عربيEnglish

The Noble Qur'an Encyclopedia

Towards providing reliable exegeses and translations of the meanings of the Noble Qur'an in the world languages

The Dawn [Al-Fajr] - Bunjabi translation

Surah The Dawn [Al-Fajr] Ayah 30 Location Maccah Number 89

1਼ ਸਹੁੰ ਹੈ ਪਹੁਫਟਣ ਦੀ।

2਼ ਅਤੇ ਦਸ ਰਾਤਾਂ ਦੀ।1

3਼ ਜਿਸਤ ਤੇ ਟਾਂਕ ਦੀ।1

4਼ ਅਤੇ ਰਾਤ ਦੀ ਜਦੋਂ ਉਹ ਵਿਦਾ ਹੋ ਰਹੀ ਹੋਵੇ।

5਼ ਕੀ ਇਹਨਾਂ (ਚੀਜ਼ਾਂ) ਵਿਚ ਸੂਝਵਾਨਾਂ ਲਈ ਕੋਈ ਮਹੱਤਤਾ ਹੈ ?

6਼ ਕੀ ਤੁਸੀਂ ਨਹੀਂ ਵੇਖਿਆ ਕਿ ਤੁਹਾਡੇ ਰੱਬ ਨੇ ‘ਆਦ’ ਨਾਲ ਕੀ ਵਰਤਾਓ ਕੀਤਾ ਸੀ ?

7਼ ਉਹ ‘ਆਦੇ ਇਰਮ’ ਜਿਹੜੇ ਉੱਚੀਆਂ ਥੰਮਾਂ ਵਾਲੇ ਸਨ।

8਼ ਜਿਨ੍ਹਾਂ ਵਰਗੀ ਕੋਈ ਕੌਮ ਦੁਨੀਆਂ ਵਿਚ ਪੈਦਾ ਨਹੀਂ ਕੀਤੀ ਗਈ।

9਼ ਅਤੇ ‘ਸਮੂਦ’ ਨਾਲ ਵੀ ਜਿਹੜੇ ਘਾਟੀ ਵਿਚ ਚਟਾਨਾਂ ਤਰਾਸ਼ਦੇ ਸਨ।

10਼ ਅਤੇ ਕਿੱਲਾਂ ਵਾਲੇ ਫ਼ਿਰਔਨ ਨਾਲ (ਕੀ ਵਰਤਾਓ ਕੀਤਾ ?)।

11਼ ਇਹ ਉਹ ਲੋਕ ਸਨ ਜਿਨ੍ਹਾਂ ਨੇ ਸ਼ਹਿਰਾਂ (ਭਾਵ ਧਰਤੀ) ਵਿਚ ਸਰਕਸ਼ੀ ਕੀਤੀ।

12਼ ਅਤੇ ਉਹਨਾਂ ਵਿਚ ਬਹੁਤ ਵਿਗਾੜ ਪਾ ਛੱਡਿਆ ਸੀ।

13਼ ਫੇਰ ਤੁਹਾਡੇ ਰੱਬ ਨੇ ਉਹਨਾਂ ਉੱਤੇ ਅਜ਼ਾਬ ਦਾ ਕੋੜਾ ਬਰਸਾਇਆ।

14਼ ਬੇਸ਼ੱਕ ਤੁਹਾਡਾ ਰੱਬ (ਅਪਰਾਧੀਆਂ) ਦੀ ਘਾਤ ਵਿਚ ਹੈ।

15਼ ਪਰ ਮਨੁੱਖ ਦਾ ਹਾਲ ਇਹ ਹੈ ਕਿ ਜਦੋਂ ਉਸ ਦਾ ਰੱਬ ਉਸ ਨੂੰ ਪਰਖਣ ਲਈ ਉਸ ਨੂੰ ਇੱਜ਼ਤ ਅਤੇ ਨਿਅਮਤਾਂ ਦਿੰਦਾ ਹੈ ਤਾਂ ਉਹ ਆਖਦਾ ਹੈ ਕਿ ਮੇਰੇ ਰੱਬ ਨੇ ਮੈਨੂੰ ਆਦਰ-ਮਾਨ ਬਖ਼ਸ਼ਿਆ ਹੈ।

16਼ ਪਰ ਜਦੋਂ ਉਹੀਓ (ਰੱਬ) ਉਸ ਦੀ ਰੋਜ਼ੀ ਤੰਗ ਕਰ ਦਿੰਦਾ ਹੈ ਤਾਂ ਆਖਦਾ ਹੈ ਕਿ ਮੇਰੇ ਰੱਬ ਨੇ ਮੈਨੂੰ ਅਪਮਾਨਿਤ ਕਰ ਛੱਡਿਆ ਹੈ।

17਼ ਉੱਕਾ ਨਹੀਂ! ਅਸਲ ਵਿਚ ਤੁਸੀਂ ਯਤੀਮ ਦੀ ਇੱਜ਼ਤ ਨਹੀਂ ਸੀ ਕਰਦੇ।

18਼ ਅਤੇ ਨਾ ਹੀ ਮੁਥਾਜ ਨੂੰ ਭੋਜਨ ਕਰਵਾਉਣ ਲਈ ਇਕ ਦੂਜੇ ਨੂੰ ਪ੍ਰੇਰਿਤ ਕਰਦੇ ਸੀ।

19਼ ਅਤੇ ਤੁਸੀਂ ਵਰਾਸਤ ਦਾ ਸਾਰਾ ਮਾਲ ਹੂੰਝ ਕੇ ਖਾ ਜਾਂਦੇ ਹੋ।

20਼ ਅਤੇ ਤੁਸੀਂ ਧਨ ਪਦਾਰਥਾਂ ਨਾਲ ਹੱਦੋਂ ਵੱਧ ਮੋਹ ਰਖਦੇ ਹੋ।

21਼ (ਉਸ ਸਮੇਂ ਪਛਤਾਵੇ ਦਾ ਲਾਭ) ਉੱਕਾ ਨਹੀਂ ਹੋਵੇਗਾ ਜਦੋਂ ਧਰਤੀ ਨੂੰ ਕੁਟ ਕੁਟ ਕੇ ਪੱਦਰ ਕਰ ਦਿੱਤੀ ਜਾਵੇਗੀ।

22਼ ਅਤੇ ਤੁਹਾਡਾ ਰੱਬ ਪ੍ਰਗਟ ਹੋਵੇਗਾ ਜਦੋਂ ਫ਼ਰਿਸ਼ਤੇ ਕਤਾਰਾਂ ਵਿਚ ਹਾਜ਼ਿਰ ਹੋਣਗੇ।

23਼ ਉਸ ਦਿਨ ਨਰਕ (ਲੋਕਾਂ ਦੇ) ਸਾਹਮਣੇ ਲਿਆਂਦੀ ਜਾਵੇਗੀ ਅਤੇ ਉਸ ਦਿਨ ਮਨੁੱਖ ਆਪਣੀਆਂ ਕਰਤੂਤਾਂ ਨੂੰ ਯਾਦ ਕਰੇਗਾ, ਪਰ ਉਸ ਸਮੇਂ ਯਾਦ ਕਰਨ ਦਾ ਕੋਈ ਲਾਭ ਨਹੀਂ ਹੋਵੇਗਾ।

24਼ ਉਹ ਆਖੇਗਾ ਕਾਸ਼! ਮੈਂਨੇ ਆਪਣੇ ਇਸ ਜੀਵਨ ਲਈ ਕੁੱਝ ਅੱਗੇ ਭੇਜਿਆ ਹੁੰਦਾ।

25਼ ਸੋ ਉਸ ਦਿਨ ਉਸ ਜਿਹਾ ਅਜ਼ਾਬ ਦੇਣ ਵਾਲਾ ਕੋਈ ਨਹੀਂ ਹੋਵੇਗੀ।

26਼ ਅਤੇ ਨਾ ਹੀ ਉਸ ਜਿਹਾ ਕੋਈ ਬੰਣਨ ਵਾਲਾ ਹੋਵੇਗਾ।

27਼ (ਪਰ ਨੇਕ ਲੋਕਾਂ ਨੂੰ ਫ਼ਰਿਸ਼ਤੇ ਆਖਣਗੇ) ਹੇ ਸ਼ਾਂਤ ਆਤਮਾ!

28਼ ਤੂੰ ਆਪਣੇ ਰੱਬ ਵੱਲ ਇਸ ਹਾਲ ਵਿਚ ਤੁਰ ਕਿ ਤੂੰ ਉਸ ਤੋਂ ਰਾਜ਼ੀ ਅਤੇ ਉਹ ਤੇਥੋਂ ਰਾਜ਼ੀ ਹੈ।

29਼ ਫੇਰ ਤੂੰ ਮੇਰੇ ਨੇਕ ਬੰਦਿਆਂ ਵਿਚ ਜਾ ਰਲ।

30਼ ਅਤੇ ਮੇਰੀ ਜੰਨਤ ਵਿਚ ਦਾਖ਼ਲ ਹੋ ਜਾ।