰਡ ਕੇ ਅੱਡ-ਅੱਡ ਗਰੋਹ ਬਣਾ ਦਿੱਤੇ। ਜਦੋਂ ਮੂਸਾ ਦੀ ਕੌਮ ਨੇ ਉਸ ਤੋਂ ਪਾਣੀ ਮੰਗਿਆ ਤਾਂ ਅਸੀਂ ਮੂਸਾ ਨੂੰ ਹੁਕਮ ਦਿੱਤਾ ਕਿ ਆਪਣਾ ਅਸਾ (ਸੋਟੀ) ਉਸ ਪੱਥਰ ਉੱਤੇ ਮਾਰ, ਉਸ ਵਿੱਚੋਂ ਉਸੇ ਵੇਲੇ ਬਾਰਾਂ ਚਸ਼ਮੇ ਫੁਟ ਵਗੇ ਅਤੇ ਹਰੇਕ ਨੇ ਆਪਣੀ ਪਾਣੀ ਪੀਣ ਦੀ ਥਾਂ ਨਿਰਧਾਰਤ ਕਰ ਲਈ। ਅਸੀਂ ਉਹਨਾਂ ਉੱਤੇ ਬੱਦਲਾਂ ਦੀ ਛਾਂ ਕੀਤੀ ਅਤੇ ਉਹਨਾਂ (ਦੇ ਖਾਣ) ਲਈ ਮਨੋ-ਸਲਵਾ ਦਾ ਪ੍ਰਬੰਦ ਕੀਤਾ ਤਾਂ ਜੋ ਪਾਕ ਚੀਜ਼ਾਂ ਖਾਣ ਜਿਹੜੀਆਂ ਅਸੀਂ ਤੁਹਾਨੂੰ ਦਿੱਤੀਆਂ ਹਨ। ਇਸ ਤੋਂ ਮਗਰੋਂ (ਜੇ ਆਗਿਆ ਦਾ ਪਾਲਣ ਨਹੀਂ ਕੀਤਾ) ਤਾਂ ਉਹਨਾਂ ਨੇ ਸਾਡੇ ’ਤੇ ਜ਼ੁਲਮ ਨਹੀਂ ਕੀਤਾ ਸਗੋਂ ਉਹ ਤਾਂ ਆਪਣੇ ਆਪ ਨਾਲ ਹੀ ਜ਼ੁਲਮ ਕਰਦੇ ਰਹੇ।

161਼ ਅਤੇ ਜਦੋਂ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਇਸ ਬਸਤੀ ਵਿਚ ਜਾ ਵਸੋ ਅਤੇ ਜੋ ਤੁਸੀਂ ਪਸੰਦ ਕਰਦੇ ਹੋ ਖਾਓ ਅਤੇ ਜ਼ੁਬਾਨ ਤੋਂ ਹਿਤਾੱਤੁਨ ਆਖਦੇ ਜਾਣਾ (ਕਿ ਤੌਬਾ ਹੈ) ਅਤੇ ਸ਼ਹਿਰ ਦੇ ਬੂਹੇ ਵਿਚ ਝੁਕਦੇ ਹੋਏ ਦਾਖ਼ਲ ਹੋਣਾ, ਫੇਰ ਅਸੀਂ ਤੁਹਾਡੀਆਂ ਸਾਰੀਆਂ ਗ਼ਲਤੀਆਂ ਨੂੰ ਮੁਆਫ਼ ਕਰ ਦਿਆਂਗਾ ਅਤੇ ਜਿਹੜੇ ਲੋਕੀ ਨੇਕ ਕੰਮ ਕਰਨਗੇ ਉਹਨਾਂ ਨੂੰ ਹੋਰ ਬਥੇਰਾ ਕੁੱਝ ਦੇਵਾਂਗੇ।

162਼ ਪਰ ਉਹਨਾਂ ਜ਼ਾਲਮਾਂ ਨੇ ਉਸ ਗੱਲ ਨੂੰ ਹੀ ਬਦਲ ਦਿੱਤਾ ਜਿਹੜੀ ਉਹਨਾਂ ਨੂੰ ਆਖੀ ਗਈ ਸੀ। ਇਸੇ ਕਾਰਨ ਅਸੀਂ ਉਹਨਾਂ ਉੱਤੇ ਇਕ ਅਕਾਸ਼ੋਂ ਅਜ਼ਾਬ ਭੇਜਿਆ ਕਿਉਂ ਜੋ ਉਹ ਜ਼ੁਲਮ ਕਰਦੇ ਸਨ।

163਼ ਤੁਸੀਂ (ਹੇ ਮੁਹੰਮਦ!) ਇਹਨਾਂ (ਯਹੂਦੀਆਂ) ਲੋਕਾਂ ਤੋਂ ਉਸ ਬਸਤੀ (ਈਲਾ) ਬਾਰੇ ਪੁੱਛੋ ਜਿਹੜੀ ਦਰਿਆ ਦੇ ਕੰਡੇ ਆਬਾਦ ਸੀ ਜਦੋਂ ਕਿ ਉਹ ਸੱਬਤ (ਸਨਿਚਰਵਾਰ) ਵਾਲੇ ਦਿਨ ਹੱਦੋਂ ਟੱਪ ਜਾਂਦੇ ਸੀ। ਸਬਤ ਵਾਲੇ ਦਿਨ ਤਾਂ ਮੱਛੀਆਂ ਉਹਨਾਂ ਨੂੰ ਵਿਖਾਈ ਦਿੰਦੀਆਂ ਸਨ ਜਦੋਂ ਸਬਤ ਵਾਲਾ ਦਿਨ ਨਾ ਹੁੰਦਾ ਤਾਂ ਉਹਨਾਂ ਦੇ ਸਾਹਮਣੇ ਨਾ ਆਉਂਦੀਆਂ। ਅਸੀਂ ਉਹਨਾਂ ਦੀ ਇਸ ਪ੍ਰਕਾਰ ਪਰਖ ਕਰਦੇ ਸੀ ਕਿਉਂ ਜੋ ਉਹ ਕਹਿਣਾ ਨਹੀਂ ਸੀ ਮੰਨਦੇ।

164਼ ਜਦੋਂ ਉਹਨਾਂ (ਮੂਸਾ) ਦੀ ਇਕ (ਨੇਕ) ਜਮਾਅਤ ਨੇ ਕਿਹਾ ਕਿ ਤੁਸੀਂ ਅਜਿਹੇ ਲੋਕਾਂ ਨੂੰ ਕਿਉਂ ਨਸੀਹਤਾਂ ਕਰਦੇ ਹੋ ਜਿਨ੍ਹਾਂ ਨੂੰ ਅੱਲਾਹ ਉੱਕਾ ਹੀ ਹਲਾਕ ਕਰਨਾ ਚਾਹੁੰਦਾ ਹੈ ਜਾਂ ਉਹਨਾਂ ਨੂੰ ਕਰੜੀ ਸਜ਼ਾ ਦੇਣ ਵਾਲਾ ਹੈ? ਉਹਨਾਂ (ਮੂਸਾ) ਨੇ ਜਵਾਬ ਦਿੱਤਾ, ਇਸ ਲਈ (ਹਿਦਾਇਤ ਕਰਦਾਂ ਹਾਂ) ਕਿ ਤੁਹਾਡੇ ਰੱਬ ਦੇ ਹਜ਼ੂਰ ਉਜ਼ਰ (ਹੁੱਜਤ) ਪੇਸ਼ ਕਰ ਸਕਾਂ ਅਤੇ ਇਹ ਵੀ ਹੋ ਸਕਦਾ ਹੈ ਕਿ ਉਹ ਡਰ ਜਾਣ।

165਼ ਸੋ ਜਦੋਂ ਉਹ ਸਭ (ਨਸੀਹਤਾਂ) ਭੁੱਲ ਗਏ ਜਿਹੜੀਆਂ ਉਹਨਾਂ ਨੂੰ ਸਮਝਾਈਆਂ ਜਾਂਦੀਆਂ ਸੀ ਫੇਰ ਅਸੀਂ ਉਹਨਾਂ ਨੂੰ (ਅਜ਼ਾਬ ਤੋਂ) ਬਚਾ ਲਿਆ ਜਿਹੜੇ ਭੈੜੀਆਂ ਗੱਲਾਂ ਤੋਂ ਰੋਕਿਆ ਕਰਦੇ ਸੀ ਪਰ ਉਹ ਲੋਕੀ, ਜਿਹੜੇ ਜ਼ੁਲਮ ਕਰਦੇ ਸੀ, ਉਹਨਾਂ ਨੂੰ ਇਕ ਕਰੜੇ ਅਜ਼ਾਬ ਵਿਚ ਫੜ ਲਿਆ, ਇਸ ਲਈ ਕਿ ਉਹ ਨਾ-ਫ਼ਰਮਾਨੀਆਂ ਕਰਿਆ ਕਰਦੇ ਸੀ।

166਼ ਜਦੋਂ ਜਿਸ ਕੰਮ ਤੋਂ ਉਹਨਾਂ ਨੂੰ ਰੋਕਿਆ ਸੀ, ਉਸ ਵਿਚ ਹੱਦੋਂ ਟੱਪ ਗਏ ਤਾਂ ਅਸੀਂ ਉਹਨਾਂ ਨੂੰ ਆਖ ਦਿੱਤਾ ਕਿ ਤੁਸੀਂ ਜ਼ਲੀਲ ਬਾਂਦਰ ਬਣ ਜਾਓ।1

167਼ (ਹੇ ਨਬੀ! ਉਹ ਵੇਲਾ ਵੀ ਯਾਦ ਰੱਖਣਾ ਚਾਹੀਦਾ ਹੈ) ਜਦੋਂ ਤੁਹਾਡੇ ਰੱਬ ਨੇ ਇਹ ਚਿਤਾਵਨੀ ਦਿੱਤੀ ਸੀ ਕਿ ਉਹ ਇਹਨਾਂ (ਯਹੂਦੀਆਂ) ਉੱਤੇ ਕਿਆਮਤ ਤਕ ਇਕ ਅਜਿਹਾ ਵਿਅਕਤੀ ਜ਼ਰੂਰ ਹੀ ਥੋਪਦਾ ਰਹੇਗਾ, ਜਿਹੜਾ ਉਹਨਾਂ ਨੂੰ ਸਖ਼ਤ ਤਕਲੀਫ਼ਾਂ ਦਿੰਦਾ ਰਹੇਗਾ। ਬੇਸ਼ੱਕ ਤੁਹਾਡਾ ਰੱਬ ਛੇਤੀ ਹੀ ਸਜ਼ਾ ਦੇਣ ਵਾਲਾ ਹੈ। ਉਹ ਬਹੁਤ ਵੱਡਾ ਬਖ਼ਸ਼ਣਹਾਰ ਅਤੇ ਰਹਿਮਤਾਂ ਵਾਲਾ ਹੈ।

168਼ ਅਸੀਂ ਸੰਸਾਰ ਵਿਚ ਉਹਨਾਂ ਨੂੰ ਵੱਖ-ਵੱਖ ਧੜ੍ਹਿਆਂ ਵਿਚ ਵੰਡ ਦਿੱਤਾ। ਕੁੱਝ ਉਹਨਾਂ ਵਿੱਚੋਂ ਨੇਕ ਸੀ ਅਤੇ ਕੁੱਝ ਉਸ ਦੇ ਉਲਟ (ਭੈੜੇ) ਸੀ। ਅਸੀਂ ਉਹਨਾਂ ਨੂੰ ਚੰਗੇ ਮਾੜੇ ਹਾਲਤਾਂ ਦੁਆਰਾਂ ਪਰਖਦੇ ਰਹੇ ਕਿ ਹੋ ਸਕਦਾ ਹੈ ਕਿ ਉਹ (ਆਪਣੀਆਂ ਹਰਕਤਾਂ ਤੋਂ) ਬਾਜ਼ ਆ ਜਾਣ।

169਼ ਫੇਰ ਉਹਨਾਂ ਤੋਂ ਬਾਅਦ ਅਯੋਗ ਲੋਕ ਉਹਨਾਂ ਦੇ ਜਾਨਸ਼ੀਨ ਹੋਏ ਜਿਹੜੇ ਕਿਤਾਬ (ਤੌਰੈਤ) ਦੇ ਵਾਰਸ ਬਣੇ ਉਹ ਦੁਨੀਆਂ ਦੇ ਤੁੱਛ ਲਾਭ ਸੈਂਤਦੇ ਹਨ ਅਤੇ ਆਖਦੇ ਹਨ ਕਿ ਸਾਡੀ ਬਖ਼ਸ਼ਿਸ਼ ਜ਼ਰੂਰ ਹੋਵੇਗੀ। ਜਦ ਕਿ ਉਹਨਾਂ ਦਾ ਹਾਲ ਇਹ ਹੈ ਕਿ ਜੇ ਉਹੀਓ ਸੰਸਾਰਿਕ ਸਮੱਗਰੀ ਉਹਨਾਂ ਕੋਲ ਮੁੜ ਆਜਾਵੇ ਤਾਂ ਉਸ ਨੂੰ ਵੀ ਲੈ ਲੈਣਗੇ। ਕੀ ਉਹਨਾਂ ਤੋਂ ਇਸ ਕਿਤਾਬ ਤੌਰੈਤ ਵਿਚ ਪ੍ਰਤਿੱਗਿਆ ਨਹੀਂ ਲਈ ਗਈ ਸੀ ਕਿ ਉਹ ਅੱਲਾਹ ਬਾਰੇ ਛੁੱਟ ਹੱਕ ਬਾਤ ਤੋਂ ਹੋਰ ਕੋਈ ਗੱਲ ਨਹੀਂ ਜੋੜਣਗੇ ਜਦ ਕਿ ਉਹਨਾਂ ਨੇ ਇਸ ਕਿਤਾਬ ਵਿਚ ਜੋ ਵੀ ਸੀ ਉਸ ਨੂੰ ਪੜ੍ਹ ਲਿਆ ਹੈ। ਆਖ਼ਿਰਤ ਵਾਲਾ ਘਰ ਉਹਨਾਂ ਲੋਕਾਂ ਲਈ ਵਧੀਆ ਹੈ ਜਿਹੜੇ ਰੱਬ ਦਾ ਡਰ ਰੱਖਦੇ ਹਨ। ਕੀ ਤੁਸੀਂ ਕੁੱਝ ਵੀ ਨਹੀਂ ਸਮਝਦੇ ?

170਼ ਜਿਹੜੇ ਲੋਕੀ ਕਿਤਾਬ (ਦੇ ਹੁਕਮਾਂ) ਦੀ ਪਾਬੰਦੀ ਕਰਦੇ ਹਨ ਅਤੇ ਨਮਾਜ਼ ਨੂੰ ਕਾਇਮ ਕਰਦੇ ਹਨ ਅਸੀਂ (ਅੱਲਾਹ) ਅਜਿਹੇ ਨੇਕ ਲੋਕਾਂ ਦਾ ਬਦਲਾ ਅਜਾਈਂ ਨਹੀਂ ਕਰਦੇ।

171਼ ਉਹ ਸਮਾਂ ਵੀ ਜ਼ਿਕਰ ਯੋਗ ਹੈ ਜਦੋਂ ਅਸਾਂ (ਉਹਨਾਂ ਦੇ ਸਿਰਾਂ ਉੱਤੇ) ਪਹਾੜ ਨੂੰ ਇੰਜ ਖੜਾ ਕਰ ਦਿੱਤਾ ਸੀ ਜਿਵੇਂ ਉਹ ਇਕ ਛਤਰ ਹੋਏ ਅਤੇ ਉਹ ਸਮਝਦੇ ਸੀ ਕਿ ਇਹ ਪਹਾੜ ਉਹਨਾਂ ਉੱਤੇ ਡਿਗਿਆ ਹੀ ਡਿਗਿਆ ਹੈ ਅਤੇ ਅਸੀਂ ਕਿਹਾ ਸੀ ਕਿ ਜਿਹੜੀ ਕਿਤਾਬ (ਤੌਰੈਤ) ਅਸੀਂ ਤੁਹਾਨੂੰ ਦਿੱਤੀ ਹੈ ਉਸ ਨੂੰ ਦ੍ਰਿੜਤਾ ਨਾਲ ਫੜੋ ਅਤੇ ਜਿਹੜੇ ਇਸ ਵਿਚ ਆਦੇਸ਼ ਹਨ ਉਹਨਾਂ ਦੀ ਪਾਲਣਾ ਕਰੋ, ਆਸ ਹੈ ਕਿ ਤੁਸੀਂ ਰੱਬ ਤੋਂ ਡਰਨ ਵਾਲੇ ਬਣ ਜਾਓਗੇ।

172਼ ਜਦੋਂ ਤੁਹਾਡੇ ਰੱਬ ਨੇ ਆਦਮ ਦੇ ਪੁੱਤਰਾਂ ਦੀਆਂ ਪਿੱਠਾਂ ਵਿੱਚੋਂ ਉਸ ਦੀ ਔਲਾਦ ਨੂੰ ਕੱਢਿਆ ਸੀ ਅਤੇ ਉਹਨਾਂ ਨੂੰ ਉਹਨਾਂ ਦੀਆਂ ਜਾਨਾਂ ਉੱਤੇ ਗਵਾਹ ਬਣਾਇਆ ਸੀ, ਕੀ ਮੈਂ ਤੁਹਾਡਾ ਰੱਬ ਨਹੀਂ ਹਾਂ? ਸਭ ਨੇ ਉੱਤਰ ਦਿੱਤਾ ਸੀ ਕਿ ਕਿਉਂ ਨਹੀਂ! ਅਸੀਂ ਸਾਰੇ ਇਸ ਗੱਲ ਦੀ ਪੁਸ਼ਟੀ ਕਰਦੇ ਹਾਂ (ਇਹ ਇਸ ਲਈ ਪੁੱਛਿਆ ਸੀ) ਤਾਂ ਜੋ ਕਿਆਮਤ ਦਿਹਾੜੇ ਤੁਸੀਂ ਇਹ ਨਾ ਕਹਿਸਕੋ ਕਿ ਸਾਨੂੰ ਤਾਂ ਪਤਾ ਹੀ ਨਹੀਂ ਸੀ।

173਼ ਜਾਂ ਤੁਸੀਂ ਇਹ ਕਹੋ ਕਿ ਸਾਥੋਂ ਪਹਿਲਾਂ ਸ਼ਿਰਕ ਸਾਡੇ ਬਜ਼ੁਰਗਾਂ ਨੇ ਕੀਤਾ ਸੀ ਅਤੇ ਅਸੀਂ ਤਾਂ ਉਹਨਾਂ ਦੀ ਨਸਲ ਵਿੱਚੋਂ ਹਾਂ। ਕੀ ਤੂੰ ਸਾਨੂੰ ਉਹਨਾਂ ਕੁਰਾਹੇ ਪਏ ਲੋਕਾਂ ਦੇ ਅਮਲਾਂ ਕਾਰਨ ਹਲਾਕ ਕਰਦਾ ਹੈ ?

174਼ ਅਸੀਂ ਇਸੇ ਪ੍ਰਕਾਰ ਸਾਫ਼-ਸਾਫ਼ ਆਇਤਾਂ ਬਿਆਨ ਕਰਦੇ ਹਾਂ ਤਾਂ ਜੋ ਉਹ (ਆਪਣੀਆਂ ਹਰਕਤਾਂ ਤੋਂ) ਬਾਜ਼ ਆ ਜਾਣ।

175਼ (ਹੇ ਨਬੀ!) ਇਹਨਾਂ ਲੋਕਾਂ ਨੂੰ ਉਸ ਵਿਅਕਤੀ ਦਾ ਵੀ ਹਾਲ ਸੁਣਾਓ ਜਿਸ ਨੂੰ ਅਸੀਂ ਆਇਤਾਂ ਦਾ ਗਿਆਨ ਦਿੱਤਾ ਸੀ ਪਰ ਉਹ ਉਹਨਾਂ ਦੀ ਪਾਬੰਦੀ ਤੋਂ ਨੱਸ ਗਿਆ, ਸਗੋਂ ਸ਼ੈਤਾਨ ਦੇ ਪਿੱਛੇ ਲੱਗ ਗਿਆ। ਸੋ ਉਹ ਕੁਰਾਹੇ ਪਏ ਲੋਕਾਂ ਵਿੱਚੋਂ ਹੋ ਗਿਆ।

176਼ ਜੇ ਅਸੀਂ ਚਾਹੁੰਦੇ ਤਾਂ ਇਹਨਾਂ ਆਇਤਾਂ ਦੁਆਰਾ ਹੀ ਉਸ ਦਾ ਦਰਜਾ ਬੁਲੰਦ ਕਰ ਦਿੰਦੇ ਪਰ ਉਹ ਦੁਨੀਆਂ ਵੱਲ ਹੀ ਝੁਕ ਗਿਆ ਅਤੇ ਆਪਣੀ ਮਨ ਦੀਆਂ ਇੱਛਾਵਾਂ ਦੀ ਪੈਰਵੀ ਕਰਨ ਲੱਗ ਪਿਆ। ਸੋ ਉਸ ਦੀ ਹਾਲਤ ਕੁੱਤੇ ਵਾਂਗ ਹੋ ਗਈ ਕਿ ਜੇ ਤੁਸੀਂ ਉਸ ’ਤੇ ਹਮਲਾ ਕਰੋ ਤਾਂ ਵੀ ਹੱਫ ਜਾਂਦਾ ਹੈ ਤੇ ਜੇ ਉਸ ਨੂੰ ਛੱਡ ਦਿਓ ਤਾਂ ਵੀ ਹੱਫਣ ਲੱਗਦਾ ਹੈ। ਇਹੋ ਹਾਲਤ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਨੇ ਸਾਡੀਆਂ ਆਇਤਾਂ ਦਾ ਇਨਕਾਰ ਕੀਤਾ, ਸੋ ਤੁਸੀਂ (ਹੇ ਨਬੀ!) ਉਹਨਾਂ (ਯਹੂਦੀਆਂ) ਨੂੰ ਇਹ ਕਿੱਸਾ ਬਿਆਨ ਕਰੋ, ਹੋ ਸਕਦਾ ਹੈ ਉਹ ਕੁੱਝ ਸੋਚਣ।

177਼ ਉਹਨਾਂ ਦੀ ਵੀ ਹਾਲਤ ਬੁਰੀ ਹੈ ਜਿਹੜੇ ਸਾਡੀਆਂ ਆਇਤਾਂ ਨੂੰ ਝੁਠਲਾਉਂਦੇ ਹਨ ਅਤੇ ਇੰਜ ਉਹ ਆਪਣਾ ਹੀ ਨੁਕਸਾਨ ਕਰਦੇ ਹਨ।

178਼ ਜਿਸ ਨੂੰ ਅੱਲਾਹ ਹਿਦਾਇਤ ਦਿੰਦਾ ਹੈ ਹਿਦਾਇਤ ਉਸੇ ਨੂੰ ਹੀ ਮਿਲਦੀ ਹੈ ਅਤੇ ਜਿਸ ਨੂੰ ਉਹ ਗੁਮਰਾਹ ਕਰ ਦੇਵੇ ਉਹੀਓ ਘਾਟੇ ਵਿਚ ਰਹਿਣ ਵਾਲਾ ਹੈ।

179਼ ਅਸੀਂ ਕਿੰਨੇ ਹੀ ਜਿੰਨ ਤੇ ਮਨੁੱਖ ਨਰਕ ਲਈ ਪੈਦਾ ਕੀਤੇ ਹਨ, ਉਹਨਾਂ ਦੀਆਂ ਅਕਲਾਂ ਤਾਂ ਹਨ ਪਰ ਉਹਨਾਂ ਤੋਂ ਹੱਕ ਨੂੰ ਸਮਝਦੇ ਨਹੀਂ ਅਤੇ ਉਹਨਾਂ ਦੀਆਂ ਅੱਖਾਂ ਤਾਂ ਹਨ ਜਿਨ੍ਹਾਂ ਤੋਂ ਵੇਖਦੇ ਨਹੀਂ ਅਤੇ ਉਹਨਾਂ ਦੇ ਕੰਨ ਤਾਂ ਹਨ ਜਿਨ੍ਹਾਂ ਤੋਂ ਸੁਣਦੇ ਨਹੀਂ। ਇਹ ਲੋਕੀ ਜਾਨਵਰਾਂ ਵਾਂਗ ਹਨ ਸਗੋਂ ਉਹਨਾਂ ਤੋਂ ਵੀ ਵੱਧ ਗੁਮਰਾਹ ਹਨ, ਇਹੋ ਲੋਕੀ ਬੇਸੁਰਤ ਹਨ।

180਼ ਸਾਰੇ ਹੀ ਸੋਹਣੇ ਨਾਂ ਅੱਲਾਹ ਦੇ ਲਈ ਹਨ ਸੋ ਤੁਸੀਂ ਉਸ ਨੂੰ1 ਇਹਨਾਂ ਨਾਵਾਂ ਨਾਲ ਹੀ ਸੱਦੋ। ਅਜਿਹੇ ਲੋਕਾਂ ਨਾਲ ਸੰਬੰਧ ਵੀ ਨਾ ਰੱਖੇ ਜਿਹੜੇ ਉਸ ਦੇ ਨਾਵਾਂ ਵਿਚ ਵਿੰਗ-ਵੱਲ ਪਾਉਂਦੇ ਹਨ। ਇਹਨਾਂ ਲੋਕਾਂ ਨੂੰ ਇਹਨਾਂ ਦੇ ਕੀਤੇ ਦੀ ਸਜ਼ਾ ਛੇਤੀ ਹੀ ਮਿਲੇਗੀ।

181਼ ਸਾਡੀ ਮਖ਼ਲੂਕ ਵਿਚ ਇਕ ਗਰੋਹ ਅਜਹਿਾ ਵੀ ਹੈ ਜਹਿੜਾ ਹੱਕ ਅਨੁਸਾਰ ਰਾਹ ਦਰਸਾਉਂਦਾ ਹੈ ਅਤੇ ਉਸੇ ਅਨੁਸਾਰ ਫ਼ੈਸਲੇ ਕਰਦਾ ਹੈ।

182਼ ਜਿਹੜੇ ਲੋਕ ਸਾਡੀਆਂ ਆਇਤਾਂ ਨੂੰ ਝੁਠਲਾਉਂਦੇ ਹਨ ਅਸੀਂ ਜ਼ਰੂਰ ਹੀ ਉਹਨਾਂ ਨੂੰ ਹੌਲੀ-ਹੌਲੀ ਆਪਣੀ ਪਕੜ ਵਿਚ ਇੰਜ ਲਈ ਜਾਂਦੇ ਹਨ ਕਿ ਉਹਨਾਂ ਨੂੰ ਪਤਾ ਵੀ ਨਾ ਚਲੇ।

183਼ ਅਤੇ ਮੈਂ ਇਹਨਾਂ (ਇਨਕਾਰੀਆਂ) ਨੂੰ ਮੋਹਲਤ ਦਿੰਦਾ ਹਾਂ, ਬੇਸ਼ੱਕ ਮੇਰੀ ਤਦਬੀਰ ਬਹੁਤ ਹੀ ਮਜ਼ਬੂਤ ਹੁੰਦੀ ਹੈ।

184਼ ਕੀ ਉਹਨਾਂ (ਮੱਕੇ ਦੇ) ਲੋਕਾਂ ਨੇ ਇਸ ਗੱਲ ’ਤੇ ਉੱਕਾ ਹੀ ਵਿਚਾਰ ਨਹੀਂ ਕੀਤਾ ਕਿ ਉਹਨਾਂ ਦੇ ਸਾਥੀ (ਮੁਹੰਮਦ ਸ:) ਨੂੰ ਰਤਾ ਵੀ ਪਾਗਲਪਣ ਨਹੀਂ, ਉਹ ਤਾਂ ਕੇਵਲ (ਅੱਲਾਹ ਦੇ ਅਜ਼ਾਬ ਤੋਂ) ਸਾਫ਼-ਸਾਫ਼ ਡਰਾਉਣ ਵਾਲਾ ਹੈ।

185਼ ਕੀ ਉਹਨਾਂ ਨੇ ਅਕਾਸ਼ ਤੇ ਧਰਤੀ ਦੀ ਪਾਤਸ਼ਾਹੀ ਅਤੇ ਦੂਜੀਆਂ ਚੀਜ਼ਾਂ ਨੂੰ ਜਿਹੜੀਆਂ ਅੱਲਾਹ ਨੇ ਪੈਦਾ ਕੀਤੀਆਂ ਹਨ, ਨਹੀਂ ਵੇਖਿਆ ਅਤੇ ਇਸ ਗੱਲ ਲਈ ਵਿਚਾਰ ਨਹੀਂ ਕੀਤਾ ਕਿ ਹੋ ਸਕਦਾ ਹੈ ਕਿ ਉਹਨਾਂ ਦੀ ਮੌਤ ਨੇੜੇ ਹੀ ਆ ਲੱਗੀ ਹੋਵੇ? ਫੇਰ ਇਸ .ਕੁਰਆਨ ਤੋਂ ਬਾਅਦ ਕਿਹੜੀ ਗੱਲ ਉੱਤੇ ਇਹ ਲੋਕ ਈਮਾਨ ਲਿਆਉਂਗੇ?

186਼ ਜਿਸ ਨੂੰ ਅੱਲਾਹ ਕੁਰਾਹੇ ਪਾ ਦੇਵੇ ਉਸ ਨੂੰ ਕੋਈ ਰਾਹ ’ਤੇ ਨਹੀਂ ਪਾ ਸਕਦਾ ਅਤੇ ਅੱਲਾਹ ਉਹਨਾਂ ਨੂੰ ਉਹਨਾਂ ਦੀ ਗੁਮਰਾਹੀ ਵਿਚ ਹੀ ਭਟਕਦਾ ਹੋਇਆ ਛੱਡ ਦਿੰਦਾ ਹੈ।

187਼ (ਹੇ ਨਬੀ ਸ.!) ਇਹ (ਕਾਫ਼ਿਰ) ਲੋਕ ਤੁਹਾਥੋਂ ਕਿਆਮਤ ਦੇ ਬਾਰੇ ਪੁੱਛਦੇ ਹਨ ਕਿ ਇਹ ਕਦੋਂ ਹੋਵੇਗੀ? ਤੁਸੀਂ ਆਖ ਦਿਓ ਕਿ ਇਸ ਦਾ ਗਿਆਨ ਤਾਂ ਕੇਵਲ ਮੇਰੇ ਰੱਬ ਦੇ ਕੋਲ ਹੀ ਹੈ। ਇਸ ਦੇ ਸਮੇਂ ’ਤੇ ਇਸ ਨੂੰ ਸਿਵਾਏ ਅੱਲਾਹ ਤੋਂ ਹੋਰ ਕੋਈ ਜ਼ਾਹਿਰ ਨਹੀਂ ਕਰੇਗਾ, ਉਹ (ਸਮਾਂ) ਅਕਾਸ਼ਾਂ ਤੇ ਧਰਤੀ ਵਿਚ ਬਹੁਤ ਵੱਡੀ (ਘਟਨਾ) ਹੋਵੇਗੀ। ਉਹ ਤੁਹਾਡੇ ’ਤੇ ਅਚਾਨਕ ਹੀ ਆ ਜਾਵੇਗੀ। ਉਹ (ਕਾਫ਼ਿਰ) (ਹੇ ਨਬੀ!) ਤੁਹਾਥੋਂ ਇਸ ਤਰ੍ਹਾਂ ਪੁੱਛਦੇ ਹਨ ਜਿਵੇਂ ਤੁਸੀਂ ਇਸ ਦੀ ਜਾਣਕਾਰੀ ਲੈ ਚੁੱਕੇ ਹੋ। ਤੁਸੀਂ ਆਖ ਦਿਓ ਕਿ ਇਸ ਦਾ ਗਿਆਨ ਤਾਂ ਅੱਲਾਹ ਦੇ ਕੋਲ ਹੀ ਹੈ ਪਰ ਬਥੇਰੇ ਲੋਕੀ ਨਹੀਂ ਜਾਣਦੇ।

188਼ (ਹੇ ਨਬੀ!) ਤੁਸੀਂ ਕਹਿ ਦਿਓ ਕਿ ਮੈਂ ਆਪ ਵੀ ਆਪਣੀ ਜ਼ਾਤ ਲਈ ਕਿਸੇ ਲਾਭ ਜਾਂ ਹਾਨੀ ਦਾ ਅਧਿਕਾਰ ਨਹੀਂ ਰੱਖਦਾ, ਪਰ ਹਾਂ! ਉੱਨਾਂ ਹੀ (ਅਧਿਕਾਰ) ਰੱਖਦਾ ਹਾਂ ਜਿੰਨਾਂ ਅੱਲਾਹ ਦੇਣਾ ਚਾਹੇ। ਜੇਕਰ ਮੈਂ ਗ਼ੈਬ ਦੀਆਂ ਗੱਲਾਂ ਜਾਣਦਾ ਹੁੰਦਾ ਤਾਂ ਮੈਂ ਕਿੰਨੇ ਹੀ ਲਾਭ ਪ੍ਰਾਪਤ ਕਰ ਲੈਂਦਾ ਅਤੇ ਨਾ ਹੀ ਮੈਨੂੰ ਕਦੇ ਕੋਈ ਨੁਕਸਾਨ ਹੁੰਦਾ। ਮੈਂ ਤਾਂ ਕੇਵਲ (ਨਰਕ ਦੀ ਅੱਗ ਤੋਂ) ਡਰਾਉਣ ਵਾਲਾ ਅਤੇ (ਜੰਨਤ ਦੀਆਂ) ਖ਼ੁਸ਼ਖ਼ਬਰੀਆਂ ਸੁਣਾਉਣ ਵਾਲਾ ਹਾਂ (ਉਹ ਵੀ ਉਹਨਾਂ ਨੂੰ) ਜਿਹੜੇ ਈਮਾਨ ਰੱਖਦੇ ਹਨ।

189਼ ਉਹ ਅੱਲਾਹ ਹੀ ਤਾਂ ਹੈ ਕਿ ਜਿਸ ਨੇ ਤੁਹਾਨੂੰ (ਸਾਰੇ ਲੋਕਾਂ ਨੂੰ) ਇਕ ਜਾਨ ਤੋਂ ਪੈਦਾ ਕੀਤਾ ਅਤੇ ਫੇਰ ਉਸੇ (ਇਕ ਤੋਂ ਹੀ) ਉਸ ਦਾ ਜੋੜਾ ਬਣਾਇਆ ਤਾਂ ਜੋ ਉਹ ਆਪਣੇ ਜੋੜੇ (ਪਤਨੀ) ਤੋਂ ਸ਼ਾਂਤੀ ਲੈ ਸਕੇ। ਫੇਰ ਜਦੋਂ ਪਤੀ ਨੇ ਪਤਨੀ ਨਾਲ (ਸਰੀਰਿਕ) ਨੇੜਤਾ ਕੀਤੀ ਤਾਂ ਉਸ (ਪਤਨੀ) ਨੂੰ ਹੋਲਾ ਜਿਹਾ (ਗਰਭ) ਠਹਿਰ ਗਿਆ ਉਸ ਹਮਲ ਨੂੰ ਲੈ ਕੇ ਉਹ ਤੁਰਦੀ ਫਿਰਦੀ ਰਹੀ, ਜਦੋਂ ਉਹ ਗਰਭ ਨਾਲ ਭਾਰੀ ਹੋ ਗਈ ਤਾਂ ਦੋਵੇਂ ਪਤੀ ਪਤਨੀ (ਆਪਣੇ ਰੱਬ ਤੋਂ) ਦੁਆ ਕਰਨ ਲੱਗੇ ਕਿ (ਹੇ ਅੱਲਾਹ!) ਜੇ ਤੈਨੇ ਸਾਨੂੰ ਸਵਸਥ ਔਲਾਦ ਦਿੱਤੀ ਤਾਂ ਅਸੀਂ ਤੇਰੇ ਧੰਨਵਾਦੀ ਹੋਵਾਗੇ।

190਼ ਜਦੋਂ ਉਹਨਾਂ ਨੂੰ ਸਹੀ ਸਲਾਮਤ ਔਲਾਦ ਬਖ਼ਸ਼ ਦਿੱਤੀ ਤਾਂ ਉਹ ਦੋਵੇਂ (ਇਸ ਬੱਚੇ ਦੀ ਦਾਤ ਵਿਚ) ਹੋਰਾਂ ਨੂੰ ਸ਼ਰੀਕ ਕਰਨ ਲੱਗ ਪਏ ਜਦੋਂ ਕਿ ਅੱਲਾਹ ਉਹਨਾਂ ਦੇ ਸ਼ਿਰਕ ਤੋਂ ਬਹੁਤ ਉੱਚਾ ਹੈ।

191਼ ਕੀ ਉਹ ਅਜਿਹਾਂ ਨੂੰ (ਅੱਲਾਹ ਦਾ) ਸ਼ਰੀਕ ਜਾਪਦੇ ਹਨ ਜਿਹੜੇ ਕਿਸੇ ਵੀ ਚੀਜ਼ ਨੂੰ ਪੈਦਾ ਨਹੀਂ ਕਰ ਸਕਦੇ? ਸਗੋਂ ਉਹ ਵੀ ਪੈਦਾ ਕੀਤੇ ਗਏ ਹਨ।

192਼ ਉਹ (ਝੂਠੇ ਇਸ਼ਟ) ਉਹਨਾਂ ਦੀ ਕਿਸੇ ਤਰ੍ਹਾਂ ਦੀ ਵੀ ਮਦਦ ਨਹੀਂ ਕਰ ਸਕਦੇ, ਉਹ ਤਾਂ ਆਪਣੀ ਵੀ ਮਦਦ ਨਹੀਂ ਕਰ ਸਕਦੇ।

193਼ ਜੇ ਤੁਸੀਂ ਉਹਨਾਂ ਨੂੰ ਹਿਦਾਇਤ ਵੱਲ ਸੱਦੋ ਤਾਂ ਤੁਹਾਡੇ ਕਹਿਣ ’ਤੇ ਨਹੀਂ ਚੱਲਣਗੇ। ਭਾਵੇਂ ਤੁਸੀਂ ਉਹਨਾਂ ਨੂੰ ਪੁਕਾਰੋ ਜਾਂ ਚੁੱਪ ਰਹੋ, ਤੁਹਾਡੇ ਲਈ ਦੋਵੇਂ ਬਰਾਬਰ ਹਨ।

194਼ ਹੇ ਮੁਸ਼ਰਿਕੋ! ਤੁਸੀਂ ਅੱਲਾਹ ਨੂੰ ਛੱਡ ਕੇ ਜਿਨ੍ਹਾਂ ਦੀ ਵੀ ਇਬਾਦਤ ਕਰਦੇ ਹੋ ਉਹ ਵੀ ਤੁਹਾਡੇ ਵਾਂਗ ਬੰਦੇ ਹੀ ਹਨ। ਜਦੋਂ ਤੁਸੀਂ ਉਹਨਾਂ ਨੂੰ ਪੁਕਾਰਦੇ ਹੋ, ਉਹਨਾਂ ਨੂੰ ਚਾਹੀਦਾ ਹੈ ਕਿ ਤੁਹਾਡੀ ਪੁਕਾਰ ਦਾ ਜਵਾਬ ਦੇਣ, ਜੇ ਤੁਸੀਂ ਸੱਚੇ ਹੋ।

195਼ ਕੀ ਉਹਨਾਂ ਦੇ ਪੈਰ ਹਨ ਜਿਨ੍ਹਾਂ ਤੋਂ ਉਹ ਚਲਦੇ ਹਨ, ਕੀ ਉਹਨਾਂ ਦੇ ਹੱਥ ਹਨ ਜਿਨ੍ਹਾਂ ਤੋਂ ਉਹ ਕਿਸੇ ਚੀਜ਼ ਨੂੰ ਫੜਦੇ ਹਨ ਜਾਂ ਉਹਨਾਂ ਦੀਆਂ ਅੱਖਾਂ ਹਨ ਜਿਨ੍ਹਾਂ ਤੋਂ ਉਹ ਵੇਖਦੇ ਹਨ ਜਾਂ ਉਹਨਾਂ ਦੇ ਕੰਨ ਹਨ ਜਿਨ੍ਹਾਂ ਤੋਂ ਉਹ ਸੁਣਦੇ ਹਨ। ਤੁਸੀਂ (ਹੇ ਨਬੀ!) ਇਹਨਾਂ ਨੂੰ ਆਖੋ ਕਿ ਤੁਸੀਂ ਸਾਰੇ ਆਪਣੇ ਥਾਪੇ ਹੋਏ ਸ਼ਰੀਕਾਂ ਨੂੰ (ਮਦਦ ਲਈ) ਬੁਲਾ ਲਵੋ ਫੇਰ ਮੇਰੇ ਵਿਰੁੱਧ ਦਾਓ ਖੇਡੋ, ਮੈਨੂੰ ਕੁੱਝ ਵੀ ਢਿੱਲ੍ਹ ਨਾ ਦਿਓ। (ਫੇਰ ਵੇਖੋਂ ਕਿ ਉਹ ਮੇਰਾ ਕੀ ਵਿਗਾੜਦੇ ਹਨ)

196਼ ਬੇਸ਼ੱਕ ਮੇਰਾ ਮਦਦਗਾਰ ਅੱਲਾਹ ਹੈ ਜਿਸ ਨੇ ਇਹ ਕਿਤਾਬ (.ਕੁਰਆਨ) ਨਾਜ਼ਿਲ ਕੀਤੀ ਹੈ ਉਹੀਓ ਨੇਕ ਬੰਦਿਆਂ ਦੀ ਮਦਦ ਕਰਦਾ ਹੈ।

197਼ ਤੁਸੀਂ ਜਿਨ੍ਹਾਂ ਲੋਕਾਂ ਦੀ ਇਬਾਦਤ ਅੱਲਾਹ ਨੂੰ ਛੱਡ ਕੇ ਕਰਦੇ ਹੋ ਉਹ ਤੁਹਾਡੀ ਕੁੱਝ ਵੀ ਮਦਦ ਨਹੀਂ ਕਰ ਸਕਦੇ ਨਾ ਹੀ ਉਹ ਆਪਣੀ ਮਦਦ ਕਰ ਸਕਦੇ ਹਨ।

198਼ ਜੇ ਤੁਸੀਂ ਉਹਨਾਂ ਨੂੰ ਹਿਦਾਇਤ ਵੱਲ ਪੁਕਾਰੋ ਤਾਂ ਸੁਣ ਨਹੀਂ ਸਕਦੇ (ਹੇ ਨਬੀ!) ਤੁਸੀਂ ਉਹਨਾਂ ਨੂੰ ਇੰਜ ਵੇਖਦੇ ਹੋ ਜਿਵੇਂ ਉਹ ਤੁਹਾਨੂੰ ਵੇਖ ਰਹੇ ਹਨ ਜਦ ਕਿ ਉਹ ਕੁੱਝ ਵੀ ਨਹੀਂ ਵੇਖਦੇ।

199਼ (ਹੇ ਨਬੀ!) ਤੁਸੀਂ (ਇਹਨਾਂ ਮੱਕੇ ਵਾਲਿਆਂ ਨਾਲ) ਨਰਮੀ ਤੇ ਖਿਮਾ ਦੀ ਨੀਤੀ ਆਪਣਾਓ, ਚੰਗੇ ਕੰਮਾਂ ਦੀ ਸਿੱਖਿਆ ਦਿਓ ਅਤੇ ਜਾਹਲਾਂ ਤੋਂ ਦੂਰ ਰਹੋ।

200਼ ਜੇ ਤੁਹਾਨੂੰ ਕੋਈ ਵਿਚਾਰ ਸ਼ੈਤਾਨ ਵੱਲੋਂ ਆਵੇ ਤਾਂ ਅੱਲਾਹ ਤੋਂ ਸ਼ਰਨ ਮੰਗੋ, ਬੇਸ਼ੱਕ ਉਹੀਓ ਭਲੀ-ਭਾਂਤ ਸੁਣਨ ਵਾਲਾ ਅਤੇ ਜਾਣਨ ਵਾਲਾ ਹੈ।

201਼ ਜਿਹੜੇ ਲੋਕੀ ਰੱਬ ਤੋਂ ਡਰਨ ਵਾਲੇ ਹਨ ਜਦੋਂ ਵੀ ਉਹਨਾਂ ਨੂੰ ਸ਼ੈਤਾਨ ਵੱਲੋਂ ਕੋਈ ਭੈੜਾ ਵਿਚਾਰ ਆਉਂਦਾ ਹੈ ਤਾਂ ਉਹ ਝੱਟ ਚੁੱਕੰਨੇ ਹੋ ਜਾਂਦੇ ਹਨ ਤਾਂ ਉਹਨਾਂ ਦੀ ਅੱਖਾਂ ਖੁਲ੍ਹ ਜਾਂਦੀਆਂ ਹਨ।

202਼ ਉਹਨਾਂ (ਮੁਸ਼ਰਿਕਾਂ) ਦਾ ਭਰਾ ਸ਼ੈਤਾਨ ਉਹਨਾਂ ਨੂੰ ਕੁਰਾਹੇ ਵੱਲ ਧੂਹੀਂ ਲਈ ਜਾਂਦਾ ਹੈ ਅਤੇ ਇਸ ਵਿਚ ਕੋਈ ਕਸਰ ਨਹੀਂ ਛੱਡਦਾ।

203਼ ਜਦੋਂ ਤੁਸੀਂ (ਹੇ ਨਬੀ!) ਇਹਨਾਂ ਦੇ ਸਾਹਮਣੇ ਕੋਈ ਮੁਅਜਜ਼ਾ (ਨਿਸ਼ਾਨੀ ਜਾਂ ਚਮਤਕਾਰ) ਪੇਸ਼ ਨਹੀਂ ਕਰਦੇ ਤਾਂ ਆਖਦੇ ਹਨ ਕਿ ਤੁਸੀਂ ਆਪਣੇ ਲਈ ਮੁਅਜਜ਼ਾ ਕਿਉਂ ਨਹੀਂ ਲਿਆਏ ?1 ਤੁਸੀਂ ਆਖ ਦfਓ ਕਿ ਮੈਂ ਤਾਂ ਕੇਵਲ ਉਸੇ ਵਹੀ ਦੀ ਪੈਰਵੀ ਕਰਦਾ ਹਾਂ ਜਿਹੜੀ ਮੇਰੇ ਰੱਬ ਨੇ ਮੇਰੇ ਵੱਲ ਭੇਜੀ ਹੈ। ਇਹ (.ਕੁਰਆਨ) ਬਹੁਤ ਵੱਡੀ ਦਲੀਲ ਹੈ ਤੁਹਾਡੇ ਰੱਬ ਵੱਲੋਂ, ਅਤੇ ਰਹਿਮਤ ਹੈ ਉਹਨਾਂ ਲੋਕਾਂ ਲਈ ਜਿਹੜੇ ਈਮਾਨ ਰੱਖਦੇ ਹਨ।

204਼ (ਹੇ ਮੋਮਿਨੋ!) ਜਦੋਂ .ਕੁਰਆਨ ਪੜ੍ਹਿਆ ਜਾਵੇ ਤਾਂ ਉਸ ਨੂੰ ਕੰਨ ਲਾ ਕੇ (ਧਿਆਨ ਨਾਲ) ਸੁਣੋ ਅਤੇ ਚੁੱਪ ਰਹੋ। ਆਸ ਹੈ ਕਿ ਤੁਹਾਡੇ ’ਤੇ ਰਹਿਮਤਾਂ ਹੋਣਗੀਆਂ।

205਼ ਹੇ ਨਬੀ! ਆਪਣੇ ਪਾਲਣਹਾਰ ਨੂੰ ਆਪਣੇ ਦਿਲ ਵਿਚ ਨਿਮਰਤਾ ਸਹਿਤ, ਡਰਦੇ ਹੋਏ, ਹੌਲੀ ਹੌਲੀ ਸਵੇਰੇ ਸ਼ਾਮ ਯਾਦ ਕਰੋ1 ਅਤੇ ਗ਼ਫ਼ਲਤ ਵਚਿ (ਬੇਪਰਵਾਹ) ਪਏ ਲੋਕਾਂ ਵਚਿ ਨਾ ਹੋ ਜਾਣਾ।

206਼ ਜਿਹੜੇ ਫ਼ਰਿਸ਼ਤੇ ਤੁਹਾਡੇ ਰੱਬ ਦੇ ਨਜ਼ਦੀਕ ਹਨ ਉਹ ਉਸ ਦੀ ਇਬਾਦਤ ਤੋਂ ਤਕੱਬਰ (ਘਮੰਡ) ਨਹੀਂ ਕਰਦੇ ਅਤੇ ਉਸ ਦੀ ਪਾਕੀ ਬਿਆਨ ਕਰਦੇ ਹਨ ਅਤੇ ਉਸੇ ਨੂੰ ਸਿਜਦਾ ਕਰਦੇ ਹਨ।