The Noble Qur'an Encyclopedia
Towards providing reliable exegeses and translations of the meanings of the Noble Qur'an in the world languagesThe Mansions of the stars [Al-Burooj] - Bunjabi translation
Surah The Mansions of the stars [Al-Burooj] Ayah 22 Location Maccah Number 85
1਼ ਬੁਰਜਾਂ ਵਾਲੇ ਅਕਾਸ਼ ਦੀ ਸਹੁੰ। 2
2਼ ਅਤੇ ਉਸ ਦਿਨ ਦੀ ਸੰਹੁ ਜਿਸ (ਦੇ ਆਉਣ) ਦਾ ਵਚਨ ਦਿੱਤਾ ਹੋਇਆ ਹੈ।
3਼ (ਕਿਆਮਤ ਦਿਹਾੜੇ ਰੱਬ ਦੇ ਹਜ਼ੂਰ) ਹਾਜ਼ਰ ਹੋਣ ਵਾਲੀ (ਕਿਆਮਤ) ਅਤੇ ਹਾਜ਼ਰ ਕੀਤੇ ਗਏ (ਪ੍ਰਾਣੀਆਂ) ਦੀ ਸਹੁੰ।
4਼ ਖ਼ੰਦਕਾਂ (ਖਾਈ) ਵਾਲੇ ਤਬਾਹ ਹੋ ਗਏ।1
5਼ ਉਹਨਾਂ ਖ਼ੰਦਕਾਂ ਵਿਚ (ਭੜਕਦੇ ਹੋਏ) ਬਾਲਣ ਵਾਲੀ ਅੱਗ ਸੀ।
6਼ ਜਦੋਂ ਉਹ ਉਸ ਖ਼ੰਦਕ (ਖਾਈ) ਦੇ ਕੰਢੇ ’ਤੇ ਬੈਠੇ ਸਨ।
7਼ ਅਤੇ ਜੋ ਕੁੱਝ ਉਹ ਈਮਾਨ ਵਾਲਿਆਂ ਨਾਲ ਕਰ ਰਹੇ ਸੀ (ਅਸੀਂ) ਉਸ ਨੂੰ ਵੇਖ ਰਹੇ ਸਨ।
8਼ ਅਤੇ ਉਹਨਾਂ (ਜ਼ਾਲਮਾਂ) ਨੂੰ (ਈਮਾਨ ਵਾਲਿਆਂ ਦਾ) ਇਹੋ ਕੰਮ ਬੁਰਾ ਲੱਗ ਰਿਹਾ ਸੀ ਕਿ ਉਹ ਉਸ ਅੱਲਾਹ ਉੱਤੇ ਈਮਾਨ ਲਿਆਏ ਸਨ, ਜਿਹੜਾ ਜ਼ੋਰਾਵਰ ਅਤੇ ਸ਼ਲਾਘਾਯੋਗ ਹੈ।
9਼ ਉਹ ਹਸਤੀ ਕਿ ਉਸੇ ਲਈ ਅਕਾਸ਼ਾਂ ਤੇ ਧਰਤੀ ਦੀ ਪਾਤਸ਼ਾਹੀ ਹੈ ਅਤੇ ਅੱਲਾਹ ਹਰੇਕ ਚੀਜ਼ ਨੂੰ ਵੇਖ ਰਿਹਾ ਹੈ।
10਼ ਜਿਨ੍ਹਾਂ ਲੋਕਾਂ ਨੇ ਈਮਾਨ ਵਾਲੇ ਪੁਰਸ਼ਾਂ ਨੂੰ ਅਤੇ ਈਮਾਨ ਵਾਲੀਆਂ ਜ਼ਨਾਨੀਆਂ ਨੂੰ ਸਤਾਇਆ ਫੇਰ (ਇਸ ਤੋਂ) ਤੌਬਾ ਵੀ ਨਹੀਂ, ਕੀਤੀ ਉਹਨਾਂ ਲਈ ਨਰਕ ਦਾ ਅਜ਼ਾਬ (ਸਜ਼ਾ) ਹੈ ਅਤੇ ਉਹਨਾਂ ਲਈ ਸਾੜੇ ਜਾਣ ਵਾਲੀ ਸਜ਼ਾ ਹੈ।
11਼ ਬੇਸ਼ੱਕ ਜਿਹੜੇ ਈਮਾਨ ਲਿਆਏ ਅਤੇ ਉਹਨਾਂ ਨੇ ਭਲੇ ਕੰਮ ਵੀ ਕੀਤੇ ਉਹਨਾਂ ਲਈ ਬਾਗ਼ ਹਨ, ਜਿਨ੍ਹਾਂ ਹੇਠ ਨਹਿਰਾਂ ਵਗਦੀਆਂ ਹਨ, ਇਹੋ ਅਸਲੀ ਕਾਮਯਾਬੀ ਹੈ।
12਼ ਬੇਸ਼ਕ ਤੁਹਾਡੇ ਰੱਬ ਦੀ ਪਕੜ ਬਹੁਤ ਹੀ ਕਰੜੀ ਹੈ।
13਼ ਬੇਸ਼ੱਕ ਉਹੀਓ ਪਹਿਲੀ ਵਾਰ ਪੈਦਾ ਕਰਦਾ ਹੈ ਅਤੇ ਉਹੀਓ ਦੂਜੀ ਵਾਰ (ਮਰਨ ਤੋਂ ਬਾਅਦ) ਪੈਦਾ ਕਰੇਗਾ।
14਼ ਉਹ ਬਹੁਤ ਹੀ ਵੱਡਾ ਬਖ਼ਸ਼ਣਹਾਰ ਅਤੇ ਬਹੁਤ ਹੀ ਮੁਹੱਬਤ ਕਰਨ ਵਾਲਾ ਹੈ।
15਼ ਉਹ ਅਰਸ਼ ਦਾ ਮਾਲਿਕ ਅਤੇ ਉੱਚੀ ਸ਼ਾਨ ਵਾਲਾ ਹੈ।
16਼ ਜੋ ਚਾਹੁੰਦਾ ਹੈ ਕਰਦਾ ਹੈ।
17਼ ਕੀ ਤੁਹਾਨੂੰ ਫ਼ੋਜਾਂ ਦੀ ਖ਼ਬਰ ਪਹੁੰਚੀ ਹੈ।
18਼ ਭਾਵ ਫ਼ਿਰਔਨ ਅਤੇ ਸਮੂਦ (ਦੀਆਂ ਫ਼ੌਜਾਂ)।
19਼ ਜਦ ਕਿ ਕਾਫ਼ਿਰ (ਇਨਕਾਰੀ) ਤਾਂ (ਇਸ ਖ਼ਬਰ ਨੂੰ) ਝੁਠਲਾਉਣ ਵਿਚ ਲੱਗੇ ਹੋਏ ਹਨ।
20਼ ਅਤੇ (ਜਦ ਕਿ) ਅੱਲਾਹ ਨੇ ਹਰ ਪਾਸਿਓਂ ਉਹਨਾਂ ਨੂੰ ਘੇਰਾ ਪਾ ਰੱਖਿਆ ਹੈ।
21਼ ਇਹ .ਕੁਰਆਨ ਤਾਂ ਉੱਚੀ ਸ਼ਾਨ ਵਾਲਾ ਹੈ।
22਼ ਜੋ ਕਿ ਲੋਹੇ ਮਹਿਫੂਜ਼ (ਸੁਰੱਖਿਅਤ ਪੱਟੀ) ਵਿਚ (ਲਿਿਖਆ ਹੋਇਆ) ਹੈ।