The Noble Qur'an Encyclopedia
Towards providing reliable exegeses and translations of the meanings of the Noble Qur'an in the world languagesThe Jinn [Al-Jinn] - Bunjabi translation
Surah The Jinn [Al-Jinn] Ayah 28 Location Maccah Number 72
1਼ (ਹੇ ਨਬੀ!) ਆਖ ਦਿਓ ਕਿ ਮੇਰੇ ਵੱਲ ਵਹੀ (ਰੱਬ ਸੁਨੇਹਾ) ਘੱਲੀ ਗਈ ਹੈ ਕਿ ਜਿੰਨਾਂ ਦੀ ਇਕ ਟੋਲੀ ਨੇ (.ਕੁਰਆਨ) ਧਿਆਨ ਨਾਲ ਸੁਣਿਆ ਤੇ ਫੇਰ (ਆਪਣੇ ਕੌਮ ਨੂੰ ਜਾ ਕੇ) ਆਖਿਆ ਕਿ ਬੇਸ਼ੱਕ ਅਸੀਂ ਇਕ ਅਚਰਜਮਈ਼ਕੁਰਆਨ ਸੁਣਿਆ ਹੈ।
2਼ ਜੋ ਸਿੱਧੀ ਤੇ ਹਿਦਾਇਤ ਵਾਲੀ ਰਾਹ ਦਰਸਾਉਂਦਾ ਹੈ। ਸੋ ਅਸੀਂ ਉਸ ’ਤੇ ਈਮਾਨ ਲਿਆਏ ਹਾਂ ਅਤੇ ਹੁਣ ਅਸੀਂ ਕਿਸੇ ਨੂੰ ਵੀ ਰੱਬ ਦਾ ਸ਼ਰੀਕ ਨਹੀਂ ਠਹਿਰਾਵਾਂਗੇ।
3਼ ਅਤੇ ਇਹ ਵੀ ਕਿਹਾ ਕਿ ਸਾਡੇ ਰੱਬ ਦੀ ਸ਼ਾਨ ਵੱਡੀ ਉੱਚੀ ਹੈ। ਉਸ ਨੇ ਕਿਸੇ ਨੂੰ ਆਪਣੀ ਪਤਨੀ ਜਾਂ ਪੁੱਤਰ ਨਹੀਂ ਬਣਾਇਆ।1
4਼ ਅਤੇ ਕਿਹਾ ਕਿ ਸਾਡੇ ਮੂਰਖ ਸਾਥੀ ਅੱਲਾਹ ਦੇ ਬਾਰੇ ਝੂਠੀਆਂ ਗੱਲਾਂ ਆਖਦੇ ਰਹੇ ਹਨ।
5਼ ਜਦ ਕਿ ਅਸੀਂ ਇਹ ਸਮਝਦੇ ਸੀ ਕਿ ਮਨੁੱਖ ਤੇ ਜਿੰਨ ਕਦੇ ਵੀ ਅੱਲਾਹ ਬਾਰੇ ਝੂਠ ਨਹੀਂ ਬੋਲਣਗੇ। 2
وَأَنَّهُۥ كَانَ رِجَالٞ مِّنَ ٱلۡإِنسِ يَعُوذُونَ بِرِجَالٖ مِّنَ ٱلۡجِنِّ فَزَادُوهُمۡ رَهَقٗا [٦]
6਼ ਬੇਸ਼ੱਕ ਮਨੁੱਖਾਂ ਵਿੱਚੋਂ ਕੁੱਝ ਲੋਕ ਜਿੰਨਾਂ ਵਿੱਚੋਂ ਕੁੱਝ ਲੋਕਾਂ ਦੀ ਸ਼ਰਨ ਮੰਗਿਆ ਕਰਦੇ ਸਨ। ਇਸ ਤਰ੍ਹਾਂ ਉਹਨਾਂ ਨੇ ਉਹਨਾਂ (ਜਿੰਨਾਂ) ਦੀ ਸਰਕਸ਼ੀ (ਹੰਕਾਰ) ਵਿਚ ਹੋਰ ਵੀ ਵਾਧਾ ਕਰ ਦਿੱਤਾ।
7਼ ਅਤੇ ਉਹਨਾਂ (ਮਨੁੱਖਾਂ) ਨੇ ਵੀ ਇਹੋ ਵਿਚਾਰ ਕੀਤਾ ਸੀ ਕਿ ਜਿਵੇਂ ਤੁਸੀਂ (ਜਿੰਨਾਂ ਨੇ) ਸੋਚਿਆ ਸੀ ਕਿ ਅੱਲਾਹ ਕਿਸੇ ਨੂੰ ਵੀ ਮੁੜ (ਕਬਰਾਂ ’ਚੋਂ) ਨਹੀਂ ਉਠਾਵੇਗਾ (ਤੇ ਨਾ ਹੀ ਰਸੂਲ ਭੇਜੇਗਾ)।
8਼ ਅਤੇ ਇਹ ਕਿ ਅਸੀਂ ਅਕਾਸ਼ ਨੂੰ ਟਟੋਲਿਆ ਤਾਂ ਉਸ ਨੂੰ ਕਰੜੇ ਪਹਿਰੇਦਾਰਾਂ ਨਾਲ ਅਤੇ ਅੰਗਿਆਰਾਂ ਨਾਲ ਭਰਿਆ ਹੋਇਆ।
9਼ ਅਤੇ ਅਸੀਂ ਅਕਾਸ਼ ਦੇ ਟਿਕਾਣਿਆ ਵਿਚ ਸੁਣ-ਗੁਣ ਲੈਣ ਲਈ ਬੈਠਿਆ ਕਰਦੇ ਸਨ, ਸੋ ਹੁਣ ਜਿਹੜਾ ਵੀ ਸੁਣਨ ਦੀ ਕੋਸ਼ਿਸ਼ ਕਰਦਾ ਹੈ ਤਾਂ ਇਕ ਅੰਗਿਆਰ ਨੂੰ ਆਪਣੀ ਘਾਤ ਵਿਚ ਲੱਗਾ ਵੇਖਦਾ ਹੈ।
وَأَنَّا لَا نَدۡرِيٓ أَشَرٌّ أُرِيدَ بِمَن فِي ٱلۡأَرۡضِ أَمۡ أَرَادَ بِهِمۡ رَبُّهُمۡ رَشَدٗا [١٠]
10਼ ਅਤੇ ਇਹ ਕਿ ਅਸੀਂ ਨਹੀਂ ਜਾਣਦੇ ਕਿ ਕੀ ਉਹਨਾਂ ਦੇ ਰੱਬ ਨੇ ਧਰਤੀ ਵਾਲਿਆਂ ਲਈ ਭੈੜੇ ਵਿਹਾਰ ਕਰਨ ਦਾ ਇਰਾਦਾ ਕੀਤਾ ਹੈ ਜਾਂ ਉਹਨਾਂ ਲਈ ਭਲਾਈ ਦਾ ਇਰਾਦਾ ਕੀਤਾ ਹੈ ?
11਼ ਅਤੇ ਇਹ ਕਿ ਸਾਡੇ ਵਿੱਚੋਂ ਨੇਕ ਵੀ ਹਨ ਅਤੇ ਕੁੱਝ ਲੋਕ ਇਸ ਤੋਂ ਹੇਠਾਂ (ਭਾਵ ਬੁਰੇ) ਵੀ ਹਨ, ਅਸੀਂ ਵੱਖੋ-ਵੱਖ ਰਾਹਾਂ (ਧਰਮਾਂ) ਵਿਚ ਵੰਡੇ ਹੋਏ ਹਾਂ।
12਼ ਅਤੇ ਸਾਨੂੰ ਵਿਸ਼ਵਾਸ ਹੋ ਚੁੱਕਿਆ ਸੀ ਕਿ ਅਸੀਂ ਅੱਲਾਹ ਨੂੰ ਧਰਤੀ ਉੱਤੇ ਬੇਵਸ ਨਹੀਂ ਕਰ ਸਕਦੇ ਅਤੇ ਨਾ ਹੀ ਨੱਸ ਕੇ ਉਸ ਨੂੰ ਬੇਵਸ ਕਰ ਸਕਦੇ ਹਾਂ।
13਼ ਅਤੇ ਇਹ ਕਿ ਜਦੋਂ ਅਸੀਂ ਹਿਦਾਇਤ ਵਾਲੀ ਗੱਲ ਸੁਣੀ ਤਾਂ ਉਸ ’ਤੇ ਈਮਾਨ ਲਿਆਏ। ਜਿਹੜਾ ਕੋਈ ਆਪਣੇ ਰੱਬ ’ਤੇ ਈਮਾਨ ਲਿਆਇਆ, ਫੇਰ ਨਾ ਤਾਂ ਉਸ ਨੂੰ ਕਿਸੇ ਪ੍ਰਕਾਰ ਦੀ ਹਾਨੀ ਹੋਣ ਦਾ ਡਰ ਹੋਵੇਗਾ ਅਤੇ ਨਾ ਹੀ ਕਿਸੇ ਵਧੀਕੀ ਦਾ।
14਼ ਅਤੇ ਇਹ ਕਿ ਸਾਡੇ ਵਿਚ ਕੁਝ ਮੁਸਲਮਾਨ (ਆਗਿਆਕਾਰੀ) ਵੀ ਹਨ ਅਤੇ ਕੁਝ ਜ਼ਾਲਮ (ਇਨਕਾਰੀ) ਵੀ ਹਨ। ਫੇਰ ਜਿਹੜਾ ਕੋਈ ਇਸਲਾਮ ਇਖ਼ਤਿਆਰ ਕਰੇਗਾ ਤਾਂ ਉਸ ਨੇ ਹਿਦਾਇਤ ਵਾਲੀ ਰਾਹ ਲੱਭ ਲਈ।
15਼ ਪਰ ਜਿਹੜੇ ਜ਼ਾਲਮ ਹਨ ਉਹ ਨਰਕ ਦੀ ਅੱਗ ਦਾ ਬਾਲਣ ਬਣਨਗੇ।
16਼ (ਹੇ ਨਬੀ! ਆਖ ਦਿਓ ਕਿ) ਮੇਰੇ ਉੱਤੇ ਵਹੀ ਕੀਤੀ ਗਈ ਹੈ ਕਿ ਜੇ ਲੋਕ ਸਿੱਧੀ ਰਾਹ ਉੱਤੇ ਕਾਇਮ ਰਹਿੰਦੇ ਤਾਂ ਅਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਰਜਾ ਦਿੰਦੇ।
17਼ ਫੇਰ ਅਸੀਂ ਉਹਨਾਂ ਨੂੰ ਅਜ਼ਮਾਉਂਦੇ ਅਤੇ ਜਿਹੜਾ ਕੋਈ ਆਪਣੇ ਰੱਬ ਦੀ ਯਾਦ ਤੋਂ ਮੂੰਹ ਮੋੜੇਗਾ ਤਾਂ ਉਹ (ਅੱਲਾਹ) ਉਸ ਨੂੰ ਘਟਦੇ ਵਧਦੇ ਅਜ਼ਾਬ ਵਿਚ ਫਸਾ ਦੇਵੇਗਾ।
18਼ ਅਤੇ ਇਹ ਵੀ ਕਿ ਮਸੀਤਾਂ ਕੇਵਲ ਅੱਲਾਹ ਲਈ ਹਨ, ਸੋ ਤੁਸੀਂ ਉਹਨਾਂ ਵਿਚ ਅੱਲਾਹ ਦੇ ਨਾਲ ਕਿਸੇ ਹੋਰ ਨੂੰ ਨਾ ਪੁਕਾਰੋ।1
19਼ ਅਤੇ ਇਹ ਕਿ ਜਦੋਂ ਅੱਲਾਹ ਦਾ ਬੰਦਾ (ਮੁਹੰਮਦ) ਅੱਲਾਹ ਨੂੰ ਪੁਕਾਰਨ ਲਈ ਖੜ੍ਹਾ ਹੋਇਆ ਤਾਂ ਸੰਭਵ ਸੀ ਕਿ ਲੋਕੀ (ਕਾਫ਼ਿਰ) ਉਸ ਉੱਤੇ ਟੁੱਟ ਪੈਂਦੇ।
20਼ (ਹੇ ਨਬੀ!) ਆਖ ਦਿਓ! ਕਿ ਬੇਸ਼ੱਕ ਮੈਂ ਆਪਣੇ ਰੱਬ ਨੂੰ ਹੀ ਪੁਕਾਰਦਾ ਹਾਂ ਅਤੇ ਉਸ ਦੇ ਨਾਲ ਕਿਸੇ ਹੋਰ ਨੂੰ ਸਾਂਝੀ ਨਹੀਂ ਬਣਾਉਂਦਾ।
21਼ (ਅਤੇ ਕਿਹਾ) ਆਖ ਦਿਓ! ਨਿਰਸੰਦੇਹ, ਮੈਂ ਤੁਹਾਡੇ ਲਈ ਨਾ ਕਿਸੇ ਪ੍ਰਕਾਰ ਦੀ ਹਾਨੀ ਦਾ ਤੇ ਨਾ ਹੀ ਕਿਸੇ ਲਾਭ ਦਾ ਅਧਿਕਾਰ ਰੱਖਦਾ ਹਾਂ।
22਼ ਆਖ ਦਿਓ! ਮੈਨੂੰ ਅੱਲਾਹ ਦੇ ਅਜ਼ਾਬ ਤੋਂ ਕੋਈ ਬਚਾਵੇਗਾ ਨਹੀਂ ਅਤੇ ਨਾ ਹੀ ਉਸ ਤੋਂ ਛੁੱਟ ਕੋਈ ਸ਼ਰਨ ਅਸਥਾਨ ਮਿਲ ਸਕਦਾ ਹੈ।
23਼ (ਆਖ ਦਿਓ!)ਅੱਲਾਹ ਦਾ ਹੁਕਮ ਅਤੇ ਉਸ ਦਾ ਸੁਨੇਹਾ ਪਹੁੰਚਾਉਣ ਤੋਂ ਛੁੱਟ ਮੇਰਾ ਕੁੱਝ ਵੀ ਅਧਿਕਾਰ ਨਹੀਂ ਅਤੇ ਜਿਹੜਾ ਅੱਲਾਹ ਅਤੇ ਉਸ ਦੇ ਰਸੂਲ ਦੀ ਨਾ-ਫ਼ਰਮਾਨੀ ਕਰੇਗਾ ਤਾਂ ਬੇਸ਼ੱਕ ਉਸ ਲਈ ਨਰਕ ਦੀ ਅੱਗ ਹੈ, ਉਹ ਉਸ ਵਿਚ ਸਦਾ ਲਈ ਰਹਿਣਗੇ।1
حَتَّىٰٓ إِذَا رَأَوۡاْ مَا يُوعَدُونَ فَسَيَعۡلَمُونَ مَنۡ أَضۡعَفُ نَاصِرٗا وَأَقَلُّ عَدَدٗا [٢٤]
24਼ ਇੱਥੋਂ ਤਕ ਕਿ ਜਦੋਂ ਉਹ ਉਸ ਅਜ਼ਾਬ ਨੂੰ ਵੇਖਣਗੇ ਕਿ ਜਿਸ ਦਾ ਉਹਨਾਂ ਨਾਲ ਵਾਅਦਾ ਕੀਤਾ ਗਿਆ ਹੈ ਤਾਂ ਉਹਨਾਂ ਨੂੰ ਛੇਤੀ ਹੀ ਪਤਾ ਲੱਗ ਜਾਵੇਗਾ ਕਿ ਕਿਸ ਦੇ ਸਹਾਈ ਕਮਜ਼ੋਰ ਹਨ ਅਤੇ ਕਿਸ ਦਾ ਜੱਥਾ ਗਿਣਤੀ ਵਿਚ ਘੱਟ ਹੈ।
25਼ (ਹੇ ਨਬੀ!) ਆਖ ਦਿਓ ਕਿ ਮੈਂ ਨਹੀਂ ਜਾਣਦਾ ਕਿ ਜਿਸ ਅਜ਼ਾਬ ਦਾ ਤੁਹਾਡੇ ਨਾਲ ਵਾਅਦਾ ਕੀਤਾ ਗਿਆ ਹੈ ਉਹ ਨੇੜੇ ਹੀ ਹੈ ਜਾਂ ਉਸ ਲਈ ਮੇਰੇ ਰੱਬ ਨੇ ਕੋਈ ਲੰਮਾਂ ਸਮਾਂ ਨਿਯਤ ਕਰ ਰੱਖਿਆ ਹੈ।
26਼ ਉਹੀਓ ਗ਼ੈਬ (ਪਰੋਖ) ਦਾ ਜਾਣਨਹਾਰ ਹੈ ਅਤੇ ਉਹ ਆਪਣਾ ਗਿਆਨ ਕਿਸੇ ’ਤੇ ਵੀ ਪ੍ਰਗਟ ਨਹੀਂ ਕਰਦਾ।
27਼ ਛੁੱਟ ਉਸ ਰਸੂਲ ਤੋਂ ਜਿਸ ਨੂੰ ਉਹ (ਪਰੋਖ ਦਾ ਗਿਆਨ ਦੇਣਾਂ) ਪਸੰਦ ਕਰੇ, ਫੇਰ ਉਸ (ਰਸੂਲ) ਦੇ ਅੱਗੇ-ਪਿੱਛੇ ਰਾਖੇ ਨਿਯੁਕਤ ਕਰ ਦਿੰਦਾ ਹੈ।
28਼ ਤਾਂ ਜੋ ਉਹ ਜਾਣ ਲਵੇ ਕਿ ਉਹਨਾਂ ਰਸੂਲਾਂ ਨੇ ਆਪਣੇ ਰੱਬ ਦੇ ਸੁਨੇਹੇ ਨੂੰ (ਲੋਕਾਂ ਤੱਕ) ਪਹੁੰਚਾ ਦਿੱਤਾ ਹੈ ਅਤੇ ਉਸ ਨੇ ਉਹਨਾਂ ਦੇ ਆਲੇ-ਦੁਆਲੇ ਘੇਰਾ ਪਾਇਆ ਹੋਇਆ ਹੈ ਅਤੇ ਉਹ ਨੇ ਹਰ ਚੀਜ਼ ਦੀ ਗਿਣਤੀ ਕਰ ਰੱਖੀ ਹੈ।