The Noble Qur'an Encyclopedia
Towards providing reliable exegeses and translations of the meanings of the Noble Qur'an in the world languagesThe enshrouded one [Al-Muzzammil] - Bunjabi translation
Surah The enshrouded one [Al-Muzzammil] Ayah 20 Location Maccah Number 73
1਼ ਹੇ ਕਪੜਾ ਓੜ ਲਪੇਟ ਕੇ ਪੈਣ ਵਾਲੇ!
2਼ ਰਾਤ ਵੇਲੇ ਥੋੜ੍ਹੇ ਸਮੇਂ ਲਈ (ਨਮਾਜ਼ ਲਈ) ਖਲੋਤਾ ਰਿਹਾ ਕਰ।
3਼ ਭਾਵ ਅੱਧੀ ਰਾਤ ਜਾਂ ਇਸ ਤੋਂ ਕੁੱਝ ਘੱਟ ਕਰ ਲਓ।
4਼ ਜਾਂ ਇਸ ਤੋਂ ਕੁੱਝ ਵਧਾ ਲਓ ਅਤੇ .ਕੁਰਆਨ ਨੂੰ ਚੰਗੀ ਤਰ੍ਹਾਂ ਠਹਿਰ-ਠਹਿਰ ਕੇ ਪੜ੍ਹੋ।1
5਼ ਬੇਸ਼ੱਕ ਅਸੀਂ ਛੇਤੀ ਹੀ ਤੁਹਾਡੇ ਉੱਤੇ ਇਕ ਵੱਡੀ ਭਾਰੀ ਜ਼ਿੰਮੇਵਾਰੀ (ਧਰਮ ਪ੍ਰਚਾਰ) ਦੀ ਪਾਉਣ ਵਾਲੇ ਹਾਂ।
6਼ ਹਕੀਕਤ ਹੈ ਕਿ ਰਾਤ ਦਾ ਉਠਣਾ ਮਨ ਨੂੰ ਕਾਬੂ ਕਰਨ ਲਈ ਬਹੁਤ ਪ੍ਰਭਾਵਕਾਰੀ ਹੈ ਅਤੇ ਜ਼ਿਕਰ ਤੇ ਸਿਮਰਨ ਕਰਨ ਲਈ ਵਧੇਰੇ ਉਚਿਤ ਹੈ।
7਼ ਬੇਸ਼ੱਕ ਦਿਨ ਵੇਲੇ ਤੁਹਾਡੇ ਲਈ ਵਧੇਰੇ ਰੁਝੇਵੇਂ ਹਨ।
8਼ ਤੁਸੀਂ ਆਪਣੇ ਰੱਬ ਦਾ ਨਾਂ ਯਾਦ ਕਰੋ ਅਤੇ ਸਾਰਿਆਂ ਤੋਂ ਵੱਖ ਹੋ ਕੇ ਉਸੇ ਵੱਲ ਧਿਆਨ ਦਿਓ।
9਼ ਉਹ ਪੂਰਬ ਅਤੇ ਪੱਛਮ ਦਾ ਰੱਬ ਹੈ1 ਛੁੱਟ ਉਸ ਤੋਂ ਹੋਰ ਕੋਈ ਇਸ਼ਟ ਨਹੀਂ, ਸੋ ਤੁਸੀਂ ਉਸੇ ਨੂੰ ਕਰਤਾ-ਧਰਤਾ ਬਣਾ ਲਓ।
10਼ ਅਤੇ ਜੋ ਕੁੱਝ ਉਹ (ਇਨਕਾਰੀ) ਆਖਦੇ ਹਨ ਉਹਨਾਂ ’ਤੇ ਸਬਰ ਕਰੋ ਅਤੇ ਭਲਮਣਸੀ ਨਾਲ ਉਹਨਾਂ ਤੋਂ ਅੱਡ ਹੋ ਜਾਓ।
11਼ ਮੈ` ਅਤੇ ਝੁਠਲਾਉਣ ਵਾਲੇ ਖ਼ੁਸ਼ਹਾਲ ਲੋਕਾਂ ਨੂੰ ਇਕੱਲਾ ਛੱਡ ਦਿਓ। ਅਤੇ ਉਹਨਾਂ ਨੂੰ ਕੁੱਝ ਚਿਰ ਲਈ ਮੋਹਲਤ ਦੇ ਦਿਓ।
12਼ ਬੇਸ਼ੱਕ ਸਾਡੇ ਕੋਲ (ਉਹਨਾਂ ਲਈ) ਬੇੜੀਆਂ ਤੇ ਲਾਟਾਂ ਮਾਰਦੀ ਅੱਗ ਹੈ।
13਼ ਅਤੇ ਗਲ ਵਿਚ ਫਸਣ ਵਾਲਾ ਭੋਜਨ ਅਤੇ ਦੁਖਦਾਈ ਅਜ਼ਾਬ ਹੈ।
14਼ ਜਦੋਂ ਧਰਤੀ ਅਤੇ ਪਹਾੜ ਕੰਬ ਉੱਠਣਗੇ ਅਤੇ ਪਹਾੜ ਰੇਤ ਦੇ ਢੇਰ ਵਾਂਗ ਹੋਣਗੇ।
15਼ ਬੇਸ਼ੱਕ ਅਸੀਂ ਤੁਹਾਡੇ ਵੱਲ ਇਕ ਰਸੂਲ (ਮੁਹੰਮਦ ਸ:) ਭੇਜਿਆ ਜਿਹੜਾ (ਕਿਆਮਤ ਦਿਹਾੜੇ) ਤੁਹਾਡੇ ਉੱਤੇ ਗਵਾਹ ਹੋਵੇਗਾ,2 ਜਿਵੇਂ ਅਸੀਂ ਫ਼ਿਰਔਨ ਵੱਲ ਰਸੂਲ ਭੇਜਿਆ ਸੀ।
16਼ ਫ਼ਿਰਔਨ ਨੇ ਉਸ ਰਸੂਲ ਦੀ ਨਾਫਰਮਾਨੀ ਕੀਤੀ ਤਾਂ ਅਸੀਂ ਉਸ ਨੂੰ ਕਰੜਾਈ ਨਾਲ ਫੜ ਲਿਆ।
17਼ ਤੁਸੀਂ ਅਜ਼ਾਬ ਤੋਂ ਕਿਵੇਂ ਬਚੋਗੇ, ਜੇ ਤੁਸੀਂ ਉਸ ਦਿਨ ਦਾ ਇਨਕਾਰ ਕੀਤਾ ਜਿਹੜਾ ਬੱਚਿਆ ਨੂੰ ਬੁੱਢਾ ਕਰ ਦੇਵੇਗਾ।
18਼ ਅਤੇ ਜਿਸ ਦੀ ਸਖ਼ਤੀ ਨਾਲ ਅਕਾਸ਼ ਫ਼ੱਟ ਜਾਵੇਗਾ, ਅੱਲਾਹ ਦਾ ਵਾਅਦਾ ਕਿਆਮਤ ਆਉਣ ਦਾ ਪੂਰਾ ਹੋ ਕੇ ਰਹੇਗਾ।
19਼ ਬੇਸ਼ੱਕ ਇਹ (ਕੁਰਆਨ) ਇਕ ਨਸੀਹਤ ਹੈ, ਹੁਣ ਜੋ ਕੋਈ ਚਾਹਵੇ ਆਪਣੇ ਰੱਬ ਦੀ ਰਾਹ ਫੜ ਲਵੇ।
20਼ (ਹੇ ਨਬੀ!) ਤੁਹਾਡਾ ਰੱਬ ਜਾਣਦਾ ਹੈ ਕਿ ਤੁਸੀਂ ਲੱਗ-ਭੱਗ ਦੋ ਤਿਹਾਈ ਰਾਤ ਜਾਂ ਅੱਧੀ ਰਾਤ ਜਾਂ ਇਕ ਤਿਹਾਈ ਰਾਤ ਨਮਾਜ਼ ਲਈ ਖੜੇ ਰਹਿੰਦੇ ਹੋ। ਤੁਹਾਡੇ ਸਾਥੀਆਂ ਵਿੱਚੋਂ ਵੀ ਇਕ ਟੋਲੀ ਇਹੋ ਕਰਦੀ ਹੈ। ਅੱਲਾਹ ਹੀ ਰਾਤ ਅਤੇ ਦਿਨ ਦਾ ਲੇਖਾ-ਜੋਖਾ ਰੱਖਦਾ ਹੈ। ਉਹ ਜਾਣਦਾ ਹੈ ਕਿ ਤੁਸੀਂ ਇਸ (ਰਾਤ ਦੇ ਕਿਆਮ) ਨੂੰ ਨਿਭਾ ਨਹੀਂ ਸਕੋਗੇ ਸੋ ਉਸ ਨੇ ਤੁਹਾਡੇ ਉੱਤੇ ਕ੍ਰਿਪਾ ਕੀਤੀ, ਹੁਣ ਜਿੱਨਾ .ਕੁਰਆਨ ਤੁਸੀਂ ਆਸਾਨੀ ਨਾਲ ਪੜ੍ਹ ਸਕਦੇ ਹੋ ਪੜ੍ਹ ਲਿਆ ਕਰੋ। ਉਹ ਜਾਣਦਾ ਹੈ ਕਿ ਤੁਹਾਡੇ ਵਿੱਚੋਂ ਕਿੰਨੇ ਲੋਕ ਬੀਮਾਰ ਹੋਣਗੇ ਅਤੇ ਕਿੰਨੇ ਧਰਤੀ ਉੱਤੇ ਅੱਲਾਹ ਦਾ ਫ਼ਜ਼ਲ (ਰੋਜ਼ੀ) ਲੱਭਦੇ ਫਿਰਦੇ ਹੋਣਗੇ ਅਤੇ ਕਿੰਨੇ ਅੱਲਾਹ ਦੇ ਰਾਹ ਵਿਚ ਲੜਦੇ ਹੋਣਗੇ। ਸੋ ਇਸ (ਕੁਰਆਨ) ਵਿੱਚੋਂ ਜਿੱਨਾ ਵੀ ਆਸਾਨੀ ਨਾਲ ਪੜ੍ਹਿਆ ਜਾ ਸਕੇ ਪੜ੍ਹੋ ਅਤੇ ਨਮਾਜ਼ ਕਾਇਮ ਕਰੋ, ਜ਼ਕਾਤ ਅਦਾ ਕਰੋ, ਅੱਲਾਹ ਨੂੰ ਸੋਹਣਾ ਕਰਜ਼ਾ ਦਿਓ। ਤੁਸੀਂ ਆਪਣੇ ਲਈ ਜਿਹੜੀ ਵੀ ਨੇਕੀ ਅੱਗੇ ਭੇਜੋਗੇ ਉਸ ਦਾ ਬਦਲਾ ਅੱਲਾਹ ਦੇ ਕੋਲ ਵਧੇਰੇ ਚੰਗਾ ਹੈ ਤੇ ਬਹੁਤ ਵੱਡਾ ਹੈ ਅਤੇ ਅੱਲਾਹ ਕੋਲੋਂ ਬਖ਼ਸ਼ਿਸ਼ ਮੰਗਦੇ ਰਹੋ। ਬੇਸ਼ੱਕ ਅੱਲਾਹ ਬਖ਼ਸ਼ਣਹਾਰ ਤੇ ਮਿਹਰਬਾਨ ਹੈ।