The Noble Qur'an Encyclopedia
Towards providing reliable exegeses and translations of the meanings of the Noble Qur'an in the world languagesThose who drag forth [An-Naziat] - Bunjabi translation
Surah Those who drag forth [An-Naziat] Ayah 46 Location Maccah Number 79
1਼ ਡੁੱਬ ਕੇ ਸਖ਼ਤੀ ਨਾਲ ਰੂਹ ਖਿੱਚਣ ਵਾਲਿਆਂ (ਫ਼ਰਿਸ਼ਤਿਆਂ ਦੀ) ਸਹੁੰ।
2਼ ਅਤੇ ਨਰਮਾਈ ਨਾਲ ਰੂਹ ਕੱਢਣ ਵਾਲਿਆਂ ਦੀ ਸਹੁੰ।
3਼ ਅਤੇ ਤੇਜ਼ੀ ਨਾਲ ਤੁਰਨ-ਫਿਰਨ ਵਾਲਿਆਂ ਦੀ ਸਹੁੰ।
4਼ ਫੇਰ ਨੱਸ ਕੇ ਅੱਗੇ ਵਧਣ ਵਾਲਿਆਂ ਦੀ ਸਹੁੰ।
5਼ ਫੇਰ ਕਾਰਜਾਂ ਦਾ ਪ੍ਰਬੰਧ ਕਰਨ ਵਾਲਿਆਂ ਦੀ ਸਹ
6਼ ਜਿਸ ਦਿਨ ਕੰਬਣ ਵਾਲੀ (ਧਰਤੀ) ਕੰਬੇਗੀ।
7਼ ਉਸ ਦੇ ਪਿੱਛੇ ਆਉਣ ਵਾਲੀ (ਕਿਆਮਤ) ਪਿੱਛੇ-ਪਿੱਛੇ ਆਵੇਗੀ।
8਼ ਬਹੁਤੇ ਦਿਲ ਉਸ ਦਿਨ ਧੜਕਦੇ ਹੋਣਗੇ।
9਼ ਉਹਨਾਂ ਦੀਆਂ ਨਜ਼ਰਾਂ ਨੀਵੀਆਂ ਹੋਣਗੀਆਂ।
10਼ (ਕਾਫ਼ਿਰ) ਕਹਿੰਦੇ ਹਨ ਕਿ ਕੀ ਅਸੀਂ ਫੇਰ ਪਹਿਲੀ ਅਵਸਥਾ ਵਿਚ ਪਰਤਾਏ ਜਾਵਾਂਗੇ ?
11਼ ਕੀ ਉਸ ਸਮੇਂ ਜਦੋਂ ਸਾਡੀਆਂ ਹੱਡੀਆਂ ਗਲ-ਸੜ ਜਾਣਗੀਆਂ।
12਼ ਕਹਿਣ ਲੱਗੇ ਕਿ ਫੇਰ ਤਾਂ ਇਹ ਵਾਪਸੀ ਘਾਟੇ ਵਾਲੀ ਹੋਵੇਗੀ।
13਼ ਪਤਾ ਹੋਣਾ ਚਾਹੀਦਾ ਹੈ ਕਿ ਉਹ ਤਾਂ ਕੇਵਲ ਇਕ ਜ਼ੋਰਦਾਰ ਝਿੜਕ ਹੋਵੇਗੀ।
14਼ ਅਤੇ ਉਹ ਲੋਕ ਉਸੇ ਵੇਲੇ ਇਕ ਖੁੱਲ੍ਹੇ ਮੈਦਾਨ ਵਿਚ ਜਮ੍ਹਾਂ ਹੋ ਜਾਣਗੇ।
15਼ (ਹੇ ਨਬੀ!) ਕੀ ਤੁਹਾਨੂੰ ਮੂਸਾ ਬਾਰੇ ਕੋਈ ਖ਼ਬਰ ਆ ਪਹੁੰਚੀ ?
16਼ ਜਦੋਂ ਉਸ ਨੂੰ ਉਸ ਦੇ ਰੱਬ ਨੇ ਪਵਿੱਤਰ ਮੈਦਾਨ ‘ਤੁਵਾ’ ਵਿਚ ਪੁਕਾਰਿਆ ਸੀ।
17਼ (ਕਿਹਾ ਸੀ) ਕਿ ਤੂੰ ਫ਼ਿਰਔਨ ਦੇ ਕੋਲ ਜਾ, ਉਹ ਬਾਗ਼ੀ ਹੋ ਗਿਆ ਹੈ।
18਼ ਉਸ ਨੂੰ ਆਖੋ, ਕੀ ਤੂੰ ਪਵਿਨੂੰਤਰ ਹੋਣਾ ਚਾਹੁੰਦਾ ਹੈ ?
19਼ ਮੈਂ ਤੈਨੂੰ ਤੇਰੇ ਰੱਬ ਵਾਲੀ ਰਾਹ ਵਿਖਾਉਂਦਾ ਹਾਂ ਤਾਂ ਜੋ ਤੂੰ ਉਸ ਤੋਂ ਡਰ ਜਾਵੇਂ।
20਼ ਫੇਰ (ਮੂਸਾ) ਨੇ (ਫ਼ਿਰਔਨ) ਨੂੰ ਇਕ ਵੱਡੀ ਨਿਸ਼ਾਨੀ ਵਿਖਾਈ।
21਼ ਫੇਰ ਉਸ (ਫ਼ਿਰਔਨ) ਨੇ ਉਸ ਨੂੰ ਝੁਠਲਾਇਆ ਅਤੇ ਨਾ-ਫ਼ਰਮਾਨੀ ਕੀਤੀ।
22਼ ਫੇਰ ਉਹ (ਫ਼ਿਰਔਨ) ਪਰਤਿਆ ਤੇ (ਮੂਸਾ ਵਿਰੁਧ ਚਾਲਾਂ ਚਲਣ ਦੀ) ਕੋਸ਼ਿਸ਼ ਕਰਨ ਲਗ ਪਿਆ।
23਼ ਫੇਰ ਸਾਰਿਆਂ ਨੂੰ ਇਕ ਥਾਂ ਇਕੱਠਾ ਕੀਤਾ।
24਼ ਅਤੇ ਆਖਿਆ, ਮੈਂ ਹੀ ਤੁਹਾਡੇ ਸਭਣਾਂ ਦਾ ਸਭ ਤੋਂ ਵੱਡਾ ਰੱਬ ਹਾਂ।
25਼ ਅਤੇ ਅੱਲਾਹ ਨੇ ਵੀ ਉਸ ਨੂੰ ਲੋਕ ਤੇ ਪਰਲੋਕ ਦੇ ਅਜ਼ਾਬ ਵਿਚ ਨੱਪ ਲਿਆ।
26਼ ਬੇਸ਼ੱਕ ਇਸ (ਕਿੱਸੇ) ਵਿਚ ਹਰ ਉਸ ਵਿਅਕਤੀ ਲਈ ਸਿੱਖਿਆ ਹੈ, ਜੋ (ਅੱਲਾਹ ਤੋਂ) ਡਰਦਾ ਹੈ।
27਼ ਕੀ ਤੁਹਾਨੂੰ (ਮੁੜ) ਪੈਦਾ ਕਰਨਾ ਵੱਧ ਕਠਿਨ ਹੈ ਜਾਂ ਅਕਾਸ਼ ਦਾ ? ਅੱਲਾਹ ਨੇ ਹੀ ਉਸ ਨੂੰ ਬਣਾਇਆ ਹੈ।
28਼ ਉਸ ਨੇ ਅਕਾਸ਼ ਦੀ ਛੱਤ ਨੂੰ ਉੱਚਾ ਕੀਤਾ ਤੇ ਫੇਰ ਉਸ ਨੂੰ ਠੀਕ-ਠਾਕ ਕੀਤਾ।
29਼ ਉਸ ਦੀ ਰਾਤ ਨੂੰ ਕਾਲੀ ਬਣਾਇਆ ਅਤੇ ਉਸ ਦੇ ਦਿਨ ਨੂੰ ਚਾਨਣ ਵਾਲਾ ਬਣਾਇਆ।
30਼ ਅਤੇ ਇਸ ਮਗਰੋਂ ਧਰਤੀ ਨੂੰ ਪੱਦਰ ਕਰਕੇ ਵਿਛਾਇਆ।
31਼ ਇਸ ਵਿੱਚੋਂ ਪਾਣੀ ਤੇ ਚਾਰਾ ਕੱਢਿਆ।
32਼ ਅਤੇ ਪਹਾੜਾਂ ਨੂੰ ਚੰਗੀ ਤਰ੍ਹਾਂ ਗੱਡ ਦਿੱਤਾ।
33਼ ਇਹ ਸਭ ਤੁਹਾਡੇ ਅਤੇ ਤੁਹਾਡੇ ਪਸ਼ੂਆਂ ਦੇ ਲਾਭ ਲਈ ਹੈ।
34਼ ਜਦੋਂ ਉਹ ਵੱਡੀ ਆਫ਼ਤ (ਕਿਆਮਤ) ਆ ਜਾਵੇਗੀ।
35਼ ਉਸ ਦਿਨ ਮਨੁੱਖ ਯਾਦ ਕਰੇਗਾ, ਜਿਹੜੇ ਜਤਨ ਉਸ ਨੇ (ਹੱਕ ਨੂੰ ਨੀਵਾਂ ਵਿਖਾਉਣ ਲਈ) ਕੀਤੇ ਸੀ।
36਼ ਨਰਮ ਨੂੰ ਵੇਖਣ ਵਾਲੇ ਦੇ ਸਾਹਮਣੇ ਪ੍ਰਗਟ ਕਰ ਦਿੱਤਾ ਜਾਵੇਗਾ।
37਼ ਅਤੇ ਜਿਸ ਵਿਅਕਤੀ ਨੇ ਬਗ਼ਾਵਤ ਕੀਤੀ।
38਼ ਅਤੇ ਸੰਸਰਿਕ ਜੀਵਨ ਨੂੰ ਹੀ ਸਭ ਕੁੱਝ ਸਮਝਿਆ।
39਼ ਉਸ ਦਾ ਟਿਕਾਣਾ ਨਰਕ ਹੀ ਹੈ।
40਼ ਪਰ ਜੋ ਵਿਅਕਤੀ ਆਪਣੇ ਰੱਬ ਦੇ ਸਾਹਮਣੇ ਖੜਾ ਹੋਣ ਤੋਂ ਡਰਦਾ ਰਿਹਾ ਅਤੇ ਆਪਣੇ ਮਨ ਨੂੰ ਭੈੜੀਆਂ ਇੱਛਾਵਾਂ ਤੋਂ ਰੋਕ ਕੇ ਰੱਖਿਆ।
41਼ ਤਾਂ ਬੇਸ਼ੱਕ ਉਸ ਦਾ ਟਿਕਾਣਾ ਜੰਨਤ ਹੈ।
42਼ (ਹੇ ਨਬੀ!) ਲੋਕੀ ਤੁਹਾਥੋਂ ਕਿਆਮਤ ਬਾਰੇ ਪੁੱਛਦੇ ਹਨ ਕਿ ਉਹ ਕਦੋਂ ਵਾਪਰੇਗੀ ?
43਼ ਭਲਾਂ ਤੁਹਾਡਾ ਇਸ (ਬਾਰੇ ਦੱਸਣ) ਨਾਲ ਕੀ ਸੰਬੰਧ!
44਼ ਇਸ ਦਾ ਗਿਆਨ ਤਾਂ ਅੱਲਾਹ ਕੋਲ ਹੀ ਹੈ।
45਼ ਤੁਸੀਂ ਤਾਂ ਕੇਵਲ ਇਸ ਤੋਂ ਡਰਣ ਵਾਲਿਆਂ ਨੂੰ ਸੁਚੇਤ ਕਰਨ ਵਾਲੇ ਹੋ।
46਼ ਜਿਸ ਦਿਨ ਉਹ ਕਿਆਮਤ ਨੂੰ ਵੇਖ ਲੈਣਗੇ ਤਾਂ ਇੰਜ ਲੱਗੇਗਾ ਕਿ ਕੇਵਲ ਦਿਨ ਦੇ ਪਿਛਲੇ ਪਹਿਰ ਜਾਂ ਪਹਿਲੇ ਪਹਿਰ ਤਕ ਹੀ (ਸੰਸਾਰ ਵਿਚ) ਠਹਿਰੇ ਹਨ।