The Noble Qur'an Encyclopedia
Towards providing reliable exegeses and translations of the meanings of the Noble Qur'an in the world languagesThe Table Spread [Al-Maeda] - Bunjabi translation
Surah The Table Spread [Al-Maeda] Ayah 120 Location Madanah Number 5
1਼ ਹੇ ਈਮਾਨ ਵਾਲਿਓ! ਆਪਣੇ ਬਚਨਾਂ ਨੂੰ ਨਿਭਾਓ। ਤੁਹਾਡੇ ਲਈ ਸਾਰੇ ਚੌਖੁਰੇ ਪਸ਼ੂ ਹਲਾਲ (ਜਾਇਜ਼) ਕੀਤੇ ਗਏ ਹਨ, ਛੁੱਟ ਉਹਨਾਂ ਤੋਂ ਜਿਹੜੇ ਤੁਹਾ` (ਅੱਗੇ ਚੱਲ ਕੇ) ਦੱਸੇ ਜਾਣਗੇ। ਪਰ ਜਦੋਂ ਤੁਸੀਂ ਇਹਰਾਮ (ਹੱਜ ਦਾ ਵਿਸ਼ੇਸ਼ ਵਸਤਰ) ਦੀ ਹਾਲਤ ਵਿਚ ਹੋਵੋ ਤਾਂ ਸ਼ਿਕਾਰ ਨੂੰ ਆਪਣੇ ਲਈ ਜਾਇਜ਼ ਨਾ ਸਮਝੋ। ਬੇਸ਼ੱਕ ਅੱਲਾਹ ਜੋ ਚਾਹੁੰਦਾ ਰੁ ਉਸੇ ਦਾ ਹੁਕਮ ਦਿੰਦਾ ਹੇ।
2਼ ਹੇ ਈਮਾਨ ਵਾਲਿਓ! ਅੱਲਾਹ ਦੀਆਂ ਨਿਸ਼ਾਨੀਆਂ ਦਾ ਨਿਰਾਦਰ ਨਾ ਕਰੋ ਅਤੇ ਨਾ ਅਦਬ ਵਾਲੇ ਮਹੀਨਿਆਂ ਦਾ ਅਤੇ ਨਾ ਹੀ ਹਰਮ (ਭਾਵ ਖ਼ਾਨਾ-ਕਾਅਬਾ) ਵਿਚ ਕੁਰਬਾਨ ਹੋਣ ਵਾਲੇ ਜਾਨਵਰ ਦਾ, ਜਿਨ੍ਹਾਂ ਦੇ ਗਲੇ ਵਿਚ ਕੁਰਬਾਨੀ ਦੇ ਪਟੇ ਪਏ ਹੋਏ ਹਨ ਅਤੇ ਨਾ ਕਾਅਬੇ ਵੱਲ ਜਾਣ ਵਾਲੇ ਉਹਨਾਂ ਲੋਕਾਂ ਨੂੰ ਤੰਗ ਕਰੋ ਜਿਹੜੇ ਅੱਲਾਹ ਦੇ ਘਰ (ਖ਼ਾਨਾ-ਕਾਅਬਾ) ਵੱਲ ਆਪਣੇ ਰੱਬ ਦੇ ਫ਼ਜ਼ਲ ਅਤੇ ਉਸ ਦੀ ਰਜ਼ਾ ਦੀ ਭਾਲ ਵਿਚ ਜਾ ਰਹੇ ਹਨ। ਹਾਂ! ਜਦੋਂ ਤੁਸੀਂ ਇਹਰਾਮ ਉਤਾਰ ਦਿਓ ਤਾਂ ਸ਼ਿਕਾਰ ਕਰ ਸਕਦੇ ਹੋ। ਜਿਨ੍ਹਾਂ ਲੋਕਾਂ ਨੇ ਤੁਹਾ` ਮਸਜਿਦੇ ਹਰਾਮ (ਸਤਿਕਾਰਯੋਗ ਮਸਜਿਦ ਭਾਵ ਖ਼ਾਨਾ-ਕਾਅਬਾ) ਤੋਂ ਰੋਕਿਆ ਸੀ ਉਹਨਾਂ ਦੀ ਦੁਸ਼ਮਨੀ ਤੁਹਾਨੂੰ ਇਸ ਗੱਲ ਲਈ ਨਾ ਉਭਾਰੇ ਕਿ ਤੁਸੀਂ ਉਹਨਾਂ ਨਾਲ ਵਧੀਕੀ ਕਰੋ। ਤੁਸੀਂ ਨੇਕੀ ਅਤੇ ਪਰਹੇਜ਼ਗਾਰੀ (ਭਾਵ ਬੁਰਾਈਆਂ ਤੋਂ ਬਚਣ) ਵਿਚ ਇਕ ਦੂਜੇ ਦੀ ਸਹਾਇਤਾ ਕਰਦੇ ਰਹੋ, ਪ੍ਰੰਤੂ ਗੁਨਾਹ ਅਤੇ ਵਧੀਕੀ ਦੇ ਕੰਮਾ ਵਿਚ ਸਹਿਯੋਗੀ ਨਾ ਬਣੋ। ਅੱਲਾਹ ਤੋਂ ਡਰਦੇ ਰਹੋ, ਬੇਸ਼ੱਕ ਅੱਲਾਹ (ਗੁਨਾਹਾਂ ਤੇ ਵਧੀਕੀ ਕਰਨ ਵਾਲਿਆਂ ਨੂੰ) ਕਰੜੀ ਸਜ਼ਾ ਦੇਣ ਵਾਲਾ ਹੇ।
3਼ (ਹੇ ਮੁਸਲਮਾਨੋ!) ਤੁਹਾਡੇ ਲਈ, ਮੁਰਦਾਰ, ਖੂਨ, ਸੂਰ ਦਾ ਮਾਸ ਅਤੇ ਉਹ ਜਾਨਵਰ ਜਿਸ ਨੂੰ ਜ਼ਿਬਹ (ਭਾਵ ਕੁਰਬਾਨ) ਕਰਨ ਲੱਗੇ ਰੱਬ ਤੋਂ ਛੁੱਟ ਹੋਰ ਕਿਸੇ ਦਾ ਨਾਂ ਲਿਆ ਗਿਆ ਹੋਵੇ, ਜਿਹੜਾ ਜਾਨਵਰ ਗਲਾ ਘੁਟ ਕੇ ਮਰ ਜਾਵੇ ਜਾਂ ਸੱਟ ਖਾ ਕੇ ਮਰ ਜਾਵੇ ਜਾਂ ਉੱਚੀ ਥਾਂ ਤੋਂ ਗਿਰ ਕੇ ਮਰ ਜਾਵੇ ਜਾਂ ਕੋਈ ਜਾਨਵਰ ਸਿੰਗ ਲੱਗਣ ਨਾਲ ਮਰ ਜਾਵੇ ਅਤੇ ਜਿਸ ਪਸ਼ੂ ਨੂੰ ਕਿਸੇ ਦਰਿੰਦੇ ਨੇ ਪਾੜ ਖਾਇਆ ਹੋਵੇ, ਛੁੱਟ ਉਸ ਤੋਂ ਜਿਸ ਨੂੰ ਤੁਸੀਂ ਜਿਉਂਦਾ ਵੇਖ ਕੇ ਹਲਾਲ ਕਰ ਲਿਆ ਹੋਵੇ ਅਤੇ ਉਹ ਜਾਨਵਰ ਜਿਹੜਾ ਕਿਸੇ ਅਸਥਾਨ1 ’ਤੇ ਕੁਰਬਾਨ ਕੀਤਾ ਗਿਆ ਹੋਵੇ, ਹਰਾਮ (ਨਾ ਜਾਇਜ਼) ਕੀਤਾ ਗਿਆ ਹੇ। ਤੁਹਾਡੇ ਲਈ ਇਹ ਵੀ ਨਾ-ਜਾਇਜ਼ ਹੇ ਕਿ ਤੁਸੀਂ ਕਾਨਿਆਂ ਨਾਲ ਆਪਣੀ ਕਿਸਮਤ ਮਾਲੂਮ ਕਰੋ, ਇਹ ਸਾਰੇ ਕੰਮ ਗੁਨਾਹ ਦੇ ਹਨ। ਅੱਜ ਉਹ ਲੋਕ ਨਿਰਾਸ਼ ਹੋ ਗਏ ਹਨ ਜਿਨ੍ਹਾਂ ਨੇ ਤੁਹਾਡੇ ਦੀਨ ਦਾ ਇਨਕਾਰ ਕੀਤਾ ਹੇ, ਸੋ ਤੁਸੀਂ ਉਹਨਾਂ ਤੋਂ ਨਾ ਡਰੋ ਸਗੋਂ ਮੇਥੋਂ ਹੀ ਡਰੋ। ਅੱਜ ਮੈਨੇ (ਅੱਲਾਹ ਨੇ) ਤੁਹਾਡੇ ਲਈ ਤੁਹਾਡਾ ਦੀਨ (ਧਰਮ) ਨੂੰ ਮੁਕੱਮਲ ਕਰ ਦਿੱਤਾ ਹੇ ਅਤੇ ਤੁਹਾਡੇ ਉੱਤੇ ਆਪਣੀ ਨਿਅਮਤ ਪੂਰੀ ਉਤਾਰ ਛੱਡੀ ਹੇ ਅਤੇ ਤੁਹਾਡੇ ਲਈ ਇਸਲਾਮ ਨੂੰ ਧਰਮ ਵਜੋਂ ਪਸੰਦ ਕੀਤਾ ਹੇ। ਜਿਹੜਾ ਕੋਈ ਭੁੱਖ ਤੋਂ ਹਾਲੋਂ-ਬੇਹਾਲ ਹੋ ਜਾਵੇ ਜਦੋਂ ਕਿ ਉਸ ਦੀ ਰੁਚੀ ਗੁਨਾਹ ਵੱਲ ਨਾ ਹੋਵੇ (ਅਤੇ ਉਹ ਕੋਈ ਹਰਾਮ ਚੀਜ਼ ਖਾ ਲਵੇ ਤਾਂ ਅਜਿਹੇ ਮੁਸਲਮਾਨ ਲਈ) ਬੇਸ਼ੱਕ ਅੱਲਾਹ ਵੱਡਾ ਬਖ਼ਸ਼ਣਹਾਰ ਅਤੇ ਰਹਿਮ ਫ਼ਰਮਾਉਣ ਵਾਲਾ ਹੇ।
4਼ (ਹੇ ਨਬੀ!) ਲੋਕੀਂ ਤੁਹਾਥੋਂ ਪੁੱਛਦੇ ਹਨ ਕਿ (ਰੱਬ ਵੱਲੋਂ) ਉਹਨਾਂ ਲਈ ਕੀ ਕੁੱਝ ਹਲਾਲ (ਜਾਇਜ਼) ਕੀਤਾ ਗਿਆ ਹੇ, ਤੁਸੀਂ ਆਖ ਦਿਓ! ਕਿ ਸਾਰੀਆਂ ਹੀ ਪਾਕ ਚੀਜ਼ਾਂ ਤੁਹਾਡੇ ਲਈ ਹਲਾਲ ਕੀਤੀਆਂ ਗਈਆਂ ਹਨ ਅਤੇ ਜਿਹੜੇ ਜਾਨਵਰਾਂ ਨੂੰ ਤੁਸੀਂ ਸ਼ਿਕਾਰ ਕਰਨ ਲਈ ਸਿਖਲਾਈ ਦੇ ਰੱਖੀ ਹੇ ਭਾਵ ਤੁਸੀਂ ਆਪਣੇ ਸ਼ਿਕਾਰੀ ਜਾਨਵਰਾਂ ਨੂੰ ਉਹ ਕੁੱਝ ਸਿਖਾਉਂਦੇ ਹੋ ਜਿਸ ਦਾ ਗਿਆਨ ਰੱਬ ਨੇ ਤੁਹਾਨੂੰ ਦਿੱਤਾ ਹੋਇਆ ਹੇ ਸੋ ਜਿਹੜੇ ਵੀ ਸ਼ਿਕਾਰ ਨੂੰ ਉਹ ਤੁਹਾਡੇ ਲਈ ਫੜੀ ਰੱਖਣ ਤਾਂ ਉਸ ਸ਼ਿਕਾਰ ਕੀਤੇ ਹੋਏ ਜਾਨਵਰ ਨੂੰ ਅੱਲਾਹ ਦਾ ਨਾਂ ਪੜ੍ਹਕੇ ਜ਼ਿਬਹ ਕਰੋ ਫੇਰ ਉਸ ਵਿੱਚੋਂ ਖਾਓ। ਅੱਲਾਹ ਤੋਂ ਡਰਦੇ ਰਿਹਾ ਕਰੋ। ਬੇਸ਼ੱਕ ਅੱਲਾਹ ਛੇਤੀ ਹੀ ਹਿਸਾਬ ਲੈਣ ਵਾਲਾ ਹੇ।
5਼ ਸਾਰੀਆਂ ਪਾਕ ਚੀਜ਼ਾਂ ਅੱਜ ਤੋਂ ਤੁਹਾਡੇ ਲਈ ਹਲਾਲ ਕਰ ਦਿੱਤੀਆਂ ਗਈਆਂ ਹਨ ਅਤੇ ਅਹਲੇ ਕਿਤਾਬ ਦਾ ਭੋਜਨ (ਯਹੂਦੀ ਅਤੇ ਈਸਾਈਆਂ ਦੇ ਹੱਥੋਂ ਅੱਲਾਹ ਦੇ ਨਾਂ ’ਤੇ ਜ਼ਿਬਹ ਕੀਤਾ ਗਿਆ ਜਾਨਵਰ) ਤੁਹਾਡੇ ਲਈ ਜਾਈਜ਼ ਰੁ ਅਤੇ ਤੁਹਾਡਾ ਭੋਜਨ ਉਹਨਾਂ ਲਈ ਜਾਈਜ਼ ਹੇ। ਤੁਹਾਡੇ ਲਈ ਪਾਕ ਪਵਿੱਤਰ ਈਮਾਨ ਵਾਲੀਆਂ ਇਸਤਰੀਆਂ ਅਤੇ ਉਹਨਾਂ ਦੀਆਂ ਪਾਕ-ਪਵਿੱਤਰ ਇਸਤਰੀਆਂ ਵੀ ਹਲਾਲ ਹਨ (ਭਾਵ ਨਿਕਾਹ ਕਰ ਸਕਦੇ ਹੋ) ਜਿਹਨਾਂ ਨੂੰ ਤੁਹਾਥੋਂ ਪਹਿਲਾਂ ਕਿਤਾਬ ਦਿੱਤੀ ਗਈ ਸੀ, ਪਰ ਇਹ ਉਸ ਸਮੇਂ ਹੇ ਜਦੋਂ ਤੁਸੀਂ ਉਹਨਾਂ ਦੇ ਮਹਿਰ ਅਦਾ ਕਰਕੇ ਉਹਨਾਂ ਨੂੰ ਨਿਕਾਹ ਦੀ ਕੈਦ ਵਿਚ ਲੈ ਆਓ, ਨਾ ਬਦਕਾਰੀ ਕਰਨ ਵਾਲੇ ਬਣੋ ਅਤੇ ਨਾ ਹੀ ਗੁਪਤ ਸੰਬੰਧ ਰੱਖੋ। ਜਿਹੜਾ ਕੋਈ ਈਮਾਨ ਤੋਂ ਹੀ ਇਨਕਾਰ ਕਰੇਗਾ ਤਾਂ ਉਸ ਦਾ ਸਾਰਾ ਕੀਤਾ ਕਰਾਇਆ ਬਰਬਾਦ ਹੋਵੇਗਾ ਅਤੇ ਉਹ ਪਰਲੋਕ ਵਿਖੇ ਘਾਟਾ ਸਹਿਣ ਵਾਲਿਆਂ ਵਿੱਚੋਂ ਹੋਵੇਗਾ।
6਼ ਹੇ ਈਮਾਨ ਵਾਲਿਓ! ਜਦੋਂ ਤੁਸੀਂ ਨਮਾਜ਼ (ਦੇ ਇਰਾਦੇ ਨਾਲ) ਉੱਠੋ ਤਾਂ ਤੁਹਾਨੂੰ ਚਾਹੀਦਾ ਹੇ ਕਿ ਆਪਣੇ ਚਿਹਰੇ ਨੂੰ ਧੋਵੋ ਅਤੇ ਹੱਥਾਂ ਨੂੰ ਸਨੇ ਕੁਹਨੀਆਂ ਧੋ ਲਵੋ1 ਆਪਣੇ ਸਿਰ ਉੱਤੇ (ਹੱਥ ਗਿੱਲੇ ਕਰਕੇ) ਫੇਰੋ ਅਤੇ ਆਪਣੇ ਪੈਰਾਂ ਨੂੰ ਗਿਟੇ ਸਨੇ ਧੋਵੋ। ਜੇ ਤੁਸੀਂ ਨਾਪਾਕੀ ਦੀ ਹਾਲਤ ਵਿਚ ਹੋਵੋ ਤਾਂ ਇਸ਼ਨਾਨ ਕਰ ਲਵੋ ਹਾਂ! ਜੇ ਤੁਸੀਂ ਬਿਮਾਰ ਜਾਂ ਸਫਰ ਵਿਚ ਹੋਵੋ ਜਾਂ ਤੁਹਾਡੇ ਵਿੱਚੋਂ ਕੋਈ ਵਿਅਕਤੀ ਨਿਤ-ਰੋਜ਼ ਦੀਆਂ ਲੋੜਾਂ (ਭਾਵ ਟੱਟੀ-ਪਿਸ਼ਾਬ ਆਦਿ) ਪੂਰੀਆਂ ਕਰਕੇ ਆਇਆ ਹੋਵੇ ਜਾਂ ਤੁਸੀਂ ਪਤਨੀਆਂ ਨਾਲ ਸੰਭੋਗ ਕੀਤਾ ਹੋਵੇ ਅਤੇ ਤੁਹਾਨੂੰ ਪਾਣੀ ਨਾ ਮਿਲੇ ਤਾਂ ਤੁਸੀਂ ਪਾਕ ਮਿੱਟੀ ਨਾਲ ਤਯੱਮੁਮ ਕਰ1 ਲਓ ਫੇਰ ਉਸ (ਮਿੱਟੀ ਨਾਲ ਲਿਬੜੇ ਹੱਥਾਂ) ਨੂੰ ਆਪਣੇ ਚਿਹਰੇ ਅਤੇ ਹੱਥਾਂ ਉੱਤੇ ਫੇਰ ਲਿਆ ਕਰੋ। ਅੱਲਾਹ ਨਹੀਂ ਚਾਹੁੰਦਾ ਕਿ ਤੁਹਾਨੂੰ ਔਖਿਆਈ ਵਿਚ ਪਾਵੇ, ਸਗੋਂ ਉਹ ਤਾਂ ਤੁਹਾਨੂੰ ਪਾਕ ਰੱਖਣਾ ਚਾਹੁੰਦਾ ਹੇ ਅਤੇ ਤੁਹਾਡੇ ਉੱਤੇ ਆਪਣੀ ਨਿਅਮਤਾਂ ਪੂਰੀਆਂ ਕਰ ਦੇਣਾ ਚਾਹੁੰਦਾ ਹੇ, ਤਾਂ ਜੋ ਤੁਸੀਂ ਉਸ ਦਾ ਧੰਨਵਾਦ ਕਰੋ।
7਼ (ਹੇ ਮੋਮਿਨੋ!) ਤੁਹਾਡੇ ਉੱਤੇ ਜੋ ਵੀ ਅੱਲਾਹ ਵੱਲੋਂ ਨਿਅਮਤ ਨਾਜ਼ਿਲ ਹੋਈ ਹੇ ਉਸ ਨੂੰ ਚੇਤੇ ਰੱਖੋ ਅਤੇ ਇਸ ਬਚਨ ਨੂੰ ਵੀ ਯਾਦ ਰੱਖੋ ਜੋ ਤੁਸੀਂ ਉਸ (ਅੱਲਾਹ) ਨਾਲ ਕੀਤਾ ਹੇ, ਜਦੋਂ ਤੁਸੀਂ (ਇਕਰਾਰ ਵਜੋਂ) ਕਿਹਾ ਸੀ ਕਿ ਅਸੀਂ ਇਹਨਾਂ ਹੁਕਮਾਂ ਨੂੰ ਸੁਣਿਆ ਅਤੇ ਇਸ ਨੂੰ ਸਵੀਕਾਰ ਕੀਤਾ ਹੇ। ਸੋ ਅੱਲਾਹ ਤੋਂ ਡਰਦੇ ਰਹੋ ਬੇਸ਼ੱਕ ਅੱਲਾਹ ਦਿਲਾਂ (ਵਿਚ ਲੁਕੇ) ਭੇਤਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੇ।
8਼ ਹੇ ਈਮਾਨ ਵਾਲਿਓ! ਤੁਸੀਂ ਅੱਲਾਹ ਲਈ ਹੱਕ ਸੱਚ ਉੱਤੇ ਖੜ੍ਹਣ ਵਾਲੇ ਅਤੇ ਇਨਸਾਫ਼ ਦੀ ਗਵਾਹੀ ਦੇਣ ਵਾਲੇ ਬਣ ਜਾਓ। ਕਿਸੇ ਕੌਮ ਦੀ ਦੁਸ਼ਮਨੀ ਤੁਹਾਨੂੰ ਇਸ ਗੱਲ ’ਤੇ ਨਾ ਉਭਾਰੇ ਕਿ ਤੁਸੀਂ ਇਨਸਾਫ਼ ਹੀ ਨਾ ਕਰ ਸਕੋਂ। ਇਨਸਾਫ਼ ਤੋਂ ਕੰਮ ਲਿਆ ਕਰੋ ਇਹੋ ਪਰਹੇਜ਼ਗਾਰੀ ਦੇ ਵੱਧ ਨੇੜੇ ਹੇ ਅਤੇ ਅੱਲਾਹ ਤੋਂ ਡਰਦੇ ਰਹੋ, ਸੱਚ ਜਾਣੋ ਕਿ ਅੱਲਾਹ ਤੁਹਾਡੇ ਸਾਰੇ ਕੰਮਾਂ ਦੀ ਜਾਣਕਾਰੀ ਰੱਖਦਾ ਹੇ।
وَعَدَ ٱللَّهُ ٱلَّذِينَ ءَامَنُواْ وَعَمِلُواْ ٱلصَّٰلِحَٰتِ لَهُم مَّغۡفِرَةٞ وَأَجۡرٌ عَظِيمٞ [٩]
9਼ ਅੱਲਾਹ ਨੇ ਉਹਨਾਂ ਲੋਕਾਂ ਨਾਲ ਜਿਹੜੇ ਈਮਾਨ ਲਿਆਏ ਹਨ ਅਤੇ ਉਹਨਾਂ ਨੇ ਕੰਮ ਵੀ ਭਲੇ ਹੀ ਕੀਤੇ ਇਹ ਵਾਅਦਾ ਕੀਤਾ ਹੇ ਕਿ ਉਹਨਾਂ ਲਈ ਬਖ਼ਸ਼ਿਸ਼ ਹੇ ਅਤੇ ਭਲੇ ਕੰਮਾਂ ਦਾ ਬਹੁਤ ਵੱਡਾ ਬਦਲਾ ਹੇ।
10਼ ਅਤੇ ਜਿਨ੍ਹਾਂ ਲੋਕਾਂ ਨੇ ਕੁਫ਼ਰ ਕੀਤਾ ਅਤੇ ਸਾਡੇ ਹੁਕਮਾਂ ਨੂੰ ਝੁਠਲਾਇਆ, ਉਹ ਸਾਰੇ ਲੋਕ ਨਰਕ ਵਿਚ ਜਾਣ ਵਾਲੇ ਹਨ।
11਼ ਹੇ ਈਮਾਨ ਵਾਲਿਓ! ਅੱਲਾਹ ਨੇ ਤੁਹਾਡੇ ਉੱਤੇ ਜਿਹੜੀ ਨਿਅਮਤ (ਰੱਬੀ ਮਦਦ) ਨਾਜ਼ਿਲ ਕੀਤੀ ਸੀ ਉਸ ਨੂੰ ਚੇਤੇ ਰੱਖੋ ਜਦੋਂ ਇਕ ਕੌਮ ਨੇ ਤੁਹਾਡੇ ਉੱਤੇ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਅੱਲਾਹ ਨੇ ਉਹਨਾਂ ਦੇ ਹੱਥਾਂ ਨੂੰ ਤੁਹਾਡੇ ਤਕ ਪਹੁੰਚਣ ਤੋਂ ਰੋਕ ਦਿੱਤਾ ਸੀ। ਅੱਲਾਹ ਤੋਂ ਡਰਦੇ ਰਹੋ ਅਤੇ ਮੋਮਿਨਾਂ ਨੂੰ ਅੱਲਾਹ ਉੱਤੇ ਹੀ ਭਰੋਸਾ ਕਰਨਾ ਚਾਹੀਦਾ ਹੇ।
12਼ ਬੇਸ਼ੱਕ ਅੱਲਾਹ ਨੇ ਬਨੀ ਇਸਰਾਈਲ ਤੋਂ ਪੱਕਾ ਬਚਨ ਲਿਆ ਸੀ ਅਤੇ ਅਸੀਂ ਉਹਨਾਂ ਵਿੱਚੋਂ ਬਾਰਾਂ ਸਰਦਾਰ ਨਿਯੁਕਤ ਕੀਤੇ ਸਨ। ਅਤੇ ਅੱਲਾਹ ਨੇ ਉਹਨਾਂ ਨੂੰ ਆਖਿਆ ਸੀ ਕਿ ਮੈਂ ਤੁਹਾਡੇ ਅੰਗ-ਸੰਗ ਹੀ ਹਾਂ। ਜੇ ਤੁਸੀਂ ਨਮਾਜ਼ ਕਾਇਮ ਰੱਖੋਗੇ ਅਤੇ ਜ਼ਕਾਤ ਦਿੰਦੇ ਰਹੋਗੇ ਅਤੇ ਮੇਰੇ ਰਸੂਲਾਂ ਨੂੰ ਮੰਨੋਗੇ ਅਤੇ ਉਹਨਾਂ ਦੀ ਸਹਾਇਤਾ ਕਰਦੇ ਰਹੋਗੇ ਅਤੇ ਅੱਲਾਹ ਨੂੰ ਸੋਹਣਾ ਕਰਜ਼ਾ ਦਿਓਗੇ (ਭਾਵ ਰੱਬ ਦੀ ਰਾਹ ਵਿਚ ਖ਼ਰਚ ਕਰੋਗੇ) ਤਾਂ ਮੈਂ ਤੁਹਾਡੀਆਂ ਬੁਰਾਈਆਂ ਤੁਹਾਥੋਂ ਦੂਰ ਕਰ ਦੇਵਾਂਗਾ ਅਤੇ ਤੁਹਾਨੂੰ ਉਹਨਾਂ ਸਵਰਗਾਂ ਵਿਚ ਲੈ ਕੇ ਜਾਵਾਂਗਾ ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹਨ, ਜੇ ਕਿਸੇ ਨੇ ਫੇਰ ਵੀ ਕੁਫ਼ਰ ਕੀਤਾ ਤਾਂ ਅਸਲੋ ਉਹ ਸਿੱਧੇ ਰਸਤੇ ਤੋਂ ਭਟਕ ਗਿਆ।
13਼ ਸੋ ਉਹਨਾਂ ਦੇ ਆਪਣੇ ਹੀ ਕੀਤੇ ਬਚਨਾਂ ਨੂੰ ਭੰਗ ਕਰਨ ਕਾਰਨ1 ਅਸੀਂ ਉਹਨਾਂ (ਬਨੀ ਇਸਰਾਈਲ) ਉੱਤੇ ਲਾਅਨਤਾਂ ਭੇਜੀਆਂ ਅਤੇ ਉਹਨਾਂ ਦੇ ਦਿਲ ਕਠੋਰ ਕਰ ਦਿੱਤੇ (ਕਿ ਉਹ ਸਿਧੇ ਰਾਹ ਤੁਰ ਹੀ ਨਾ ਸਕਣ)। ਉਹ ਰੱਬ ਦੇ ਕਲਾਮ ਦੀ ਰੂਪ ਰੇਖਾ ਬਦਲ ਦਿੰਦੇ ਹਨ ਅਤੇ ਜੋ ਵੀ ਉਹਨਾਂ ਨੂੰ ਹਿਦਾਇਤਾਂ ਕੀਤੀਆਂ ਗਈਆਂ ਸਨ ਉਹਨਾਂ ਦਾ ਇਕ ਵੱਡਾ ਹਿੱਸਾ ਉਹਨਾਂ ਨੇ ਭੁਲਾ ਦਿੱਤਾ ਹੇ। (ਹੇ ਨਬੀ!) ਉਹਨਾਂ ਵਿਚ ਕੁੱਝ ਲੋਕਾਂ ਨੂੰ ਛੱਡ ਕੇ ਦੂਜਿਆਂ ਵੱਲੋਂ ਹੇਰਾ-ਫੇਰੀ ਕਰਨ ਦੀ ਸੂਚਨਾ ਆਮ ਕਰਕੇ ਤੁਹਾਨੂੰ ਮਿਲਦੀ ਰਹਿੰਦੀ ਹੇ। ਸੋ ਤੁਸੀਂ ਉਹਨਾਂ ਨੂੰ ਖਿਮਾ ਬਖ਼ਸ਼ੋ ਅਤੇ ਉਹਨਾਂ ਦੀਆਂ ਕਰਤੂਤਾਂ ਤੋਂ ਅਣ ਦੇਖੀ ਕਰ ਦਿਓ। ਬੇਸ਼ੱਕ ਅੱਲਾਹ ਉਪਕਾਰ ਕਰਨ ਵਾਲਿਆਂ ਨੂੰ ਪਸੰਦ ਕਰਦਾ ਹੇ।
14਼ ਜਿਹੜੇ ਆਪਣੇ ਆਪ ਨੂੰ ਨਸਰਾਨੀ (ਇਸਾਈ) ਆਖਵਾਉਂਦੇ ਹਨ, ਅਸੀਂ ਉਹਨਾਂ ਤੋਂ ਵੀ ਹੁਕਮਾਂ ਦੀ ਪਾਲਣਾ ਕਰਨ ਦਾ ਬਚਨ 2 ਲਿਆ ਸੀ, ਪ੍ਰੰਤੂ ਜਿਸ ਗੱਲ ਲਈ ਉਹਨਾਂ ਤੋਂ ਬਚਨ ਲਿਆ ਗਿਆ ਸੀ ਉਸ ਦਾ ਇਕ ਵੱਡਾ ਭਾਗ ਉਹਨਾਂ ਨੇ ਭੁਲਾ ਦਿੱਤਾ। ਸੋ ਫੇਰ ਅਸੀਂ ਵੀ ਉਹਨਾਂ ਵਿਚਾਲੇ ਕਿਆਮਤ ਤਕ ਲਈ ਦੁਸ਼ਮਣੀ ਤੇ ਈਰਖਾ ਪਾ ਛੱਡੀ ਅਤੇ ਉਹ ਜੋ ਵੀ ਕਰਦੇ ਹਨ ਅੱਲਾਹ ਉਹਨਾਂ ਨੂੰ ਛੇਤੀ ਹੀ ਉਹਨਾਂ ਦੀਆਂ ਕਰਤੂਤਾਂ ਤੋਂ ਜਾਣੂ ਕਰ ਦੇਵੇਗਾ।
15਼ ਹੇ ਅਹਲੇ ਕਿਤਾਬ (ਯਹੂਦੀ ਅਤੇ ਈਸਾਈਓ)! ਤੁਹਾਡੇ ਕੋਲ ਸਾਡਾ ਰਸੂਲ (ਹਜ਼ਰਤ ਮੁਹੰਮਦ ਸ:) ਆ ਗਿਆ ਹੇ, ਉਹ ਤੁਹਾਨੂੰ ਅੱਲਾਹ ਦੀਆਂ ਕਿਤਾਬਾਂ (ਤੌਰੈਤ ਅਤੇ ਇੰਜੀਲ) ਦੀਆਂ ਬਹੁਤ ਸਾਰੀਆਂ ਗੱਲਾਂ ਸਪਸ਼ਟ ਕਰ ਰਿਹਾ ਹੇ ਜਿਨ੍ਹਾਂ ਨੂੰ ਤੁਸੀਂ ਲੁਕਾ ਰਹੇ ਸੀ ਅਤੇ ਵਧੇਰੀਆਂ ਗੱਲਾਂ ਤੋਂ ਅਣ-ਦੇਖੀ ਕਰ ਰਿਹਾ ਹੇ। ਬੇਸ਼ੱਕ ਤੁਹਾਡੇ ਕੋਲ ਅੱਲਾਹ ਵੱਲੋਂ ਚਾਨਣ ਅਤੇ (ਸੱਚ, ਝੂਠ ਨੂੰ) ਸਪਸ਼ਟ ਕਰਨ ਵਾਲੀ ਕਿਤਾਬ (ਪਵਿੱਤਰ .ਕੁਰਆਨ) ਆ ਗਈ ਹੇ।
16਼ ਇਸ .ਕੁਰਆਨ ਰਾਹੀਂ ਅੱਲਾਹ ਉਹਨਾਂ ਲੋਕਾਂ ਨੂੰ, ਜਿਹੜੇ ਰੱਬ ਦੀ ਰਜ਼ਾ ਦੇ ਚਾਹਵਾਨ ਹਨ, ਸਿੱਧੇ ਰਾਹ ਦੀ ਅਗਵਾਈ ਕਰਦਾ ਹੇ ਅਤੇ ਆਪਣੀ ਆਗਿਆ ਨਾਲ ਹੀ ਉਹਨਾਂ ਨੂੰ ਹਨੇਰਿਆਂ ’ਚੋਂ ਕੱਢ ਕੇ ਰੋਸ਼ਨੀ ਵੱਲ ਲੈ ਕੇ ਜਾਂਦਾ ਹੇ ਅਤੇ ਉਹਨਾਂ ਨੂੰ ਸਿੱਧੇ ਰਾਹ ਵੱਲ ਲੈ ਕੇ ਜਾਂਦਾ ਹੇ।
17਼ ਬੇਸ਼ੱਕ ਉਹ ਲੋਕ ਰੱਬ ਦੇ ਇਨਕਾਰੀ ਹੋ ਗਏ ਜਿਨ੍ਹਾਂ ਨੇ ਕਿਹਾ ਕਿ ਬੇਸ਼ੱਕ ਅੱਲਾਹ ਤਾਂ ਉਹੀ ਮਸੀਹ, ਮਰੀਅਮ ਦਾ ਪੁੱਤਰ ਹੇ। (ਹੇ ਨਬੀ!) ਜੇਕਰ ਅੱਲਾਹ ਮਰੀਅਮ ਦੇ ਪੁੱਤਰ ਮਸੀਹ ਨੂੰ ਅਤੇ ਉਸ ਦੀ ਮਾਤਾ ਨੂੰ ਅਤੇ ਧਰਤੀ ਉੱਤੇ ਵਸਨ ਵਾਲੇ ਸਾਰੇ ਹੀ ਲੋਕਾਂ ਨੂੰ ਹਲਾਕ ਕਰ ਦੇਵੇ, ਤਾਂ ਕੌਣ ਹੇ ਜਿਹੜਾ ਅੱਲਾਹ ਨੂੰ ਇਸ ਗੱਲ ਤੋਂ ਰੋਕਣ ਦਾ ਅਧਿਕਾਰ ਰੱਖਦਾ ਹੇ? ਅਕਾਸ਼ ਅਤੇ ਧਰਤੀ ਅਤੇ ਇਹਨਾਂ ਦੋਵਾਂ ਦੇ ਵਿਚਾਲੇ ਜੋ ਕੁੱਝ ਵੀ ਹੇ ਉਹਨਾਂ ਸਭ ਦਾ ਮਾਲਿਕ ਅੱਲਾਹ ਹੀ ਹੇ ਉਹ ਜੋ ਵੀ ਚਾਹੁੰਦਾ ਹੇ ਪੈਦਾ ਕਰਦਾ ਹੇ ਅਤੇ ਹਰੇਕ ਚੀਜ਼ ਅੱਲਾਹ ਦੇ ਵੱਸ ਵਿਚ ਹੇ।
18਼ ਯਹੂਦੀ ਅਤੇ ਈਸਾਈ ਆਖਦੇ ਹਨ ਕਿ ਅਸੀਂ ਅੱਲਾਹ ਦੇ ਪੁੱਤਰ ਅਤੇ ਉਸ ਦੇ ਲਾਡਲੇ ਹਾਂ। (ਤੁਸੀਂ ਹੇ ਨਬੀ!) ਉਹਨਾਂ ਤੋਂ ਪੁੱਛੋ ਕਿ ਜੇ ਇਹ ਗੱਲ ਹੇ ਤਾਂ ਫੇਰ ਉਹ ਤੁਹਾਡੇ ਪਾਪਾਂ ਦੀ ਸਜ਼ਾ ਕਿਉਂ ਦਿੰਦਾ ਹੇ ? ਨਹੀਂ ਸਗੋਂ ਤੁਸੀਂ ਵੀ ਉਸ (ਅੱਲਾਹ) ਦੀ ਰਚਨਾ ਵਿੱਚੋਂ ਇਕ ਮਨੁੱਖੀ ਰਚਨਾ ਹੋ, ਉਹ ਜਿਸ ਨੂੰ ਚਾਹੁੰਦਾ ਹੇ ਬਖ਼ਸ਼ ਦਿੰਦਾ ਹੇ ਅਤੇ ਜਿਸ ਨੂੰ ਚਾਹੁੰਦਾ ਰੁ ਸਜ਼ਾ ਦੇ ਦਿੰਦਾ ਹੇ। ਅਕਾਸ਼ ਅਤੇ ਧਰਤੀ ਅਤੇ ਇਹਨਾਂ ਦੇ ਵਿਚਾਲੇ ਦੀ ਹਰੇਕ ਚੀਜ਼ ਦਾ ਮਾਲਿਕ ਅੱਲਾਹ ਹੀ ਹੇ ਅਤੇ ਤੁਸੀਂ ਸਭ ਨੇ ਉਸੇ ਵੱਲ ਮੁੜ ਕੇ ਜਾਣਾ ਹੇ।
19਼ ਹੇ ਕਿਤਾਬ ਵਾਲਿਓ! ਤੁਹਾਡੇ ਕੋਲ ਸਾਡਾ ਰਸੂਲ (ਹਜ਼ਰਤ ਮੁਹੰਮਦ) ਆ ਗਿਆ ਹੇ, ਜਿਹੜਾ ਰਸੂਲਾਂ ਦੇ ਕਾਫ਼ੀ ਦੇਰ ਮਗਰੋਂ ਅਇਆ ਹੇ ਜੋ ਤੁਹਾਡੇ ਲਈ ਸਾਡੀਆਂ ਗੱਲਾਂ (ਸਿੱਖਿਆਵਾਂ) ਨੂੰ ਵਿਸਥਾਰ ਪੂਰਵਕ ਬਿਆਨ ਕਰਦਾ ਹੇ ਤਾਂ ਜੋ ਤੁਸੀਂ ਇਹ ਨਾ ਕਹਿ ਸਕੋ ਕਿ ਸਾਡੇ ਕੋਲ ਤਾਂ ਕੋਈ ਸਵਰਗ ਦੀਆਂ ਖ਼ੁਸ਼ਖ਼ਬਰੀਆਂ ਸੁਣਾਉਣ ਵਾਲਾ ਤੇ (ਨਰਕ ਤੋਂ) ਡਰਾਉਣ ਵਾਲਾ ਕੋਈ ਆਇਆ ਹੀ ਨਹੀਂ ਸੀ। ਸੋ ਹੁਣ ਖ਼ੁਸ਼ਖ਼ਬਰੀਆਂ ਦੇਣ ਵਾਲਾ ਅਤੇ ਡਰਾਉਣ ਵਾਲਾ ਆ ਗਿਆ ਹੇ।1 ਅੱਲਾਹ ਹਰ ਚੀਜ਼ ਉੱਤੇ ਪੂਰੀ ਕੁਦਰਤ ਰੱਖਦਾ ਹੇ।
20਼ ਯਾਦ ਕਰੋ ਜਦੋਂ ਮੂਸਾ ਨੇ ਆਪਣੀ ਕੌਮ ਨੂੰ ਆਖਿਆ ਸੀ ਕਿ ਹੇ ਮੇਰੀ ਕੌਮ! ਅੱਲਾਹ ਦੇ ਉਸ ਅਹਿਸਾਨ ਨੂੰ ਯਾਦ ਕਰੋ, ਜਿਹੜਾ ਉਸ ਨੇ ਤੁਹਾਡੇ ਉੱਤੇ ਕੀਤਾ ਹੇ, ਜਦੋਂ ਕਿ ਉਸ ਨੇ ਤੁਹਾਡੇ ਵਿੱਚੋਂ ਪੈਗ਼ੰਬਰ ਬਣਾਏ, ਤੁਹਾਨੂੰ ਹਕੂਮਤਾਂ ਵੀ ਬਖ਼ਸ਼ੀਆਂ ਅਤੇ ਤੁਹਾਨੂੰ ਉਹ ਕੁੱਝ ਦਿੱਤਾ ਜੋ ਸੰਸਾਰ ਵਿਚ ਹੋਰ ਕਿਸੇ ਨੂੰ ਨਹੀਂ ਸੀ ਦਿੱਤਾ।
21਼ ਹੇ ਮੇਰੀ ਕੌਮ! ਇਸ ਪਵਿੱਤਰ ਧਰਤੀ (ਫਲਸਤੀਨ) ਵਿਚ ਦਾਖ਼ਲ ਹੋ ਜਾਓ ਜਿਹੜੀ ਅੱਲਾਹ ਨੇ ਤੁਹਾਡੇ ਨਾਂ ਲਿੱਖ ਛੱਡੀ ਹੇ। ਤੁਸੀਂ (ਜਿਹਾਦ ਤੋਂ) ਪਿੱਠ ਨਾ ਫੇਰ ਲੈਣ, (ਨਹੀਂ ਤਾਂ) ਤੁਸੀਂ ਘਾਟੇ ਵਿਚ ਰਹੋਗੇ।
22਼ ਉਹਨਾਂ ਨੇ ਜਵਾਬ ਦਿੱਤਾ ਕਿ ਹੇ ਮੂਸਾ! ਉੱਥੇ ਤਾਂ ਵਧੇਰੇ ਹੀ ਸ਼ਕਤੀਸ਼ਾਲੀ ਲੋਕ ਰਹਿੰਦੇ ਹਨ ਉਹ ਜਦੋਂ ਤਕ ਉੱਥਿਓਂ ਨਿਕਲ ਨਹੀਂ ਜਾਂਦੇ, ਅਸੀਂ ਉੱਥੇ ਉੱਕਾ ਹੀ ਨਹੀਂ ਜਾਵਾਂਗੇ, ਹਾਂ! ਜੇ ਉਹ ਉੱਥਿਓਂ ਨਿਕਲ ਜਾਣ ਫੇਰ ਅਸੀਂ (ਖ਼ੁਸ਼ੀ ਨਾਲ) ਦਾਖ਼ਲ ਹੋਵਾਂਗੇ।
23਼ ਉਹਨਾਂ ਵਿੱਚੋਂ ਦੋ ਵਿਅਕਤੀ, ਜੋ ਰੱਬ ਤੋਂ ਡਰਣ ਵਾਲਿਆਂ ਵਿੱਚੋਂ ਸਨ ਅਤੇ ਜਿਨ੍ਹਾਂ ਉੱਤੇ ਰੱਬ ਦੀ ਮਿਹਰ ਸੀ, ਉਹ ਬੋਲੇ, ਤੁਸੀਂ ਉਹਨਾਂ ਦੇ ਮੁਕਾਬਲੇ ਲਈ ਬੂਹੇ ਤਕ ਤਾਂ ਪਹੁੰਚੋ, ਜਦੋਂ ਤੁਸੀਂ ਬੂਹੇ ਵਿਚ ਦਾਖ਼ਲ ਹੋਵੋਗੇ ਤਾਂ ਲਾਜ਼ਮਨ ਤੁਸੀਂ ਹੀ ਭਾਰੂ ਰਹੋਗੇ। ਜੇ ਤੁਸੀਂ ਸੱਚੇ ਮੋਮਿਨ ਹੋ ਤਾਂ ਤੁਹਾਨੂੰ ਅੱਲਾਹ ਉੱਤੇ ਹੀ ਭਰੋਸਾ ਕਰਨਾ ਚਾਹੀਦਾ ਹੇ।
24਼ ਉਹ ਆਖਣ ਲੱਗੇ ਕਿ ਹੇ ਮੂਸਾ! ਜਦੋਂ ਤਕ ਉਹ ਉੱਥੇ ਹਨ ਉਦੋਂ ਤਕ ਅਸੀਂ ਉਸ ਧਰਤੀ ਵਿਚ ਨਹੀਂ ਦਾਖ਼ਲ ਹੋਵਾਂਗੇ, ਸੋ ਤੂੰ ਤੇ ਤੇਰਾ ਰੱਬ, ਦੋਵੇਂ ਹੀ ਜਾਓ ਤੇ ਉਹਨਾਂ ਨਾਲ ਲੜੋ, ਅਸੀਂ ਤਾਂ ਇੱਥੇ ਹੀ ਬੈਠੇ ਹਾਂ।
25਼ ਮੂਸਾ ਨੇ ਆਖਿਆ ਕਿ ਹੇ ਰੱਬਾ! ਮੈਨੂੰ ਤਾਂ ਛੁੱਟ ਆਪਣੇ ਆਪ ਤੋਂ ਅਤੇ ਆਪਣੇ ਭਰਾ (ਹਾਰੂਨ) ਤੋਂ ਹੋਰ ਕਿਸੇ ’ਤੇ ਕੋਈ ਜ਼ੋਰ ਨਹੀਂ, ਸੋ ਤੂੰ ਸਾਨੂੰ ਇਸ ਅਵਗਿਆਕਾਰੀ ਕੌਮ ਤੋਂ ਅੱਡ ਕਰਦੇ।
26਼ ਅੱਲਾਹ ਨੇ ਫ਼ਰਮਾਇਆ ਕਿ ਹੁਣ ਇਹਨਾਂ ਲਈ ਇਹ ਪਵਿੱਤਰ ਧਰਤੀ ਚਾਲੀ ਸਾਲਾਂ ਤੀਕ ਹਰਾਮ ਕਰ ਦਿੱਤੀ ਗਈ। ਹੁਣ ਇਹ ਇੱਧਰ-ਉੱਧਰ ਭਟਕੇ ਹੋਏ ਫਿਰਦੇ ਰਹਿਣਗੇ ਸੋ ਤੁਸੀਂ ਇਹਨਾਂ ਨਾ-ਫ਼ਰਮਾਨ ਲੋਕਾਂ ਦੀ ਚਿੰਤਾ ਨਾ ਕਰੋ।
27਼ (ਹੇ ਨਬੀ!) ਤੁਸੀਂ ਇਹਨਾਂ (ਨਾ-ਫ਼ਰਮਾਨਾਂ) ਨੂੰ ਆਦਮ ਦੇ ਪੁੱਤਰਾਂ (ਹਾਬੀਲ ਤੇ ਕਾਬੀਲ) ਦਾ ਕਿੱਸਾ ਵੀ ਠੀਕ-ਠੀਕ ਸੁਣਾ ਦਿਓ। ਜਦੋਂ ਉਹਨਾਂ ਦੋਵਾਂ ਨੇ (ਰੱਬ ਦੇ ਹਜ਼ੂਰ) ਇਕ ਕੁਰਬਾਨੀ ਪੇਸ਼ ਕੀਤੀ ਤਾਂ ਇਹਨਾਂ ਵਿੱਚੋਂ ਇਕ (ਹਾਬੀਲ) ਦੀ ਕੁਰਬਾਨੀ ਕਬੂਲ ਹੋ ਗਈ ਅਤੇ ਦੂਜੇ (ਕਾਬੀਲ) ਦੀ ਕਬੂਲ ਨਾ ਹੋਈ ਤਾਂ ਉਹ (ਈਰਖਾ ਵਿਚ ਆ ਕੇ) ਕਹਿਣ ਲੱਗਾ ਕਿ ਮੈਂ ਤਾਂ ਤੈਨੂੰ ਮਾਰ ਦੇਵਾਂਗਾ1 ਤਾਂ ਉਸ ਨੇ (ਜਿਸ ਦੀ ਕੁਰਬਾਨੀ ਕਬੂਲ ਹੋਈ ਸੀ) ਕਿਹਾ ਕਿ ਅੱਲਾਹ ਤਾਂ ਉਸ ਤੋਂ ਡਰਨ ਵਾਲਿਆਂ ਦੀ ਹੀ ਕੁਰਬਾਨੀ ਕਬੂਲ ਕਰਦਾ ਹੇ।
28਼ ਜੇ ਤੂੰ ਮੈਨੂੰ ਕਤਲ ਕਰਨ ਦੇ ਇਰਾਦੇ ਨਾਲ ਮੇਰੇ ਉੱਤੇ ਹੱਥ ਚੁੱਕੇਗਾਂ ਮੈਂ ਫੇਰ ਵੀ ਤੈਨੂੰ ਕਤਲ ਕਰਨ ਲਈ ਆਪਣਾ ਹੱਥ ਨਹੀਂ ਚੁੱਕਾਂਗਾ। ਬੇਸ਼ੱਕ ਮੈਂ ਤਾਂ ਅੱਲਾਹ ਤੋਂ, ਜੋ ਸਾਰੇ ਸੰਸਾਰ ਦਾ ਪਾਲਣਹਾਰ ਹੇ, ਡਰਦਾ ਹਾਂ।
29਼ ਮੈਂ ਚਾਹੁੰਦਾ ਹਾਂ ਕਿ ਤੂੰ ਮੇਰਾ ਗੁਨਾਹ ਅਤੇ ਆਪਣਾ ਗੁਨਾਹ, ਦੋਵੇਂ ਆਪਣੇ ਸਿਰ ਲੈ ਲਵੇਂ ਅਤੇ ਨਰਕੀਆਂ ਵਿਚ ਜਾ ਰਲੇਂ। ਜ਼ਾਲਮਾਂ ਦਾ ਇਹੋ ਬਦਲਾ ਹੇ।
30਼ ਇੰਜ ਉਸ ਦੇ ਜੀ ਨੇ ਉਸ ਨੂੰ ਆਪਣੇ ਭਰਾ ਨੂੰ ਕਤਲ ਕਰਨ ਲਈ ਤਿਆਰ ਕਰ ਲਿਆ, ਸੋ ਉਸ ਨੇ ਕਤਲ ਕਰ ਦਿੱਤਾ, ਜਿਸ ਨਾਲ ਉਹ ਘਾਟਾ ਉਠਾਉਣ ਵਾਲਿਆਂ ਵਿਚ ਜਾ ਰਲਿਆ।
31਼ (ਜਦੋਂ ਉਸ ਨੂੰ ਲਾਸ਼ ਦੀ ਚਿੰਤਾ ਹੋਈ) ਫੇਰ ਅੱਲਾਹ ਨੇ ਉੱਥੇ ਇਕ ਕਾਂ ਭੇਜਿਆ, ਜੋ ਆਪਣੇ ਪੰਜਿਆਂ ਨਾਲ ਧਰਤੀ ਨੂੰ ਪੁੱਟ ਰਿਹਾ ਸੀ, ਤਾਂ ਜੋ ਉਸ ਨੂੰ ਵਿਖਾਏ ਕਿ ਉਹ ਆਪਣੇ ਭਰਾ ਦੀ ਲੋਥ (ਲਾਸ਼) ਨੂੰ ਕਿਵੇਂ ਲੁਕਾਵੇ। ਫੇਰ ਉਹ (ਕਾਬੀਲ) ਕਹਿਣ ਲੱਗਿਆ ਕਿ ਅਫ਼ਸੋਸ ਮੈਂ ਤਾਂ ਇਸ ਕਾਂ ਵਰਗਾ ਵੀ ਨਾ ਹੋ ਸਕਿਆ ਕਿ ਆਪਣੇ ਭਰਾ ਦੀ ਲੋਥ ਨੂੰ ਦਫ਼ਨਾ ਦਿੰਦਾ। ਸੋ ਉਹ ਪਛਤਾਉਣ ਵਾਲਿਆਂ ਵਿੱਚੋਂ ਹੋ ਗਿਆ।
32਼ ਇਸੇ ਕਾਰਨ ਅਸੀਂ, ਇਸਰਾਈਲੀਆਂ ਲਈ ਲਿਖਤ ਜਾਰੀ ਕਰ ਦਿੱਤੀ ਸੀ ਕਿ ਜਿਹੜਾ ਵਿਅਕਤੀ ਕਿਸੇ ਨੂੰ ਕਤਲ ਕਰੇਗਾ, ਬਿਨਾਂ ਇਸ ਗੱਲ ਤੋਂ ਕਿ ਉਸ ਨੇ ਕਿਸੇ ਦਾ ਕਤਲ ਕੀਤਾ ਹੋਵੇ ਜਾਂ ਧਰਤੀ ਉੱਤੇ ਫਿਤਨਾ ਫ਼ਸਾਦ ਫ਼ੈਲਾਉਣ ਵਾਲਾ ਹੋਵੇ ਤਾਂ ਇੰਜ ਸਮਝੋ ਕਿ ਉਸ ਨੇ ਸਾਰੇ ਹੀ ਲੋਕਾਂ ਨੂੰ (ਭਾਵ ਮਨੁੱਖਤਾ ਨੂੰ) ਹੀ ਕਤਲ ਕਰ ਦਿੱਤਾ ਹੋਵੇ 1 ਅਤੇ ਜਿਹੜਾ ਵਿਅਕਤੀ ਕਿਸੇ ਦੀ ਜਾਨ (ਨੂੰ ਅਨ-ਹੱਕਾ ਕਤਲ ਹੋਣ ਤੋਂ) ਬਚਾ ਲਵੇ, ਇੰਜ ਸਮਝੇ ਕਿ ਉਸ ਨੇ ਸਾਰੇ ਹੀ ਲੋਕਾਂ ਦੀ ਜਾਨ ਬਚਾਈ ਹੇ। ਇਹਨਾਂ ਕੋਲ ਸਾਡੇ ਬਹੁਤ ਸਾਰੇ ਪੈਗ਼ੰਬਰ ਸਪਸ਼ਟ ਦਲੀਲਾਂ ਲੈ ਕੇ ਆਏ, ਪ੍ਰੰਤੂ ਫੇਰ ਵੀ ਵਧੇਰੇ ਲੋਕ ਧਰਤੀ ਉੱਤੇ ਅਜਿਹੇ ਹਨ, ਜਿਹੜੇ ਹੱਦੋਂ ਨਿਕਲ ਜਾਂਦੇ ਹਨ।
33਼ ਜਿਹੜੇ ਲੋਕ ਅੱਲਾਹ ਅਤੇ ਉਸ ਦੇ ਰਸੂਲ ਨਾਲ ਜੰਗ ਕਰਦੇ ਹਨ (ਭਾਵ ਆਦੇਸ਼ਾਂ ਦੇ ਇਨਕਾਰੀ ਹਨ) ਅਤੇ ਧਰਤੀ ਉੱਤੇ ਵਿਗਾੜ ਪੈਦਾ ਕਰਦੇ ਹਨ, ਉਹਨਾਂ ਦੀ ਸਜ਼ਾ ਇਹੋ ਹੇ ਕਿ ਉਹਨਾਂ ਨੂੰ ਕਤਲ ਕਰ ਦਿੱਤਾ ਜਾਵੇ ਜਾਂ ਫ਼ਾਂਸੀ ਦੇ ਦਿੱਤੀ ਜਾਵੇ ਜਾਂ ਵਿਰੋਧੀ ਦਿਸ਼ਾਵਾਂ ਤੋਂ ਉਹਨਾਂ ਦੇ ਹੱਥ ਪੈਰ ਵੱਡ ਸੁੱਟੇ ਜਾਣ ਜਾਂ ਉਹਨਾਂ ਨੂੰ ਦੇਸ਼-ਨਿਕਾਲਾ ਦੇ ਦਿੱਤਾ ਜਾਵੇ, ਇਹ ਤਾਂ ਉਹਨਾਂ ਦੀ ਸੰਸਾਰਿਕ ਰੁਸਵਾਈ ਹੇ ਪ੍ਰੰਤੂ ਆਖ਼ਿਰਤ ਵਿਚ ਉਹਨਾਂ ਲਈ ਬਹੁਤ ਵੱਡੀ (ਨਰਕ ਦੀ) ਸਜ਼ਾ ਹੇ।
34਼ ਪਰ ਹਾਂ! ਜਿਹੜੇ ਲੋਕ ਤੁਹਾਡੇ ਕਾਬੂ ਪਾਉਣ ਤੋਂ ਪਹਿਲਾਂ ਪਹਿਲਾਂ ਤੌਬਾ ਕਰ ਲੈਣ, ਉਹਨਾਂ ਨੂੰ ਖਿਮਾ ਕਰ ਦਿਓ। ਤੁਸੀਂ ਭਰੋਸਾ ਰੱਖੋ ਕਿ ਅੱਲਾਹ ਬਹੁਤ ਵੱਡਾ ਬਖ਼ਸ਼ਣਹਾਰ ਤੇ ਅਤਿਅੰਤ ਰਹਿਮ ਕਰਨ ਵਾਲਾ ਹੇ।
35਼ ਹੇ ਈਮਾਨ ਵਾਲਿਓ! ਅੱਲਾਹ ਤੋਂ ਡਰਦੇ ਰਹੋ ਅਤੇ ਉਸ ਦੀ ਨੇੜਤਾ ਪ੍ਰਾਪਤ ਕਰਨ ਦੇ ਜਤਨ ਕਰੋ ਅਤੇ ਉਸ ਦੀ ਰਾਹ ਵਿਚ ਜਿਹਾਦ (ਸੰਘਰਸ਼) ਕਰੋ ਤਾਂ ਜੋ ਤੁਹਾਡਾ ਭਲਾ ਹੋ ਸਕੇ।
36਼ ਬੇਸ਼ੱਕ ਜਿਹਨਾਂ ਲੋਕਾਂ ਨੇ (ਰੱਬ ਦੇ ਇਕ ਹੋਣ ਦਾ) ਇਨਕਾਰ ਕੀਤਾ ਹੇ ਜੇ ਉਹਨਾਂ ਕੋਲ ਉਹ ਸਭ ਕੁੱਝ ਹੋਵੇ ਜਿਹੜਾ ਧਰਤੀ ਉੱਤੇ ਹੇ ਅਤੇ ਇੰਨਾ ਹੀ ਹੋਰ ਹੋਵੇ ਤਾਂ ਵੀ (ਉਹਨਾਂ ਦੀ ਸਜ਼ਾ ਦੇ ਬਦਲੇ ਵਿਚ) ਕਬੂਲਿਆ ਨਹੀਂ ਜਾਵੇਗਾ। ਉਹਨਾਂ ਲਈ ਤਾਂ ਬਹੁਤ ਹੀ ਕਰੜਾ ਅਜ਼ਾਬ ਹੇ।
37਼ ਉਹ ਨਰਕ ਦੀ ਅੱਗ ਵਿੱਚੋਂ ਨਿਕਲਣਾ ਚਾਹੁੰਣਗੇ, ਪ੍ਰੰਤੂ ਉਸ ਵਿੱਚੋਂ ਕਦੇ ਵੀ ਨਿਕਲ ਨਹੀਂ ਸਕਣਗੇ। ਉਹਨਾਂ ਲਈ ਤਾਂ ਸਦੀਵੀ ਅਜ਼ਾਬ ਹੇ।
38਼ ਤੁਸੀਂ ਚੋਰੀ ਕਰਨ ਵਾਲੇ ਪੁਰਸ਼ ਤੇ ਚੋਰੀ ਕਰਨ ਵਾਲੀ ਇਸਤਰੀ ਦਾ ਹੱਥ ਵੱਡ ਦਿਓ। ਇਹ ਅੱਲਾਹ ਵੱਲੋਂ ਉਸ ਅਪਰਾਧ ਦੀ ਸਿੱਖਿਆਵਾਨ ਸਜ਼ਾ ਹੇ, ਜਿਹੜਾ ਉਹਨਾਂ ਨੇ ਕੀਤਾ ਹੇ। ਅੱਲਾਹ ਜ਼ੋਰਾਵਰ ਤੇ ਦਾਨਾਈ ਵਾਲਾ ਹੇ।
39਼ ਫੇਰ ਜਿਹੜਾ ਵਿਅਕਤੀ ਅਪਰਾਧ ਕਰਨ ਮਗਰੋਂ ਤੌਬਾ ਕਰ ਲਵੇ ਅਤੇ ਆਪਣੇ ਆਪ ਨੂੰ ਸੁਆਰ ਲਵੇ ਤਾਂ ਅੱਲਾਹ ਉਸ ਦੀ ਤੌਬਾ ਸਵੀਕਾਰ ਕਰਦਾ ਹੇ। ਅੱਲਾਹ ਵੱਡਾ ਹੀ ਬਖ਼ਸ਼ਣਹਾਰ ਅਤੇ ਰਹਿਮ ਕਰਨ ਵਾਲਾ ਹੇ।
40਼ ਕੀ ਤੁਸੀਂ ਨਹੀਂ ਜਾਣਦੇ ਕਿ ਧਰਤੀ ਅਤੇ ਅਕਾਸ਼ ਦੀ ਪਾਤਸ਼ਾਹੀ ਕੇਵਲ ਅੱਲਾਹ ਲਈ ਹੀ ਹੇ, ਉਹ ਜਿਸ ਨੂੰ ਚਾਹੇ (ਮਾੜੇ ਕੰਮਾਂ ਦੀ) ਸਜ਼ਾ ਦੇਵੇ ਅਤੇ ਜਿਸ ਨੂੰ ਚਾਹੇ ਮੁਆਫ਼ ਕਰ ਦੇਵੇ। ਅੱਲਾਹ ਹਰ ਤਰ੍ਹਾਂ ਦੀ ਕੁਦਰਤ ਰੱਖਦਾ ਹੇ।
41਼ ਹੇ ਰਸੂਲ! ਤੁਸੀਂ ਉਹਨਾਂ ਲੋਕਾਂ ਲਈ ਦੁਖ਼ੀ ਨਾ ਹੋਵੋ, ਜਿਹੜੇ ਇਨਕਾਰ ਕਰਨ ਵਿਚ ਕਾਹਲੀ ਕਰਦੇ ਹਨ, ਇਹਨਾਂ (ਯਹੂਦੀਆਂ) ਵਿੱਚੋਂ ਕੁੱਝ ਤਾਂ ਉਹ ਲੋਕ ਹਨ, ਜਿਹੜੇ ਆਪਣੇ ਮੂੰਹੋਂ ਆਖਦੇ ਹਨ ਕਿ ਅਸੀਂ ਈਮਾਨ ਲਿਆਏ ਹਾਂ, ਜਦ ਕਿ ਉਹ ਦਿਲੋਂ ਈਮਾਨ ਨਹੀਂ ਲਿਆਏ। ਉਹਨਾਂ ਲੋਕਾਂ ਵਿੱਚੋਂ ਹੀ ਕੁੱਝ ਯਹੂਦੀ ਹਨ, ਉਹ ਝੂਠੀਆਂ ਗੱਲਾਂ ਸੁਣਨ ਦੇ ਆਦੀ ਹਨ ਤੇ ਦੂਜੀ ਕੌਮ ਦੀ ਕੰਨਸੋਈ ਕਰਨ ਵਾਲੇ ਹਨ। ਉਹ ਅਜਿਹੇ ਤੁਹਾਡੇ ਕੋਲ (ਤਾਬੇਦਾਰੀ ਲਈ) ਨਹੀਂ ਆਏ। ਉਹ (ਤੌਰੈਤ ਦੇ) ਸ਼ਬਦਾਂ ਦੇ ਠੀਕ ਅਰਥ ਸਿੱਧ ਹੋਣ ਮਗਰੋਂ ਉਹਨਾਂ ਨੂੰ ਬਦਲ ਦਿੰਦੇ ਹਨ। ਉਹ ਲੋਕਾਂ ਨੂੰ ਆਖਦੇ ਹਨ ਕਿ ਜੇ ਤੁਹਾਨੂੰ (ਮੁਹੰਮਦ ਸ: ਵੱਲੋਂ ਤੌਰੈਤ ਅਨੁਸਾਰ) ਹੁਕਮ ਦਿੱਤਾ ਜਾਵੇ ਤਾਂ ਮੰਨ ਲਵੋ, ਜੇ ਹੁਕਮ ਨਾ ਦਿੱਤਾ ਜਾਵੇ ਤਾਂ ਉਹਨਾਂ ਤੋਂ ਅੱਡ ਰਹੋ। (ਹੇ ਨਬੀ!) ਜਿਸ ਨੂੰ ਅੱਲਾਹ ਹੀ ਫ਼ਿਤਨੇ (ਅਜ਼ਮਾਇਸ਼) ਵਿਚ ਪਾ ਦੇਣਾ ਚਾਹਵੇ ਤਾਂ ਤੁਹਾਨੂੰ ਇਸ ਸੰਬੰਧ ਵਿਚ ਕੁੱਝ ਵੀ ਅਧਿਕਾਰ ਨਹੀਂ (ਕਿ ਉਹ ਈਮਾਨ ਵਾਲੇ ਬਣ ਜਾਣ)। ਜਿਹਨਾਂ ਦੇ ਬਾਰੇ ਅੱਲਾਹ ਨੇ ਹੀ ਨਹੀਂ ਚਾਹਿਆ ਕਿ ਉਹਨਾਂ ਦੇ ਮਨ ਪਾਕ ਹੋਣ, ਉਹਨਾਂ ਲਈ ਸੰਸਾਰ ਵਿਚ ਰੁਸਵਾਈ ਹੇ ਅਤੇ ਆਖ਼ਿਰਤ ਵਿਚ ਵੀ ਉਹਨਾਂ ਲਈ ਕਰੜੀ ਸਜ਼ਾ ਹੇ।
42਼ ਇਹ (ਮੁਨਾਫ਼ਕ) ਲੋਕ ਝੂਠੀਆਂ ਗੱਲਾਂ ਸੁਣਨ ਵਾਲੇ ਅਤੇ ਹਰਾਮ ਮਾਲ ਖਾਣ ਵਾਲੇ ਹਨ, ਜੇ ਇਹ ਤੁਹਾਡੇ ਕੋਲੇ ਆਉਣ ਤਾਂ (ਹੇ ਨਬੀ!) ਤੁਹਾਨੂੰ ਇਹ ਅਧੀਕਾਰ ਹੇ, ਭਾਵੇਂ ਇਹਨਾਂ ਵਿਚਕਾਰ ਫ਼ੈਸਲਾ ਕਰ ਦਿਓ, ਭਾਵੇਂ ਟਾਲ ਦਿਓ। ਜੇਕਰ ਤੁਸੀਂ ਇਹਨਾਂ ਦਾ ਫ਼ੈਸਲਾ ਕਰਨ ਤੋਂ ਨਾ ਕਰ ਦੇਓ ਤਾਂ ਵੀ ਇਹ ਤੁਹਾਨੂੰ ਕੁੱਝ ਵੀ ਹਾਨੀ ਨਹੀਂ ਪਹੁੰਚਾ ਸਕਦੇ, ਜੇ ਤੁਸੀਂ ਫ਼ੈਸਲਾ ਕਰੋ ਤਾਂ ਹੱਕ-ਇਨਸਾਫ਼ ਦੇ ਨਾਲ ਫ਼ੈਸਲਾ ਕਰੋ। ਅੱਲਾਹ ਇਨਸਾਫ਼ ਕਰਨ ਵਾਲਿਆਂ ਨਾਲ ਮੁਹੱਬਤ ਕਰਦਾ ਹੇ।
43਼ ਰੁਰਾਨੀ ਵਾਲੀ ਗੱਲ ਹੇ ਕਿ ਉਹ ਤੁਹਾਥੋਂ ਕਿਵੇਂ ਫ਼ੈਸਲਾ ਕਰਵਾਉਂਦੇ ਹਨ, ਜਦ ਕਿ ਉਹਨਾਂ ਕੋਲ ਤੌਰੈਤ (ਮੋਜੂਦ) ਹੇ, ਜਿਸ ਵਿਚ ਅੱਲਾਹ ਵੱਲੋਂ ਦਿੱਤੇ ਹੁਕਮ ਲਿਖੇ ਹੋਏ ਹਨ ਫੇਰ ਵੀ ਉਹ ਇਹਨਾਂ ਹੁਕਮਾਂ ਤੋਂ ਮੂੰਹ ਮੋੜ ਰਹੇ ਹਨ। ਅਸਲ ਗੱਲ ਹੇ ਕਿ ਇਹ ਈਮਾਨ ਵਾਲੇ ਹੇ ਹੀ ਨਹੀਂ।
44਼ ਅਸੀਂ ਤੌਰੈਤ ਨਾਜ਼ਿਲ ਕੀਤੀ ਜਿਸ ਵਿਚ ਹਿਦਾਇਤ ਅਤੇ ਨੂਰ ਹੇ। ਯਹੂਦੀਆਂ ਵਿੱਚੋਂ ਅੱਲਾਹ ਦੀ ਤਾਬੇਦਾਰੀ ਕਰਨ ਵਾਲੇ ਸਾਰੇ ਹੀ ਰਸੂਲ, ਅੱਲਾਹ ਵਾਲੇ ਅਤੇ ਗਿਆਨੀ ਲੋਕ ਇਸ ਕਿਤਾਬ ਅਨੁਸਾਰ ਹੀ ਫ਼ੈਸਲਾ ਕਰਦੇ ਸਨ। ਇਸੇ ਲਈ ਉਹ ਅੱਲਾਹ ਦੀ ਇਸ ਕਿਤਾਬ ਦੇ ਰਾਖੇ ਬਣਾਏ ਗਏ ਅਤੇ ਉਹ ਸਾਰੇ ਹੀ ਇਸ ਗੱਲ ਦੇ ਗਵਾਹ ਸਨ। ਸੋ (ਹੇ ਯਹੂਦੀਓ!) ਤੁਸੀਂ ਲੋਕਾਂ ਤੋਂ ਨਾ ਡਰੋ ਅਤੇ ਕੇਵਲ ਮੇਰਾ ਡਰ ਹੀ ਦਿਲ ਵਿਚ ਰੱਖੋ, ਮੇਰੀਆਂ ਆਇਤਾਂ (ਹੁਕਮਾਂ) ਨੂੰ ਥੋੜ੍ਹੇ ਜਿਹੇ ਮੁੱਲ ’ਤੇ ਨਾ ਵੇਚੋ, ਜਿਹੜੇ ਲੋਕੀ ਅੱਲਾਹ ਦੇ ਉਤਾਰੇ ਹੋਏ (ਕਾਨੂੰ ਨ) ਅਨੁਸਾਰ ਫ਼ੈਸਲਾ ਨਹੀਂ ਕਰਦੇ, ਉਹੀਓ ਕਾਫ਼ਿਰ ਹਨ।1
45਼ ਅਸੀਂ ਉਹਨਾਂ ਯਹੂਦੀਆਂ ਲਈ ਤੌਰੈਤ ਵਿਚ ਹੁਕਮ ਲਿਖ ਦਿੱਤਾ ਸੀ ਕਿ ਬੇਸ਼ੱਕ ਜਾਨ ਦੇ ਬਦਲੇ ਜਾਨ,2 ਅੱਖ ਦੇ ਬਦਲੇ ਅੱਖ, ਨੱਕ ਦੇ ਬਦਲੇ ਨੱਕ, ਕੰਨ ਦੇ ਬਦਲੇ ਕੰਨ, ਦੰਦ ਦੇ ਬਦਲੇ ਦੰਦ ਅਤੇ ਸਾਰੇ ਵਿਸ਼ੇਸ਼ ਜਖ਼ਮਾ ਦਾ ਵੀ ਬਰਾਬਰ ਦਾ ਬਦਲਾ ਹੇ, ਫੇਰ ਜਿਹੜਾ ਵਿਅਕਤੀ ਮੁਆਫ਼ ਕਰ ਦੇਵੇ (ਬਦਲਾ ਨਾ ਲਵੇ) ਉਸ ਲਈ ਹੀ ਬਦਲੇ ਤੋਂ ਛੁਟਕਾਰਾ ਹੇ ਅਤੇ ਜਿਹੜੇ ਲੋਕ ਅੱਲਾਹ ਵੱਲੋਂ ਨਾਜ਼ਿਲ ਕੀਤੇ ਹੋਏ ਹੁਕਮਾਂ ਅਨੁਸਾਰ ਫ਼ੈਸਲਾ ਨਹੀਂ ਕਰਦੇ, ਉਹੀਓ ਜ਼ਾਲਮ ਹਨ।
46਼ ਅਤੇ ਅਸੀਂ ਇਹਨਾਂ ਪੈਗ਼ੰਬਰਾਂ ਮਗਰੋਂ ਮਰੀਅਮ ਦੇ ਪੁੱਤਰ ਈਸਾ ਨੂੰ ਭੇਜਿਆ 1 ਜਿਹੜਾ ਆਪਣੇ ਤੋਂ ਪਹਿਲਾਂ ਆਈ ਕਿਤਾਬ ਭਾਵ ਤੌਰੈਤ ਦੀ ਪੁਸ਼ਟੀ ਕਰਨ ਵਾਲਾ ਸੀ। ਅਸੀਂ ਉਸ (ਈਸਾ) ਨੂੰ ਇੰਜੀਲ ਦਿੱਤੀ, ਜਿਸ ਵਿਚ (ਸਿੱਧਾ ਰਾਹ ਵੇਖਣ ਲਈ) ਰੋਸ਼ਨੀ ਅਤੇ ਹਿਦਾਇਤ ਸੀ ਅਤੇ ਉਹ ਆਪਣੇ ਤੋਂ ਪਹਿਲਾਂ ਨਾਜ਼ਲ ਹੋਈ ਕਿਤਾਬ (ਤੌਰੈਤ) ਦੀ ਪੁਸ਼ਟੀ ਕਰਨ ਵਾਲੀ ਸੀ ਅਤੇ ਬੁਰਾਈਆਂ ਤੋਂ ਬਚਣ ਵਾਲਿਆਂ ਲਈ ਹਿਦਾਇਤ ਤੇ ਨਸੀਹਤ ਨਾਲ ਭਰੀ ਹੋਈ ਸੀ।
47਼ ਅਤੇ ਇੰਜੀਲ ਵਾਲਿਆਂ ਨੂੰ ਚਾਹੀਦਾ ਹੇ ਕਿ ਅੱਲਾਹ ਨੇ ਜੋ ਵੀ ਇੰਜੀਲ ਵਿਚ ਹੁਕਮ ਨਾਜ਼ਲ ਕੀਤੇ ਹਨ ਉਸ ਦੇ ਅਨੁਸਾਰ ਹੀ ਫ਼ੈਸਲੇ ਕਰਨ ਅਤੇ ਜਿਹੜੇ ਲੋਕ ਅੱਲਾਹ ਵੱਲੋਂ ਨਾਜ਼ਲ ਕੀਤੇ ਹੋਏ ਹੁਕਮਾਂ ਅਨੁਸਾਰ ਫ਼ੈਸਲੇ ਨਹੀਂ ਕਰਦੇ, ਉਹ ਫ਼ਾਸਿਕ (ਉਲੰਘਾਣਾਕਾਰੀ) ਹਨ।
48਼ (ਹੇ ਨਬੀ!) ਅਸੀਂ ਤੁਹਾਡੇ ਉੱਤੇ ਇਹ ਕਿਤਾਬ (.ਕੁਰਆਨ) ਸੱਚਾਈ ਅਤੇ ਹੱਕ ਨਾਲ ਨਾਜ਼ਿਲ ਕੀਤੀ ਹੇ, ਇਹ ਉਸ ਕਿਤਾਬ ਦੀ ਪੁਸ਼ਟੀ ਕਰਦੀ ਹੇ, ਜਿਹੜੀ ਇਸ ਤੋਂ ਪਹਿਲਾਂ 1 (ਨਾਜ਼ਿਲ ਹੋਈ) ਸੀ ਅਤੇ ਉਸ ਦੀ ਰਾਖੀ ਕਰਦੀ ਹੇ। ਸੋ ਤੁਸੀਂ ਉਹਨਾਂ (ਯਹੂਦੀ ਅਤੇ ਈਸਾਈਆਂ) ਦੇ ਆਪਸੀ ਝਗੜ੍ਹਿਆਂ ਵਿਚ ਅੱਲਾਹ ਵੱਲੋਂ ਉਤਾਰੀ ਹੋਈ ਕਿਤਾਬ (.ਕੁਰਆਨ) ਅਨੁਸਾਰ ਹੀ ਫ਼ੈਸਲੇ ਕਰੋ। ਤੁਸੀਂ ਇਸ ਸੱਚਾਈ (.ਕੁਰਆਨ) ਦੀ ਅਣਦੇਖੀ ਕਰਦੇ ਹੋਏ ਉਹਨਾਂ ਦੀਆਂ ਇੱਛਾਵਾਂ ਦੇ ਪਿੱਛੇ ਨਾ ਲੱਗੋ। ਅਸੀਂ ਤੁਹਾਡੇ ਵਿੱਚੋਂ ਹਰੇਕ ਲਈ ਇਕ ਕਾ`ਨ ਅਤੇ ਕੰਮ ਕਰਨ ਦਾ ਇਕ ਢੰਗ ਨਿਯਤ ਕੀਤਾ ਹੇ। ਜੇ ਅੱਲਾਹ ਚਾਹੁੰਦਾ ਤਾਂ ਤੁਹਾਨੂੰ ਸਾਰਿਆਂ ਨੂੰ ਇਕ ਹੀ ਉੱਮਤ ਬਣਾ ਦਿੰਦਾ ਪ੍ਰੰਤੂ ਉਹ ਤਾਂ ਚਾਹੁੰਦਾ ਰੁ ਕਿ ਇਸ ਕਿਤਾਬ ਰਾਹੀਂ ਤੁਹਾਨੂੰ ਪਰਖੇ ਸੋ ਤੁਸੀਂ ਨੇਕੀਆਂ ਵਿਚ ਇਕ ਦੂਜੇ ਤੋਂ ਅਗਾਂਹ ਵਧੋ। ਤੁਸੀਂ ਸਾਰਿਆਂ ਨੇ ਜਾਣਾ ਉਸੇ ਰੱਬ ਕੋਲ ਹੀ ਹੇ ਫੇਰ ਉਹ ਤੁਹਾਨੂੰ ਉਹਨਾਂ ਗੱਲਾਂ ਦੀ ਹਕੀਕਤ ਦੱਸ ਦੇਵੇਗਾ, ਜਿਹਨਾਂ ਵਿਚ ਤੁਸੀਂ ਮਤਭੇਦ ਕਰਦੇ ਰਹਿੰਦੇ ਸਾਂ।
49਼ (ਹੇ ਨਬੀ!) ਤੁਸੀਂ ਇਹਨਾਂ ਲੋਕਾਂ ਦੇ ਮਾਮਲਿਆਂ ਵਿਚ ਰੱਬ ਵੱਲੋਂ ਤੁਹਾਡੇ ਉੱਤੇ ਉਤਾਰੀ ਕਿਤਾਬ (.ਕੁਰਆਨ) ਅਨੁਸਾਰ ਹੀ ਫ਼ੈਸਲੇ ਕਰੋ। ਇਹਨਾਂ ਦੀਆਂ ਇੱਛਾਵਾਂ ਦੀ ਪਾਲਣਾ ਨਾ ਕਰੋ ਅਤੇ ਇਹਨਾਂ ਤੋਂ ਸਾਵਧਾਨ ਰਹੋ, ਕਿਤੇ ਇਹ ਤੁਹਾਨੂੰ ਕਿਸੇ ਅਜਿਹੇ ਹੁਕਮ ਤੋਂ ਇੱਧਰ-ਉੱਧਰ ਨਾ ਕਰ ਦੇਣ ਜਿਹੜਾ ਅੱਲਾਹ ਨੇ ਤੁਹਾਡੇ ’ਤੇ ਉਤਾਰਿਆ ਹੇ ਜੇ ਉਹ ਮੂੰਹ ਮੋੜਦੇ ਹਨ ਤਾਂ ਸੱਚ ਜਾਣੋ ਕਿ ਅੱਲਾਹ ਵੀ ਇਹੋ ਚਾਹੁੰਦਾ ਹੇ ਕਿ ਇਹਨਾਂ ਨੂੰ ਇਹਨਾਂ ਦੇ ਕੁੱਝ ਗੁਨਾਹਾਂ ਦੀ ਸਜ਼ਾ (ਸੰਸਾਰ ਵਿਚ) ਮਿਲ ਜਾਵੇ ਅਤੇ ਬਹੁਤੇ ਲੋਕ ਤਾਂ ਇਹਨਾਂ ਵਿੱਚੋਂ ਉਲੰਘਣਾਕਾਰੀ ਹੀ ਹਨ।
أَفَحُكۡمَ ٱلۡجَٰهِلِيَّةِ يَبۡغُونَۚ وَمَنۡ أَحۡسَنُ مِنَ ٱللَّهِ حُكۡمٗا لِّقَوۡمٖ يُوقِنُونَ [٥٠]
50਼ ਕੀ ਇਹ ਲੋਕ ਜਹਾਲਤ ਭਰਿਆ ਫ਼ੈਸਲਾ ਚਾਹੁੰਦੇ ਹਨ ?1 ਜਿਹੜੀ ਕੌਮ ਅੱਲਾਹ ਉੱਤੇ ਵਿਸ਼ਵਾਸ ਰੱਖਦੀ ਹੇ, ਉਸ ਲਈ ਅੱਲਾਹ ਤੋਂ ਵਧੀਆ ਫ਼ੈਸਲਾ ਕੋਣ ਕਰ ਸਕਦਾ ਹੇ ?
51਼ ਹੇ ਈਮਾਨ ਵਾਲਿਓ! ਤੁਸੀਂ ਯਹੂਦੀਆਂ ਅਤੇ ਈਸਾਈਆਂ ਨੂੰ ਆਪਣਾ ਮਿੱਤਰ ਨਾ ਬਣਾਓ ਇਹ ਤਾਂ ਆਪਸ ਵਿਚ ਹੀ ਇਕ ਦੂਜੇ ਦੇ ਮਿੱਤਰ ਹਨ। ਤੁਹਾਡੇ ਵਿੱਚੋਂ ਜਿਹੜਾ ਵੀ ਕੋਈ ਇਹਨਾਂ ਨਾਲ ਦੋਸਤੀ ਕਰੇਗਾ, ਉਹ ਇਹਨਾਂ ਵਿੱਚੋਂ ਹੀ ਗਿਿਣਆ ਜਾਵੇਗਾ। ਬੇਸ਼ੱਕ ਅੱਲਾਹ ਜ਼ਾਲਮਾਂ ਨੂੰ ਕਦੇ ਵੀ ਹਿਦਾਇਤ ਨਹੀਂ ਦਿੰਦਾ।
52਼ ਫੇਰ ਤੁਸੀਂ ਉਹਨਾਂ ਲੋਕਾਂ ਨੂੰ ਵੇਖਦੇ ਹੋ ਜਿਹਨਾਂ ਦੇ ਦਿਲਾਂ ਵਿਚ (ਛਲ ਕੱਪਟ ਦੀ) ਬੀਮਾਰੀ ਹੇ। ਉਹ ਭੱਜ ਭੱਜ ਕੇ ਉਹਨਾਂ ਯਹੂਦੀਆਂ ਵਿਚ ਜਾ ਘੁਸਦੇ ਹਨ ਅਤੇ ਉਹਨਾਂ ਨੂੰ ਕਹਿੰਦੇ ਹਨ ਕਿ ਸਾਨੂੰ ਡਰ ਲੱਗਦਾ ਹੇ ਇੰਜ ਨਾ ਹੋਵੇ ਕਿ ਅਸੀਂ ਕਿਸੇ ਮੁਸੀਬਤ ਵਿਚ ਹੀ ਫਸ ਜਾਈਏ। ਹੋ ਸਕਦਾ ਹੇ ਕਿ ਅੱਲਾਹ ਤੁਹਾਨੂੰ (ਮੁਸਲਮਾਨਾਂ ਨੂੰ) ਜਿੱਤ ਹੀ ਦੇ ਦੇਵੇ ਜਾਂ ਆਪਣੇ ਵੱਲੋਂ ਕੋਈ ਹੋਰ (ਭਲਾਈ ਦੀ) ਗੱਲ ਜ਼ਾਹਿਰ ਕਰ ਦੇਵੇ ਤਾਂ ਫੇਰ ਇਹ ਲੋਕ ਆਪਣੇ ਦਿਲ ਵਿਚ ਲੁਕਾਈਆਂ ਹੋਈਆਂ ਗੱਲਾਂ ਉੱਤੇ ਪਛਤਾਉਣਗੇ।
53਼ ਉਸ ਵੇਲੇ ਈਮਾਨ ਲਿਆਉਣ ਵਾਲੇ ਆਖਣਗੇ, ਕੀ ਇਹ ਉਹ ਲੋਕ ਹਨ, ਜਿਹੜੇ ਅੱਲਾਹ ਦੇ ਨਾਂ ਉੱਤੇ ਵੱਡੀਆਂ-ਵੱਡੀਆਂ ਸਹੂੰਆਂ ਖਾ ਕੇ ਵਿਸ਼ਵਾਸ ਦਿਲਾਉਂਦੇ ਸਨ ਕਿ ਉਹ ਤੁਹਾਡੇ ਨਾਲ ਹੀ ਹਨ? ਇਹਨਾਂ ਦੇ ਸਾਰੇ ਅਮਲ ਵਿਅਰਥ ਗਏ ਅਤੇ ਇਹ ਘਾਟਾ ਖਾਣ ਵਾਲਿਆਂ ਵਿੱਚੋਂ ਹੋ ਗਏ।
54਼ ਹੇ ਈਮਾਨ ਵਾਲਿਓ! ਤੁਹਾਡੇ ਵਿੱਚੋਂ ਜਿਹੜਾ ਵੀ ਕੋਈ ਆਪਣੇ ਦੀਨ ਤੋਂ ਫਿਰ ਜਾਵੇਗਾ ਤਾਂ ਅੱਲਾਹ ਛੇਤੀ ਹੀ ਅਜਿਹੇ ਲੋਕਾਂ ਨੂੰ ਲਿਆਵੇਗਾ ਕਿ ਉਹ ਉਹਨਾਂ ਨਾਲ ਮੁਹੱਬਤ ਕਰਦਾ ਹੋਵੇਗਾ ਅਤੇ ਉਹ ਵੀ ਅੱਲਾਹ ਨਾਲ ਮਹੁੱਬਤ ਕਰਦੇ ਹੋਣਗੇ। ਉਹ ਮੋਮਿਨਾਂ ਪ੍ਰਤੀ ਨਰਮੀ ਕਰਨ ਵਾਲੇ ਅਤੇ ਕਾਫ਼ਿਰਾਂ ਲਈ ਬਹੁਤ ਹੀ ਸਖ਼ਤ ਹੋਣਗੇ। ਉਹ ਅੱਲਾਹ ਦੀ ਰਾਹ ਵਿਚ ਜਿਹਾਦ ਕਰਨਗੇ ਅਤੇ ਕਿਸੇ ਮੰਦਾ-ਚੰਗਾ ਆਖਣ ਵਾਲੇ ਦੀ ਪਰਵਾਹ ਨਹੀਂ ਕਰਣਗੇ। ਇਹ ਅੱਲਾਹ ਦੀਆਂ ਮਿਹਰਾਂ ਹਨ, ਜਿਸ ਨੂੰ ਚਾਹੁੰਦਾ ਹੇ ਦਿੰਦਾ ਹੇ, ਅੱਲਾਹ ਅਸੀਮਿਤ ਸਾਧਨਾਂ ਦਾ ਮਾਲਿਕ ਹੇ ਅਤੇ ਸਭ ਕੁੱਝ ਜਾਣਦਾ ਹੇ।
55਼ (ਹੇ ਮੁਸਲਮਾਨੋ!) ਤੁਹਾਡੇ ਦੋਸਤ ਤਾਂ ਕੇਵਲ ਅੱਲਾਹ ਅਤੇ ਉਸ ਦੇ ਰਸੂਲ (ਹਜ਼ਰਤ ਮੁਹੰਮਦ) ਹਨ ਅਤੇ ਉਹ ਸਾਰੇ ਹੀ ਈਮਾਨ ਵਾਲੇ ਹਨ ਜਿਹੜੇ ਨਮਾਜ਼ਾਂ ਪੜ੍ਹਦੇ ਹਨ ਅਤੇ ਜ਼ਕਾਤ ਦਿੰਦੇ ਹਨ ਅਤੇ ਉਹ (ਅੱਲਾਹ ਦੇ ਹਰ ਹੁਕਮ ਅੱਗੇ) ਝੁਕਣ ਵਾਲੇ ਹਨ।
56਼ ਅਤੇ ਜੋ ਵੀ ਵਿਅਕਤੀ ਅੱਲਾਹ, ਉਸ ਦੇ ਰਸੂਲ ਨਾਲ ਅਤੇ ਉਹਨਾਂ ਲੋਕਾਂ ਨਾਲ ਜਿਹੜੇ ਈਮਾਨ ਲਿਆਏ ਹਨ, ਦੋਸਤੀ ਕਰੇਗਾ1 (ਇਹੋ ਅੱਲਾਹ ਦੀ ਟੋਲੀ ਹੇ)। ਬੈਸ਼ੱਕ ਅੱਲਾਹ ਦੀ ਟੋਲੀ ਹੀ ਭਾਰੂ ਰਹਿਣ ਵਾਲੀ ਹੇ।
57਼ ਹੇ ਈਮਾਨ ਵਾਲਿਓ! ਉਹਨਾਂ ਨੂੰ ਆਪਣਾ ਮਿੱਤਰ ਨਾ ਬਣਾਓ ਜਿਨ੍ਹਾਂ ਨੇ ਤੁਹਾਡੇ ਧਰਮ (ਇਸਲਾਮ) ਨੂੰ ਹਾਸਾ-ਮਖ਼ੋਲ ਬਣਾ ਛੱਡਿਆ ਹੇ, ਭਾਵੇਂ ਉਹ ਉਹਨਾਂ ਵਿੱਚੋਂ ਹੋਣ ਜਿਹਨਾਂ ਨੂੰ ਤੁਹਾਥੋਂ ਪਹਿਲਾਂ ਕਿਤਾਬਾਂ (ਤੌਰੈਤ, ਇੰਜੀਲ) ਦਿੱਤੀਆਂ ਗਈਆਂ ਹਨ ਜਾਂ ਕਾਫ਼ਿਰ ਹੋਣ, ਜੇ ਤੁਸੀਂ ਮੋਮਿਨ ਹੋ ਤਾਂ ਕੇਵਲ ਅੱਲਾਹ ਤੋਂ ਹੀ ਡਰੋ।
58਼ ਜਦੋਂ ਤੁਸੀਂ ਉਹਨਾਂ ਨੂੰ ਨਮਾਜ਼ ਲਈ ਬੁਲਾਉਂਦੇ ਹੋ 2 ਤਾਂ ਉਹ ਇਹ ਦਾ ਮਖੌਲ ਉਡਾਉਂਦੇ ਹਨ ਅਤੇ ਖੇਡ-ਤਮਾਸ਼ਾ ਬਣਾ ਲੈਂਦੇ ਹਨ, ਇਹ ਇਸ ਲਈ ਕਰਦੇ ਹਨ ਕਿ ਉਹਨਾਂ ਨੂੰ ਅਕਲ ਹੀ ਨਹੀਂ।
59਼ ਸੋ (ਹੇ ਨਬੀ!) ਤੁਸੀਂ ਆਖੋ ਕਿ ਹੇ ਕਿਤਾਬ ਵਾਲਿਓ! ਕੀ ਤੁਸੀਂ ਸਾਡੇ ਨਾਲ ਇਸ ਲਈ ਵੈਰ ਰੱਖਦੇ ਹੋ ਕਿ ਅਸੀਂ ਅੱਲਾਹ ਅਤੇ ਉਸ ਵੱਲੋਂ ਘੱਲੀ ਗਈ ਕਿਤਾਬ (.ਕੁਰਆਨ) ਅਤੇ ਸਾਥੋਂ ਪਹਿਲਾਂ ਨਾਜ਼ਿਲ ਹੋਈਆਂ ਕਿਤਾਬਾਂ ਉੱਤੇ ਈਮਾਨ ਰੱਖਦੇ ਹਾਂ। ਬੇਸ਼ੱਕ ਤੁਹਾਡੇ ਵਿੱਚੋਂ ਬਹੁਤੇ ਲੋਕ ਤਾਂ ਨਾ-ਫ਼ਰਮਾਨ ਹਨ।
60਼ (ਹੇ ਨਬੀ!) ਕਹਿ ਦਿਓ! ਕੀ ਮੈਂ ਤੁਹਾਨੂੰ ਉਸ ਵਿਅਕਤੀ ਬਾਰੇ ਨਾ ਦੱਸਾਂ ਜਿਹੜਾ ਬਦਲੇ ਪੱਖੋਂ ਅੱਲਾਹ ਦੀਆਂ ਨਜ਼ਰਾਂ ਵਿਚ ਉਸ (ਨਾ-ਫ਼ਰਮਾਨ) ਤੋਂ ਵੀ ਵੱਧ ਭੈੜਾ ਹੇ ? ਇਹ ਵਿਅਕਤੀ ਉਹ ਹੇ ਜਿਸ ਉੱਤੇ ਅੱਲਾਹ ਨੇ ਲਾਅਨਤਾਂ ਪਾਈਆਂ ਹਨ ਅਤੇ ਉਸ ’ਤੇ ਆਪਣਾ ਗ਼ਜ਼ਬ (ਕਰੋਪ) ਨਾਜ਼ਿਲ ਕੀਤਾ ਹੇ। ਇਹਨਾਂ ਵਿੱਚੋਂ ਕੁੱਝ ਨੂੰ ਬਾਂਦਰ ਅਤੇ ਸੂਰ ਬਣਾ ਛੱਡਿਆ। ਅਤੇ ਜਿਸ ਵਿਅਕਤੀ ਨੇ ਸ਼ੈਤਾਨ ਦੀ ਬੰਦਗੀ ਕੀਤੀ ਉਹੀ ਲੋਕ ਸਭ ਤੋਂ ਵੱਧ ਭੈੜੀ ਸ਼੍ਰੇਣੀ ਵਿਚ ਹਨ ਅਤੇ ਇਹੋ ਹਨ ਜਿਹੜੇ ਸੱਭ ਤੋਂ ਵੱਧ ਸਿੱਧੀ ਰਾਹ ਤੋਂ ਭਟਕੇ ਹੋਏ ਹਨ।
61਼ ਜਦੋਂ ਉਹ ਤੁਹਾਡੇ ਕੋਲ ਆਉਂਦੇ ਹਨ ਤਾਂ ਕਹਿੰਦੇ ਹਨ ਕਿ ਅਸੀਂ ਈਮਾਨ ਲਿਆਏ, ਜਦ ਕਿ ਉਹਨਾਂ ਦਾ ਹਾਲ ਇਹ ਹੇ ਕਿ ਉਹ ਕੁਫ਼ਰ ਦੇ ਨਾਲ ਹੀ (ਈਮਾਨ ਵਿਚ) ਦਾਖ਼ਲ ਹੋਏ ਸੀ ਅਤੇ ਉਸੇ ਦੇ ਨਾਲ ਹੀ ਨਿਕਲ ਗਏ। ਇਹ ਜੋ ਵੀ ਲੁਕਾ ਰਹੇ ਹਨ ਅੱਲਾਹ ਉਹ ਸਭ ਜਾਣਦਾ ਹੇ।
62਼ ਤੁਸੀਂ ਵੇਖੋਗੇ ਕਿ ਇਹਨਾਂ ਵਿੱਚੋਂ ਬਹੁਤੇ ਲੋਕ ਗੁਨਾਹ, ਵਧੀਕੀ ਅਤੇ ਹਰਾਮ ਖਾਣ ਵਿਚ ਛੇਤੀ ਕਰਦੇ ਹਨ, ਉਹ ਬਹੁਤ ਹੀ ਬੁਰੇ ਕੰਮ ਹਨ ਜੋ ਉਹ ਕਰਦੇ ਹਨ।
63਼ ਇਹਨਾਂ ਨੂੰ ਇਹਨਾਂ ਦੇ ਅੱਲਾਹ ਵਾਲੇ ਤੇ ਧਰਮ-ਗਿਆਨੀ ਗੁਨਾਹ ਦੀਆਂ ਗੱਲਾਂ ਕਹਿਣ ਤੋਂ ਤੇ ਹਰਾਮ ਚੀਜ਼ਾਂ ਖਾਣ ਤੋਂ ਕਿਉਂ ਨਹੀਂ ਰੋਕਦੇ? ਬੇਸ਼ੱਕ ਬਹੁਤ ਹੀ ਭੈੜੀ ਰਚਨਾ ਹੇ ਜੋ ਉਹ ਆਪਣੇ ਲਈ ਤਿਆਰ ਕਰ ਰਹੇ ਹਨ।
64਼ ਯਹੂਦੀ ਆਖਦੇ ਹਨ ਕਿ ਅੱਲਾਹ ਦੇ ਹੱਥ ਬੱਝੇ ਹੋਏ ਹਨ? (ਜਦ ਕਿ) ਹੱਥ ਤਾਂ ਇਹਨਾਂ ਦੇ ਹੀ1 ਬੱਝੇ ਹੋਏ ਹਨ ਅਤੇ ਇਹਨਾਂ ਦੀ ਇਸ ਬਕਵਾਸ ਕਾਰਨ ਹੀ ਇਹਨਾਂ ਉੱਤੇ ਲਾਅਨਤਾਂ ਕੀਤੀਆਂ ਗਈਆਂ ਹਨ, ਸਗੋਂ ਅੱਲਾਹ ਦੇ ਹੱਥ ਤਾਂ ਖੁੱਲ੍ਹੇ ਹਨ, ਜਿਵੇਂ ਚਾਹੁੰਦਾ ਹੇ ਖ਼ਰਚ ਕਰਦਾ ਹੇ। ਹਕੀਕਤ ਇਹ ਹੇ ਕਿ ਜੋ ਵੀ ਤੁਹਾਡੇ ਰੱਬ ਵੱਲੋਂ ਉਤਾਰਿਆ ਜਾਂਦਾ ਹੇ ਇਹ ਇਹਨਾਂ (ਕਾਫ਼ਿਰ) ਵਿੱਚੋਂ ਬਥੇਰਿਆਂ ਦੀ ਸਰਕਸ਼ੀ ਅਤੇ ਕੁਫ਼ਰ ਵਿਚ ਵਾਧੇ ਦਾ ਕਾਰਨ ਬਣਦਾ ਹੇ। ਅਤੇ ਅਸੀਂ ਕਿਆਮਤ ਤਕ ਲਈ ਇਹਨਾਂ ਵਿਚਾਲੇ ਈਰਖਾ ਤੇ ਵੈਰ ਵਿਰੋਧ ਪਾ ਛੱਡਿਆਂ ਹੇ। ਜਦੋਂ ਵੀ ਉਹ ਲੜਾਈ ਦੀ ਅੱਗ ਭੜਕਾਉਣਾ ਚਾਹੁੰਦੇ ਹਨ ਤਾਂ ਅੱਲਾਹ ਉਸ ਨੂੰ ਬੁਝਾ ਦਿੰਦਾ ਹੇ। ਇਹ ਧਰਤੀ ਉੱਤੇ ਵਿਗਾੜ ਪੈਦਾ ਕਰਨ ਲਈ ਭੱਜੇ-ਨੱਠੇ ਫਿਰਦੇ ਹਨ ਜਦ ਕਿ ਅੱਲਾਹ ਫ਼ਸਾਦੀਆਂ ਨੂੰ ਪਸੰਦ ਨਹੀਂ ਕਰਦਾ।
65਼ ਜੇ ਇਹ ਅਹਲੇ ਕਿਤਾਬ ਈਮਾਨ ਲਿਆਉਂਦੇ ਅਤੇ ਦਿਲਾਂ ਵਿਚ ਰੱਬ ਦਾ ਡਰ ਰੱਖਦੇ ਤਾਂ ਅਸੀਂ (ਅੱਲਾਹ) ਇਹਨਾਂ ਦੀਆਂ ਸਾਰੀਆਂ ਬੁਰਾਈਆਂ ਨੂੰ ਮੁਆਫ਼ ਕਰ ਦਿੰਦੇ ਅਤੇ ਇਹਨਾਂ ਨੂੰ ਨਿਅਮਤਾਂ ਭਰੀਆਂ ਜੱਨਤਾਂ ਵਿਚ ਲੈ ਜਾਂਦੇ।
66਼ ਜੇ ਇਹ ਲੋਕ ਤੌਰੈਤ, ਇੰਜੀਲ ਅਤੇ ਅੱਲਾਹ ਵੱਲੋਂ ਭੇਜੀਆਂ ਦੂਜੀਆਂ ਕਿਤਾਬਾਂ ਦੇ ਹੁਕਮਾਂ ਦੀ ਠੀਕ-ਠੀਕ ਪਾਲਣਾ ਕਰਦੇ ਤਾਂ ਇਹ ਲੋਕ ਆਪਣੇ ਉੱਪਰੋਂ (ਅਕਾਸ਼ੋਂ) ਅਤੇ ਹੇਠੋਂ (ਧਰਤੀ ਵਿੱਚੋਂ) ਵੀ ਰੋਜ਼ੀਆਂ ਪ੍ਰਾਪਤ ਕਰਦੇ। ਇਕ ਧੜਾ ਇਹਨਾਂ ਵਿੱਚੋਂ ਵਿਚਕਾਰ ਵਾਲੀ ਭਾਵ ਸਿੱਧੀ ਰਾਹ ’ਤੇ ਹੇ,1 ਪਰ ਇਹਨਾਂ ਦੀ ਬਹੁਗਿਣਤੀ ਬਹੁਤ ਹੀ ਭੈੜੇ ਕੰਮ ਕਰ ਰਹੀ ਹੇ।
67਼ ਹੇ ਰਸੂਲ! ਜੋ ਕੁੱਝ ਵੀ ਆਪ ਜੀ ਵੱਲ ਤੁਹਾਡੇ ਰੱਬ ਵੱਲੋਂ ਘੱਲ੍ਹਿਆ ਗਿਆ ਹੇ ਉਸ ਨੂੰ ਲੋਕਾਂ ਤਕ ਪਹੁੰਚਾ ਦੇਵੋ ਜੇ ਤੁਸੀਂ ਅਜਿਹਾ ਨਾ ਕੀਤਾ ਤਾਂ ਤੁਸੀਂ ਅੱਲਾਹ ਦੇ ਪੈਗ਼ੰਬਰ ਹੋਣ ਦਾ ਹੱਕ ਅਦਾ ਨਹੀਂ ਕੀਤਾ। ਅੱਲਾਹ ਤੁਹਾਨੂੰ ਲੋਕਾਂ ਦੀਆਂ ਸ਼ਰਾਰਤਾਂ ਤੋਂ ਬਚਾਉਣ ਵਾਲਾ ਹੇ। ਬੇਸ਼ੱਕ ਅੱਲਾਹ ਕਾਫ਼ਿਰਾਂ ਨੂੰ ਸੇਧ ਨਹੀਂ ਦਿੰਦਾ।
68਼ (ਹੇ ਨਬੀ!) ਤੁਸੀਂ ਕਹਿ ਦਿਓ! ਹੇ ਅਹਲੇ ਕਿਤਾਬ! ਤੁਸੀਂ ਅਸਲੀ ਧਰਮ ਉੱਤੇ ਕਦੇ ਵੀ ਕਾਇਮ ਨਹੀਂ ਰਹਿ ਸਕਦੇ ਜਦ ਤਕ ਕਿ ਤੁਸੀਂ ਤੌਰੈਤ, ਇੰਜੀਲ ਅਤੇ ਆਪਣੇ ਰੱਬ ਵੱਲੋਂ ਉਤਾਰੀਆਂ ਹੋਈਆਂ ਦੂਜੀਆਂ ਕਿਤਾਬਾਂ ਦੇ ਆਦੇਸ਼ਾਂ ਦੀ ਪਾਲਣਾ ਨਹੀਂ ਕਰੋਗੇ। ਹਕੀਕਤ ਇਹ ਹੇ ਜੋ ਕੁੱਝ ਤੁਹਾਡੇ ਵੱਲ ਤੁਹਾਡੇ ਰੱਬ ਨੇ ਉਤਾਰਿਆ ਹੇ, ਇਹ ਇਹਨਾਂ (ਅਹਲੇ ਕਿਤਾਬ) ਦੇ ਬਹੁਤੇ ਲੋਕਾਂ ਦੀ ਸਰਕਸ਼ੀ ਤੇ ਕੁਫ਼ਰ ਵਿਚ ਵਾਧੇ ਦਾ ਕਾਰਨ ਬਣਿਆ ਹੇ, ਸੋ ਤੁਸੀਂ ਕਾਫ਼ਿਰਾਂ ਦੇ ਹਾਲ ਉੱਤੇ ਦੁਖੀ ਨਾ ਹੋਵੋ।
69਼ ਬੇਸ਼ੱਕ ਜਿਹੜੇ ਲੋਕ ਵੀ ਈਮਾਨ ਲਿਆਏ ਭਾਂਵੇਂ ਉਹ ਯਹੂਦੀ, ਸਾਬੀ ਤੇ ਨਸਰਾਨੀ ਹਨ, ਇਹਨਾਂ ਵਿੱਚੋਂ ਜਿਹੜਾ ਵੀ ਅੱਲਾਹ ਅਤੇ ਕਿਆਮਤ ਉੱਤੇ ਈਮਾਨ ਰੱਖੇਗਾ ਅਤੇ ਨੇਕ ਕੰਮ ਵੀ ਕਰੇਗਾ, ਉਹਨਾਂ ਨੂੰ (ਕਿਆਮਤ ਦਿਹਾੜੇ) ਨਾ ਕੋਈ ਡਰ ਹੋਵੇਗਾ ਅਤੇ ਨਾ ਹੀ ਉਹਨਾਂ ਨੂੰ ਕੋਈ ਦੁੱਖ ਹੋਵੇਗਾ।
70਼ ਅਸੀਂ ਇਸਰਾਈਲ ਦੀ ਸੰਤਾਨ ਤੋਂ ਰੱਬੀ ਹੁਕਮਾਂ ਦੀ ਪਾਲਣਾ ਕਰਨ ਦਾ ਪੱਕਾ ਵਾਅਦਾ ਲਿਆ ਸੀ ਅਤੇ ਉਹਨਾਂ ਵੱਲ ਕਈ ਰਸੂਲ ਭੇਜੇ ਸੀ, ਪਰ ਜਦੋਂ ਕਦੇ ਉਹ ਰਸੂਲ ਉਹਨਾਂ ਕੋਲ ਉਹ ਚੀਜ਼ ਲੈਕੇ ਆਏ, ਜਿਹਨਾਂ ਨੂੰ ਉਹ ਨਾਪਸੰਦ ਕਰਦੇ ਸਨ, ਤਾਂ ਕੁੱਝ ਨਬੀਆਂ ਨੂੰ ਉਹਨਾਂ ਨੇ ਝੁਠਲਾਇਆ ਅਤੇ ਕਈਆਂ ਨੂੰ ਉਹ ਕਤਲ ਹੀ ਕਰ ਦਿੰਦੇ ਸਨ।
71਼ ਅਤੇ ਉਹ ਇੰਜ ਸਮਝਦੇ ਸੀ ਕਿ ਉਹਨਾਂ ਦੀ ਕੋਈ ਪਕੜ ਨਹੀਂ ਹੋਵੇਗੀ, ਸੋ ਉਹ ਅੰਨ੍ਹੇ-ਬੋਲੇ ਹੋ ਗਏ। ਫੇਰ ਅੱਲਾਹ ਉਹਨਾਂ ਉੱਤੇ ਮਿਹਰਬਾਨ ਹੋ ਗਿਆ ਭਾਵ ਮੁਆਫ਼ ਕਰ ਦਿੱਤਾ। ਫੇਰ ਵੀ ਉਹਨਾਂ ਦੀ ਬਹੁ-ਗਿਣਤੀ ਅੰਨ੍ਹੀ ਤੇ ਬੋਲੀ ਹੀ ਬਣੀ ਰਹੀ। ਅੱਲਾਹ ਚੰਗੀ ਤਰ੍ਹਾਂ ਵੇਖਣ ਵਾਲਾ ਰੁ ਜੋ ਉਹ ਕਰਦੇ ਹਨ।
72਼ ਬੇਸ਼ੱਕ ਉਹਨਾਂ ਲੋਕਾਂ ਨੇ ਕੁਫ਼ਰ ਕੀਤਾ ਜਿਨ੍ਹਾਂ ਦਾ ਕਹਿਣਾ ਸੀ ਕਿ ਬੇਸ਼ੱਕ ਅੱਲਾਹ ਤਾਂ ਮਰੀਅਮ ਦਾ ਪੁੱਤਰ ਮਸੀਹ ਹੀ ਹੇ। ਜਦੋਂ ਕਿ ਮਸੀਹ ਨੇ ਇਹ ਕਿਹਾ ਸੀ ਕਿ ਹੇ ਬਨੀ ਇਸਰਾਈਲ! ਤੁਸੀਂ ਅੱਲਾਹ ਦੀ ਹੀ ਇਬਾਦਤ ਕਰੋ, ਜਿਹੜਾ ਮੇਰਾ ਤੇ ਤੁਹਾਡਾ ਰੱਬ ਹੇ। ਜਿਹੜਾ ਵਿਅਕਤੀ ਅੱਲਾਹ ਨਾਲ ਕਿਸੇ ਹੋਰ ਨੂੰ ਸਾਂਝੀ ਬਣਾਉਂਦਾ ਹੇ ਉਸ ਲਈ ਅੱਲਾਹ ਨੇ ਜੰਨਤ ਹਰਾਮ ਕਰ ਛੱਡੀ ਹੇ ਤੇ ਉਸ ਦਾ ਟਿਕਾਣਾ ਨਰਕ ਹੇ। ਜਿੱਥੇ ਗੁਨਾਹਗਾਰਾਂ ਦੀ ਮਦਦ ਕਰਨ ਵਾਲਾ ਕੋਈ ਨਹੀਂ ਹੋਵੇਗਾ।1
73਼ ਉਹ ਲੋਕ ਵੀ ਕਾਫ਼ਿਰ ਹੋ ਗਏ ਜਿਨ੍ਹਾਂ ਨੇ ਕਿਹਾ ਸੀ ਕਿ ਅੱਲਾਹ ਤਿੰਨਾਂ (ਭਾਵ ਮਰੀਅਮ, ਈਸਾ ਤੇ ਅੱਲਾਹ) ਵਿੱਚੋਂ ਇਕ ਹੇ। ਜਦ ਕਿ ਇਕ ਇਸ਼ਟ ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ। ਜੇ ਕਰ ਇਹ ਲੋਕ ਆਪਣੀ ਇਸ ਗੱਲ ਤੋਂ ਬਾਜ਼ ਨਾ ਆਏ ਤਾਂ ਇਹਨਾਂ ਵਿਚ ਜਿਹੜੇ ਕੁਫ਼ਰ ’ਤੇ ਅੜੇ ਰਹਿਣਗੇ ਉਹਨਾਂ ਨੂੰ ਦੁਖਦਾਈ ਅਜ਼ਾਬ ਮਿਲੇਗਾ।
74਼ ਫੇਰ ਕੀ ਇਹ ਲੋਕ ਅੱਲਾਹ ਅੱਗੇ ਤੌਬਾ ਨਹੀਂ ਕਰਦੇ ਅਤੇ ਉਸ ਤੋਂ ਖਿਮਾ ਨਹੀਂ ਮੰਗਦੇ? ਅੱਲਾਹ ਤਾਂ ਬਹੁਤ ਹੀ ਵੱਡਾ ਬਖ਼ਸ਼ਣਹਾਰ ਅਤੇ ਬਹੁਤ ਹੀ ਮਿਹਰਬਾਨ ਹੇ।1
75਼ ਮਸੀਹ ਇਬਨੇ ਮਰੀਅਮ ਇਕ ਪੈਗ਼ੰਬਰ ਹੋਣ ਤੋਂ ਛੁੱਟ ਕੁੱਝ ਵੀ ਨਹੀਂ ਸੀ। ਇਹਨਾਂ ਤੋਂ ਪਹਿਲਾਂ ਵੀ ਵਧੇਰੇ ਪੈਗ਼ੰਬਰ ਹੋ ਗੁਜ਼ਰੇ ਹਨ। ਇਹਨਾਂ (ਈਸਾ) ਦੀ ਮਾਤਾ (ਮਰੀਅਮ) ਇਕ ਸੱਚੀ-ਸੁੱਚੀ ਔਰਤ ਸੀ, ਉਹ ਦੋਵੇਂ (ਮਾਂ-ਪੁੱਤਰ) ਭੋਜਨ ਕਰਿਆ ਕਰਦੇ ਸਨ। ਵੇਖੋ ਅਸੀਂ ਇਹਨਾਂ ਸਾਹਮਣੇ ਕਿੱਦਾਂ ਨਿਸ਼ਾਨੀਆਂ (ਮਨੁੱਖ ਹੋਣ ਦੀਆਂ) ਬਿਆਨ ਕਰਦੇ ਹਾਂ, ਫੇਰ ਵੀ ਵੇਖੋ ਕਿ ਉਹ ਕਿੱਧਰ ਪੁੱਠੇ ਫਿਰੇ ਜਾਂਦੇ ਹਨ।
76਼ (ਹੇ ਨਬੀ!) ਤੁਸੀਂ ਆਖ ਦਿਓ! ਤੁਸੀਂ ਲੋਕ ਅੱਲਾਹ ਨੂੰ ਛੱਡ ਕੇ ਜਿਨ੍ਹਾਂ ਦੀ ਇਬਾਦਤ ਕਰਦੇ ਹੋ ਉਹ ਨਾ ਤਾਂ ਤੁਹਾਡੇ ਲਈ ਕੋਈ ਨੁਕਸਾਨ ਅਤੇ ਨਾ ਹੀ ਕੋਈ ਲਾਭ ਦੇਣ ਦਾ ਅਧਿਕਾਰ ਰੱਖਦੇ ਹਨ। ਅੱਲਾਹ ਹੀ ਸਭ ਕੁੱਝ ਸੁਣਨ ਵਾਲਾ ਅਤੇ ਜਾਣਨ ਵਾਲਾ ਹੇ।
77਼ ਆਖ ਦਿਓ! ਕਿ ਹੇ ਅਹਲੇ ਕਿਤਾਬ! ਆਪਣੇ ਦੀਨ ਵਿਚ ਅਣ-ਹੱਕਾ ਵਾਧਾ ਨਾ ਕਰੋ ਅਤੇ ਉਹਨਾਂ ਲੋਕਾਂ ਦੀਆਂ ਇੱਛਾਵਾਂ ਦੇ ਪਿੱਛੇ ਨਾ ਲੱਗੋ ਜਿਹੜੇ ਪਹਿਲਾਂ ਤੋਂ ਹੀ ਭਟਕੇ ਹੋਏ ਹਨ, ਉਹਨਾਂ ਨੇ ਬਥੇਰਿਆਂ ਨੂੰ ਕੁਰਾਹੇ ਪਾਇਆ ਹੇ, ਉਹ ਸਿੱਧੀ ਰਾਹ ਤੋਂ ਭਟਕੇ ਹੋਏ ਹਨ।
78਼ ਬਨੀ ਇਸਰਾਈਲ ਵਿੱਚੋਂ ਜਿਹੜੇ ਕਾਫ਼ਿਰ ਬਣ ਗਏ ਉਹਨਾਂ ਉੱਤੇ ਦਾਊਦ ਅਤੇ ਈਸਾ ਦੀ ਜ਼ੁਬਾਨ ਤੋਂ ਲਾਅਨਤ ਕੀਤੀ ਗਈ, ਇਹ ਸਭ ਇਸ ਲਈ ਹੋਇਆ ਕਿਉਂ ਜੋ ਉਹਨਾਂ ਨੇ ਨਾ-ਫ਼ਰਮਾਨੀ ਕੀਤੀ ਅਤੇ ਹੱਦੋਂ ਟੱਪ ਜਾਂਦੇ ਸਨ।
79਼ ਉਹ ਇਕ ਦੂਜੇ ਨੂੰ ਭੈੜੇ ਕੰਮਾਂ ਤੋਂ ਰੋਕਦੇ ਨਹੀਂ ਸੀ, ਕਿਉਂ ਜੋ ਉਹਨਾਂ ਨੇ ਉਹ ਕੰਮ ਖ਼ੁਦ ਵੀ ਕੀਤਾ ਹੁੰਦਾ ਸੀ ਜੋ ਵੀ ਉਹ ਕਰਦੇ ਸਨ, ਬੇਸ਼ੱਕ ਉਹ ਬਹੁਤ ਹੀ ਬੁਰਾ ਕਰਦੇ ਸਨ।
80਼ ਤੁਸੀਂ ਇਹਨਾਂ ਵਿਚ ਬਹੁਤੇ ਲੋਕਾਂ ਨੂੰ ਵੇਖੋਗੇ ਕਿ ਉਹ ਉਹਨਾਂ ਲੋਕਾਂ ਨਾਲ ਦੋਸਤੀਆਂ ਕਰਦੇ ਹਨ ਜੋ ਕੁਫ਼ਰ ਕਰਦੇ ਸਨ। ਜੋ ਵੀ ਉਹਨਾਂ ਦੇ ਮਨਾਂ ਨੇ ਅੱਗੇ (ਪਰਲੋਕ ਲਈ) ਭੇਜਿਆ ਹੇ, ਉਹ ਬਹੁਤ ਹੀ ਬੁਰਾ ਹੇ, ਅੱਲਾਹ ਇਹਨਾਂ ਤੋਂ ਨਰਾਜ਼ ਹੇ, ਹੁਣ ਉਹ ਸਦਾ (ਨਰਕ ਦੇ) ਅਜ਼ਾਬ ਵਿਚ ਹੀ ਰਹਿਣਗੇ।
81਼ ਜੇ ਇੰਜ ਹੁੰਦਾ ਕਿ ਉਹ ਅੱਲਾਹ ਅਤੇ ਉਸ ਦੇ ਰਸੂਲ ’ਤੇ ਈਮਾਨ ਲਿਆਉਂਦੇ ਅਤੇ ਜੋ ਵੀ ਉਸ ’ਤੇ ਉਤਾਰਿਆ ਗਿਆ ਹੇ, ਉਸ ’ਤੇ ਈਮਾਨ ਰਖਦੇ ਤਾਂ ਇਹ ਕਦੇ ਵੀ ਕਾਫ਼ਿਰਾਂ ਨਾਲ ਦੋਸਤੀਆਂ ਨਾ ਕਰਦੇ। ਪਰ ਇਹਨਾਂ ਵਿੱਚੋਂ ਬਹੁਤੇ ਲੋਕ ਤਾਂ ਉਲੰਘਣਾਕਾਰੀ ਹਨ।
82਼ (ਹੇ ਨਬੀ!) ਬੇਸ਼ੱਕ ਤੁਸੀਂ ਈਮਾਨ ਵਾਲਿਆਂ ਦਾ ਸਭ ਤੋਂ ਵੱਡਾ ਦੁਸ਼ਮਨ ਯਹੂਦੀਆਂ ਨੂੰ ਅਤੇ ਮੁਸ਼ਰਿਕਾਂ 1 ਨੂੰ ਵੇਖੋਗੇ ਅਤੇ ਈਮਾਨ ਵਾਲਿਆਂ ਨਾਲ ਮਿੱਤਰਤਾ ਵਿਚ ਸਭ ਤੋਂ ਵੱਧ ਨੇੜਤਾ ਤੁਸੀਂ ਉਹਨਾਂ ’ਚ ਵੇਖੋਗੇ ਜਿਹੜੇ ਆਪਣੇ ਆਪ ਨੂੰ ਨਸਾਰਾ (ਈਸਾਈ) ਕਹਿੰਦੇ ਹਨ। ਇਹ ਇਸ ਲਈ ਕਿ ਇਹਨਾਂ ’ਚ ਕੁੱਝ ਧਰਮ-ਗਿਆਨੀ ਤੇ ਇਬਾਦਤ ਗੁਜ਼ਾਰ ਹਨ ਅਤੇ ਕੁੱਝ ਸੰਸਾਰ-ਤਿਆਗੀ ਵੀ ਹਨ ਅਤੇ ਉਹ ਘਮੰਡ ਵੀ ਨਹੀਂ ਕਰਦੇ।
83਼ ਜਦੋਂ ਉਹ (ਨਸਾਰਾ) ਰਸੂਲ ਵੱਲ ਉਤਰਿਆ ਹੋਇਆ ਕਲਾਮ (.ਕੁਰਆਨ) ਸੁਣਦੇ ਹਨ ਤਾਂ ਤੁਸੀਂ ਵੇਖੋਗੇ ਕਿ ਉਹਨਾਂ ਦੀਆਂ ਅੱਖਾਂ ਵਿੱਚੋਂ ਅਥਰੂ ਵਗਣ ਲੱਗ ਜਾਂਦੇ ਹਨ। ਇਸ ਦਾ ਕਾਰਨ ਇਹ ਹੇ ਕਿ ਉਹਨਾਂ ਨੇ ਹੱਕ ਨੂੰ ਪਛਾਣ ਲਿਆ ਹੇ। ਉਹ ਕਹਿੰਦੇ ਹਨ ਕਿ ਹੇ ਸਾਡੇ ਰੱਬ! ਅਸੀਂ ਈਮਾਨ ਲਿਆਏ ਸੋ ਹੁਣ ਤੂੰ ਸਾਡਾ ਨਾਂ ਵੀ (ਹੱਕ ਦੀ) ਗਵਾਹੀ ਦੇਣ ਵਾਲਿਆਂ ਵਿਚ ਲਿਖ ਲੈ।
84਼ (ਅਤੇ ਕਹਿੰਦੇ ਹਨ ਕਿ) ਹੁਣ ਸਾਡੇ ਕੋਲ ਕਿਹੜਾ ਬਹਾਨਾ ਹੇ ਕਿ ਅਸੀਂ ਅੱਲਾਹ ’ਤੇ ਅਤੇ ਜਿਹੜਾ ਹੱਕ (.ਕੁਰਆਨ) ਸਾਡੇ ਕੋਲ ਪਹੁੰਚਿਆ ਹੇ ਉਸ ’ਤੇ ਈਮਾਨ ਨਾ ਲਿਆਏ ਅਤੇ ਸਾ` ਇਸ ਗੱਲ ਦੀ ਵੀ ਆਸ ਰੱਖਣੀ ਚਾਹੀਦੀ ਹੇ ਕਿ ਸਾਡਾ ਰੱਬ ਸਾਨੂੰ ਨੇਕ ਲੋਕਾਂ ਵਿਚ ਸ਼ਾਮਲ ਕਰੇਗਾ।
85਼ ਇਸੇ ਕਥਨ ਸਦਕਾ ਅੱਲਾਹ ਉਹਨਾਂ ਨੂੰ ਅਜਿਹੇ ਬਾਗ਼ ਦੇਵੇਗਾ ਜਿਸ ਦੇ ਹੇਠ ਨਹਿਰਾਂ ਵਗਦੀਆਂ ਹੋਣਗੀਆਂ ਅਤੇ ਉਹ ਉਹਨਾਂ ਵਿਚ ਸਦਾ ਲਈ ਰਹਿਣਗੇ ਅਤੇ ਨੇਕ ਲੋਕਾਂ ਦਾ ਇਹੋ ਬਦਲਾ ਹੇ।
86਼ ਅਤੇ ਜਿਹੜੇ ਲੋਕ ਕੁਫ਼ਰ ਕਰਦੇ ਰਹੇ ਅਤੇ ਸਾਡੀਆਂ ਆਇਤਾਂ ਨੂੰ ਝੁਠਲਾਉਂਦੇ ਰਹੇ, ਉਹੀਓ ਨਰਕੀ ਹਨ।
87਼ ਹੇ ਈਮਾਨ ਵਾਲਿਓ! ਅੱਲਾਹ ਨੇ ਜਿਹੜੀਆਂ ਪਵਿੱਤਰ ਚੀਜ਼ਾਂ ਤੁਹਾਡੇ ਲਈ ਹਲਾਲ (ਜਾਇਜ਼) ਕੀਤੀਆਂ ਹਨ, ਤੁਸੀਂ ਉਹਨਾਂ ਨੂੰ ਹਰਾਮ (ਨਾ-ਜਾਇਜ਼) ਨਾ ਆਖੋ ਅਤੇ ਹੱਦੋਂ ਨਾ ਟੱਪੋ। ਬੇਸ਼ੱਕ ਅੱਲਾਹ ਹੱਦਾਂ ਟੱਪਣ ਵਾਲਿਆਂ ਨੂੰ ਨਾਪਸੰਦ ਕਰਦਾ ਹੇ।
88਼ ਅੱਲਾਹ ਨੇ ਤੁਹਾਨੂੰ ਜੋ ਹਲਾਲ ਤੇ ਪਾਕ ਰਿਜ਼ਕ (ਰੋਜ਼ੀ) ਦਿੱਤਾ ਹੇ ਉਸ ਵਿੱਚੋਂ ਖਾਓ ਅਤੇ ਅੱਲਾਹ ਤੋਂ ਡਰੋ ਜਿਸ ਉੱਤੇ ਤੁਸੀਂ ਈਮਾਨ ਰੱਖਦੇ ਹੋ।
89਼ ਅੱਲਾਹ ਤੁਹਾਡੀਆਂ ਬਿਨਾਂ ਸੋਚੇ ਸਮਝੇ ਖਾਦੀਆਂ ਹੋਈਆਂ ਕਸਮਾਂ ਲਈ ਤੁਹਾਡੀ ਪਕੜ੍ਹ ਨਹੀਂ ਕਰੇਗਾ ਪਰ ਉਹਨਾਂ ਕਸਮਾਂ ’ਤੇੁ1 ਅਵੱਸ਼ ਪੁੱਛ-ਗਿੱਛ ਕਰੇਗਾ ਜਿਹੜੀਆਂ ਤੁਸੀਂ (ਸੋਚ ਸਮਝ ਕੇ) ਪੱਕੀਆਂ ਕੀਤੀਆਂ ਹਨ। (ਪੱਕੀਆਂ ਕਸਮਾਂ ਭੰਗ ਕਰਨ ’ਤੇ) ਦਸ ਮੁਥਾਜਾਂ ਨੂੰ ਭੋਜਨ ਕਰਾਉਣਾ ਹੇ ਜਿਹਾ ਤੁਸੀਂ ਆਪਣੇ ਪਰਿਵਾਰ ਨੂੰ ਖੁਆਂਦੇ ਹੋ ਜਾਂ ਉਹਨਾਂ ਨੂੰ ਕੱਪੜਾ ਦੇਣਾ ਜਾਂ ਇਕ ਗਰਦਨ ਭਾਵ ਗ਼ੁਲਾਮ ਆਜ਼ਾਦ ਕਰਨਾ ਹੇ। ਫੇਰ ਜਿਹੜਾ ਇਹਨਾਂ ਵਿੱਚੋਂ ਕੁੱਝ ਵੀ ਕਰਨ ਦੀ ਹਿੱਮਤ ਨਾ ਰੱਖਦਾ ਹੋਵੇ ਤਾਂ ਉਹ ਤਿੰਨ ਦਿਨ ਦੇ ਰੋਜ਼ੇ (ਲਗਾਤਾਰ) ਰੱਖੇ। ਇਹ ਤੁਹਾਡੀਆਂ ਉਹਨਾਂ ਕਸਮਾਂ ਦਾ ਕੁੱਫ਼ਾਰਾ (ਭਾਵ ਪਾਪ ਨੂੰ ਢਕਣ ਦਾ ਸਾਧਨ) ਰੁ ਜਿਹਨਾਂ ਨੂੰ ਤੁਸੀਂ ਤੋੜ ਬੈਠਦੇ ਹੋ। ਤੁਸੀਂ ਆਪਣੀਆਂ ਕਸਮਾਂ ਦੀ ਰਾਖੀ ਕਰੋ। ਅੱਲਾਹ ਤੁਹਾਨੂੰ ਸਾਰੇ ਆਦੇਸ਼ ਖੋਲ ਖੋਲ ਕੇ ਦੱਸਦਾ ਹੇ ਤਾਂ ਜੋ ਤੁਸੀਂ ਸ਼ੁਕਰ ਅਦਾ ਕਰੋ।
90਼ ਹੇ ਈਮਾਨ ਵਾਲਿਓ! ਬੇਸ਼ੱਕ ਸ਼ਰਾਬ, ਜੂਆ, ਅਸਥਾਨ ਤੇ ਫ਼ਾਲਗਿਰੀ ਦੇ ਤੀਰ, ਇਹ ਸਾਰੇ ਗੰਦੇ ਕੰਮ ਹਨ ਅਤੇ ਸ਼ੈਤਾਨੀ ਕੰਮਾਂ ਵਿੱਚੋਂ ਹਨ ਸੋ ਇਹਨਾਂ ਤੋਂ ਬਚੋ,1 ਤਾਹੀਓਂ ਤੁਸੀਂ ਸਫ਼ਲ ਹੋਵੋਗੇ।
91਼ ਸ਼ੈਤਾਨ ਤਾਂ ਇਹ ਚਾਹੁੰਦਾ ਹੇ ਕਿ ਸ਼ਰਾਬ ਤੇ ਜੂਏ ਦੁਆਰਾ ਤੁਹਾਡੇ ਵਿਚਾਲੇ ਵੈਰ-ਵਿਰੋਧ ਪਾ ਦੇਵੇ ਅਤੇ ਅੱਲਾਹ ਦੀ ਯਾਦ ਅਤੇ ਨਮਾਜ਼ ਤੋਂ ਤੁਹਾਨੂੰ ਪਰਾਂ ਰੱਖੇ। ਕੀ ਤੁਸੀਂ ਇਹਨਾਂ ਸ਼ੈਤਾਨੀ ਕੰਮਾਂ ਤੋਂ ਬਾਜ਼ ਨਹੀਂ ਆਉਗੇ।
92਼ ਤੁਸੀਂ ਅੱਲਾਹ ਅਤੇ ਰਸੂਲ ਦੀ ਆਗਿਆਕਾਰੀ ਕਰਦੇ ਰਹੋ ਅਤੇ ਸੰਭਲ ਕੇ ਰਹੋ। ਜੇ ਤੁਸੀਂ ਹੱਕ ਸੱਚ ਤੋਂ ਫਿਰ ਜਾਓ ਤਾਂ ਇਹ ਜਾਣ ਲਓ ਕਿ ਸਾਡੇ ਰਸੂਲ ਦੇ ਜ਼ਿੰਮੇਂ ਤਾਂ ਕੇਵਲ (ਰੱਬੀ ਆਦੇਸ਼) ਖੋਲ੍ਹ-ਖੋਲ੍ਹ ਕੇ ਪਹੁੰਚਾਉਣਾ ਹੇ।
93਼ ਜਿਹੜੇ ਲੋਕ ਈਮਾਨ ਲਿਆਏ ਤੇ ਨੇਕ ਕੰਮ ਕਰਨ ਲੱਗ ਪਏ, ਪਹਿਲਾਂ ਉਹਨਾਂ ਨੇ ਜੋ ਕੁੱਝ ਵੀ (ਹਰਾਮ) ਖਾਇਆ ਪਿਆ ਹੇ ਉਸ ਲਈ ਕੋਈ ਗੁਨਾਹ (ਭਾਵ ਸਜ਼ਾ) ਨਹੀਂ, ਪਰ ਅੱਗੇ ਲਈ ਬੁਰਾਈਆਂ ਤੋਂ ਬਚਣ, ਈਮਾਨ ’ਤੇ ਕਾਇਮ ਰਹਿਣ ਤੇ ਭਲੇ ਕੰਮ ਕਰਨ, ਫੇਰ ਜੇ ਉਹ ਬੁਰਾਈਆਂ ਤੋਂ ਬਚੇ ਹੀ ਰਹਿਣ ਅਤੇ ਈਮਾਨ ਉੱਤੇ ਡਟੇ ਰਹਿਣ, ਫੇਰ ਉਹ ਰੱਬ ਤੋਂ ਡਰਦੇ ਹੋਏ ਨੇਕੀ ਕਰਨ ਤਾਂ ਅੱਲਾਹ ਨੇਕੀ ਕਰਨ ਵਾਲਿਆਂ ਨੂੰ ਪਸੰਦ ਕਰਦਾ ਹੇ।
94਼ ਹੇ ਈਮਾਨ ਵਾਲਿਓ! ਅੱਲਾਹ ਤੁਹਾਡੀ ਪਰਖ ਉਸ ਸ਼ਿਕਾਰ ਦੁਆਰਾ ਕਰੇਗਾ, ਜਿਨ੍ਹਾਂ ਤਕ ਤੁਹਾਡੇ ਹੱਥ ਅਤੇ ਤੁਹਾਡੇ ਨੇਜ਼ੇ ਭਾਵ ਹਥਿਆਰ ਪਹੁੰਚ ਸਕਦੇ ਹਨ ਤਾਂ ਜੋ ਅੱਲਾਹ ਨੂੰ ਪਤਾ ਲੱਗ ਜਾਵੇ ਕਿ ਕੋਣ ਹੇ ਜਿਹੜਾ ਉਸ ਤੋਂ ਬਿਨਾਂ ਵੇਖੇ ਡਰਦਾ ਹੇ, (ਇਹਨਾਂ ਹਿਦਾਇਤਾਂ ਤੋਂ ਬਾਅਦ) ਜਿਹੜਾ ਵੀ ਵਿਅਕਤੀ ਹੱਦੋਂ ਟੱਪੇਗਾ, ਉਸ ਲਈ ਦਰਦਨਾਕ ਅਜ਼ਾਬ ਹੇ।
95਼ ਹੇ ਈਮਾਨ ਵਾਲਿਓ! ਜਦੋਂ ਤੁਸੀਂ ਇਹਰਾਮ ਦੀ ਹਾਲਤ ਵਿਚ ਹੋਵੋ ਤਾਂ ਸ਼ਿਕਾਰ ਨਾ ਕਰੋ, ਜੇ ਤੁਹਾਡੇ ਵਿਚ ਕੋਈ ਜਾਣ ਬੁੱਝ ਕੇ ਸ਼ਿਕਾਰ ਕਰੇਗਾ ਤਾਂ ਸ਼ਿਕਾਰ ਕੀਤੇ ਹੋਏ ਜਾਨਵਰ ਦੇ ਬਰਾਬਰ ਇਕ ਜਾਨਵਰ ਪਸ਼ੂਆਂ ਵਿੱਚੋਂ ਫ਼ਿਦਿਯਾ ਦੇਣਾ ਹੋਵੇਗਾ ਜਿਸ ਦਾ ਫ਼ੈਸਲਾ ਤੁਹਾਡੇ ਵਿੱਚੋਂ ਦੋ ਮੁਨਸਿਫ਼ ਵਾਲੇ ਕਰਨਗੇ। ਇਹ (ਫ਼ਿਦਿਯਾ) ਕੁਰਬਾਨੀ ਕਰਨ ਲਈ ਕਾਅਬੇ ਪਹੁੰਚਾਇਆ ਜਾਵੇਗਾ ਜਾਂ ਇਸ ਦਾ ਕੁੱਫ਼ਾਰਾ ਕੁੱਝ ਮੁਥਾਜਾਂ ਨੂੰ ਭੋਜਨ ਕਰਵਾਉਣਾ ਹੇ ਜਾਂ ਇਸ ਦੇ ਬਰਾਬਰ ਰੋਜ਼ੇ ਰੱਖਣਾ ਹੇ। (ਇਹ ਸਭ ਇਸ ਲਈ ਹੇ) ਤਾਂ ਜੋ ਉਹ ਆਪਣੇ ਕੀਤੇ ਕੰਮਾਂ ਦਾ ਸੁਆਦ ਵੇਖਣ। ਅੱਲਾਹ ਨੇ ਪਹਿਲਾਂ ਹੋਏ ਗੁਨਾਹਾਂ ਨੂੰ ਮੁਆਫ਼ ਕਰ ਦਿੱਤਾ ਹੇ ਅਤੇ ਜੇ ਕੋਈ ਵਿਅਕਤੀ ਮੁੜ ਅਜਿਹੀ ਹਰਕਤ ਕਰੇਗਾ ਤਾਂ ਅੱਲਾਹ ਉਸ ਤੋਂ ਬਦਲਾ ਲਵੇਗਾ। ਅੱਲਾਹ ਜ਼ਬਰਦਸਤ ਅਤੇ ਬਦਲਾ ਲੈਣ ਵਾਲਾ ਹੇ।
96਼ ਤੁਹਾਡੇ ਲਈ ਸਮੁੰਦਰ ਦਾ ਸ਼ਿਕਾਰ ਅਤੇ ਉਸ ਦਾ ਖਾਣਾ ਹਲਾਲ (ਜਾਇਜ਼) ਕੀਤਾ ਗਿਆ ਹੇ, ਇਹ ਤੁਹਾਡੇ ਲਈ ਵੀ ਹੇ ਅਤੇ ਮੁਸਾਫ਼ਰਾਂ ਦੇ ਲਾਭ (ਭਾਵ ਸਹੂਲਤ) ਲਈ ਹੇ। ਤੁਸੀਂ ਇਹਰਾਮ ਦੀ ਹਾਲਤ ਵਿਚ ਖ਼ੁਸ਼ਕੀ ਦਾ (ਭਾਵ ਧਰਤੀ ਉੱਤੇ) ਸ਼ਿਕਾਰ ਕਰਨਾ ਤੁਹਾਡੇ ਲਈ ਹਰਾਮ ਕੀਤ ਗਿਆ ਹੇ। ਤੁਸੀਂ ਅੱਲਾਹ ਤੋਂ ਡਰਦੇ ਰਹੋ ਜਿਸ ਦੇ ਕੋਲ ਤੁਸੀਂ ਸਾਰੇ ਇਕੱਠੇ ਕੀਤੇ ਜਾਵੋਗੇ।
97਼ ਖ਼ਾਨਾ-ਕਾਅਬਾ ਜਿਹੜਾ ਸਤਿਕਾਰ ਵਾਲਾ ਘਰ ਰੁ ਅੱਲਾਹ ਨੇ ਇਸ ਨੂੰ ਲੋਕਾਂ ਦੇ ਠਹਿਰਨ ਦਾ ਇਕ ਸਾਧਨ ਬਣਾਇਆ ਹੇ। ਹੁਰਮਤ ਭਾਵ ਆਦਰ ਵਾਲੇ (ਚਾਰ ਮਹੀਨੇ) ਅਤੇ ਹਰਮ ਵਾਲੀ ਕੁਰਬਾਨੀ ਅਤੇ ਪਟੇ ਵਾਲੇ ਜਾਨਵਰਾਂ ਨੂੰ ਵੀ ਸਤਿਕਾਰ ਦਿੱਤਾ ਹੇ। ਇਹ ਸਭ ਇਸ ਲਈ ਕਿ ਤੁਸੀਂ ਜਾਣ ਲਓ ਕਿ ਬੇਸ਼ੱਕ ਅੱਲਾਹ ਹੀ ਅਕਾਸ਼ਾਂ ਅਤੇ ਧਰਤੀ ਵਿਚ ਜੋ ਵੀ ਹੇ, ਉਹਨਾਂ ਸਭ ਦਾ ਗਿਆਨ ਰੱਖਦਾ ਹੇ। ਬੇਸ਼ੱਕ ਅੱਲਾਹ ਸਾਰੀਆਂ ਚੀਜ਼ਾਂ ਦਾ ਜਾਣਨ ਵਾਲਾ ਹੇ।
98਼ ਜਾਣ ਲਓ! ਅੱਲਾਹ ਸਖ਼ਤ ਸਜ਼ਾ ਦੇਣ ਵਾਲਾ ਹੇ ਅਤੇ ਅਤਿਅੰਤ ਬਖ਼ਸ਼ਣਹਾਰ ਤੇ ਰਹਿਮ ਫ਼ਰਮਾਉਣ ਵਾਲਾ ਵੀ ਅੱਲਾਹ ਹੀ ਹੇ।
99਼ ਰਸੂਲਾਂ ਦੇ ਜ਼ਿੰਮੇ ਤਾਂ ਅੱਲਾਹ ਦਾ ਪੈਗ਼ਾਮ (ਲੋਕਾਂ ਤੱਕ) ਪੁੱਜਦਾ ਕਰਨਾ ਹੇ। ਅੱਲਾਹ ਉਹ ਸਭ ਕੁੱਝ ਜਾਣਦਾ ਹੇ, ਜੋ ਤੁਸੀਂ ਵਿਖਾਵਾ ਕਰਦੇ ਹੋ ਅਤੇ ਜੋ ਤੁਸੀਂ ਗੁਪਤ ਰੱਖਦੇ ਹੋ।
100਼ (ਹੇ ਨਬੀ!) ਤੁਸੀਂ ਆਖ ਦਿਓ! ਕਿ ਪਾਕ ਤੇ ਨਾਪਾਕ ਇਕ ਸਾਮਾਨ ਨਹੀਂ ਹੋ ਸਕਦੇ ਭਾਵੇਂ ਨਾਪਾਕ ਲੋਕਾਂ ਦੀ ਬਹੁਗਿਣਤੀ ਤੁਹਾਨੂੰ ਕਿੰਨੀ ਹੀ ਪ੍ਰਭਾਵਿਤ ਕਿਉਂ ਨਾ ਕਰਦੀ ਹੋਵੇ। ਸੋ ਹੇ ਅਕਲ ਵਾਲਿਓ! ਤੁਸੀਂ ਅੱਲਾਹ ਤੋਂ ਹੀ ਡਰੋ ਤਾਂ ਜੋ ਤੁਸੀਂ ਸਫ਼ਲ ਹੋ ਸਕੋ।
101਼ ਹੇ ਈਮਾਨ ਵਾਲਿਓ! ਤੁਸੀਂ (ਮੁਹੰਮਦ ਸ: ਤੋਂ) ਅਜਿਹੀਆਂ ਗੱਲਾਂ ਨਾ ਪੁੱਛੋ ਕਿ ਜੇ ਉਹ ਤੁਹਾਡੇ ’ਤੇ ਸਪਸ਼ਟ ਹੋ ਜਾਣ ਤਾਂ ਤੁਹਾਨੂੰ ਬੁਰੀਆਂ ਲੱਗਣ, ਜੇ ਤੁਸੀਂ .ਕੁਰਆਨ ਦੇ ਨਾਜ਼ਲ ਹੋਣ ਸਮੇਂ ਇਹਨਾਂ (ਗੁਪਤ ਗੱਲਾਂ) ਦੇ ਸੰਬੰਧ ਵਿਚ ਪੁੱਛੋਗੇ ਤਾਂ ਤੁਹਾਡੇ ’ਤੇ ਸਪਸ਼ਟ ਕਰ ਦਿੱਤੀਆਂ ਜਾਣਗੀਆਂ। ਪਹਿਲਾਂ ਦੇ ਪੁੱਛੇ ਗਏ ਸਵਾਲਾਂ ਨੂੰ ਅੱਲਾਹ ਨੇ ਮੁਆਫ਼ ਕਰ ਦਿਤਾ ਹੇ। ਅੱਲਾਹ ਵੱਡਾ ਬਖ਼ਸ਼ਣਹਾਰ ਅਤੇ ਸਹਿਣ ਕਰਨ ਵਾਲਾ ਹੇ।
102਼ ਅਜਿਹੀਆਂ ਗੱਲਾਂ ਤੁਹਾਥੋਂ ਪਹਿਲਾਂ ਦੂਜੇ ਲੋਕਾਂ ਨੇ ਵੀ ਪੁੱਛਿਆਂ ਸਨ ਅਤੇ ਉਹਨਾਂ ਗੱਲਾਂ ਕਾਰਨ ਹੀ ਉਹ ਕਾਫ਼ਿਰ ਹੋ ਗਏ।
103਼ ਅੱਲਾਹ ਨੇ ਨਾ ਕਿਸੇ ਨੂੰ ਬਹੀਰਾ ਨਿਯਤ ਕੀਤਾ ਹੇ, ਨਾ ਸਾਇਬਾ, ਨਾ ਵਸੀਲਾ, ਨਾ ਹੀ ਹਾਮ। ਪਰ ਇਹ ਕਾਫ਼ਿਰ ਅੱਲਾਹ ਉੱਤੇ ਝੂਠੇ ਆਰੋਪ ਲਗਾਉਂਦੇ ਹਨ। ਜਦ ਕਿ ਉਹਨਾਂ ਵਿੱਚੋਂ ਬਹੁਤੇ ਮੂਰਖ ਹਨ।
104਼ ਜਦੋਂ ਉਹਨਾਂ ਨੂੰ ਕਿਹਾ ਜਾਂਦਾ ਹੇ ਕਿ ਆਓ ਉਸ ਚੀਜ਼ (.ਕੁਰਆਨ) ਵੱਲ ਜੋ ਅੱਲਾਹ ਨੇ ਨਾਜ਼ਿਲ ਕੀਤਾ ਹੇ ਅਤੇ ਰਸੂਲ ਵੱਲ ਆਓ ਤਾਂ ਆਖਦੇ ਹਨ ਕਿ ਸਾਡੇ ਲਈ ਤਾਂ ਉਹੀਓ ਤਰੀਕਾ ਬਥੇਰਾ ਹੇ ਜਿਸ ਉੱਤੇ ਅਸੀਂ ਆਪਣੇ ਬਾਪ-ਦਾਦਿਆਂ (ਭਾਵ ਬਜ਼ੁਰਗਾਂ) ਨੂੰ ਵੇਖਿਆ ਹੇ ਭਾਵੇਂ ਉਹਨਾਂ ਦੇ ਪਿਓ ਦਾਦਾ ਕੁੱਝ ਵੀ ਨਾ ਜਾਣਦੇ ਹੋਣ ਅਤੇ ਨਾ ਹੀ ਹਿਦਾਇਤ ਵਾਲੇ ਹੋਣ (ਫੇਰ ਵੀ ਇਹਨਾਂ ਦੀ ਹੀ ਪੈਰਵੀ ਕਰਨਗੇ ?)।
105਼ ਹੇ ਈਮਾਨ ਵਾਲਿਓ! ਤੁਸੀਂ ਆਪਣੀ ਚਿੰਤਾ ਅਵਸ਼ ਕਰੋ, ਜੇ ਤੁਸੀਂ ਸਿੱਧੀ ਰਾਹ ’ਤੇ ਚੱਲ ਰਹੇ ਹੋ ਤਾਂ ਜਿਹੜਾ ਵਿਅਕਤੀ ਕੁਰਾਹੇ ਪਿਆ ਹੋਇਆ ਹੇ ਉਹ ਤੁਹਾਡਾ ਕੁੱਝ ਵੀ ਵਿਗਾੜ ਨਹੀਂ ਸਕਦਾ। ਤੁਸੀਂ ਸਾਰਿਆਂ ਨੇ ਅੱਲਾਹ ਵੱਲ ਹੀ ਪਰਤਣਾ ਹੇ, ਫੇਰ ਉਹ ਤੁਹਾਨੂੰ ਦੱਸ ਦੇਵੇਗਾ ਕਿ ਤੁਸੀਂ ਕੀ ਕਰਦੇ ਰਹੇ ਹੋ ?
106਼ ਹੇ ਈਮਾਨ ਵਾਲਿਓ! ਜਦੋਂ ਤੁਹਾਡੇ ਵਿੱਚੋਂ ਕਿਸੇ ਦੀ ਮੌਤ ਦਾ ਵੇਲਾ ਆਉਣ ਲੱਗੇ (ਤਾਂ ਵਸੀਅਤ ਕਰਨ ਵੇਲੇ) ਤੁਹਾਡੇ ਵਿਚਾਲੇ ਕੋਈ ਗਵਾਹ ਹੋਣਾ ਚਾਹੀਦਾ ਹੇ। ਸੋ ਵਸੀਅਤ ਕਰਦੇ ਸਮੇਂ ਆਪਣੇ (ਰਿਸ਼ਤੇਦਾਰਾਂ) ਵਿੱਚੋਂ ਦੋ ਨਿਆਕਾਰੀਆਂ ਨੂੰ ਗਵਾਹ ਬਣਾ ਲਓ। ਜੇ ਤੁਸੀਂ ਕਿਧਰੇ ਸਫ਼ਰ ’ਚ ਹੋਵੋਂ ਅਤੇ (ਰਾਹ ਵਿਚ ਹੀ) ਤੁਹਾ` ਮੌਤ ਆ ਜਾਵੇ ਤਾਂ ਬਿਗਾਨੀਆਂ ਵਿੱਚੋਂ ਦੋ ਗਵਾਹ ਠੀਕ ਹਨ। ਜੇ ਤੁਹਾ` (ਬੇਇਨਸਾਫ਼ੀ ਦਾ) ਸ਼ੱਕ ਹੋ ਜਾਵੇ ਤਾਂ ਇਹਨਾਂ ਦੋਹਾਂ ਗਵਾਹਾਂ ਨੂੰ ਨਮਾਜ਼ ਮਗਰੋਂ ਮਸੀਤ ਵਿਚ ਰੋਕ ਲਵੋ ਜੇ ਉਹ ਅੱਲਾਹ ਦੀ ਸੁੰਹ ਖਾ ਕੇ ਆਖਣ ਕਿ ਅਸੀਂ ਇਸ ਗਵਾਹੀ ਦੇ ਬਦਲੇ ਕੁੱਝ ਵੀ ਨਹੀਂ ਲੈ ਰਹੇ ਅਤੇ ਜੇ ਕੋਈ ਸਾਕ ਸੰਬੰਧੀ ਵੀ ਹੋਵੇ ਤਾਂ ਵੀ ਅਸੀਂ ਉਸ ਦਾ ਪੱਖ ਪੂਰਨ ਵਾਲੇ ਨਹੀਂ ਅਤੇ ਅਸੀਂ ਅੱਲਾਹ ਦੀ ਗਵਾਹੀ ਨੂੰ ਗੁਪਤ ਨਹੀਂ ਰੱਖਾਂਗੇ। ਜੇ ਅਸੀਂ ਅਜਿਹਾ ਕੀਤਾ ਤਾਂ ਅਸੀਂ ਵੀ ਪਾਪੀਆਂ ਵਿਚ ਗਿਣੇ ਜਾਵਾਂਗੇ।
107਼ ਫੇਰ ਜੇ ਪਤਾ ਲਗ ਜਾਵੇ ਕਿ ਉਹਨਾਂ ਦੋਹਾਂ ਨੇ (ਝੂਠੀ ਗਵਾਹੀ ਦੇਣ ਦਾ) ਪਾਪ ਕੀਤਾ ਹੇ ਤਾਂ ਉਹਨਾਂ ਦੀ ਥਾਂ ਦੋ ਹੋਰ ਗਵਾਹ ਉਹਨਾਂ ਲੋਕਾਂ ਵਿੱਚੋਂ ਲਵੋ, ਜਿਹਨਾਂ ਦਾ ਹੱਕ ਮਾਰਿਆ ਜਾ ਰਿਹਾ ਹੇ ਅਤੇ ਮ੍ਰਿਤਕ ਦੇ ਵੀ ਵੱਧ ਨੇੜੇ ਹੋਣ, ਜੇ ਉਹ ਦੋਵੇਂ ਅੱਲਾਹ ਦੀ ਸੁੰਹ ਖਾ ਕੇ ਆਖਣ ਕਿ ਸਾਡੀ ਗਵਾਹੀ ਪਹਿਲੇ ਦੋਹਾਂ ਗਵਾਹਾਂ ਤੋਂ ਵਧੇਰੇ ਸੱਚੀ ਹੇ, ਅਸੀਂ ਕੋਈ ਵਧੀਕੀ ਨਹੀਂ ਕੀਤੀ, ਜੇ ਅਸੀਂ ਅਜਿਹਾ ਕਰੀਏ ਤਾਂ ਜ਼ਾਲਮਾਂ ਵਿਚ ਗਿਣੇ ਜਾਵਾਂਗੇ।
108਼ ਇਸ ਤਰ੍ਹਾਂ ਆਸ ਕੀਤੀ ਜਾ ਸਕਦੀ ਹੇ ਕਿ ਉਹ ਸੱਚੀ ਗਵਾਹੀ ਦੇਣਗੇ ਜਾਂ ਘੱਟੋ-ਘੱਟ ਇਸ ਗੱਲ ਤੋਂ ਡਰਣਗੇ ਕਿ ਉਹਨਾਂ (ਵਾਰਸਾਂ) ਦੀਆਂ ਸਹੁੰਆਂ ਮਗਰੋਂ ਉਹਨਾਂ ਦੀਆਂ ਸਹੁੰਆਂ ਵੀ ਰੱਦ ਨਾ ਕਰ ਦਿੱਤੀਆਂ ਜਾਣਗੀਆਂ। ਸੋ ਤੁਸੀਂ ਅੱਲਾਹ ਤੋਂ ਡਰੋ ਅਤੇ ਸੁਣੋ! ਕਿ ਅੱਲਾਹ ਨਾ-ਫ਼ਰਮਾਨਾਂ ਨੂੰ ਹਿਦਾਇਤ ਨਹੀਂ ਦਿੰਦਾ।
109਼ ਉਸ ਦਿਨ ਦੀ ਚਿੰਤਾ ਕਰੋ ਜਦੋਂ ਅੱਲਾਹ ਸਾਰੇ ਪੈਗ਼ੰਬਰਾਂ ਨੂੰ ਜਮਾਂ ਕਰੇਗਾ ਫੇਰ ਉਹਨਾਂ ਨੂੰ ਆਖੇਗਾ ਕਿ ਤੁਹਾਨੂੰ (ਤੁਹਾਡੀ ਕੌਮ ਨੇ) ਕੀ ਜਵਾਬ ਦਿੱਤਾ ਸੀ ? ਉਹ (ਪੈਗ਼ੰਬਰ) ਆਖਣਗੇ ਕਿ ਸਾਨੂੰ ਕੁੱਝ ਵੀ ਨਹੀਂ ਪਤਾ, ਤੂੰ ਹੀ ਛੁਪੀਆਂ ਹੋਈਆਂ ਗੱਲਾਂ ਦਾ ਭੇਤੀ ਹੇ।
110਼ ਜਦੋਂ ਅੱਲਾਹ ਫ਼ਰਮਾਏਗਾ ਕਿ ਹੇ ਈਸਾ ਬਿਨ ਮਰੀਅਮ! ਤੂੰ ਆਪਣੇ ਤੇ ਆਪਣੀ ਮਾਂ ਉੱਤੇ ਹੋਈ ਮੇਰੀ ਉਸ ਨਿਅਮਤ ਨੂੰ ਯਾਦ ਕਰ ਜਦੋਂ ਮੈਂ ਤੇਰੀ ਮਦਦ ਪਵਿੱਤਰ ਰੂਹ (ਜਿਬਰਾਈਲ) ਰਾਹੀਂ ਕੀਤੀ ਸੀ। ਤੂੰ ਮਾਂ ਦੀ ਗੋਦੀ ਵਿਚ ਵੀ (ਭਾਵ ਜੰਮਦੇ ਹੀ) ਤੇ ਸਿਆਣੀ ਉਮਰ ਵਿਚ ਵੀ ਲੋਕਾਂ ਨਾਲ ਗੱਲਾਂ ਕਰਦਾ ਸੀ। ਮੈਂ ਤੈਨੂੰ ਕਿਤਾਬ, ਡੂੰਘੀ ਸਿਆਣਪ, ਤੌਰੈਤ ਤੇ ਇੰਜੀਲ ਦੀ ਸਿੱਖਿਆ ਵੀ ਦਿੱਤੀ। ਜਦੋਂ ਤੂੰ ਮੇਰੇ ਹੁਕਮ ਨਾਲ ਗਾਰੇ ਨਾਲ ਪੰਛੀਆਂ ਵਾਂਗ ਮੂਰਤ ਬਣਾਉਂਦਾ ਸੀ, ਫੇਰ ਤੂੰ ਉਸ ਵਿਚ ਫੂਂਕ ਮਾਰਦਾ ਸੀ ਤਾਂ ਉਹ ਮੇਰੇ ਹੁਕਮ ਨਾਲ ਇਕ ਪੰਛੀ ਬਣ ਜਾਂਦਾ ਸੀ। ਮੇਰੇ ਹੁਕਮ ਨਾਲ ਹੀ ਤੂੰ ਜਮਾਂਦਰੂ ਅੰਨ੍ਹੇ ਤੇ ਫੁਲਵਹਰੀ ਵਾਲੇ ਵਿਅਕਤੀ ਨੂੰ ਸਵਸਥ ਕਰ ਦਿੰਦਾ ਸੀ ਅਤੇ ਮੇਰੇ ਹੁਕਮ ਨਾਲ ਹੀ ਤੂੰ ਮੁਰਦਿਆਂ ਨੂੰ (ਕਬਰਾਂ ਵਿੱਚੋਂ ਜਿਉਂਦਾ) ਕੱਢਦਾ ਸੀ। ਜਦੋਂ ਮੈਂ ਤੇਨੂੰ ਬਨੀ ਇਸਰਾਈਲ ਤੋਂ ਬਚਾਇਆ ਸੀ, ਉਦੋਂ ਤੂੰ ਉਹਨਾਂ ਕੋਲ ਮੇਰੀਆਂ ਖੁੱਲ੍ਹੀਆਂ ਨਿਸ਼ਾਨੀਆਂ ਲੈ ਕੇ ਆਇਆ ਸੀ, ਫੇਰ ਇਹਨਾਂ ਵਿੱਚੋਂ, ਜਿਹਨਾਂ ਨੇ ਇਨਕਾਰ ਕੀਤਾ ਸੀ, ਉਹਨਾਂ ਨੇ ਕਿਹਾ ਸੀ ਕਿ ਇਹ ਤਾਂ ਨਿਰਾ ਜਾਦੂ ਹੇ, ਹੋਰ ਕੁੱਝ ਵੀ ਨਹੀਂ।
111਼ ਜਦੋਂ ਮੈਂ ਹਵਾਰੀਆਂ ਨੂੰ ਹੁਕਮ ਦਿੱਤਾ ਸੀ ਕਿ ਤੁਸੀਂ ਮੇਰੇ ਅਤੇ ਮੇਰੇ ਰਸੂਲ ’ਤੇ ਈਮਾਨ ਲਿਆਓ, ਉਦੋਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਈਮਾਨ ਲਿਆਏ, ਤੁਸੀਂ ਗਵਾਹ ਰਹੋ ਕਿ ਅਸੀਂ ਪੂਰੇ ਆਗਿਆਕਾਰੀ ਹਾਂ।
112਼ ਉਹ ਸਮਾਂ ਵੀ ਯਾਦ ਕਰੋ ਜਦੋਂ ਹਵਾਰੀਆਂ (ਭਾਵ ਈਸਾ ਦੇ ਸਹਾਇਕਾਂ) ਨੇ ਕਿਹਾ ਸੀ ਕਿ ਹੇ ਮਰੀਅਮ ਦੇ ਪੁੱਤਰ ਈਸਾ! ਕੀ ਤੁਹਾਡਾ ਰੱਬ ਇਹ ਕਰ ਸਕਦਾ ਹੇ ਕਿ ਸਾਡੇ ਲਈ ਭੋਜਨ ਦਾ ਥਾਲ ਭੇਜੇ? ਤਾਂ ਉਹਨਾਂ (ਈਸਾ) ਨੇ ਕਿਹਾ ਕਿ ਅੱਲਾਹ ਤੋਂ ਡਰ, ਜੇ ਤੁਸੀਂ ਈਮਾਨ ਵਾਲੇ ਹੋ।
113਼ ਉਹ ਬੋਲੇ, ਅਸੀਂ ਚਾਹੁੰਦੇ ਹਾਂ ਕਿ ਅਸੀਂ ਉਸ ਵਿੱਚੋਂ ਖਾਈਏ ਤਾਂ ਜੋ ਸਾਡੇ ਦਿਲਾਂ ਦੀ ਤਸੱਲੀ ਹੋ ਜਾਵੇ ਅਤੇ ਅਸੀਂ ਇਹ ਜਾਣ ਲਈਏ ਕਿ ਤੁਸੀਂ ਸਾਡੇ ਨਾਲ ਸੱਚ ਬੋਲਿਆ ਹੇ ਅਤੇ ਅਸੀਂ ਗਵਾਹੀ ਦੇਣ ਵਾਲਿਆਂ ਵਿੱਚੋਂ ਹੋ ਜਾਈਏ।
114਼ ਈਸਾ ਬਿਨ ਮਰੀਅਮ ਨੇ ਦੁਆ ਕੀਤੀ ਕਿ ਹੇ ਅੱਲਾਹ! ਹੇ ਸਾਡੇ ਪਾਲਣਹਾਰ! ਸਾਡੇ ਲਈ ਅਕਾਸ਼ ਤੋਂ ਭੋਜਨ ਦਾ ਥਾਲ ਭੇਜ ਤਾਂ ਜੋ ਉਹ ਸਾਡੇ ਅਗਲਿਆਂ-ਪਿਛਲਿਆਂ ਲਈ ਈਦ (ਖ਼ੁਸ਼ੀ) ਦਾ ਅਵਸਰ ਹੋ ਜਾਵੇ ਉਹ ਤੇਰੇ ਵੱਲੋਂ ਵਿਸ਼ੇਸ਼ ਨਿਸ਼ਾਨੀ ਹੋਵੇ। ਤੂੰ ਸਾਨੂੰ ਰਿਜ਼ਕ ਬਖ਼ਸ਼, ਕਿਉਂ ਜੋ ਤੂੰ ਹੀ ਸਾਰਿਆਂ ਤੋਂ ਵਧੀਆ ਰਿਜ਼ਕ ਦੇਣ ਵਾਲਾ ਹੇ।
115਼ ਅੱਲਾਹ ਨੇ ਕਿਹਾ ਕਿ ਮੈਂ ਉਹ ਭੋਜਨ ਤੁਹਾਡੇ ਲਈ ਉਤਾਰਾਂਗਾ, ਜੇ ਫੇਰ ਵੀ ਤੁਹਾਡੇ ਵਿੱਚੋਂ ਕੋਈ ਇਨਕਾਰ ਕਰੇਗਾ, ਤਾਂ ਮੈਂ ਉਸ ਨੂੰ ਅਜਿਹੀ ਸਜ਼ਾ ਦੇਵਾਂਗਾ ਕਿ ਉਹ ਸਜ਼ਾ ਦੁਨੀਆਂ ਜਹਾਨ ਵਿਚ ਕਿਸੇ ਹੋਰ ਨੂੰ ਨਹੀਂ ਦੇਵਾਂਗਾ।
116਼ ਉਹ ਸਮਾਂ ਵੀ ਯਾਦ ਰੱਖੋ, ਜਦੋਂ ਅੱਲਾਹ ਆਖੇਗਾ ਕਿ ਹੇ ਮਰੀਅਮ ਦੇ ਪੁੱਤਰ ਈਸਾ! ਕੀ ਤੂੰ ਇਹਨਾਂ ਨੂੰ ਕਿਹਾ ਸੀ ਕਿ ਮੈਨੂੰ ਅਤੇ ਮੇਰੀ ਮਾਂ ਨੂੰ ਅੱਲਾਹ ਨੂੰ ਛੱਡ ਕੇ ਇਸ਼ਟ ਬਣਾਓ ? ਤਾਂ ਉਹ ਆਖੇਗਾ ਕਿ ਤੂੰ ਪਾਕ ਹੇ, ਮੈਨੂੰ ਕਿਸੇ ਪ੍ਰਕਾਰ ਵੀ ਇਹ ਸ਼ੋਭਾ ਨਹੀਂ ਦਿੰਦਾ ਕਿ ਮੈਂ ਅਜਿਹੀ ਗੱਲ ਕਹਾਂ ਜਿਸ ਦਾ ਮੈਨੂੰ ਕੋਈ ਵੀ ਅਧਿਕਾਰ ਨਹੀਂ, ਜੇ ਮੈਂ ਇਹ ਗੱਲ ਕਹੀ ਹੋਵੇਗੀ ਤਾਂ ਤੁਹਾਨੂੰ ਪਤਾ ਹੀ ਹੋਵੇਗੀ, ਤੂੰ ਤਾਂ ਮੇਰੇ ਦਿਲ ਦੀਆਂ ਗੱਲਾਂ ਵੀ ਜਾਣਦਾ ਹੇ, ਪਰ ਮੈਂ ਤੇਰੇ ਦਿਲ ਦੀਆਂ ਗੱਲਾਂ ਨਹੀਂ ਜਾਣਦਾ। ਤੂੰ ਸਾਰੀਆਂ ਗ਼ੈਬ ਦੀਆਂ ਗੱਲਾਂ ਦਾ ਜਾਣਨ ਵਾਲਾ ਹੇ।
117਼ ਮੈਂ ਉਹਨਾਂ ਨੂੰ ਛੁੱਟ ਉਸ ਤੋਂ ਜਿਸ ਦਾ ਤੂੰ ਮੈਨੂੰ ਹੁਕਮ ਦਿੱਤਾ ਸੀ, ਕੁੱਝ ਵੀ ਨਹੀਂ ਕਿਹਾ ਕਿ ਤੁਸੀਂ ਅੱਲਾਹ ਦੀ ਬੰਦਗੀ ਕਰੋ, ਜਿਹੜਾ ਮੇਰਾ ਵੀ ਰੱਬ ਹੇ ਅਤੇ ਤੁਹਾਡਾ ਵੀ ਰੱਬ ਹੇ। ਮੈਂ ਜਦੋਂ ਤਕ ਇਹਨਾਂ ਵਿਚ ਰਿਹਾ ਇਹਨਾਂ ਦੀ ਰਾਖੀ ਕੀਤੀ ਜਦੋਂ ਤੂੰ ਮੈਨੂੰ ਚੁੱਕ ਲਿਆ ਫੇਰ ਤੂੰ ਹੀ ਇਹਨਾਂ ਦੀ ਰਾਖੀ ਕਰਨ ਵਾਲਾ ਸੀ। ਤੂੰ ਹੀ ਹਰ ਚੀਜ਼ ਦੀ ਰਾਖੀ ਕਰਨ ਵਾਲਾ ਹੇ।
118਼ ਜੇ ਤੂੰ ਇਹਨਾਂ ਨੂੰ ਸਜ਼ਾ ਦੇਵੇਂਗਾ ਤਾਂ ਇਹ ਤੇਰੇ ਬੰਦੇ ਹਨ, ਜੇ ਤੂੰ ਇਹਨਾਂ ਨੂੰ ਮੁਆਫ਼ ਕਰ ਦੇਵੇਂ, ਤਾਂ ਬੇਸ਼ੱਕ ਤੂੰ ਵੱਡਾ ਜ਼ੋਰਾਵਰ ਤੇ ਹਿਕਮਤ ਵਾਲਾ ਹੇ।1
119਼ ਅੱਲਾਹ ਆਖੇਗਾ ਕਿ ਇਹ (ਕਿਆਮਤ) ਉਹ ਦਿਨ ਹੇ ਕਿ ਸੱਚ ਬੋਲਣ ਵਾਲਿਆਂ ਨੂੰ ਉਹਨਾਂ ਦਾ ਸੱਚ ਬੋਲਣਾ ਲਾਭਦਾਇਕ ਸਿੱਧ ਹੋਵੇਗਾ। ਉਹਨਾਂ ਨੂੰ ਇਸ ਸੱਚ ਦੇ ਬਦਲੇ ਵਿਚ ਬਾਗ਼ ਮਿਲਣਗੇ ਜਿਨ੍ਹਾਂ ਹੇਠ ਨਹਿਰਾਂ ਵਗਦੀਆਂ ਹੋਣਗੀਆਂ, ਜਿਸ ਵਿਚ ਉਹ ਸਦਾ ਰਹਿਣਗੇ। ਅੱਲਾਹ ਉਹਨਾਂ ਤੋਂ ਰਾਜ਼ੀ ਹੋਵੇਗਾ ਅਤੇ ਉਹ ਅੱਲਾਹ ਤੋਂ ਰਾਜ਼ੀ ਹੋਣਗੇ। ਇਹੋ ਅਸਲੀ ਕਾਮਯਾਬੀ ਹੇ।
120਼ ਅਕਾਸ਼ਾਂ ਤੇ ਧਰਤੀ ਅਤੇ ਇਹਨਾਂ ਵਿਚਾਲੇ ਦੀ ਹਰ ਚੀਜ਼ ਉੱਤੇ ਅੱਲਾਹ ਦੀ ਹੀ ਹਕੂਮਤ ਹੇ ਅਤੇ ਹਰੇਕ ਚੀਜ਼ ਉਸੇ ਦੇ ਕਾਬੂ ਵਿਚ ਹੇ।