The Noble Qur'an Encyclopedia
Towards providing reliable exegeses and translations of the meanings of the Noble Qur'an in the world languagesThe night [Al-Lail] - Bunjabi translation
Surah The night [Al-Lail] Ayah 21 Location Maccah Number 92
1਼ ਰਾਤ ਦੀ ਸਹੁੰ ਜਦੋਂ ਉਹ ਛਾ ਜਾਵੇ।
2਼ ਅਤੇ ਦਿਨ ਦੀ ਜਦੋਂ ਉਹ ਚਮਕੇ।
3਼ ਅਤੇ ਉਸ ਹਸਤੀ (ਅੱਲਾਹ) ਦੀ ਸਹੁੰ ਜਿਸ ਨੇ ਨਰ ਤੇ ਮਦੀਨ ਨੂੰ ਪੈਦਾ ਕੀਤਾ।
4਼ ਹਕੀਕਤ ਇਹ ਹੈ ਕਿ ਤੁਹਾਡੀਆਂ (ਸਭਨਾਂ ਦੀਆਂ) ਕੋਸ਼ਿਸ਼ਾਂ ਵੱਖੋ-ਵੱਖ ਹਨ।
5਼ ਸੋ ਜਿਸ ਕਿਸੇ ਨੇ (ਅੱਲਾਹ ਦੀ ਰਾਹ ਵਿਚ ਦਾਨ) ਦਿੱਤਾ ਅਤੇ (ਰੱਬ ਤੋਂ) ਡਰਦਾ ਰਿਹਾ।
6਼ ਅਤੇ ਉਸ ਨੇ ਸੱਚੀ ਗੱਲ (ਕਲਮਾ-ਏ-ਤੌਹੀਦ) ਦੀ ਪੁਸ਼ਟੀ ਵੀ ਕੀਤੀ।
7਼ ਤਾਂ ਅਸੀਂ ਜ਼ਰੂਰ ਹੀ ਉਸ ਨੂੰ ਸੌਖੇ ਰਾਹ (ਜੰਨਤ) ਵਲ ਜਾਣ ਦੀਆਂ ਸਹੂਲਤਾਂ ਦਿਆਂਗੇ।
8਼ ਪਰ ਜਿਸ ਨੇ ਕੰਜੂਸੀ ਕੀਤੀ ਅਤੇ (ਰੱਬ ਦੀ) ਪਰਵਾਹ ਨਹੀਂ ਕੀਤੀ।
9਼ ਅਤੇ ਉਸ ਨੇ ਸੱਚਾਈ ਨੂੰ ਝੁਠਲਾਇਆ।
10਼ ਤਾਂ ਅਸੀਂ ਉਸ ਨੂੰ ਕਠਿਨ ਰਾਹ (ਨਰਕ ਵਲ) ਜਾਣ ਵਾਲੀਆਂ ਸਹੂਲਤਾਂ ਦਿਆਂਗੇ।1
11਼ ਅਤੇ ਜਦੋਂ ਉਹ (ਕੰਜੂਸ ਵਿਅਕਤੀ ਨਰਕ ਵਿਚ) ਸੁੱਟਿਆ ਜਾਵੇਗਾ ਤਾਂ ਉਸ ਦਾ ਧੰਨ ਉਸ ਨੂੰ ਕੁੱਝ ਵੀ ਲਾਭ ਨਹੀਂ ਦੇਵੇਗਾ।
12਼ ਬੇਸ਼ੱਕ ਹਿਦਾਇਤ ਦੇਣਾ ਸਾਡੇ ਹੀ ਜ਼ਿੰਮੇ ਹੈ।
13਼ ਬੇਸ਼ੱਕ ਲੋਕ-ਪਰਲੋਕ ਸਾਡੇ ਹੀ ਕਬਜ਼ੇ ਵਿਚ ਹੈ।
14਼ ਸੋ ਮੈਂਨੇ ਤੁਹਾਨੂੰ (ਨਰਕ ਦੀ) ਭੜਕਦੀ ਹੋਈ ਅੱਗ ਤੋਂ ਡਰਾ ਦਿੱਤਾ ਹੈ।
15਼ ਇਸ ਨਰਕ ਵਿਚ ਉਹ ਬੇ-ਭਾਗ ਜਾਵੇਗਾ।
16਼ ਜਿਸ ਨੇ (ਸੱਚਾਈ ਨੂੰ) ਝੁਠਲਾਇਆ ਅਤੇ ਮੂੰਹ ਫੇਰਿਆ।
17਼ ਅਤੇ ਮੁੱਤਕੀ (ਰੱਬ ਤੋਂ ਡਰਣ ਵਾਲਿਆਂ ਨੂੰ) ਇਸ (ਨਰਕ) ਤੋਂ ਅਵੱਸ਼ ਹੀ ਦੂਰ ਰੱਖਿਆ ਜਾਵੇਗਾ।
18਼ ਜਿਹੜਾ ਪਾਕ ਹੋਣ ਲਈ ਆਪਣਾ ਮਾਲ (ਰੱਬ ਦੀ ਰਾਹ ਵਿਚ) ਦਿੰਦਾ ਹੈ।
19਼ ਅਤੇ ਇਸ ਉੱਤੇ ਕਿਸੇ ਦਾ ਕੋਈ ਅਹਿਸਾਨ ਵੀ ਨਹੀਂ, ਜਿਸ ਦਾ ਬਦਲਾ ਉਸ ਨੇ ਦੇਣਾ ਹੈ।
20਼ ਹਾਂ ਜਿਹੜਾ ਕੇਵਲ ਆਪਣੇ ਰੱਬੇ ਬਰਤਰ ਦਾ ਚਿਹਰਾ ਵੇਖਣਾ ਚਾਹੁੰਦਾ ਹੈ (ਉਹੀਓ ਉਸ ਦੀ ਰਾਹ ਵਿਚ ਮਾਲ ਖ਼ਰਚ ਕਰਦਾ ਹੈ)।
21਼ ਬੇਸ਼ੱਕ ਉਹ (ਅੱਲਾਹ) ਛੇਤੀ ਹੀ ਉਸ ਤੋਂ ਰਾਜ਼ੀ ਹੋ ਜਾਵੇਗਾ।