The Noble Qur'an Encyclopedia
Towards providing reliable exegeses and translations of the meanings of the Noble Qur'an in the world languagesThe Table Spread [Al-Maeda] - Punjabi Translation - Arif Haleem - Ayah 6
Surah The Table Spread [Al-Maeda] Ayah 120 Location Madanah Number 5
يَٰٓأَيُّهَا ٱلَّذِينَ ءَامَنُوٓاْ إِذَا قُمۡتُمۡ إِلَى ٱلصَّلَوٰةِ فَٱغۡسِلُواْ وُجُوهَكُمۡ وَأَيۡدِيَكُمۡ إِلَى ٱلۡمَرَافِقِ وَٱمۡسَحُواْ بِرُءُوسِكُمۡ وَأَرۡجُلَكُمۡ إِلَى ٱلۡكَعۡبَيۡنِۚ وَإِن كُنتُمۡ جُنُبٗا فَٱطَّهَّرُواْۚ وَإِن كُنتُم مَّرۡضَىٰٓ أَوۡ عَلَىٰ سَفَرٍ أَوۡ جَآءَ أَحَدٞ مِّنكُم مِّنَ ٱلۡغَآئِطِ أَوۡ لَٰمَسۡتُمُ ٱلنِّسَآءَ فَلَمۡ تَجِدُواْ مَآءٗ فَتَيَمَّمُواْ صَعِيدٗا طَيِّبٗا فَٱمۡسَحُواْ بِوُجُوهِكُمۡ وَأَيۡدِيكُم مِّنۡهُۚ مَا يُرِيدُ ٱللَّهُ لِيَجۡعَلَ عَلَيۡكُم مِّنۡ حَرَجٖ وَلَٰكِن يُرِيدُ لِيُطَهِّرَكُمۡ وَلِيُتِمَّ نِعۡمَتَهُۥ عَلَيۡكُمۡ لَعَلَّكُمۡ تَشۡكُرُونَ [٦]
ਹੇ ਈਮਾਨ ਵਾਲਿਓ! ਜਦੋਂ ਤੁਸੀਂ ਨਮਾਜ਼ (ਦੇ ਇਰਾਦੇ ਨਾਲ) ਉੱਠੋ ਤਾਂ ਤੁਹਾਨੂੰ ਚਾਹੀਦਾ ਹੇ ਕਿ ਆਪਣੇ ਚਿਹਰੇ ਨੂੰ ਧੋਵੋ ਅਤੇ ਹੱਥਾਂ ਨੂੰ ਸਨੇ ਕੁਹਨੀਆਂ ਧੋ ਲਵੋ[2] ਆਪਣੇ ਸਿਰ ਉੱਤੇ (ਹੱਥ ਗਿੱਲੇ ਕਰਕੇ) ਫੇਰੋ ਅਤੇ ਆਪਣੇ ਪੈਰਾਂ ਨੂੰ ਗਿਟੇ ਸਨੇ ਧੋਵੋ। ਜੇ ਤੁਸੀਂ ਨਾਪਾਕੀ ਦੀ ਹਾਲਤ ਵਿਚ ਹੋਵੋ ਤਾਂ ਇਸ਼ਨਾਨ ਕਰ ਲਵੋ ਹਾਂ! ਜੇ ਤੁਸੀਂ ਬਿਮਾਰ ਜਾਂ ਸਫਰ ਵਿਚ ਹੋਵੋ ਜਾਂ ਤੁਹਾਡੇ ਵਿੱਚੋਂ ਕੋਈ ਵਿਅਕਤੀ ਨਿਤ-ਰੋਜ਼ ਦੀਆਂ ਲੋੜਾਂ (ਭਾਵ ਟੱਟੀ-ਪਿਸ਼ਾਬ ਆਦਿ) ਪੂਰੀਆਂ ਕਰਕੇ ਆਇਆ ਹੋਵੇ ਜਾਂ ਤੁਸੀਂ ਪਤਨੀਆਂ ਨਾਲ ਸੰਭੋਗ ਕੀਤਾ ਹੋਵੇ ਅਤੇ ਤੁਹਾਨੂੰ ਪਾਣੀ ਨਾ ਮਿਲੇ ਤਾਂ ਤੁਸੀਂ ਪਾਕ ਮਿੱਟੀ ਨਾਲ ਤਯੱਮੁਮ ਕਰ[3] ਲਓ ਫੇਰ ਉਸ (ਮਿੱਟੀ ਨਾਲ ਲਿਬੜੇ ਹੱਥਾਂ) ਨੂੰ ਆਪਣੇ ਚਿਹਰੇ ਅਤੇ ਹੱਥਾਂ ਉੱਤੇ ਫੇਰ ਲਿਆ ਕਰੋ। ਅੱਲਾਹ ਨਹੀਂ ਚਾਹੁੰਦਾ ਕਿ ਤੁਹਾਨੂੰ ਔਖਿਆਈ ਵਿਚ ਪਾਵੇ, ਸਗੋਂ ਉਹ ਤਾਂ ਤੁਹਾਨੂੰ ਪਾਕ ਰੱਖਣਾ ਚਾਹੁੰਦਾ ਹੇ ਅਤੇ ਤੁਹਾਡੇ ਉੱਤੇ ਆਪਣੀ ਨਿਅਮਤਾਂ ਪੂਰੀਆਂ ਕਰ ਦੇਣਾ ਚਾਹੁੰਦਾ ਹੇ, ਤਾਂ ਜੋ ਤੁਸੀਂ ਉਸ ਦਾ ਧੰਨਵਾਦ ਕਰੋ।

