The Noble Qur'an Encyclopedia
Towards providing reliable exegeses and translations of the meanings of the Noble Qur'an in the world languagesThe Sundering, Splitting Open [Al-Inshiqaq] - Bunjabi translation
Surah The Sundering, Splitting Open [Al-Inshiqaq] Ayah 25 Location Maccah Number 84
1਼ ਜਦੋਂ ਅਕਾਸ਼ ਫੱਟ ਜਾਵੇਗਾ।
2਼ ਅਤੇ ਉਹ ਆਪਣੇ ਰੱਬ ਦੇ ਹੁਕਮਾਂ ਦੀ ਪਾਲਣਾ ਕਰੇਗਾ ਅਤੇ ਇਹੋ ਉਸ ਲਈ ਹੱਕ ਬਣਦਾ ਹੈ।
3਼ ਜਦੋਂ ਧਰਤੀ ਫੈਲਾਈ ਜਾਵੇਗੀ।
4਼ ਅਤੇ ਉਸ ਦੇ ਅੰਦਰ ਜੋ ਵੀ ਹੈ ਉਹ ਉਸ ਨੂੰ ਬਾਹਰ ਸੁੱਟ ਦੇਵੇਗੀ ਅਤੇ ਖਾਲੀ ਹੋ ਜਾਵੇਗੀ।
5਼ ਅਤੇ (ਇੰਜ) ਉਹ ਆਪਣੇ ਰੱਬ ਦੇ ਹੁਕਮਾਂ ਦੀ ਪਾਲਣਾ ਕਰੇਗੀ ਅਤੇ ਉਸ ਦਾ ਹੱਕ ਵੀ ਇਹੋ ਹੈ।
6਼ (ਹੇ ਮਨੁੱਖ! ਤੂੰ ਆਪਣੇ ਰੱਬ ਵੱਲ (ਜਾਣ ਲਈ) ਕਰੜੀ ਮਿਹਨਤ ਕਰ ਰਿਹਾ ਹੈ, ਅੰਤ ਤੂੰ ਉਸ ਨੂੰ ਮਿਲਣ ਵਾਲਾ ਹੈ।
7਼ ਬਸ ਜਿਸ ਦੀ ਕਰਮ-ਪੱਤਰੀ ਉਸ ਦੇ ਸੱਜੇ ਹੱਥ ਵਿਚ ਦਿੱਤੀ ਜਾਵੇਗੀ।
8਼ ਤਾਂ ਛੇਤੀ ਹੀ ਉਸ ਤੋਂ ਸੌਖਾ ਹਿਸਾਬ ਲਿਆ ਜਾਵੇਗਾ।
9਼ ਉਹ ਆਪਣੇ ਆਪਣੇ ਜਹਿ (ਨੇਕ ਲੋਕਾਂ) ਵੱਲ ਖ਼ੁਸ਼ੀ ਖ਼ੁਸ਼ੀ ਜਾਵੇਗਾ।
10਼ ਅਤੇ ਜਿਸ ਦੀ ਕਰਮ-ਪੱਤਰੀ ਉਸ ਦੀ ਪਿੱਠ ਪਿੱਛਿਓ ਫੜਾਈ ਜਾਵੇਗਾ।
11਼ ਤਾਂ ਉਹ ਜ਼ਰੂਰ ਹੀ ਬਰਬਾਦੀ ਨੂੰ ਸੱਦੇਗਾ।
12਼ ਅਤੇ ਉਹ ਭੜਕਦੀ ਹੋਈ ਅਗੱ ਵਿਚ ਸੁੱਟਿਆ ਜਾਵੇਗਾ।
13਼ ਬੇਸ਼ੱਕ ਉਹ (ਸੰਸਾਰ ਵਿਚ) ਆਪਣੇ ਪਰਿਵਾਰ (ਆਪਣੇ ਜਿਿਹਆਂ) ਵਿਚ ਬਹੁਤ ਖ਼ੁਸ਼ ਸੀ।
14਼ ਬੇਸ਼ੱਕ ਉਹ ਸਮਝਦਾ ਸੀ ਕਿ ਉਹ ਕਦੇ ਵੀ (ਅੱਲਾਹ ਵੱਲ) ਮੁੜਕੇ ਨਹੀਂ ਜਾਵੇਗਾ।
15਼ ਕਿਉਂ ਨਹੀਂ (ਜਾਵੇਗਾ), ਉਸ ਦਾ ਰੱਬ ਉਸ ਨੂੰ ਵੇਖ ਰਿਹਾ ਸੀ।
16਼ ਸੋ ਮੈਂ ਸਹੁੰ ਖਾਂਦਾ ਹਾਂ ਸੰਝ ਵੇਲੇ ਦੀ ਲਾਲੀ ਦੀ।
17਼ ਅਤੇ ਰਾਤ ਦੀ ਅਤੇ ਉਸ ਦੀ ਜੋ ਕੁੱਝ ਉਹ ਸਮੇਟ ਲੈਂਦੀ ਹੈ।
18਼ ਅਤੇ ਚੰਨ ਦੀ ਜਦੋਂ ਉਹ ਪੂਰਾ ਹੁੰਦਾ ਹੈ।
19਼ ਤੁਸੀਂ (ਲੋਕ) ਜ਼ਰੂਰ ਹੀ ਇਕ ਹਾਲਤ ਤੋਂ ਦੂਜੀ ਹਾਲਤ ਵੱਲ ਦਰਜਾ-ਬ-ਦਰਜਾ ਪਹੁੰਚ ਰਹੇ ਹੋ।
20਼ ਫੇਰ ਇਹਨਾਂ (ਇਨਕਾਰੀਆਂ) ਨੂੰ ਕੀ ਹੋ ਗਿਆ ਕਿ ਉਹ ਈਮਾਨ ਨਹੀਂ ਲਿਆਏ ?
21਼ ਅਤੇ ਜਦੋਂ ਉਹਨਾਂ ਅੱਗੇ .ਕੁਰਆਨ ਪੜ੍ਹਿਆ ਜਾਂਦਾ ਹੈ ਤਾਂ ਉਹ ਸਿਜਦਾ ਨਹੀਂ ਕਰਦੇ।
22਼ ਸਗੋਂ ਕਾਫ਼ਿਰ ਤਾਂ (.ਕੁਰਆਨ ਨੂੰ) ਝੁਠਲਾਉਂਦੇ ਹਨ।1
23਼ ਅਤੇ ਜੋ ਕੁੱਝ ਵੀ ਉਹ (ਆਪਣੇ ਦਿਲਾਂ ਵਿਚ) ਸੁਰੱਖਿਅਤ ਰੱਖਦੇ ਹਨ ਅੱਲਾਹ ਉਹਨਾਂ (ਗੱਲਾਂ) ਨੂੰ ਭਲੀ-ਭਾਂਤ ਜਾਣਦਾ ਹੈ।
24਼ ਤੁਸੀਂ (ਹੇ ਮੁਹੰਮਦ ਸ:!) ਉਹਨਾਂ ਨੂੰ ਦੁਖਦਾਈ ਅਜ਼ਾਬ ਦੀ ਖ਼ੁਸ਼ਖ਼ਬਰੀ ਸੁਣਾ ਦਿਓ।
25਼ ਪਰ ਜਿਹੜੇ ਲੋਕ ਅੱਲਾਹ ਅਤੇ ਰਸੂਲ ਉੱਤੇ ਈਮਾਨ ਲਿਆਏ ਅਤੇ ਉਹਨਾਂ ਨੇ ਨੇਕ ਕਰਮ ਵੀ ਕੀਤੇ, ਉਹਨਾਂ ਲਈ ਨਾ ਮੁੱਕਣ ਵਾਲਾ ਅਜਰ (ਬਦਲਾ) ਹੈ।