The Noble Qur'an Encyclopedia
Towards providing reliable exegeses and translations of the meanings of the Noble Qur'an in the world languagesThe Table Spread [Al-Maeda] - Punjabi Translation - Arif Haleem - Ayah 3
Surah The Table Spread [Al-Maeda] Ayah 120 Location Madanah Number 5
حُرِّمَتۡ عَلَيۡكُمُ ٱلۡمَيۡتَةُ وَٱلدَّمُ وَلَحۡمُ ٱلۡخِنزِيرِ وَمَآ أُهِلَّ لِغَيۡرِ ٱللَّهِ بِهِۦ وَٱلۡمُنۡخَنِقَةُ وَٱلۡمَوۡقُوذَةُ وَٱلۡمُتَرَدِّيَةُ وَٱلنَّطِيحَةُ وَمَآ أَكَلَ ٱلسَّبُعُ إِلَّا مَا ذَكَّيۡتُمۡ وَمَا ذُبِحَ عَلَى ٱلنُّصُبِ وَأَن تَسۡتَقۡسِمُواْ بِٱلۡأَزۡلَٰمِۚ ذَٰلِكُمۡ فِسۡقٌۗ ٱلۡيَوۡمَ يَئِسَ ٱلَّذِينَ كَفَرُواْ مِن دِينِكُمۡ فَلَا تَخۡشَوۡهُمۡ وَٱخۡشَوۡنِۚ ٱلۡيَوۡمَ أَكۡمَلۡتُ لَكُمۡ دِينَكُمۡ وَأَتۡمَمۡتُ عَلَيۡكُمۡ نِعۡمَتِي وَرَضِيتُ لَكُمُ ٱلۡإِسۡلَٰمَ دِينٗاۚ فَمَنِ ٱضۡطُرَّ فِي مَخۡمَصَةٍ غَيۡرَ مُتَجَانِفٖ لِّإِثۡمٖ فَإِنَّ ٱللَّهَ غَفُورٞ رَّحِيمٞ [٣]
(ਹੇ ਮੁਸਲਮਾਨੋ!) ਤੁਹਾਡੇ ਲਈ, ਮੁਰਦਾਰ, ਖੂਨ, ਸੂਰ ਦਾ ਮਾਸ ਅਤੇ ਉਹ ਜਾਨਵਰ ਜਿਸ ਨੂੰ ਜ਼ਿਬਹ (ਭਾਵ ਕੁਰਬਾਨ) ਕਰਨ ਲੱਗੇ ਰੱਬ ਤੋਂ ਛੁੱਟ ਹੋਰ ਕਿਸੇ ਦਾ ਨਾਂ ਲਿਆ ਗਿਆ ਹੋਵੇ, ਜਿਹੜਾ ਜਾਨਵਰ ਗਲਾ ਘੁਟ ਕੇ ਮਰ ਜਾਵੇ ਜਾਂ ਸੱਟ ਖਾ ਕੇ ਮਰ ਜਾਵੇ ਜਾਂ ਉੱਚੀ ਥਾਂ ਤੋਂ ਗਿਰ ਕੇ ਮਰ ਜਾਵੇ ਜਾਂ ਕੋਈ ਜਾਨਵਰ ਸਿੰਗ ਲੱਗਣ ਨਾਲ ਮਰ ਜਾਵੇ ਅਤੇ ਜਿਸ ਪਸ਼ੂ ਨੂੰ ਕਿਸੇ ਦਰਿੰਦੇ ਨੇ ਪਾੜ ਖਾਇਆ ਹੋਵੇ, ਛੁੱਟ ਉਸ ਤੋਂ ਜਿਸ ਨੂੰ ਤੁਸੀਂ ਜਿਉਂਦਾ ਵੇਖ ਕੇ ਹਲਾਲ ਕਰ ਲਿਆ ਹੋਵੇ ਅਤੇ ਉਹ ਜਾਨਵਰ ਜਿਹੜਾ ਕਿਸੇ ਅਸਥਾਨ[1] ’ਤੇ ਕੁਰਬਾਨ ਕੀਤਾ ਗਿਆ ਹੋਵੇ, ਹਰਾਮ (ਨਾ ਜਾਇਜ਼) ਕੀਤਾ ਗਿਆ ਹੇ। ਤੁਹਾਡੇ ਲਈ ਇਹ ਵੀ ਨਾ-ਜਾਇਜ਼ ਹੇ ਕਿ ਤੁਸੀਂ ਕਾਨਿਆਂ ਨਾਲ ਆਪਣੀ ਕਿਸਮਤ ਮਾਲੂਮ ਕਰੋ, ਇਹ ਸਾਰੇ ਕੰਮ ਗੁਨਾਹ ਦੇ ਹਨ। ਅੱਜ ਉਹ ਲੋਕ ਨਿਰਾਸ਼ ਹੋ ਗਏ ਹਨ ਜਿਨ੍ਹਾਂ ਨੇ ਤੁਹਾਡੇ ਦੀਨ ਦਾ ਇਨਕਾਰ ਕੀਤਾ ਹੇ, ਸੋ ਤੁਸੀਂ ਉਹਨਾਂ ਤੋਂ ਨਾ ਡਰੋ ਸਗੋਂ ਮੇਥੋਂ ਹੀ ਡਰੋ। ਅੱਜ ਮੈਨੇ (ਅੱਲਾਹ ਨੇ) ਤੁਹਾਡੇ ਲਈ ਤੁਹਾਡਾ ਦੀਨ (ਧਰਮ) ਨੂੰ ਮੁਕੱਮਲ ਕਰ ਦਿੱਤਾ ਹੇ ਅਤੇ ਤੁਹਾਡੇ ਉੱਤੇ ਆਪਣੀ ਨਿਅਮਤ ਪੂਰੀ ਉਤਾਰ ਛੱਡੀ ਹੇ ਅਤੇ ਤੁਹਾਡੇ ਲਈ ਇਸਲਾਮ ਨੂੰ ਧਰਮ ਵਜੋਂ ਪਸੰਦ ਕੀਤਾ ਹੇ। ਜਿਹੜਾ ਕੋਈ ਭੁੱਖ ਤੋਂ ਹਾਲੋਂ-ਬੇਹਾਲ ਹੋ ਜਾਵੇ ਜਦੋਂ ਕਿ ਉਸ ਦੀ ਰੁਚੀ ਗੁਨਾਹ ਵੱਲ ਨਾ ਹੋਵੇ (ਅਤੇ ਉਹ ਕੋਈ ਹਰਾਮ ਚੀਜ਼ ਖਾ ਲਵੇ ਤਾਂ ਅਜਿਹੇ ਮੁਸਲਮਾਨ ਲਈ) ਬੇਸ਼ੱਕ ਅੱਲਾਹ ਵੱਡਾ ਬਖ਼ਸ਼ਣਹਾਰ ਅਤੇ ਰਹਿਮ ਫ਼ਰਮਾਉਣ ਵਾਲਾ ਹੇ।

